You are here

ਸਕਾਟਲੈਂਡ ਨੇ 57 ਦੇਸ਼ਾਂ ਲਈ ਹਵਾਈ ਆਵਾਜਾਈ ਲਈ ਦਰਵਾਜ਼ੇ ਖੋਲ੍ਹੇ

ਸਪੇਨ, ਪੁਰਤਗਾਲ, ਅਮਰੀਕਾ, ਮੈਕਸੀਕੋ ਆਦਿ ਪ੍ਰਮੁੱਖ ਦੇਸ਼ਾਂ ਇਸ ਸੂਚੀ ਚੋਂ ਬਾਹਰ

ਮਾਨਚੈਸਟਰ,  ਜੁਲਾਈ 2020 - (ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੇ ਹਵਾਈ ਅੱਡਿਆਂ ਅਤੇ ਪ੍ਰਮੁੱਖ ਏਅਰਲਾਈਨਾਂ ਵਲੋਂ ਦਬਾਅ ਪਾਉਣ 'ਤੇ ਸਕਾਟਲੈਂਡ ਸਰਕਾਰ ਨੇ ਆਪਣੇ ਦੋ ਦਿਨ ਪਹਿਲਾਂ ਕੀਤੇ ਐਲਾਨ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ ਤੋਂ ਮੋੜ ਕੱਟਦੇ ਹੋਏ ਹੁਣ ਇਹ ਐਲਾਨ ਕੀਤਾ ਹੈ ਕਿ (10 ਜੁਲਾਈ) ਤੋਂ 57 ਦੇਸ਼ਾਂ ਦੀ ਹਰੀ ਸੂਚੀ ਨੂੰ ਹਰੀ ਝੰਡੀ ਦਿੱਤੀ ਹੈ, ਜਿੱਥੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਨਹੀਂ ਕੀਤਾ ਜਾਵੇਗਾ।ਇਨ੍ਹਾਂ 'ਚ ਯੂਰਪ ਦੇ ਪ੍ਰਮੁੱਖ ਦੇਸ਼ ਜਰਮਨੀ, ਫਰਾਂਸ, ਗਰੀਸ, ਇਟਲੀ ਤੇ ਹਾਲੈਂਡ ਆਦਿ ਹਨ। ਏਸ਼ੀਆ 'ਚੋਂ ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਹਨ। ਆਸਟ੍ਰੇਲੀਆ ਦੇ ਮੈਲਬੌਰਨ ਹਵਾਈ ਅੱਡੇ ਨੂੰ ਛੱਡ ਕੇ ਸਾਰੀਆਂ ਥਾਵਾਂ 'ਤੇ ਨਿਊਜ਼ੀਲੈਂਡ ਤੋਂ ਲੋਕ ਬਿਨਾਂ ਇਕਾਂਤਵਾਸ ਸਕਾਟਲੈਂਡ 'ਚ ਦਾਖਲ ਹੋ ਸਕਦੇ ਹਨ। ਸਕਾਟਲੈਂਡ ਵਾਸੀਆਂ ਲਈ ਨਿਰਾਸ਼ਾਜਨਕ ਗੱਲ ਇਹ ਹੈ ਕਿ ਛੁੱਟੀਆਂ ਕੱਟਣ ਲਈ ਲੋਕਾਂ ਦੇ ਪਸੰਦੀਦਾ ਦੇਸ਼ ਸਪੇਨ ਨੂੰ ਇਨ੍ਹਾਂ 57 ਦੇਸ਼ਾਂ ਦੀ ਹਰੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੁਰਤਗਾਲ, ਅਮਰੀਕਾ, ਮੈਕਸੀਕੋ ਆਦਿ ਪ੍ਰਮੁੱਖ ਦੇਸ਼ਾਂ ਨੂੰ ਵੀ ਸੂਚੀ ਤੋਂ ਬਾਹਰ ਰੱਖਿਆ ਗਿਆ।