ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਨਵੀਂਆਂ ਰਿਪੋਰਟਾਂ ਅਨੁਸਾਰ ਜਾਨਲੇਵਾ ਕੋਰੋਨਾ ਵਾਇਰਸ ਦਾ ਅਸਰ ਇਨਸਾਨ ਦੇ ਸਰੀਰ 'ਤੇ ਲੰਬੇ ਸਮੇਂ ਤੱੱਕ ਬਣਿਆ ਰਹੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਤੋਂ ਤਦਰੁਸਤ ਹੋਏ ਹਨ, ਭਵਿੱਖ 'ਚ ਉਨ੍ਹਾਂ ਲਈ ਬੀਮਾਰੀਆਂ ਦਾ ਖਤਰਾ ਵੱਧ ਜਾਵੇਗਾ। ਇੰਗਲੈਂਡ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਕਿ ਕੋਰੋਨਾ ਦੇ ਲੱਛਣ ਕਿਸੇ ਇਨਸਾਨ ਵਿਚ 30 ਦਿਨ ਜਾਂ ਉਸ ਨਾਲੋਂ ਵੱਧ ਦਿਨਾਂ ਤੋਂ ਬਾਅਦ ਵੀ ਸਾਹਮਣੇ ਆ ਸਕਦੇ ਹਨ, ਜਦਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ 14 ਦਿਨ ਦਾ ਸਮਾਂ ਹੈ। ਇਨ੍ਹਾਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕੁਝ ਮਰੀਜ਼ਾਂ ਨੂੰ ਇਹ ਵਾਇਰਸ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰ ਸਕਦਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਇਲਾਜ ਕਰਨ ਵਾਲੇ ਡਾਕਟਰ ਨਿਕੋਲਸ ਹਾਰਟ ਨੇ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਆਉਣ ਵਾਲੀਆਂ ਪੀੜ੍ਹੀਆਂ ਲਈ ਪੋਲੀਓ ਸਾਬਤ ਹੋ ਸਕਦਾ ਹੈ ਤੇ ਆਉਣ ਵਾਲੇ ਸਾਲਾਂ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਸਾਰੇ ਲੱਛਣ ਤੇ ਬੀਮਾਰੀਆਂ ਇਸ ਨਾਲ ਸਬੰਧਤ ਮਿਲਣਗੀਆਂ।