ਜਗਰਾਓਂ (ਰਾਣਾ ਸ਼ੇਖਦੌਲਤ)ਇੱਕ ਪਾਸੇ ਤਾਂ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਕਰਕੇ ਪਹਿਲਾਂ ਹੀ ਤੰਗੀ ਅਤੇ ਪਰੇਸ਼ਾਨੀ ਚੱਲ ਰਹੀ ਹੈ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਮੁੱਦਾ ਦਿਨੋਂ ਦਿਨ ਸਰਗਰਮ ਹੁੰਦਾ ਜਾ ਰਿਹਾ ਹੈ ਅੱਜ ਜਗਰਾਉਂ ਵਿੱਚ G.H.G ਅਕੈਡਮੀ ਸਕੂਲ ਵਿੱਚ ਫ਼ੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਾਹਮਣੇ ਧਰਨਾ ਲਗਾਇਆ ਉਨ੍ਹਾਂ ਦੱਸਿਆ ਕਿ ਆਨਲਾਈਨ ਕੀਤੀ ਜਾ ਰਹੀ ਪੜ੍ਹਾਈ ਦੀਆਂ ਫੀਸਾਂ ਅਤੇ ਐਡਮਿਸ਼ਨ ਫੀਸ ਮਾਪਿਆਂ ਤੋਂ ਮਜਬੂਰਨ ਮੰਗ ਰਹੇ ਹਨ ਇੱਥੋਂ ਤੱਕ ਕੇ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਵੀ ਜਾਣ ਲੱਗ ਗਏ ਕਿ ਜੇਕਰ ਐਡਮਿਸ਼ਨ ਫੀਸ ਜਾਂ ਫੀਸ ਨਹੀਂ ਦਿੱਤੀ ਤਾਂ ਤੁਹਾਡੇ ਬੱਚਿਆਂ ਨੂੰ ਫੇਲ ਕਰ ਦਿੱਤਾ ਜਾਵੇਗਾ।ਪਰ ਪ੍ਰਿੰਸੀਪਲ ਨੇ ਬੱਚਿਆਂ ਦੇ ਮਾਪਿਆਂ ਨੂੰ ਚਾਰ ਘੰਟੇ ਬਾਹਰ ਇੰਤਜ਼ਾਰ ਕਰਵਾਉਣ ਤੋਂ ਬਾਅਦ ਪੰਜ ਬੰਦਿਆਂ ਨੂੰ ਅੰਦਰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਮਾਪਿਆਂ ਦੇ ਦੱਸਣ ਮੁਤਾਬਕ ਪ੍ਰਿੰਸੀਪਲ ਨੇ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿ ਸਗੋ ਪ੍ਰਿੰਸੀਪਲ ਨੇ ਫ਼ੀਸ ਨੂੰ ਕਿਸ਼ਤਾਂ ਵਿੱਚ ਦੇਣ ਲਈ ਕਹਿ ਦਿੱਤਾ ਇੱਕ ਪਾਸੇ ਤਾਂ ਕੈਪਟਨ ਸਰਕਾਰ ਕਰੋਨਾ ਵਰਗੀ ਮਹਾਂਮਾਰੀ ਭਿਆਨਕ ਬਿਮਾਰੀ ਨੂੰ ਵੇਖਦੇ ਹੋਏ ਹਰ ਪੱਖ ਵਿੱਚ ਤੁਹਾਡੇ ਨਾਲ ਖੜ੍ਹਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਨਾ ਮਿਲਣ ਤੇ ਬੱਚਿਆਂ ਦੇ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ