ਲੰਡਨ, ਜੁਲਾਈ 2020 ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਤਿਆਰ ਕਰਨ ਲਈ 35 ਲੱਖ ਪੌਾਡ (ਲਗਪਗ 3300 ਕਰੋੜ ਰੁਪਏ) ਦੀ ਮਦਦ ਦਿੱਤੀ ਹੈ। ਮਿੱਤਲ ਪਰਿਵਾਰ ਨੇ ਇਹ ਮਦਦ ਆਕਸਫੋਰਡ ਯੂਨੀਵਰਸਿਟੀ ਦੇ ਟੀਕਾਕਰਨ ਵਿਭਾਗ ਨੂੰ ਦਿੱਤੀ ਹੈ, ਜੋ ਜੇਨਰ ਇੰਸਟੀਚਿਊਟ ਨਾਲ ਸਬੰਧਿਤ ਹੈ।ਜਿਸ ਦੇ ਡਾਇਰੈਕਟਰ ਪ੍ਰੋਫੈਸਰ ਐਡਰਿਅਨ ਹਿੱਲ ਹਨ | ਇਸ ਦਾਨ ਤੋਂ ਬਾਅਦ ਉਨ੍ਹਾਂ ਦੀ ਪੋਸਟ ਨੂੰ 'ਲਕਸ਼ਮੀ ਮਿੱਤਲ ਐਾਡ ਫੈਮਲੀ ਪ੍ਰੋਫੈਸਰਸ਼ਿਪ ਆਫ਼ ਵੈਕਸਨੌਲੌਜੀ' ਦਾ ਨਾਂਅ ਦਿੱਤਾ ਗਿਆ ਹੈ। ਜੈਨਰ ਇੰਸਟੀਚਿਊਟ ਦੀ ਸਥਾਪਨਾ 2005 'ਚ ਆਕਸਫੋਰਡ ਅਤੇ ਯੂ. ਕੇ. ਇੰਸਟੀਚਿਊਟ ਫ਼ਾਰ ਐਨੀਮਲ ਹੈਲਥ ਨਾਲ ਸਾਂਝੇਦਾਰੀ 'ਚ ਕੀਤੀ ਗਈ ਸੀ। ਵਿਸ਼ਵ ਭਰ 'ਚ ਵੈਕਸੀਨ ਅਧਿਐਨ ਨੂੰ ਲੈ ਕੇ ਇਹ ਸੰਸਥਾ ਚੋਟੀ 'ਤੇ ਹੈ। ਕੋਰੋਨਾ ਮਹਾਂਮਾਰੀ ਵਿੱਤ ਟੀਕਾ ਤਿਆਰ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ¢ ਆਕਸਫੋਰਡ ਯੂਨੀਵਰਸਿਟੀ ਵਲੋਂ ਕੋਰੋਨਾ ਵੈਕਸੀਨ ਲਈ ਮਨੁੱਖੀ ਪਰੇਖਣ ਦਾ ਕੰਮ ਇੰਗਲੈਂਡ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ 'ਚ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਐਾਡ ਰਿਅਨ ਹਿੱਲ ਜੇਨਰ ਸੰਸਥਾ ਦੇ ਡਾਇਰੈਕਟਰ ਹਨ। ਲਕਸ਼ਮੀ ਮਿੱਤਲ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆ ਨੂੰ ਕਿਸੇ ਵੀ ਤਰ੍ਹਾਂ ਦੇ ਮਹਾਂਮਾਰੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਪਏਗਾ।ਇਸ ਮਹਾਂਮਾਰੀ ਨੇ ਵੱਡੇ ਪੱਧਰ 'ਤੇ ਸਮਾਜਿਕ ਅਤੇ ਆਰਥਿਕ ਨੁਕਸਾਨ ਕੀਤਾ ਹੈ।ਮਿੱਤਲ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਜਦੋਂ ਮੈਂ ਪ੍ਰੋਫੈਸਰ ਹਿੱਲ ਨਾਲ ਗੱਲ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਟੀਕਾ ਬਣਾਉਣ ਲਈ ਜੋ ਕਰ ਰਹੇ ਹਨ ਉਹ ਬਹੁਤ ਮਹੱਤਵਪੂਰਨ ਹੈ।