You are here

ਬਰਤਾਨੀਆ 'ਚ ਕੋਰੋਨਾ ਨਾਲ ਭਾਰਤੀਆਂ ਸਮੇਤ ਏਸ਼ੀਅਨ ਲੋਕਾਂ ਦੀਆਂ ਮੌਤਾਂ ਦਾ ਖ਼ਤਰਾ ਜ਼ਿਆਦਾ-ਰਿਪੋਰਟ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਕੋਵਿਡ-19 ਕਾਰਨ ਯੂ. ਕੇ. 'ਚ ਹੋ ਰਹੀਆਂ ਮੌਤਾਂ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਸਰਕਾਰੀ ਅੰਕੜਾ ਸੰਗ੍ਰਹਿ ਓ. ਐਨ. ਐਸ. ਦੇ ਜਾਰੀ ਅੰਕੜਿਆਂ ਅਨੁਸਾਰ ਯੂ. ਕੇ. 'ਚ ਕਾਲੇ ਮਰਦਾਂ ਅਤੇ ਔਰਤਾਂ ਦੀ ਮੌਤ ਦਰ ਗੋਰੇ ਲੋਕਾਂ ਨਾਲੋਂ ਦੁੱਗਣੀ ਹੈ । ਭਾਰਤੀ, ਬੰਗਲਾਦੇਸ਼ੀ ਤੇ ਪਾਕਿਸਤਾਨੀ ਭਾਈਚਾਰਿਆਂ 'ਚ ਮੌਤਾਂ ਦਾ ਖ਼ਤਰਾ ਸਭ ਤੋਂ ਵੱਧ ਹੈ । ਕੋਵਿਡ-19 ਕਾਰਨ ਹੋਈਆਂ ਇਨ੍ਹਾਂ ਮੌਤਾਂ ਨੂੰ ਲੈ ਕੇ ਸਰਕਾਰ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ | ਓ. ਐਨ. ਐਸ. ਵਲੋਂ ਜਾਰੀ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ 2011 ਦੀ ਜਨਗਣਨਾ ਅਨੁਸਾਰ ਅਧਿਐਨ ਕੀਤੇ ਗਏ ਹਨ | ਜਿਸ ਵਿਚ ਉਮਰ, ਥਾਂ ਤੇ ਸਿਹਤ ਆਦਿ ਸਮੇਤ ਵੱਖ-ਵੱਖ ਪੱਖਾਂ ਤੋਂ ਪਤਾ ਲੱਗਾ ਹੈ ਕਿ 90 ਫ਼ੀਸਦੀ ਕਾਲੇ ਲੋਕ ਕੋਵਿਡ-19 ਕਾਰਨ ਗੋਰਿਆਂ ਨਾਲੋਂ ਵੱਧ ਮਰੇ ਹਨ |