ਮਾਨਚੈਸਟਰ, ਮਈ 2020 (ਏਜੰਸੀ)- ਬਰਤਾਨੀਆ ਸਰਕਾਰ ਵਲੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊ ਪਤਾ ਲਗਾਉਣ ਲਈ ਵਿਸ਼ੇਸ਼ ਮੈਡੀਕਲ ਕੁੱਤਿਆ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਯੂ.ਕੇ. ਦੇ ਸਿਹਤ ਤੇ ਸਮਾਜਿਕ ਵਿਭਾਗ ਨੇ ਕਿਹਾ ਕਿ ਲੰਡਨ ਸਕੂਲ ਆਫ਼ ਹਾਈਜੀਨ ਐਾਡ ਟ੍ਰੋਪੀਕਲ ਮੈਡੀਸਨ (ਐਲ. ਐਸ. ਐਚ. ਟੀ. ਐਮ.) ਦੇ ਖੋਜਕਰਤਾਵਾਂ ਨੇ 'ਚੈਰਟੀ ਮੈਡੀਕਲ ਡਿਟੈਕਸ਼ਨ ਡੌਗਸ' ਤੇ ਡਰਹਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੋਜ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ, ਜਿਸ ਲਈ ਸਰਕਾਰ ਵਲੋਂ 5 ਲੱਖ ਪੌਡ (ਸਾਢੇ ਚਾਰ ਕਰੋੜ ਰੁਪਏ ਤੋਂ ਵੱਧ) ਦਾ ਫੰਡ ਮੁਹੱਇਆ ਕਰਵਾਇਆ ਗਿਆ ਹੈ । ਇਸ ਪ੍ਰੀਖਣ ਦੇ ਪਹਿਲੇ ਪੜਾਅ 'ਚ ਇਹ ਨਿਰਧਾਰਿਤ ਕੀਤਾ ਜਾਵੇਗਾ ਕਿ ਕੀ ਕੁੱਤੇ ਗੰਧ ਦੇ ਨਮੂਨਿਆਂ ਤੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਦਾ ਅਗਾਊਾ ਪਤਾ ਲਗਾਉਣ ਦੇ ਯੋਗ ਹਨ ਜਾਂ ਨਹੀਂ । ਜ਼ਿਕਰਯੋਗ ਹੈ ਕਿ ਉਕਤ ਸੰਸਥਾਵਾਂ ਵਲੋਂ ਪਹਿਲਾਂ ਹੀ ਕੈਂਸਰ, ਮਲੇਰੀਆ ਤੇ ਪਾਰੀਕਸਨ ਵਰਗੀਆਂ ਬਿਮਾਰੀਆਂ ਦਾ ਮਨੁੱਖੀ ਗੰਧ ਤੋਂ ਪਤਾ ਲਗਾਉਣ ਲਈ ਕੁੱਤਿਆ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ । ਯੂ.ਕੇ. ਦੇ ਖੋਜ ਤੇ ਨਵੀਨਤਾ ਮੰਤਰੀ ਲਾਰਡ ਬੈਥਲ ਨੇ ਕਿਹਾ ਕਿ ਬਾਇਓ-ਡਿਟੈਕਟਸ਼ਨ ਕੁੱਤੇ ਪਹਿਲਾਂ ਹੀ ਖਾਸ ਕੈਂਸਰਾਂ ਦਾ ਪਤਾ ਲਗਾ ਲੈਂਦੇ ਹਨ ਤੇ ਸਾਨੂੰ ਵਿਸ਼ਵਾਸ਼ ਹੈ ਕਿ ਉਕਤ ਪ੍ਰੀਖਣ ਸਾਡੀ ਵਿਆਪਕ ਟੈਸਟਿੰਗ ਰਣਨੀਤੀ ਦੇ ਹਿੱਸੇ ਵਜੋਂ ਤੇਜ਼ ਨਤੀਜੇ ਪ੍ਰਾਪਤ ਕਰਨ 'ਚ ਮੀਲ ਪੱਥਰ ਸਾਬਤ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਪ੍ਰੀਖਣ 'ਚ ਦੇਖਿਆ ਜਾਵੇਗਾ ਕਿ ਲਾਬਰਾਡੋਰ ਤੇ ਕਕਰ ਸਪੈਨਿਅਲਜ਼ ਦਾ ਮਿਸ਼ਰਣ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਜਾਂ ਨਹੀਂ | ਉਨ੍ਹਾਂ ਦੱਸਿਆ ਕਿ ਇਸ ਲਈ 6 ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆ ਦੀ ਚੋਣ ਕੀਤੀ ਗਈ ਹੈ ।