ਹਠੂਰ,21,ਜਨਵਰੀ 2021-(ਕੌਸ਼ਲ ਮੱਲ੍ਹਾ)-
ਕਲੀਆਂ ਦੇ ਬਾਦਸਾਹ ਸ੍ਰੀ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਨੇ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਕਾਲੇ ਕਾਨੂੰਨਾ ਖਿਲਾਫ ਆਪਣੇ ਵੱਖ-ਵੱਖ ਗੀਤ ਪੇਸ ਕਰਕੇ 26 ਜਨਵਰੀ ਨੂੰ ਦਿੱਲੀ ਦੇ ਟਰੈਕਟਰ ਮਾਰਚ ਵਿਚ ਸਾਮਲ ਹੋਣ ਲਈ ਜਗਰਾਓ ਇਲਾਕੇ ਦੇ ਪਿੰਡਾ ਵਿਚ ਜਾ ਕੇ ਲੋਕਾ ਨੂੰ ਲਾਮਵੰਦ ਕੀਤਾ।ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਨੇ ਕਿਹਾ ਕਿ ਹਰ ਖੇਤਰ ਵਿਚ ਪ੍ਰਸਿੱਧੀ ਖੱਟਣ ਲਈ ਕਿਸਾਨਾ ਅਤੇ ਮਜਦੂਰਾ ਦਾ ਵੱਡਾ ਯੋਗਦਾਨ ਹੈ ਜੋ ਅਸੀ ਕਦੇ ਵੀ ਨਹੀ ਭੁੱਲਾ ਸਕਦੇ।ਉਨ੍ਹਾ ਕਿਹਾ ਕਿ ਅਸੀ ਕਿਸਾਨਾ ਦੇ ਪੁੱਤਰ ਹਾਂ ਅਤੇ ਸਾਡੀ ਪਾਰਟੀ ਕਿਸਾਨ ਵੀਰ ਹਨ ਜੋ ਪਿਛਲੇ 57 ਦਿਨਾ ਤੋ ਦਿੱਲੀ ਵਿਖੇ ਦਿਨ-ਰਾਤ ਰੋਸ ਪ੍ਰਦਰਸਨ ਕਰ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਸਮੂਹ ਪੰਜਾਬ ਵਾਸੀਆ ਨੂੰ ਬੇਨਤੀ ਕਰਦੇ ਹਾਂ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਨੂੰ ਦਿੱਲੀ ਦੇ ਟਰੈਕਟਰ ਮਾਰਚ ਦਾ ਹਿੱਸਾ ਬਣੋ।ਇਸ ਮੌਕੇ ਉਨ੍ਹਾ ਨੂੰ ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਨੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਗੀਤਕਾਰ ਸੋਹਣ ਮਾਣੂੰਕੇ,ਸਰਬਜੀਤ ਸਿੰਘ ਹਠੂਰ,ਗੀਤਕਾਰ ਛੱਤਾ ਮਾਣੂੰਕੇ,ਇਕਬਾਲ ਮਹੁੰਮਦ,ਬਿੱਲੂ ਮੀਨੀਆ,ਜਸਪ੍ਰੀਤ ਸੋਹਣ,ਜੱਸੀ ਮੀਨੀਆ,ਗੁਰਤੇਜ ਹਠੂਰ,ਮਨੀ ਹਠੂਰ,ਗਗਨ ਹਠੂਰ, ਮੇਜਰ ਸੰਧੂ ਆਦਿ ਹਾਜ਼ਰ ਸਨ।
(ਫੋਟੋ ਕੈਪਸਨ:- ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ)