ਫੋਟੋ:- ਟਰੱਸਟੀ ਸ ਦਲਜੀਤ ਸਿੰਘ ਜੌਹਲ ਅਤੇ ਸਮੂਹ ਸੇਵਾਦਾਰ ਵਾਰਿਗਟਨ ਹਸਪਤਾਲ ਵਿਖੇ ਲੰਗਰ ਪਹਚਾਉਣ ਸਮੇ
ਫੋਟੋ:- ਲੰਗਰ ਦੇ ਪੈਕਟ ਤਿਆਰ ਡੱਬੀਆਂ ਵਿੱਚ
ਵਾਰਿਗਟਨ /ਯੂ ਕੇ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-
ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿਗਟਨ ਲਗਾਤਾਰ 4 ਹਫਤਿਆਂ ਤੋਂ ਸਨਿਚਰਵਾਰ ਅਤੇ ਐਤਵਾਰ ਤਕਰੀਬ 1100 ਦੇ ਕਰੀਬ ਖਾਣੇ ਦੇ ਪੈਕੇਜ ਤਿਆਰ ਕਰਕੇ ਜਿਸ ਵਿੱਚ ਸਬਜ਼ੀ, ਦਾਲ , ਚੌਲ ਅਤੇ ਫਰੂਟ ਸ਼ਾਮਿਲ ਹੈ ਵਾਰਿਗਟਨ ਅਤੇ ਹਿਲਟਨ ਰਨਕੋਰਨ ਦੇ ਹਸਪਤਾਲ ਅੰਦਰ NHS ਦੇ ਕਾਮਿਆਂ ਨੂੰ ਖਾਣਾ ਦਿੰਦਾ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਟਰੱਸਟੀ ਸਾਹਿਬਾਨ ਨੇ ਦਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਇਹ ਸੇਵਾ ਵਿੱਚ ਤਕਰੀਬ ਇਸ ਹਫਤੇ 4500 ਤੋਂ ਉਪਰ ਖਾਣੇ ਦੇ ਪੈਕਟ NHS ਨੂੰ ਦਿਤੇ ਜਾ ਚੁੱਕੇ ਹਨ।ਓਹਨਾ ਅੱਗੇ ਦੱਸਿਆ ਕਿ ਬਹੁਤ ਸਾਰੀਆਂ ਸੰਗਤਾਂ ਇਸ ਵਿੱਚ ਸਾਡੀ ਮਦਦ ਕਰ ਰਹੀਆਂ ਹਨ।ਸਾਰੇ ਹੀ ਪ੍ਰਬੰਧਕ ਸਾਹਿਬਾਨ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਜੁਮੇਵਾਰੀ ਨਿਭਾ ਰਹੇ ਹਾਂ।ਅੱਜ ਵਾਰਿਗਟਨ ਕੌਂਸਲ ਦੇ ਪਾਰਟੀ ਮੁਖੀ ਰੁਸ ਬੋਰਡਨ ਅਤੇ ਡਿਪਟੀ ਲੀਡਰ ਕੈਥੀ ਮਿਸ਼ਲ ਨੇ ਵੀ ਲੰਗਰ ਸੇਵਾ ਵਿਚ ਹਾਜਰੀਆਂ ਭਰਿਆ ਅਤੇ ਲੰਗਰ ਬਣਾਉਣ ਵਿਚ ਮਦਦ ਕੀਤੀ ਅਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ੀ ਵੀ ਕੀਤੀ।ਓਹਨਾ ਸਮੁੱਚੇ ਵਾਰਿਗਟਨ ਵਾਸੀਆਂ ਵਲੋਂ ਸਿੱਖ ਕਮਿਉਨਿਟੀ ਦਾ ਧੰਨਵਾਦ ਵੀ ਕੀਤਾ। ਉਸ ਸਮੇ ਰੁਸ ਬੋਰਡਨ ਨੇ ਆਖਿਆ ਕਿ ਅਸੀਂ ਸਿੱਖ ਦੇ ਅੱਜ ਇਸ ਮਹਾਮਾਰੀ ਦੁਰਾਨ ਵਾਰਿਗਟਨ ਅਤੇ ਦੁਨੀਆ ਭਰ ਵਿੱਚ ਲੰਗਰ ਸੇਵਾ ਅਤੇ ਹੋਰ ਸੇਵਾਮਾਂ ਵਿੱਚ ਦਿਤੇ ਜਾ ਰਹੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਵਾਂਗੇ।ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸਾਹਿਬਾਨ ਵਲੋਂ ਸੰਗਤਾਂ ਨੂੰ ਹੋਰ ਵੀ ਵੱਡੇ ਪੱਧਰ ਤੇ ਸੇਵਾਮਾਂ ਵਿੱਚ ਹਿਸਾ ਲੈਣ ਦੀ ਬੇਨਤੀ ਕੀਤੀ । ਉਸ ਸਮੇ ਪ੍ਰਬੰਧਕਾਂ ਵਿੱਚ ਬੇਨਤੀ ਨਿਭਾ ਰਹੇ ਸ ਪਰਮਜੀਤ ਸਿੰਘ ਸੇਖੋਂ ਪਰਿਵਾਰ,ਸ ਦਲਜੀਤ ਸਿੰਘ ਜੌਹਲ ਪਰਿਵਾਰ,ਡਾ ਕੁਲਵੰਤ ਸਿੰਘ ਧਾਲੀਵਾਲ ਪਰਿਵਾਰ,ਸ ਪੀਲੂ ਸਿੰਘ ਕਰੀ ਪਰਿਵਾਰ, ਸ ਕੁਲਦੀਪ ਸਿੰਘ ਢਿੱਲੋਂ ਪਰਿਵਾਰ, ਸ ਹਰਦੇਵ ਸਿੰਘ ਗਰੇਵਾਲ ਪਰਿਵਾਰ, ਸ ਜੀਤ ਸਿੰਘ ਤੂਰ ਪਰਿਵਾਰ, ਸ ਲਖਵੀਰ ਸਿੰਘ ਪਰਿਵਾਰ, ਸ ਪੂਰਨ ਸਿੰਘ ਢਿੱਲੋਂ ਪਰਿਵਾਰ, ਸ ਇੰਦਰਜੀਤ ਸਿੰਘ ਗਿੱਲ ਪਰਿਵਾਰ, ਸ ਇਕ਼ਬਾਲ ਸਿੰਘ ਸਿਵੀਆ ਪਰਿਵਾਰ, ਸ ਅਮਰਜੀਤ ਸਿੰਘ ਗਰੇਵਾਲ ਪਰਿਵਾਰ,ਸ ਸੰਤੋਖ ਸਿੰਘ ਸਿੱਧੂ ਪਰਿਵਾਰ,ਸ ਨਾਹਰ ਸਿੰਘ ਸਿੱਧੂ ਪਰਿਵਾਰ, ਸ਼੍ਰੀ ਕਿਨ ਪਰਿਵਾਰ,ਸ ਚਰਨ ਸਿੰਘ ਸਿੱਧੂ ਪਰਿਵਾਰ, ਸ ਮਨਦੀਪ ਸਿੰਘ ਪਰਿਵਾਰ, ਗਿਆਨੀ ਬਲਰਾਜ ਸਿੰਘ ਪਰਿਵਾਰ, ਸ ਕੁਲਦੀਪ ਸਿੰਘ ਜੌਹਲ ਪਰਿਵਾਰ , ਸ ਰਾਵਿਦਾਰਪਾਲ ਸਿੰਘ ਖਾਨੂੰਜਾਂ ਪਰਿਵਾਰ ਅਤੇ ਸਮੂਹ ਸੰਗਤ ਗੁਰਦਵਾਰਾ ਸਾਹਿਬ ਵਾਰਿਗਟਨ।
ਫੋਟੋ:- ਗੁਰਦੁਆਰਾ ਸਾਹਿਬ ਲੰਗਰ ਦੀ ਪੈਕਿੰਗ ਕਰਦੇ ਹੋਏ ਪ੍ਰਬੰਧਕ
ਫੋਟੋ:- ਰੁਸ ਬੋਰਡਨ ਅਤੇ ਮਿਸ਼ਲ ਆਪਣੇ ਲਈ ਲੰਗਰ ਲੈਦੇ ਹੋਏ
ਫੋਟੋ:- ਪੁਲਿਸ ਨੂੰ ਲੰਗਰ ਦੇਣ ਸਮੇਂ ਪ੍ਰਬੰਧਕ, ਰੁਸ ਬੋਰਡਨ,ਦਲਜੀਤ ਸਿੰਘ ਜੌਹਲ,ਕਿਨ ਅਤੇ ਪੁਲਿਸ ਅਫਸਰ
ਫੋਟੋ:- ਰਸੋਈ ਵਿੱਚ ਲੰਗਰ ਦੀ ਤਿਆਰੀ ਸਮੇ ਰਸ ਬੋਰਡਨ,ਮਿਸ਼ਲ, ਸ ਕੁਲਦੀਪ ਸਿੰਘ ਢਿੱਲੋਂ,ਬੀਬੀ ਬਲਬੀਰ ਕੌਰ ਢਿੱਲੋਂ।
ਫੋਟੋ:- ਪੁਲਿਸ ਨਊ ਲੰਗਰ ਭੇਜਣ ਸਮੇ ਸ ਪੀਲੂ ਸਿੰਘ ਕਰੀ ਅਤੇ ਪੁਲਿਸ ਅਫਸਰ