You are here

ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ  ਸਿੱਖ ਕਾਰਕੁਨਾਂ ਨੂੰ ਅੱਤਵਾਦੀ ਐਲਾਨਣ ਦਾ ਵਿਰੋਧ

ਮਾਨਚੈਸਟਰ, ਜੁਲਾਈ 2020 (ਗਿਆਨੀ ਅਮਰੀਕ ਸਿੰਘ ਰਾਠੌਰ )- 

ਭਾਰਤ ਸਰਕਾਰ ਵਲੋਂ 13 ਸਿੱਖ ਕਾਰਕੁਨਾਂ ਨੂੰ ਅੱਤਵਾਦੀ ਐਲਾਨਣ ਦਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਕਰਾਰ ਦਿੱਤਾ ਹੈ। ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭੇਜੇ ਪ੍ਰੈਸ ਬਿਆਨ 'ਚ ਕਿਹਾ ਕਿ ਸਿੱਖ ਕਦੇ ਵੀ ਅੱਤਵਾਦੀ ਨਹੀਂ ਹੋ ਸਕਦਾ ਅਤੇ ਅੱਤਵਾਦੀ ਸਿੱਖ ਵੀ ਨਹੀਂ ਹੋ ਸਕਦਾ। ਪਰ ਭਾਰਤ ਸਰਕਾਰ ਸਿੱਖ ਹੱਕਾਂ ਹਿੱਤਾਂ ਅਤੇ ਕੌਮੀ ਆਜ਼ਾਦੀ ਲਈ ਯਤਨਸ਼ੀਲ ਸਿੱਖਾਂ ਨੂੰ ਹਮੇਸ਼ਾ ਹੀ ਅੱਤਵਾਦੀ ਆਖਦੀ ਆਈ ਹੈ। ਇਹ ਵਰਤਾਰਾ 1980 ਤੋਂ ਚੱਲਿਆ ਆ ਰਿਹਾ ਹੈ। ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਢਾਈ ਸੌ ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਹੈ।ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਜਾਰੀ ਕੀਤੀ ਪੁਲਿਸ ਅਧਿਕਾਰੀਆਂ ਦੀ ਸੂਚੀ 'ਚ 48 ਅਜਿਹੇ ਪੁਲਿਸ ਕਰਮਚਾਰੀ ਵੀ ਹਨ, ਜਿਨ੍ਹਾਂ ਦੀਆਂ ਝੂਠੇ ਪੁਲਿਸ ਮੁਕਾਬਲੇ ਕਰਕੇ ਹਾਸਲ ਕੀਤੀਆਂ ਤਰੱਕੀਆਂ ਹਾਈਕੋਰਟ ਵਲੋਂ ਰੱਦ ਕਰ ਦਿੱਤੀਆਂ ਸਨ।