ਹਠੂਰ ਜੂਨ 2020(ਨਛੱਤਰ ਸੰਧੂ)ਤੇਲ ਦੀਆ ਕੀਮਤਾ ਵਿੱਚ ਲਗਾਤਾਰ ਤੇਰਵੇ ਦਿਨ ਵੀ ਵਾਧਾ ਕੀਤਾ ਗਿਆ।ਪੈਟਰੋਲ 56 ਪੈਸੇ ਅਤੇ ਡੀਜਲ 63 ਪੈਸੇ ਮਹਿੰਗਾ ਕੀਤਾ ਗਿਆ।ਇਨ੍ਹਾ ਸਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਦਾਗਰ ਸਿੰਘ ਚਕਰ,ਬਲਾਕ ਪ੍ਰਧਾਨ ਹਰਬੰਸ ਸਿੰਘ ਦੇਹੜਕਾ ਅਤੇ ਹਲਕਾ ਰਾਏਕੋਟ ਦੇ ਪ੍ਰਧਾਨ ਅਜੈਬ ਸਿੰਘ ਰੂਪਾਪੱਤੀ ਨੇ ਅੱਜ ਇਥੇ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਬਜਾਏ ਕੇਦਰ ਨੂੰ ਤੇਲ ਸਸਤਾ ਕਰਨ ਦਾ ਸੁਝਾਅ ਦੇਣ ਕਿਉਕਿ ਉਨ੍ਹਾ ਦੀ ਰਾਜਨੀਤਿਕ ਭਾਈਵਾਲ ਪਾਰਟੀ ਹੈ।ਉਨ੍ਹਾ ਕਿਹਾ ਕਿ ਪਿਛਲੇ ਦੋ ਹਫਤਿਆ ਤੋ ਵੀ ਘੱਟ ਸਮੇ ਵਿੱਚ ਪੈਟਰੋਲ ਦੀਆ ਕੀਮਤਾ ਵਿੱਚ ਸੱਤ ਰੁਪਏ ਗਿਆਰਾ ਪੈਸੇ ਅਤੇ ਡੀਜਲ ਸੱਤ ਰੁਪਏ ਸਤਾਹਠ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆ ਕੀਮਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।ਪਰ ਦੇਸ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਲਗਾਤਾਰ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਦੋਹੀ ਹੱਥੀ ਲੋਕਾ ਨੂੰ ਲੁੱਟ ਰਹੇ ਹਨ।ਉਨ੍ਹਾ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਕਾਲ ਦੌਰਾਨ ਵੀ ਦੇਸ ਦੀ ਜਨਤਾ ਨੂੰ ਦੋਹਰੀ ਮਾਰ ਸਹਿਣੀ ਪਈ।ਕੋਰੋਨਾ ਫੈਲਣ ਕਾਰਨ ਪਹਿਲਾ ਹੀ ਦੇਸ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ,ਪਰ ਕੇਦਰ ਸਰਕਾਰ ਦੇਸ ਦੀ ਜਨਤਾ ਨੂੰ ਸਹੂਲਤਾ ਦੇਣ ਦੀ ਬਜਾਏ ਉਨ੍ਹਾ ਨੂੰ ਲੁੱਟ ਰਹੀ ਹੈ।ਅਖੀਰ ਵਿੱਚ ਉਕਤ ਆਗੂਆ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਤੇਲ ਦੀ ਵਧੀਆ ਕੀਮਤਾ ਵਿੱਚ ਕਟੌਤੀ ਨਾ ਕੀਤੀ ਤਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਾਰ ਦੇ ਅਰਥੀਫੂਕ ਮੁਜਾਹਰੇ ਅਤੇ ਆਦੋਲਨ ਛੇੜੇਗੀ।