You are here

ਯੁ.ਕੇ.

ਭਾਰਤੀ ਮੂਲ ਦਾ ਕਾਰੋਬਾਰੀ ਬਣਿਆ ਦੂਜੀ ਬਾਰ ਡਿਪਟੀ ਮੇਅਰ

 

ਲੰਡਨ,ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ )-ਯੂਕੇ ਵਿਚ ਭਾਰਤੀ ਮੂਲ ਦਾ ਕਾਰੋਬਾਰੀ ਡਿਪਟੀ ਮੇਅਰ ਚੁਣਿਆ ਗਿਆ ਹੈ। ਸੁਨੀਲ ਚੋਪੜਾ ਦੂਜੀ ਵਾਰ ਸਾਊਥਵਾਰਕ (ਲੰਡਨ ਬੌਰੋ) ਤੋਂ ਡਿਪਟੀ ਮੇਅਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2014-15 ਵਿਚ ਮੇਅਰ ਵੀ ਰਹਿ ਚੁੱਕੇ ਹਨ। ਜਦਕਿ 2013-14 ਵਿਚ ਡਿਪਟੀ ਮੇਅਰ ਰਹਿ ਚੁੱਕੇ ਹਨ। ਨਵੀਂ ਦਿੱਲੀ ਦੇ ਜੰਮਪਲ ਚੋਪੜਾ ਭਾਰਤੀ ਓਵਰਸੀਜ਼ ਕਾਂਗਰਸ, ਲੰਡਨ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ, ਜਿਸ ਇਲਾਕੇ ਤੋਂ ਉਹ ਚੁਣੇ ਗਏ ਹਨ ਉੱਥੇ ਭਾਰਤੀ ਮੂਲ ਦੇ ਸਿਰਫ਼ ਦੋ ਫ਼ੀਸਦ ਲੋਕ ਰਹਿੰਦੇ ਹਨ। ਚੋਪੜਾ ਪਿਛਲੇ 40 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ।  

ਬੌਰਿਸ ਜੌਹਨਸਨ ਨੇ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ

ਗਲਾਸਗੋ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਸਮਾਜ ਲਈ ਕੀਤੀਆਂ ਗਈਆਂ ਸੇਵਾਵਾਂ ਦੇ ਇਵਜ 'ਚ ਅਤੇ ਜਿਹੜੇ ਵਿਅਕਤੀ ਸਮਾਜ ਲਈ ਪ੍ਰੇਰਣਾਸ੍ਰੋਤ ਬਣਦੇ ਹਨ, ਉਨ੍ਹਾਂ ਨੂੰ ਬਰਤਾਨੀਆ ਸਰਕਾਰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਦੀ ਹੈ । ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਗਲਾਸਗੋ ਦੇ ਰਹਿਣ ਵਾਲੇ ਸਿੱਖ ਨੌਜਵਾਨ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ ਹੈ ।ਚਰਨਦੀਪ ਸਿੰਘ ਨੇ ਲੋਕਾਂ ਦੀ ਸੇਵਾ ਲਈ 'ਸਿੱਖ ਫੂਡ ਬੈਂਕ' ਸੰਸਥਾ ਬਣਾਈ ਅਤੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਮਿਲ ਕੇ ਮਾਰਚ ਤੋਂ ਸਕਾਟਲੈਂਡ 'ਚ ਕੋਰੋਨਾ ਦੇ ਆਗਾਜ਼ ਤੋਂ ਲੈ ਕੇ ਤਾਲਾਬੰਦੀ ਦੌਰਾਨ 80 ਹਜ਼ਾਰ ਲੋਕਾਂ ਨੂੰ ਖਾਣਾ ਪ੍ਰਦਾਨ ਕੀਤਾ । ਚਰਨਦੀਪ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਸਾਡੀ ਪਰਖ ਦੀ ਘੜੀ ਹੈ ਅਤੇ ਸਾਡੇ ਵਲੰਟੀਅਰਾਂ ਨੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਆਪਣਾ ਮਿਸ਼ਨ ਸਮਝਿਆ ਤਾਂ ਕਿ ਕੋਈ ਵੀ ਭੁੱਖਾ ਨਾ ਸੌ ਸਕੇ ।

ਬਰਤਾਨੀਆ ਅਤੇ ਈ ਯੂ ਦੇ ਸਦੀਆਂ ਪੁਰਾਣੇ ਰਿਸ਼ਤੇ 'ਚ ਵਪਾਰ ਸੰਧੀ ਨੂੰ ਲੈ ਕੇ ਤਣਾ

ਲੰਡਨ, ਸਤੰਬਰ 2020 -(ਏਜੰਸੀ)-ਵਪਾਰ ਸੰਧੀ ਨੂੰ ਦਰਕਿਨਾਰ ਕਰ ਕੇ ਬ੍ਰੈਗਜ਼ਿਟ ਨੂੰ ਅਮਲੀ ਜਾਮਾ ਪਾਉਣ ਦੀ ਬਿ੍ਟੇਨ ਦੀ ਮਨਸ਼ਾ ਤੋਂ ਯੂਰਪੀ ਸੰਘ (ਈਯੂੁ) ਨਾਲ ਉਸ ਦੇ ਸਦੀਆਂ ਪੁਰਾਣੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਗਿਆ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਦੋਵਾਂ ਪੱਖਾਂ ਦੇ ਅਧਿਕਾਰੀ ਲੰਡਨ ਵਿਚ ਹੰਗਾਮੀ ਬੈਠਕ ਕਰ ਰਹੇ ਹਨ। ਯੂਰਪੀ ਸੰਘ ਨੇ ਕਿਹਾ ਹੈ ਕਿ ਉਹ ਪ੍ਰੰਪਰਾਵਾਂ ਨੂੰ ਤੋੜ ਕੇ ਬਿ੍ਟੇਨ ਨਾਲ ਵਪਾਰ ਸਮਝੌਤਾ ਕਰਨ ਨੂੰ ਤਿਆਰ ਹੈ। ਅੰਤਰਰਾਸ਼ਟਰੀ ਨਿਯਮਾਂ ਦੀ ਅਣਦੇਖੀ ਕਰ ਕੇ ਬਿ੍ਟੇਨ ਈਯੂ ਨਾਲ ਬਿਨਾਂ ਵਪਾਰ ਸਮਝੌਤੇ ਦੇ ਬ੍ਰੈਗਜ਼ਿਟ ਨੂੰ ਅੰਜਾਮ ਦੇਣਾ ਚਾਹ ਰਿਹਾ ਹੈ। ਬਿ੍ਟੇਨ ਕਹਿ ਰਿਹਾ ਹੈ ਕਿ ਵਾਰਤਾ ਦੇ ਟੇਬਲ 'ਤੇ ਈਯੂ ਉਸ ਨਾਲ ਭੇਦਭਾਵਪੂਰਣ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਜੋ ਉਸ ਦਾ ਭਾਰੀ ਨੁਕਸਾਨ ਕਰ ਦੇਵੇਗਾ। ਇੋਸ ਲਈ 15 ਅਕਤੂਬਰ ਤਕ ਕੋਈ ਸਮਝੌਤਾ ਨਾ ਹੋਣ 'ਤੇ ਉਹ ਇਕੱਲੇ ਹੀ ਅੱਗੇ ਵਧੇਗਾ। ਬੋਰਿਸ ਜੌਨਸਨ ਸਰਕਾਰ ਨੇ ਇਸ ਬਾਰੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਹ ਸੰਸਦ ਵਿਚ ਬਿੱਲ ਲਿਆ ਕੇ ਵਪਾਰ ਲਈ ਇਕੱਲੇ ਹੀ ਅੱਗੇ ਵਧਣ ਦਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਈਯੂ ਨੇਤਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬਿ੍ਟੇਨ ਜੇਕਰ ਅੰਤਰਰਾਸ਼ਟਰੀ ਨਿਯਮਾਂ ਨੂੰ ਦਰਕਿਨਾਰ ਕਰ ਕੇ ਵਪਾਰ ਸਮਝੌਤਾ ਨਹੀਂ ਕਰਦਾ ਹੈ ਤਾਂ ਹੋਰ ਖੇਤਰਾਂ ਵਿਚ ਉਸ ਦੇ ਨਾਲ ਹੋ ਰਹੀ ਵਾਰਤਾ ਅਤੇ ਸਮਝੌਤਿਆਂ 'ਤੇ ਵੀ ਇਸ ਦਾ ਅਸਰ ਪਵੇਗਾ। ਈਯੂ ਦੀ ਸੰਸਦ ਦੇ ਪ੍ਰਮੁੱਖ ਡਾਨੂਟਾ ਹਿਊਬਨਰ ਨੇ ਕਿਹਾ ਹੈ ਕਿ ਬਿ੍ਟੇਨ ਦੇ ਅਜਿਹੇ ਕਿਸੇ ਕਦਮ ਨਾਲ ਸਾਡੇ ਵਿਚ ਦਾ ਭਰੋਸਾ ਖ਼ਤਮ ਹੋਵੇਗਾ ਕਿਉਂਕਿ ਇਹ ਸਿਰਫ਼ ਕੁਝ ਮਹੀਨੇ ਅੰਦਰ ਆਪਣੇ ਵਚਨ ਤੋਂ ਪਿੱਛੇ ਹਟਣ ਦਾ ਕਦਮ ਹੋਵੇਗਾ। ਇਸ ਤਰ੍ਹਾਂ ਦੇ ਕਦਮ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਹਿਊਬਨਰ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਸਮਝੌਤੇ ਨੂੰ ਖ਼ਤਮ ਕਰਨ ਨਾਲ ਆਇਰਲੈਂਡ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ 'ਤੇ ਉਲਟ ਅਸਰ ਪਵੇਗਾ। ਬਿ੍ਟੇਨ ਅਤੇ ਆਇਰਲੈਂਡ ਯੂਨਾਈਟਿਡ ਕਿੰਗਡਮ ਦਾ ਹਿੱਸਾ ਹਨ। 31 ਜਨਵਰੀ ਨੂੰ ਬਿ੍ਟੇਨ ਨਾਲ ਆਇਰਲੈਂਡ ਵੀ ਈਯੂ ਤੋਂ ਅਲੱਗ ਹੋਇਆ ਸੀ।

ਬਰਤਾਨੀਆ 'ਚ ਸਰੀਰਕ ਦੂਰੀ 'ਤੇ ਸਖ਼ਤੀ, ਪ੍ਰਧਾਨ ਮੰਤਰੀ ਨੇ ਲਾਈਆਂ ਨਵੀਂਆਂ ਪਾਬੰਦੀਆਂ

 

ਲੰਡਨ, ਸੰਤਬਰ 2020 -(ਗਿਆਨੀ ਰਵਿਦਰਪਾਲ ਸਿੰਘ)-ਬਰਤਾਨੀਆ 'ਚ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਸਰੀਰਕ ਦੂਰੀ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 6 ਤੋਂ ਵੱਧ ਲੋਕਾਂ ਨੂੰ ਸਮੂਹਕ ਤੌਰ 'ਤੇ ਜਮ੍ਹਾ ਹੋਣ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। 14 ਸਤੰਬਰ ਤੋਂ ਇਹ ਨਵੇਂ ਨਿਯਮ ਇੰਗਲੈਂਡ 'ਚ ਲਾਗੂ ਕਰ ਦਿੱਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ 'ਚ ਫਿਰ ਤੋਂ ਸ਼ੁਰੂ ਹੋਏ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਰੋਜ਼ ਆਉਣ ਵਾਲੇ ਕੋਰੋਨਾ ਪ੍ਰਭਾਵਿਤ ਮਾਮਲਿਆਂ ਦਾ ਅੰਕੜਾ ਬੁੱਧਵਾਰ ਨੂੰ 3 ਹਜ਼ਾਰ ਹੋ ਗਿਆ। ਵੀਰਵਾਰ ਤਕ ਬਰਤਾਨੀਆ 'ਚ ਕੁੱਲ ਪ੍ਰਭਾਵਿਤ ਮਾਮਲੇ 3 ਲੱਖ 57 ਹਜ਼ਾਰ 597 ਹੋ ਗਏ ਤੇ ਮਰਨ ਵਾਲਿਆਂ ਦੀ ਗਿਣਤੀ 41,683 ਹੋ ਗਈ ਹੈ।  

Gurdwara Bhat Sikh Council UK strongly condemn the social media smearing campaign

Manchester, Sep 2020-(Giani Amrik Singh Rathoar)- Gurdwara Bhat Sikh Council UK (GBSCUK) strongly condone the social media smearing campaign by a minority of people who have been targeting Bhat Sikh Community for sometime.   A video is currently being circulated which shows Singh Sahib Giani Harpeet Singh ji Jathedar of Sri Akaal Thakaht Sahib ji. The audio has been dubbed over to make derogatory remarks towards the Bhat sikh community.  The Bhat Sikh community is very respectable, responsible and hard working community in India and United Kingdom running international business as well as working in professional government and private sectors.  GBSC UK will not tolerate such behaviour and will report individuals under the hate crime legislation updated 2011in UK as well as to the authorities in the countries where ever they reside.  We request individuals dubbing videos to stop under hand tactics which cause much divide and hurt in the Sikh community. What chance will the Sikh faith have if such infighting continues?.  We would also request to Jathedar ji Giani Harpeet Singh ji and Shromani Gurdwara Prabandak committee to take notice of the abuse on social media by this minority and where possible take action.

ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਰੁਕਿਆ

ਲੰਡਨ, ਸਤੰਬਰ 2020 (ਏਜੰਸੀ) ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕਣਾ ਪਿਆ ਹੈ। ਟ੍ਰਾਇਲ 'ਚ ਹਿੱਸਾ ਲੈ ਰਹੇ ਇਕ ਬਰਤਾਨਵੀ ਵਲੰਟੀਅਰ ਦੇ ਬਿਮਾਰ ਪੈਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਆਕਸਫੋਰਡ ਨਾਲ ਮਿਲ ਕੇ ਬਾਇਓਫਾਰਮਾਸਿਊਟੀਕਲ ਫਰਮ ਐਸਟ੍ਰਾਜੈਨੇਕਾ ਇਹ ਵੈਕਸੀਨ ਤਿਆਰ ਕਰ ਰਹੀ ਹੈ। ਪਹਿਲੇ ਤੇ ਦੂਜੇ ਪੜਾਅ 'ਚ ਕਾਮਯਾਬ ਰਹਿਣ ਤੋਂ ਬਾਅਦ ਇਸ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਅਗਲੇ ਸਾਲ ਦੇ ਸ਼ੁਰੂ ਤਕ ਇਸ ਦੇ ਬਾਜ਼ਾਰ 'ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਵੈਕਸੀਨ ਦੇ ਤੀਜੇ ਗੇੜ ਦੇ ਟ੍ਰਾਇਲ 'ਚ ਦੁਨੀਆ ਭਰ ਤੋਂ ਕਰੀਬ 30,000 ਵਲੰਟੀਅਰ ਜੁੜੇ ਹਨ। ਐਸਟ੍ਰੇਜੈਨੇਕਾ ਦੇ ਬੁਲਾਰੇ ਨੇ ਦੱਸਿਆ ਕਿ ਵੈਕਸੀਨ ਦੇ ਆਲਮੀ ਪੱਧਰ 'ਤੇ ਚੱਲ ਰਹੇ ਟ੍ਰਾਇਲ ਦੌਰਾਨ ਆਪਣੀ ਮਾਨਕ ਪ੍ਰਕਿਰਿਆ ਤਹਿਤ ਅਸੀਂ ਸੁਤੰਤਰ ਕਮੇਟੀ ਤੋਂ ਸਮੀਖਿਆ ਲਈ ਫਿਲਹਾਲ ਪ੍ਰਰੀਖਣ ਲਈ ਰੋਕ ਦਿੱਤਾ ਹੈ। ਟ੍ਰਾਇਲ 'ਚ ਹਿੱਸਾ ਲੈਣ ਵਾਲੇ ਕਿਸੇ ਵੀ ਵਲੰਟੀਅਰ ਦੀ ਕਿਸੇ ਵੀ ਕਾਰਨ ਤਬੀਅਤ ਖ਼ਰਾਬ ਹੋ ਜਾਣ ਦੀ ਸਥਿਤੀ 'ਚ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਹੋ ਜਾਣ ਤਕ ਪ੍ਰਰੀਖਣ ਰੋਕ ਦਿੱਤਾ ਜਾਂਦਾ ਹੈ, ਤਾਂ ਜੋ ਪ੍ਰਕਿਰਿਆ 'ਤੇ ਭਰੋਸਾ ਬਣਿਆ ਰਹੇ। ਬੁਲਾਰੇ ਨੇ ਦੱਸਿਆ ਕਿ ਉਲਟ ਅਸਰ ਸਿਰਫ਼ ਇਕ ਹੀ ਵਲੰਟੀਅਰ 'ਤੇ ਦਿਖਾਈ ਦਿੱਤਾ ਹੈ। ਸਾਡੀ ਟੀਮ ਇਸ ਦੀ ਸਮੀਖਿਆ ਕਰ ਰਹੀ ਹੈ, ਜਿਸ ਨਾਲ ਟ੍ਰਾਇਲ ਦੀ ਟਾਈਮ ਲਾਈਨ 'ਤੇ ਕੋਈ ਅਸਰ ਨਾ ਪਵੇ। ਅਸੀਂ ਪੂਰੀ ਸੁਰੱਖਿਆ ਤੇ ਤੈਅ ਮਾਪਦੰਡਾਂ ਦੇ ਹਿਸਾਬ ਨਾਲ ਪ੍ਰੀਖਣ ਲੀ ਪ੍ਰਤੀਬੱਧ ਹਾਂ। ਉਮੀਦ ਹੈ ਕਿ ਛੇਤੀ ਹੀ ਪ੍ਰਰੀਖਣ ਫਿਰ ਤੋਂ ਸ਼ੁਰੂ ਹੋ ਜਾਵੇਗਾ।

ਆਕਸਫੋਰਡ ਦੀ ਵੈਕਸੀਨ ਦਾ ਭਾਰਤ 'ਚ ਪ੍ਰਰੀਖਣ ਕਰ ਰਹੇ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਇੱਥੇ ਟ੍ਰਾਇਲ 'ਤੇ ਕੋਈ ਅਸਰ ਨਹੀਂ ਪਿਆ। ਇੰਸਟੀਚਿਊਟ ਨੇ ਕਿਹਾ ਕਿ ਅਸੀਂ ਬਰਤਾਨੀਆ 'ਚ ਚੱਲ ਰਹੇ ਟ੍ਰਾਇਲ 'ਤੇ ਕੋਈ ਟਿੱਪਣੀ ਨਹੀਂ ਕਰ ਰਹੇ। ਉੱਥੇ ਉਨ੍ਹਾਂ ਨੇ ਕੁਝ ਕਾਰਨਾਂ ਤੋਂ ਟ੍ਰਾਇਲ ਨੂੰ ਰੋਕਿਆ ਹੈ, ਪਰ ਇਸ ਦੇ ਛੇਤੀ ਹੀ ਫਿਰ ਸ਼ੁਰੂ ਹੋਣ ਦੀ ਉਮੀਦ ਹੈ। ਭਾਰਤ 'ਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ।

ਡਬਲਯੂਐੱਚਓ ਨੇ ਕਿਹਾ, ਸੁਰੱਖਿਆ ਸਾਡੀ ਪਹਿਲ

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਸਰਬਉੱਚ ਸੁਰੱਖਿਆ ਸਾਡੀ ਪਹਿਲ 'ਚ ਹੈ। ਡਬਲਯੂਐੱਚਓ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ, 'ਅਸੀਂ ਤੇਜ਼ੀ ਦੀ ਗੱਲ ਕਰ ਰਹੇ ਹਾਂ, ਇਸ ਦਾ ਇਹ ਅਰਥ ਨਹੀਂ ਹੈ ਕਿ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਵੇਗਾ।

ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਵਿੱਚ 100 ਗੋਲ ਕਰ ਰਚਿਆ ਇਤਿਹਾਸ

ਮੈਡਰੇਡ ਅਤੇ ਮਾਨਚੈਸਟਰ ਯੂਨਾਈਟਡ ਦੇ ਰਹਿ ਚੁੱਕੇ ਦਿਗਜ਼ ਫੁੱਟਬਾਲ ਖਿਡਾਰੀ ਨੇ ਕੀਤਾ ਵੱਡਾ ਮੀਲ ਪੱਥਰ ਤਹਿ

ਸਟਾਕਹੋਮ/ਮਾਨਚੈਸਟਰ, ਸਤੰਬਰ 2020 -(ਅਮਨਜੀਤ ਸਿੰਘ ਖਹਿਰਾ)- ਪੁਰਤਗਾਲ ਦੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਸਵੀਡਨ ਖ਼ਿਲਾਫ਼ ਦੋ ਗੋਲ ਦਾਗਣ ਦੇ ਨਾਲ ਹੀ ਕੌਮਾਂਤਰੀ ਫੁੱਟਬਾਲ 'ਚ ਇਤਿਹਾਸ ਰਚ ਦਿੱਤਾ। ਰੋਨਾਲਡੋ ਕੌਮਾਂਤਰੀ ਫੁੱਟਬਾਲ 'ਚ 100 ਗੋਲ ਦਾਗਣ ਵਾਲੇ ਦੁਨੀਆ ਦੇ ਦੂਜੇ ਅਤੇ ਯੂਰਪ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ। ਰੋਨਾਲਡੋ ਨੇ ਇਹ ਉਪਲੱਬਧੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਵਿਚ ਸਵੀਡਨ 'ਤੇ 2-0 ਨਾਲ ਜਿੱਤ ਦੌਰਾਨ ਹਾਸਲ ਕੀਤੀ। ਉਨ੍ਹਾਂ 25 ਮੀਟਰ ਦੀ ਦੂਰੀ ਨਾਲ ਫ੍ਰੀ ਕਿੱਕ 'ਤੇ ਟੀਮ ਵੱਲੋਂ ਪਹਿਲਾ ਗੋਲ ਦਾਗਿਆ ਅਤੇ ਇਸ ਤਰ੍ਹਾਂ ਨਾਲ ਕੌਮਾਂਤਰੀ ਫੁੱਟਬਾਲ ਵਿਚ ਗੋਲਾਂ ਦਾ ਸੈਂਕੜਾ ਪੂਰਾ ਕੀਤਾ। ਆਪਣਾ 165ਵਾਂ ਮੈਚ ਖੇਡ ਰਹੇ ਰੋਨਾਲਡੋ ਤੋਂ ਪਹਿਲਾਂ ਸਿਰਫ਼ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਨੇ ਹੀ ਕੌਮਾਂਤਰੀ ਫੁੱਟਬਾਲ 'ਚ ਗੋਲਾਂ ਦਾ ਸੈਂਕੜਾ ਪੂਰਾ ਕੀਤਾ ਸੀ। ਰੋਨਾਲਡੋ ਨੇ ਕਿਹਾ, 'ਮੈਂ 100 ਗੋਲ ਕਰਨ ਦੀ ਉਪਲੱਬਧੀ ਨੂੰ ਛੂਹਣ 'ਚ ਸਫਲ ਰਿਹਾ ਅਤੇ ਹੁਣ ਮੈਂ ਰਿਕਾਰਡ (109) ਲਈ ਤਿਆਰ ਹਾਂ। ਇਹ ਕਦਮ ਦਰ ਕਦਮ ਹੈ। ਮੈਂ ਜਨੂੰਨੀ ਨਹੀਂ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਰਿਕਾਰਡ ਸੁਭਾਵਿਕ ਤਰੀਕੇ ਨਾਲ ਆਉਂਦੇ ਹਨ।' 35 ਵਰਿ੍ਹਆਂ ਦੇ ਰੋਨਾਲਡੋ ਨੇ ਇਸ ਤੋਂ ਬਾਅਦ ਟੀਮ ਵੱਲੋਂ ਦੂਜਾ ਗੋਲ ਵੀ ਕੀਤਾ। ਉਹ ਹੁਣ ਦੇਈ ਦੇ 109 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡਣ ਤੋਂ ਸਿਰਫ਼ ਨੌਂ ਗੋਲ ਪਿੱਛੇ ਹਨ। ਦੇਈ 1993 ਤੋਂ 2006 ਤਕ ਈਰਾਨ ਵੱਲੋਂ ਖੇਡੇ ਸਨ। ਦੱਸਣਯੋਗ ਹੈ ਕਿ ਪੰਜ ਵਾਰ ਦੇ ਸਰਬੋਤਮ ਖਿਡਾਰੀ ਚੁਣੇ ਗਏ ਰੋਨਾਲਡੋ ਦੇ ਨਾਂ 'ਤੇ ਯੂਏਫਾ ਚੈਂਪੀਅਨਜ਼ ਲੀਗ 'ਚ ਸਭ ਤੋਂ ਜ਼ਿਆਦਾ 131 ਗੋਲ ਕਰਨ ਦਾ ਰਿਕਾਰਡ ਵੀ ਹੈ, ਜਿਹੜਾ ਉਨ੍ਹਾਂ ਦੇ ਕਰੀਬੀ ਵਿਰੋਧੀ ਲਿਓਨ ਮੈਸੀ ਤੋਂ 16 ਗੋਲ ਜ਼ਿਆਦਾ ਹੈ। ਉਹ ਲਗਾਤਾਰ 17ਵੇਂ ਸਾਲ ਕੌਮਾਂਤਰੀ ਕੈਲੰਡਰ ਵਿਚ ਗੋਲ ਕਰਨ ਵਿਚ ਸਫਲ ਰਹੇ। ਮੌਜੂਦਾ ਚੈਂਪੀਅਨ ਪੁਰਤਗਾਲ ਦੀ ਟੀਮ ਰੋਨਾਲਡੋ ਦੀ ਵਾਪਲਸੀ ਦੇ ਨਾਲ ਇੱਥੇ ਮੈਚ ਖੇਡਣ ਲਈ ਮੈਦਾਨ 'ਚ ਉਤਰੀ। ਰੋਨਾਲਡੋ ਤਿੰਨ ਦਿਨ ਪਹਿਲਾਂ ਹੀ ਪੈਰ ਦੀਆਂ ਉਂਗਲਾਂ 'ਚ ਸੱਟ ਕਾਰਨ ਪੁਰਤਗਾਲ ਦੀ ਲੀਗ 'ਚ ਪਹਿਲੇ ਮੈਚ 'ਚ ਨਹੀਂ ਖੇਡੇ ਸਨ। ਰੋਨਾਲਡੋ ਨੇ ਹਾਫ ਟਾਈਮ ਤੋਂ ਕੁਝ ਦੇਰ ਪਹਿਲਾਂ ਹੀ 45ਵੇਂ ਮਿੰਟ 'ਚ ਫ੍ਰੀ ਕਿੱਕ ਜ਼ਰੀਏ ਮੈਚ ਦਾ ਪਹਿਲਾ ਗੋਲ ਦਾਗਿਆ।

 

ਖ਼ੁਦਕੁਸ਼ੀ ਨਾਲ ਸਬੰਧਤ ਵੀਡੀਓ ਹਟਾਉਣ ਲੱਗਿਆ ਟਿੱਕ-ਟੌਕ

ਮਾਨਚੈਸਟਰ, ਸਤੰਬਰ 2020 -(ਗਿਆਨੀ ਅਮਰੀਕ ਸਿੰਘ )- ਟਿਕ-ਟੌਕ ਨੇ ਕਿਹਾ ਹੈ ਕਿ ਉਹ ਖ਼ੁਦਕੁਸ਼ੀ ਸਬੰਧੀ ਵੀਡੀਓ ਕਲਿੱਪ ਹਟਾਉਣ ਲਈ ਕੰਮ ਕਰ ਰਿਹਾ ਹੈ। ਆਪਣੇ ਪਲੇਟਫਾਰਮ 'ਚ ਉਹ ਇਕ ਵਿਅਕਤੀ ਵੱਲੋਂ ਪੋਸਟ ਖ਼ੁਦਕੁਸ਼ੀ ਦੀ ਵੀਡੀਓ ਵੀ ਹਟਾ ਰਿਹਾ ਹੈ। ਜਿਨ੍ਹਾਂ ਯੂਜ਼ਰਸ ਨੇ ਕਲਿੱਪ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ 'ਤੇ ਪਾਬੰਦੀ ਲਾਈ ਜਾ ਰਹੀ ਹੈ। ਨਿਯਾਮਕਾਂ ਦੇ ਦਬਾਅ ਦਰਮਿਆਨ ਵੱਡੀਆਂ ਟੈੱਕ ਕੰਪਨੀਆਂ ਵੱਲੋਂ ਆਪਣੇ ਪਲੇਟਫਾਰਮ ਦੇ ਨੁਕਸਾਨਦੇਹ ਕੰਟੈਂਟ ਦੀ ਨਿਗਰਾਨੀ 'ਚ ਇਹ ਸਭ ਤੋਂ ਨਵੀਂ ਉਦਾਹਰਨ ਹੈ। ਕੰਪਨੀ ਨੇ ਕਿਹਾ ਹੈ ਕਿ ਮੂਲ ਰੂਪ 'ਚ ਵੀਡੀਓ ਪਹਿਲਾਂ ਫੇਸਬੁੱਕ 'ਤੇ ਅਤੇ ਇਸ ਤੋਂ ਬਾਅਦ ਟਿੱਕ-ਟੌਕ ਸਮੇਤ ਹੋਰ ਪਲੇਟਫਾਰਮ 'ਤੇ ਪਾਇਆ ਗਿਆ। ਟਿਕ-ਟੌਕ ਨੇ ਕਿਹਾ ਹੈ ਕਿ ਉਸ ਦੀਆਂ ਮਾਡਰੇਸ਼ਨ ਟੀਮਾਂ ਨੇ ਨੀਤੀਆਂ ਦਾ ਉਲੰਘਣ ਕਰਨ ਵਾਲੀ ਵੀਡੀਓ ਕਲਿੱਪ ਨੂੰ ਖੋਜਿਆ ਤੇ ਬਲਾਕ ਕੀਤਾ ਹੈ। ਅਜਿਹੇ ਕੰਟੈਂਟ ਜੋ ਖ਼ੁਦਕੁਸ਼ੀ ਨੂੰ ਪ੍ਰਦਰਸ਼ਿਤ, ਸ਼ਲਾਘਾ ਜਾਂ ਉਤਸ਼ਾਹਤ ਕਰਦੇ ਹਨ, ਅਸੀਂ ਉਨ੍ਹਾਂ ਦਾ ਵਿਰੋਧ ਕਰਦੇ ਹਾਂ। 

 

ਭਾਟ ਸਿੱਖ ਭਾਈਚਾਰੇ ਬਾਰੇ ਵਰਤੀ ਜਾਂਦੀ ਭੱਦੀ ਅਪਮਾਨਜਨਕ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਮਾਨਚੈਸਟਰ, ਸਤੰਬਰ -(ਗਿਆਨੀ ਰਵਿਦਰਪਲ ਸਿੰਘ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਸੋਸ਼ਲ ਮੀਡੀਆ ਰਾਹੀਂ ਭਾਟ ਸਿੱਖ ਭਾਈਚਾਰੇ ਬਾਰੇ ਵਰਤੀ ਜਾਂਦੀ ਭੱਦੀ ਅਪਮਾਨਜਨਕ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ, ਜਿਸ ਰਾਹੀਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਦਾ ਹੈ। ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਡੱਬ ਹੋਈ ਵੀਡੀਓ ਕਲਿੱਪ ਨੂੰ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਹਸਤੀ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬਹੁਤ ਨਿੰਦਣਯੋਗ ਹੈ, ਅਤੇ ਇਹ ਘਟੀਆ ਕਾਰਨਾਮਾ ਇਸ ਨੂੰ ਫੈਲਾਉਣ ਵਾਲਿਆਂ ਦੀ ਬੀਮਾਰ ਮਾਨਸਿਕਤਾ ਦਰਸਾਉਂਦਾ ਹੈ।    ਭਾਟ ਸਿੱਖ ਭਾਈਚਾਰਾ ਭਾਰਤ ਅਤੇ ਵਿਦੇਸ਼ਾਂ ਵਿਚ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਰੋਬਾਰ ਚਲਾਉਣ ਵਾਲਾ ਬਹੁਤ ਹੀ ਜ਼ਿੰਮੇਵਾਰ ਮਿਹਨਤੀ ਸਿੱਖ ਭਾਈਚਾਰਾ ਹੈ।  ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਲੋਂ ਕਿਸੇ ਵੀ ਵਿਅਕਤੀ ਦੇ ਅਜਿਹੇ ਗੈਰ ਜਿੰਮੇਵਾਰ ਵਿਵਹਾਰ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਜਿੰਮੇਵਾਰ ਅਧਿਕਾਰੀਆਂ ਨੂੰ ਰਿਪੋਰਟ ਕਰੇਗਾ ਅਤੇ ਇਹ ਸ਼ਰਾਰਤੀ ਅਨਸਰ ਜੋ ਭਾਵੇਂ ਘੱਟ ਤਦਾਦ ਵਿਚ ਹਨ ਉਹਨਾਂ ਤੇ ਬਨਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ, ਜੋ ਇਸ ਤਰ੍ਹਾਂ ਭਾਟ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜਾਂ ਗਲਤ ਜਾਣਕਾਰੀ ਫੈਲਾਉਂਦੇ ਹਨ।   ਅਸੀਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਬੰਧਤ ਸਰਕਾਰਾਂ ਨੂੰ ਵੀ ਅਪੀਲ ਕਰਾਦੇ ਹਾ ਕਿ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਦਾ ਸਖਤੀ ਨਾਲ ਨੋਟਿਸ ਲਿਆ ਜਾਵੇ। ਇਸ ਤੋਂ ਇਲਾਵਾ ਲੋਕ ਭਲਾਈ ਸੰਸਥਾਵਾਂ ਨੂੰ ਵੀ ਇਸ ਮੁੱਦੇ ਵੱਲ ਖਾਸ ਧਿਆਨ ਦੇਣ ਦੀ ਅਪੀਲ ਹੈ ਜੀ। ਧੰਨਵਾਦ ਸਹਿਤ ਜਾਰੀ ਕਰਤਾ 
ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਰਕਿੰਗ ਕਮੇਟੀ 
ਸ੍ ਈਸ਼ਰ ਸਿੰਘ ਜੀ ਰੋਂਦ ਕਾਰਡਿਫ 
ਸ੍ ਜਸਬੀਰ ਸਿੰਘ ਜੀ ਭਾਕੜ ਪੀਟਰਬਰੋ 
ਸ੍ ਜਸਵੰਤ ਸਿੰਘ ਦਿਗਪਾਲ ਪੋਰਟਸਮਾਉਥ 
ਸ੍ ਜੂਜਾਰ ਸਿੰਘ ਜੀ ਨਾਟੀਘੰਮ
ਸ੍ ਚਰਣਧੂੜ ਸਿੰਘ ਜੀ ਕਸਬੀਆਂ ਐਕਸੀਟਰ
ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ

ਬਰਤਾਨਵੀ ਸੰਸਦ ਮੈਂਬਰਾਂ ਦੇ ਕਰੋਨਾ ਟੈਸਟ ਰੋਜ਼ਾਨਾ ਕਰਾਊਣ ਦੀ ਵਕਾਲਤ

 

ਲੰਡਨ,ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਹਾਊਸ ਆਫ਼ ਕਾਮਨਜ਼ ਦੇ ਸਪੀਕਰ ਸਰ ਲਿੰਡਸੇ ਹੋਇਲੇ ਨੇ ਸੰਸਦ ਦੇ ਇਜਲਾਸ ਦੌਰਾਨ ਕਾਨੂੰਨਸਾਜ਼ਾਂ ਦੇ ਰੋਜ਼ਾਨਾ ਕਰੋਨਾਵਾਇਰਸ ਟੈਸਟਾਂ ਦੀ ਵਕਾਲਤ ਕੀਤੀ ਹੈ। ਸਪੀਕਰ ਨੇ ਕਿਹਾ ਕਿ ਊਨ੍ਹਾਂ ਹਾਊਸ ਆਫ਼ ਕਾਮਨਜ਼ ਦੇ ਆਗੂ ਜੈਕਬ ਰੀਸ-ਮੋਗ ਨਾਲ ਮਿਲ ਕੇ ਇਜਲਾਸ ਦੌਰਾਨ ਚਿਹਰੇ ’ਤੇ ਮਾਸਕ ਦੀ ਵਰਤੋਂ ਨੂੰ ਨਕਾਰਦਿਆਂ ਸਰੀਰਕ ਦੂਰੀ ਦੀਆਂ ਲੋੜਾਂ ’ਚ ਹੋਰ ਕਟੌਤੀ ਲਈ ਕਿਹਾ ਹੈ। ਸੰਸਦ ਮੈਂਬਰਾਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਊਣ ਲਈ ਊਨ੍ਹਾਂ ਕਰੋਨਾ ਦੇ ਰੋਜ਼ਾਨਾ ਟੈਸਟ ਕਰਾਊਣ ਦੀ ਵਕਾਲਤ ਕੀਤੀ ਹੈ। ਸਪੀਕਰ ਨੇ ਕਿਹਾ ਕਿ ਚਿਹਰੇ ’ਤੇ ਮਾਸਕ ਲੱਗਾ ਹੋਣ ਕਰ ਕੇ ਸੰਸਦ ਮੈਂਬਰਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋਵੇਗਾ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਚਾਹੁੰਦੇ ਹਨ ਕਿ ਕਰੋਨਾ ਤੋਂ ਪਹਿਲਾਂ ਵਾਂਗ ਹੀ ਵੱਧ ਤੋਂ ਵੱਧ ਸੰਸਦ ਮੈਂਬਰਾਂ ਦੀ ਹਾਜ਼ਰੀ ਦਰਜ ਹੋਵੇ।

ਇੰਗਲੈਂਡ ਚ ਚਾਕੂਬਾਜ਼ੀ ਦੀਆਂ ਘਟਨਾਵਾਂ ’ਚ ਇੱਕ ਹਲਾਕ, 7 ਜ਼ਖ਼ਮੀ

 ਬਰਮਿੰਘਮ, ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਇੰਗਲੈਂਡ ਦੇ ਬਰਮਿੰਘਮ ਸ਼ਹਿਰ ’ਚ ਇੱਕੋ ਰਾਤ ਦੌਰਾਨ ਵਾਪਰੀਆਂ ਚਾਕੂਬਾਜ਼ੀ ਦੀਆਂ ਕਈ ਘਟਨਾਵਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸੱਤ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਘਟਨਾ ਦੀ ਜਾਂਚ ’ਚ ਜੁਟੀ ਪੁਲੀਸ ਨੇ ਇਸ ਨੂੰ ‘ਵੱਡੀ ਘਟਨਾ’ ਕਰਾਰ ਦਿੱਤਾ ਹੈ। ਵੈਸਟ ਮਿੱਡਲੈਂਡਜ਼ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਚਾਕੂਬਾਜ਼ੀ ਦੀਆਂ ਇਨ੍ਹਾਂ ਘਟਨਾਵਾਂ ਦੇ ਪਿਛਲੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਅਤੇ ਉਹ ਸਾਰੇ ਤੱਥ ਪਤਾ ਕਰਨ ’ਚ ਜੁਟੀ ਹੋਈ ਹੈ। ਉਨ੍ਹਾਂ ਇਨ੍ਹਾਂ ਘਟਨਾਵਾਂ ਦਾ ਸਬੰਧ ਅਤਿਵਾਦੀਆਂ ਜਾਂ ਕਿਸੇ ਗਰੋਹ ਨਾਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਬਰਮਿੰਘਮ ਦੀ ਕਾਂਸਟੀਚਿਊਸ਼ਨ ਹਿੱਲ ਤੋਂ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਮੁੱਖ ਸੁਪਰਡੈਂਟ ਸਟੀਵ ਗ੍ਰਾਹਮ ਨੇ ਇਨ੍ਹਾਂ ਘਟਨਾਵਾਂ ਨੂੰ ਦੁਖਦਾਈ ਤੇ ਭਿਆਨਕ ਦੱਸਿਆ। ਸਿਟੀ ਸੈਂਟਰ ’ਚ ਅੱਧੀ ਰਾਤ ਨੂੰ ਚਾਕੂਬਾਜ਼ੀ ਦੀ ਇੱਕ ਘਟਨਾ ਤੋਂ ਬਾਅਦ ਪੁਲੀਸ ਨੂੰ ਸੱਦਿਆ ਗਿਆ ਸੀ। ਪੁਲੀਸ ਦੇ ਇੱਕ ਬਿਆਨ ’ਚ ਕਿਹਾ ਗਿਆ ਹੈ, ‘ਉਸ ਤੋਂ ਤੁਰੰਤ ਬਾਅਦ ਚਾਕੂਬਾਜ਼ੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ।’ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨੂੰ ਇੱਕ ਵੱਡੀ ਘਟਨਾ ਐਲਾਨਿਆ ਗਿਆ ਹੈ। ਘਟਨਾ ਬਾਰੇ ਜਾਂਚ ਚੱਲ ਰਹੀ ਹੈ। ਉਹ ਕਿਸੇ ਗੱਲ ਦੀ ਪੁਸ਼ਟੀ ਕਰ ਸਕਣ, ਉਸ ਤੋਂ ਪਹਿਲਾਂ ਕੁਝ ਸਮਾਂ ਲੱਗ ਸਕਦਾ ਹੈ। ਇਸ ਸ਼ੁਰੂਆਤੀ ਗੇੜ ’ਚ ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਪੁਲੀਸ ਨੇ ਸ਼ਹਿਰ ਦੇ ਹਾਰਟ ਸਟ੍ਰੀਟ ਚੌਕ ਅਤੇ ਬਰੂਮਸਗਰੋਵ ਸਟ੍ਰੀਟ ਨੂੰ ਘੇਰ ਲਿਆ ਹੈ। ਹੰਗਾਮੀ ਸੇਵਾਵਾਂ ਵੀ ਸਰਗਰਮ ਕਰ ਦਿੱਤੀਆਂ ਗਈਆਂ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਸਟ ਮਿਡਲੈਂਡਜ਼ ਪੁਲੀਸ ਤੇ ਅਪਰਾਧ ਕਮਿਸ਼ਨਰ ਡੇਵਿਡ ਜੈਮੀਸਨ ਨੇ ਕਿਹਾ ਕਿ ਉਹ ਘਟਨਾਵਾਂ ’ਤੇ ਦੁਖ ਜ਼ਾਹਿਰ ਕਰਦੇ ਹਨ ਤੇ ਉਨ੍ਹਾਂ ਨੂੰ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।

ਇਕਵਾਡੋਰ ਦੇ ਜੋੜੇ ਨੇ ਬਣਾਇਆ ਵਿਸ਼ਵ ਰਿਕਾਰਡ

ਮਾਨਚੈਸਟਰ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕਵਾਡੋਰ ਦੇ ਇਕ ਜੋੜੇ ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦੇ ਨਾਂਅ ਗਿਨੀਜ਼ ਵਰਲਡ ਰਿਕਾਰਡ 'ਚ ਦਰਜ਼ ਹੋਇਆ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਪਤੀ-ਪਤਨੀ ਹਨ ਅਤੇ ਦੋਵਾਂ ਦੀ ਕੁੱਲ ਉਮਰ 215 ਸਾਲ ਹੈ । ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦਾ ਵਿਆਹ 1941 'ਚ ਹੋਇਆ ਸੀ । ਉਸ ਸਮੇਂ ਉਨ੍ਹਾਂ ਨੇ ਪਰਿਵਾਰਾਂ ਦੇ ਵਿਰੋਧ ਕਾਰਨ ਗੁਪਤ ਵਿਆਹ ਕਰਵਾਇਆ ਸੀ । ਜ਼ਿੰਦਗੀ ਦੇ ਅੱਠ ਦਹਾਕੇ ਇਕੱਠੇ ਬਿਤਾਉਣ ਵਾਲੇ ਦੋਵੇਂ ਪਤੀ ਪਤਨੀ ਪੂਰੀ ਤਰ੍ਹਾਂ ਸਿਹਤਯਾਬ ਹਨ ।ਅਗਸਤ ਦੇ ਮੱਧ 'ਚ ਦੋਵਾਂ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਅਧਿਕਾਰਤ ਤੌਰ 'ਤੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਵਿਆਹੇ ਜੋੜੇ ਵਜੋਂ ਦਰਜ਼ ਕੀਤਾ ਸੀ । ਵਾਲਡਰਾਮਿਨਾ ਕੁਇੰਟਰੋਸ ਦੀ ਉਮਰ 104 ਸਾਲ ਅਤੇ ਜੂਲੀਓ ਮੋਰਾ ਦੀ ਉਮਰ 110 ਸਾਲ ਹੈ, ਜਦਕਿ ਵਿਸ਼ਵ ਦਾ ਸਭ ਤੋਂ ਵੱਧ ਸਮਾਂ ਵਿਆਹੇ ਜੋੜੇ ਦਾ ਰਿਕਾਰਡ ਹਰਬਰਟ ਫਿਸ਼ਰ ਅਤੇ ਜ਼ੈਲਮੀਰਾ ਦੇ ਨਾਂਅ ਹੈ, ਜੋ ਹਰਬਰਟ ਦੀ 2011 'ਚ ਹੋਈ ।ਮੌਤ ਤੱਕ ਉਹ 86 ਵਰੇ੍ਹ ਅਤੇ 290 ਦਿਨ ਤੱਕ ਵਿਆਹੇ ਰਹੇ ਸਨ । ਵਾਲਡਰਾਮਿਨਾ ਅਤੇ ਜੂਲੀਓ ਦੋਵੇਂ ਸੇਵਾ ਮੁਕਤ ਅਧਿਆਪਕ ਹਨ ਅਤੇ ਇਕਵਾਡੋਰ ਦੀ ਰਾਜਧਾਨੀ ਕਵਿਤੋ 'ਚ ਰਹਿੰਦੇ ਹਨ । ਉਨ੍ਹਾਂ ਦੇ 4 ਜਿਉਂਦੇ ਬੱਚੇ, 11 ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ 21 ਪੜਪੋਤੇ-ਪੜਪੋਤੀਆਂ, ਪੜਦੋਹਤੇ-ਪੜਦੋਹਤੀਆਂ ਤੋਂ ਇਲਾਵਾ ਇਕ ਅਗਲੀ ਪੀੜੀ ਦਾ ਬੱਚਾ ਵੀ ਹੈ ।  

ਬਰਮਿੰਘਮ ਦੇ ਹੋਸਟਲ 'ਚ ਠਹਿਰਨ ਵਾਲੇ 56 ਵਿਅਕਤੀ ਕੋਰੋਨਾ ਦੇ ਸ਼ਿਕਾਰ

ਬਰਮਿੰਘਮ,   ਸਤੰਬਰ  2020-(ਗਿਆਨੀ ਰਵਿਦਾਰਪਾਲ ਸਿੰਘ  ) ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਘੱਟ ਨਹੀਂ ਹੋ ਰਿਹਾ । ਬਰਮਿੰਘਮ ਦੇ ਇਕ ਹੋਸਟਲ ਵਿਚ 56 ਠਹਿਰਨ ਵਾਲੇ ਵਿਅਕਤੀ ਇਸ ਵਾਇਰਸ ਦੇ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ । ਪਤਾ ਲੱਗਦੇ ਸਾਰ ਇਨ੍ਹਾਂ ਸਾਰਿਆਂ ਨੂੰ ਹੋਸਟਲ ਤੋਂ ਬਾਹਰ ਕਿਸੇ ਹੋਰ ਜਗਾ ਭੇਜ ਦਿੱਤਾ ਗਿਆ ਹੈ । ਉਕਤ ਪਤਾ ਲੱਗਣ 'ਤੇ ਇਹ ਹੋਸਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੀੜਤਾਂ ਨੂੰ ਬਦਲਵੀਂ ਰਿਹਾਇਸ਼ 'ਚ ਭੇਜਿਆ ਗਿਆ ਹੈ ਜਿੱਥੇ ਉਹ ਇਕਾਂਤਵਾਸ 'ਚ ਹਨ ਅਤੇ ਉਨ੍ਹਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ । ਵੈਸਟ ਮਿਡਲੈਂਡਜ਼ ਕੰਬਾਈਡ ਅਥਾਰਟੀ ਦੇ ਨੇਤਾ ਇਯਾਨ ਵਾਰਡ ਨੇ ਸੰਬੋਧਨ ਕਰਦਿਆਂ ਪੁਸ਼ਟੀ ਕੀਤੀ ਕਿ ਐਜਬੈਸਟਨ ਸਟੋਨ ਰੋਡ ਦੇ ਹੋਸਟਲ ਵਿਚ ਕਈ ਵਸਨੀਕਾਂ ਨੂੰ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਸੀ । ਕੌਸਲ ਹੁਣ ਹੋਰ ਵਸਨੀਕਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਦਫਤਰ ਅਤੇ ਪਬਲਿਕ ਹੈਲਥ ਇੰਗਲੈਂਡ ਨਾਲ ਕੰਮ ਕਰ ਰਹੀ ਹੈ । 

ਬਰਤਾਨੀਆ ਦੀਆਂ ਪ੍ਰਮੁੱਖ ਅਖ਼ਬਾਰਾਂ ਦੀਆਂ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ ਪ੍ਰਦਰਸ਼ਨ

ਮਾਨਚੈਸਟਰ,  ਸਤੰਬਰ 2020  ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੀਆਂ ਪ੍ਰਮੁੱਖ ਅੰਗਰੇਜ਼ੀ ਅਖਬਾਰਾਂ ਦੀਆਂ ਤਿੰਨ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ 'ਅਲੋਪ ਹੋਣ ਦੀ ਬਗਾਵਤ' (ਐਕਸ ਆਰ) ਦੇ ਕਾਰਕੁਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਹਰਟਫੋਰਡਸ਼ਾਇਰ ਦੀ ਬਰੋਕਸਬਰਨ, ਮਰਸੀਸਾਈਡ ਵਿਚ ਨੌਸਲੇ ਅਤੇ ਉੱਤਰੀ ਲੈਨਾਰਕਸ਼ਾਇਰ ਦੇ ਮਦਰਵੈੱਲ ਨੇੜੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਹਨਾਂ ਨਾਲ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਅਖਬਾਰਾਂ ਦੀ ਰੋਜ਼ਾਨਾ ਦੀ ਢੋਆ ਢੁਆਈ 'ਚ ਵਿਘਨ ਪਾਇਆ, ਜਿਸ ਨਾਲ ਅਖਬਾਰਾਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਦੇਰੀ ਨਾਲ ਪਹੁੰਚੀਆਂ । ਐਕਸ ਆਰ ਦੇ ਕਾਰਕੁੰਨਾਂ ਨੇ ਦੋਸ਼ ਲਾਇਆ ਕਿ ਜਲਵਾਯੂ ਤਬਦੀਲੀ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਨ 'ਚ ਅਖਬਾਰਾਂ ਅਸਫਲ ਰਹੀਆਂ ਹਨ । ਇਸ ਮੌਕੇ ਪੁਲਿਸ ਨੇ 63 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ । ਅਖਬਾਰਾਂ ਦੀ ਛਪਾਈ ਕਰਨ ਵਾਲਿਆਂ ਨੇ ਉਕਤ ਪ੍ਰਦਰਸ਼ਨ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਅਜ਼ਾਦੀ 'ਤੇ ਹਮਲਾ ਕਿਹਾ । ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉਕਤ ਪ੍ਰਦਰਸ਼ਨ ਦੀ ਆਲੋਚਨਾ ਕਰਦਿਆਂ ਇਸ ਨੂੰ ਲੋਕਤੰਤਰ 'ਤੇ ਹਮਲਾ ਕਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਡੀ ਅਜ਼ਾਦ ਪ੍ਰੈਸ, ਸਮਾਜ ਅਤੇ ਲੋਕਤੰਤਰ 'ਤੇ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਲੰਡਨ 'ਚ ਵੀ ਵਾਤਾਵਰਨ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ 300 ਤੋਂ ਵੱਧ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ।   

ਜੈਸਿਕਾ ਕੰਗ ਨੇ ਮਾਰੀ ਬਾਜੀ ਬਣੀ 'ਮਿਸ ਲੰਡਨ-2020'

ਲੰਡਨ, ਅਗਸਤ 2020 -( ਅਮਨਜੀਤ ਸਿੰਘ ਖਹਿਰਾ)- ਈਲਿੰਗ ਕੌਸਲ 'ਚ ਡਿਉਟੀ ਕਰਨ ਵਾਲੀ 25 ਸਾਲਾ ਜੈਸਿਕਾ ਕੰਗ 'ਮਿਸ ਲੰਡਨ 2020' ਚੁਣੀ ਗਈ ਹੈ । ਲੰਡਨ ਦੇ ਤਾਜ 51 ਬਕਿੰਘਮ ਗੇਟ ਹੋਟਲ 'ਚ ਜੈਸਿਕਾ ਦੀ 'ਮਿਸ ਲੰਡਨ 2020' ਵਜੋਂ ਤਾਜਪੋਸ਼ੀ ਕੀਤੀ ਗਈ । ਜਦ ਕਿ ਕੋਰੋਨਾ ਵਾਇਰਸ ਦੇ ਕਾਰਨ ਇਸ ਮੁਕਾਬਲੇ ਦੇ ਪਹਿਲੇ ਪੜਾਵਾਂ ਦੇ ਮੁਕਾਬਲੇ ਲਈ ਹਿੱਸਾ ਲੈ ਰਹੀਆਂ ਪ੍ਰਤੀਯੋਗੀਆਂ ਵਲੋਂ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਆਨਲਾਈਨ ਵੀਡੀਓ ਰਾਹੀਂ ਕੀਤਾ ਗਿਆ । ਇਸ ਮੁਕਾਬਲੇ ਦਾ ਨਤੀਜਾ ਭਾਵੇਂ ਪਹਿਲਾਂ ਆ ਚੁੱਕਾ ਸੀ ਪਰ ਇਸ ਦੀ ਤਾਜਪੋਸ਼ੀ ਹੁਣ ਕੀਤੀ ਗਈ ਹੈ । ਮਿਸ ਲੰਡਨ ਬਣਨ ਤੋਂ ਬਾਦ ਜੈਸਿਕਾ ਹੁਣ ਮਿਸ ਇੰਗਲੈਂਡ ਮੁਕਾਬਲੇ 'ਚ ਹਿੱਸਾ ਲਵੇਗੀ ।

ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਕੋਰੋਨਾ ਟੈਸਟ ਦਾ ਪ੍ਰਯੋਗ ਸ਼ੁਰੂ

ਇੰਗਲੈਂਡ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਤੋਂ ਰਾਹਤ ਦੇਣ ਲਈ ਉਠਾਇਆ ਕਦਮ

ਲੰਡਨ, ਅਗਸਤ 2020 - (ਗਿਆਨੀ ਰਵਿਦਰਪਾਲ ਸਿੰਘ )- ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਇਕਾਂਤਵਾਸ ਨਿਯਮ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ ਹੈ । ਹਵਾਈ ਕੰਪਨੀਆਂ ਅਤੇ ਲੋਕਾਂ ਵਲੋਂ ਇਸ ਨਿਯਮ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ । ਇਸ ਨਾਲ ਜਿੱਥੇ ਹਵਾਈ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਛੁੱਟੀਆਂ ਕੱਟਣ ਜਾਣ ਲਈ ਦਿੱਕਤ ਆ ਰਹੀ ਹੈ । ਅਜਿਹੇ 'ਚ ਯੂ.ਕੇ. ਦੇ ਹਵਾਈ ਅੱਡੇ ਹੀਥਰੋ 'ਤੇ ਕੋਵਿਡ-19 ਦੀ ਜਾਂਚ ਨੂੰ ਲੈ ਕੇ ਮਨੁੱਖੀ ਪ੍ਰਯੋਗ ਸ਼ੁਰੂ ਕੀਤਾ ਹੈ, ਜਿਸ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਹੀ ਆ ਜਾਂਦਾ ਹੈ  ਜੇ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ 14 ਦਿਨ ਦਾ ਇਕਾਂਤਵਾਸ ਤੋਂ ਛੋਟ ਹੋਵੇਗੀ । ਉਕਤ ਪ੍ਰਯੋਗ ਮਾਨਚੈਸਟਰ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਹੀਥਰੋ ਅਥਾਰਿਟੀ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ । ਇਹ ਪ੍ਰਯੋਗ ਤਿੰਨ ਤਰ੍ਹਾਂ ਦਾ ਹੈ, ਗਲੇ 'ਚੋਂ ਨਮੂਨਾ ਲੈ ਕੇ ਕੀਤੀ ਜਾਂਚ ਦਾ ਨਤੀਜਾ ਅੱਧੇ ਘੰਟੇ 'ਚ, ਥੁੱਕ ਦੀ ਜਾਂਚ ਦਾ ਨਤੀਜਾ 10 ਮਿੰਟ 'ਚ ਅਤੇ ਹੋਲੋਗ੍ਰਾਫਿਕ ਮਾਈਕ੍ਰੋਸਕੋਪ ਟੈਸਟ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਆ ਜਾਂਦਾ ਹੈ । ਉਕਤ ਪ੍ਰਯੋਗਾਂ ਲਈ 250 ਲੋਕ ਕੰਮ ਕਰ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟੈੱਸਟਾਂ ਦੀ ਫ਼ੀਸ ਲਗਭਗ 30 ਪੌਡ ਤੱਕ ਹੋਣ ਦਾ ਅਨੁਮਾਨ ਹੈ । ਇਸ ਦੇ ਨਾਲ ਹੀ ਪੀ.ਸੀ.ਆਰ. ਪ੍ਰਯੋਗ ਵੀ ਹੋਵੇਗਾ ਤਾਂ ਕਿ ਜਾਂਚ ਦੀ ਪੁਖ਼ਤਾ ਪ੍ਰਮਾਣਿਕਤਾ ਹੋ ਸਕੇ । ਚੱਲ ਰਹੇ ਪ੍ਰਯੋਗਾਂ ਦੀ ਰਿਪੋਰਟ ਟਰਾਂਸਪੋਰਟ ਅਤੇ ਸਿਹਤ ਮੰਤਰਾਲੇ ਨੂੰ ਭੇਜੀ ਜਾਵੇਗੀ ।ਹੀਥਰੋ ਦੇ ਚੀਫ਼ ਜੌਹਨ ਹਾਲੈਂਡ ਨੇ ਕਿਹਾ ਹੈ ਕਿ ਜੇ ਉਕਤ ਪ੍ਰਯੋਗ ਕਾਮਯਾਬ ਹੋਏ ਅਤੇ ਸਰਕਾਰ ਵਲੋਂ ਇਸ ਨੂੰ ਹਾਂ ਕੀਤੀ ਤਾਂ ਇਸ ਨਾਲ ਹਵਾਈ ਕੰਪਨੀਆਂ ਅਤੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ।  

 

ਸਮੈਦਿਕ (ਬਰਮਿੰਘਮ) ਵਿਖੇ ਸਿੱਖ ਕੌਸਲ ਯੂ.ਕੇ. ਦੀ 19ਵੀਂ ਜਨਰਲ ਅਸੈਂਬਲੀ ਦੀ ਮੀਟਿੰਗ

ਬਰਮਿੰਘਮ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ )- ਸਿੱਖ ਕੌਸਲ ਯੂ.ਕੇ. ਬੀਤੇ ਕੁਝ ਮਹੀਨਿਆਂ ਤੋਂ ਦੋਫਾੜ ਹੈ ਅਤੇ ਆਪੋ ਆਪਣਾ ਦਾਅਵਾ ਜਿਤਾ ਰਹੇ ਸਿੱਖ ਆਗੂਆਂ ਵਲੋਂ ਨਵੀਆਂ ਕਮੇਟੀਆਂ ਦੀ ਸਥਾਪਨਾ ਲਈ ਦੌੜ ਲੱਗੀ ਹੋਈ ਹੈ ।ਮੌਜੂਦਾ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੇ ਸੱਦੇ 'ਤੇ ਸਿੱਖ ਕੌਸਲ ਯੂ. ਕੇ. ਦੀ ਜਨਰਲ ਅਸੈਂਬਲੀ ਦੀ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕੀਤੀ ਗਈ, ਜਿਸ ਵਿਚ 140 ਮੈਂਬਰਾਂ ਨੇ ਹਿੱਸਾ ਲਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰੂ ਘਰ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਬਾਂਕਾ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਬਾਸੀ ਨੇ ਸੰਗਤਾਂ ਦਾ ਸਵਾਗਤ ਕੀਤਾ । ਉਪਰੰਤ ਆਨਲਾਈਨ ਹੋਈ ਮੀਟਿੰਗ 'ਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿੱਖ ਦੀ ਚੇਅਰ ਅਤੇ ਸ਼ੈੱਡੋ ਮੰਤਰੀ ਐਮ. ਪੀ. ਪ੍ਰੀਤ ਕੌਰ ਗਿੱਲ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਕੌਸਲ ਯੂ. ਕੇ. ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ । ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਅਤੇ ਸੁਖਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।ਇਸ ਮੌਕੇ ਕੋਵਿਡ-19 ਕਾਰਨ ਮੈਂਬਰਸ਼ਿਪ ਫ਼ੀਸ ਆਰਜ਼ੀ ਤੌਰ 'ਤੇ ਖ਼ਤਮ ਕਰਨ ਦੀ ਸਹਿਮਤੀ ਦਿੱਤੀ । 12 ਸਤੰਬਰ ਨੂੰ ਨਵੀਂ ਕਮੇਟੀ ਦੀ ਚੋਣ ਲਈ 5 ਸਿੱਖਾਂ ਪਰਵਿੰਦਰ ਕੌਰ (ਬ੍ਰਮਿੰਘਮ), ਮਨਕਮਲ ਸਿੰਘ (ਲੰਡਨ), ਹਰਨੇਕ ਸਿੰਘ (ਬਰੈਡਫੋਰਡ), ਮਨਦੀਪ ਸਿੰਘ (ਵਿਲਨਹਾਲ) ਅਤੇ ਹਰਜੀਤ ਸਿੰਘ (ਸੰਦਰਲੈਂਡ) ਦਾ ਪੈਨਲ ਬਣਾਇਆ ਗਿਆ । ਪੈਨਲ ਵਲੋਂ 30 ਮੈਂਬਰੀ ਐਗਜ਼ੈਕਟਿਵ ਕਮੇਟੀ ਅਤੇ 5 ਦਫ਼ਤਰੀ ਅਧਿਕਾਰੀਆਂ ਦਾ ਐਲਾਨ ਕੀਤਾ ਜਾਵੇਗਾ । ਸਿੱਖ ਕੌਸਲ ਯੂ.ਕੇ. ਦੇ ਲੋਗੋ ਅਤੇ ਨਾਂਅ ਨੂੰ ਲੈ ਕੇ ਵੀ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ ।  

 

ਪਾਕਿਸਤਾਨ 'ਚ ਹਿੰਦੂਆਂ ਦੇ ਧਰਮ ਪਰਿਵਰਤਣ ਮਾਮਲਿਆਂ ਦੀ ਐਮ.ਪੀ. ਢੇਸੀ ਵਲੋਂ ਨਿੰਦਾ

ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)- ਪਾਕਿਸਤਾਨ 'ਚ ਹਿੰਦੂਆਂ ਨਾਲ ਹੋ ਰਹੇ ਪੱਖ ਪਾਤ ਅਤੇ ਧਰਮ ਪਰਿਵਰਤਣ ਦੇ ਮਾਮਲਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇਸ ਦੀ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਗ਼ਰੀਬ ਹਿੰਦੂਆਂ ਨਾਲ ਭੇਦਭਾਵ ਅਤੇ ਉਨ੍ਹਾਂ ਦੀ ਦੁਰਦਸ਼ਾ ਬਾਰੇ ਪੜ੍ਹ ਕੇ ਦੁੱਖ ਹੁੰਦਾ ਹੈ । ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਮਾਣ ਸਨਮਾਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਧਰਮ ਪਰਿਵਰਤਣ ਮਨੁੱਖਤਾ ਦੀ ਨਹੀਂ ਬਲਕਿ ਸਿਰਫ਼ ਗਿਣਤੀ ਵਧਾਉਣ ਦੀ ਖੇਡ ਹੈ । ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਚੁੱਕਣ ਅਤੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਣ ਦੀਆਂ ਅਕਸਰ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ । ਪਰ ਇਨ੍ਹਾਂ ਘਟਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਘੱਟ ਉਠਾਇਆ ਜਾ ਰਿਹਾ ਹੈ । ਜਦਕਿ ਹੁਣ ਨੌਕਰੀਆਂ ਅਤੇ ਜਾਇਦਾਦਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਸਿੰਧ ਪ੍ਰਾਂਤ ਦੇ ਬਦਿਨ ਜ਼ਿਲੇ੍ਹ 'ਚ ਦਰਜਨਾਂ ਹਿੰਦੂ ਪਰਿਵਾਰਾਂ ਨੇ ਜੂਨ ਮਹੀਨੇ 'ਚ ਧਰਮ ਪਰਿਵਰਤਣ ਕੀਤਾ ਹੈ । ਮੁਸਲਿਮ ਗਰੁੱਪਾਂ ਵਲੋਂ 1947 'ਚ ਪਾਕਿਸਤਾਨ 'ਚ 20.5 ਫ਼ੀਸਦੀ ਵਸੋਂ ਹਿੰਦੂਆਂ ਦੀ ਸੀ ਅਤੇ ਦਹਾਕਿਆਂ ਬਾਅਦ 1998 ਵਿਚ ਸਰਕਾਰੀ ਜਨਗੰਨਣਾ ਅਨੁਸਾਰ ਹਿੰਦੂਆਂ ਦੀ ਗਿਣਤੀ ਪਾਕਿਸਤਾਨ ਦੀ ਕੁੱਲ ਆਬਾਦੀ ਦਾ 1.6 ਫ਼ੀਸਦੀ ਹਿੱਸਾ ਹੈ । ਇਹ ਗਿਣਤੀ ਬੀਤੇ ਦੋ ਦਹਾਕਿਆਂ ਵਿਚ ਸਭ ਤੋਂ ਵੱਧ ਘਟੀ ਹੈ ।ਇਸ ਦਾ ਮੁੱਖ ਕਾਰਨ ਧਰਮ ਪਰਿਵਰਤਨ ਜਾਂ ਪਾਕਿਸਤਾਨ ਛੱਡ ਕੇ ਹਿੰਦੂਆਂ ਦਾ ਚੱਲੇ ਜਾਣਾ ਮੰਨਿਆ ਜਾ ਰਿਹਾ ਹੈ । 

ਦੂਜੇ ਵਿਸ਼ਵ ਜੰਗ ’ਚ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਔਰਤ ਨੂੰ ਬਰਤਾਨੀਆ ’ਚ ਮਿਲੇਗਾ 'ਬਲੂ ਪਲਾਕ'

ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੂਜੇ ਵਿਸ਼ਵ ਯੁੱਧ ਵਿਚ ਬਰਤਾਨੀਆ ਲਈ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਜਾਸੂਸ ਨੂਰ ਇਨਾਇਤ ਖ਼ਾਨ ਨੂੰ 'ਬਲੂ ਪਲਾਕ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤਹਿਤ ਉਨ੍ਹਾਂ ਦੇ ਸੈਂਟਰਲ ਲੰਡਨ ਸਥਿਤ ਪੁਰਾਣੇ ਘਰ ਦੇ ਬਾਹਰ ਉਨ੍ਹਾਂ ਦੇ ਕੰਮਾਂ ਦੇ ਬਾਰੇ ਵਿਚ ਦੱਸਦੀ ਇਕ ਪਲੇਟ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਬਲੂ ਪਲਾਕ ਯੋਜਨਾ ਬਿ੍ਟਿਸ਼ ਹੈਰੀਟੇਜ ਚੈਰਿਟੀ ਵੱਲੋਂ ਚਲਾਈ ਜਾਂਦੀ ਹੈ। ਇਸ ਤਹਿਤ ਉਨ੍ਹਾਂ ਉੱਘੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਲੰਡਨ ਵਿਚ ਜਾਂ ਤਾਂ ਕਿਸੇ ਖ਼ਾਸ ਇਮਾਰਤ ਵਿਚ ਰਹੇ ਹੋਣ ਜਾਂ ਉਸ ਵਿਚ ਕੰਮ ਕੀਤਾ ਹੋਵੇ।

ਨੂਰ ਇਨਾਇਤ ਖ਼ਾਨ ਦੇ ਬਲੂਮਸਬਰੀ ਸਥਿਤ ਉਨ੍ਹਾਂ ਦੇ ਫੋਰ ਟੇਵਿਟਨ ਸਟ੍ਰੀਟ ਸਥਿਤ ਪੁਰਾਣੇ ਘਰ ਨੂੰ ਬਲੂ ਪਲਾਕ ਦਿੱਤਾ ਜਾਵੇਗਾ ਜਿੱਥੇ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਜਾਸੂਸ ਦੇ ਤੌਰ 'ਤੇ ਰਹੀ। ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਵੰਸ਼ਜ਼ ਅਤੇ ਭਾਰਤੀ ਸੂਫੀ ਸੰਤ ਹਜ਼ਰਤ ਇਨਾਇਤ ਖ਼ਾਨ ਦੀ ਧੀ ਨੂਰ ਦੂਜੇ ਵਿਸ਼ਵ ਯੁੱਧ ਵਿਚ ਬਿ੍ਟੇਨ ਦੀ ਸਪੈਸ਼ਲ ਆਪਰੇਸ਼ਨ ਐਗਜ਼ੈਕਟਿਵ (ਐੱਸਓਈ) ਦੀ ਏਜੰਟ ਸੀ। 1944 ਵਿਚ 30 ਸਾਲਾਂ ਦੀ ਉਮਰ ਵਿਚ ਨਾਜ਼ੀਆਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਉਹੀ ਘਰ ਹੈ ਜਿਸ ਨੂੰ ਨੂਰ ਨੇ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਛੱਡਿਆ ਸੀ। ਇਤਿਹਾਸਕਾਰ ਅਤੇ 'ਸਪਾਈ ਪਿ੍ਰੰਸਿਜ਼ : ਦਾ ਲਾਈਫ਼ ਆਫ ਨੂਰ ਇਨਾਇਤ ਖ਼ਾਨ' ਪੁਸਤਕ ਦੀ ਲੇਖਿਕਾ ਸ਼ਰਬਨੀ ਬਾਸੂ ਨੇ ਕਿਹਾ ਕਿ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਨੂਰ ਇਨਾਇਤ ਖ਼ਾਨ ਇਸੇ ਘਰ ਵਿਚ ਰਹਿੰਦੀ ਸੀ।

ਕੋਰੋਨਾ ਦਾ ਕਹਿਰ ਇੰਗਲੈਂਡ ਵਿਚ ਇਕ ਮੀਟ ਫ਼ੈਕਟਰੀ ਦੇ 75 ਕਾਮੇ ਕੋਰੋਨਾ ਪੀੜਤ ਪਾਏ 

ਫ਼ੈਕਟਰੀ ਦਾ ਇਕ ਹਿੱਸਾ ਅਸਥਾਈ ਤੌਰ 'ਤੇ ਬੰਦ

ਬਿਮਾਰੀ ਦਾ ਅੱਗੇ ਹੋਰ ਵਧਣ ਦਾ ਡਰ ਚਿੰਤਾ ਦਾ ਵਿਸ਼ਾ

ਨਰਫੋਕ/ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)-  ਇੰਗਲੈਂਡ ਦੇ ਨਾਰਫੋਕ 'ਚ ਮੀਟ ਵਾਲੀ ਇਕ ਫ਼ੈਕਟਰੀ ਦੇ 75 ਕਾਮਿਆਂ ਦੇ ਕੋਰੋਨਾ ਪੀੜਤ ਹੋਣ 'ਤੇ ਇਸ ਫ਼ੈਕਟਰੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨਾਰਫੋਕ 'ਚ ਬੈਨਹੈਮ ਪੋਲਟਰੀ ਫ਼ੈਕਟਰੀ ਦੇ 1100 ਕਾਮਿਆਂ 'ਚ ਪਹਿਲਾ ਵਾਇਰਸ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ । ਉਸ ਤੋਂ ਬਾਅਦ ਸਟਾਫ਼ ਦੇ 347 ਮੈਂਬਰਾਂ ਦੇ ਕੀਤੇ ਟੈਸਟਾਂ ਵਿਚੋਂ 75 ਵਾਇਰਸ ਪੀੜਿਤ ਪਾਏ ਗਏ ਹਨ। ਜਿਨ੍ਹਾਂ ਨੂੰ ਨਾਰਫੋਕ ਅਤੇ ਨੌਰਵਿਚ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ, ਜਦਕਿ ਬਾਕੀ ਸੈਂਕੜੇ ਕਾਮੇ ਇਕਾਂਤਵਾਸ ਭੇਜ ਦਿੱਤੇ ਗਏ ਹਨ, ਜਿਸ ਕਾਰਨ ਫ਼ੈਕਟਰੀ ਦਾ ਇਕ ਹਿੱਸਾ ਅਸਥਾਈ ਤੌਰ 'ਤੇ ਬੰਦ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਫ਼ੈਕਟਰੀ 'ਚ ਜ਼ਿਆਦਾਤਰ ਮਾਮਲੇ ਮਾਸ ਕੱਟਣ ਵਾਲੇ ਹਿੱਸੇ ਦੇ ਸਟਾਫ਼ ਮੈਂਬਰਾਂ 'ਚ ਪਾਏ ਗਏ ਹਨ ।