You are here

ਬੌਰਿਸ ਜੌਹਨਸਨ ਨੇ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ

ਗਲਾਸਗੋ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਸਮਾਜ ਲਈ ਕੀਤੀਆਂ ਗਈਆਂ ਸੇਵਾਵਾਂ ਦੇ ਇਵਜ 'ਚ ਅਤੇ ਜਿਹੜੇ ਵਿਅਕਤੀ ਸਮਾਜ ਲਈ ਪ੍ਰੇਰਣਾਸ੍ਰੋਤ ਬਣਦੇ ਹਨ, ਉਨ੍ਹਾਂ ਨੂੰ ਬਰਤਾਨੀਆ ਸਰਕਾਰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਦੀ ਹੈ । ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਗਲਾਸਗੋ ਦੇ ਰਹਿਣ ਵਾਲੇ ਸਿੱਖ ਨੌਜਵਾਨ ਚਰਨਦੀਪ ਸਿੰਘ ਨੂੰ 'ਪੁਆਇੰਟ ਆਫ ਲਾਈਟ' ਖਿਤਾਬ ਨਾਲ ਨਿਵਾਜਿਆ ਹੈ ।ਚਰਨਦੀਪ ਸਿੰਘ ਨੇ ਲੋਕਾਂ ਦੀ ਸੇਵਾ ਲਈ 'ਸਿੱਖ ਫੂਡ ਬੈਂਕ' ਸੰਸਥਾ ਬਣਾਈ ਅਤੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਮਿਲ ਕੇ ਮਾਰਚ ਤੋਂ ਸਕਾਟਲੈਂਡ 'ਚ ਕੋਰੋਨਾ ਦੇ ਆਗਾਜ਼ ਤੋਂ ਲੈ ਕੇ ਤਾਲਾਬੰਦੀ ਦੌਰਾਨ 80 ਹਜ਼ਾਰ ਲੋਕਾਂ ਨੂੰ ਖਾਣਾ ਪ੍ਰਦਾਨ ਕੀਤਾ । ਚਰਨਦੀਪ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਸਾਡੀ ਪਰਖ ਦੀ ਘੜੀ ਹੈ ਅਤੇ ਸਾਡੇ ਵਲੰਟੀਅਰਾਂ ਨੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਆਪਣਾ ਮਿਸ਼ਨ ਸਮਝਿਆ ਤਾਂ ਕਿ ਕੋਈ ਵੀ ਭੁੱਖਾ ਨਾ ਸੌ ਸਕੇ ।