You are here

ਲਾਕਡਾਉਨ ਦੌਰਾਨ ਨਹੀਂ ਆ ਜਾ ਸਕਦੇ ਕਿਸੇ ਦੇ ਘਰ

ਇੰਗਲੈਂਡ ਸਰਕਾਰ ਵਲੋਂ ਕਿਸੇ ਹੋਰ ਦੇ ਘਰ ਆਉਣ-ਜਾਣ 'ਤੇ ਪਾਬੰਦੀ 

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-

ਇੰਗਲੈਂਡ ਵਿਚ ਕਿਸੇ ਬਾਹਰੀ ਵਿਅਕਤੀ ਦੇ ਕਿਸੇ ਘਰ ਆਉਣ ਤੋਂ ਮਨਾਹੀ ਹੈ। ਤਾਲਾਬੰਦੀ ਦੌਰਾਨ ਸਰਕਾਰ ਵਲੋਂ ਬਣਾਏ ਕਾਨੂੰਨ ਅਨੁਸਾਰ ਦੋ ਵੱਖ-ਵੱਖ ਘਰਾਂ 'ਚ ਰਹਿਣ ਵਾਲੇ ਲੋਕ ਨਿੱਜੀ ਜਗ੍ਹਾ 'ਤੇ ਨਹੀਂ ਮਿਲ ਸਕਣਗੇ । ਦਰਅਸਲ, ਪਹਿਲੇ ਨਿਯਮਾਂ ਵਿਚ 'ਪ੍ਰਾਈਵੇਟ ਸਪੇਸ' ਸ਼ਬਦ ਨਹੀਂ ਵਰਤਿਆ ਜਾਂਦਾ ਸੀ । ਸਰਕਾਰ ਨੇ ਇਹ ਵੀ ਕਿਹਾ ਕਿ ਪੁਲਿਸ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਮਝਦਾਰੀ ਦਿਖਾਵੇਗੀ । ਨਵੇਂ ਨਿਯਮ ਤੋਂ ਬਾਅਦ, ਕੋਈ ਵੀ ਹੁਣ ਆਪਣੇ ਘਰ 'ਚ ਕਿਸੇ ਬਾਹਰੀ ਵਿਅਕਤੀ ਨੂੰ ਉਦੋਂ ਹੀ ਮਿਲ ਸਕਦਾ ਹੈ ਜਦੋਂ ਉਸ ਕੋਲ ਇਕ ਉਚਿਤ ਕਾਰਨ ਹੋਵੇਗਾ । ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨਵਾਂ ਕਾਨੂੰਨ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧਾਂ 'ਤੇ ਪਾਬੰਦੀ ਨਹੀਂ ਲਗਾਉਂਦਾ ਪਰ ਕੋਈ ਵੀ ਵਿਅਕਤੀ ਘਰ ਦੇ ਅੰਦਰ ਦੋ ਜਾਂ ਦੋ ਤੋਂ ਵੱਧ ਲੋਕਾਂ ਨਾਲ ਇਕੱਠਾ ਨਹੀਂ ਹੋ ਸਕਦਾ । ਨਵੇਂ ਕਨੂੰਨ ਦੇ ਅਨੁਸਾਰ ਕੋਈ ਵਿਅਕਤੀ ਰਾਤ ਕਿਸੇ ਹੋਰ ਘਰ 'ਚ ਨਹੀਂ ਗੁਜ਼ਾਰ ਸਕਦਾ ।