You are here

ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵਾਲਿਆਂ ਨੇ ਨਵੀਂ ਕੋਠੀ ਲੈਣ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਅਜੀਤਵਾਲ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਗ਼ਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਜੰਮਪਲ ਸਮਾਜਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ  ਦੇ ਗ੍ਰਹਿ ਵਿਖੇ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਜਦੋਂ  ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਇਕ ਨਵੀਂ ਕੋਠੀ ਲੈਣ ਤੇ ਉਸ ਦਾ ਮਹੂਰਤ ਕੀਤਾ ਗਿਆ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਵਰਨ ਸਿੰਘ ਗਿੱਲ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ  ਇਹ ਸਾਰਾ ਸਮਾਗਮ ਸਾਡੇ ਨਵੇਂ ਕੋਠੀ ਲੈਣ ਤੇ ਸੰਗਤਾਂ ਵੱਲੋਂ ਖੁਸ਼ੀ ਜ਼ਾਹਿਰ ਕਰਦੇ ਹੋਏ  ਪਿੰਡ ਦੇ ਭੈਣ ਭਰਾਵਾਂ ਨੇ ਮਠਿਆਈਆਂ ਵੰਡ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਗ੍ਰਹਿ ਵਿਖੇ ਅੱਜ ਤਾਂਤਾ ਲੱਗਿਆ ਹੋਇਆ ਹੈ  ਉਨ੍ਹਾਂ ਕਿਹਾ ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ ਜਿਸ ਦੇ ਸਦਕਾ ਅਸੀਂ ਸਮਾਜ ਸੇਵੀ ਸਮਾਜ ਭਲਾਈ ਦੇ ਕੰਮ ਵੱਡੀ ਪੱਧਰ ਤੇ ਜਾਰੀ  ਰੱਖੇ ਹੋਏ ਹਨ ਜਿਸ ਦੀ ਅਪਾਰ ਕਿਰਪਾ ਸਦਕਾ ਅੱਜ  ਪਿੰਡ ਵਿੱਚ ਇੱਕ ਨਵੀਂ ਕੋਠੀ ਦਾ ਮਹੂਰਤ ਕੀਤਾ ਗਿਆ ਮੇਰੇ ਗ੍ਰਹਿ ਵਿਖੇ ਆਉਣ ਵਾਲੇ ਸਭ ਭੈਣ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਇਸ ਸਮੇਂ ਮੇਜਰ ਸਿੰਘ ਪ੍ਰਕਾਸ਼ ਸਿੰਘ ਰੁਪਿੰਦਰ ਸਿੰਘ  ਵਿਜੈ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ