You are here

ਦੱਧਾਹੂਰ ਵਿਖੇ ਜ਼ਮੀਨੀ ਵਿਵਾਦ ਨੇ  ਖੂਨੀ ਲੜਾਈ ਦਾ ਰੂਪ ਧਾਰਨ ਕੀਤਾ

ਮਹਿਲ ਕਲਾਂ/ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਦੇ ਨਜਦੀਕੀ ਪਿੰਡ ਦੱਧਾਹੂਰ ਵਿਖੇ ਵਿਰਾਸਤੀ ਜਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ 2 ਧੜਿਆਂ ਵਿੱਚ ਖੂਨੀ ਝੱੜਪ ਹੋਈ। ਇਸ ਮਾਮਲੇ 'ਚ ਪੀੜਤ ਲੜਕੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਡੱਟ ਜਾਣ 'ਤੇ ਇਹ ਮਾਮਲਾ ਗਰਮਾਇਆ। ਪਿੰਡ ਦੱਧਾਹੂਰ ਵਿਖੇ 87 ਵਿੱਘੇ ਵਿਰਾਸਤੀ ਜਮੀਨ ਦਾ ਸਾਂਝਾ ਮਸਤਾਰਕੇ ਵਿੱਚੋਂ 1\8 ਹਿੱਸੇ ਦੀ ਮਾਲਕਣ ਕਿਰਨਦੀਪ ਕੌਰ ਨੂੰ ਆਪਣੇ ਦਾਦਾ ਮੁਖਤਿਆਰ ਸਿੰਘ ਦੀ ਵਿਰਾਸਤ ਦੇ ਹਿੱਸੇ ਵਿੱਚੋਂ 10 ਵਿੱਘੇ ਸਾਢੇ 17 ਵਿਸਬੇ ਜਮੀਨ ਉਸ ਦੇ ਹਿੱਸੇ ਆਈ ਹੈ ਪਰ ਉਸ ਦੇ ਸਕੇ-ਸਬੰਧੀ ਉਸ ਨੂੰ ਹਿੱਸਾ ਦਾ ਕਬਜ਼ਾ ਨਹੀਂ ਦੇ ਰਹੇ। ਅਦਾਲਤੀ ਜਿੱਤ ਤੋਂ ਬਾਅਦ ਕਿਰਨਦੀਪ ਕੌਰ ਅਤੇ ਉਸਦਾ ਪਤੀ ਜਮੀਨ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਆਏ ਸਨ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ, ਜਿਸ ਵਿਚ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮੌੜ ਨਾਭਾ ਕਿਰਨਦੀਪ ਕੌਰ ਤੇ ਉਸਦੇ ਪਤੀ ਜਖ਼ਮੀ ਹੋ ਗਏ। ਦੂਜੀ ਧਿਰ ਦੀ ਬਲਵਿੰਦਰ ਕੌਰ, ਸੁਖਵਿੰਦਰ ਕੌਰ ਵਾਸੀ ਦੱਧਾਹੂਰ ਦੇ ਵੀ ਸੱਟਾਂ ਵੱਜੀਆਂ। ਮੌਕੇ ਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ।