ਅਜੀਤਵਾਲ,ਦਸੰਬਰ 2020 ( ਬਲਵੀਰ ਸਿੰਘ ਬਾਠ) ਸੈਂਟਰ ਦੇ ਭਾਜਪਾ ਸਰਕਾਰ ਵੱਲੋਂ ਤਿੱਨ ਖੇਤੀ ਆਰਡੀਨੈਂਸ ਬਿੱਲ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਹਿੰਦੋਸਤਾਨ ਭਰ ਤੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਅੰਦੋਲਨ ਵਿੱਢਿਆ ਗਿਆ ਇਸ ਅੰਦੋਲਨ ਵਿੱਚ ਦੇਸ਼ ਭਰ ਤੋਂ ਬੀਬੀਆਂ ਮਾਤਾਵਾਂ ਭੈਣਾਂ ਤੋਂ ਇਲਾਵਾ ਛੋਟੇ ਬੱਚੇ ਬਜ਼ੁਰਗ ਪੰਜਾਬੀ ਗਾਇਕਾਂ ਫਿਲਮੀ ਐਕਟਰਾਂ ਆਦਿ ਨੇ ਸੰਘਰਸ਼ ਚ ਆਪਣਾ ਆਪਣਾ ਯੋਗਦਾਨ ਪਾਇਆ ਸਭ ਦੀ ਇਹ ਕੋਈ ਦਿਲੋਂ ਪੁਕਾਰ ਸੀ ਕਿ ਸਾਡੀ ਜਿੱਤ ਯਕੀਨੀ ਹੈ ਸੁਣ ਲੈ ਦਿੱਲੀ ਦੀ ਏ ਸਰਕਾਰੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੱਸੀ ਕਲੇਰ ਕਨੇਡਾ ਨੇ ਜਨਸ਼ਕਤੀ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਕਨੇਡਾ ਯੂਐਸਏ ਦੀਅਾਂ ਭਾਰਤੀ ਅੰਬੈਸੀਆਂ ਅੱਗੇ ਵੀ ਪੰਜਾਬ ਦੇ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕੱਲਾ ਪੰਜਾਬ ਦਾ ਅੰਦੋਲਨ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਕੇ ਸਾਹਮਣੇ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਐਨ ਆਰ ਆਈ ਭਰਾ ਇਸ ਕਿਸਾਨੀ ਅੰਦੋਲਨ ਦਾ ਦਿਲੋਂ ਸਾਥ ਦਿੰਦੇ ਹਾਂ ਅਤੇ ਹਰ ਮਦਦ ਲਈ ਤਿਆਰ ਹਾਂ ਅਤੇ ਹੁਲਾਰਾ ਦਿੰਦੇ ਹੋਏ ਕਿਹਾ ਕਿ ਮੇਰੇ ਕਿਸਾਨ ਭਰਾ ਇਹ ਖੇਤੀ ਆਰਡੀਨੈਂਸ ਬਿੱਲ ਹਰ ਕੀਮਤ ਤੇ ਰੱਦ ਕਰਵਾ ਕੇ ਹੀ ਦਮ ਲੈਣਗੇ ਅਤੇ ਜਿੱਤ ਕੇ ਘਰਾਂ ਨੂੰ ਵਾਪਸ ਮੁੜਨਗੇ