You are here

ਲੰਡਨ ਵਿਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕਾਂ ਨੂੰ ਕੀਤਾ ਗਿ੍ਫ਼ਤਾਰ

ਲੰਡਨ , ਨਵੰਬਰ 2020-(  ਗਿਆਨੀ ਰਵਿੰਦਰਪਾਲ ਸਿੰਘ  )-

 ਸਕਾਟਲੈਂਡ ਯਾਰਡ ਅਨੁਸਾਰ ਕੇਂਦਰੀ ਲੰਡਨ ਵਿਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਲਾਗੂ ਨਿਯਮਾਂ ਦਾ ਉਲੰਘਣ ਕਰਨ ਤੇ ਪੁਲਿਸ ਨਾਲ ਹੱਥੋਪਾਈ ਹੋਣ ਦੇ ਦੋਸ਼ ਲਗਾਏ ਗਏ ਹਨ।

'ਸੇਵ ਅਵਰ ਰਾਈਟਸ ਯੂਕੇ' ਗਰੁੱਪ ਲਾਕਡਾਊਨ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 31 ਅਕਤੂਬਰ ਨੂੰ ਬਿ੍ਟੇਨ ਵਿਚ ਦੂਜੇ ਲਾਕਡਾਊਨ ਦਾ ਐਲਾਨ ਕੀਤਾ ਸੀ। ਅਜਿਹਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ।

ਬਿ੍ਟੇਨ ਵਿਚ ਹੁਣ ਤਕ 10 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। 5 ਨਵੰਬਰ ਤੋਂ ਸ਼ੁਰੂ ਹੋਇਆ ਦੂਜਾ ਲਾਕਡਾਊਨ 2 ਦਸੰਬਰ ਤਕ ਜਾਰੀ ਰਹੇਗਾ। ਲਾਕਡਾਊਨ ਕਾਰਨ ਵੱਡੇ ਇਕੱਠਾਂ 'ਤੇ ਸਰਕਾਰ ਨੇ ਰੋਕ ਲਗਾਈ ਹੈ।