ਸਾਊਥੈਂਪਟਨ/ਇੰਗਲੈਂਡ, ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)- ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨਸਲਵਾਦ 'ਤੇ ਜ਼ਬਰਦਸਤ ਭਾਸ਼ਣ ਦੇਣ ਤੋਂ ਇਕ ਦਿਨ ਬਾਅਦ ਸਿੱਧੇ ਪ੍ਰਸਾਰਣ ਦੌਰਾਨ ਆਪਣੇ ਮਾਪਿਆਂ ਨਾਲ ਹੋਏ ਨਸਲ ਵਤੀਰੇ ਨੂੰ ਯਾਦ ਕਰਦੇ ਹੋਏ ਰੋ ਪਏ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਹੋਲਡਿੰਗ ਨੇ ਕਿਹਾ ਕਿ ਸਿਆਹਫਾਮ ਨਸਲ ਨੂੰ ਮਨੁੱਖ ਮੰਨਿਆ ਹੀ ਨਹੀਂ ਗਿਆ ਅਤੇ ਇਹ ਜਾਰੀ ਰਹੇਗਾ ਜੇ ਸਮੁੱਚੀ ਮਨੁੱਖ ਜਾਤੀ ਨੂੰ ਨਸਲਵਾਦ ਬਾਰੇ ਸਿੱਖਿਅਤ ਨਹੀਂ ਕੀਤਾ ਗਿਆ। ਅਗਲੇ ਦਿਨ ਇਸ ਵਿਸ਼ੇ 'ਤੇ ਗੱਲ ਕਰਦਿਆਂ ਉਹ ਭਾਵੁਕ ਹੋ ਗਏ ਉਨ੍ਹਾਂ ਕਿਹਾ ਕਿ ਮੇਰੇ ਮਾਪਿਆਂ ਨੇ ਨਸਲਵਾਦਾ ਦਾ ਕਿੰਨਾ ਸੰਤਾਪ ਹੰਢਾਇਆ ਹੈ ਇਹ ਰੱਬ ਹੀ ਜਾਣਦਾ ਹੈ। ਮੇਰੀ ਮਾਂ ਦੇ ਪਰਿਵਾਰ ਨੇ ਮੇਰੀ ਮਾਂ ਨਾਲ ਇਸ ਕਰਕੇ ਗੱਲ ਕਰਨੀ ਬੰਦ ਕਰ ਦਿੱਤੀ ਸੀ ਕਿਉਂਕਿ ਉਸ ਦਾ ਪਤੀ ਕਾਲਾ ਸੀ। ਜਾਣਕਾਰੀ ਲਈ ਦੱਸ ਦੇਈਏ ਕੇ ਮਾਇਕਲ ਹੋਲਡਿੰਗ ਕ੍ਰਿਕਟ ਜਗਤ ਦਾ ਮਹਾਨ ਗੇਂਦਬਾਜ ਹੈ ਅਤੇ ਇਕ ਆਲਾ ਕਿਸਮ ਦਾ ਕਾਮੇਟੇਟਰ ਵੀ ਹੈ