ਲੰਡਨ/ਨਵੀਂ ਦਿੱਲੀ , ਜੂਨ 2020-( ਅਮਨਜੀਤ ਸਿੰਘ ਖਹਿਰਾ/ਜਨ ਸ਼ਕਤੀ ਨਿਊਜ ) -
ਗਾਇਤਰੀ ਆਈ. ਕੁਮਾਰ ਨੂੰ ਬਰਤਾਨੀਆ 'ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ।ਸਾਲ 1986 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗਾਇਤਰੀ ਕੁਮਾਰ ਹੁਣ ਰੁਚੀ ਘਨਸ਼ਿਆਮ ਦੀ ਜਗ੍ਹਾ ਲੈਣਗੇ । ਮੌਜੂਦਾ ਸਮੇਂ 'ਚ ਕੁਮਾਰ ਬੈਲਜੀਅਮ, ਲਗਜਮਬਰਗ ਅਤੇ ਯੂਰਪੀਅਨ ਯੂਨੀਅਨ 'ਚ ਬਤੌਰ ਭਾਰਤੀ ਰਾਜਦੂਤ ਦੇ ਆਹੁਦੇ ਤੇ ਕੰਮ ਕਰਨ ਦਾ ਤਜਰਬਾ ਰੱਖਦੇ ਹਨ । ਆਪਣੇ 30 ਸਾਲ ਦੇ ਲੰਬੇ ਕਾਰਜਕਾਲ 'ਚ ਕੁਮਾਰ ਪੈਰਿਸ, ਕਾਠਮੰਡੂ, ਲਿਸਬਨ ਅਤੇ ਜੇਨੇਵਾ ਤੋਂ ਇਲਾਵਾ ਕਈ ਭਾਰਤੀ ਮਿਸ਼ਨ 'ਚ ਸੇਵਾਵਾਂ ਦੇ ਚੁੱਕੇ ਹਨ । ਯੂ ਕੇ ਇਸ ਸਮੇ ਜਦੋ ਕੇ ਯੂਰਪੀਅਨ ਮੁਲਕਾਂ ਦੀ ਸਾਜੇਦਾਰੀ ਛੱਡ ਚੁੱਕਾ ਹੈ ਭਾਰਤੀ ਹਾਈ ਕਮਿਸ਼ਨਰ ਦਾ ਤਜਰਬਾ ਬਹੁਤ ਗਿਣਤੀ ਵਾਲਾ ਹੋਵੇਗਾ ਇਸ ਸਮੇ ਭਾਰਤ ਅਤੇ ਯੂ ਕੇ ਦੇ ਆਪਸੀ ਤਾਲਮੇਲ ਲਈ ।