You are here

210 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਰਮਨਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਮਾਣੂੰਕੇ,ਹਠੂਰ,ਚੌਕੀਮਾਨ ਅਤੇ ਕਾਉਕੇ ਕਲਾਂ ਵਿਖੇ 210 ਵਿਅਕਤੀਆ ਨੂੰ ਕੋਰੋਨਾ ਵਾਇਰਸ ਦੇ ਬਚਾ ਲਈ ਕੋਰੋਨਾ ਵੈਕਸੀਨ ਦੇ ਟੀਕੇ ਲਾਏ ਗਏ।ਇਸ ਮੌਕੇ ਡਾਕਟਰ ਜਸਵਿੰਦਰ ਕੌਰ ਅਤੇ ਸਵਰਨ ਸਿੰਘ ਡੱਲਾ ਨੇ ਦੱਸਿਆ ਕਿ ਇੱਕ ਬੈਚ ਵਿਚ ਦਸ ਵਿਅਕਤੀਆ ਦੀ ਵੈਕਸੀਨ ਹੁੰਦੀ ਹੈ ਅਤੇ ਜਿਨ੍ਹਾ ਦੇ ਅੱਜ ਕਰੋਨਾ ਵੈਕਸੀਨ ਲਾਈ ਗਈ ਹੈ ਉਨ੍ਹਾ ਵਿਅਕਤੀਆ ਨੂੰ 28 ਦਿਨਾ ਬਾਅਦ ਦੂਜੀ ਡੋਜ ਲਾਈ ਜਾਵੇਗੀ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪਣਾ ਅਧਾਰ ਕਾਰਡ ਲੈ ਕੇ ਸਰਕਾਰੀ ਹਸਪਤਾਲ ਦੇ ਸਬ-ਸੈਟਰਾ ਵਿਚੋ ਕਰੋਨਾ ਵੈਕਸੀਨ ਦਾ ਟੀਕਾ ਫਰੀ ਲਗਵਾ ਸਕਦੇ ਹਨ।ਇਸ ਮੌਕੇ ਉਨ੍ਹਾ ਨਾਲ ਡਾਕਟਰ ਹਰਦੇਵ ਸਿੰਘ ਮਾਣੂੰਕੇ,ਉੱਘੇ ਸਮਾਜ ਸੇਵਕ ਹਰਜਿੰਦਰ ਸਿੰਘ ਹਠੂਰ,ਪਰਮਜੀਤ ਕੌਰ,ਸਾਬਕਾ ਪੰਚ ਹਰਜਿੰਦਰ ਸਿੰਘ,ਬਲਵਿੰਦਰ ਕੌਰ,ਸਵਰਨਜੀਤ ਕੌਰ,ਕਮਲਜੀਤ ਕੌਰ ਮਾਣੂੰਕੇ,ਮਨਜੀਤ ਕੌਰ,ਹਰਪਾਲ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਾਬਕਾ ਪੰਚ ਹਰਜਿੰਦਰ ਸਿੰਘ ਦੇ ਕੋਰੋਨਾ ਵੈਕਸੀਨ ਲਾਉਦੇ ਹੋਏ ਡਾ:ਜਸਵਿੰਦਰ ਕੌਰ ਅਤੇ ਹੋਰ।