You are here

ਟਿਲਬਰੀ ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ 'ਚ ਫਸੇ 264 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਲੋਂ ਭਾਰਤ ਵਾਪਸੀ ਲਈ ਮਦਦ ਮੰਗੀ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ )- -ਕੋਰੋਨਾ ਵਾਇਰਸ ਦੇ ਸੰਕਟ ਕਾਰਨ ਬਰਤਾਨੀਆ ਦੀ ਬੰਦਰਗਾਹ ਟਿਲਬਰੀ' ਤੇ ਖੜ੍ਹੇ ਜਹਾਜ਼ਾਂ 'ਚ ਫਸੇ ਭਾਰਤੀ ਚਾਲਕ ਦਲ ਦੇ 265 ਦੇ ਕਰੀਬ ਮੈਂਬਰਾਂ ਨੇ ਆਪਣੀ ਭਾਰਤ ਵਾਪਸੀ ਦੀ ਅਪੀਲ ਕੀਤੀ ਹੈ। ਆਲ ਇੰਡੀਆ ਸੀਫੇਰਰ ਤੇ ਜਨਰਲ ਵਰਕਰਜ਼ ਯੂਨੀਅਨ ਅਨੁਸਾਰ ਬਰਤਾਨੀਆ ਦੀ ਬੰਦਰਗਾਹ 'ਤੇ 1500 ਦੇ ਲਗਪਗ ਸਿਪ ਚਾਲਕ ਦਲ ਦੇ ਮੈਂਬਰ ਫਸੇ ਹੋਏ ਹਨ। ਯੂਨੀਅਨ ਨੇ 16 ਜੂਨ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਟਿਲਬਰੀ ਬੰਦਰਗਾਹ 'ਤੇ ਖੜ੍ਹੇ ਐਮ. ਵੀ. ਐਸਟੋਰੀਆ ਜਹਾਜ਼ ਵਿਚ 264 ਭਾਰਤੀ ਮੈਂਬਰ ਹਨ। ਪਿਛਲੇ 90 ਦਿਨ ਤੋਂ ਫਸੇ ਭਾਰਤੀ ਨਾਗਰਿਕਾਂ ਨੂੰ ਮਦਦ ਦੀ ਲੋੜ ਹੈ। ਕਈ ਲੋਕਾਂ ਨੇ ਜਹਾਜ਼ 'ਤੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਸਟ ਗਾਰਡ ਏਜੰਸੀ ਨੇ ਉਕਤ ਜਹਾਜ਼ ਨੂੰ ਜਾਂਚ ਲਈ ਰੋਕਿਆ ਹੋਇਆ ਹੈ, ਇਸ ਤੋਂ ਇਲਾਵਾ ਏਸਟਰ, ਕੋਲੰਬਸ, ਵਾਸਕੋ ਡੀ ਗਾਮਾ ਤੇ ਮਾਰਕੋ ਪੋਲੋ ਵੀ ਰੋਕੇ ਹੋਏ ਹਨ। ਐਮ. ਸੀ. ਏ. ਨੇ ਕਿਹਾ ਹੈ ਕਿ ਬਰਤਾਨਵੀ ਨਿਯਮਾਂ ਤਹਿਤ ਲੇਬਰ ਕਾਨੂੰਨਾ ਤਹਿਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਭੇਜਿਆ ਜਾਵੇਗਾ।