ਧਰਮਕੋਟ,10 ਸਤੰਬਰ (ਜਸਵਿੰਦਰ ਸਿੰਘ ਰੱਖਰਾ)ਪਿਛਲੇ ਦਿਨੀਂ ਚੱਕ ਸਿੰਘਪੁਰਾ ਵਿਖੇ ਸੁਖਵਿੰਦਰ ਸਿੰਘ ਨਿਵਾਸੀ ਕੋਠੇ ਜੀਵਾਂ ਨੇ ਧਰਮਕੋਟ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਸਕਾਈ ਮਾਈਕਰੋ ਕੈਪੀਟਲ ਕੰਪਨੀ ਜਗਰਾਉਂ ਵਿਖੇ ਕੰਮ ਕਰਦਾ ਹੈ ਅਤੇ ਸਾਡੀ ਕੰਪਨੀ ਪਿੰਡਾਂ ਦੇ ਵਿਚ ਲੇਡੀਜ਼ ਗਰੁੱਪ ਬਣਾ ਕੇ ਉਨ੍ਹਾਂ ਨੂੰ ਕੰਮ ਕਰਨ ਲਈ ਕਰਜ਼ੇ ਦਿੱਦੀ ਹੈ ਅਤੇ ਜਿਸ ਦੀਆਂ ਬਾਅਦ ਵਿੱਚ ਕਿਸ਼ਤਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਬੀਤੀ 5 ਸਤੰਬਰ ਨੂੰ ਆਪਣੇ ਮੋਟਰਸਾਈਕਲ ਤੇ ਕਿਸ਼ਤਾਂ ਇਕੱਠੀਆਂ ਕਰਨ ਲਈ ਆਇਆ ਤਾਂ ਪਿੰਡ ਸਿੰਘਪੁਰਾ ਦੇ ਕੋਲ ਮੋਟਰਸਾਈਕਲ ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਧਮਕੀ ਦੇ ਕੇ ਉਸ ਦਾ ਬੈਗ ਖੋਹ ਲਿਆ ਜਿਸ ਵਿਚ 25 ਹਜ਼ਾਰ ਰੁਪਏ ਅਤੇ ਇੱਕ ਮੋਬਾਇਲ ਟੈਬਲਟ ਸੀ ਅਤੇ ਅਤੇ ਬੈਗ ਵਿੱਚ ਕੁੱਝ ਜ਼ਰੂਰੀ ਕਾਗਜ਼ ਸਨ। ਧਮਕੀ ਦਿੱਤੀ ਕਿ ਜੇਕਰ ਰੋਲਾ ਪਾਇਆ ਤਾਂ ਜਾਨ ਤੋਂ ਮਾਰ ਦਿਆਂਗੇ ਅਤੇ ਮੈਂ ਇਸ ਦੀ ਤੁਰੰਤ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਐੱਸ ਐੱਚ ਓ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਅਣਪਛਾਤੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਖੁਫੀਆਂ ਸੋਰਸ ਲਗਾਏ ਗਏ ਅਤੇ ਮੁੱਦਈ ਮੁਕੱਦਮਾ ਸੁਖਵਿੰਦਰ ਸਿੰਘ ਦੀ ਸ਼ਨਾਖਤ ਪਰੇਡ ਦੇ ਅਧਾਰ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਪੁੱਤਰ ਬੂਟਾ ਸਿੰਘ ਵਾਸੀ ਕਾਵਾਂ ਵਾਲਾ ਸੁਖਚੈਨ ਸਿੰਘ ਉਰਫ ਚੰਨੀ ਪੁੱਤਰ ਮਲਕੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਚੱਕ ਤਾਰੇਵਾਲਾ ਸੁਨੀਲ ਕੁਮਾਰ ਪੁੱਤਰ ਜਰਨੈਲ ਸਿੰਘ ਵਾਸੀ ਭੱਟੀ ਬਸਤੀ ਵਾਰਡ ਨੰਬਰ ਸੱਤ ਧਰਮਕੋਟ ਮਨਪ੍ਰੀਤ ਸਿੰਘ ਉਰਫ ਮਨੀ, ਪੁੱਤਰ ਰਾਜ ਕੁਮਾਰ ਸਾਹਮਣੇ ਵਾਸੀ ਪੈਟਰੋਲ ਪੰਪ ਧਰਮਕੋਟ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਦੋਸ਼ੀ ਕਰਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਤਾਰੇ ਵਾਲਾ ਗਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਧਰਮਕੋਟ ਦੀ ਮੁਕਦਮਾ ਦਰਜ ਵਿੱਚ ਗ੍ਰਿਫ਼ਤਾਰੀ ਬਾਕੀ ਹੈ ਅਤੇ ਦੋਸ਼ੀ ਮਨਪ੍ਰੀਤ ਪਾਸੋਂ ਦੇਸੀ ਕੱਟਾ 315 ਬੋਰ ਸਮੇਤ ਪੰਜ ਰੋਂਦ ਜਿੰਦਾਂ 315 ਦੋਸ਼ੀ ਸੁਖਚੈਨ ਸਿੰਘ ਉਰਫ ਚੰਨੀ ਪਾਸੋਂ ਇੱਕ ਕਿਰਪਾਨ ਲੋਹਾ ਸੁਨੀਲ ਕੁਮਾਰ ਪਾਸੋਂ ਇੱਕ ਕਾਪਾ ਲੋਹਾ ਮਨਪ੍ਰੀਤ ਸਿੰਘ ਉਰਫ ਮਨੀ ਪਾਸੋਂ ਇੱਕ ਖੰਡਾ ਲੋਹਾ ਬਰਾਮਦ ਕੀਤੇ। ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਖੋਏ ਗਏ 25 ਹਜ਼ਾਰ ਰੁਪਏ ਵਿੱਚੋਂ 12800/- ਬਰਾਮਦ ਕੀਤੇ ਜਾ ਚੁੱਕੇ ਹਨ। ਅਤੇ 12,200 ਅਤੇ ਸੈਮਸੰਗ ਟੈਬ ਵੀ ਇਹਨਾਂ ਵੱਲੋਂ ਖੁਰਦ ਬੁਰਦ ਕਰ ਦਿੱਤੇ ਗਏ ਹਨ। ਜਿਸ ਤੇ ਮੁਕੱਦਮਾ ਉਕਤ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਥਾਣਾ ਧਰਮਕੋਟ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਕੇ ਇਨ੍ਹਾਂ ਤੋਂ ਹੋਰ ਵੀ ਪੁੱਛ ਗਿੱਛ ਦੌਰਾਨ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ।