ਲੰਡਨ, ਦਸੰਬਰ 2020 -( ਗਿਆਨੀ ਰਵਿੰਦਰਪਾਲ ਸਿੰਘ )-
ਲੰਡਨ 'ਚ ਸਿੰਘ ਸਭਾ ਲੰਡਨ ਈਸਟ ਯੂਥ ਸਪੋਰਟਸ ਕਲੱਬ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਹਿਤੈਸ਼ੀਆਂ ਨੇ ਰੋਸ ਰੈਲੀ ਕੱਢੀ ਅਤੇ ਲੰਡਨ ਦੀਆਂ ਸੜਕਾਂ 'ਤੇ ਉੱਤਰੇ ਪੰਜਾਬੀਆਂ ਦਾ ਵਾਹਨਾਂ ਨਾਲ ਸੜਕਾਂ 'ਤੇ ਵੱਡੇ ਜਾਮ ਲੱਗ ਗਏ । ਸਿੰਘ ਸਭਾ ਲੰਡਨ ਈਸਟ ਤੋਂ ਸ਼ੁਰੂ ਹੋਈ ਇਸ ਰੈਲੀ 'ਚ ਲੋਕ ਟਰੈਕਟਰਾਂ, ਕਾਰਾਂ, ਜੀਪਾਂ, ਟਰੱਕਾਂ ਅਤੇ ਹੋਰ ਵਾਹਨਾਂ ਰਾਹੀਂ ਵੱਖ ਵੱਖ ਥਾਂਵਾਂ ਤੋਂ ਹੁੰਦੇ ਹੋਏ ਭਾਰਤੀ ਹਾਈ ਕਮਿਸ਼ਨ ਲੰਡਨ ਪਹੁੰਚੇ । ਇਸ ਮੌਕੇ ਸ੍ਰੀ ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ, ਗੁਰਦੁਆਰਾ ਬੈਲਵੇਡੀਅਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਤੋਂ ਇਲਾਵਾ ਲੰਡਨ ਅਤੇ ਯੂ.ਕੇ. ਦੇ ਹੋਰ ਹਿੱਸਿਆਂ ਤੋਂ ਵੀ ਲੋਕ ਪਹੁੰਚੇ । ਖ਼ਾਸਕਰ ਮਾਨਚੈਸਟਰ ਹੈਡਫੀਲਡ ਲੀਡਜ਼ ਤੋਂ ਵੀ ਲੋਕਾਂ ਨੇ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਹਿੱਸਾ ਲਿਆ । ਲੰਡਨ ਦੇ ਆਸ ਪਾਸ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਸੰਗਤਾਂ ਵਲੋਂ ਸੁਖਬੀਰ ਸਿੰਘ ਬਾਸੀ ਦੇ ਦਸਤਖ਼ਤਾਂ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹਾ ਪੱਤਰ ਲਿਖ ਕੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ । ਪ੍ਰਦਰਸ਼ਨ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੌਜੂਦ ਸੀ । ਇਸ ਮੌਕੇ ਮੇਜਰ ਸਿੰਘ ਬਾਸੀ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਰਾਣਾ ਖੀਰਾਂਵਾਲੀ, ਰਸ਼ਪਾਲ ਸਿੰਘ ਸਹੋਤਾ, ਸਤਨਾਮ ਸਿੰਘ ਸੱਤਾ ਮੁਠੱਡਾ, ਤਲਵਿੰਦਰ ਗਰੇਵਾਲ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਵਾਲੀਆ, ਰਵੀ ਢਿੱਲੋਂ, ਬਲਕਾਰ ਸਿੰਘ, ਜੱਗਾ ਸਿੰਘ, ਬਾਵਾ ਸਿੰਘ, ਭਿੰਦਾ ਮੁਠੱਡਾ, ਮਨਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਜਸਪਾਲ ਸਿੰਘ ਥਿੰਦ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਿਤੈਸ਼ੀ ਪਹੁੰਚੇ ਹੋਏ ਸਨ ।