ਸਵਾਲਾਂ ਦੇ ਘੇਰੇ 'ਚ ਆਇਆ ਆਕਸਫੋਰਡ ਦਾ ਦਾਅਵਾ
ਲੰਡਨ, ਨਵੰਬਰ 2020 -(ਏਜੰਸੀ )
ਆਕਸਫੋਰਡ ਯੂਨੀਵਰਸਿਟੀ ਤੇ ਦਵਾ ਕੰਪਨੀ AstraZeneca ਦੀ ਵੈਕਸੀਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਕੰਪਨੀ ਦੇ ਸੀਈਓ ਪਾਸਕਲ ਸੋਰੀਓਟ (CEO Pascal Soriot) ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆਭਰ ਦੇ ਵੈਕਸੀਨ ਦਾ ਟ੍ਰਾਇਲ ਕਰਨ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਦਿੱਤਾ ਕਿ ਇਹ ਟ੍ਰਾਇਲ ਫਿਲਹਾਲ ਚੱਲ ਰਹੇ ਟ੍ਰਾਇਲ ਤੋਂ ਵੱਖ ਤੇ ਘੱਟ ਲੋਕਾਂ 'ਤੇ ਹੋਵੇਗਾ, ਤਾਂ ਕਿ ਨਤੀਜਾ ਜਲਦ ਤੋਂ ਜਲਦ ਸਾਹਮਣੇ ਆ ਸਕੇ। ਕੋਰੋਨਾ ਸੰਕ੍ਰਮਣ ਨਾਲ ਜੂਝ ਰਹੇ ਪੂਰੇ ਵਿਸ਼ਵ ਨੂੰ ਇਸ ਸਮੇਂ AstraZeneca ਦੀ ਵੈਕਸੀਨ ਤੋਂ ਕਾਫੀ ਉਮੀਦਾਂ ਹਨ।
ਰਿਪੋਰਟ ਮੁਤਾਬਕ, ਆਕਸਫੋਰਡ ਦੀ ਵੈਕਸੀਨ ਦੀ ਅੱਧੀ ਖੁਰਾਕ ਨੇ ਫੁੱਲ ਡੋਜ਼ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕੀਤਾ ਹੈ। ਇਨ੍ਹਾਂ ਵਿਵਾਦਾਂ 'ਚ ਕੰਪਨੀ ਦੇ ਸੀਈਓ ਪਾਸਕਲ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਸਾਡੀ ਵੈਕਸੀਨ ਅਨੁਮਾਨ ਤੋਂ ਜ਼ਿਆਦਾ ਚੰਗੀ ਪ੍ਰਭਾਵੀ ਸਮਰੱਥਾ ਹਾਸਿਲ ਕਰ ਰਹੀ ਹੈ। ਹੁਣ ਇਸ 'ਚ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਇਸ ਲਈ ਸਾਨੂੰ ਇਕ ਅਤਿਰਿਕਤ ਅਧਿਐਨ ਦੀ ਲੋੜ ਹੈ। ਇਹ ਇਕ ਅੰਤਰਾਸ਼ਟਰੀ ਅਧਿਐਨ ਹੋਵੇਗਾ ਪਰ ਮੌਜੂਦਾ ਟ੍ਰਾਇਲ ਤੋਂ ਇਸ ਨੂੰ ਵੱਖ ਕੀਤਾ ਜਾਵੇਗਾ।