You are here

ਐਮ.ਪੀ. ਢੇਸੀ ਨੇ ਘੱਟ ਗਿਣਤੀ ਸਿਹਤ ਕਾਮਿਆਂ ਦੀ ਆਵਾਜ਼ ਬਣੇ

ਲੰਡਨ, ਜੂਨ 2020 (ਗਿਆਨੀ ਰਾਵਿਦਰਪਾਲ ਸਿੰਘ)-ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਦੀ ਸੰਸਦ 'ਚ ਕੋਵਿਡ 19 ਕਾਰਨ ਕਾਲੇ, ਏਸ਼ੀਅਨ ਅਤੇ ਘੱਟ ਗਿਣਤੀਆਂ (ਬੀ. ਏ. ਐਮ. ਈ.) ਨਾਲ ਸਬੰਧਿਤ ਸਿਹਤ ਕਾਮਿਆਂ ਦੀਆਂ ਹੋਈਆਂ ਮੌਤਾਂ ਦਾ ਮਾਮਲਾ ਉਠਾਇਆ । ਉਨ੍ਹਾਂ ਕਿਹਾ ਕਿ ਬੀ. ਏ. ਐਮ. ਈ. ਭਾਈਚਾਰਾ ਜਿਸ ਤਰ੍ਹਾਂ ਕਿੱਤੇ ਵਜੋਂ ਪੱਖਪਾਤ ਦਾ ਸਾਹਮਣਾ ਕਰ ਰਿਹਾ ਹੈ, ਬਿ੍ਟਿਸ਼ ਮੈਡੀਕਲ ਐਸੋਸੀਏਸ਼ਨ ਅਤੇ ਦਾ ਰੋਇਲ ਕਾਲਿਜ਼ ਨਰਸਿੰਗ ਵਲੋਂ ਮਾਮਲੇ ਉਠਾਉਣ ਦੇ ਬਾਵਜੂਦ ਸਿਹਤ ਵਿਭਾਗ ਇੰਗਲੈਂਡ ਇਸ ਦਾ ਰਵਿਊ ਕਰਨ 'ਚ ਨਾਕਾਮਯਾਬ ਰਿਹਾ ਹੈ । ਸ. ਢੇਸੀ ਨੇ ਬਰਾਬਰਤਾ ਬਾਰੇ ਮੰਤਰੀ ਕੈਮੀ ਬਡੋਨੇਚ ਤੋਂ ਇਸ ਦੇ ਕਾਰਨਾਂ ਬਾਰੇ ਪੁੱਛਿਆ, ਜਿਸ ਦੇ ਜਵਾਬ 'ਚ ਕੈਮੀ ਨੇ ਕਿਹਾ ਕਿ ਉਹ ਵੀ ਅਜਿਹਾ ਵੇਖਣਾ ਚਾਹੁੰਦੀ ਹੈ ਪਰ ਵੱਖ-ਵੱਖ ਵਿਭਾਗਾਂ ਕੋਲ ਵੱਖ-ਵੱਖ ਅੰਕੜੇ ਹਨ ਅਤੇ ਸਿਹਤ ਵਿਭਾਗ ਕੋਲ ਅਜਿਹੇ ਅੰਕੜੇ ਨਹੀਂ ਹਨ, ਮੈਂ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਵਾਂਗੀ । ਸ਼ਾਇਦ ਅੱਜ ਜਿਥੇ ਦੁਨੀਆ ਭਰ ਵਿੱਚ ਸਿੱਖ ਲੋਕਾਂ ਵਲੋਂ ਹਰੇਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਸਾਜੀ ਬਾਲਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਓਸੇ ਜੁਮੇਵਾਰੀ ਨੂੰ ਤਨ ਦੇਹੀ ਨਾਲ ਨਬਾਉਂਦੇ ਹੋਏ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਵੀ ਸਾਜੀ ਬਾਲਤਾ ਅਤੇ ਬਰਾਬਰਤਾ ਏਸ਼ੀਅਨ ਅਤੇ ਘੱਟ ਗਿਣਤੀ ਕਾਮਿਆਂ ਲਈ ਇਹ ਮੰਗ ਉਠਾਈ।