You are here

ਯੁ.ਕੇ.

ਕੋਰੋਨਾ ਵਾਇਰਸ ਤੋਂ ਵੱਡੀ ਰਾਹਤ ਮਿਲਣ ਦੀ ਆਸ ਬੱਜੀ

ਆਕਸਫੋਰਡ ਕੋਵਿਡ-19 ਵੈਕਸੀਨ ਦੇ ਭਾਰਤ 'ਚ ਵੀ ਜਲਦ ਹੋਣਗੇ ਟਰਾਇਲ

ਡੀਜੀਸੀਆਈ ਤੋਂ ਮਨਜ਼ੂਰੀ ਮੰਗੇਗਾ ਸੀਰਮ ਇੰਸਟੀਚਿਊਟ

ਮਾਨਚੈਸਟਰ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਆਕਸਫੋਰਡ ਯੂਨੀਵਰਸਿਟੀ ਵਿਗਿਆਨੀਆਂ ਨੂੰ ਕੋਵਿਡ-19 ਵੈਕਸੀਨ ਦੇ ਟਰਾਇਲਜ਼ ਤੋਂ ਪਹਿਲੇ ਚੜਾਅ 'ਚ ਮਿਲੀ ਸਫਲਤਾ ਤੋਂ ਦੁਨੀਆ ਨੂੰ ਰਾਹਮ ਮਿਲੀ ਹੈ। ਇਸ ਦਾ ਸੈਕੜਿਆਂ ਲੋਕਾਂ 'ਤੇ ਟਰਾਇਲ ਸਫ਼ਲ ਰਿਹਾ ਹੈ। ਆਕਸਫੋਰਡ ਦੇ ਵਿਗਿਆਨੀਆਂ ਨੇ ਕਿਹਾ ਕਿ ਉਹ ਇਸ ਅਸਟਰ ਜੇਨੇਕ ਵੈਕਸੀਨ ਦਾ ਭਾਰਤ 'ਚ ਵੀ ਜਲਦ ਹੀ ਪ੍ਰੀਖਣ ਕੀਤਾ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਯੂਕੇ ਦੀ ਆਲਮੀ ਫਰਮਾਕਿਊਟਲ ਕੰਪਨੀ ਅਸਟਰ ਜੇਨੇਕਾ ਦੇ ਨਾਲ ਮਿਲ ਕੇ ਇਸ ਵੈਕਸੀਨ ਦਾ ਨਿਰਮਾਣ ਕਰ ਰਹੀ ਹੈ। ਅਸਟਰ ਜੇਨੇਕਾ ਨੇ ਦੁਨੀਆਭਰ 'ਚ 9 ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਤੇ ਇਸ ਦਾ ਮਕਸਦ ਇਸ ਦੇ 2 ਅਰਬ ਡੋਜ ਤਿਆਰ ਕਰਨ ਦਾ ਹੈ। ਅਸਟਰ ਜੇਨੇਕਾ ਨੇ ਇਸ ਲਈ ਭਾਰਤ ਸੀਰਮ ਇੰਸਟੀਚਿਊਟ ਨਾਲ ਡੀਲ ਕੀਤੀ ਹੈ। ਆਕਸਫੋਰਡ-ਜੇਨਰ ਵੈਕਸੀਨ ਟਰਾਇਲ ਦੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਡਾ. ਸੈਂਡੀ ਡਗਲਸ ਨੇ ਕਿਹਾ, ਅਸੀਂ ਇਸ ਵੈਕਸੀਨ ਦੀ ਭਾਰਤ 'ਚ ਟਰਾਇਲਜ਼ ਦੀ ਪਲਾਨਿੰਗ ਕਰ ਰਹੇ ਹਾ।' ਉਨ੍ਹਾਂ ਨੇ ਭਾਰਤ ਦੀ ਸੀਰਮ ਇੰਸਟੀਚਿਊਟ ਦੀ ਪ੍ਰਤੀਬੱਧਤਾ ਦੀ ਤਾਰੀਫ਼ ਕੀਤੀ।  ਅਸਟਰ ਜੇਨੇਕਾ ਦੇ ਰਿਸਰਚ ਐਂਡ ਡਿਵੈੱਲਪਮੈਂਟ ਦੇ ਕਾਰਜਕਾਰੀ ਮੁਖੀ ਮੈਨੇ ਪੰਗਲੌਸ (Mene Pangalos) ਨੇ ਕਿਹਾ ਅਸੀਂ ਉਤਸ਼ਾਹਿਤ ਹਾਂ ਕਿਉਂਕਿ ਪਹਿਲੇ ਤੇ ਦੂਜੇ ਪੜਾਅ ਦੇ ਅੰਤਰਿਮ ਡਾਟਾ ਤੋਂ ਪਤਾ ਚੱਲਿਆ ਕਿ AZD1222 ਤੇਜ਼ੀ ਨਾਲ ਐਂਟੀਬਾਡੀ ਤੇ ਟੀ ਸੈਲਸ ਤਿਆਰ ਕਰਦਾ ਹੈ। ਇਸ ਡਾਟਾ ਨਾਲ ਸਾਡਾ ਉਤਸ਼ਾਹ ਵਧਿਆ ਹੈ ਤੇ ਹੁਣ ਕੰਮ 'ਚ ਹੋਰ ਤੇਜ਼ੀ ਆਵੇਗੀ। ਹਾਲੇ ਬਹੁਤ ਕੰਮ ਕਰਨਾ ਹੈ। 

ਇਕ ਹੋਰ ਵੀ ਖੁਸ਼ੀ ਦੀ ਗੱਲ ਕੇ ਭਾਰਤ 'ਚ ਵੀ ਹੋਵੇਗੀ ਟਰਾਇਲ ਦੀ ਸ਼ੁਰੂਆਤ

ਇਸ 'ਚ ਸੀਰਮ ਇੰਸਟੀਚਿਊਟ ਨੇ ਸੋਮਵਾਰ ਨੂੰ ਕਾ ਕਿ ਉਹ ਭਾਰਤੀ ਰੇਗੂਲੇਟਰ DGCI ਤੋਂ ਇਸ ਦੇ ਕਲੀਨਿਕਲ ਪ੍ਰੀਖਣ ਲਈ ਮਨਜ਼ੂਰੀ ਮੰਗ ਰਿਹਾ ਹੈ। ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਿਮ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਇਸ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦੇਵੇਗਾ ਤਾਂਜੋ ਜਿਵੇਂ ਹੀ ਇਸ ਹਰੀ ਝੰਡੀ ਮਿਲੇ ਉਸ ਸਮੇਂ ਉਸ ਦੇ ਕੋਲ ਪੂਰੀ ਤਰ੍ਹਾਂ 'ਚ ਵੈਕਸੀਨ ਤਿਆਰ ਰਹੇ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅੰਦਾਰ ਪੂਨੇਵਾਲਾ (Adar Poonawalla) ਨੇ ਕਿਹਾ, ਟਰਾਇਲ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਅਸੀਂ ਟਰਾਇਲ ਲਈ ਅਪਲਾਈ ਕਰਨ ਵਾਲੇ ਹਾਂ ਤੇ ਜਿਵੇਂ ਹੀ ਮਨਜ਼ੂਰੀ ਮਿਲੇਗੀ ਅਸੀਂ ਇਸ ਨੂੰ ਸ਼ੁਰੂ ਕਰ ਦੇਵਾਂਗਾ। ਅਸੀਂ ਇਸ ਦਾ ਵੱਡੇ ਪੱਧਰ 'ਤੇ ਨਿਰਮਾਣ ਵੀ ਸ਼ੁਰੂ ਕਰਾਂਗੇ।

ਐਮ ਪੀ ਢੇਸੀ ਨੇ ਬਰਤਾਨੀਆ ਸਰਕਾਰ ਤੋਂ ਯੂ ਕੇ ਵਸਿਆ ਲਈ ਆਨਲਾਇਨ ਵੰਧ ਰਹੇ ਖਤਰੇ ਤੋਂ ਬਚਾਉਣ ਦੀ ਮੰਗ ਕੀਤ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਤੇ ਉਠਾਏ ਸਵਾਲ
ਲੰਡਨ,ਜੁਲਾਈ 2020 ( ਗਿਆਨੀ ਰਾਵਿਦਰਪਾਲ ਸਿੰਘ)- ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ 'ਚ ਇੰਟਰਨੈੱਟ 'ਤੇ ਵੱਧ ਰਹੇ ਖ਼ਤਰੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਬਰਤਾਨੀਆ ਦੀ ਸੰਸਦ 'ਚ ਕਿਹਾ ਕਿ ਸਰਕਾਰ ਵਲੋਂ ਇਕ ਸਾਲ ਪਹਿਲਾਂ ਆਨਲਾਈਨ ਖ਼ਤਰਾ ਵਾਈਟ ਪੇਪਰ ਜਾਰੀ ਕੀਤਾ ਸੀ, ਪਰ ਫਿਰ ਵੀ ਅੱਜ ਤੱਕ ਕੋਈ ਸੁਰੱਖਿਆ ਵਿਖਾਈ ਨਹੀਂ ਦਿੰਦੀ । ਬਲਕਿ ਅਜੇ ਵੀ ਇਸ 'ਚ ਦੇਰੀ ਹੋ ਰਹੀ ਹੈ, ਇੰਟਰਨੈੱਟ 'ਤੇ ਅੱਜ ਵੀ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਉਪਲਬਧ ਹੈ । ਉਨ੍ਹਾਂ ਸਰਕਾਰ ਨੂੰ ਗੁਹਾਰ ਲਾਈ ਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਆਨਲਾਈਨ ਖ਼ਤਰੇ ਤੋਂ ਬਚਾਇਆ ਜਾਵੇ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਹਟਾਉਣ ਲਈ ਕੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਆਨਲਾਈਨ ਹਾਰਮਜ਼ ਬਿੱਲ ਕਦੋਂ ਜਾਰੀ ਕਰ ਰਹੀ ਹੈ । ਮੰਤਰੀ ਅਟਕਿਨ ਨੇ ਜਵਾਬ 'ਚ ਕਿਹਾ ਕਿ ਸਰਕਾਰ ਇਸ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ । ਸ. ਢੇਸੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਨੇ ਲੇਖਕ ਜਾਮਾਲ ਖਾਸ਼ੋਗੀ ਦੇ ਕਤਲ ਲਈ ਸਾਊਦੀ ਅਰਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਠੋਸ ਸਬੂਤਾਂ ਦੇ ਬਾਵਜੂਦ ਅਗਲੇ ਦਿਨ ਯਮਨ 'ਚ ਜੰਗ 'ਚ ਵਰਤਣ ਲਈ ਹਥਿਆਰਾਂ ਦੀ ਵਿੱਕਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਕਿਹਾ ਕਿ ਸੰਸਾਰ ਸਭ ਤੋਂ ਭਿਆਨਕ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਯਮਨ ਦੇ ਲੋਕ ਹਮਦਰਦੀ ਅਤੇ ਅਗਵਾਈ ਲਈ ਸਾਡੇ ਵੱਲ ਵੇਖ ਰਹੇ ਹਨ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਉਹ ਅੰਤਰਰਾਸ਼ਟਰੀ ਵਚਨਬੱਧਤਾ ਲਈ ਕਿੱਥੇ ਖੜੇ੍ਹ ਹਨ । ਐਮ. ਪੀ. ਢੇਸੀ ਨੇ ਔਰਤਾਂ ਦੀ ਸਿਹਤ ਸਮੱਸਿਆ ਨੂੰ ਲੈ ਕੇ ਵੀ ਸਰਕਾਰ 'ਤੇ ਸਵਾਲ ਉਠਾਏ ।

 51000 ਹਜਾਰ ਪੌਂਡ ਡਾ ਕੁਲਵੰਤ ਸਿੰਘ ਧਾਲੀਵਾਲ ਨੇ NHS ਯੂ ਕੇ ਨੂੰ ਕੀਤੇ ਦਾਨ

ਤਕਰੀਬਨ 50 ਲੱਖ ਰੁਪਏ 800 ਮੀਲ ਪੈਦਲ ਚੱਲਕੇ ਕੀਤੇ ਇਕੱਠੇ ਵਰਲਡ ਕੈਂਸਰ ਕੇਅਰ ਦੀ ਟੀਮ ਲਈ ਮਾਣ ਵਾਲੀ ਗੱਲ

ਮਾਨਚੈਸਟਰ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਡਾ ਕੁਲਵੰਤ ਸਿੰਘ ਧਾਲੀਵਾਲ ਅਤੇ ਓਹਨਾ ਦੀ ਸੰਸਥਾ ਵਰਲਡ ਕੈਂਸਰ ਕੇਅਰ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ ਓਹਨਾ ਇਕ ਵੇਰ ਫੇਰ ਇਹ ਸੱਚ ਕਰ ਦਿਤਾ ਹੈ । ਓਹਨਾ ਪਿਛਲੇ ਲਾਕਡੌਨ ਦੇ ਸਮੇ ਦੁਰਾਨ 800 ਮੀਲ ਪੈਦਲ ਚੱਲ ਕੇ ਆਪਣੇ ਸਾਥੀਆਂ ਦੇ ਸਹਿਯੋਗ ਨਾ ਵੱਡੀ ਰਕਮ ਇਕੱਠੀ ਕੀਤੀ ਜੋ ਕੇ  51000 ਪਾਊਂਡ (50,00 ,000 ਲੱਖ ਦੇ ਕਰੀਬ ਬਣਦੀ ਹੈ ਜੋ NHS UK ਨੂੰ ਦਾਨ ਕੀਤੀ ਹੈ। ਹੁਣ ਸ ਧਾਲੀਵਾਲ Vaccine ਦੇ ਲਈ 1100 ਮੀਲ ਹੋਰ ਚੱਲ ਰਿਹਾ ਹੈ। ਸਾਡੇ ਪ੍ਰਤਿਨਿਧ ਨਾਲ ਗੱਲ ਬਾਤ ਕਰਦੇ ਸ ਧਾਲੀਵਾਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਦਾ ਸਿਰਫ ਤੇ ਸਿਰਫ ਮਕਸਦ ਮਨੁੱਖਤਾ ਦੀ ਸੇਵਾ ਹੈ।ਅਸੀਂ ਉਹਨਾਂ ਸਭ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ  NHS ਲਈ ਸਾਨੂੰ ਵੱਡਾ ਸਹਿਯੋਗ ਦਿੱਤਾ ਅਤੇ ਹੁਣ ਫੇਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਦਿਲ ਖੋਲ੍ਹ ਕੇ ਮਦਦ ਕਰੋਗੇ। 1100 ਮੀਲ ਚਲਣਾ ਕਠਨ ਹੋਵਗਾ ਪਰ ਜਦੋ ਤੁਸੀਂ ਸਾਰੇ ਮੇਰੇ ਨਾਲ ਹੋਵੋਗੇ ਫੇਰ ਇਹ ਸਭ ਕੁਸ ਵੀ ਨਹੀ ।

ਵਰਲਡ ਕੈਂਸਰ ਕੇਅਰ ਦੀ ਮਦਦ ਲਈ ਜਰੂਰੀ ਲਿੰਕ 

www.worldcancercare.co.in

For NRIs www.worldcancercare.org

Mob. Ind. 9888711774-99

UK 00 44 7947 315461

Canada +16043455632

ਆਕਸਫੋਰਡ ਯੂਨੀਵਰਸਿਟੀ ਕੁਜ ਦਿਨਾਂ ਚ ਪ੍ਰਕਾਸ਼ਿਤ ਕਰੇਗੀ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸਬੰਧੀ ਅੰਕੜੇ

ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਦਾ ਮੰਨਣਾ ਹੈ ਕਿ ਕੋਵਿਡ-19 ਦਾ ਟੀਕਾ ਵਿਕਸਤ ਕਰਨ 'ਚ ਉਨ੍ਹਾਂ ਨੂੰ ਸਫ਼ਲਤਾ ਮਿਲ ਸਕਦੀ ਹੈ। ਅਸਲ ਵਿਚ ਖੋਜੀਆਂ ਦੀ ਟੀਮ ਨੇ ਪਤਾ ਲਾਇਆ ਹੈ ਕਿ ਮਨੁੱਖ 'ਤੇ ਸ਼ੁਰੂਆਤੀ ਪੜਾਅ ਦੇ ਪ੍ਰੀਖਣਾਂ ਤੋਂ ਬਾਅਦ ਕੋਰੋਨਾ ਵਾਇਰਸ ਖ਼ਿਲਾਫ਼ ਇਹ ਟੀਕਾ ਦੋਹਰੀ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ। ਇਸ ਤੋਂ ਬਾਅਦ ਖੋਜ ਦੇ ਸਫ਼ਲ ਹੋਣ ਦੀ ਉਨ੍ਹਾਂ ਦੀ ਉਮੀਦ ਵਧ ਗਈ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।

ਕੋਰੋਨਾ ਖ਼ਿਲਾਫ਼ ਟੀਕਾ ਮੁਹੱਈਆ ਕਰਵਾ ਸਕਦਾ ਹੈ ਸੁਰੱਖਿਆ

ਦਿ ਡੇਲੀ ਟੈਲੀਗ੍ਰਾਫ ਨੇ ਪ੍ਰੀਖਣ ਟੀਮ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਬ੍ਰਿਟਿਸ਼ ਸਵੈ-ਸੇਵਕਾਂ ਦੇ ਇਕ ਸਮੂਹ ਤੋਂ ਖ਼ੂਨ ਦੇ ਨਮੂਨੇ ਲੈਣ ਮਗਰੋਂ ਉਨ੍ਹਾਂ 'ਤੇ ਟੀਕੇ ਦਾ ਪ੍ਰੀਖਣ ਕੀਤਾ ਗਿਆ। ਇਸ ਵਿਚ ਇਹ ਪਤਾ ਚੱਲਿਆ ਕਿ ਇਸ ਨੇ ਸਰੀਰ ਨੂੰ ਐਂਟੀਬਾਡੀ ਤੇ ਮਾਰਨ ਵਾਲਾ ਟੀ-ਸੈੱਲ ਦੋਵੇਂ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਖੋਜ ਕਾਫ਼ੀ ਅਹਿਮ ਹੈ ਕਿਉਂਕਿ ਅਲੱਗ-ਅਲੱਗ ਅਧਿਐਨਾਂ 'ਚ ਇਹ ਸਾਹਮਣੇ ਆਇਆ ਕਿ ਐਂਟੀਬਾਡੀ ਕੁਝ ਹੀ ਮਹੀਨਿਆਂ 'ਚ ਖ਼ਤਮ ਹੋ ਸਕਦੀ ਹੈ ਜਦਕਿ ਟੀ-ਸੈੱਲ ਕਈ ਸਾਲ ਤਕ ਬਣੇ ਰਹਿ ਸਕਦੇ ਹਨ।

ਇੰਗਲੈਂਡ ਚ ਸਵੈ-ਸੇਵਕਾਂ ਦੇ ਇਕ ਸਮੂਹ 'ਤੇ ਕੀਤਾ ਗਿਆ ਹੈ ਪ੍ਰੀਖਣ

ਹਾਲਾਂਕਿ ਸੂਤਰ ਨੇ ਅਗਾਹ ਕੀਤਾ ਕਿ ਇਹ ਨਤੀਜੇ ਬਹੁਤ ਜ਼ਿਆਦਾ ਉਮੀਦਾਂ ਜਗਾਉਂਦੇ ਹਨ ਪਰ ਹੁਣ ਤਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਆਕਸਫੋਰਡ ਦਾ ਟੀਕਾ ਕੋਵਿਡ-19 ਖ਼ਿਲਾਫ਼ ਲੰਬੇ ਸਮੇਂ ਲਈ ਪ੍ਰਤੀਰੱਖਿਆ ਉਪਲਬਧ ਕਰਵਾਉਂਦਾ ਹੈ ਜਾਂ ਨਹੀਂ। ਸੂਤਰ ਨੇ ਕਿਹਾ, ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਆਕਸਫੋਰਡ ਦੇ ਟੀਕਿਆਂ 'ਚ ਦੋਵੇਂ ਆਧਾਰ ਹਨ। ਇਹ ਸਰੀਰ 'ਚ ਟੀ-ਸੈੱਲ ਤੇ ਐਂਟੀਬਾਡੀ ਦੋਵੇਂ ਬਣਾਉਂਦਾ ਹੈ। ਇਨ੍ਹਾਂ ਦੋਵਾਂ ਦਾ ਇਕੱਠੇ ਹੋਣਾ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਜਗਾਉਂਦਾ ਹੈ।

ਇਹ ਇਕ ਅਹਿਮ ਪਲ਼ ਹੈ ਪਰ ਅਸੀਂ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ। ਰਿਸਰਚ ਟੀਮ ਨਾਲ ਜੁੜੇ ਇਕ ਹੋਰ ਸੂਤਰ ਨੇ ਕਿਹਾ ਕਿ ਐਂਟੀਬਾਡੀ ਤੇ ਟੀ-ਸੈੱਲ, ਦੋਵਾਂ ਦੀ ਮੌਜੂਦਗੀ ਕੋਵਿਡ-19 ਖ਼ਿਲਾਫ਼ ਦੋਹਰੀ ਸੁਰੱਖਿਆ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।

ਲਕਸ਼ਮੀ ਮਿੱਤਲ ਵਲੋਂ ਆਕਸਫੋਰਡ ਯੂਨੀਵਰਸਿਟੀ ਨੂੰ ਵੈਕਸੀਨ ਤਿਆਰ ਕਰਨ ਲਈ 35 ਲੱਖ ਪੌਡ ਦਾਨ

ਲੰਡਨ, ਜੁਲਾਈ 2020  ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਤਿਆਰ ਕਰਨ ਲਈ 35 ਲੱਖ ਪੌਾਡ (ਲਗਪਗ 3300 ਕਰੋੜ ਰੁਪਏ) ਦੀ ਮਦਦ ਦਿੱਤੀ ਹੈ। ਮਿੱਤਲ ਪਰਿਵਾਰ ਨੇ ਇਹ ਮਦਦ ਆਕਸਫੋਰਡ ਯੂਨੀਵਰਸਿਟੀ ਦੇ ਟੀਕਾਕਰਨ ਵਿਭਾਗ ਨੂੰ ਦਿੱਤੀ ਹੈ, ਜੋ ਜੇਨਰ ਇੰਸਟੀਚਿਊਟ ਨਾਲ ਸਬੰਧਿਤ ਹੈ।ਜਿਸ ਦੇ ਡਾਇਰੈਕਟਰ ਪ੍ਰੋਫੈਸਰ ਐਡਰਿਅਨ ਹਿੱਲ ਹਨ | ਇਸ ਦਾਨ ਤੋਂ ਬਾਅਦ ਉਨ੍ਹਾਂ ਦੀ ਪੋਸਟ ਨੂੰ 'ਲਕਸ਼ਮੀ ਮਿੱਤਲ ਐਾਡ ਫੈਮਲੀ ਪ੍ਰੋਫੈਸਰਸ਼ਿਪ ਆਫ਼ ਵੈਕਸਨੌਲੌਜੀ' ਦਾ ਨਾਂਅ ਦਿੱਤਾ ਗਿਆ ਹੈ। ਜੈਨਰ ਇੰਸਟੀਚਿਊਟ ਦੀ ਸਥਾਪਨਾ 2005 'ਚ ਆਕਸਫੋਰਡ ਅਤੇ ਯੂ. ਕੇ. ਇੰਸਟੀਚਿਊਟ ਫ਼ਾਰ ਐਨੀਮਲ ਹੈਲਥ ਨਾਲ ਸਾਂਝੇਦਾਰੀ 'ਚ ਕੀਤੀ ਗਈ ਸੀ। ਵਿਸ਼ਵ ਭਰ 'ਚ ਵੈਕਸੀਨ ਅਧਿਐਨ ਨੂੰ ਲੈ ਕੇ ਇਹ ਸੰਸਥਾ ਚੋਟੀ 'ਤੇ ਹੈ। ਕੋਰੋਨਾ ਮਹਾਂਮਾਰੀ ਵਿੱਤ ਟੀਕਾ ਤਿਆਰ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ¢ ਆਕਸਫੋਰਡ ਯੂਨੀਵਰਸਿਟੀ ਵਲੋਂ ਕੋਰੋਨਾ ਵੈਕਸੀਨ ਲਈ ਮਨੁੱਖੀ ਪਰੇਖਣ ਦਾ ਕੰਮ ਇੰਗਲੈਂਡ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ 'ਚ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਐਾਡ ਰਿਅਨ ਹਿੱਲ ਜੇਨਰ ਸੰਸਥਾ ਦੇ ਡਾਇਰੈਕਟਰ ਹਨ। ਲਕਸ਼ਮੀ ਮਿੱਤਲ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆ ਨੂੰ ਕਿਸੇ ਵੀ ਤਰ੍ਹਾਂ ਦੇ ਮਹਾਂਮਾਰੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਪਏਗਾ।ਇਸ ਮਹਾਂਮਾਰੀ ਨੇ ਵੱਡੇ ਪੱਧਰ 'ਤੇ ਸਮਾਜਿਕ ਅਤੇ ਆਰਥਿਕ ਨੁਕਸਾਨ ਕੀਤਾ ਹੈ।ਮਿੱਤਲ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਜਦੋਂ ਮੈਂ ਪ੍ਰੋਫੈਸਰ ਹਿੱਲ ਨਾਲ ਗੱਲ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਟੀਕਾ ਬਣਾਉਣ ਲਈ ਜੋ ਕਰ ਰਹੇ ਹਨ ਉਹ ਬਹੁਤ ਮਹੱਤਵਪੂਰਨ ਹੈ।  

ਐਮ. ਪੀ. ਵਰਿੰਦਰ ਸ਼ਰਮਾ ਨੇ ਬ੍ਰਿਟਿਸ਼ ਏਅਰਵੇਜ਼ ਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ

 

ਲੰਡਨ, ਜੁਲਾਈ 2020 - ( ਗਿਆਨੀ ਰਾਵਿਦਰਪਾਲ ਸਿੰਘ)- ਈਲਿੰਗ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਬ੍ਰਿਟਿਸ਼ ਏਅਰਵੇਜ਼ ਅਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਬ੍ਰਿਟਿਸ਼ ਏਅਰਵੇਜ਼ ਵਲੋਂ ਬਹੁਤ ਸਾਰੇ ਕਾਮਿਆਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਹੀਥਰੋ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਬਹੁਤ ਸਾਰੇ ਕਾਮਿਆਂ ਦੀਆਂ ਨੌਕਰੀਆਂ ਖ਼ਤਰੇ 'ਚ ਹਨ। ਉਨ੍ਹਾਂ ਸੰਸਦ ਮੈਂਬਰਾਂ ਵਲੋਂ ਨੌਕਰੀ ਬਚਾਓ ਮੁਹਿੰਮ ਦਾ ਹਿੱਸਾ ਬਣਦਿਆਂ ਸਰਕਾਰ ਨੂੰ ਕਿਹਾ ਹੈ ਕਿ ਇਸ ਸੰਕਟ ਮਈ ਸਮੇਂ 'ਚ ਹਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਹੋਰ ਯਤਨ ਕਰੇ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹਵਾਬਾਜ਼ੀ ਕਾਰੋਬਾਰ ਰੁਕ ਗਿਆ ਹੈ। ਅਸੀਂ ਨੌਕਰੀਆਂ ਬਚਾਉਣ ਲਈ ਯੂਨੀਅਨਾਂ ਅਤੇ ਸੰਸਦ ਮੈਂਬਰਾਂ ਨਾਲ ਮਿਲ ਕੇ ਵੱਡੀ ਪੱਧਰ 'ਤੇ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਵਲੋਂ ਜਿਹੜੇ ਕਾਮਿਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਸਰਕਾਰ ਨੂੰ ਨੌਕਰੀਆਂ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।  

ਸਕਾਟਲੈਂਡ 'ਚ ਹੁਣ ਮੂੰਹ-ਨੱਕ ਨਾ ਢੱਕਣ 'ਤੇ ਲੱਗੇਗਾ 60 ਪੌਡ ਜੁਰਮਾਨਾ

ਮਾਨਚੈਸਟਰ, ਜੁਲਾਈ 2020  (ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਅੱਜ ਤੋਂ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਦੁਕਾਨਾਂ 'ਚ ਖ਼ਰੀਦਦਾਰੀ ਕਰਦੇ ਸਮੇਂ ਮਾਸਕ ਜਾਂ ਕਿਸੇ ਪ੍ਰਕਾਰ ਦੇ ਕੱਪੜੇ/ਰੁਮਾਲ ਨਾਲ ਮੂੰਹ ਨੱਕ ਢਕਿਆ ਹੋਣਾ ਜ਼ਰੂਰੀ ਹੈ। ਮੂੰਹ/ਨੱਕ ਢਕਿਆ ਨਾ ਹੋਣ ਦੀ ਸੂਰਤ 'ਚ ਤੁਹਾਨੂੰ 60 ਪੌਡ ਜਾਂ ਇਸ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਅਤੇ ਪੁਲਿਸ ਨੂੰ ਇਸ ਤੋਂ ਛੋਟ ਹੋਵੇਗੀ। ਕੈਫ਼ੇ, ਰੈਸਟੋਰੈਂਟ, ਪੱਬ, ਬੈਂਕਾਂ, ਸਹਿਕਾਰੀ ਬੈਂਕਾਂ 'ਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ। ਪਰ ਜਨਤਕ ਥਾਵਾਂ 'ਤੇ 2 ਮੀਟਰ ਦੀ ਸਮਾਜਿਕ ਦੂਰੀ ਰੱਖਣੀ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ 'ਚ 22 ਜੂਨ ਤੋਂ ਜਨਤਕ ਆਵਾਜਾਈ ਬੱਸਾਂ, ਰੇਲ ਗੱਡੀਆਂ 'ਚ ਮੂੰਹ-ਨੱਕ ਢਕਣਾ ਪਹਿਲਾਂ ਉਹੀ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ।

 

ਸਮੁੱਚੀ ਦੁਨੀਆ ਕਿਵੇ ਨਸਲਵਾਦ ਦੇ ਘੇਰੇ ਵਿੱਚ ਫਸ ਚੁਕੀ ਹੈ

ਨਸਲਵਾਦ ਦੇ ਜ਼ਖ਼ਮ ਕੁਰੇਦਦਿਆਂ ਰੋ ਪਿਆ ਮਹਾਨ ਗੇਂਦਬਾਜ਼ ਮਾਈਕਲ ਹੋਲਡਿੰਗ

ਸਾਊਥੈਂਪਟਨ/ਇੰਗਲੈਂਡ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨਸਲਵਾਦ 'ਤੇ ਜ਼ਬਰਦਸਤ ਭਾਸ਼ਣ ਦੇਣ ਤੋਂ ਇਕ ਦਿਨ ਬਾਅਦ ਸਿੱਧੇ ਪ੍ਰਸਾਰਣ ਦੌਰਾਨ ਆਪਣੇ ਮਾਪਿਆਂ ਨਾਲ ਹੋਏ ਨਸਲ ਵਤੀਰੇ ਨੂੰ ਯਾਦ ਕਰਦੇ ਹੋਏ ਰੋ ਪਏ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਹੋਲਡਿੰਗ ਨੇ ਕਿਹਾ ਕਿ ਸਿਆਹਫਾਮ ਨਸਲ ਨੂੰ ਮਨੁੱਖ ਮੰਨਿਆ ਹੀ ਨਹੀਂ ਗਿਆ ਅਤੇ ਇਹ ਜਾਰੀ ਰਹੇਗਾ ਜੇ ਸਮੁੱਚੀ ਮਨੁੱਖ ਜਾਤੀ ਨੂੰ ਨਸਲਵਾਦ ਬਾਰੇ ਸਿੱਖਿਅਤ ਨਹੀਂ ਕੀਤਾ ਗਿਆ। ਅਗਲੇ ਦਿਨ ਇਸ ਵਿਸ਼ੇ 'ਤੇ ਗੱਲ ਕਰਦਿਆਂ ਉਹ ਭਾਵੁਕ ਹੋ ਗਏ ਉਨ੍ਹਾਂ ਕਿਹਾ ਕਿ ਮੇਰੇ ਮਾਪਿਆਂ ਨੇ ਨਸਲਵਾਦਾ ਦਾ ਕਿੰਨਾ ਸੰਤਾਪ ਹੰਢਾਇਆ ਹੈ ਇਹ ਰੱਬ ਹੀ ਜਾਣਦਾ ਹੈ। ਮੇਰੀ ਮਾਂ ਦੇ ਪਰਿਵਾਰ ਨੇ ਮੇਰੀ ਮਾਂ ਨਾਲ ਇਸ ਕਰਕੇ ਗੱਲ ਕਰਨੀ ਬੰਦ ਕਰ ਦਿੱਤੀ ਸੀ ਕਿਉਂਕਿ ਉਸ ਦਾ ਪਤੀ ਕਾਲਾ ਸੀ। ਜਾਣਕਾਰੀ ਲਈ ਦੱਸ ਦੇਈਏ ਕੇ ਮਾਇਕਲ ਹੋਲਡਿੰਗ ਕ੍ਰਿਕਟ ਜਗਤ ਦਾ ਮਹਾਨ ਗੇਂਦਬਾਜ ਹੈ ਅਤੇ ਇਕ ਆਲਾ ਕਿਸਮ ਦਾ ਕਾਮੇਟੇਟਰ ਵੀ ਹੈ 

ਵਿਦੇਸ਼ੀ ਵਿਦਿਆਰਥੀਆਂ ਸਬੰਧੀ ਨੀਤੀ ਖਿਲਾਫ਼ ਕੇਸ ਦਾਖ਼ਲ

ਵਾਸ਼ਿੰਗਟਨ,  ਜੁਲਾਈ 2020 - (ਏਜੰਸੀ)- ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਵਿਦੇਸ਼ੀ ਵਿਦਿਆਰਥੀਆਂ ਬਾਰੇ ਨਵੇਂ ਨੇਮਾਂ ਖਿਲਾਫ਼ ਹਾਰਵਰਡ ਯੂਨੀਵਰਸਿਟੀ ਅਤੇ ਮੈਸਾਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੌਜੀ (ਐੱਮਆਈਟੀ) ਨੇ ਕੇਸ ਦਾਖ਼ਲ ਕੀਤਾ ਹੈ। ਬੋਸਟਨ ਦੀ ਜ਼ਿਲ੍ਹਾ ਅਦਾਲਤ ’ਚ ਬੁੱਧਵਾਰ ਨੂੰ ਦਾਖ਼ਲ ਕੇਸ ’ਚ ਦੋਵੇਂ ਵਿਦਿਅਕ ਅਦਾਰਿਆਂ ਨੇ ਮੰਗ ਕੀਤੀ ਹੈ ਕਿ ਫ਼ੈਸਲੇ ’ਤੇ ਰੋਕ ਲਗਾਈ ਜਾਵੇ ਅਤੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਗ਼ੈਰਕਾਨੂੰਨੀ ਐਲਾਨਿਆ ਜਾਵੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਨਵੇਂ ਵੀਜ਼ਾ ਨੇਮਾਂ ’ਚ ਕਿਹਾ ਹੈ ਕਿ ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਮੁਲਕ ਪਰਤਣਾ ਪਵੇਗਾ। ਐੱਮਆਈਟੀ ਦੇ ਪ੍ਰਧਾਨ ਰਾਫੇਲ ਰੀਫ ਨੇ ਕਿਹਾ ਕਿ ਸਰਕਾਰ ਦੇ ਫ਼ੈਸਲੇ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ। ਹਾਰਵਰਡ ਦੇ ਪ੍ਰਧਾਨ ਲਾਰੈਂਸ ਐੱਸ ਬਾਕਾਓ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਾਂ ਤਾਂ ਅਜਿਹੇ ਵਿਦਿਅਕ ਅਦਾਰਿਆਂ ’ਚ ਦਾਖ਼ਲਾ ਲੈਣਾ ਪਵੇਗਾ ਜਿਥੇ ਉਨ੍ਹਾਂ ਨੂੰ ਖੁਦ ਜਾ ਕੇ ਪੜ੍ਹਾਈ ਕਰਨੀ ਪਵੇਗੀ ਜਾਂ ਫਿਰ ਉਨ੍ਹਾਂ ਨੂੰ ਮੁਲਕ ਛੱਡਣਾ ਪਵੇਗਾ। ਉਧਰ ਨਵੇਂ ਵੀਜ਼ਾ ਨੇਮਾਂ ਦਾ ਅਸਰ ਭਾਰਤੀ ਵਿਦਿਆਰਥੀਆਂ ’ਤੇ ਪੈਣਾ ਸੁਭਾਵਿਕ ਹੈ। ਭਾਰਤੀ ਸਫ਼ਾਰਤਖਾਨੇ ਦੇ ਤਰਜਮਾਨ ਨੇ ਕਿਹਾ ਕਿ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਅਜੇ ਨਵੇਂ ਅਕਾਦਮਿਕ ਵਰ੍ਹੇ ਦਾ ਐਲਾਨ ਕਰਨਾ ਹੈ ਅਤੇ ਇਸ ਨਾਲ ਦੁਚਿੱਤੀ ਦਾ ਮਾਹੌਲ ਬਣੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ 7 ਜੁਲਾਈ ਨੂੰ ਸਿਆਸੀ ਮਾਮਲਿਆਂ ਬਾਰੇ ਅੰਡਰ ਸੈਕਟਰੀ ਕੋਲ ਇਹ ਮਾਮਲਾ ਉਠਾਇਆ ਹੈ।

1963 ਤੋਂ ਇੰਗਲੈਂਡ ਦੇ ਵਾਸੀ ਸਮਾਜਸੇਵੀ ਮਾ. ਮਲਕੀਤ ਸਿੰਘ ਦਾ ਦਿਹਾਂਤ

ਵੁਲਵਰਹੈਂਪਟਨ/ਬਰਮਿੰਘਮ, ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ )-ਮਾਸਟਰ ਮਲਕੀਤ ਸਿੰਘ ਜਸਪਾਲ (86) ਜਿਨ੍ਹਾਂ ਨੇ ਭਾਰਤੀਆਂ ਅਤੇ ਏਸ਼ੀਆ ਮੂਲ ਦੇ ਲੋਕਾਂ ਦੇ ਬਰਤਾਨੀਆ 'ਚ ਵਸੇਬਾ ਕਰਨ 'ਚ ਸਹਾਇਤਾ ਕੀਤੀ, ਦਾ ਇੱਥੇ ਦਿਹਾਂਤ ਹੋ ਗਿਆ। ਮਲਕੀਤ ਸਿੰਘ 1963 'ਚ ਇੰਗਲੈਂਡ ਆਏ ਸਨ। ਆਪਣੀ ਪਹਿਲੀ ਨੌਕਰੀ ਦੌਰਾਨ ਉਨ੍ਹਾਂ ਡਾਰਟਫੋਰਡ ਟਨਲ ਬਣਾਉਣ 'ਚ ਸਹਾਇਤਾ ਕੀਤੀ। ਮਾਸਟਰ ਮਲਕੀਤ ਸਿੰਘ ਨੇ ਦਹਾਕੇ ਤੋਂ ਵੱਧ ਸਮਾਂ ਭਾਰਤ ਤੇ ਏਸ਼ੀਆ ਤੋਂ ਆਉਣ ਵਾਲੇ ਲੋਕਾਂ ਦੀ ਇਮੀਗ੍ਰੇਸ਼ਨ ਕਾਗ਼ਜ਼ਾਤ ਪੂਰਿਆਂ ਕਰਨ 'ਚ ਸਹਾਇਤਾ ਕੀਤੀ। ਉਨ੍ਹਾਂ ਨੇ ਲੋਕਾਂ ਦੀ ਇੰਗਲੈਂਡ 'ਚ ਵਸੇਬੇ ਲਈ ਵੀ ਮਦਦ ਕੀਤੀ। 1934 'ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਈਸ਼ਵਰ ਪਿੰਡ 'ਚ ਜਨਮੇਂ ਮਾਸਟਰ ਮਲਕੀਤ ਸਿੰਘ ਨੇ ਪੰਜਾਬ ਤੋਂ ਵਿਦੇਸ਼ ਆਉਣ ਵਾਲੇ ਲੋਕਾਂ ਜਿਨ੍ਹਾਂ 'ਚੋਂ ਬਹੁਤੇ ਪੜ੍ਹੇ-ਲਿਖੇ ਵੀ ਨਹੀਂ ਸਨ, ਦੀ ਦਿਲੋਂ ਮਦਦ ਕੀਤੀ। ਮਾਸਟਰ ਮਲਕੀਤ ਸਿੰਘ ਨੇ ਵੁਲਵਰਹੈਂਪਟਨ 'ਚ ਕਰੇਨ ਡਰਾਈਵਰ ਵਜੋਂ ਕੰਮ ਕੀਤਾ। ਮਾਸਟਰ ਮਲਕੀਤ ਸਿੰਘ ਦੀ ਮੌਤ ਨਾਲ ਇਲਾਕਾ ਵਾਸੀ ਅਤੇ ਪਰਿਵਾਰ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।

ਸਕਾਟਲੈਂਡ ਨੇ 57 ਦੇਸ਼ਾਂ ਲਈ ਹਵਾਈ ਆਵਾਜਾਈ ਲਈ ਦਰਵਾਜ਼ੇ ਖੋਲ੍ਹੇ

ਸਪੇਨ, ਪੁਰਤਗਾਲ, ਅਮਰੀਕਾ, ਮੈਕਸੀਕੋ ਆਦਿ ਪ੍ਰਮੁੱਖ ਦੇਸ਼ਾਂ ਇਸ ਸੂਚੀ ਚੋਂ ਬਾਹਰ

ਮਾਨਚੈਸਟਰ,  ਜੁਲਾਈ 2020 - (ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੇ ਹਵਾਈ ਅੱਡਿਆਂ ਅਤੇ ਪ੍ਰਮੁੱਖ ਏਅਰਲਾਈਨਾਂ ਵਲੋਂ ਦਬਾਅ ਪਾਉਣ 'ਤੇ ਸਕਾਟਲੈਂਡ ਸਰਕਾਰ ਨੇ ਆਪਣੇ ਦੋ ਦਿਨ ਪਹਿਲਾਂ ਕੀਤੇ ਐਲਾਨ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ ਤੋਂ ਮੋੜ ਕੱਟਦੇ ਹੋਏ ਹੁਣ ਇਹ ਐਲਾਨ ਕੀਤਾ ਹੈ ਕਿ (10 ਜੁਲਾਈ) ਤੋਂ 57 ਦੇਸ਼ਾਂ ਦੀ ਹਰੀ ਸੂਚੀ ਨੂੰ ਹਰੀ ਝੰਡੀ ਦਿੱਤੀ ਹੈ, ਜਿੱਥੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਨਹੀਂ ਕੀਤਾ ਜਾਵੇਗਾ।ਇਨ੍ਹਾਂ 'ਚ ਯੂਰਪ ਦੇ ਪ੍ਰਮੁੱਖ ਦੇਸ਼ ਜਰਮਨੀ, ਫਰਾਂਸ, ਗਰੀਸ, ਇਟਲੀ ਤੇ ਹਾਲੈਂਡ ਆਦਿ ਹਨ। ਏਸ਼ੀਆ 'ਚੋਂ ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਹਨ। ਆਸਟ੍ਰੇਲੀਆ ਦੇ ਮੈਲਬੌਰਨ ਹਵਾਈ ਅੱਡੇ ਨੂੰ ਛੱਡ ਕੇ ਸਾਰੀਆਂ ਥਾਵਾਂ 'ਤੇ ਨਿਊਜ਼ੀਲੈਂਡ ਤੋਂ ਲੋਕ ਬਿਨਾਂ ਇਕਾਂਤਵਾਸ ਸਕਾਟਲੈਂਡ 'ਚ ਦਾਖਲ ਹੋ ਸਕਦੇ ਹਨ। ਸਕਾਟਲੈਂਡ ਵਾਸੀਆਂ ਲਈ ਨਿਰਾਸ਼ਾਜਨਕ ਗੱਲ ਇਹ ਹੈ ਕਿ ਛੁੱਟੀਆਂ ਕੱਟਣ ਲਈ ਲੋਕਾਂ ਦੇ ਪਸੰਦੀਦਾ ਦੇਸ਼ ਸਪੇਨ ਨੂੰ ਇਨ੍ਹਾਂ 57 ਦੇਸ਼ਾਂ ਦੀ ਹਰੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੁਰਤਗਾਲ, ਅਮਰੀਕਾ, ਮੈਕਸੀਕੋ ਆਦਿ ਪ੍ਰਮੁੱਖ ਦੇਸ਼ਾਂ ਨੂੰ ਵੀ ਸੂਚੀ ਤੋਂ ਬਾਹਰ ਰੱਖਿਆ ਗਿਆ।

ਨੀਰਵ ਮੋਦੀ ਦੇ ਨਿਆਂਇਕ ਰਿਮਾਂਡ ਵਿੱਚ ਛੇ ਅਗਸਤ ਤੱਕ ਦਾ ਵਾਧਾ  

ਲੰਡਨ,ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ )-ਯੂਕੇ ਦੀ ਇੱਕ ਅਦਾਲਤ ਨੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੇ ਨਿਆਂਇਕ ਰਿਮਾਂਡ ਵਿੱਚ ਛੇ ਅਗਸਤ ਤੱਕ ਦਾ ਵਾਧਾ ਕੀਤਾ ਹੈ। ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਅਤੇ ਮਨੀ ਲਾਂਡਰਿੰਗ ਕੇਸ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਨੀਰਵ ਮੋਦੀ ਭਗੌੜਾ ਹੈ, ਜੋ ਭਾਰਤ ਨੂੰ ਹਵਾਲਗੀ ਦਿੱਤੇ ਸਬੰਧੀ ਕੇਸ ਲੜ ਰਿਹਾ ਹੈ। ਦੱਖਣ-ਪੱਛਮੀ ਲੰਡਨ ਸਥਿਤ ਵੈਂਡਸਵਰਥ ਜੇਲ੍ਹ ਵਿੱਚ ਬੰਦ 49 ਵਰ੍ਹਿਆਂ ਦੇ ਨੀਰਵ ਮੋਦੀ ਨੇ ਵੀਡੀਓ ਲਿੰਕ ਜ਼ਰੀਏ ਪੇਸ਼ੀ ਭੁਗਤੀ  

ਕੋਰੋਨਾ ਵਾਇਰਸ ਕਾਰਨ ਲੰਡਨ ਦਾ ਹਲਿੰਗਡਨ ਹਸਪਤਾਲ ਬੰਦ

ਪ੍ਰਧਾਨ ਮੰਤਰੀ ਬੋਰਿਸ ਜੋਨਸੋਨ ਦੀ ਕਨਸੀਚੁਨਸੀ ਦਾ ਵੱਡਾ ਹਸਪਤਾਲ 

ਲੰਡਨ, ਜੁਲਾਈ 2020 ( ਗਿਆਨੀ ਰਾਵਿਦਰਪਾਲ ਸਿੰਘ )- ਪੱਛਮੀ ਲੰਡਨ ਦਾ ਹਲਿੰਗਡਨ ਹਸਪਤਾਲ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਹੈ । ਇਸ ਹਸਪਤਾਲ ਦੇ ਵੱਡੀ ਗਿਣਤੀ 'ਚ ਕਾਮਿਆਂ ਦਾ ਕੋਵਿਡ 19 ਟੈਸਟ ਪਾਜ਼ੀਟਵ ਆਉਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ ਅਤੇ 70 ਕਾਮੇ ਇਕਾਂਤਵਾਸ 'ਚ ਚਲੇ ਗਏ ਹਨ । ਹਸਪਤਾਲ ਦੇ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਦੇ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਭੇਜਿਆ ਜਾ ਰਿਹਾ ਹੈ ਅਤੇ ਨਵੇਂ ਮਰੀਜ਼ ਭਰਤੀ ਨਹੀਂ ਕੀਤੇ ਜਾ ਰਹੇ । ਇਸ ਤੋਂ ਪਹਿਲਾਂ ਮਈ 'ਚ ਵੈਸਟਨ ਜਨਰਲ ਹਸਪਤਾਲ ਸਮਰਸੈਟ ਨੂੰ ਵੀ ਤਿੰਨ ਹਫ਼ਤਿਆਂ ਲਈ ਉਸ ਸਮੇਂ ਬੰਦ ਕਰ ਦਿੱਤਾ ਸੀ, ਜਦੋਂ ਹਸਪਤਾਲ ਦੇ 100 ਕਾਮੇ ਕੋਰੋਨਾ ਤੋਂ ਪ੍ਰਭਾਵਿਤ ਹੋ ਗਏ ਸਨ । ਹਸਪਤਾਲਾਂ 'ਚ ਇਸ ਤਰ੍ਹਾਂ ਕੋਰੋਨਾ ਵਾਇਰਸ ਦਾ ਫੈਲਣਾ ਚਿੰਤਾਜਨਕ ਹੈ, ਜੋ ਤਾਲਾਬੰਦੀ 'ਚ ਢਿੱਲ ਦੇਣ ਨੂੰ ਪ੍ਰਭਾਵਿਤ ਕਰੇਗਾ । ਇੰਗਲੈਂਡ ਦੀ ਸਿਹਤ ਸੰਸਥਾ ਅਨੁਸਾਰ 10 'ਚੋਂ 9 ਨਰਸਾਂ ਅਤੇ ਡਾਕਟਰ ਹਸਪਤਾਲਾਂ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ, ਜਦ ਕਿ ਪੰਜ 'ਚੋਂ ਇਕ ਮਰੀਜ਼ ਵੀ ਵਾਰਡ 'ਚੋਂ ਕੋਰੋਨਾ ਤੋਂ ਪ੍ਰਭਾਵਿਤ ਹੋਇਆ ਹੈ । ਜ਼ਿਕਰਯੋਗ ਹੈ ਕਿ ਹਲਿੰਗਡਨ ਹਸਪਤਾਲ ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਹਲਕੇ 'ਚ ਹੈ ।  ਜੋ ਵੱਡਿਆ ਐਮਰਜੈਂਸੀ ਸੇਵਾਵਾਂ ਨੀਵਾਂ ਰਿਹਾ ਹੈ। ਕੁਸ ਦਿਨਾਂ ਲਈ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਵੇਗਾ।

ਨੌਜੁਆਨਾ ਦੀ ਬੇਰੁਜ਼ਗਾਰੀ ਦੂਰ ਕਰਨ ਲਈ 2 ਬਿਲੀਅਨ ਪੌਂਡ ਦੀ ਸਹਾਇਤਾ ਕਰੇਗੀ ਸਰਕਾਰ -ਹੋਮ ਮਨਿਸਟਰੀ

ਲੰਡਨ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਬ੍ਰਿਟੇਨ ਸਰਕਾਰ 2 ਬਿਲੀਅਨ ਪੌਂਡ ਦੀ ਕਿੱਕਸਟਾਰਟ ਸਕੀਮ ਬਿਜਨਿਸ ਮਾਲਕਾਂ ਨੂੰ ਲੰਬੇ ਸਮੇਂ ਦੀ ਬੇਰੁਜ਼ਗਾਰੀ ਦੇ ਜੋਖਮ ਵਿਚ 16-24 ਸਾਲ ਦੇ ਬਜ਼ੁਰਗਾਂ ਲਈ ਨਵੀਂ ਨੌਕਰੀਆਂ ਪੈਦਾ ਕਰਨ ਲਈ ਅਦਾਇਗੀ ਕਰੇਗੀ। ਕੋਰੋਨਾ ਮਹਾਮਾਰੀ ਨਾਲ ਬੇਰੋਜ਼ਗਾਰ ਹੋਰਹੇ ਨੌਜੁਆਨਾ ਨੂੰ ਨੌਕਰੀਆਂ ਪਰਦਾਨ ਕਰਨ ਲਈ ਮਦਦ ਕਰਨ ਲਈ ਇਸ ਸਕੀਮ ਨੂੰ ਤਿਆਰ ਕੀਤਾ ਗਿਆ ਹੈ।

ਯੂ.ਕੇ. 'ਚ 35000 ਕੈਂਸਰ ਮਰੀਜ਼ਾਂ ਦੀ ਮੌਤ ਦਾ ਕਾਰਨ ਬਣਨ ਦਾ ਖ਼ਤਰਾ

ਮਾਨਚੈਸਟਰ,  ਜੁਲਾਈ 2020 (ਗਿਆਨੀ ਅਮਰੀਕ ਸਿੰਘ ਰਾਠੌਰ)-  ਯੂ. ਕੇ. 'ਚ ਕੈਂਸਰ ਦੀ ਜਾਂਚ ਅਤੇ ਇਲਾਜ 'ਚ ਦੇਰੀ ਹੋਣ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਵਿਗਿਆਨੀਆਂ ਅਨੁਸਾਰ ਇਹ ਗਿਣਤੀ 7000 ਤੱਕ ਹੋ ਸਕਦੀ ਹੈ, ਪਰ ਜੇ ਸਥਿਤੀ ਹੋਰ ਮਾੜੀ ਹੋ ਗਈ ਤਾਂ 35000 ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ | ਚਿੰਤਾ ਦੀ ਗੱਲ ਇਹ ਹੈ ਕਿ ਕੋਵਿਡ-19 ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੀ ਆਮ ਜਾਂਚ, ਤੁਰੰਤ ਭਰਤੀ ਸਿਫ਼ਾਰਸ਼ਾਂ ਅਤੇ ਇਲਾਜ ਕਰਨ 'ਚ ਦੇਰੀ ਕਰਨੀ ਪਈ ਹੈ ਜਾਂ ਉਨ੍ਹਾਂ ਦੀਆਂ ਅਪਾਇੰਟਮੈਂਟਾਂ ਰੱਦ ਹੋਈਆਂ ਹਨ | ਰਾਸ਼ਟਰੀ ਸਿਹਤ ਸੰਸਥਾ ਇੰਗਲੈਂਡ ਨੇ ਕਿਹਾ ਹੈ ਕਿ ਉਹ ਕੈਂਸਰ ਜਾਂਚ ਅਤੇ ਇਲਾਜ ਸੇਵਾਵਾਂ ਜਲਦੀ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ | ਹੈਲਥ ਕੇਅਰ ਰਿਸਰਚ ਹਬ ਫ਼ਾਰ ਕੈਂਸਰ ਦੇ ਡੈਟਾ ਕੈਨ ਦੁਆਰਾ ਕੀਤੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੌਤਾਂ ਦੀ ਗਿਣਤੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਇਨ੍ਹਾਂ ਸੇਵਾਵਾਂ ਨੂੰ ਆਮ ਵਾਂਗ ਬਹਾਲ ਕਰਨ 'ਚ ਕਿੰਨਾ ਸਮਾਂ ਲੱਗੇਗਾ | ਡਾਟਾ ਕੈਨ ਦੇ ਵਿਗਿਆਨੀ ਪ੍ਰੋ: ਮਾਰਕ ਲਾਅਲਰ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜੇ ਬਹੁਤ ਹੀ ਚਿੰਤਾਜਨਕ ਸਨ | ਐਨ.ਐੱਚ.ਐਸ. ਅਨੁਸਾਰ ਅਪ੍ਰੈਲ 'ਚ ਜੀ ਪੀ (ਨਿੱਜੀ ਡਾਕਟਰ) ਕੋਲ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ 60 ਫ਼ੀਸਦੀ ਗਿਰਾਵਟ ਹੋਈ ਸੀ | ਮਈ 'ਚ ਕੈਂਸਰ ਲਈ ਤੁਰੰਤ ਅੱਗੇ ਭੇਜਣ ਜਾਰੀ ਕੀਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ ਦੀ ਗਿਣਤੀ 45 ਫ਼ੀਸਦੀ ਘਟੀਆਂ ਹਨ |  

ਅੱਜ ਤੋਂ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਲੰਡਨ,ਜੁਲਾਈ 2020 -(ਏਜੰਸੀ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਤੋਂ ਬਰਤਾਨੀਆ 'ਚ ਸ਼ੁਰੂ ਹੋ ਰਹੇ 'ਇੰਡੀਆ ਗਲੋਬਲ ਵੀਕ 2020' ਨੂੰ ਸੰਬੋਧਨ ਕਰਨਗੇ। ਆਪਣੇ ਇਸ ਵਰਚੁਅਲ ਕੌਮਾਂਤਰੀ ਸੰਬੋਧਨ 'ਚ ਉਹ ਭਾਰਤ ਦੇ ਵਪਾਰ ਤੇ ਵਿਦੇਸ਼ ਨਿਵੇਸ਼ 'ਤੇ ਆਪਣੇ ਵਿਚਾਰ ਰੱਖਣਗੇ। ਕੋਵਿਡ-19 ਕੌਮਾਂਤਰੀ ਮਹਾਮਾਰੀ ਕਾਰਨ ਪੀਐੱਮ ਮੋਦੀ ਆਨਲਾਈਨ ਇਸ ਕੌਮਾਂਤਰੀ ਪ੍ਰੋਗਰਾਮ ਨਾਲ ਜੁੜਨਗੇ।

ਭਾਰਤ ਦੇ ਵਿਸ਼ਵੀਕਰਨ ਨੂੰ ਦੇਖਦਿਆਂ ਇਥੇ ਭਾਰਤ ਨੂੰ ਕਈ ਵੱਡੇ ਨਿਵੇਸ਼ ਤੇ ਉਤਪਾਦਨ ਦੇ ਮੌਕੇ ਮਿਲਣ ਦੀ ਉਮੀਦ ਹੈ। ਇੰਡੀਆ ਇੰਕ ਗਰੁੱਪ ਦੇ ਸੀਈਓ ਤੇ ਚੇਅਰਮੈਨ ਮਨੋਜ ਲਡਵਾ ਨੇ ਦੱਸਿਆ ਕੋਵਿਡ-19 ਦੇ ਸਾਏ 'ਚ ਭਾਰਤ ਪ੍ਰਤਿਭਾਵਾਂ ਤੇ ਤਕਨੀਕੀ ਗਿਆਨ ਦਾ ਭੰਡਾਰ ਬਣ ਕੇ ਉਭਰਿਆ ਹੈ। ਕੌਮਾਂਤਰੀ ਮਾਮਲਿਆਂ 'ਚ ਭਾਰਤ ਦੀ ਅਗਵਾਈ ਕੇਂਦਰੀ ਭੂਮਿਕਾ 'ਚ ਹੈ। ਇਸ ਲਈ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਪੂਰੀ ਦੁਨੀਆ ਲਈ ਬੇਹੱਦ ਅਹਿਮ ਹੈ। ਇਸ ਤਿੰਨ ਦਿਨਾਂ ਸੰਮੇਲਨ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੇਲ ਤੇ ਵਣਜ ਮੰਤਰੀ ਪਿਊਸ਼ ਗੋਇਲ, ਸ਼ਹਿਰੀ ਹਵਾਬਾਜ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ, ਸੂਚਨਾ ਤੇ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਸਕਿੱਲ ਡਿਵੈੱਲਪਮੈਂਟ ਮੰਤਰੀ ਮਹੇਂਦਰ ਸਿੰਘ ਪਾਂਡੇਅ ਵੀ ਸ਼ਾਮਲ ਹੋਣਗੇ। ਬਰਤਾਨੀਆ ਵੱਲੋਂ ਪ੍ਰਿੰਸ ਚਾਰਲਸ ਦਾ ਵਿਸ਼ੇਸ਼ ਸੰਬੋਧਨ ਹੋਵੇਗਾ। ਬਰਤਾਨੀਆ ਦੀ ਸਰਕਾਰ ਵੱਲੋਂ ਵਿਦੇਸ਼ ਮੰਤਰੀ ਡੋਮਨਿਕ ਰਾਬ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਮੈਟ ਹੈਨਕਾਕ ਤੇ ਵਪਾਰੀ ਮੰਤਰੀ ਲਿਜ ਟ੍ਸ ਬੁਲਾਰੇ ਹੋਣਗੇ।

Ranjit Singh becomes the First Sikh Deputy Mayor in France

London,July 2020 -( Amanjit Singh Khaira)

For the first time in the history of France, a deputy mayor has been elected in the election of a turbaned Sikh municipality. Ranjit Singh Goraya, a young man who won the election from Bobini town, belongs to Sekha village in Gurdaspur district of Punjab.

It is a very honorable achievement for Sikhs that where turban is banned in schools and colleges, a young Sikh wearing a turban is elected as Deputy Mayor.

Sardar Ranjit Singh, a native of France, was elected the first Sikh Sardar Deputy Mayor of Bobigny, France. France where carrying religious symbols, including Sikh turbans, in schools and colleges is banned. Children  who were expelled from government colleges in 2004 due to the ban on turbans. Sardar Chain Singh, son of Sardar Ranjit Singh, was one of them.

He studied in a private college wearing a turban and later obtained a master’s degree in law and economics from the famous University of Sorbonne in France.

When the turban was banned in France in 2004, the Sikhs of France staged a protest in France.

Ranjit Singh, who was expelled from Government College in 2004 for wearing a turban, now has been elected the first turbaned Sikh deputy mayor of Bobigny, France. Pride moment for Sikh Community.

ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ  ਸਿੱਖ ਕਾਰਕੁਨਾਂ ਨੂੰ ਅੱਤਵਾਦੀ ਐਲਾਨਣ ਦਾ ਵਿਰੋਧ

ਮਾਨਚੈਸਟਰ, ਜੁਲਾਈ 2020 (ਗਿਆਨੀ ਅਮਰੀਕ ਸਿੰਘ ਰਾਠੌਰ )- 

ਭਾਰਤ ਸਰਕਾਰ ਵਲੋਂ 13 ਸਿੱਖ ਕਾਰਕੁਨਾਂ ਨੂੰ ਅੱਤਵਾਦੀ ਐਲਾਨਣ ਦਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਕਰਾਰ ਦਿੱਤਾ ਹੈ। ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭੇਜੇ ਪ੍ਰੈਸ ਬਿਆਨ 'ਚ ਕਿਹਾ ਕਿ ਸਿੱਖ ਕਦੇ ਵੀ ਅੱਤਵਾਦੀ ਨਹੀਂ ਹੋ ਸਕਦਾ ਅਤੇ ਅੱਤਵਾਦੀ ਸਿੱਖ ਵੀ ਨਹੀਂ ਹੋ ਸਕਦਾ। ਪਰ ਭਾਰਤ ਸਰਕਾਰ ਸਿੱਖ ਹੱਕਾਂ ਹਿੱਤਾਂ ਅਤੇ ਕੌਮੀ ਆਜ਼ਾਦੀ ਲਈ ਯਤਨਸ਼ੀਲ ਸਿੱਖਾਂ ਨੂੰ ਹਮੇਸ਼ਾ ਹੀ ਅੱਤਵਾਦੀ ਆਖਦੀ ਆਈ ਹੈ। ਇਹ ਵਰਤਾਰਾ 1980 ਤੋਂ ਚੱਲਿਆ ਆ ਰਿਹਾ ਹੈ। ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਢਾਈ ਸੌ ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਹੈ।ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਜਾਰੀ ਕੀਤੀ ਪੁਲਿਸ ਅਧਿਕਾਰੀਆਂ ਦੀ ਸੂਚੀ 'ਚ 48 ਅਜਿਹੇ ਪੁਲਿਸ ਕਰਮਚਾਰੀ ਵੀ ਹਨ, ਜਿਨ੍ਹਾਂ ਦੀਆਂ ਝੂਠੇ ਪੁਲਿਸ ਮੁਕਾਬਲੇ ਕਰਕੇ ਹਾਸਲ ਕੀਤੀਆਂ ਤਰੱਕੀਆਂ ਹਾਈਕੋਰਟ ਵਲੋਂ ਰੱਦ ਕਰ ਦਿੱਤੀਆਂ ਸਨ।

ਨਵੇਂ ਕਾਨੂੰਨ ਤੋਂ ਹਾਂਗਕਾਂਗ ਦੀ ਖ਼ੁਦਮੁਖ਼ਤਾਰੀ ਨੂੰ ਖ਼ਤਰਾ- ਬੋਰਿਸ ਜੌਹਨਸਨ

ਲੰਡਨ,ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ)-ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕਿਹਾ ਕਿ ਚੀਨ ਨੇ ਕੌਮੀ ਕਾਨੂੰਨ ਲਾਗੂ ਕਰ ਕੇ ਹਾਂਗਕਾਂਗ ਦੀ ਖ਼ੁਦਮੁਖ਼ਤਿਆਰੀ ਅਤੇ ਆਜ਼ਾਦੀ ਨੂੰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰ ਕੇ ਚੀਨ ਵੱਲੋਂ ਸਿਨੋ-ਬ੍ਰਿਟਿਸ਼ ਸਾਂਝੇ ਐਲਾਨ ਨੂੰ ਤੋੜਿਆ ਗਿਆ ਹੈ। ਉਨ੍ਹਾਂ ਸੰਸਦ ਨੂੰ ਦੱਸਿਆ, ‘‘ਅਸੀਂ ਇਹ ਸਪੱਸ਼ਟ ਕਰਦੇ ਹਾਂ ਕਿ ਜੇਕਰ ਚੀਨ ਦਾ ਇਹੀ ਰਵੱਈਆ ਰਿਹਾ ਤਾਂ ਉਹ ਹਾਂਗਕਾਂਗ ’ਚ ਬਰਤਾਨਵੀ ਮੂਲ ਦੇ ਲੋਕਾਂ ਨੂੰ ਵਾਪਸ ਬਰਤਾਨੀਆ ’ਚ ਆਉਣ ਤੇ ਇੱਥੇ ਰਹਿ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗੇ। ਪਹਿਲਾਂ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਬਰਤਾਨੀਆ ਸੱਦਿਆ ਜਾਵੇਗਾ ਤੇ ਬਾਅਦ ’ਚ ਨਾਗਰਿਕਤਾ ਦੇ ਦਿੱਤੀ ਜਾਵੇਗੀ।  

ਯੂ.ਕੇ. ਦੀਆਂ ਕੰਪਨੀਆਂ ਵਲੋਂ ਦੋ ਦਿਨਾਂ 'ਚ 10 ਹਜ਼ਾਰ ਨੌਕਰੀਆਂ ਖ਼ਤਮ

ਆਉਂਦੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕੰਮ ਤੋ ਵੇਹਲੇ ਹੋਣ ਦਾ ਖਦਸਾ

ਮਾਨਚੈਸਟਰ, ਜੁਲਾਈ  2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਯੂ.ਕੇ. ਦੀਆਂ 6 ਵੱਡੀਆਂ ਕੰਪਨੀਆਂ ਨੇ 10 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ । ਇਹ ਕੰਪਨੀਆਂ ਹਾਈ ਸਟਰੀਟ ਅਤੇ ਹਵਾਈ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ । ਜੌਹਨ ਲੁਈਸ ਦੇ ਕਈ ਸਟੋਰ ਬੰਦ ਕਰਨ ਅਤੇ ਕਾਮਿਆਂ ਨੂੰ ਕੱਢਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਟਾਪਸ਼ਾਪ, ਅਰਕੇਡੀਆ ਅਤੇ ਹੈਰੋਡਸ ਵਲੋਂ 1180 ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ । ਐਸ.ਐਸ. ਪੀ. ਗਰੁੱਪ ਨੇ ਕਿਹਾ ਹੈ ਕਿ ਯੂ.ਕੇ. ਭਰ ਅਤੇ ਮੁੱਖ ਦਫਤਰ 'ਚੋਂ 5000 ਤੱਕ ਨੌਕਰੀਆਂ ਖ਼ਤਮ ਕੀਤੀਆਂ ਜਾਣਗੀਆਂ । ਏਅਰ ਬੱਸ ਵਲੋਂ 1700 ਲੋਕਾਂ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ ਹੈ । ਕੋਵਿਡ 19 ਕਾਰਨ ਯੂ.ਕੇ. ਵਿਚ 6 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ, ਜਦ ਕਿ ਮਾਹਿਰਾਂ ਅਨੁਸਾਰ ਇਹ ਅੰਕੜਾ 20 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ ।