You are here

ਪੰਜਾਬ

ਯੂਥ ਅਕਾਲੀ ਦਲ ਦੇ ਪ੍ਰੋਗਰਾਮ ਬਾਰੇ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਂਘ ਝਿੰਜਰ ਵੱਲੋਂ ਵਰਕਰ ਮਿਲਣੀਆਂ ਦੇ ਨਾਂ ਤੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਚ ਰੱਖੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ 14 ਸਤੰਬਰ ਨੂੰ ਤਲਵੰਡੀ ਸਾਬੋ ਵਿਖੇ ਰੱਖੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਸਪੁੱਤਰ ਅਤੇ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਦਰਜਨ ਪਿੰਡਾਂ ਦਾ ਦੌਰਾ ਕੀਤਾ। ਪਿੰਡਾਂ ਵਿੱਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਦੌਰਾਨ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦਾ ਸਮੁੱਚਾ ਯੂਥ ਇਹ ਗੱਲ ਭਲੀਭਾਂਤ ਸਮਝ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਉਸਨੂੰ ਸਿਰਫ ਵੋਟਾਂ ਲਈ ਵਰਤਿਆ ਹੈ ਜਦੋਂਕਿ ਹੁਣ ਤੱਕ ਜਾਂ ਅੱਗੇ ਭਵਿੱਖ ਵਿੱਚ ਕਿਸੇ ਨੇ ਨੌਜਵਾਨਾਂ ਲਈ ਕੰਮ ਕੀਤੇ ਜਾਂ ਕਰਨੇ ਹਨ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਇਸੇ ਲਈ ਸੂਬੇ ਦੇ ਵੱਡੀ ਗਿਣਤੀ ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨਾਂ ਨੇ ਦੱਸਿਆ ਕਿ ਇਸੇ ਤਹਿਤ ਤਲਵੰਡੀ ਸਾਬੋ ਵਿਖੇ 14 ਸਤੰਬਰ ਨੂੰ ਇੱਕ ਵਰਕਰ ਮਿਲਣੀ ਰੱਖੀ ਗਈ ਹੈ ਜਿਸ ਵਿੱਚ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈਕਮਾਂਡ ਸ਼ਮੂਲੀਅਤ ਕਰੇਗੀ। ਉਨਾਂ ਦਾਅਵਾ ਕੀਤਾ ਕਿ ਉਕਤ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਪਿੰਡਾਂ ਦੇ ਨੌਜਵਾਨਾਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਮੀਟਿੰਗਾਂ ਦੌਰਾਨ ਅਕਾਲੀ ਵਰਕਰਾਂ ਨੇ ਸਿੱਧੂ ਨੂੰ ਯਕੀਨ ਦਵਾਇਆ ਕਿ ਉਹ 14 ਸਤੰਬਰ ਵਾਲੇ ਸਮਾਗਮ 'ਚ ਵਧ ਚੜ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਗੁਰਜੀਵਨ ਸਿੰਘ ਗਾਟਵਾਲੀ ਹਲਕਾ ਪ੍ਰਧਾਨ ਟਰਾਂਸਪੋਰਟ ਵਿੰਗ, ਰਾਮਪਾਲ ਮਲਕਾਣਾ ਸਰਕਲ ਪ੍ਰਧਾਨ ਕਿਸਾਨ ਵਿੰਗ, ਤਰਸੇਮ ਲਾਲੇਆਣਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸੀ.ਆਗੂ ਬਲਵੀਰ ਸਿੰਘ ਗਿਆਨਾ, ਡੂੰਗਰ ਸਿੰਘ ਸੀਂਗੋ ਸਰਕਲ ਪ੍ਰਧਾਨ, ਅੇੈਡਵੋਕੇਟ ਜਗਦੀਪ ਸਿੰਘ ਪੂਨੀਆ ਹਲਕਾ ਪ੍ਰਧਾਨ ਲੀਗਲ ਸੈੱਲ, ਗੁਰਪਾਲ ਨੰਬਰਦਾਰ ਲਾਲੇਆਣਾ, ਲਖਵੀਰ ਲੱਕੀ ਸੰਗਤ, ਸੁਖਭਿੰਦਰ ਸਿੰਘ ਸਾਬਕਾ ਸਰਪੰਚ ਜੋਗੇਵਾਲਾ, ਹਰਪ੍ਰੀਤ ਸਿੰਘ ਸੀਂਗੋ, ਮਣਕੂ ਸਰਪੰਚ ਗਾਟਵਾਲੀ, ਗੁਰਾਂਦਿੱਤਾ ਸਿੰਘ ਸਾਬਕਾ ਸਰਪੰਚ ਕਮਾਲੂ, ਸੁਖਦੇਵ ਸਿੰਘ ਗਿਆਨਾ, ਗੋਰਾ ਸਿੰਘ ਗਿਆਨਾ, ਗੁਰਾਂਦਿੱਤਾ ਸਿੰਘ ਅਕਾਲੀ, ਗੁਰਦੀਪ ਸਿੰਘ ਗਿਆਨਾ, ਦਰਸ਼ਨ ਸੀਂਗੋ ਆਦਿ ਮੌਜੂਦ ਸਨ।

ਪਿੰਡ ਜੈਨਪੁਰ ਦੇ ਕਿਸਾਨ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਕੀਤੀਆਂ ਸੜਕਾਂ ਜਾਮ

ਇਨਸਾਫ਼ ਦਿਵਾਉਣ ਲਈ 12 ਦਿਨ ਤੋਂ ਮਰਨ ਵਰਤ ਤੇ ਬੈਠੇ ਸ. ਕਾਕਾ ਸਿੰਘ ਕੋਟੜਾ ------ਧਰਨਾ ਲਗਾਤਾਰ ਜਾਰੀ
ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)-
ਪਿੰਡ ਜੈਨਪੁਰ ਜਿਲਾ ਲੁਧਿਆਣਾ ਦੇ ਕਿਸਾਨ ਜਮੀਨੀ ਠੱਗੀ ਦੇ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਹਸਪਤਾਲ ਦੀ ਮੋਰਚਰੀ 'ਚ ਅਤੇ ਛੋਟੇ ਭਰਾ ਅਤੇ ਜਥੇਬੰਦੀ ਦੇ ਪੰਜਾਬ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵੱਲੋਂ 30 ਤਰੀਕ ਤੋਂ ਮਰਨ ਵਰਤ ਸ਼ੁਰੂ ਕਰਨੇ ਤੇ ਵੀ ਸਰਕਾਰ ਵੱਲੋਂ ਧਾਰੀ ਚੁੱਪੀ। ਜਥੇਬੰਦੀ ਵੱਲੋਂ ਪੰਜਾਬ ਦੀਆਂ ਸੜਕਾਂ ਜਾਮ ਕਰਨ ਦੀ ਲੜੀ ਵਜੋਂ ਬਠਿੰਡਾ ਦੇ ਲਾਗੇ ਪਿੰਡ ਕੋਟਸ਼ਮੀਰ ਹਾਈਵੇ, ਤਲਵੰਡੀ ਸਾਬੋ-ਮਾਨਸਾ ਚੰਡੀਗੜ੍ਹ ਰੋਡ ਤਕਰੀਬਨ ਬਾਰਾਂ ਵਜੇ ਜਾਮ ਕੀਤੀ ਗਈ ਇਸ ਜਾਮ ਨੂੰ ਸਫਲ ਬਨਾਉਣ ਲਈ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਉਮੜੇ ਇਕੱਠ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ
ਇਸ ਮੌਕੇ ਸੰਬੋਧਨ ਕਰਦੇ ਹੋਏ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਭੂ ਮਾਫੀਆ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਮ੍ਰਿਤਕ ਕਿਸਾਨ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਇੱਕ ਮਹੀਨੇ ਤੋਂ ਡੀ ਐਮ ਸੀ ਦੀ ਮੋਰਚਰੀ ਵਿੱਚ ਪਈ ਹੋਣ ਉਪਰੰਤ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨਸਾਫ ਨਾਂ ਦੇਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਇੱਕ ਮਹੀਨਾ ਸ਼ਾਂਤਮਈ ਧਰਨਾ ਲੱਗਿਆ ਹੋਣ ਤੋਂ ਬਾਅਦ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨਾ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਜਾਂਚ ਲਈ ਬਣੀ ਸਿੱਟ ਉੱਪਰ ਰੋਕ ਲਗਵਾਉਣ ਲਈ ਪ੍ਰਸ਼ਾਸਨ ਵੱਲੋਂ ਮਦਦ ਕਰਨ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਭੂ ਮਾਫੀਆ ਨੂੰ ਬਚਾਉਣ ਲਈ ਹੀ ਕੋਸਿਸ਼ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਜੋਧਪੁਰ ਬਲਾਕ ਪਰਧਾਨ ਮੌੜ ਨੇ ਅੱਗੇ ਕਿਸਾਨਾਂ ਦੇ ਇਕੱਟ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 12 ਦਿਨ ਤੋਂ ਮਰਨ ਵਰਤ ਤੇ ਬੈਠੇ ਸ.ਕਾਕਾ ਸਿੰਘ ਕੋਟੜਾ ਅਤੇ ਪੀੜਤ ਦਿਲਦਾਰ ਸਿੰਘ ਦੀ ਸਿਹਤ ਹਰ ਪਲ ਵਿਗੜ ਰਹੀ ਹੈ ਸ਼ੂਗਰ ਦਾ ਪੱਧਰ ਵੀ ਬਹੁਤ ਡਿੱਗ ਚੁੱਕਾ ਜਿਸ ਕਾਰਨ ਕਿਸੇ ਸਮੇਂ ਵੀ ਉਹਨਾਂ ਨੂੰ ਅਟੈਕ ਆਉਣ ਦਾ ਖਤਰਾ ਬਣਿਆ ਹੋਇਆ ਹੈ ਪਰ ਸਿਹਤ ਵਿਗੜਨ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਭੂ ਮਾਫੀਆ ਨੂੰ ਹੀ ਬਚਾਉਣ ਲਈ ਹੱਥ ਕੰਡੇ ਵਰਤੇ ਜਾ ਰਹੇ ਹਨ ਜਿਸ ਕਾਰਨ ਮਜਬੂਰੀਵਸ ਅੱਜ 10 ਸਤੰਬਰ ਦਿਨ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰਹੇਗੀ।ਇਸਤੋਂ ਇਲਾਵਾ ਕਿਸਾਨੀ ਮੰਗਾਂ ਦੀ ਜਿਕਰ ਕਰਦਿਆ ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ ਨੇ ਕਿਹਾ ਕਿ ਜਦੋਂ ਝੋਨਾ ਬੂਰ ਸਟੇਜ ਉੱਪਰ ਹੈ ਅਤੇ ਝੋਨੇ ਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਤਾਂ ਉਸ ਸਮੇਂ ਬਿਜਲੀ ਸਪਲਾਈ ਤਿੰਨ ਤੋਂ ਚਾਰ ਘੰਟੇ ਹੀ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਹੁਣ ਪਾਣੀ ਬਿਨਾਂ ਸੁੱਕ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਸੁੱਕ ਰਹੀ ਝੋਨੇ ਅਤੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਪੰਜਾਬ ਭਰ ਵਿੱਚ 11 ਜਗ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਿੰਡ ਰਾਣਵਾਂ, ਲੁਧਿਆਣਾ, ਚੰਡੀਗੜ੍ਹ ਰੋਡ, ਸ਼੍ਰੀ ਅੰਮ੍ਰਿਤਸਰ ਸਾਹਿਬ, ਮਾਨਾਵਾਲਾਂ ਪੁਲ, ਬਠਿੰਡਾ ਵਿੱਚ ਰਾਮਪੂਰਾ ਫੂਲ ਅਤੇ ਕੋਟਸ਼ਮੀਰ, ਲੁਧਿਆਣਾ ਤੋਂ ਬਰਨਾਲਾ ਰੋਡ ਪਿੰਡ ਸਹਿਜੜਾਂ, ਪਟਿਆਲਾ ਤੋਂ ਸੰਗਰੂਰ ਰੋਡ ਭਵਾਨੀਗੜ੍ਹ, ਮਲੋਟ ਤੋਂ ਬਠਿੰਡਾ ਰੋਡ ਫਕਰਸਰ ਥੇੜੀ, ਫਾਜ਼ਿਲਕਾ ਤੋਂ ਅਬੋਹਰ ਰੋਡ ਪਿੰਡ ਰਾਮਪੁਰਾ, ਫਿਰੋਜ਼ਪੁਰ ਵਿੱਚ ਪਿੰਡ ਖਾਈ, ਫਰੀਦਕੋਟ ਟਹਿਣਾ ਟੀ. ਪੁਆਇੰਟ ਅਤੇ ਮਾਨਸਾ ਵਿੱਚ ਮਾਨਸਾ ਕੈਚੀਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਬੀਬੀਆਂ ਅਤੇ ਬੱਚਿਆਂ ਨੂੰ ਸੜਕਾਂ ਤੇ ਉਤਰਨ ਅਤੇ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਹੈ ਅਤੇ ਖਬਰ ਲਿਖੇ ਜਾਣ ਤੱਕ ਰੋਡ ਜਾਮ ਅਤੇ ਧਰਨੇ ਉਸ ਤਰ੍ਹਾਂ ਹੀ ਜਾਰੀ ਸਨ। ਸ਼ਾਮਲ ਆਗੂ ਕੁਲਵੰਤ ਸਿੰਘ ਨਹੀਆਂਵਾਲਾ, ਗੁਰਦੀਪ ਸਿੰਘ ਮਹਿਮਾ, ਜਸਵੀਰ ਗਹਿਰੀ, ਜਗਦੇਵ ਮਹਿਤਾ, ਜਸਵੰਤ ਝੁੰਪਾ, ਪ੍ਰਗਟ ਸੰਗਤ ਜਸਵੀਰ ਨੰਦਗੜ੍ਹ, ਅਮਰਜੀਤ ਕੌਰ ਮਾਈਸਰਖਾਨਾ, ਅਮਰਜੀਤ ਕੌਰ ਬਠਿੰਡਾ, ਬਲਜੀਤ ਗੁਰਥੜੀ, ਰਾਜਿੰਦਰ ਯਾਤਰੀ ਤੇ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਸੰਬੋਧਨ ਕੀਤਾ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ- 2023 ਦੇ ਨਤੀਜੇ ਐਲਾਨੇ

31 ਸਕੂਲਾਂ ਦੇ 2300 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ  --- ਪਹਿਲੀਆਂ ਛੇ ਪੁਜੀਸ਼ਨਾਂ 'ਤੇ ਲੜਕੀਆਂ ਦੇ ਬਾਜ਼ੀ ਮਾਰੀ -- 
ਤਲਵੰਡੀ ਸਾਬੋ, 10 ਸਤੰਬਰ  (ਗੁਰਜੰਟ ਸਿੰਘ ਨਥੇਹਾ)-
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਨੈਤਿਕ ਸਿੱਖਿਆ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 31 ਸਕੂਲਾਂ ਦੇ 2300 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੀਖਿਆ ਦਾ ਨਤੀਜਾ ਅੱਜ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਖੇਤਰ ਸਕੱਤਰ ਇੰਸਪੈਕਟਰ ਸ਼ਮਸ਼ੇਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਤੇ ਪਰਮਿੰਦਰ ਸਿੰਘ ਖੇਤਰ ਪ੍ਰਧਾਨ, ਪ੍ਰੋ. ਗੁਰਜੀਤ ਸਿੰਘ, ਮਾਸਟਰ ਸੁਖਰਾਜ ਸਿੰਘ ਸੰਦੋਹਾ, ਗੁਰਤੇਜ ਸਿੰਘ ਮਲਕਾਣਾ, ਸਤਨਾਮ ਸਿੰਘ ਬਹਿਮਣ, ਡਾ. ਗੁਰਵਿੰਦਰ ਸਿੰਘ ਮਾਖਾ ਆਦਿ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਪ੍ਰੀਖਿਆ ਵਿੱਚੋਂ ਸਫ਼ਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਮਤਿਹਾਨ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਦਰਜਾ ਦੂਜਾ (6ਵੀਂ ਤੋਂ 8ਵੀਂ) ਵਿੱਚ ਗੁਰਸ਼ਰਨਜੀਤ ਕੌਰ ਪੁੱਤਰੀ ਗਿਆਨੀ ਜਗਤਾਰ ਸਿੰਘ, ਖਾਲਸਾ ਸੀ.ਸੈ.ਸਕੂਲ (ਲੜਕੀਆਂ) ਨੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਪੁੱਤਰੀ ਹਰਮੰਦਰ ਸਿੰਘ ਗੋਰਾ, ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਸਰਾ ਅਤੇ ਸੁਖਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ, ਮਾਸਟਰ ਮਾਈਂਡ ਪਬ.ਸਕੂਲ ਬੰਘੀ ਰੁੱਘੂ ਤੇ ਅਰਾਧਨਾ ਪੁੱਤਰੀ ਸ੍ਰੀ ਰਾਮ ਸ਼ੰਕਰ ਯਾਦਵ, ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੋਨਾਂ ਬੱਚਿਆਂ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਦਰਜਾ ਤੀਜਾ (9ਵੀਂ ਤੋਂ 12ਵੀਂ ) ਦੇ ਪ੍ਰਾਪਤ ਨਤੀਜਿਆਂ ਅਨੁਸਾਰ ਜਸਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ, ਗੁਰੂ ਹਰਗੋਬਿੰਦ ਪਬਲਿਕ ਸੀਨੀਰ ਸੈਕੰਡਰੀ ਸਕੂਲ ਲਹਿਰੀ ਨੇ ਪਹਿਲਾ ਸਥਾਨ, ਚਹਿਲਪ੍ਰੀਤ ਕੌਰ ਪੁੱਤਰੀ ਗੁਰਦਿੱਤਾ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਨੇ ਦੂਸਰਾ ਸਥਾਨ ਅਤੇ ਗੁਣਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੁੱਘੂ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਦਰਜਿਆਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਸਥਾਨ  ਹਾਸਲ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੋ. ਗੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਸੰਸਥਾਂ ਵੱਲੋਂ ਜਲਦ ਹੀ ਤਲਵੰਡੀ ਸਾਬੋ ਵਿਖੇ ਕਰਵਾਏ ਜਾ ਰਹੇ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਨਗਦ ਇਨਾਮਾਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੈਤਿਕ ਸਿੱਖਿਆ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ।

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 -

ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ ਦਿਲ ਖਿੱਚਵੇਂ ਮੁਕਾਬਲੇ ਹੋਏ 
ਲੁਧਿਆਣਾ, 09 ਸੰਤਬਰ (ਟੀ. ਕੇ. ) -
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸਾ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਜੋ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ -1 ਵਿੱਚ ਬੀਤੇ ਕੱਲ੍ਹ 08 ਸਤੰਬਰ ਤੋ  ਸੁਰੂ ਹੋਈਆਂ ਸਨ, ਇਨ੍ਹਾਂ ਖੇਡਾਂ ਦੇ ਦੂਜੇ ਦਿਨ ਦੇ ਵੱਖ ਵੱਖ ਖੇਡਾਂ ਦੇ ਬਲਾਕ ਅਨੁਸਾਰ ਨਤੀਜੇ ਹੇਠ ਲਿਖੇ ਅਨੁਸਾਰ ਹਨ :

1਼ ਬਲਾਕ ਲੁਧਿਆਣਾ - ਜੱਥੇਦਾਰ ਸੰਤੋਖ ਸਿੰਘ ਮਰਗਿੰਦ ਖੇਡ ਸਟੇਡੀਅਮ ਪਿੰਡ ਦੁਲੇਅ
ਬਲਾਕ ਲੁਧਿਆਣਾ-1 ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਜਗਰੂਪ ਸਿੰਘ ਜਰਖੜ, ਡਾਇਰੈਕਟਰ ਜਰਖੜ ਹਾਕੀ ਅਕੈਡਮੀ ਨੇ ਸਿਰਕਤ ਕੀਤੀ ਅਤੇ ਖਿਡਾਰੀਆ ਦੀ ਹੌਸਲਾ ਅਫਜਾਈ ਕੀਤੀ। ਇਸ ਮੋਕੇ ਬਲਾਕ ਇੰਚਾਰਜ ਗੁਰਜੀਤ ਸਿੰਘ ਸੂਟਿੰਗ ਕੋਚ, ਪ੍ਰਿਆ, ਸੂਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਸਤਨਾਮ ਸਿੰਘ ਅਤੇ ਹੋਰ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਵਲੋ ਉਨ੍ਹਾਂ ਦਾ ਵਿਸੇਸ ਸਨਮਾਨ ਕੀਤਾ ਗਿਆ।

ਅੱਜ ਦੇ ਨਤੀਜੇ :
ਫੁੱਟਬਾਲ ਅੰਡਰ -17 ਲੜਕਿਆਂ ਵਿੱਚ ਜੱਥੇਦਾਰ ਸੰਤੋਖ ਸਿੰਘ ਮਰਗਿੰਦ ਸਟੇਡੀਅਮ ਪਿੰਡ ਦੁਲੇਅ ਨੇ ਪਹਿਲਾ ਅਤੇ ਆਈ.ਪੀ.ਐਸ. ਸਕੂਲ ਰਣੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ ਖੋਹ ਅੰਡਰ-17 ਲੜਕਿਆਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਪਿੰਡ ਗਿੱਲ ਨੇ ਪਹਿਲਾ ਅਤੇ ਡੀ਼ਏ਼ਵੀ ਪਬਲਿਕ ਸਕੂਲ ਬੀ਼ਆਰ਼ਐਸ ਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸਨਲ ਸਟਾਇਲ ਲੜਕੇ ਅੰਡਰ-17  ਵਿੱਚ ਭਾਈ ਨਗਾਇਆ ਸਿੰਘ ਕਲੱਬ ਆਲਮਗੀਰ ਨੇ ਪਹਿਲਾ ਅਤੇ ਆਈ.ਪੀ.ਐਸ. ਸਕੂਲ ਰਣੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰੱਸਾਕੱਸੀ ਅੰਡਰ-17 ਲੜਕਿਆਂ ਵਿੱਚ ਸ੍ਰੀ ਹਰਕ੍ਰਿਸਨ ਪਬਲਿਕ ਹਾਈ ਸਕੂਲ ਨੇ ਪਹਿਲਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ

2਼ ਬਲਾਕ ਮਲੌਦ ਸ਼ਸ਼ਸ਼ ਸਕੂਲ ਪਿੰਡ ਮਲੌਦ - ਬਲਾਕ ਮਲੌਦ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਜਿਲ੍ਹਾ ਖੇਡ ਅਫਸਰ ਲੁਧਿਆਣਾ ਰੁਪਿੰਦਰ ਸਿੰਘ ਬਰਾੜ ਅਤੇ ਕੁਲਬੀਰ ਸਿੰਘ ਜਿਲ੍ਹਾ ਸਪੋਰਟਸ ਕੋਆਡੀਨੇਟਰ ਸਿੱਖਿਆ ਵਿਭਾਗ ਲੁਧਿਆਣਾ ਨੇ ਸਿਰਕਤ ਕੀਤਾ। ਇਸ ਮੌਕੇ  ਬਲਾਕ ਇੰਚਾਰਜ ਗੁਰਿੰਦਰ ਸਿੰਘ ਵੇਟਲਿਫਟਿੰਗ ਕੋਚ, ਸੰਜੀਵ ਸਰਮਾ, ਪਾਵਰਲਿਫਟਿੰਗ ਕੋਚ, ਪ੍ਰਵੀਨ ਠਾਕੁਰ, ਜੂਡੋ ਕੋਚ, ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਜਰਨੈਲ ਸਿੰਘ ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਹੋਰ ਅਧਿਆਪਕ ਮੌਜੂਦ ਸਨ।

ਅੱਜ ਦੇ ਨਤੀਜੇ :
ਵਾਲੀਬਾਲ ਸਮੈਸਿੰਗ ਅੰਡਰ-17 ਲੜਕੇ - ਰਾਮਗੜ੍ਹ ਸਰਦਾਰਾਂ ਪਿੰਡ ਨੇ ਪਹਿਲਾ ਰਾਮਗੜ੍ਹ ਸਰਦਾਰਾਂ ਸਕੂਲ ਨੇ ਦੂਜਾ ਸਥਾਨ ਅਤੇ ਸਹੀਦ ਉੂਧਮ ਸਿੰਘ ਸਕੁਲ ਸੋਹੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ.
ਫੁੱਟਬਾਲ ਅੰਡਰ-17 ਲੜਕੇ ਮਲੋਦ ਰੋੜੀਆਂ ਕਲੱਬ ਨੇ ਪਹਿਲਾ, ਕੈਂਬਰਿਜ ਮਾਡਲ ਸੀ.ਸੈ. ਸਕੂਲ ਨੇ ਦੂਜਾ ਚੋਮੇ ਅਤੇ ਸਰਕਾਰੀ ਹਾਈ ਸਕੂਲ ਰੋਸੀਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈੈਟਿਕਸ ਅੰਡਰ-17 ਲੜਕੇ :
100 ਮੀ਼ ਵਿੱਚ ਕੁਲਬੀਰ ਸਿੰਘ ਨੇ ਪਹਿਲਾ, ਰਾਸਿਦ ਨੇ ਦੂਜਾ ਅਤੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀ਼ ਵਿੱਚ ਦਮਨਪ੍ਰੀਤ ਸਿੰਘ ਨੇ ਪਹਿਲਾ, ਕਾਨਵ ਬੇਦੀ ਨੇ ਦੂਜਾ ਅਤੇ ਅਭੀਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀ਼ ਵਿੱਚ ਗੁਰਜੋਤ ਸਿੰਘ ਨੇ ਪਹਿਲਾ, ਨਿਰਭੈ ਸਿੰਘ ਨੇ ਦੂਜਾ ਅਤੇ ਜਪਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੇੈਟਿਕਸ ਅੰਡਰ-17 ਲੜਕੀਆ
100 ਮੀ਼ ਵਿੱਚ ਕਮਲਦੀਪ ਕੋਰ ਨੇ ਪਹਿਲਾ, ਖੁਸਮਨਜੋਤ ਕੋਰ ਨੇ ਦੂਜਾ ਅਤੇ ਮਹਿਕਦੀਪ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀ਼ ਵਿੱਚ ਰਸਮੀਤ ਕੋਰ ਨੇ ਪਹਿਲਾ , ਅਰਸਦੀਪ ਕੋਰ ਨੇ ਦੂਜਾ ਅਤੇ ਕੋਮਲਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀ਼ ਵਿੱਚ ਸੰਦੀਪ ਕੋਰ ਨੇ ਪਹਿਲਾ, ਤਰਨਪ੍ਰੀਤ ਕੋਰ ਨੇ ਦੂਜਾ ਅਤੇ ਜੋਤੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀ਼  ਵਿੱਚ ਸੁਖਬੀਰ ਕੋਰ ਨੇ ਪਹਿਲਾ, ਮਹਿਕਦੀਪ ਕੋਰ ਨੇ ਦੂਜਾ ਅਤੇ ਸੁਖਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਮੀ ਛਾਲ - ਕਮਲਦੀਪ ਕੋਰ ਨੇ ਪਹਿਲਾ ਤਰਨਪ੍ਰੀਤ ਕੋਰ ਨੇ ਦੂਜਾ, ਸੁਖਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਟਪੁਟ - ਰਸ਼ਮੀਤ ਕੋਰ ਨੇ ਪਹਿਲਾ, ਹਰਮਨਪ੍ਰੀਤ ਕੋਰ ਨੇ ਦੂਜਾ, ਤਰਨਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

3਼ ਬਲਾਕ ਸਮਰਾਲਾ - ਸ਼ਸ਼ਸ਼ਕੂਲ ਮਾਣਕੀ - ਬਲਾਕ ਸਮਾਰਾਲਾ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਸ੍ਰੀਮਤੀ ਪਿੰਦਰਜੀਤ ਕੌਰ ਸੁਪਤਨੀ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ ਸਮਰਾਲਾ ਨੇ ਸਿਰਕਤ ਕੀਤੀ ਅਤੇ ਖਿਡਾਰੀਆ ਦੀ ਹੌਸਲਾ ਅਫਜਾਈ ਕੀਤੀ। ਇਸ ਮੋਕੇ ਤੇ ਬਲਾਕ ਇੰਚਾਰਜ ਸੁਭਕਰਨਜੀਤ ਸਿੰਘ ਵੇਟਲਿਫਟੰਗ ਕੋਚ, ਦੀਪਕ ਕੁਮਾਰ ਬਾਕਸਿੰਗ ਕੋਚ, ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਗੁਰਇਕਬਾਲ ਸਿੰਘ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕ ਮੋਜੂਦ ਸਨ।

ਅੱਜ ਦੇ ਨਤੀਜੇ-
ਸਰਕਲ ਸਟਾਇਲ ਕੱਬਡੀ ਅੰਡਰ-17 ਲੜਕਿਆਂ ਵਿੱਚ ਸ.ਸ.ਸ. ਸਕੂਲ ਕੁੱਬਾਂ ਨੇ ਪਹਿਲਾਸ.ਸ.ਸ. ਸਕੂਲ ਘੰਗਰੂਲੀ ਸਿੱਖਾਂ ਨੇ ਦੂਜਾ ਅਤੇ ਮਾਨੂੰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਨੈਸ਼ਨਲ ਸਟਾਇਲ ਕਬੱਡੀ ਅੰਡਰ-17 ਲੜਕਿਆਂ ਵਿੱਚ ਸ.ਸ.ਸ. ਸਕੂਲ ਸਮਰਾਲਾ ਨੇ ਪਹਿਲਾ, ਪਿੰਡ ਅੋਸਲਾਂ ਨੇ ਦੂਜਾ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਸਿਹਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-17 ਲੜਕੇ :
100 ਮੀਟਰ ਵਿੱਚ ਦੀਪਾਸੂ ਨੇ ਪਹਿਲਾ, ਜਸਮਨਪ੍ਰੀਤ ਸਿੰਘ ਬਾਠ ਨੇ ਦੂਜਾ ਅਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਜਸਕਰਨ ਸਿੰਘ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਸਾਹਿਬਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਸ਼ਾਹਿਦਪ੍ਰੀਤ ਸਿੰਘ ਨੇ ਪਹਿਲਾ, ਜਗਜੀਤ ਸਿੰਘ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ.

ਅੰਡਰ-17 ਲੜਕੀਆਂ- 100 ਮੀਟਰ ਵਿੱਚ ਰਮਨਦੀਪ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ ਅਤੇ ਨਵਨੁਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ - ਪਰਨੀਤ ਕੌਰ ਨੇ ਪਹਿਲਾ, ਸਮਰਪ੍ਰੀਤ ਕੌਰ ਨੇ ਦੂਜਾ ਅਤੇ ਨਵਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਮਨਜੋਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
41-55 ਸਾਲ ਪੁਰਸ - 100 ਮੀ. ਵਿੱਚ ਗੁਰਜਿੰਦਰ ਸਿੰਘ ਨੇ ਪਹਿਲਾ, ਅਮਰੀਕ ਸਿੰਘ ਨੇ ਦੂਜਾ ਅਤੇ ਰੇਸ਼ਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ.
3000 ਮੀ. ਰੇਸ ਵਾਕ ਵਿੱਚ - ਸੁਖਵਿੰਦਰ ਸਿੰਘ ਨੇ ਪਹਿਲਾ, ਦਲਜੀਤ ਸਿੰਘ ਨੇ ਦੂਜਾ ਅਤੇ ਟੀਟੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਗੁਰਜਿੰਦਰ ਸਿੰਘ ਨੇ ਪਹਿਲਾ, ਰੇਸ਼ਮ ਸਿੰਘ ਨੇ ਦੂਜਾ ਅਤੇ ਅਮਰੀਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

4਼ ਬਲਾਕ ਰਾਏਕੋਟ - ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ

ਅੱਜ ਦੇ ਨਤੀਜੇ -
ਅੰਡਰ -17 ਲੜਕੇ - 100 ਮੀਟਰ ਵਿੱਚ ਅਕਾਸਦੀਪ ਸਿੰਘ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਮਨਵੀਰ ਸਿੰਘ ਨੇ ਪਹਿਲਾ, ਗੁਰਸ਼ਾਨ ਸਿੰਘ ਨੇ ਦੂਜਾ ਅਤੇ ਜਗਿਆਸੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਰਵੀਇੰਦਰ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਅਤੇ ਜਗਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਵਿੱਚ ਪਰਮਵੀਰ ਸਿੰਘ ਨੇ ਪਹਿਲਾ, ਕੋਮਲਦੀਪ ਸਿੰਘ ਨੇ ਦੂਜਾ ਅਤੇ ਅਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਾਟਪੁੱਟ ਵਿੱਚ ਰਣਵਿਜੈ ਸਿੰਘ ਨੇ ਪਹਿਲਾ, ਅਵਜੋਤ ਸਿੰਘ ਨੇ ਦੂਜਾ ਅਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਲੜਕੀਆਂ -
100 ਮੀਟਰ ਰਮਨਜੋਤ ਕੋਰ ਨੇ ਪਹਿਲਾ, ਗੁਰਲੀਨ ਕੋਰ ਨੇ ਦੂਜਾ ਅਤੇ ਸਿਮਰਨਜੋਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਪਵਨਪ੍ਰੀਤ ਕੋਰ ਨੇ ਪਹਿਲਾ, ਮਨਵੀਰ ਕੋਰ ਨੇ ਦੂਜਾ ਅਤੇ ਰਮਨਦੀਪ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਖੁਸਪ੍ਰੀਤ ਕੋਰ ਨੇ ਪਹਿਲਾ, ਸਿਮਰਨਜੋਤ ਕੋਰ ਨੇ ਦੂਜਾ ਅਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਾਟਪੁੱਟ ਕਮਲਦੀਪ ਕੌਰ ਨੇ ਪਹਿਲਾ, ਹਰਸਿਮਰਨਜੀਤ ਕੌਰ ਨੇ ਦੂਜਾ ਅਤੇ ਮਨਜੋਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

41-55 ਸਾਲ ਪੁਰਸ -
100 ਮੀਟਰ  ਵਿੱਚ ਨਰਿੰਦਰ ਸਿੰਘ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਟਪੁੱਟ - ਸੁਦਾਗਰ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਜਾ ਅਤੇ ਪਿਆਰਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ - ਸਿਮਰਨਜੀਤ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਪੁਰਸ਼ ਵਿੱਚ ਸੰਤੋਖ ਸਿੰਘ ਨੇ ਪਹਿਲਾ ਅਤੇ ਨਰਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

41-55 ਸਾਲ ਮਹਿਲਾ -
ਸ਼ਾਟਪੁੱਟ ਵਿੱਚ ਸੁਖਵੀਰ ਕੋਰ ਨੇ ਪਹਿਲਾ, ਸੁਖਬੀਰ ਕੋਰ ਨੇ ਦੂਜਾ ਅਤੇ ਹਰਵਿੰਦਰ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋਹ-ਖੋਹ ਅੰਡਰ -17 ਲੜਕੀਆਂ - 
ਜੀ.ਐਨ.ਪੀ.ਐਸ. ਬੱਸੀਆਂ ਨੇ ਪਹਿਲਾ, ਜੀ.ਐਸ.ਐਸ.ਐਸ. ਨੇ ਸਹਿਬਾਜਪੁਰਾ ਨੇ ਦੂਜਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਦਿੱਲੀ ਵਿਸ਼ੇਸ਼ ਸੰਮੇਲਨ ਵਾਲੇ ਜੀ - 20 ਦੇ ਸਾਮਰਾਜਵਾਦੀਆਂ ਦਾ ਸਵੱਦੀ ਕਲਾਂ ਵਿਖੇ ਫੂਕਿਆ ਪੁਤਲਾ - ਦਸ਼ਮੇਸ਼ ਯੂਨੀਅਨ

ਮੁੱਲਾਂਪੁਰ ਦਾਖਾ 9  ਸਤੰਬਰ (ਸਤਵਿੰਦਰ ਸਿੰਘ ਗਿੱਲ)ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਵੱਲੋਂ ਸਵੱਦੀ ਕਲਾਂ ਵਿਖੇ ਜੀ - 20 ਵਾਲੇ ਸਾਮਰਾਜਵਾਦੀ  ਮੁਲਕਾਂ ਦੀ ਅਗਵਾਈ ਹੇਠਲੇ 9 - 10 ਸਤੰਬਰ ਦੇ ਦਿੱਲੀ ਵਿਸੇਸ਼ ਸੰਮੇਲਨ ਦੇ ਡਟਵੇਂ ਤੇ ਜਚਵੇਂ ਵਿਰੋਧ ਵਜੋਂ ਜੱਥੇਬੰਦੀ ਦੇ ਕੈਂਪ ਦਫ਼ਤਰ ਸਾਹਮਣੇ ਰੋਹ - ਭਰਪੂਰ ਜਨਤਕ ਰੈਲੀ ਕੀਤੀ ਗਈ,ਜਿਸ ਵਿਚ ਇਲਾਕੇ ਦੇ ਕਿਸਾਨ, ਮਜ਼ਦੂਰ ਤੇ ਨੌਜਵਾਨ ਵੀਰਾਂ ਨੇ ਸਮੂਲੀਅਤ ਕੀਤੀ।
        ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂਆਂ - ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ,ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ,ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਵਰਨਣ ਕੀਤਾ ਕਿ ਜੀ - 20 ਗਰੁੱਪ ਵਾਲੀ ਸੰਸਥਾ ਵਾਲੇ ਸਾਮਰਾਜਵਾਦੀ ਮੁਲਕ , ਜਿੱਥੇ ਪੂਰੀ ਦੁਨੀਆ ਦੇ ਸਾਰੇ ਪਛੜੇ ਮੁਲਕਾਂ ਦੇ ਹਰ ਖੇਤਰ ਨੂੰ ਆਪਣੀ ਮੰਡੀ ਬਣਾ ਕੇ ਅੰਨ੍ਹੀ ਲੁੱਟ ਮਚਾ ਰਹੇ ਹਨ, ਉਥੇ ਭਾਰਤ ਵਰਗੀ ਵਿਸ਼ਾਲ ਮੰਡੀ ' ਚ ਆਪਣੀਆ ਕਾਰਪੋਰੇਟ ਕੰਪਨੀਆਂ ਦੇ ਸਰਮਾਏ ਦੇ ਨਿਵੇਸ਼ ਰਾਹੀਂ ਲੁੱਟ-ਖਸ਼ੁੱਟ ਅਤੇ ਮੁਨਾਫ਼ੇਖੋਰੀ ' ਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਹ ਵਿਸ਼ੇਸ਼ ਸੰਮੇਲਨ ਰਚਿਆ ਜਾ ਰਿਹਾ ਹੈ।
       ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਮਰਾਜੀ ਕਾਰਪੋਰੇਟਾਂ ਆਪਣੀਆਂ ਖੇਤੀ ਉਪਜਾਂ ਦੀਆ ਦਰਾਮਦਾਂ ਲਈ ਵਪਾਰਕ ਸ਼ਰਤਾਂ ਖ਼ਤਮ ਕਰਵਾਉਣ ਦੇ ਟੀਚੇ ' ਤੇ ਪੂਰਾ ਜ਼ੋਰ ਲਾ ਰਹੀਆਂ ਹਨ, ਜਿਸਦੇ ਸਿੱਟੇ ਵਜੋਂ ਖੇਤੀ ਖੇਤਰ ਅਤੇ ਕਿਸਾਨੀ ਦੀ ਤਬਾਹੀ ਲਈ ਰਾਹ ਪੱਧਰਾ ਹੋਵੇਗਾ।ਇਸ ਤੋਂ ਇਲਾਵਾ ਫੌਜੀ ਖ਼ੇਤਰ ਲਈ ਆਧੁਨਿਕ ਹਥਿਆਰਾਂ ਦੇ ਵੱਡੇ ਸੌਦੇ , ਸਿੱਖਿਆ ਖੇਤਰ ਦੀਆ ਵਿਦੇਸ਼ੀ ਯੂਨੀਵਸਿਟੀਆਂ ਅਤੇ ਸਿਹਤ - ਖੇਤਰ ਦੇ ਵਿਦੇਸ਼ੀ ਹਸਪਤਾਲਾਂ , ਪਰਮਾਣੂ - ਪਲਾਂਟਾਂ ਸੰਬੰਧੀ ਭਾਰਤ ਦੀ ਦਲਾਲ ਮੋਦੀ ਹਕੂਮਤ ਅਤੇ ਵੱਖ - ਵੱਖ ਸਾਮਰਾਜੀ ਮੁਲਕਾਂ ਵਿਚਕਾਰ ਵੱਡੇ ਸਮਝੌਤੇ ਕੀਤੇ ਜਾਣਗੇ। ਜਿਸ ਨਾਲ ਵਿਦੇਸ਼ੀ ਲੁੱਟ ਤੇ ਮੁਨਾਫ਼ੇ ' ਚ ਭਾਰੀ ਤੇਜ਼ੀ ਆਵੇਗੀ।
        ਰੈਲੀ ਦੇ ਅੰਤ ' ਚ ਜੀ - 20 ਦੇ ਸਾਮਰਾਜਵਾਦੀ ਮੁਲਕਾਂ ਦੇ ਲੁਟੇਰੇ ਆਗੂਆਂ ਦਾ ਪੁਤਲਾ ਫੂਕਿਆ ਗਿਆ ਅਤੇ " ਸਾਮਰਾਜੀਓ ਵਾਪਸ ਜਾਓ " ਦੀ ਹੱਕੀ ਆਵਾਜ਼ ਬੁਲੰਦ ਕੀਤੀ ਗਈ।
         ਅੱਜ ਦੀ ਮੀਟਿੰਗ ' ਚ ਹੋਰਨਾਂ ਤੋਂ ਇਲਾਵਾ - ਜਸਵੰਤ ਸਿੰਘ ਮਾਨ,ਅਵਤਾਰ ਸਿੰਘ ਤਾਰ,ਸੁਰਜੀਤ ਸਿੰਘ ਸਵੱਦੀ,ਗੁਰਸੇਵਕ ਸਿੰਘ ਸੋਨੀ ਸਵੱਦੀ ,ਗੁਰਚਰਨ ਸਿੰਘ ਤਲਵੰਡੀ,ਅਮਰਜੀਤ ਸਿੰਘ ਖੰਜਰਵਾਲ,ਬਲਵੀਰ ਸਿੰਘ ਪੰਡੋਰੀ,ਗੁਰਦੀਪ ਸਿੰਘ ਮੰਡਿਆਣੀ,ਜੱਥੇਦਾਰ ਗੁਰਮੇਲ ਸਿੰਘ ਢੱਟ,ਦਰਸ਼ਨ ਸਿੰਘ ਗੁੜੇ,ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ,ਅਵਤਾਰ ਸਿੰਘ ਸੰਗਤਪੁਰਾ,ਸਰਵਿੰਦਰ ਸਿੰਘ ਸੁਧਾਰ,ਬਲਤੇਜ ਸਿੰਘ ਸਿੱਧਵਾਂ ਉਚੇਚੇ  ਤੌਰ ਤੇ ਹਾਜ਼ਰ ਹੋਏ।

ਪੁਲਿਸ ਨੇ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਤਿੰਨ ਤੈਰਾਕਾਂ ਨੂੰ ਭੇਜਣ ਵਾਲੇ ਵੱਡੇ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਦਰਜ ਕੀਤੀ

ਚੰਡੀਗੜ੍ਹ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਤਿੰਨ ਤੈਰਾਕਾਂ ਨੂੰ ਭੇਜਣ ਵਾਲੇ ਵੱਡੇ ਤਸਕਰ ਮਲਕੀਅਤ ਸਿੰਘ ਉਰਫ਼ ਕਾਲੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਦਰਜ ਕੀਤੀ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।

The war against drugs waged on the directions of CM Bhagwant Mann got a major breakthrough after Jalandhar Rural Police arrested a big fish drug trafficker identified as Malkiat Singh alias Kali, who sent three swimmers to fetch a consignment of 50kg heroin from Pakistan, said DGP Gaurav Yadav.

 

ਸੁਨਹਿਰਾ ਭਾਰਤ ਪਾਰਟੀ ਵਿੱਚ ਸ਼੍ਰੀਮਤੀ ਪ੍ਰਿਯੰਕਾ ਆਨੰਦ ਵਾਰਡ ਨੰਬਰ 23 ਤੋਂ ਆਪਣੇ 50 ਸਾਥੀਆਂ ਸਮੇਤ ਹੋਏ ਸ਼ਾਮਿਲ 

ਵਾਰਡ ਨੰਬਰ - 23 ਨੂੰ ਨਸ਼ਾ ਮੁਕਤ ਅਤੇ ਸੁਨਹਿਰਾ ਬਣਾਉਣ ਦਾ ਕੀਤਾ ਐਲਾਨ- ਪ੍ਰਿਯੰਕਾ ਆਨੰਦ 
  ਲੁਧਿਆਣਾ, 05 ਸਤੰਬਰ   (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਹਰਪਾਲ ਸੁਨਹਿਰਾ ਭਾਰਤ ਪਾਰਟੀ ਵਿੱਚ ਪ੍ਰਿਯੰਕਾ ਆਨੰਦ ਆਪਣੇ ਸਾਥੀਆਂ ਸਮੇਤ ਹੋਏ ਸ਼ਾਮਿਲ I ਇਸ ਖੁਸ਼ੀ ਦੇ ਮੌਕੇ ਤੇ ਅੱਜ ਲੁਧਿਆਣਾ ਦੇ ਨਿਊ ਸੁੰਦਰ ਨਗਰ ਇਲਾਕੇ ਵਿਚ ਸਨਮਾਨ ਸਮਾਰੋਹ ਰੱਖਿਆ ਗਿਆ | ਮੈਡਮ ਪ੍ਰਿਯੰਕਾ ਆਨੰਦ ਨੂੰ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ ਜੀ ਨੇ ਸਨਮਾਨਿਤ ਕਰਕੇ ਅਤੇ ਨਿਯੁਕਤੀ  ਪੱਤਰ ਦੇ ਕੇ ਵਾਰਡ ਨੰਬਰ 23  ਤੋਂ ਪ੍ਰਧਾਨ ਨਿਯੁਕਤ  ਕੀਤਾ | ਇਸ ਮੌਕੇ ਤੇ ਪ੍ਰਿਯੰਕਾ ਆਨੰਦ ਨੇ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਵਾਰਡ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ  I  ਇਸ ਨੂੰ  ਸੁਧਾਰਨ ਲਈ ਸਾਨੂੰ ਇਕਜੁਟ ਹੋਣ ਦੀ ਲੋੜ ਹੈ | ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਤੇਜੀ ਸੰਧੂ ਜੀ ਜੋ ਕਿ ਬਿਨਾ ਕਿਸੇ ਲਾਲਚ ਅਤੇ ਬਿਨਾ ਕਿਸੇ ਸਹਾਇਤਾ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ I  ਉਹਨਾਂ ਨੇ ਵੀ ਸੁਨਹਿਰਾ  ਭਾਰਤ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਨਾਲ ਸਾਥ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ  ਆਉਣ ਵਾਲੇ ਸਮੇ ਵਿੱਚ ਲੁਧਿਆਣੇ ਨੂੰ ਪੂਰੇ ਪੰਜਾਬ ਦਾ ਸਾਫ ਸੁਥਰਾ ਇਲਾਕਾ ਬਣਾਵਾਂਗੇ | ਇਸਦੇ ਨਾਲ ਹੀ ਉੱਗੇ ਸਮਾਜ ਸੇਵਕ ਸ਼੍ਰੀ ਗੁਰਸੇਵਕ ਬਰਾੜ ਜੀ ਨੇ ਕਿਹਾ ਕੇ ਸੁਨਹਿਰਾ ਭਾਰਤ ਪਾਰਟੀ ਨਾਲ ਤਨ ਦੇਹ ਦੇ ਨਾਲ ਸਾਥ ਦੇਣ ਦਾ ਵਾਦਾ ਕਰਦੇ ਹੋਏ ਲੁਧਿਆਣਾ ਸ਼ਹਿਰ ਦਾ ਨਕਸ਼ਾ ਸਾਫ ਸੁਥਰਾ ਰੱਖਣ ਦੀ ਗੱਲ ਵੀ ਕਹੀ ਅਤੇ ਪਾਰਟੀ ਨੂੰ ਹੋਰ ਬੁਲੰਦੀਆਂ ਤਕ ਪਹੁੰਚਾਉਣ ਦੀ ਗੱਲ ਕੀਤੀ I ਇਸ ਪ੍ਰੋਗਰਾਮ ਵਿੱਚ ਲੋਕਾਂ ਨੇ ਨਾਲ ਸਾਥ ਦੇਣ ਦਾ ਭਰਪੂਰ ਹੁੰਗਾਰਾ ਦਿੱਤਾ I ਇਸ ਮੌਕੇ ਤੇ ਪਹੁੰਚੇ ਪਾਰਟੀ ਦੇ ਪ੍ਰਮੁੱਖ ਸ਼੍ਰੀ ਰਾਕੇਸ਼ ਕੁਮਾਰ ਜੀ, ਇੰਟਰਨੈਸ਼ਨਲ ਪਾਰਟੀ ਸਟਾਰ ਪ੍ਰਚਾਰਕ ਨਰਿੰਦਰ ਨੂਰ, ਸਮਾਜ ਸੇਵਿਕਾ ਤੇਜੀ ਸੰਧੂ ਜੀ, ਸਮਾਜ ਸੇਵਕ ਸ਼੍ਰੀ ਗੁਰਸੇਵਕ ਬਰਾੜ, NGO ਚੇਅਰਮੈਨ ਸ਼੍ਰੀਮਤੀ ਨਿਰਮਲ ਜੀ, ਅਜੈ ਗਿੱਲ, ਪ੍ਰਿਯੰਕਾ ਆਨੰਦ, ਰਾਜਨਦੀਪ ਕੌਰ, ਪ੍ਰਭਜੋਤ ਕੌਰ, ਗਗਨ ਆਨੰਦ, ਸ਼ੈਂਕੀ ਜਿੰਦਲ, ਜਗਜੀਤ ਸਿੰਘ, ਜਗਰੂਪ ਸਿੰਘ ਗਰੇਵਾਲ, ਚਮਕੌਰ ਦਾਸ,ਸੰਜੀਵ ਅਰੋੜਾ, ਮਨਦੀਪ ਦੁੱਗਲ, ਸੰਮੀ, ਸੋਨੀਆ ਸਚਦੇਵਾ     ਅਤੇ ਬਾਕੀ ਸਮੂਹ ਪਾਰਟੀ ਮੇਂਬਰ ਨੇ ਮੈਡਮ ਪ੍ਰਿਯੰਕਾ ਆਨੰਦ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ I

ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦਾ ਸ਼ਾਨਦਾਰ ਆਗਾਜ਼

ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਨਗਰ ਨਿਗਮ ਸ਼ਹਿਰੀ ਅਧੀਨ ਖੇਡ ਮੈਦਾਨਾਂ 'ਚ ਸ਼ਾਨਦਾਰ ਮੁਕਾਬਲੇ ਹੋਏ
ਲੁਧਿਆਣਾ, 5 ਸੰਤਬਰ (ਟੀ. ਕੇ. ) -
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਲਈ ਸੁਰੂ ਹੋਏ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਨਗਰ ਨਿਗਮ ਸਹਿਰੀ ਦੇ ਖੁਬਸੂਰਤ ਅਗਾਜ਼ ਲਈ ਵਿਧਾਇਕਾਂ ਦਲਜੀਤ ਸਿੰਘ ਗਰੇਵਾਲ, ਰਾਜਿੰਦਰਪਾਲ ਕੌਰ ਛੀਨਾ ਦੇ ਨਾਲ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸਖਸ਼ੀਅਤਾ ਵੱਲੋ ਸ਼ਿਰਕਤ ਕੀਤੀ ਗਈ। 

ਉਨ੍ਹਾਂ ਵੱਖ-ਵੱਖ ਖੇਡ ਮੈਦਾਨਾਂ 'ਚ ਆਪਣੇ ਸੰਬੋਧਨ ਮੌਕੇ ਸਰਕਾਰ ਦੀ ਨਵੀ ਖੇਡ ਨੀਤੀ ਅਤੇ ਖੇਡਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਵੱਧ ਤੋ ਵੱਧ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਦਿਆਂ, ਨਸ਼ਿਆ ਤੋਂ ਦੂਰ ਰੱਖਿਆ ਜਾ ਸਕੇ।

ਬਲਾਕ ਮਿਊਸੀਂਪਲ ਕਾਰਪੋਰੇਸਨ ਅਧੀਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ ਵਿਖੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡਾਂ ਪ੍ਰਤੀ ਸਰਕਾਰ ਦੀਆਂ ਨੀਤੀਆ ਬਾਰੇ ਜਾਣਕਾਰੀ ਸਾਂਝੀ ਕੀਤੀ।

ਬਲਾਕ ਮਿਊਸੀਂਪਲ ਕਾਰਪੋਰੇਸਨ ਦੇ ਲਈ ਖੇਡਾਂ ਦੇ ਐਥਲੈਟਿਸ ਅਤੇ ਫੁੱਟਬਾਲ ਦੇ ਖੇਡ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ ਹਾਲ ਵਿੱਚ ਕਬੱਡੀ, ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਬਾਸਕਟਬਾਲ ਐਸੋਸੀਏਸਨ ਪੰਜਾਬ, ਰੁਪਿੰਦਰ ਸਿੰਘ ਜਿਲ੍ਹਾ ਖੇਡ ਅਫਸਰ, ਪ੍ਰਵੀਨ ਠਾਕੁਰ ਜੂਡੋ ਕੋਚ, ਸਲੋਨੀ ਬਾਸਕਟਬਾਲ ਕੋਚ, ਅਰੁਣਜੀਤ ਕੌਰ ਹਾਕੀ ਕੋਚ, ਗੁਣਜੀਤ ਕੌਰ ਵਾਲੀਬਾਲ ਕੋਚ, ਪ੍ਰੇਮ ਸਿੰਘ ਜਿਮਨਾਸਟਿਕ ਕੋਚ ਹਾਜਰ ਰਹੇ।

ਇਸ ਤੋ ਇਲਾਵਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਲਕਾ ਲੁਧਿਆਣਾ ਦੱਖਣੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਗੁਰਪ੍ਰੀਤ ਸਿੰਘ ਹੈਡਬਾਲ ਕੋਚ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।
    
ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਲੜਕੇ ਅੰਡਰ-14 ਸਾਲ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਨੇ ਪਹਿਲਾਂ ਸਥਾਨ, ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਦੂਜਾ ਸਥਾਨ, ਗੁਰ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁੱਜਰਖਾਨ ਕੈਂਪਸ ਮਾਡਲ ਟਾਊਨ ਤੀਜਾ ਸਥਾਨ। ਖੋ-ਖੋ ਲੜਕੀਆਂ ਅੰਡਰ-14 ਸਾਲ ਵਿੱਚ ਬੀ.ਵੀ.ਐਮ. ਸਕੂਲ ਕਿਚਲੂ ਨਗਰ ਨੇ ਪਹਿਲਾ ਸਥਾਨ, ਸੇਂਟ ਸੋਲਜਰ ਡੀਵਾਈਨ ਸੂਕੂਲ ਦੂਜਾ ਸਥਾਨ।
ਕਬੱਡੀ ਨੈਸਨਲ ਸਟਾਈਲ ਲੜਕੀਆਂ ਅੰਡਰ-14 ਸਾਲ ਮੋਹਨ ਦੇਈ ੳਸਵਾਲ ਪਬਲਿਕ ਸਕੂਲ ਪਹਿਲਾ ਸਥਾਨ।
ਕਬੱਡੀ ਨੈਸ਼ਨਲ ਸਟਾਈਲ ਲੜਕੇ ਅੰਡਰ-14 ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਪਹਿਲਾਂ ਸਥਾਨ, ਮਾਤਾ ਮੋਹਨ ਦੇਈ ਪਬਲਿਕ ਸਕੂਲ ਡਾਬਾ ਰੋਡ ਦੂਜਾ ਸਥਾਨ।
ਵਾਲੀਬਾਲ ਲੜਕੀਆਂ ਅੰਡਰ-14 ਸਾਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ  ਪਹਿਲਾਂ ਸਥਾਨ, ਗਰੀਨ ਲੈਂਡ ਸਕੂਲ ਸੈਕ-32 ਦੂਜਾ ਸਥਾਨ।
ਐਥਲੈਟਿਕਸ ਖੇਡ ਵਿੱਚ 600 ਮੀਟਰ ਅੰਡਰ-14 ਸਾਲ ਲੜਕਿਆ ਵਿੱਚ ਅੰਗਰਬੀਰ ਸਿੰਘ ਪਹਿਲਾ ਸਥਾਨ, ਅਨੁਰਾਗ ਬਾਵਾ ਦੂਜਾ ਸਥਾਨ ਆਦਰਸ ਕੁਮਾਰ ਤੀਜਾ ਸਥਾਨ ਅਤੇ ਜਜਿਤ ਕੁਮਾਰ ਵੱਲੋ ਚੌਥਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁਟ ਵਿੱਚ ਵੇਵਬ ਰਾਵਤ ਵੱਲੋ ਪਹਿਲਾ ਸਥਾਨ, ਰਿਸੀ ਸਰਮਾ ਦੂਜਾ ਸਥਾਨ, ਤਨਵੀਰ ਸਿੰਘ ਤੀਜਾ ਸਥਾਨ ਅਤੇ ਦਿਵਆਂਸ ਵਰਮਾ ਚੌਥਾ ਸਥਾਨ ਪ੍ਰਾਪਤ ਕੀਤਾ।

ਬਲਾਕ ਦੋਰਾਹਾ ਅਧੀਨ ਸੰਤ ਈਸ਼ਰ ਸਿੰਘ ਸਟੇਡੀਅਮ ਵਿਖੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਨਾਇਬ ਤਹਸੀਲਦਾਰ ਨਵਜੋਤ ਤਿਵਾੜੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ.

ਬਲਾਕ ਮਾਛੀਵਾੜਾ ਵਿਖੇ ਨਾਇਬ ਤਹਿਸੀਲਦਾਰ ਸਮਰਾਲਾ ਹਰਮਿੰਦਰ ਸਿੰਘ ਚੀਮਾ ਵੱਲੋ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਬਲਾਕ ਇੰਚਾਰਜ ਜਸਪ੍ਰੀਤ ਸਿੰਘ ਕੁਸਤੀ ਕੋਚ, ਹਰਪ੍ਰੀਤ ਕੌਰ ਐਥਲੈਟਿਕਸ ਕੋਚ ਹਾਜਰ ਰਹੇ।

ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋ-ਖੋ ਲੜਕੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਪਹਿਲਾਂ ਸਥਾਨ, ਗਾਰਡਨ ਵੈਲੀ ਇੰਟਰਨੈਸਨਲ ਸਕੂਲ ਭੱਟੀਆ ਨੇ ਦੂਜਾ ਸਥਾਨ ਹਾਸਿਲ ਕੀਤਾ।
ਰੱਸਾ-ਕੱਸੀ ਲੜਕੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ ਓਰੀਐਂਟ ਸਪੋਰਟਸ ਮਾਛੀਵਾੜਾ ਪਹਿਲਾਂ ਸਥਾਨ ਅਤੇ ਗਾਰਡਨ ਵੈਲੀ ਇੰਟਰ ਨੈਸ਼ਨਲ ਭੱਟੀਆ, ਮਾਛੀਵਾੜਾ ਨੇ ਦੂਜਾ ਸਥਾਨ ਹਾਸਲ ਕੀਤਾ।

ਬਲਾਕ ਪਖੋਵਾਲ ਵਿਖੇ ਖੇਡਾਂ ਦਾ ਉਦਘਾਟਨ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਪੱਛਮੀ ਡਾ ਹਰਜਿੰਦਰ ਸਿੰਘ ਵੱਲੋ ਕੀਤਾ ਗਿਆ। ਉਨ੍ਹਾ ਵੱਲੋ ਖਿਡਾਰੀਆਂ ਨੂੰ ਮਨੁੱਖੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਖੇਡ ਵਿਭਾਗ ਵੱਲੋ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਬਲਾਕ ਜਗਰਾਉਂ ਖੇਡ ਗਰਾਊਂਡ ਪਿੰਡ ਮੱਲਾਂ ਵਿੱਚ ਖੇਡਾਂ ਦਾ ਉਦਘਾਟਨ ਉੱਪ ਮੰਡਲ ਮੈਜਿਸਟ੍ਰੇਟ, ਰਾਏਕੋਟ ਗੁਰਵੀਰ ਸਿੰਘ ਕੋਹਲੀ ਵੱਲੋ ਕੀਤਾ ਗਿਆ ਇਸ ਮੌਕੇ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਮੈਚਾਂ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ  ਐਥਲੈਟਿਕਸ ਖੇਡ ਈਵੈਂਟ ਲਾਂਗ ਜੰਪ ਵਿੱਚ ਸਪਰਿੰਗ ਡਿਊ ਸਕੂਲ ਨਾਨਕਸਰ ਦੇ ਗੁਰਪਾਲ ਸਿੰਘ ਪਹਿਲਾਂ ਸਥਾਨ ਅਤੇ ਸਰਕਾਰੀ ਹਾਈ ਸਕੂਲ ਛੱਜਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁੱਟ ਲੜਕੀਆਂ ਵਿੱਚ ਸਿੱਖ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ, ਚਾਂਦਨੀ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਲੜਕੀਆਂ ਮੱਲ੍ਹਾਂ ਦੀ ਰਣਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 600 ਮੀਟਰ ਰੇਸ ਲੜਕੀਆਂ ਵਿੱਚ ਵਿੱਦਿਆ ਇੰਟਰਨੈਸ਼ਨਲ ਸਕੂਲ, ਅਖਾੜਾ ਦੀ ਗੁਰਲੀਨ ਸ਼ਰਮਾ ਨੇ ਪਹਿਲਾ ਸਥਾਨ ਅਤੇ ਖੁਸ਼ਲੀਨ ਕੋਰ ਵੱਲੋ ਦੂਜਾ ਸਥਾਨ ਹਾਸਲ ਕੀਤਾ ਗਿਆ।

ਐਲੀਮੈਂਟਰੀ ਟੀਚਰਜ਼ ਯੂਨੀਅਨ, ਲੁਧਿਆਣਾ ਵਲੋਂ ਅਧਿਆਪਕਾਂ ਦਾ ਸਨਮਾਨ 

ਅਧਿਆਪਕ ਸਾਡੇ ਸਮਾਜ ਦਾ ਸਰਮਾਇਆ ਹਨ- ਜਿਲ੍ਹਾ ਸਿੱਖਿਆ ਅਫਸਰ ਜੋਧਾਂ
ਲੁਧਿਆਣਾ, 5 ਸਤੰਬਰ (ਟੀ. ਕੇ.)
 ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਐਲੀਮੈਟਰੀ ਟੀਚਰਜ਼ ਯੂਨੀਅਨ ਲੁਧਿਆਣਾ ਅਤੇ ਸਰਪ੍ਰਸਤ ਵਿਦਿਆਰਥੀ,ਅਧਿਆਪਕ ਸੰਸਥਾ ਵੱਲੋਂ ਕਰਵਾਇਆ ਗਿਆ।ਪੰਜਾਬੀ ਭਵਨ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਬਲਦੇਵ ਸਿੰਘ ਜੋਧਾਂ ਜਿਲਾ ਸਿੱਖਿਆ ਅਫਸਰ(ਐਲੀ:ਸਿੱ) ਮੁੱਖ ਵਜੋਂ ਹਾਜਰ ਹੋਏ ਜਦੋਂਕਿ ਮਨੋਜ ਕੁਮਾਰ ਡਿਪਟੀ ਡੀ. ਈ. ਓ. ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਇਸ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ ਜਿਨ੍ਹਾਂ ਨੇ ਸਕੂਲਾਂ,ਖੇਡਾਂ,ਬੱਚਿਆਂ ਦੀ ਸਿੱਖਿਆ,ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ ਦੇ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਸ ਜੋਧਾਂ ਅਤੇ ਸਮਾਗਮ ਵਿੱਚ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦਾ ਸੁਆਗਤ ਸਕਾਊਟ ਬੈਂਡ ਟੀਮ ਦੇ ਬੱਚਿਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸਤਵੀਰ ਸਿੰਘ ਰੌਣੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।ਇਸ ਸਮੇਂ ਤੇ ਬੋਲਦਿਆਂ ਜਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਜੋਧਾਂ ਨੇ ਕਿਹਾ ਅਧਿਆਪਕ ਸਾਡੇ ਦੇਸ਼ ਦਾ ਸਰਮਾਇਆ ਹਨ।ਅਸੀ ਸਾਰੇ ਇਹਨਾਂ ਦਾ ਸਨਮਾਨ ਕਰਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ।ਇਸ ਮੌਕੇ ਡਿਪਟੀ ਡੀ. ਈ. ਓ. ਮਨੋਜ ਕੁਮਾਰ  ਨੇ ਬੋਲਦਿਆਂ ਕਿਹਾ ਕਿ ਅੱਜ ਦੇ ਇਸ ਵਿਸ਼ੇਸ਼ ਦਿਵਸ 'ਤੇ ਆਪਣੇ ਸਾਰੇ ਅਧਿਆਪਕ ਅਤੇ ਅਧਿਆਪਕ ਵਰਗ ਦਾ ਸਨਮਾਨ ਕਰਦਿਆਂ ਉਹਨਾਂ ਦੇ ਯੋਗਦਾਨ ਦਾ ਆਪਣੀ ਜ਼ਿੰਦਗੀ ਵਿੱਚ ਕਰਜ਼ ਅਦਾ ਨਹੀਂ ਕਰ ਸਕਦੇ।ਅਧਿਆਪਕਾਂ ਦੇ ਸਮਰਥਨ ਦਿਆਲਤਾ ਤੇ ਚੰਗੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਮਿਲੀ ਹੈ।ਇਸ ਸਮੇਂ  ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ, ਰਾਮ ਕੁਮਾਰ,ਰਣਜੋਧ ਸਿੰਘ ਖੰਗੂੜਾ,ਅਵਤਾਰ ਸਿੰਘ,ਹਰਪ੍ਰੀਤ ਕੌਰ, ਇੰਦੂ ਸੂਦ,ਮਨਜੀਤ ਸਿੰਘ ਸਾਰੇ ਬੀ. ਪੀ. ਈ. ਓਜ਼ ਨੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਨਿਸ਼ਾ ਰਾਣੀ,ਨਰਿੰਦਰ ਸਿੰਘ ਸੁੱਖ ਰਾਮ  ਸਟੇਟ ਅਵਾਰਡੀ,ਸੇਵਾ ਮੁਕਤ ਅਧਿਆਪਕ ਸੁਖਵਿੰਦਰ ਕੌਰ ਢੰਡਾਰੀ,ਸਾਧੂ ਸਿੰਘ,ਆਲਮਜੀਤ ਸਿੰਘ,ਜਸਵੀਰ ਕੌਰ, ਭੂਸ਼ਣ ਲਾਲ ਖੰਨਾ, ਆਸ਼ਾ ਰਾਣੀ(ਸਾਰੇ ਬੀ. ਪੀ. ਈ. ਓ. ) ਰਣਵੀਰ ਕੰਗ,ਰਛਪਾਲ ਸਿੰਘ, ਜਸਵੰਤ ਕੌਰ ਮਲੀਪੁਰ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਤੇ ਯੂਨੀਅਨ ਆਗੂਆਂ ਸ਼ੇਰ ਸਿੰਘ ਛਿੱਬਰ,ਧਰਮਜੀਤ ਸਿੰਘ ਢਿੱਲੋਂ,ਇੰਦਰਜੀਤ ਸਿੰਘ ਸਿੱਧੂ ਜਗਜੀਤ ਸਿੰਘ ਸਾਹਨੇਵਾਲ,ਮਨਦੀਪ ਸਿੰਘ ਸੇਖੋਂ,ਕੁਲਜਿੰਦਰ ਸਿੰਘ ਬੱਦੋਵਾਲ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।ਇਸ ਸਮੇਂ ਤੇ ਸਨਮਾਨਿਤ ਅਧਿਆਪਕ ਸੁਰਿੰਦਰ ਕੌਰ ਐੱਚ. ਟੀ. ਸ਼ੇਰਪੁਰ ਕਲਾਂ,ਪਰਦੀਪ ਕੌਰ ਐੱਚ. ਟੀ. ਹੋਲ, ਕੁਸ਼ਲਦੀਪ ਸ਼ਰਮਾ ਐੱਚ. ਟੀ. ਗੜੀ ਤਰਖਾਣਾਂ,ਹਰਮਨਪ੍ਰੀਤ ਕੌਰ ਐੱਚ. ਟੀ. ਡਾਬਾ, ਮੋਨਾ ਸ਼ਰਮਾ ਖੰਨਾ 8,ਮਨਿੰਦਰ ਪਾਲ ਕੌਰ ਐੱਚ. ਟੀ. ਬੁਲਾਰਾ, ਦੀਪਮਾਲਾ ਸ਼ਰਮਾ ਐੱਚ. ਟੀ. ਖੰਨਾ-9,ਯਾਦਵਿੰਦਰ ਸਿੰਘ ਐੱਚ. ਟੀ. ਜੋਧਾਂ,ਸਰਬਜੀਤ ਕੌਰ ਈਸੜ, ਧਰਮਜੀਤ ਸਿੰਘ ਸੀ. ਐੱਚ. ਟੀ. ਸਾਹਨੇਵਾਲ,ਪ੍ਰਭਦੀਪ ਸਿੰਘ ਐੱਚ. ਟੀ. ਨੰਗਲ ਕਲਾਂ,ਜਗਪਿੰਦਰ ਸਿੰਘ ਐੱਚ. ਟੀ. ਚਕੋਹੀ,ਨਰਿੰਦਰ ਕੌਰ ਮਾਣਕੀ, ਹਰਪ੍ਰੀਤ ਕੌਰ ਬ੍ਰਾਂਚ ਅਫ਼ਜੁੱਲਾਪੁਰ,ਰਵਿੰਦਰ ਸਿੰਘ ਦੋਰਾਹਾ,ਜਨਾਬ ਮੁਹੰਮਦ ਅਸ਼ਰਫ਼ ਬੇਗੋਵਾਲ,ਕੁਲਦੀਪ ਸਿੰਘ ਢੈਪਈ,ਜਗਤਾਰ ਸਿੰਘ ਐੱਚ. ਟੀ. ਕਾਉਂਕੇ ਕਲੋਨੀ,ਸ਼ੈਲੀ ਐੱਚ. ਟੀ. ਮੱਲਾਂ,ਹਰਦੀਪ ਸਿੰਘ ਕਾਉਂਕੇ ਖ਼ੁਰਦ, ਸੋਨੀਆ ਐੱਚ. ਟੀ. ਮੱਲਾਂ,ਸੁਰਿੰਦਰ ਕੌਰ ਐੱਚ. ਟੀ. ਜਰਖੜ,ਕਮਲਜੀਤ ਕੌਰ ਭੁੱਟਾ,ਮਨਿੰਦਰ ਪਾਲ ਸਿੰਘ ਪੰਧੇਰ ਖੇੜੀ,ਬਲਵੰਤ ਸਿੰਘ ਧੋਲ ਖ਼ੁਰਦ,ਅਨਿਲ ਮਠਾੜੂ ਗੋਬਿੰਦ ਨਗਰ,ਸ਼੍ਰੀਮਤੀ ਇੰਦੂ ਬਾਲਾ ਚੂਹੜਪੁੜ,ਜਨਮਦੀਪ ਕੌਰ  ਜਮਾਲਪੁਰ ਅਵਾਣਾ,ਕਸ਼ਮੀਰ ਸਿੰਘ ਖਾਸੀ ਕਲਾਂ,ਨਰਿੰਦਰ ਕੌਰ ਸੁਖਦੇਵ ਨਗਰ,ਮਨੀਸ਼ਾ ਭਾਟੀਆ ਨੂਰਵਾਲ,ਦਵਿੰਦਰ ਸਿੰਘ ਅੱਕੂਵਾਲ,ਅਭਿਕਾ ਚੋਪੜਾ ਤਲਵਾੜਾ,ਅਮਨਪ੍ਰੀਤ ਸਿੰਘ ਬ੍ਰਾਂਚ ਮਹਿੰਦੀਪੁਰ,ਬਲਵੀਰ ਸਿੰਘ ਚੀਮਨਾ,ਸੁਖਜੀਤ ਕੌਰ ਤੱਤਲਾ ਕੋਟਮਾਨਾ,ਬਲਜਿੰਦਰ ਸਿੰਘ ਪੁੜੈਣ,ਅਵਤਾਰ ਸਿੰਘ ਲੁਹਾਰਾ,ਰਮਿੰਦਰ ਸਿੰਘ ਸੀ. ਐਚ. ਟੀ. ਕੋਹਾੜਾ,ਅਮਰੀਕ ਸਿੰਘ ਐੱਚਟੀ ਨਾਨਕ ਨਗਰ, ਪ੍ਰਿੰਸੀ ਅਸ਼ੋਕ ਢੰਡਾਰੀ ਖ਼ੁਰਦ,ਮਨਜੀਤ ਸਿੰਘ ਢੰਡਾਰੀ ਖ਼ੁਰਦ,ਗੁਰਮਿੰਦਰ ਸਿੰਘ ਰੌਣੀ ਨਿਊ ਸ਼ਿਮਲਾ ਪੁਰੀ, ਸੰਗੀਤਾ ਗਿਆਸਪੁਰਾ,ਕਮਲਜੀਤ ਸਿੰਘ ਸ਼ੇਰਪੁਰ ਕਲਾ,ਸਵੀਨਿ ਕੰਗਣਵਾਲ,ਹਰਜੀਤ ਕੌਰ ਕਾਮਰਾਨ ਰੋਡ,ਪਰਦੀਪ ਕੌਰ ਲੋਕੋ ਸ਼ੈੱਡ,ਮਲਿਕਾ ਵਰਮਾ ਮਾਣੇਵਾਲ,ਸੀਮਾ ਦੇਵੀ ਮਾਛੀਵਾੜਾ-2,ਅਜੈ ਡਾਬਰ ਰਾਏਕੋਟ (ਮੁੰਡੇ),ਨਰਿੰਦਰ ਸਿੰਘ ਸੀਲੋਆਣੀ,ਜਗਜੀਵਨ ਸਿੰਘ ਐੱਚ. ਟੀ. ਕਾਲਸ,ਬਰਿੰਦਰਪਾਲ ਸਿੰਘ ਸੀ. ਐੱਚ. ਟੀ. ਢੱਟ,ਜੋਤੀ ਰਾਣੀ ਐੱਚ. ਟੀ. ਅੱਡਾ ਦਾਖਾ,ਸਤਿਨਾਮ ਸਿੰਘ ਅੱਬੂਵਾਲ,ਹਰਪ੍ਰੀਤ ਸਿੰਘ ਨਾਗਰਾ,ਨਵੀਨ ਘਈ ਮੈਥ ਮਾਸਟਰ ਹਾਈ ਸਕੂਲ ਨਾਗਰਾ ਨੂੰ
ਸਨਮਾਨ ਚਿੰਨ੍ਹ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ।

ਸਰਬੱਤ ਦਾ ਭਲਾ ਚਰੀਟੇਬਲ ਟਰੱਸਟ ਵੱਲੋਂ ਪਿੰਡ ਸੰਦੋਹਾ ਵਿਖੇ ਲਾਇਆ ਫਰੀ ਮੈਡੀਕਲ ਚੈੱਕਅਪ ਕੈਂਪ

ਤਲਵੰਡੀ ਸਾਬੋ, 03 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿਖੇ ਸਰਬੱਤ ਦਾ ਭਲਾ ਚਰੀਟੇਬਲ ਟਰੱਸਟ ਵੱਲੋਂ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸਦਾ ਉਦਘਟਨ ਬਾਬਾ ਕਾਕਾ ਸਿੰਘ ਮਸਤੂਆਣਾ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ ਕੈਂਪ ਵਿੱਚ ਲਗਭਗ 300 ਮਰੀਜਾਂ ਦਾ ਚੈੱਕ ਅੱਪ ਡਾਕਟਰ ਹਰਮਨਪ੍ਰੀਤ ਸਿੰਘ ਭੰਗੂ ਵੱਲੋਂ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਾਈਆਂ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜੇ ਐਸ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਪਿੰਡ ਅਤੇ ਸ਼ਹਿਰਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਏ ਜਾਂਦੇ ਹਨ। ਰਿਟਾਇਰਡ ਡੀਈਓ ਬਲਜੀਤ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤੀਸਰਾ ਕੈਂਪ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਇਆ ਗਿਆ ਹੈ। ਇਸ ਮੌਕੇ ਬਲਜੀਤ ਜੋਧਪੁਰ, ਸਿਮਰਜੀਤ ਢਿੱਲੋਂ, ਰਘਵੀਰ ਕਾਕਾ, ਬਲਦੇਵ ਸਿੰਘ ਬਠਿੰਡਾ ਰਿਟਾਇਰਡ ਸੁਪਰਡੈਂਟ ਨਹਿਰੀ ਮਹਿਕਮੇ, ਤੇਜਿੰਦਰ ਸੰਦੋਹਾ, ਖੁਸ਼ੀ ਢਿੱਲੋਂ, ਜਗਦੀਪ ਮਾਨ, ਜੋਗਿੰਦਰ ਸਿੰਘ ਰਿਟਾਇਰਡ ਚੀਫ਼ ਫਾਰਮੇਸੀ ਅਫਸਰ, ਜੰਟਾ ਸਿੰਘ ਰਿਟਾਇਰ ਜਿਲਾ ਫਾਰਮੇਸੀ ਅਫਸਰ ਅਤੇ ਸੁਰਿੰਦਰ ਸਿੰਘ ਸੀਨੀਅਰ ਫਾਰਮੇਸੀ ਅਫਸਰ ਨੇ ਇਸ ਕੈਂਪ ਵਿਚ ਸੇਵਾਵਾਂ ਨਿਭਾਈਆਂ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਨਿਊ ਜਨਤਾ ਨਗਰ 'ਚ ਨਵੇਂ ਟਿਊਬਵੈਲ ਦਾ ਉਦਘਾਟਨ

ਲੁਧਿਆਣਾ,  03 ਸਤੰਬਰ (ਟੀ. ਕੇ. ) - ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ 'ਹਰ ਘਰ ਨਲ ਤੇ ਹਰ ਘਰ ਜਲ' ਦੀ ਸੁਵਿਧਾ ਤਹਿਤ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਵਾਰਡ ਨੰਬਰ 41 ਅਧੀਨ ਡਾਬਾ ਰੋਡ ਸਥਿਤ ਨਿਊ ਜਨਤਾ ਨਗਰ ਦੀ ਗਲੀ ਨੰਬਰ 9 ਵਿਖੇ 25 ਹਾਰਸ ਪਾਵਰ ਟਿਊਬਵੈਲ ਦਾ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਆਤਮ ਨਗਰ ਹਲਕੇ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਗਿਆ ਹੈ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਣ ਆਸ ਪਾਸ ਦੇ ਇਲਾਕਿਆਂ ਨੂੰ ਵੀ ਇਸਦਾ ਲਾਭ ਮਿਲੇਗਾ।ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ।

-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2  ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਦੂਸਰੇ ਦਿਨ ਸ਼ਾਨਦਾਰ ਮੁਕਾਬਲੇ ਹੋਏ

ਲੁਧਿਆਣਾ, 3 ਸਤੰਬਰ (ਟੀ. ਕੇ. ) - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਲੜੀਵਾਰ ਦੂਜੇ ਦਿਨ ਵਿੱਚ ਬਲਾਕ ਡੇਹਲੋ, ਖੰਨਾ, ਲੁਧਿਆਣਾ-2, ਸਿੱਧਵਾਂ ਬੇਟ ਅਤੇ ਸੁਧਾਰ ਵਿੱਚ ਤਹਿ ਕੀਤੇ ਸਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ ਜਿਸ ਵਿੱਚ ਅੰ-17 ਲੜਕੇ ਲੜਕੀਆਂ, 41-55  ਮੈਨ/ਵੂਮੈਨ ਸ਼ਾਮਲ ਹਨ। ਇਨ੍ਹਾਂ ਪੰਜਾਂ ਬਲਾਕਾਂ ਵਿੱਚ ਟੂਰਨਾਂਮੈਂਟ ਮਿਤੀ 2 ਸਤੰਬਰ ਤੋਂ 4 ਸਤੰਬਰ ਤੱਕ ਜਾਰੀ ਰਹਿਣਗੇ। 

ਬਲਾਕ ਪੱਧਰੀ ਖੇਡਾਂ ਬੀਤੇ ਕੱਲ੍ਹ 2 ਸਤੰਬਰ ਤੋਂ 10 ਸਤੰਬਰ 2023 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। 

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵੱਖ-ਵੱਖ ਵਰਗਾਂ  ਦੀਆਂ ਅੱਠ ਖੇਡਾਂ ਜਿਨ੍ਹਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਟੱਗ ਆਫ ਵਾਰ ਸ਼ਾਮਲ ਹਨ, ਦੇ ਮੁਕਾਬਲੇ ਕਰਵਾਏ ਜਾਣੇ ਹਨ।

ਉਨ੍ਹਾਂ ਇਸ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵਿੱਚ ਖੇਡ ਮੁਕਾਬਲਿਆਂ ਦੇ ਨਤੀਜੀਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਸ.ਸ.ਸ.ਸਮਾਰਟ ਸਕੂਲ, ਸਾਹਨੇਵਾਲ ਵਿਖੇ ਲੜਕਿਆਂ ਦੇ ਕਬੱਡੀ ਸਰਕਲ ਦੇ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਜਸਪਾਲ ਬਾਂਗਰ ਨੇ ਪਹਿਲਾਂ ਸਥਾਨ, ਸ.ਸ.ਸ.ਸਕੂਲ ਹਰਨਾਮਪੁਰਾ ਨੇ ਦੂਜਾ ਸਥਾਨ ਅਤੇ ਸ.ਸ.ਸ. ਸਕੂਲ ਉਮੈਦਪੁਰਾ ਟਿੱਬਾ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਐਚ.ਵੀ.ਐਮ. ਸਕੂਲ ਲੁਧਿਆਣਾ ਨੇ ਪਹਿਲਾਂ ਸਥਾਨ ਅਤੇ ਡੀਸੈਂਟ ਸਕੂਲ ਭਾਮੀਆਂ ਨੇ ਦੂਜਾ ਸਥਾਨ ਹਾਸਲ ਕੀਤਾ।

ਐਥਲੈਟਿਕਸ ਖੇਡ ਦੇ 100 ਮੀਟਰ ਦੌੜ ਮੁਕਾਬਲਿਆਂ ਵਿੱਚ ਅੰਜਲੀ ਕੁਮਾਰੀ, ਸਰਕਾਰੀ ਹਾਈ ਸਕੂਲ ਰਾਮਗੜ੍ਹ ਨੇ ਪਹਿਲਾਂ, ਕਾਜਲ ਨੇ ਦੂਜਾ ਅਤੇ ਅਮਨਜੋਤ ਸਰਕਾਰੀ ਹਾਈ ਸਕੂਲ ਪੱਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੇ ਵਿੱਚ ਮੁਸਕਾਨ ਕੌਰ, ਸਰਕਾਰੀ ਹਾਈ ਸਕੂਲ ਰਾਮਗੜ੍ਹ ਪਹਿਲਾਂ ਸਥਾਨ, ਰਾਇਨ, ਟੈਗੋਰ ਪਬਲਿਕ ਸਕੂਲ ਸਾਹਨੇਵਾਲ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀ ਰਿਆ ਤਿਵਾੜੀ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀ ਸਿਮਰਨਦੀਪ ਕੌਰ ਨੇ ਪਹਿਲਾਂ ਸਥਾਨ, ਮੁਸਕਾਨ ਕੌਰ ਦੂਜਾ ਅਤੇ ਅੰਜਲੀ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। 

ਫੁੱਟਬਾਲ ਖੇਡ ਅੰਡਰ-17 ਸਾਲ ਲੜਕਿਆਂ ਵਿੱਚ ਸ.ਸ.ਸ. ਸਕੂਲ ਸਹਿਬਾਣਾ ਨੇ ਪਹਿਲਾਂ ਸਥਾਨ ਬੁੱਢੇਵਾਲ ਨੇ ਦੂਜਾ ਅਤੇ ਕਨੇਚ ਨੂੰ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੀਆਂ ਅੰਡਰ-17 ਸਾਲ ਵਿੱਚ ਸਰਕਾਰੀ ਹਾਈ ਸਕੂਲ ਸਸਰਾਲੀ ਨੇ ਪਹਿਲਾਂ ਸਥਾਨ, ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਕੋਹਾੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਲੜਕਿਆਂ ਅੰਡਰ-17 ਸਾਲ ਵਿੱਚ ਯੂ.ਪੀ.ਐਸ.ਸੀ. ਜੈਨ ਪਬਲਿਕ ਸਕੂਲ ਨੇ ਪਹਿਲਾਂ, ਡੀਸੈਂਟ ਪਬਲਿਕ ਸਕੂਲ ਨੇ ਦੂਜਾ ਸਥਾਨ ਅਤੇ ਦਿਆਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕੀਆਂ ਅੰਡਰ-17 ਸਾਲ ਵਿੱਚ ਦਰਸ਼ਨ ਅਕੈਡਮੀ ਭਾਮੀਆਂ ਨੇ ਪਹਿਲਾਂ ਸਥਾਨ ਅਤੇ ਯੂ.ਪੀ.ਐਸ.ਸੀ. ਜੈਨ ਪਬਲਿਕ ਸਕੂਲ ਜਮਾਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਬਰਾੜ ਵਲੋਂ ਬਲਾਕ ਸੁਧਾਰ ਅਧੀਨ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਉਮਰ ਵਰਗ ਅੰ-17 ਫੁਟਬਾਲ ਵਿੱਚ ਪਿੰਡ ਮੋਹੀ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਪਿੰਡ ਮੁੱਲਾਪੁਰ ਦੀ ਟੀਮ ਨੇ ਦੂਜਾ ਸਥਾਨ ਅਤੇ ਖੰਡੂਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-17 ਸਾਲ ਲੜਕਿਆਂ ਵਿੱਚ ਪਿੰਡ ਬੱਦੋਵਾਲ ਦੀ ਟੀਮ ਨੇ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਮੁੱਲਾਪੁਰ ਮੰਡੀ ਦੀ ਟੀਮ ਨੇ ਦੂਜਾ ਸਥਾਨ ਅਤੇ ਸ.ਸ.ਸ. ਸਕੁਲ ਹਲਵਾਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਦੇ ਵਿੱਚ ਗੁਰੂਸਰ ਸੁਧਾਰ ਨੇ ਪਹਿਲਾਂ ਸਥਾਨ ਅਤੇ ਸੁਧਾਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕ ਦੇ ਸ਼ਾਟਪੁੱਟ ਈਵੈਂਟ ਲੜਕਿਆਂ ਵਿੱਚ ਤਨਵੀਰ ਸਿੰਘ ਨੇ ਪਹਿਲਾਂ ਸਥਾਨ ਅਤੇ ਜਗਦੀਸ ਸਿੰਘ, ਸਰਕਾਰੀ ਹਾਈ ਸਕੂਲ ਬੜੈਚ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਖੰਡੂਰ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਡੇਹਲੋਂ ਅਧੀਨ ਕਿਲ੍ਹਾ ਰਾਏਪੁਰ ਸਟੇਡੀਅਮ, ਲੁਧਿਆਣਾ ਵਿਖੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਕਬੱਡੀ ਨੈਸਨਲ ਸਟਾਇਲ ਅੰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਸਰੀਂਹ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਆਸੀ ਦੀ ਟੀਮ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਕੈਂਡ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰ-17 ਸਾਲ ਲੜਕੀਆਂ ਵਿੱਚ ਕਿਲਾ ਰਾਏਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰੰਡਰ-17 ਸਾਲ ਲੜਕਿਆਂ ਵਿੱਚ ਸਰਕਾਰੀ ਸ.ਸ.ਸ. ਸਕੂਲ ਖਾਨਪੁਰ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਸ.ਸ.ਸ. ਸਕੂਲ ਕਿਲਾ ਰਾਏਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਦ੍ਰਿਸ਼ਟੀ ਪਬਲਿਕ ਸਕੂਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਜਗੇੜਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 41 ਤੋਂ 55 ਸਾਲ ਪੁਰਸ਼ ਵਿੱਚ ਡੇਹਲੋਂ ਦੀ ਟੀਮ ਨੇ ਪਹਿਲਾਂ ਸਥਾਨ ਅਤੇ ਕਿਲਾ ਰਾਏਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਲਾਕ ਖੰਨਾ ਅਧੀਨ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿਖੇ ਖੋ-ਖੋ ਲੜਕੇ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸ.ਸ.ਸ. ਸਕੂਲ ਖੰਨਾਂ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸਕੂਲ ਈਸੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੇ ਅੰਡਰ-17 ਸਾਲ ਲੜਕੀਆਂ ਵਿੱਚ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸ.ਸ.ਸ. ਸਕੂਲ ਖੰਨਾਂ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸਕੂਲ ਈਸੜੂ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਅੰਡਰ-17 ਸਾਲ ਵਿੱਚ ਭਗਤ ਪੂਰਨ ਸਿੰਘ ਸੀ.ਸੈ. ਸਕੂਲ ਰਾਜੇਵਾਲ ਨੇ ਪਹਿਲਾਂ ਸਥਾਨ ਅਤੇ ਹਿੰਦੀ ਪੁੱਤਰੀ ਪਾਠਸ਼ਾਲਾ ਖੰਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਬਲਾਕ ਸਿੱਧਵਾਂ ਬੇਟ ਅਧੀਨ ਖੇਡ ਮੈਦਾਨ ਪਿੰਡ ਸਿੱਧਵਾਂ ਬੇਟ ਵਿਖੇ ਐਥਲੈਟਿਕ ਦੇ ਅੰ-14 ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਨਿਸ਼ਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ ਅਵਤਾਰ ਸਿੰਘ ਨੇ ਦੂਜਾ ਸਥਾਨ ਅਤੇ ਗੁਰਮਨਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ 400 ਮੀਟਰ ਈਵੈਂਟ ਦੇ ਵਿੱਚ ਬਲਰਾਜ ਸਿੰਘ ਨੇ ਪਹਿਲਾਂ ਸਥਾਨ, ਅਵਤਾਰ ਸਿੰਘ ਦੂਜਾ ਰੋਹਿਤ ਸਿੰਘ ਨੇ ਤੀਜਾ, ਉਮਰ ਵਰਗ 41 ਤੋਂ 55 ਸਾਲ ਵਿੱਚ 100 ਮੀਟਰ ਦੌੜ ਵਿੱਚ ਪ੍ਰਭਜੀਤ ਸਿੰਘ ਨੇ ਪਹਿਲਾ, ਗੁਰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੇ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸਿਮਰਨਪਾਲ ਕੌਰ ਨੇ ਦੂਜਾ ਸਥਾਨ ਅਤੇ ਸ਼ਗੁਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, 400 ਮੀਟਰ ਦੌਰੜ ਵਿੱਚ ਅਰਸ਼ਦੀਪ ਕੌਰ ਨੇ ਪਹਿਲਾਂ, ਵੀਰਪਾਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।

ਭਾਕਿਯੂ (ਏਕਤਾ-ਉਗਰਾਹਾਂ) ਨੇ ਪੰਜਾਬ ਸਰਕਾਰ ਦੁਆਰਾ ਹੜਤਾਲੀ ਮੁਲਾਜ਼ਮਾਂ ਉੱਤੇ ਐਸਮਾ ਲਾਗੂ ਕਰਨ ਦੀ ਕੀਤੀ ਸਖ਼ਤ ਨਿਖੇਧੀ ਅਤੇ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ 

ਚੰਡੀਗੜ੍ਹ 31 ਅਗਸਤ (ਗੁਰਕਿਰਤ ਜਗਰਾਓ /ਮਨਜਿੰਦਰ ਗਿੱਲ )ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਸ਼ਾਂਤਮਈ ਪ੍ਰਦਰਸ਼ਨ ਦੇ ਹੱਕ ਨੂੰ ਕੁਚਲਣ ਲਈ ਮਾਨ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਉੱਤੇ ਕਾਲਾ ਕਾਨੂੰਨ ਐਸਮਾ ਲਾਉਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਇਸ ਸਬੰਧੀ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮਾਨ ਸਰਕਾਰ ਮੋਦੀ ਸਰਕਾਰ ਦੇ ਫਾਸ਼ੀਵਾਦੀ ਰਸਤੇ ਉੱਤੇ ਚੱਲਦੀ ਹੋਈ ਸੰਵਿਧਾਨਿਕ ਹੱਕਾਂ ਦਾ ਘਾਣ ਕਰ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜ਼ਰੂਰੀ ਸੇਵਾਵਾਂ ਦੇ ਬਹਾਨੇ ਮਜ਼ਦੂਰਾਂ ਮੁਲਾਜ਼ਮਾਂ ਉੱਤੇ ਲਾਗੂ ਕੀਤਾ ਇਹ ਕਾਨੂੰਨ ਬਿਨਾਂ ਵਾਰੰਟ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਣ ਦਾ ਤਾਨਾਸ਼ਾਹੀ ਹੱਕ ਹਕੂਮਤ ਨੂੰ ਦਿੰਦਾ ਹੈ। ਇਸ ਦਾ ਦਾਇਰਾ ਕਿਸਾਨਾਂ ਸਮੇਤ ਸਮੂਹ ਮਿਹਨਤਕਸ਼ ਲੋਕਾਂ ਤੱਕ ਵਧਾਇਆ ਜਾ ਸਕਦਾ ਹੈ। ਖੁਦ ਧਰਨਿਆਂ, ਮੁਜ਼ਾਹਰਿਆਂ ਤੇ ਹੜਤਾਲਾਂ ਜ਼ਰ੍ਹੀਏ ਸੱਤਾ ਵਿੱਚ ਆਈ ਆਪ ਸਰਕਾਰ ਹੁਣ ਸੰਘਰਸ਼ਸ਼ੀਲ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਥਾਂ ਐਸਮਾ ਵਰਗੇ ਕਾਲੇ ਕਾਨੂੰਨ ਲਾਗੂ ਕਰਨ 'ਤੇ ਉੱਤਰ ਆਈ ਹੈ, ਜਿਸ ਨੂੰ ਪੰਜਾਬ ਦੇ ਜੁਝਾਰੂ ਲੋਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਚਿਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਆਪਣੇ ਜਾਇਜ਼ ਹੱਕਾਂ ਲਈ ਜੂਝ ਰਹੇ ਸੰਘਰਸ਼ਸ਼ੀਲ ਮੁਲਾਜ਼ਮਾਂ ਉੱਪਰ ਇਸ ਕਾਨੂੰਨ ਤਹਿਤ ਜਾਬਰ ਕਾਰਵਾਈ ਕਰਨ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਇਸ ਜਬਰ ਵਿਰੁੱਧ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਜਾਬਰ ਕਾਨੂੰਨ ਨੂੰ ਲਾਗੂ ਕਰਨ ਦਾ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਮੂਹ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਲੋਕਾਂ ਨੂੰ ਇਸ ਜਾਬਰ ਕਾਨੂੰਨ ਵਿਰੁੱਧ ਢੁੱਕਵੇਂ ਢੰਗਾਂ ਰਾਹੀਂ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ ਹੈ।

ਐਸਮਾ ਲਾ ਕੇ ਭਗਵੰਤ ਮਾਨ ਹਕੂਮਤ ਸਿਆਸੀ ਖੁਦਕਸ਼ੀ ਦੇ ਰਾਹ ਤੁਰੀ

ਜਗਰਾਓਂ ,31 ਅਗਸਤ (ਗੁਰਕਿਰਤ ਜਗਰਾਓ /ਮਨਜਿੰਦਰ ਗਿੱਲ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਹਕੂਮਤ ਨੇ ਪੰਜਾਬ 'ਚ ਜਰੂਰੀ ਸੇਵਾਵਾਂ ਮੇਨਟੀਨੈਸ ਐਕਟ (ਐਸਮਾ )ਲਾਗੂ ਕਰਕੇ ਆਪਣੀ ਸਿਆਸੀ ਖੁਦਕਸ਼ੀ ਦਾ ਰਾਹ ਚੁਣ ਲਿਆ ਹੈ। ਸੱਤਾ ਹਾਸਲ ਕਰਨ ਤੋਂ ਪਹਿਲਾਂ ਭਗਵੰਤ ਮਾਨ ਦੇ ਬਿਆਨ ਅਜੇ ਬੇਹੇ ਵੀ ਨਹੀਂ ਹੋਏ ਕਿ ਪੰਜਾਬ 'ਚ ਸਾਡੀ ਸਰਕਾਰ ਧਰਨਿਆਂ ਦੀ ਨੌਬਤ ਹੀ ਨਹੀਂ ਆਉਣ ਦੇਵੇਗੀ। ਪਰ ਪਿਛਲੇ ਡੇਢ ਸਾਲ ਦੇ ਅਰਸੇ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਲੋਕ, ਮੁਲਾਜ਼ਮ ਵਿਰੋਧੀ ਨੀਤੀ ਕਾਰਨ ਹਰ ਵਰਗ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਇਆ ਹੈ। ਕਿਤੇ ਪੰਚਾਇਤੀ ਜਮੀਨ ਚੋਂ ਹਿੱਸੇ ਦੀ ਮੰਗ ਕਰਦੇ ਮਜ਼ਦੂਰਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ। ਕਿਤੇ ਕੁੱਲਰੀਆਂ ਜ਼ਿਲ੍ਹਾ ਮਾਨਸਾ 'ਚ ਆਬਾਦਕਾਰ ਕਿਸਾਨਾਂ ਨੂੰ ਉਜਾੜਣ ਖ਼ਿਲਾਫ਼ ਸੰਘਰਸ਼ਸ਼ੀਲ  ਕਿਸਾਨ ਆਗੂਆਂ ਤੇ ਝੂਠੇ ਪਰਚੇ ਦਰਜ਼ ਕੀਤੇ ਹਨ। ਕਿਤੇ ਲੋਗੋਂਵਾਲ 'ਚ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ਼ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਕੱਚੇ ਅਧਿਆਪਕ ਪੱਕੇ ਹੋਣ ਲਈ ਟੈਂਕੀਆਂ ਤੇ ਚੜ੍ਹੇ ਬੈਠੇ ਹਨ। ਉਨਾਂ ਸਵਾਲ ਕੀਤਾ ਕਿ ਭਗਵੰਤ ਮਾਨ ਸਰਕਾਰ ਤੇ ਅਕਾਲੀ,ਕਾਂਗਰਸੀ ਹਕੂਮਤਾਂ ਨਾਲੋਂ ਕੀ ਫਰਕ ਹੈ? ਇਹ ਵਿਚਾਰ ਅੱਜ ਇੱਥੇ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ,ਜਨਰਲ ਸਕੱਤਰ ਕੰਵਲਜੀਤ ਖੰਨਾ, ਮੁਖਤਿਆਰ ਪੂਹਲਾ,ਜਸਵੰਤ ਜੀਰਖ ਅਤੇ  ਜਗਜੀਤ ਲਹਿਰਾ ਨੇ ਪੇਸ਼ ਕੀਤੇ। ਉਨਾਂ ਕਿਹਾ ਕਿ ਹੁਣ ਮੁਲਾਜਮਾਂ ਦੀ ਕਲਮ ਛੋੜ ਹੜਤਾਲ ਨੂੰ ਦਬਾਉਣ ਲਈ ਐਸਮਾ ਲਾਗੂ ਕਰਕੇ ਲੋਕ ਵਿਰੋਧੀ ਹਕੂਮਤ ਹੋਣ ਦਾ ਸਬੂਤ ਦੇ ਦਿੱਤਾ ਹੈ। ਉਨਾਂ ਕਿਹਾ ਕਿ ਪਹਿਲਾਂ ਕੱਚੇ ਅਧਿਆਪਕਾਂ ਨੂੰ ਪੱਕੇ ਤੌਰ 'ਤੇ ਕੱਚੇ ਕਰਕੇ ਅਤੇ ਹੁਣ ਸਕੂਲਾਂ 'ਚ ਵਿਜਟਿੰਗ ਅਧਿਆਪਕ ਭੇਜਣ ਦੇ ਹੁਕਮ ਚਾੜ੍ਹ ਕੇ ਭਗਵੰਤ ਮਾਨ ਨੇ ਨਿੱਜੀਕਰਨ ਦੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਨ ਦਾ ਮੋਦੀ ਵਾਲਾ ਰਾਹ ਫੜ ਲਿਆ ਹੈ। ਉਨਾਂ ਜ਼ੋਰ ਦੇਕੇ ਕਿਹਾ ਕਿ ਕਾਂਗਰਸ, ਅਕਾਲੀ,ਭਾਜਪਾ ਦੀਆਂ ਨੀਤੀਆਂ ਨਾਲੋਂ ਆਪ ਪਾਰਟੀ ਦਾ ਕੋਈ ਬੁਨਿਆਦੀ ਫ਼ਰਕ ਨਹੀਂ ਹੈ। 
 ਉਨਾਂ ਇਸ ਐਸਮਾ ਨਾਂ ਦੇ ਕਾਲੇ ਕਨੂੰਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਕਲਮਾਂ ਛੁਡਾਉਣ ਦੀਆਂ ਧਮਕੀਆਂ ਦੇ ਕੇ  ਭਗਵੰਤ ਮਾਨ ਅਪਣਾ ਅਸਲ ਕਿਰਦਾਰ ਸਾਹਮਣੇ ਲਿਆ ਰਿਹਾ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਸੰਘਰਸ਼ਾਂ ਦਾ ਕੰਧ ਤੇ ਲਿਖਿਆ ਇਤਿਹਾਸ ਪੜ੍ਹ ਲੈਣ ਕਿ ਜ਼ਬਰ ਅਤੇ ਡੰਡੇ ਦੇ ਜ਼ੋਰ ਨਾਲ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਸਗੋਂ ਹਕੂਮਤ ਦਾ ਜ਼ਬਰ ਸੰਘਰਸ਼ ਦਾ ਖੁਰਾਕ ਬਣੇਗਾ। ਉਨਾਂ ਸੰਘਰਸ਼ਸ਼ੀਲ ਮੁਲਾਜਮਾਂ ਨੂੰ ਇਨਾਂ ਗਿੱਦੜ ਭੱਬਕੀਆਂ ਤੋਂ ਨਾ ਡਰਨ ਤੇ ਨਾ ਘਬਰਾਉਣ ਦਾ ਸੰਦੇਸ਼ ਦਿੰਦਿਆਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਖੇਡਾਂ ਵਤਨ ਪੰਜਾਬ ਦੀਆਂ 2023 : ਬਲਾਕ ਸ਼ਹਿਣਾ ਦੇ ਮੁਕਾਬਲੇ ਸ਼ੁਰੂ, ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ

 ਵਿਧਾਇਕ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ

 ਪਬਲਿਕ ਸਟੇਡੀਅਮ ਭਦੌੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਚ ਚੱਲ ਰਹੇ ਹਨ ਮੁਕਾਬਲੇ

 ਖੋ ਖੋ ਵਿੱਚ ਅੰਡਰ 14 ਲੜਕੀਆਂ ਵਿੱਚ ਚੀਮਾ ਜੋਧਪੁਰ ਸਕੂਲ ਦੀ ਟੀਮ ਮੋਹਰੀ

ਭਦੌੜ, 31 ਅਗਸਤ (ਗੁਰਸੇਵਕ ਸੋਹੀ )

ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ' ਖੇਡਾਂ ਵਤਨ ਪੰਜਾਬ ਦੀਆਂ 2023 ' ਦੇ ਬਲਾਕ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ।

ਅੱਜ ਤੋਂ ਬਲਾਕ ਸ਼ਹਿਣਾ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਰੱਸਾਕਸ਼ੀ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਅਤੇ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਪਬਲਿਕ ਸਟੇਡੀਅਮ, ਭਦੌੜ ਵਿਖੇ ਅਤੇ ਫੁੱਟਬਾਲ ਤੇ ਖੋ-ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਖੇ ਸ਼ੁਰੂ ਹੋ ਗਏ ਹਨ, ਜੋ 2 ਸਤੰਬਰ ਤੱਕ ਚੱਲਣਗੇ।

ਇਸ ਮੌਕੇ ਐਮ ਐਲ ਏ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਸਟੇਡੀਅਮ ਵਿਖੇ ਪੁੱਜ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰਕ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਖੇਡਾਂ ਦੀ ਪਿਰਤ ਪਾਈ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵੀ ਜਾਰੀ ਰਹੇਗੀ ਤਾਂ ਜੋ ਪੰਜਾਬ ਵਿੱਚੋਂ ਵੱਡੀ ਗਿਣਤੀ ਨਾਮੀ ਖਿਡਾਰੀ ਪੈਦਾ ਕੀਤੇ ਜਾ ਸਕਣ।

ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਵਾਲੀਬਾਲ ਸ਼ੂਟਿੰਗ ਵਿੱਚ 110 ਖਿਡਾਰੀਆਂ ਨੇ ਭਾਗ ਲਿਆ। ਖੋ—ਖੋ ਵਿੱਚ ਕੁੱਲ 48 (4 ਟੀਮਾਂ) ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਲੜਕੀਆਂ ਵਿੱਚ ਸਸਸਸ ਚੀਮਾ ਜੋਧਪੁਰ ਦੀ ਟੀਮ ਪਹਿਲੇ ਅਤੇ ਅਕਾਲ ਅਕੈਡਮੀ ਦੂਜੇ ਸਥਾਨ ਅਤੇ ਸ.ਹ.ਸ. ਭੋਤਨਾ ਤੀਜੇ ਸਥਾਨ 'ਤੇ ਰਹੀ।

ਰੱਸਾਕਸ਼ੀ ਅੰਡਰ 14, 17 ਵਿੱਚ ਕੁੱਲ 156 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਵਿੱਚ ਸਰਕਾਰੀ ਮਿਡਲ ਸਕੂਲ ਅਲਕੜਾ ਦਾ ਪਹਿਲਾ ਸਥਾਨ ਰਿਹਾ ਅਤੇ ਸਸਸ ਟੱਲੇਵਾਲ ਦੂਜੇ ਸਥਾਨ 'ਤੇ ਰਹੀ। ਅੰਡਰ 14 ਸਾਲ ਲੜਕੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਢਿੱਲਵਾਂ ਪਹਿਲੇ ਅਤੇ ਆਰੀਆ ਭੱਟ ਚੀਮਾ ਦੂਜੇ ਸਥਾਨ 'ਤੇ ਰਹੀ। ਅੰਡਰ 17 ਵਿੱਚ ਸ਼ਿਵਾਲਿਕ ਸਕੂਲ ਤਪਾ ਮੋਹਰੀ ਰਿਹਾ।

ਫੁੱਟਬਾਲ ਵਿੱਚ ਕੁੱਲ 279 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਸਾਲ ਲੜਕੀਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਭਦੌੜ ਅੱਵਲ ਰਹੀ। ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਦਰਜੇ 'ਤੇ ਰਹੀ ਅਤੇ ਅੰਡਰ 17 ਸਾਲ ਵਿੱਚ ਵੀ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਸਥਾਨ 'ਤੇ ਰਹੀ।

ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਸਹਸ ਨੈਣੇਵਾਲ ਪਹਿਲੇ ਸਥਾਨ 'ਤੇ ਰਹੀ, ਅੰਡਰ 17 ਸਾਲ ਲੜਕੀਆਂ ਪਹਿਲੇ ਸਥਾਨ 'ਤੇ ਸਹਸ ਨੈਣੇਵਾਲ, ਦੂਜੇ ਸਥਾਨ 'ਤੇ ਸਸਸਸ ਬਖਤਗੜ੍ਹ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਹਸ ਨੈਣੇਵਾਲ ਪਹਿਲੇ 'ਤੇ ਰਹੀ ਅਤੇ ਸਸਸਸ ਬਖਤਗੜ੍ਹ ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਸਸਸਸ ਟੱਲੇਵਾਲ ਰਹੀ।

ਕਬੱਡੀ ਸਰਕਲ ਵਿੱਚ ਸਹਸ ਤਪਾ ਪਹਿਲਾ ਸਥਾਨ ਅਤੇ ਸਸਸ ਸਹਿਣਾ ਦੂਜੇ ਸਥਾਨ 'ਤੇ ਰਹੀ। ਅੰਡਰ 21 ਸਾਲ ਲੜਕੀਆਂ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਚੀਮਾ ਜੋਧਪੁਰ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਸਸ ਸਹਿਣਾ ਪਹਿਲੇ ਸਥਾਨ , ਪਬਲਿਕ ਸਟੇਡੀਅਮ ਭਦੌੜ ਕਲੱਬ ਦੀ ਟੀਮ ਦੂਜੇ ਸਥਾਨ ਅਤੇ ਸ ਮਿ ਸਕੂਲ ਅਲਕੜਾ ਤੀਜੇ ਸਥਾਨ 'ਤੇ ਰਹੀ।

ਐਥਲੈਟਿਕਸ ਗੇਮ ਵਿੱਚ ਕੁੱਲ 574 ਖਿਡਾਰੀਆਂ ਨੇ ਭਾਗ ਲਿਆ। 800 ਮੀ: ਈਵੈਂਟ ਵਿੱਚ ਅੰਡਰ 17 ਸਾਲ ਲੜਕੀਆਂ ਵਿੱਚੋਂ ਰਜਨੀ, ਮਹਿਕਪ੍ਰੀਤ ਕੌਰ, ਸ਼ਬਨਮ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹੀਆਂ। ਇਸੇ ਗਰੁੱਪ ਵਿੱਚ 3000 ਮੀਟਰ ਰੇਸ ਵਾਕ ਵਿੱਚ ਵਿਜੇ ਕੌਰ, ਰਮਨਦੀਪ ਪਹਿਲੇ, ਦੂਜੇ ਸਥਾਨ 'ਤੇ ਰਹੀਆਂ। ਅੰਡਰ 17 ਲੜਕੀਆਂ ਲੰਬੀ ਛਾਲ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਸਾਲ ਲੜਕਿਆਂ ਵਿੱਚੋਂ ਸਮੀਰ ਖਾਨ, ਪਰਦੀਪ ਸਿੰਘ, ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਪਹਿਲੀ ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ 

ਲੁਧਿਆਣਾ, 29 ਅਗਸਤ (ਟੀ. ਕੇ.) ਸੂਬੇ ਦੇ ਮਾਲ ਵਿਭਾਗ ਤਾਇਨਾਤ ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਰੋਸ ਵਜੋਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ  ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜਥੇਬੰਦੀਆਂ ਵਲੋਂ ਲਏ ਗਏ ਫੈਸਲੇ ਅਨੁਸਾਰ ਪਹਿਲੀ ਸਤੰਬਰ ਤੋਂ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ਼ ‘ਤੇ ਜਾਣਗੇ। ਉਨ੍ਹਾਂ ਦੱਸਿਆ ਕਿ  ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਵਿੱਚ ਪਟਵਾਰੀ ਬਲਕਾਰ ਸਿੰਘ, ਕਾਨੂੰਗੋ ਦਰਸ਼ਨ ਸਿੰਘ (ਮੌਜੂਦਾ ਨਾਇਬ ਤਹਿਸੀਲਦਾਰ, ਬਰੇਟਾ), ਤਹਿਸੀਲਦਾਰ ਵਿਪਨ ਭੰਡਾਰੀ (ਐਸ .ਡੀ. ਐੱਮ.) ਖ਼ਿਲਾਫ਼ ਕੁਰੱਪਸ਼ਨ ਐਕਟ ਦੀ ਧਾਰਾ 17-ਏ ਦੀ ਉਲ਼ੰਘਣਾ ਕਰਦਿਆਂ ਖਾਨਗੀ ਵਸੀਅਤ ਨੂੰ ਲੈ ਕੇ ਕਥਿਤ ਤੌਰ 'ਤੇ ਝੂਠਾ  ਮੁਕੱਦਮਾ ਦਰਜ ਕੀਤਾ ਗਿਆ ਕਿਉਂਕਿ ਇਹ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਸੰਬੰਧਿਤ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਮਾਲ ਤੋਂ ਧਾਰਾ 17-ਏ ਦੇ ਮੁਤਾਬਿਕ ਪ੍ਰਵਾਨਗੀ ਨਹੀਂ ਲਈ ਗਈ। ਉਕਤ ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਰਜ ਕੀਤਾ ਗਿਆ ਮੁਕੱਦਮਾ 31 ਅਗਸਤ ਤੱਕ ਰੱਦ ਨਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜਥੇਬੰਦੀਆਂ ਦੀਆਂ ਚੱਲੀਆਂ ਆ ਰਹੀਆਂ ਬਾਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਉਕਤ ਮਿਤੀ ਤੋਂ ਕਲਮ ਛੋੜ ਹੜਤਾਲ਼ 'ਤੇ ਚਲੇ ਜਾਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਕੌਮਾਂਤਰੀ ਖੇਡ ਦਿਵਸ ਮੌਕੇ ਵਿਧਾਇਕ ਛੀਨਾ ਵੱਲੋਂ ਨੌਜਵਾਨਾਂ ਨੂੰ ਖੇਡ ਕਿੱਟ ਸਪੁਰਦ ਕੀਤੀ

ਯੂਥ ਕਲੱਬ ਵਲੋਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ
 ਕਿਹਾ! ਨਸ਼ਿਆਂ ਨੂੰ ਹਰਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ
ਲੁਧਿਆਣਾ, 29 ਅਗਸਤ (ਟੀ. ਕੇ. ) -
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਅੱਜ ਅੰਤਰਰਾਸ਼ਟਰੀ ਖੇਡ ਦਿਵਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਵਾਰਡ ਨੰ: 22 ਵਿੱਚ ਯੂਥ ਸਰਵਿਸਿਜ਼ ਕਲੱਬ ਨੂੰ ਵੱਲੋਂ ਪੰਜਾਬ ਸਰਕਾਰ ਵਲੋਂ ਆਈ ਖੇਡ ਕਿੱਟ ਭੇਂਟ ਕੀਤੀ ਗਈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਕਿੱਟ ਪ੍ਰਾਪਤ ਕਰਨ 'ਤੇ ਵਿਧਾਇਕ ਛੀਨਾ ਦਾ ਯੂਥ ਸਰਵਿਸਿਜ਼ ਕਲੱਬ ਦੇ ਪ੍ਰਧਾਨ ਧੰਨੂ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ  ਧੰਨਵਾਦ ਕੀਤਾ ਗਿਆ। ਕਲੱਬ ਮੈਂਬਰਾਂ ਨੇ ਸਮੂਹਿਕ ਤੌਰ ਤੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਅਕਸਰ ਜਦੋਂ ਨੌਜਵਾਨ ਵਿਹਲੇ ਹੁੰਦੇ ਨੇ ਤਾਂ ਉਹ ਗਲਤ ਸੰਗਤ ਵਿੱਚ ਚਲੇ ਜਾਂਦੇ ਹਨ, ਪਰ ਹੁਣ ਕਲੱਬ ਅਤੇ ਐਮ ਐਲ ਏ ਦੇ ਸਹਿਯੋਗ ਨਾਲ ਉਹ ਖੇਡਾਂ ਵਿੱਚ ਦਿਲਚਸਪੀ ਦਿਖਾਉਣਗੇ।ਅੰਤਰਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨਾ ਤਾਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ, ਪਰ ਹੁਣ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। 
ਇੰਨਾ ਹੀ ਨਹੀਂ ਮੁੱਖ ਮੰਤਰੀ ਮਾਨ ਵੱਲੋਂ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵੰਡੇ ਗਏ। ਇਸੇ ਲੜੀ ਤਹਿਤ ਅੱਜ ਬਠਿੰਡਾ ਵਿੱਚ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਦੀ ਸ਼ੁਰੂਆਤ ਕੀਤੀ ਜਾਵੇਗੀ।   ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਨਸ਼ਾ ਆਪਣੇ ਸਿਖਰ 'ਤੇ ਰਿਹਾ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਹੀ ਇਕੋ ਇਕ ਵਿਕਲਪ ਹੈ, ਜਿਸ ਨਾਲ ਉਹ ਨਾ ਸਿਰਫ਼ ਨਸ਼ਾ ਛੱਡ ਸਕਣਗੇ, ਸਗੋਂ ਤੰਦਰੁਸਤ ਵੀ ਰਹਿਣਗੇ। ਇੱਕ ਚੰਗੇ ਸਮਾਜ ਦੀ ਕਲਪਨਾ ਕਰਨਗੇ ਅਤੇ ਆਪਣੇ ਪਰਿਵਾਰਾਂ ਦਾ ਵੀ ਖਿਆਲ ਰੱਖਣਗੇ।

ਪੀ.ਏ.ਯੂ. ਦੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ

ਲੁਧਿਆਣਾ 29 ਅਗਸਤ, (ਟੀ ਕੇ)  ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਪਾਰਕ ਕੰਪਨੀਆਂ ਵੱਲੋਂ ਵੱਡੀਆਂ ਤਨਖਾਹਾਂ ਸਹਿਤ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ | ਕਈ ਵਪਾਰਕ ਫਰਮਾਂ ਜਿਵੇਂ ਕਿ ਰਿਲਾਂਇਸ ਰਿਟੇਲ, ਐੱਚ ਡੀ ਐੱਫ ਸੀ ਬੈਂਕ, ਟਰਾਈਡੈਂਟ ਗਰੁੱਪ, ਆਈ ਪੀ ਐੱਲ ਬਾਇਓਲੋਜੀਕਲਜ਼ ਅਤੇ ਬੂੰਗੇ ਇੰਡੀਆ ਲਿਮਿਟਡ ਐੱਮ ਬੀ ਏ ਅਤੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ ਪੱਕੀਆਂ ਨੌਕਰੀਆਂ ਦੀ ਪੇਸ਼ਕਸ਼ ਕਰ ਚੁੱਕੀਆਂ ਹਨ | ਇਹ ਵਿਦਿਆਰਥੀ ਅਗਸਤ 2023 ਵਿਚ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ | 

ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ਼ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਨੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ 18 ਲੱਖ ਰੁਪਏ ਸਲਾਨਾ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ | ਐੱਮ ਬੀ ਏ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਦੀ ਮੁਹਿੰਮ ਨਵੰਬਰ 2022 ਵਿਚ ਸ਼ੁਰੂ ਹੋਈ ਸੀ | 

ਇਸ ਬਾਰੇ ਹੋਰ ਗੱਲ ਕਰਦਿਆਂ ਡਾ. ਖੁਸ਼ਦੀਪ ਧਰਨੀ ਨੇ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਕਿੱਤਾ ਮੁਹਾਰਤ ਨੂੰ ਵਿਕਸਿਤ ਕਰਨ ਅਤੇ ਆਪਣੇ ਆਪ ਨੂੰ ਕਾਰਪੋਰੇਟ ਜਗਤ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਲਾਹ ਦਿੱਤੀ | 

ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਧੇ ਐੱਮ ਬੀ ਏ ਵਿਦਿਆਰਥੀ ਨੌਕਰੀ ਹਾਸਲ ਕਰ ਚੁੱਕੇ ਹਨ | ਉਹਨਾਂ ਕਿਹਾ ਕਿ ਚੁਣੇ ਹੋਏ ਵਿਦਿਆਰਥੀਆਂ ਦੀ ਔਸਤਨ ਸਲਾਨਾ ਤਨਖਾਹ 7.20 ਲੱਖ ਰੁਪਏ ਹੈ | ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਨੌਕਰੀਆਂ ਲਈ ਵਧਾਈ ਦਿੱਤੀ ਅਤੇ ਨਾਲ ਦੀ ਨਾਲ ਹੋਰ ਵਿਦਿਆਰਥੀਆਂ ਨੂੰ ਉਦਯੋਗਿਕ ਫਰਮਾਂ ਦੀਆਂ ਲੋੜਾਂ ਮੁਤਾਬਿਕ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ | 

ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਨਿਰਦੇਸ਼ਕ ਵਿਦਿਆਰਥੀ ਭਲ਼ਾਈ ਡਾ. ਨਿਰਮਲ ਜੌੜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸਫਲ ਭਵਿੱਖ ਦੀ ਕਾਮਨਾ ਕੀਤੀ | ਯਾਦ ਰਹੇ ਕਿ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਸੰਬੰਧਿਤ ਫਰਮਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ | ਸਾਇੰਸ ਐਸੋਸੀਏਸ਼ਨ ਦੇ ਕਨਵੀਨਰ ਡਾ. ਸੁਖਮਨੀ ਨੇ ਇਹਨਾਂ ਵਿਦਿਆਰਥੀਆਂ ਦੀ ਤਿਆਰੀ ਲਈ ਭਾਸ਼ਣ ਲੜੀ, ਖੇਤ ਦੌਰੇ, ਉਦਯੋਗਾਂ ਦੇ ਦੌਰੇ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਪੱਖੋਂ ਅਹਿਮ ਭੂਮਿਕਾ ਨਿਭਾਈ | ਉਹਨਾਂ ਦੇ ਨਾਲ ਹੀ ਡਾ. ਬਬੀਤਾ ਕੁਮਾਰ ਨੇ ਵੀ ਸ਼ਾਨਦਾਰ ਸੰਪਰਕ ਕਾਰਜ ਕੀਤਾ | 

ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ ਨੇ ਸਕੂਲ ਆਪ ਬਿਜ਼ਨਸ ਸਟੱਡੀਜ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਉਹਨਾਂ ਨੌਕਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਰ ਵਿਚ ਹੋਰ ਖੋਜ ਕਾਰਜ ਕਰਦੇ ਰਹਿਣ |

ਵਾਤਾਵਰਨ ਦੀ ਸ਼ੁੱਧਤਾ ਲਈ ਮਾਨਵ ਸਹਾਰਾ ਕਲੱਬ ਫੂਲ ਟਾਊਨ ਦੀਆਂ ਸਰਗਰਮੀਆਂ ਲਗਾਤਾਰ ਜਾਰੀ

ਮਾਨਵਤਾ ਦੀਆਂ ਸੇਵਾਵਾਂ ਦੇ ਨਾਲ-ਨਾਲ ਹੁਣ ਤੱਕ ਲਗਾਏ 1600 ਬੂਟੇ
ਤਲਵੰਡੀ ਸਾਬੋ, 27 ਅਗਸਤ (ਗੁਰਜੰਟ ਸਿੰਘ ਨਥੇਹਾ)-
ਗਿਆਨੀ ਗੁਰਜੰਟ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਐਡਵੋਕੇਟ ਹਰਬੰਸ ਸਿੰਘ ਬੁੱਗਰ ਜੀ ਦੇ ਸਤਿਕਾਰਯੋਗ ਪਿਤਾ ਸ. ਅਜੈਬ ਸਿੰਘ ਜੀ ਗਿਆਨੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਪਿੰਡ ਬੁੱਗਰਾਂ ਜ਼ਿਲ੍ਹਾ ਬਠਿੰਡਾ ਸਥਾਨ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਮੌਕੇ ਮਾਨਵ ਸਹਾਰਾ ਕਲੱਬ (,ਰਜਿ.) ਫੂਲ ਟਾਊਨ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਹੁਣ ਤੱਕ 1600 ਬੂਟਾ ਆਸ ਪਾਸ ਦੇ ਖੇਤਰ ਵਿੱਚ ਲਗਾਇਆ ਜਾ ਚੁੱਕਾ ਹੈ। ਮਾਨਵਤਾ ਦੀ ਸੇਵਾ ਦੇ ਨਾਲ-ਨਾਲ ਜਿੱਥੇ ਕਲੱਬ ਦੀ ਇਹ ਇੱਕ ਨਿਵੇਕਲੀ ਪਹਿਲਕਦਮੀ ਹੈ, ਉੱਥੇ ਹੀ ਦੱਸਣਯੋਗ ਹੈ ਕਿ ਕਲੱਬ ਦੇ ਦਫ਼ਤਰ ਵਿਖੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਿੰਨੀ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਗਈ ਹੈ। ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ। ਆਪਣੀਆਂ ਮਾਨਵਤਾ ਦੀ ਸੇਵਾ ਦੀਆਂ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ ਮਾਨਵ ਸਹਾਰਾ ਕਲੱਬ। ਇਸ ਮੌਕੇ ਜਿੱਥੇ ਵੱਖ-ਵੱਖ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ ਉੱਥੇ ਹੀ ਉਕਤ ਕਲੱਬ ਦੀ ਟੀਮ ਨੇ ਆਪਣਾ ਫ਼ਰਜ਼ ਅਦਾ ਕੀਤਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਏ ਜਾਣ।

ਫਾਸ਼ੀਵਾਦੀ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਚੇਤਨਾ ਰਾਹੀਂ ਭਰਾਤਰੀ ਸਾਂਝ ਬਰਕਰਾਰ ਰੱਖਣ ਦਾ ਹੋਕਾ ਦੇਣ ਦਾ ਅਹਿਦ

ਲੁਧਿਆਣਾ , 27 ਅਗਸਤ (  ਟੀ. ਕੇ.  ) ਆਰ. ਐਸ. ਐਸ. ਦੇ ਇਸ਼ਾਰੇ 'ਤੇ ਦੇਸ਼ ਵਿੱਚ ਮਨੁੱਖਤਾ ਨੂੰ ਧਰਮਾਂ, ਜਾਤਾਂ , ਫ਼ਿਰਕਿਆਂ , ਇਲਾਕਿਆਂ ਵਿੱਚ ਵੰਡਕੇ ਇੱਕ ਦੂਜੇ ਖਿਲਾਫ ਨਫ਼ਰਤ ਫੈਲਾਉਣ ਦੀ ਸਿਆਸਤ ਨੂੰ ਭਾਂਜ ਦੇਣ ਲਈ ਅੱਜ ਇਨਸਾਨੀਅਤ ਦੇ ਝੰਡੇ ਹੇਠ ਇਕੱਠੇ ਹੋ ਕੇ ਫਾਸ਼ੀਵਾਦ ਖਿਲਾਫ ਇੱਕ ਜੁੱਟ ਹੋਣ ਦਾ ਅਹਿਦ ਲਿਆ।ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਅੱਜ ਸਰਵ ਸਾਂਝੀ ਜੱਥੇਬੰਦੀ “ਲੋਕ ਏਕਤਾ ਮੰਚ” ਦੀ ਸਥਾਪਨਾ ਕੀਤੀ ਗਈ ਜੋ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਰ. ਐਸ. ਐਸ. ਵੱਲੋਂ ਬੀ. ਜੇ. ਪੀ. ਸਰਕਾਰਾਂ ਰਾਹੀ ਨਫਰਤ ਫੈਲਾਕੇ ਕਰਵਾਏ ਜਾਂਦੇ ਫਿਰਕੂ ਫ਼ਸਾਦਾਂ ਦਾ ਵਿਰੋਧ ਕਰਗਾ। ਮੰਚ ਸਮਝਦਾ ਹੈ ਕਿ ਆਰ. ਐਸ. ਐਸ. ਦਾ ਉਦੇਸ਼ ਭਾਰਤੀ ਸਮਾਜ ਦੀ ਫਿਰਕੂ ਅਧਾਰ ‘ਤੇ ਮੁੜ ਢਾਂਚਾਬੰਦੀ ਕਰਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਅਤੇ ਮੰਨੂ ਸਿਮਰਤੀ ਵਾਲਾ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ। ਭਾਜਪਾ ਇਸ ਦਾ ਰਾਜਨੀਤਕ ਵਿੰਗ ਹੈ ਜਿਸ ਨੇ ਸਮਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਜਨਾਂ ਸੰਸਥਾਵਾਂ ਬਣਾਈਆਂ ਹੋਈਆਂ ਹਨ। ਸੰਘ ਪਰਿਵਾਰ ਦੀਆਂ ਇਹ  ਵੱਖ ਵੱਖ ਜੱਥੇਬੰਦੀਆਂ ਝੂਠੇ ਬਿਰਤਾਂਤ ਘੜਕੇ , ਭੜਕਾਊ ਪ੍ਰਚਾਰ ਕਰਕੇ ਤੇ ਝੂਠੀਆਂ ਅਫ਼ਵਾਹਾਂ ਫੈਲਾਕੇ ਅਤੇ ਹਿੰਦੂ ਧਾਰਮਿਕ ਦਿਵਸ ਮਨਾਉਣ ਦੇ ਨਾਂ ਹੇਠ ਫ਼ਿਰਕਾਪ੍ਰਸਤੀ ਫੈਲਾਕੇ ਫਿਰਕੂ ਸਫਬੰਦੀ ਕਰ ਰਹੀਆਂ ਹਨ।ਲੋਕਾਂ ਦੇ ਅਸਲ ਮੁੱਦੇ ਬੇਰੋਜਗਾਰੀ, ਮਹਿੰਗਾਈ, ਗਰੀਬੀ, ਗੁੰਡਾਗਰਦੀ ਆਦਿ ਹੱਲ ਕਰਨ ਦੀ ਬਜਾਏ ਫਿਰਕੂ ਅੰਧ ਰਾਸ਼ਟਰਵਾਦ ਨੂੰ ਇਹਨਾਂ ਨੇ ਵੱਡਾ ਹਥਿਆਰ ਬਣਾਇਆ ਹੋਇਆ ਹੈ ਅਤੇ ਸਰਕਾਰ ਨੂੰ ਰਾਸ਼ਟਰ ਦਾ ਦਰਜਾ ਦੇ ਕੇ ਸਰਕਾਰ ਦੀਆਂ ਨੀਤੀਆਂ ਦੀ ਅਲੋਚਕ ਆਵਾਜ਼ ਨੂੰ ਦਬਾਉਣ ਲਈ ਰਾਜ ਧ੍ਰੋਹ ਦਾ ਠੱਪਾ ਲਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦੀ ਦੇਸ਼ ਪ੍ਰਤੀ ਵਫ਼ਾਦਾਰੀ ਸ਼ੱਕੀ ਕਰਾਰ ਦੇ ਕੇ ਗੋਦੀ ਮੀਡੀਆ ਅਤੇ ਸੰਘ ਦੇ ਹੋਰ ਸਾਧਨਾ ਰਾਹੀਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭੜਕਾਈ ਜਾ ਰਹੀ ਹੈ।ਇਸਾਈਆਂ ਅਤੇ ਦਲਿਤਾਂ ਉੱਪਰ ਵੀ ਲਗਾਤਾਰ ਹਿੰਸਕ ਹਮਲੇ ਹੋ ਰਹੇ ਹਨ। ਮਨੀਪੁਰ ਵਿੱਚ ਭਰਾਮਾਰ ਲੜਾਈ ਦੌਰਾਨ 250 ਤੋਂ ਜ਼ਿਆਦਾ  ਚਰਚ ਤੋੜੇ ਗਏ ਹਨ। ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਅਤੇ ਕਿਰਤੀ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।
    ਆਰ. ਐਸ. ਐਸ. - ਭਾਜਪਾ ਹਕੂਮਤ ਦੇ ਹਮਲੇ ਦਾ ਦੂਜਾ ਰੂਪ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਆਰਥਿਕਤਾ ਉੱਪਰ ਹਮਲਾ ਹੈ। ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਵਿੱਚ ਜੁਟੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲ਼ੋਂ ਵੀ ਵੱਧ ਤੇਜ਼ੀ ਵਿਖਾ ਰਹੀ ਹੈ।ਇਸ ਲਈ ਦੇਸ਼ ਦੇ ਹਿੱਤ ਵਿੱਚ ਲੋਕਾਂ ਦਾ ਜੱਥੇਬੰਦ ਹੋਣਾ ਬੇਹੱਦ ਜ਼ਰੂਰੀ ਹੈ।
ਲੋਕ ਏਕਤਾ ਮੰਚ ਧਰਮਾਂ, ਜਾਤਾਂ ਅਤੇ ਹੋਰ ਵੰਡੀਆਂ ਤੋਂ ਉੱਪਰ ਉੱਠਦੇ ਭਾਈਚਾਰਕ ਸਾਂਝ ਅਤੇ ਸਮਾਜਿਕ ਸੱਦਭਾਵਨਾ ਦੀ ਰਾਖੀ ਲਈ ਸੰਜੀਦਾ ਨਾਗਰਿਕਾਂ ਅਤੇ ਲੋਕ ਜੱਥੇਬੰਦੀਆਂ ਵੱਲੋਂ ਮਿਲਕੇ ਬਣਾਇਆ ਸਾਂਝਾ ਮੰਚ ਹੈ। ਮੰਚ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਸੰਬੰਧ ਨਹੀਂ ਹੈ।ਮੰਚ ਵਿੱਚ ਸ਼ਾਮਲ ਹੋਣ ਵਾਲੇ ਲੋਕ ਆਪਣਾ ਰਾਜਨੀਤਕ ਸੰਬੰਧ ਅਤੇ ਪਹਿਚਾਣ ਬਾਹਰ ਰੱਖਕੇ ਵਿਅਕਤੀਗੱਤ ਰੂਪ ਵਿੱਚ ਇਸ ਵਿੱਚ ਸ਼ਾਮਲ ਹੋਣਗੇ।ਹਰ ਇਨਸਾਫ਼ ਪਸੰਦ ਵਿਅਕਤੀ ਅਤੇ ਜੱਥੇਬੰਦੀ ਨੂੰ ਇਸ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਪ੍ਰੋ: ਏ. ਕੇ. ਮਲੇਰੀ, ਜਸਵੰਤ ਜੀਰਖ, ਡਾ: ਹਰਬੰਸ ਗਰੇਵਾਲ, ਕਰਨਲ ਜੇ. ਐਸ. ਬਰਾੜ, ਅਜਮੇਰ ਦਾਖਾ, ਕਾਮਰੇਡ ਸੁਰਿੰਦਰ, ਰਾਕੇਸ਼ ਆਜ਼ਾਦ ਸ਼ਾਮਲ ਸਨ। ਅਗਲੀ ਵੱਡੀ ਮੀਟਿੰਗ ਛੇਤੀ ਹੀ ਹੋਰ ਲੋਕਾਂ ਨਾਲ ਤਾਲ ਮੇਲ ਕਰਕੇ ਕੀਤੀ ਜਾਵੇਗੀ।