You are here

ਕਾ ਪਰਮਜੀਤ ਕੌਰ ਗੁੰਮਟੀ ਦੀ ਮਾਤਾ ਚਰਨਜੀਤ ਕੌਰ ਨੂੰ ਦਿੱਤੀ ਸਰਧਾਂਜਲੀ

ਬਰਨਾਲਾ ,10 ਸਤੰਬਰ  ( ਅਵਤਾਰ ਸਿੰਘ ਰਾਏਸਰ  )  ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਮਾ ਸੁਰਜੀਤ ਸਿੰਘ ਗੁੰਮਟੀ ਅਤੇ ਮਨਰੇਗਾ ਯੂਨੀਅਨ ਦੀ ਬਰਨਾਲਾ ਜ਼ਿਲ੍ਹਾ ਦੀ ਕਨਵੀਨਰ ਕਾ ਪਰਮਜੀਤ ਕੌਰ ਗੁੰਮਟੀ ਦੀ ਮਾਤਾ ਚਰਨਜੀਤ ਕੌਰ, ਜੋ ਕਿ ਪਿਛਲੇ ਦਿਨੀ ਨਾਮੁਰਾਦ ਬਿਮਾਰ ਕਾਰਣ ਚਲ ਵਸੇ ਸਨ, ਨਮਿਤ ਸਰਧਾਂਜਲੀ ਸਮਾਗਮ ਤੇ ਬੋਲਦਿਆਂ ਕਾ ਚੰਦ ਸਿੰਘ ਚੋਪੜਾ ਨੇ ਕਿਹਾ ਵਿਰਲੇ ਲੋਕ ਹੁੰਦੇ ਹਨ ਜੋ ਸਮਾਜ ਲਈ ਹੱਕ ਸੱਚ ਤੇ ਇਨਸਾਫ਼ ਦੀ ਲੜਾਈ ਲੜਨ ਲਈ ਹਮੇਸ਼ਾ ਆਗੂ ਰੋਲ ਨਿਭਾਉਂਦੇ ਹੋਏ ਆਪਣੀ ਪਛਾਣ ਛੱਡ ਕੇ ਜਾਂਦੇ ਹਨ  । ਸਰਦਾਰਨੀ ਚਰਨਜੀਤ ਕੌਰ ਗੁੰਮਟੀ ਵੀ ਅਜਿਹੇ ਲੋਕ ਪੱਖੀ ਪਰਿਵਾਰ ਵਿੱਚੋਂ ਸਨ , ਜਿੰਨਾ ਨੇ ਆਪਣੇ ਜੀਵਨ ਸਾਥੀ ਸੁਰਜੀਤ ਸਿੰਘ ਦੇ ਮੋਢੇ ਨਾਲ ਮੋਢਾ ਜੋੜਕੇ ਖਾੜਕੂਵਾਦ ਦੇ ਦਿਨਾਂ ਵਿੱਚ ਮੋਹਰੀ ਭੂਮਿਕਾ ਨਿਭਾਈ। ਕਾ ਚੋਪੜਾ ਨੇ ਕਿਹਾ ਕਿ ਮੈਂ ਇਸ ਪਰਿਵਾਰ ਨਾਲ ਪਰਿਵਾਰ ਵਾਂਗ ਵਰਤਿਆ ਹਾਂ ਤੇ ਪੂਰੇ ਪਰਿਵਾਰ ਨੇ ਹੀ ਲਾਲ ਝੰਡਾ ਉੱਚਾ ਚੁਕਿਆ ਅਤੇ ਗਰੀਬਾਂ, ਮਜਦੂਰਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤਾ। ਕਾਗਰਸ ਪਾਰਟੀ ਦੇ ਸੀਨੀਅਰ ਆਗੂ ਸ  ਜਸਮੇਰ ਸਿੰਘ ਬੜੀ ਨੇ ਮਾਤਾ ਚਰਨਜੀਤ ਕੌਰ ਗੁੰਮਟੀ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਮਾਤਾ ਜੀ ਬੜੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਘਰ ਆਏ ਹਰੇਕ ਲੋੜਵੰਦ ਨੂੰ ਕਦੇ ਖਾਲੀ ਨਹੀਂ ਮੋੜਦੇ ਸਨ। ਇਸ ਸਮੇਂ ਬੁਲਾਰਿਆਂ ਵਿੱਚ ਸਾਥੀ ਕਰਮਜੀਤ ਸਿੰਘ ਬੀਹਲਾ,ਦਿਹਾਤੀ ਮਜਦੂਰ ਸਭਾ ਦੇ  ਪਰਧਾਨ, ਭੋਲਾ ਸਿੰਘ ਕਲਾਲ ਮਾਜਰਾ, ਪਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ, ਅਦਬੀ ਸਾਂਝ ਦੇ ਸੰਪਾਦਕ ਅਵਤਾਰ ਸਿੰਘ ਰਾਏਸਰ, ਸੀ ਟੀ ਯੂ ਦੇ ਸੂਬਾਈ ਆਗੂ ਦੇਵ ਰਾਜ ਵਰਮਾ, ਆਰ ਐਮ ਪੀ ਡਾ ਯੂਨੀਅਨ ਦੇ ਜਿਲਾ ਪਰਧਾਨ ਅਮਰਜੀਤ ਕੁੱਕੂ, ਲਿਬਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਕਾਂਗਰਸ ਦੇ ਬਲਾਕ ਪ੍ਰਧਾਨ ਜਸਮੇਲ  ਸਿੰਘ ਬੜੀ, ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਢਿੱਲੋਂ, ਐਡਵੋਕੇਟ ਬਲਦੇਵ ਸਿੰਘ ਪੇਧਨੀ, ਜਸਵੀਰ ਸਿੰਘ ਖੇੜੀ, ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਸੇਰਪੁਰ ਦੇ ਆਗੂ ਮਾ ਈਸਰ ਸਿੰਘ ਧੀਮਾਨ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ ਖੇੜੀ, ਸਿੰਦਰ ਕੌਰ ਹੇੜੀਕੇ, ਉਗਰਾਹਾਂ ਗਰੁੱਪ ਦੇ ਜਿਲਾ ਪ੍ਰਧਾਨ ਕਮਲਜੀਤ ਕੌਰ ਬਾਜਵਾ, ਨਾਟਕਕਾਰ ਹਰਵਿੰਦਰ ਦੀਵਾਨਾ, ਆਰ ਐਮ ਪੀ ਆਈ ਦੇ ਜਿਲਾ ਸਕੱਤਰ ਮਲਕੀਤ ਸਿੰਘ ਵਜੀਦਕੇ ਅਤੇ ਕਾਗਰਸੀ ਆਗੂ ਗੁਰਮੇਲ ਸਿੰਘ ਮੌੜ ਸਮੇਤ ਵੱਡੀ ਗਿਣਤੀ ਲੋਕਾਂ ਨੇ ਮਾਤਾ ਚਰਨਜੀਤ ਕੌਰ ਗੁੰਮਟੀ ਨੂੰ ਸਰਧਾਂਜਲੀ ਅਰਪਿਤ ਕੀਤੀ।