You are here

ਪੰਜਾਬ

ਗਾਂਧੀ ਜੈਯੰਤੀ ਦੇ ਸੰਦਰਭ ਵਿਚ ਆਰੀਆ ਕਾਲਜ ਗਰਲਜ਼ ਵਿਚ ਸਮਾਗਮ 

ਲੁਧਿਆਣਾ, 29 ਸਤੰਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ 'ਚ ਕਾਲਜ ਦੇ 'ਗਾਂਧੀਅਨ ਸਟੱਡੀਜ਼ ' ਅਤੇ ਰੋਟਰੀ ਕਲੱਬ ਦੇ ਸਾਂਝੇ ਸਹਿਯੋਗ ਨਾਲ ਗਾਂਧੀ ਜੈਯੰਤੀ ਦੇ ਸੰਦਰਭ ਵਿਚ ਸਮਾਗਮ ਕਰਵਾਇਆ ਗਿਆ ਅਤੇ ਇਸ ਸਮਾਗਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਲਘੂ ਫ਼ਿਲਮ ‘ਮਹਾਤਮਾ ‘ਰਿਟਰਨ’ ਦਿਖਾਈ ਗਈ ਅਤੇ ਵਿਦਿਆਰਥੀਆਂ ਵੱਲੋਂ ਖ਼ੂਬਸੂਰਤ ਭਜਨ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਗਾਂਧੀ ਜੈਯੰਤੀ 'ਤੇ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੇ ਗਏ 'ਸਵੱਛਤਾ ਹੀ ਸੇਵਾ ਅਭਿਆਨ' ਤਹਿਤ ਕਾਲਜ ਦੇ ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਨੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਪੇਸ਼ ਕੀਤਾ। ਇਸ ਮੌਕੇ ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ  ਦੇ ਸਿਧਾਂਤਾਂ ਅਤੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਰਾਸ਼ਟਰ ਨੂੰ ਸਮਰਪਿਤ ਜੀਵਨ ਸਾਰਿਆਂ ਲਈ ਪ੍ਰੇਰਨਾਦਾਇਕ ਹੈ ਜਦ ਕਿ ਇੰਚਾਰਜ ਪ੍ਰਿੰਸੀਪਲ ਅਤੇ ਗਾਂਧੀਅਨ ਸਟੱਡੀ ਦੇ ਡਾਇਰੈਕਟਰ ਡਾ: ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਮਹਾਤਮਾ ਗਾਂਧੀ ਦੀ ਕੁਰਬਾਨੀ ਲਈ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਮਹਾਤਮਾ ਗਾਂਧੀ ਨੂੰ ਆਪਣੇ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ |

ਟਰਾਂਸਪੋਰਟ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਵਿਭਾਗਾਂ ਵੱਲੋਂ ਕੀਤਾ ਜਾ ਰਿਹਾ ਟਾਲਮਟੋਲ - ਜਥੇਬੰਦੀ 

ਮੰਨੀਆਂ ਮੰਗਾਂ ਤਰੁੰਤ ਲਾਗੂ ਨਾ ਕੀਤੀਆਂ ਤਾਂ  ਗੁਪਤ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ -ਆਗੂ 
ਲੁਧਿਆਣਾ, 29 ਸਤੰਬਰ (ਟੀ. ਕੇ.)
- ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਅਹੁਦੇਦਾਰਾਂ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ  ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 14,15 ਅਤੇ 16 ਅਗਸਤ ਨੂੰ ਠੇਕਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਗੁਲਾਮੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਪਟਿਆਲਾ ਪ੍ਰਸ਼ਾਸਨ ਵੱਲੋਂ 25 ਅਗਸਤ ਦੀ ਮੀਟਿੰਗ  ਮੁੱਖ ਮੰਤਰੀ ਪੰਜਾਬ ਨਾਲ ਤੈਅ ਕਰਵਾਈ ਗਈ ਸੀ ਪ੍ਰੰਤੂ ਸਰਕਾਰ ਸਰਕਾਰ ਵੱਲੋਂ ਮੀਟਿੰਗ ਮੁਲਤਵੀ  ਕਰਕੇ 14 ਸਤੰਬਰ ਦੀ ਮੀਟਿੰਗ ਤੈਅ ਕਰਵਾਈ ਗਈ ਪ੍ਰੰਤੂ ਸਰਕਾਰ ਵੱਲੋ ਫਿਰ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਸੀ, ਫਿਰ ਮੁਲਾਜ਼ਮਾਂ  ਵਿੱਚ ਰੋਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਜਿਸ ਨੂੰ ਵੇਖਦੇ ਹੋਏ ਯੂਨੀਅਨ ਨੇ ਫੈਸਲਾ ਕਰਦਿਆਂ 20 ਸਤੰਬਰ ਨੂੰ ਹੜਤਾਲ ਕੀਤੀ ਗਈ ਜਿਸ ਨੂੰ ਵੇਖਦੇ ਹੋਏ ਟਰਾਂਸਪੋਰਟ ਮੰਤਰੀ ਪੰਜਾਬ, ਸਟੇਟ ਟ੍ਰਾਂਸਪੋਰਟ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਮੰਤਰੀ  ਵੱਲੋਂ ਤਨਖਾਹ ਵਿਚ 5 ਫੀਸਦੀ ਦਾ ਵਾਧਾ ਜੋ ਪਿਛਲੇ ਸਮੇਂ ਦੀ ਪਿਛਲੀ ਸਰਕਾਰ  ਵੱਲੋਂ ਲਾਗੂ ਕੀਤਾ ਗਿਆ ਸੀ ਨੂੰ ਮਾਨ ਸਰਕਾਰ ਨੇ ਲਾਗੂ ਕਰਨ ਲਈ ਮੰਗ ਮੰਨ ਲਈ। 
 ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ 20 ਸਤੰਬਰ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਵਲੋਂ ਟ੍ਰਾਂਸਪੋਰਟ ਅਫਸਰਾਂ ਨੂੰ ਰਿਪੋਰਟਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨ ਦੇ ਲਈ ਕਿਹਾ ਗਿਆ ਤੇ ਮੁਲਾਜ਼ਮਾਂ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਗੱਲ ਕੀਤੀ ਭਾਵੇਂ ਬਲੈਕ ਲਿਸਟ ਜਾਂ ਅਪੀਲ ਖਾਰਜ ਹੋਵੇ ਸਭ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਮੰਗ ਤੇ ਸਹਿਮਤੀ ਬਣੀ ਪ੍ਰੰਤੂ ਪਨਬਸ ਅਤੇ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਵੱਲੋਂ ਟਰਾਂਸਪੋਰਟ ਮੰਤਰੀ ਦੇ ਕਹਿਣ  'ਤੇ ਵੀ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਕਰਕੇ ਅੱਜ ਫਿਰ ਮੁਲਾਜ਼ਮਾਂ ਨੂੰ ਮੁੜ ਤੋਂ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿਚ ਜਥੇਬੰਦੀ ਦੇ ਸੂਬਾਈ ਆਗੂ   ਜਲੋਰ ਸਿੰਘ , ਰੋਹੀ ਰਾਮ, ਬਲਵਿੰਦਰ ਸਿੰਘ ਰਾਠ , ਹਰਜਿੰਦਰ ਸਿੰਘ ਗੋਰਾ , ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ , ਸੰਦੀਪ ਸਿੰਘ ਗਰੇਵਾਲ ਅਤੇ ਸੁਖਪਾਲ ਸਿੰਘ ਹਾਜ਼ਰ ਹੋਏ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜੇਕਰ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ 
  2 ਅਕਤੂਬਰ ਨੂੰ ਜਥੇਬੰਦੀ ਵਲੋਂ ਰੈਲੀ ਕੀਤੀ ਜਾਵੇਗੀ ਅਤੇ ਸਰਕਾਰੀ ਰੈਲੀਆਂ ਵਿੱਚ ਡਿਊਟੀ ਨਾ ਕਰਕੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਿਆਸੀ ਰੈਲੀ ਹੋਵੇ ਭਾਵੇਂ ਸਰਕਾਰ ਦਾ ਕੋਈ ਨਿੱਜੀ ਕੰਮ ਹੋਵੇ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਮੁਲਾਜ਼ਮ ਰੈਲੀਆਂ ,ਆਫ਼ਤਾਂ,ਸਮੇਤ ਹੋਰ ਵਾਧੂ ਡਿਊਟੀਆਂ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ, ਜਿਸ ਦੀ  ਜੁੰਮੇਵਾਰ ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਜਥੇਬੰਦੀ ਹੁਣ ਗੁਪਤ ਐਕਸ਼ਨ ਵੀ ਕਰੇਗੀ।

ਗਲਾਡਾ ਨੇ ਪ੍ਰਮੋਟਰਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕੀਤੀ ਇਸ਼ਤਿਹਾਬਾਜ਼ੀ ਦਾ ਲਿਆ ਗੰਭੀਰ ਨੋਟਿਸ

- ਇਸ਼ਤਿਹਾਰਾਂ ਨੂੰ ਤੁਰੰਤ ਉਤਾਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 29 ਸਤੰਬਰ (ਟੀ. ਕੇ. ) -
ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਖ-ਵੱਖ ਪ੍ਰਮੋਟਰਾਂ ਨੂੰ ਅਥਾਰਟੀ ਤੋਂ ਲੋੜੀਂਦਾ ਲਾਇਸੈਂਸ ਲਏ ਬਿਨਾਂ ਜਨਤਕ ਥਾਵਾਂ 'ਤੇ ਇਸ਼ਤਿਹਾਰ ਲਗਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਮੋਟਰਾਂ ਨੂੰ ਆਰ.ਈ.ਆਰ.ਏ. ਅਧੀਨ ਰਜਿਸਟਰੇਸ਼ਨ ਤੋਂ ਬਾਅਦ ਅਥਾਰਟੀ ਤੋਂ ਲਾਇਸੈਂਸ ਲੈਣਾ ਪੈਂਦਾ ਹੈ। ਲਾਇਸੰਸ ਪ੍ਰਾਪਤ ਕਰਨ ਤੋਂ ਬਾਅਦ ਇੱਕ ਪ੍ਰਮੋਟਰ ਆਪਣੀ ਕਲੋਨੀ ਵਿੱਚ ਵਿਕਰੀ-ਖਰੀਦ ਦਾ ਇਸ਼ਤਿਹਾਰ ਦੇ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕੁੱਝ ਪ੍ਰਮੋਟਰਾਂ ਨੇ ਗਲਾਡਾ ਤੋਂ ਲਾਇਸੈਂਸ ਲਏ ਬਿਨਾਂ ਆਪਣੇ ਪ੍ਰੋਜੈਕਟਾਂ ਦਾ ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਇਸ਼ਤਿਹਾਰਬਾਜ਼ੀ ਹੋਰਡਿੰਗਜ਼ ਨੂੰ ਹਟਾਉਣ ਲਈ ਮੈਸਰਜ਼ ਜੀ.ਕੇ. ਹਾਊਸਿੰਗ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਵਰਧਮਾਨ ਅਮਰਾਂਤੇ ਪ੍ਰਾਈਵੇਟ ਲਿਮਿਟੇਡ, ਮੈਸਰਜ਼ ਐਸ.ਬੀ.ਪੀ. ਹਾਊਸਿੰਗ ਪ੍ਰਾਈਵੇਟ ਲਿਮਟਿਡ, ਮੈਸਰਜ਼ ਚੇਤਲੀ ਅਸਟੇਟ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ ਓਸਵਾਲ ਗ੍ਰੀਨਟੈਕ ਲਿਮਟਿਡ ਨਾਮਕ ਪ੍ਰਮੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਮੋਟਰਾਂ ਵੱਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਾ ਹਟਾਇਆ ਗਿਆ ਤਾਂ ਪਾਪਰਾ ਅਤੇ ਰੇਰਾ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪੀ.ਏ.ਯੂ. ਦੇ ਮਾਹਿਰਾਂ ਨੇ ਇਨਡੋਰ ਪੌਦਿਆਂ ਦੇ ਗੁਣਾਂ ਬਾਰੇ ਦੱਸਿਆ

ਲੁਧਿਆਣਾ 29 ਸਤੰਬਰ (ਟੀ. ਕੇ.) ਪੀ.ਏ.ਯੂ. ਦੇ ਮਾਹਿਰਾਂ ਨੇ ਅੱਜ ਇਕ ਉੱਚ ਪੱਧਰੀ ਵਾਰਤਾ ਵਿਚ ਘਰਾਂ ਦੇ ਅੰਦਰ ਰੱਖੇ ਜਾਣ ਵਾਲੇ ਪੌਦਿਆਂ ਦੇ ਜ਼ਰੀਏ ਹਵਾ ਦੀ ਸ਼ੁੱਧਤਾ ਅਤੇ ਹੋਰ ਗੁਣਾਂ ਬਾਰੇ ਜਾਣਕਾਰੀ ਦਿੱਤੀ|

 ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਨਡੋਰ ਹਵਾ ਦੇ ਪੱਧਰ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ਆਪਣਾ ਵਧੇਰੇ ਸਮਾਂ ਘਰਾਂ ਅਤੇ ਦਫ਼ਤਰਾਂ ਦੀਆਂ ਛੱਤਾਂ ਹੇਠ ਗੁਜ਼ਾਰਦੇ ਹਨ ਇਸਲਈ ਚੰਗੀ ਸਿਹਤ ਬਰਕਰਾਰ ਰੱਖਣ ਲਈ ਅੰਦਰੂਨੀ ਹਵਾ ਦੀ ਸ਼ੁੱਧਤਾ ਬੇਹੱਦ ਜ਼ਰੂਰੀ ਹੈ| ਉਹਨਾਂ ਨੇ ਕਿਹਾ ਕਿ ਖੋਜ ਨੇ ਸਾਬਤ ਕੀਤਾ ਹੈ ਕਿ ਘਰਾਂ ਅੰਦਰਲੀ ਹਵਾ ਬਾਹਰ ਦੀ ਹਵਾ ਨਾਲੋਂ 12 ਗੁਣਾ ਵਧੇਰੇ ਪ੍ਰਦੂਸ਼ਿਤ ਹੁੰਦੀ ਹੈ| ਇਸਦਾ ਕਾਰਨ ਇਮਾਰਤਾਂ ਦੀ ਸਮੱਗਰੀ ਅਤੇ ਹੋਰ ਚੀਜ਼ਾਂ ਦੀ ਵਰਤੋਂ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਵਿਚ ਪਿਆ ਹੁੰਦਾ ਹੈ| ਇਸ ਨਾਲ ਮਨੁੱਖ ਨੂੰ ਸਾਹ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ ਅਤੇ ਮਾਨਸਿਕ ਸਿਹਤ ਵਿਚ ਵਿਗਾੜ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ|

 ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਏਅਰ ਕੰਡੀਸ਼ਨਰਾਂ ਵੱਲੋਂ ਪੈਦਾ ਕੀਤੀ ਹਵਾ ਦਾ ਮਿਆਰ ਇਨਡੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ| ਉਹਨਾਂ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਅਰਾਮ ਤਾਂ ਦਿੰਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਮਕਾਨਾਂ ਅਤੇ ਇਮਾਰਤਾਂ ਅੰਦਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦਾ ਮਨੁੱਖ ਸਿਹਤ ਉੱਪਰ ਮਾੜਾ ਪ੍ਰਭਾਵ ਦਰਜ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ ਇਮਾਰਤੀ ਸਮੱਗਰੀ ਅਤੇ ਹੋਰ ਵਸਤੂਆਂ ਵੀ ਮਾੜੇ ਪੱਧਰ ਦੀ ਅੰਦਰੂਨੀ ਹਵਾ ਦਾ ਕਾਰਨ ਹਨ| ਉਹਨਾਂ ਨੇ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਹਵਾ ਦੇ ਪੱਧਰ ਬਾਰੇ ਦੁਬਾਰਾ ਸੋਚਣਾ ਅੱਜ ਦੇ ਸਮੇਂ ਦੀ ਲੋੜ ਹੈ|

 ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਦੇ ਮਾਹਿਰ ਡਾ. ਸ਼ਰਨਬੀਰ ਕੌਰ ਬੱਲ ਨੇ ਅੰਦਰੂਨੀ ਹਵਾ ਦੇ ਮਿਆਰ ਨੂੰ ਬਿਹਤਰ ਬਨਾਉਣ ਲਈ ਵੱਖ-ਵੱਖ ਤਕਨੀਕਾਂ ਦਾ ਜ਼ਿਕਰ ਕੀਤਾ| ਉਹਨਾਂ ਨੇ ਹਵਾ ਦੇ ਆਉਣ-ਜਾਣ ਦੇ ਬਕਾਇਦਾ ਢੰਗਾਂ ਦੇ ਨਾਲ-ਨਾਲ ਹਵਾ ਬਾਹਰ ਕੱਢਣ ਵਾਲੇ ਪੱਖਿਆਂ ਅਤੇ ਅੰਦਰ ਲਾਏ ਜਾ ਸਕਣ ਵਾਲੇ ਪੌਦਿਆਂ ਦਾ ਜ਼ਿਕਰ ਕੀਤਾ| ਇਨਡੋਰ ਪੌਦਿਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਨਾਲ ਹਵਾ ਦਾ ਪੱਧਰ ਸੁਧਰਦਾ ਹੈ ਅਤੇ ਜ਼ਹਿਰੀਲੇ ਤੱਤਾਂ ਦਾ ਰੂਪਾਂਤਰਣ ਹੋ ਕੇ ਚੰਗੀ ਸਿਹਤ ਸੰਭਵ ਹੋ ਸਕਦੀ ਹੈ| ਇਨਡੋਰ ਪੌਦੇ ਹਵਾ ਨੂੰ ਹੀ ਸ਼ੁੱਧ ਨਹੀਂ ਕਰਦੇ ਸਗੋ ਕੁਦਰਤ ਨਾਲ ਸਾਂਝ ਬਣਾ ਕੇ ਖੁਸ਼ੀ ਦੇ ਪਲ ਪੈਦਾ ਕਰਦੇ ਹਨ| ਨਾਲ ਹੀ ਹੁੰਮਸ ਘਟਾਉਣ ਅਤੇ ਕੁਦਰਤੀ ਹਵਾ ਅਨੁਕੂਲਣ ਦੇ ਸਾਧਨ ਵੀ ਇਹ ਪੌਦੇ ਹੋ ਸਕਦੇ ਹਨ| ਡਾ. ਬੱਲ ਨੇ ਕਿਹਾ ਕਿ ਇਨਡੋਰ ਪੌਦੇ ਲਗਾਉਣ ਨਾਲ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਦੀ ਹਵਾ ਦਾ ਮਿਆਰ ਬਿਨਾਂ ਸ਼ੱਕ ਸੁਧਾਰਿਆ ਜਾ ਸਕਦਾ ਹੈ|

 2018 ਵਿਚ ਹੋਈ ਇਕ ਖੋਜ ਦਾ ਜ਼ਿਕਰ ਕਰਦਿਆਂ ਡਾ. ਬੱਲ ਨੇ ਕਿਹਾ ਕਿ ਉਸ ਖੋਜ ਵਿਚ ਸਿੱਧ ਕੀਤਾ ਗਿਆ ਕਿ ਮਨੀ ਪਲਾਂਟ, ਸਿਨਗੋਨੀਅਮ, ਅਰੇਕਾ ਪਾਮ ਅਤੇ ਰਬੜ ਪਲਾਂਟ ਚਾਰ ਪੌਦਿਆਂ ਦੀ ਵਰਤੋਂ ਘਰੇਲੂ ਬਨਸਪਤੀ ਦੇ ਤੌਰ ਤੇ ਕੀਤੀ ਜਾਂਦੀ ਹੈ| ਵਿਉਂਤਬੰਦੀ ਕਰਕੇ ਇਹਨਾਂ ਪੌਦਿਆਂ ਨੂੰ ਵੱਖ-ਵੱਖ ਕਮਰਿਆਂ ਜਿਵੇਂ ਬੈਠਕ, ਸੌਣ ਕਮਰੇ, ਰਸੋਈ ਅਤੇ ਮਹਿਮਾਨ ਘਰ ਵਿਚ ਰੱਖਿਆ ਜਾ ਸਕਦਾ ਹੈ| ਵਧੇਰੇ ਪਰਖ ਲਈ ਸੂਖਮ ਯੰਤਰਾਂ ਦੀ ਵਰਤੋਂ ਕੀਤੀ ਗਈ| ਜਦੋਂ ਹਵਾ ਦੇ ਮਿਆਰ ਦੇ ਪੱਧਰ ਅਤੇ ਕਾਰਬਨ ਦੀ ਮਿਕਦਾਰ ਦੇ ਨਾਲ ਕਾਰਬਨ ਮੋਨੋਆਕਸਾਈਡ ਦੇ ਪੱਧਰ ਨੂੰ ਮਾਪਿਆ ਗਿਆ ਤਾਂ ਨਤੀਜਿਆਂ ਵਿਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲਿਆ| ਕਾਰਬਨ ਡੀਆਕਸੀਡ, ਕਾਰਬਨ ਮੋਨੋ ਆਕਸਾਈਡ ਆਦਿ ਦਾ ਪੱਧਰ ਹੁੰਮਸ ਅਤੇ ਤਾਪਮਾਨ ਦੇ ਨਾਲ-ਨਾਲ ਪੌਦਿਆਂ ਵਾਲੇ ਕਮਰਿਆਂ ਵਿਚ ਆਮ ਮਿਆਰ ਤੋਂ ਘੱਟ ਦਰਜ ਕੀਤਾ ਗਿਆ|
ਇਸਲਈ ਸਾਨੂੰ ਆਪਣੇ ਘਰਾਂ ਦੀ ਹਵਾ ਸ਼ੁੱਧ ਕਰਨ, ਕੁਦਰਤ ਨਾਲ ਜੁੜਨ ਅਤੇ ਸਜਾਵਟ ਲਈ ਇਨਡੋਰ ਪੌਦਿਆਂ ਨੂੰ ਆਪਣੇ ਘਰਾਂ ਦਾ ਹਿੱਸਾ ਬਨਾਉਣਾ ਚਾਹੀਦਾ ਹੈ|

ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਨ ਜ਼ਰੂਰੀ - ਖੁੱਡੀਆਂ

ਪੀ. ਏ. ਯੂ. ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਣ ਉੱਤੇ ਲਾਭਪਾਤਰੀਆਂ ਦੀ ਸਲਾਹ ਮਸ਼ਵਰਾ ਮਿਲਣੀ ਹੋਈ

ਲੁਧਿਆਣਾ, 29 ਸਤੰਬਰ (ਟੀ. ਕੇ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਉੱਤੇ ਲਾਭਪਾਤਰੀਆਂ ਦੀ ਸਲਾਹ-ਮਸ਼ਵਰਾ ਮਿਲਣੀ ਕਰਵਾਈ ਗਈ। ਭਾਰਤੀ ਖੇਤੀ ਖੋਜ ਪ੍ਰੀਸ਼ਦ-ਅਟਾਰੀ ਜ਼ੋਨ-1, ਲੁਧਿਆਣਾ ਅਤੇ ਪੀ.ਏ.ਯੂ. ਵੱਲੋਂ ਆਯੋਜਿਤ ਇਸ ਮਿਲਣੀ ਵਿਚ ਸ. ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮਿਲਣੀ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ. ਏ. ਯੂ. ਨੇ ਕੀਤੀ। ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਫਾਰਮਰਜ਼ ਕਮਿਸ਼ਨ, ਡਾ. ਆਰ.ਕੇ. ਸਿੰਘ, ਏ.ਡੀ ਜੀ., ਆਈ. ਸੀ. ਏ. ਆਰ. ਅਤੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ, ਅਟਾਰੀ, ਜੋਨ-1 ਲੁਧਿਆਣਾ ਇਸ ਮਿਲਣੀ ਵਿਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

 ਪੰਜਾਬ ਭਰ ਤੋਂ ਆਏ ਅਗਾਂਹਵਾਧੂ ਕਿਸਾਨਾਂ, ਪੀ. ਏ. ਯੂ. ਵਿਗਿਆਨੀਆਂ ਅਤੇ ਗੁਆਂਢੀ ਸੂਬਿਆਂ ਦੇ ਕੇ. ਵੀ.ਕੇ. ਦੇ ਮਾਹਿਰਾਂ ਨੇ ਹਰੇ ਇਨਕਲਾਬ ਦੇ ਬਾਨੀ ਡਾ. ਐੱਮ. ਐੱਸ ਸਵਾਮੀਨਾਥਨ ਦੇ ਸਵਰਗਵਾਸ ਹੋਣ ਤੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ. ਐੱਮ. ਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਡਾ. ਸਵਾਮੀਨਾਥਨ ਦੀ ਦੂਰ-ਦ੍ਰਿਸ਼ਟੀ ਪ੍ਰਤੀ ਸਮੁੱਚੇ ਦੇਸ਼ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ।  

ਸ. ਖੁੱਡੀਆਂ ਨੇ ਕਿਹਾ ਕਿ ਡਾ. ਸਵਾਮੀਨਾਥਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਹਰੀ ਕ੍ਰਾਂਤੀ ਲਿਆ ਕੇ ਕਣਕ-ਝੋਨੇ ਦੇ ਅੰਬਾਰ ਲਗਾਉਣ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਨਾਲ ਝਾੜ ਵਿਚ ਇਜ਼ਾਫ਼ਾ ਹੋਇਆ ਹੈ ਪਰ ਇਸਦੇ ਨਾਲ ਨਾਲ ਫਸਲਾਂ ਦਾ ਰਹਿੰਦ-ਖੂੰਹਦ ਵੀ ਵਧਿਆ ਹੈ, ਜਿਸਦਾ ਉਚਿਤ ਪ੍ਰਬੰਧਣ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਤਾਂ ਜੋ ਕੁਦਰਤੀ ਸੋਮਿਆਂ ਦਾ ਰੱਖ-ਰਖਾਅ ਹੋ ਸਕੇ ਅਤੇ ਵਾਤਾਵਰਨ ਵੀ ਪਲੀਤ ਨਾ ਹੋਵੇ। ਪਰਾਲੀ ਪ੍ਰਬੰਧਣ ਨੂੰ ਗੰਭੀਰਤਾ ਨਾਲ ਲੈਣ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨ ਲਈ ਕਿਹਾ ਕਿਉਂਕਿ ਇਸ ਨਾਲ ਜਿੱਥੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ ਉੱਥੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਭੱਠਿਆਂ, ਥਰਮਲ ਪਲਾਂਟਾਂ ਅਤੇ ਗੈਸ ਪਲਾਂਟਾਂ ਆਦਿ ਵਿਚ ਪਰਾਲੀ ਦੀ ਉਪਯੋਗਤਾ ਤੇ ਚਾਣਨ ਪਾਉਂਦਿਆਂ ਉਨ੍ਹਾਂ ਇਸਨੂੰ ਜ਼ਮੀਨ ਵਿਚ ਵਾਹੁਣ ਦੀ ਸਿਫ਼ਾਰਸ਼ ਕੀਤੀ, ਜਿਸ ਨਾਲ ਧਰਤੀ  ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ। ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਨਵੀਂ ਖੇਤ ਮਸ਼ੀਨਰੀ ਦੀ ਵਰਤੋਂ ਦੀ ਸਿਫਾਰਸ਼ ਕਰਦਿਆਂ ਉਨ੍ਹਾਂ ਨੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਦੱਸਿਆ। ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਹੋ ਰਹੀ ਕਮੀ ਤੇ ਤੱਸਲੀ ਪ੍ਰਗਟ ਕਰਦਿਆਂ ਉਨ੍ਹਾਂ ਇਸਨੂੰ ਸਾਂਝੇ ਉਪਰਾਲਿਆਂ ਨਾਲ ਜ਼ੀਰੋ ਬਰਨਿੰਗ ਤੇ ਲਿਆਉਣ ਲਈ ਕਿਹਾ ਤਾਂ ਜੋ ਜਾਨ ਮਾਲ ਦੀ ਰਾਖੀ ਹੋਣ ਦੇ ਨਾਲ ਨਾਲ ਵਾਤਾਵਰਨ ਦੀ ਸ਼ੁੱਧਤਾ ਵੀ ਕਾਇਮ ਰਹਿ ਸਕੇ।

ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਡਾ. ਸਵਾਮੀਨਾਥਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਣਕ ਤੋਂ ਬਾਅਦ ਝੋਨਾ ਡਾ. ਸਵਾਮੀਨਾਥਨ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਯਤਨਾਂ ਸਦਕਾ ਹੀ ਆਇਆ। ਵੱਧ ਝਾੜ ਅਤੇ ਯਕੀਨਣ ਮੰਡੀਕਰਨ ਕਰਕੇ ਅੱਜ ਪੰਜਾਬ ਵਿਚ ਝੋਨੇ ਦੀ ਕਾਸ਼ਤ ਵੱਧ ਹੋ ਰਹੀ ਹੈ। ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਮਸ਼ੀਨਰੀ ਅਤੇ ਤਕਨੀਕਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2005 ਵਿਚ ਵਿਕਸਿਤ ਹੋਏ ਹੈਪੀ ਸੀਡਰ ਤੋਂ ਲੈ ਕੇ ਹੁਣ ਤੱਕ ਕਈ ਮਸ਼ੀਨਾਂ ਆ ਗਈਆਂ ਹਨ, ਜਿਨ੍ਹਾਂ ਨਾਲ ਅਸੀਂ ਪਰਾਲੀ ਦਾ ਉਚਿਤ ਪ੍ਰਬੰਧਣ ਕਰ ਸਕਦੇ ਹਾਂ। ਸਰਫੇਸ ਸੀਡਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਨਾਲ ਕਣਕ ਦੀ ਬਿਜਾਈ ਅਤੇ ਪੁੰਗਾਰ ਜਲਦੀ ਹੁੰਦਾ ਹੈ, ਖਰਚੇ ਅਤੇ ਪਾਣੀ ਦੀ ਬੱਚਤ ਹੋਣ ਦੇ ਨਾਲ ਨਾਲ ਗੁੱਲੀ ਡੰਡੇ ਵਰਗੇ ਨਦੀਨਾਂ ਅਤੇ ਫ਼ਸਲ ਦੇ ਡਿੱਗਣ ਤੋਂ ਰਾਹਤ ਮਿਲਦੀ ਹੈ ਅਤੇ ਤੂੜੀ ਅਤੇ ਝਾੜ ਵੱਧ ਹਾਸਲ ਹੁੰਦਾ ਹੈ। ਜ਼ਮੀਨ ਨੂੰ ਪੋਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਭੂਮੀ ਦੀ ਸਿਹਤ ਠੀਕ ਰਹਿੰਦੀ ਹੈ ਉੱਥੇ ਖਾਦਾਂ ਤੇ ਖਰਚੇ ਘੱਟ ਹੁੰਦੇ ਹਨ ਅਤੇ ਵਾਤਾਵਰਨ ਵੀ ਬਚਿਆ ਰਹਿੰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦਾ ਉਚਿਤ ਪ੍ਰਬੰਧਣ ਕਰਨ ਲਈ ਸਾਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਅਸੀਂ ਜ਼ੀਰੋ ਬਰਨਿੰਗ ਦੇ ਮਿੱਥੇ ਟੀਚੇ ਨੂੰ ਹਾਸਲ ਕਰ ਸਕੀਏ।

ਇਸ ਮੌਕੇ ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਜੀਵ-ਜੰਤੂਆਂ ਲਈ ਆਕਸੀਜਨ ਦੀ ਮਹੱਤਤਾ ਤੇ ਚਾਣਨਾ ਪਾਉਂਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਆਕਸੀਜਨ ਖਤਮ ਕਰ ਲੈਂਦੇ ਹਾਂ ਅਤੇ ਕਾਰਬਨ ਮੋਨੋਆਕਸਾਇਡ ਪੈਦਾ ਕਰ ਰਹੇ ਹਾਂ, ਜੋ ਸਮੁੱਚੇ ਜੀਵ-ਜੰਤੂਆਂ ਲਈ ਘਾਤਕ ਸਿੱਧ ਹੁੰਦੀ ਹੈ। ਕੁਦਰਤੀ ਕਰੋਪੀਆਂ ਤੋਂ ਬਚਣ ਲਈ ਪਰਾਲੀ ਨੂੰ ਨਾ ਸਾੜਨ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਸੋਧ ਕੇ ਡੰਗਰਾਂ ਦੇ ਖਾਣ ਲਈ ਵਰਤਣ ਦੀ ਸਿਫਾਰਸ਼ ਕੀਤੀ।

ਇਸ ਮੌਕੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ ਅਟਾਰੀ ਜ਼ੋਨ-ੀ ਨੇ ਇਸ ਮਿਲਣੀ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਦਾ ਨਿੱਘਾ ਜੀ ਆਇਆਂ ਕਰਦਿਆਂ ਆਈ. ਸੀ. ਏ. ਆਰ. ਵਲੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿਚ ਕੇ.ਵੀ.ਕੇ’ਜ਼ ਰਾਹੀਂ ਜਾਣਕਾਰੀ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਣ ਪ੍ਰੋਜੈਕਟ ਉੱਤੇ ਸਾਲ 2023-24 ਦੀ ਯੋਜਨਾਬੰਦੀ ਵੀ ਸਾਂਝੀ ਕੀਤੀ। ਪੰਜਾਬ ਵਿਚ ਜ਼ੀਰੋ ਬਰਨਿੰਗ ਦੇ ਉਦੇਸ਼ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕੇ.ਵੀ.ਕੇ’ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀਆਂ ਲਗਾਉਣ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਰੋਡ ਮੈਪ ਅਤੇ ਫਸਲ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਉੱਤੇ ਰੀਵਿਊ ਵਰਕਸ਼ਾਪ ਦੀ ਈ-ਪਬਲੀਕੇਸ਼ਨ ਵੀ ਰਿਲੀਜ਼ ਜਾਰੀ ਕੀਤੀ।

ਇਸ ਮੌਕੇ ਡਾ. ਆਰ.ਕੇ. ਸਿੰਘ, ਏ ਡੀ ਜੀ, ਆਈ ਸੀ ਏ ਆਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਵਿੱਚ ਪੀ.ਏ.ਯੂ. ਦੇ ਵਿਗਿਆਨੀ ਬਹੁਤ ਵੱਡੀ ਭੂਮਿਕਾ ਨਿਭਾਅ ਰਹੇ ਹਨ ਪਰ ਸਾਨੂੰ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਰਾਜਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆ ਰਹੀ ਹੈ ਤਾਂ ਪੰਜਾਬ ਵਿੱਚ ਵੀ ਅਸੀਂ ਜ਼ੀਰੋ ਬਰਨਿੰਗ ਦੇ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਭਾਰਤ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣ ਪਾਉਂਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।

ਇਸ ਮੌਕੇ ਡਾ. ਗੁਰਸਾਹਿਬ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ; ਸੁਪਰ ਸੀਡਰ, ਹੈਪੀ ਸੀਡਰ ਅਤੇ ਸਰਫੇਸ ਸੀਡਰ ਦੇ ਨਾਲ ਨਾਲ ਇਨ ਸਿਟੂ ਅਤੇ ਐਕਸ ਸਿਟੂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਅਪਣੇ ਖੇਤਾ ਵਿਚ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਅਤੇ ਵਰਤੀ ਜਾ ਰਹੀ ਖੇਤ ਮਸ਼ੀਨਰੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਬਾਹਰਲੇ ਸੂਬਿਆਂ ਦੇ ਖੇਤੀ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਇਸ ਮੌਕੇ ਪਰਾਲੀ ਪ੍ਰਬੰਧਨ ਉੱਤੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਕੇ.ਵੀ.ਕੇ. ਵੱਲੋਂ ਵੀ ਨੁਮਾਇੰਸ਼ਾਂ ਲਗਾਈਆਂ ਗਈਆਂ।

ਆਰੀਆ ਕਾਲਜ  ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਲੈਕਚਰ ਕਰਵਾਇਆ ਗਿਆ 

ਲੁਧਿਆਣਾ, 28 ਸਤੰਬਰ (ਟੀ. ਕੇ.)  ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਐਨਐਸਐਸ ਯੂਨਿਟ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਚੂਹੜਪੁਰ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪਿੰਡ ਦੀਆਂ ਵਿਦਿਆਰਥਣਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਾਰੇ ਜਾਗਰੂਕ ਕਰਨ ਲਈ ਲੈਕਚਰ ਦਿੱਤਾ ਗਿਆ।  ਇਸ ਮੌਕੇ ਡਾ: ਰਜਨੀ ਬਾਲਾ, ਇੰਚਾਰਜ ਐਨ.ਐਸ.ਐਸ. ਨੇ "ਸਵੱਛਤਾ ਮਹੱਤਵਪੂਰਨ ਕਿਉਂ ਹੈ" ਵਿਸ਼ੇ 'ਤੇ ਪ੍ਰੇਰਕ ਲੈਕਚਰ ਦੇ ਨਾਲ-ਨਾਲ ਸਵੱਛ ਭਾਰਤ, ਸਵੱਛ ਸਰੀਰ, ਸਵੱਛ ਮਨ ਅਤੇ ਸਵੱਛ ਵਾਤਾਵਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਪੋਸਟਰ ਵੀ ਪੇਸ਼ ਕੀਤੇ।  ਐਨ. ਐਸ. ਐਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ: ਐਸ.ਐਮ.  ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਅਤੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਸਫ਼ਾਈ ਜ਼ਰੂਰੀ ਹੈ।  ਇਸ ਲਈ ਹਰ ਨਾਗਰਿਕ ਨੂੰ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।  ਇੰਚਾਰਜ ਡਾ. ਮਮਤਾ ਕੋਹਲੀ ਨੇ ਐਨ. ਐਸ. ਐਸ. ਯੂਨਿਟ ਨੂੰ 'ਸਵੱਛਤਾ ਹੀ ਸੇਵਾ' ਮਿਸ਼ਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ।

ਨੂਰੀ ਜਾਮਾ ਮਸਜਿਦ ਦਾਖਾ ਵਿਖੇ ਕਰਵਾਇਆ ਜਲਸਾ, ਸ਼ਹਿਰ ਅੰਦਰ ਕੱਢਿਆ ਜਲੂਸ 

ਮੁਸਲਿਮ ਭਾਈਚਾਰੇ ਵੱਲੋਂ ਆਪਣੇ ਰਹਿਬਰ ਨਬੀ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਨ ਬੜੇ ਹੀ ਹਰਸ਼ੋ-ਹਲਾਸ਼ ਨਾਲ ਮਨਾਇਆ
ਮੁੱਲਾਂਪੁਰ ਦਾਖਾ, 28 ਸਤੰਬਰ  (ਸਤਵਿੰਦਰ ਸਿੰਘ ਗਿੱਲ)
ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਆਪਣੇ ਨਬੀ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਨ ਸੁੰਨੀ ਨੂਰੀ ਜਾਮਾ ਮਸਜਿਦ ਮੁੱਲਾਂਪੁਰ ਦਾਖਾ ਵਿਖੇ ਬੜੇ ਹੀ ਹਰਸ਼ੋ-ਹਲਾਸ਼ ਨਾਲ ਮਨਾਇਆ ਗਿਆ ਤੇ ਸ਼ਹਿਰ ਅੰਦਰ ਢੋਲ-ਢਮੱਕਿਆ ਨਾਲ ਜਲੂਸ ਕੱਢਿਆ ਤੇ ਮਸਜਿਦ ਵਿਖੇ ਵੱਡਾ ਜਲਸਾ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੇ ਲੋਕਾਂ ਨੇ ਸਮੂਲੀਅਤ ਕਰਕੇ ਵੱਡਾ ਇਕੱਠ ਕੀਤਾ।  ਆਵਾਮ ਨੂੰ ਪੈਗੰਬਰ ਮੁਹੰਮਦ ਦਾ ਪੈਗਾਮ ਦੇਣ ਲਈ ਬਿਹਾਰ ਦੇ ਪੂਰਨੀਆਂ ਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਮੌਲਵੀ ਤੇ ਮੁਸਲਿਮ ਭਾਈਚਾਰੇ ਦੇ ਪ੍ਰਚਾਰਕ ਮੁਫਤੀ ਸ਼ਹਰੇਯਾਦ ਸ਼ਿਰਕਤ ਕੀਤੀ।
           ਇਸ ਮੌਕੇ ਮੁਫਤੀ ਸ਼ਹਰੇਯਾਦ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ਜੀ ਖਲਕਤ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਲਈ ਆਏ ਸਨ।  ਪੈਗੰਬਰ ਦੇ ਹੁਕਮ ਅਨੁਸਾਰ ਉਹ ਸੱਚਾ ਮੁਸਲਮਾਨ ਹੈ ਜੋ ਜਰਦਾ, ਖੈਨੀ, ਗੁਟਕਾ, ਕੂਲਅੱਪ, ਪਰਾਇਆ ਹੱਕ ਨਾ ਖਾਵੇ ਤੇ ਨਾ ਹੀ ਉਹ ਝੂਠ, ਫਰੇਬ, ਕੁਫਰ ਤੋਲੇ। ਅੱਲਾ ਤਾਲਾ ਨੇ ਆਪਾ ਸਭ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ। ਬਿਨ੍ਹਾ ਕਿਸੇ ਡਰ, ਭੈਅ ਦੇ ਦੋ ਵਕਤ ਦੀ ਨਿਮਾਜ਼ ਅਦਾ ਕਰਦੇ ਰਹੋਂ। ਜੋ ਇਨਸਾਨ ਕਿਸੇ ਦੇ ਧਰਮ ਵਿੱਚ ਰੁਕਾਵਟ ਪੈਦਾ ਕਰਦਾ ਹੈ, ਉਸ ਦਾ ਵਿਨਾਸ਼ ਇੱਕ ਦਿਨ ਜਰੂਰ ਹੁੰਦਾ ਹੈ, ਉਹ ਪੱਕੇ ਹਿੰਦੁਸਤਾਨੀ ਹਨ ਇਸ ਦੀ ਸਰ-ਜਮੀਂ ਤੇ ਉਹ ਪੈਦਾ ਹੋਏ ਤੇ ਇਸ ਵਿੱਚ ਵੀ ਦਫਨ ਹੋਣਗੇ। ਫਿਰ ਉਨ੍ਹਾਂ (ਮੁਸਲਿਮ ਭਾਈਚਾਰੇ) ਤੋਂ ਕੌਣ ਦੇਸ਼ ਲਈ ਵਫਾਦਾਰ ਹੋਇਆ। ਜੋ ਕਹਿ ਰਹੇ ਨੇ ਹਿੰਦੁਸਤਾਨ ਸਾਡਾ ਹੈ। ਉਹ ਤਾਂ ਆਪਣੇ ਪੀਰ ਪੈਗੰਬਰਾਂ ਵੱਲੋਂ ਦਿੱਤੇ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ।
              ਇਸ ਮੌਕੇ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਸੁੰਨੀ ਨੂਰੀ ਜਾਮਾਂ ਮਸਜਿਦ ਮੁੱਲਾਂਪੁਰ ਦਾਖਾ ਦੇ ਮੌਲਵੀ ਇਮਾਮ ਮੁਹੰਮਦ ਮੋਤੀਉਰ ਰਹਿਮਾਨ ਨੇ ਕਿਹਾ ਕਿ ਲੋੜਵੰਦਾ ਦੀ ਸਹਾਇਤਾ ਹੀ ਮੁਹੰਮਦ ਸਾਹਿਬ ਦਾ ਸੁਨੇਹਾ ਰਿਹਾ, ਉਨ੍ਹਾਂ ਨੇ ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਆਪਾ ਸਮਰਪਿਤ ਕੀਤਾ।  ਉਨ੍ਹਾਂ ਨੇ ਕਿਹਾ ਕਿ ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਲੋੜਵੰਦਾਂ ਦੀ ਸੇਵਾ ਦੇ ਨਾਲ ਇਸਲਾਮ ਧਰਮ ਦੇ ਪ੍ਰਚਾਰ-ਪਸਾਰ ਅਤੇ ਬੰਦਗੀ ਨੂੰ ਪਹਿਲ ਦਿੱਤੀ। ਪੈਗੰਬਰ ਦੇ ਜਨਮ ਦਿਨ ਮੌਕੇ ਸ਼ਹਿਰ ਅੰਦਰ ਕੱਢੇ ਜਲੂਸ ਤੇ ਕਰਵਾਏ ਜਲਸੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਚਿਹਰਿਆਂ ’ਤੇ ਵੱਖਰਾ ਹੀ ਜਲੌਅ ਦੇਖਣ ਵਾਲਾ ਸੀ। ਬੜੀ ਹੀ ਉਤਸ਼ਾਹ ਨਾਲ ਉਹ ਉੱਚੀ ਉੱਚੀ ਨਾਅਰੇ ਲਗਾ ਰਹੇ ਸਨ।
           ਇਸ ਮੌਕੇ ਮੁਹੰਮਦ ਖੇਰੂ, ਮੁਹੰਮਦ ਯਾਕਿਰ, ਮੁਹੰਮਦ ਅਬੀਦ, ਮੁਹੰਮਦ ਹਫ਼ੀਫ, ਮੁਹੰਮਦ ਯਾਸੀਨ, ਇਸਮਾਇਲ, ਮੁਹੰਮਦ ਕੇਸਰ, ਮੁਹੰਮਦ ਅਲੀ, ਮੁਹੰਮਦ ਇਸਲਾਮ, ਮੁਹੰਮਦ ਹਸਮੁਖ ਸਮੇਤ ਹੋਰਨਾਂ ਵੱਡਾ ਸਹਿਯੋਗ ਦਿੰਦਿਆਂ ਆਪਣੇ ਪੈਗੰਬਰ ਨੂੰ ਸਿਜਦਾ ਕੀਤਾ।

ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਵਲੋੰ ਪੈਨਸ਼ਨ ਸੰਖਨਾਦ ਮਹਾਂਰੈਲੀ ਨੂੰ ਪੂਰਨ ਸਮਰਥਨ ਐਲਾਨ 

ਲੁਧਿਆਣਾ, 28 ਸਤੰਬਰ (ਟੀ. ਕੇ.) ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਲੁਧਿਆਣਾ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ  ਇੰਜ:ਦਿਲਪ੍ਰੀਤ ਸਿੰਘ ਲੋਹਟ, ਦੀ ਅਗਵਾਈ ਵਿਚ ਹੇਠ ਹੋਈ।  ਮੀਟਿੰਗ ਦੌਰਾਨ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਜਥੇਬੰਦੀ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਵਲੋਂ ਸੁੂਬਾਈ ਪੱਧਰ  'ਤੇ ਰਾਮ ਲੀਲਾ ਮੈਦਾਨ,ਨਵੀਂ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਨੁੰ ਬਹਾਲ ਕਰਵਾਉਣ ਲਈ ਹੋ ਰਹੀ ਪੈਨਸ਼ਨ ਸੰਖਨਾਦ ਮਹਾਂਰੈਲੀ ਵਿਚ ਸਾਰੇ ਸਰਕਲਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਮੀਟਿੰਗ ਵਿਚ ਇੰਜ:ਕੁਲਬੀਰ ਸਿੰਘ ਬੈਨੀਪਾਲ,ਸੂਬਾ ਪ੍ਰੈੱਸ ਸਕੱਤਰ, ਜਨਰਲ ਸਕੱਤਰ, ਲੁਧਿਆਣਾ, ਇੰਜ:ਮੋਹਨ ਸਿੰਘ ਸਹੋਤਾ, ਇਜੰ:ਰੁਪਿੰਦਰ ਸਿੰਘ ਜੱਸੜ,ਸੂਬਾ ਵਿੱਤ ਸਕੱਤਰ ਤੋਂ ਇਲਾਵਾ ਇੰਜ:ਅਨਿਲ ਮਿਨਹਾਸ, ਇੰਜ:ਅਮਨਜੀਤ ਸਿੰਘ ਸੱਗੁੂ,  ਇੰਜ:ਰਾਜ ਕੁਮਾਰ, ਇੰਜ:ਰਾਜੇਸ਼ ਕੁਮਾਰ,  ਇੰਜ:ਗੁਰਜੀਤ ਸਿੰਘ ਮਾਛੀਵਾੜਾ,ਇੰਜ:ਰਾਜਿੰਦਰ ਕੁਮਾਰ ਪਾਠਕ,  ਇੰਜ:ਕੁਲਵਿੰਦਰ ਸਿੰਘ, ਇੰਜ:ਜਸਬੀਰ ਸਿੰਘ, ਇੰਜ:ਗੁਰਸੇਵਕ ਸਿੰਘ, ਇੰਜ:ਅਮਰਦੀਪ ਸਿਘ, ਇੰਜ:ਸੰਦੀਪ ਸਿੰਘ, ਇੰਜ:ਜਗਬੀਰ ਸਿੰਘ, ਇੰਜ:ਜਪਨੀਤ ਸਿੰਘ, ਇੰਜ:ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਇੰਜ.ਪਵਨ ਕੁਮਾਰ,ਇੰਜ:ਬਲਪ੍ਰੀਤ ਸਿੰਘ ਅਤੇ ਸ੍ਰੀ ਅਮਿਤ ਅਰੋੜਾ,ਸੂਬਾ ਪ੍ਰਧਾਨ ਮਨਿਸਟਰੀਅਲ ਸਟਾਫ ਪੰਜਾਬ ਅਤੇ ਸੰਦੀਪ ਭੰਬਕ ਜਿਲ੍ਹਾ ਪ੍ਰਧਾਨ  ਇੰਪਲਾਈਜ਼ ਯੂਨੀਅਨ  ਸ਼ਾਮਲ ਹੋਏ।

ਵੱਖ ਵੱਖ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਲਈ ਵੈਟਨਰੀ ਯੂਨੀਵਰਸਿਟੀ ਵਲੋਂ ਐਗਰੀਨੋਵੈਟ ਇੰਡੀਆ ਲਿਮ. ਨਾਲ ਸਮਝੌਤਾ

ਲੁਧਿਆਣਾ 28 ਸਤੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਐਗਰੀਨੋਵੈਟ ਇੰਡੀਆ ਲਿਮ. ਨਵੀਂ ਦਿੱਲੀ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਅਨੁਸਾਰ ਦੋਨੋਂ ਸੰਸਥਾਵਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਤਕਨਾਲੋਜੀਆਂ ਦੇ ਤਬਾਦਲੇ ਅਤੇ ਉਸਦੇ ਵਪਾਰੀਕਰਨ ਵਾਸਤੇ ਸਮੂਹਿਕ ਯਤਨ ਕਰਨਗੇ। ਇਸ ਸਮਝੌਤਾ ਪੱਤਰ ’ਤੇ ਯੂਨੀਵਰਸਿਟੀ ਵੱਲੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਐਗਰੀਨੋਵੈਟ ਇੰਡੀਆ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਵੀਨ ਮਲਿਕ ਨੇ ਹਸਤਾਖ਼ਰ ਕੀਤੇ। ਇਹ ਸਮਝੌਤਾ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਹੋਇਆ। ਡਾ. ਪ੍ਰਵੀਨ ਮਲਿਕ ਨੇ ਇਨ੍ਹਾਂ ਤਕਨਾਲੋਜੀਆਂ ਦਾ ਵਪਾਰੀਕਰਨ ਕਰਨ ਸੰਬੰਧੀ ਵੇਰਵਾ ਸਾਂਝਾ ਕੀਤਾ। ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੀਆਂ ਗਈਆਂ ਵਿਭਿੰਨ ਤਕਨਾਲੋਜੀਆਂ, ਉਨ੍ਹਾਂ ਦੀ ਮਹੱਤਤਾ ਅਤੇ ਕਾਰੋਬਾਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਤਕਨਾਲੋਜੀ ਤਬਾਦਲੇ ਨਾਲ ਅਸੀਂ ਪਸ਼ੂ ਵਿਗਿਆਨ ਵਿਚ ਕਈ ਮਹੱਤਵਪੂਰਨ ਤਬਦੀਲੀਆਂ ਲਿਆ ਸਕਦੇ ਹਾਂ। ਪ੍ਰਯੋਗਸ਼ਾਲਾ ਤੋਂ ਆਮ ਲੋਕਾਂ ਤਕ ਪਹੁੰਚਾਉਣ ਲਈ ਇਨ੍ਹਾਂ ਤਕਨਾਲੋਜੀਆਂ ਦੇ ਵਪਾਰੀਕਰਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਾਭ ਆਮ ਆਦਮੀ ਤਕ ਪਹੁੰਚਣ ਨਾਲ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁਵੱਲੀ ਸਾਂਝ ਨਾਲ ਜਿਥੇ ਯੂਨੀਵਰਸਿਟੀ ਆਪਣੀ ਖੋਜ ਨੂੰ ਹੋਰ ਬਿਹਤਰ ਕਰੇਗੀ ਉਥੇ ਉਦਯੋਗਾਂ ਤਕ ਵੀ ਇਨ੍ਹਾਂ ਤਕਨਾਲੋਜੀਆਂ ਦੀ ਪਹੁੰਚ ਆਸਾਨ ਹੋਵੇਗੀ।

ਆਨੰਦ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੀ. ਏ. ਯੂ ਦਾ ਦੌਰਾ 

ਲੁਧਿਆਣਾ 28 ਸਤੰਬਰ(ਟੀ. ਕੇ) ਬੀਤੇ ਦਿਨੀਂ ਆਨੰਦ ਖੇਤੀਬਾੜੀ ਯੂਨੀਵਰਸਿਟੀ ਦੇ 39 ਪੀ ਜੀ ਵਿਦਿਆਰਥੀਆਂ ਨੇ ਇਕ ਅਕਾਦਮਿਕ ਯਾਤਰਾ ਵਜੋਂ ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦਾ ਦੌਰਾ ਕੀਤਾ| ਇਹ ਦੌਰਾ ਨਾਹੇਪ-ਕਾਸਟ ਪ੍ਰੋਜੈਕਟ ਤਹਿਤ ਕੀਤਾ ਗਿਆ| ਸਕੂਲ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਦੌਰਾ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਨਿਗਰਾਨ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਅਜੋਕੇ ਯੁੱਗ ਵਿਚ ਖੇਤੀ ਕਾਰੋਬਾਰੀ ਸਿਖਲਾਈ ਦੇ ਨਾਲ-ਨਾਲ ਅਜਿਹੀਆਂ ਵਿਦਿਅਕ ਯਾਤਰਾਵਾਂ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ|

 ਡਾ. ਰਮਨਦੀਪ ਨੇ ਖੇਤੀ ਉੱਦਮ ਬਾਰੇ ਗੱਲ ਕਰਦਿਆਂ ਇੱਕ ਮਾਹਿਰ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ| ਉਹਨਾਂ ਕਿਹਾ ਕਿ ਖੇਤੀ ਉੱਦਮ ਹੀ ਕਾਰੋਬਾਰ ਦਾ ਰਾਹ ਪੱਧਰਾ ਕਰਦਾ ਹੈ| ਨਾਲ ਹੀ ਉਹਨਾਂ ਨੇ ਸਵੈ-ਰੁਜ਼ਗਾਰ ਦੇ ਮੌਕਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ| ਡਾ. ਰਮਨਦੀਪ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਸਵੈ-ਰੁਜ਼ਗਾਰ ਅਤੇ ਨਵੇਂ ਕਾਰੋਬਾਰੀ ਵਿਚਾਰ ਸਾਹਮਣੇ ਆਉਣੇ ਜ਼ਰੂਰੀ ਹਨ| ਉਹਨਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਸਿੱਖਣ ਅਤੇ ਸਿਰਜਣਾਤਮਕ ਢੰਗ ਨਾਲ ਉਹਨਾਂ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ| ਡਾ. ਰਮਨਦੀਪ ਨੇ ਕਿਹਾ ਕਿ ਮੁਨਾਫ਼ਾ ਕਮਾਉਣਾ ਸਰਵੋਤਮ ਨਹੀਂ ਬਲਕਿ ਕਾਰੋਬਾਰ ਦਾ ਲਾਭ ਸਮਾਜ ਨੂੰ ਦੇਣਾ ਸਭ ਤੋਂ ਅਹਿਮ ਹੈ| ਇਸ ਸੰਬੰਧ ਵਿਚ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਖੇਤੀ ਖੇਤਰ ਵਿਚ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਕਾਰੋਬਾਰ ਨਾਲ ਜੋੜਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ| ਡਾ. ਰਮਨਦੀਪ ਨੇ ਕਿਹਾ ਕਿ ਬਿਨਾਂ ਸੰਕੋਚ ਤੋਂ ਆਪਣੇ ਕੰਮ ਨਾਲ ਜੁੜਨਾ ਅਤੇ ਸ਼ੋਸ਼ਲ ਮੀਡੀਆ ਨੂੰ ਇਕ ਸੰਭਾਵਨਾ ਵਜੋਂ ਵਰਤਣਾ ਬੇਹੱਦ ਕਾਰਗਰ ਸਿੱਧ ਹੋ ਸਕਦਾ ਹੈ|

 ਆਨੰਦ ਯੂਨੀਵਰਸਿਟੀ ਦੇ ਓਪਰੇਸ਼ਨ ਮੈਨੇਜਮੈਂਟ ਦੇ ਮੁਖੀ ਡਾ. ਸ਼ਕਤੀਰੰਜਨ ਪਾਣੀਗ੍ਰਹੀ ਦੇ ਵਿਦਿਆਰਥੀਆਂ ਨੂੰ ਸਵਾਲ-ਜਵਾਬ ਸ਼ੈਸਨ ਰਾਹੀਂ ਉਤਸ਼ਾਹਤ ਕੀਤਾ|

 ਬਿਜ਼ਨਸ ਸਟੱਡੀਜ਼ ਸਕੂਲ ਦੇ ਪ੍ਰੋਫੈਸਰ ਡਾ. ਗਗਨਦੀਪ ਬਾਂਗਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਅਜੋਕੇ ਸਮੇਂ ਵਿਚ ਖੇਤੀ ਕਾਰੋਬਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ| ਉਹਨਾਂ ਨੇ ਬਿਹਤਰ ਯੋਜਨਾਬੰਦੀ ਰਾਹੀਂ ਮਿਥੇ ਹੋਏ ਨਿਸ਼ਾਨਿਆਂ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਕਿਹਾ|

ਵਿਧਾਇਕ ਬੱਗਾ ਵਲੋਂ ਸਿਲਵਰ ਕੁੰਜ ਕਲੋਨੀ 'ਚ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ

ਲੁਧਿਆਣਾ, 28 ਸਤੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 1 ਅਧੀਨ ਸਿਲਵਰ ਕੁੰਜ ਕਲੋਨੀ ਵਿਖੇ ਵੱਖ-ਵੱਖ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਯੁਵਾ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਰੀਬ 76.25 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੜ੍ਹਕਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦੀ ਇਹ ਕਲੋਨੀ ਵਿਕਸਤ ਹੋਈ ਹੈ ਉਦੋਂ ਤੋਂ ਹੁਣ ਤੱਕ ਇੱਥੇ ਕਿਸੇ ਵੀ ਸੜਕ ਦੀ ਉਸੀਰੀ ਨਹੀਂ ਹੋ ਸਕੀ। ਹੁਣ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ ਅਤੇ ਸੜਕਾਂ ਦੇ ਨਿਰਮਾਣ ਨਾਲ ਵਸਨੀਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਚੁੱਕਿਆ ਝੰਡਾ

ਬਲਾਕ ਸੁਧਾਰ ਨਾਲ ਸੰਬੰਧਤ ਇਕਬਾਲ ਸਿੰਘ ਕਾਲਾ ਹੇਰਾਂ ਨੌਜਵਾਨਾਂ ਸਮੇਤ ਹੋਏ ਸ਼ਾਮਿਲ
     ਸੁਧਾਰ, 28 ਸਤੰਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)
ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਵੱਲੋਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਬਲਾਕ ਸੁਧਾਰ ਹੇਠ ਆਉਂਦੇ ਪਿੰਡ ਹੇਰਾਂ ਦੇ ਅਰਾਮ ਬਾਗ ਵਿੱਚ ਵੱਡੀ ਗਿਣਤੀ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜ਼ਿਲ੍ਹਾ ਪ੍ਰੈਸ ਸਕੱਤਰ ਹਰਬਖਸ਼ੀਸ ਸਿੰਘ ਰਾਏ ਚੱਕ ਭਾਈ ਕਾ,ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ,ਬਲਾਕ ਸੁਧਾਰ ਦੇ ਪ੍ਰਧਾਨ ਡਾ. ਜਗਤਾਰ ਸਿੰਘ ਐਤੀਆਣਾ,ਸੀਨੀਅਰ ਆਗੂ ਅਮਨਦੀਪ ਸਿੰਘ ਪੰਚ ਹੇਰਾਂ,ਪ੍ਰਧਾਨ ਮਨਦੀਪ ਸਿੰਘ ਬੜੈਚ ਅਤੇ ਪ੍ਰਧਾਨ ਕੁਲਵੰਤ ਸਿੰਘ ਹੇਰਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਲਗਾਤਾਰ ਸ਼ਾਨਾਮਈ ਇਤਿਹਾਸ ਰੱਚਦੀ ਹੋਈ ਜਿੱਤਾਂ ਦਰਜ ਕਰਵਾ ਰਹੀਂ ਹੈ ਉਹ ਭਾਵੇਂ ਇੱਕ ਵਿਧਵਾ ਔਰਤ ਦਾ ਘਰ ਢਾਹੇ ਦਾ ਇਨਸਾਫ ਲੈਣ, ਕੇਨਰਾ ਬੈਂਕ ਦੇ ਮੈਨੇਜਰ ਵੱਲੋਂ ਧੋਖੇ ਨਾਲ ਕਿਸਾਨ ਦੇ ਖਾਤੇ ਵਿੱਚੋਂ ਪੈਸੇ ਖੁਰਦ ਬੁਰਦ ਕਰਨ ਤੇ ਦੁਬਾਰਾ ਪੈਸੇ ਵਾਪਸ ਕਰਵਾਉਣ ਜਾਂ ਟੁੱਟੀਆਂ ਸੜਕਾਂ ਦਾ ਮੋਰਚਾ ਜਿੱਤਣ ਦੀਆ ਪ੍ਰਾਪਤੀਆਂ ਨਾਲ ਸੰਬੰਧਤ ਸੰਘਰਸ਼ ਜਿੱਤੇ ਹਨ। ਇਸ ਸਮੇਂ ਉਹਨਾਂ ਪਿੰਡ ਹੇਰਾਂ ਦੇ ਨੌਜਵਾਨ ਆਗੂ ਇਕਬਾਲ ਸਿੰਘ ਕਾਲਾ ਹੇਰਾਂ ਦੀ ਅਗਵਾਈ ਹੇਠ ਜਥੇਬੰਦੀ ਨਾਲ ਨਵੇਂ ਜੁੜੇ ਨੌਜਵਾਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਨੌਜਵਾਨ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਨਾਲ ਜਥੇਬੰਦੀ ਨੂੰ ਹੋਰ ਵੱਡੀ ਮਜਬੂਤੀ ਮਿਲੀ ਹੈ। ਇਸ ਸਮੇਂ ਹਾਜ਼ਰ ਨੌਜਵਾਨਾਂ ਨੇ ਆਗੂਆਂ ਨੂੰ ਨਾਅਰੇ ਅਤੇ ਜੈਕਾਰੇ ਲਗਾ ਕਿ ਵਿਸ਼ਵਾਸ ਦਿੱਤਾ ਕਿ ਹੋਰਨਾਂ ਪਿੰਡਾਂ ਵਿੱਚ ਵੀਂ ਨੌਜਵਾਨੀਂ ਨੂੰ ਵੱਡੀ ਗਿਣਤੀ ਵਿੱਚ ਜਥੇਬੰਦਕ ਕਰਕੇ ਭਾਕਿਯੂ (ਡਕੌੰਦਾ) ਨੂੰ ਹੋਰ ਬਲ ਦਿੱਤਾ ਜਾਵੇਗਾ। ਇਸ ਸਮੇਂ ਇਕਬਾਲ ਸਿੰਘ ਕਾਲਾ ਹੇਰਾਂ ਦੀ ਅਗਵਾਈ ਹੇਠ ਬਲਵਿੰਦਰ ਸਿੰਘ ਹੇਰਾਂ,ਜਤਿੰਦਰ ਸਿੰਘ ਸੁਧਾਰ,ਗੁਰਦੀਪ ਸਿੰਘ ਬੁਰਜ ਲਿੱਟਾਂ,ਗੁਰਜੋਤ ਸਿੰਘ, ਸਿਮਰਨਜੀਤ ਸਿੰਘ ਐਤੀਆਣਾ,ਪਰਮਵੀਰ ਸਿੰਘ ਸੁਧਾਰ,ਤੇਜਿੰਦਰ ਸਿੰਘ ਘੁਮਾਣ, ਗੁਰਵਿੰਦਰ ਸਿੰਘ, ਸੁਖਜੀਵਨ ਸਿੰਘ ਬੜੈਚ,ਬਲਵੀਰ ਸਿੰਘ ਹੇਰਾਂ,ਜਸਪ੍ਰੀਤ ਸਿੰਘ ਰੂੰਮੀ,ਮਨਦੀਪ ਸਿੰਘ ਰੂੰਮੀ, ਕਾਲਾ ਸੂਜਾਪੁਰ,ਦਵਿੰਦਰ ਸਿੰਘ ਹਾਂਸ,ਰਾਜੂ ਸਹੌਲੀ,ਸੋਨੀ ਸੂਜਾਪੁਰ,ਸੁਖਦੇਵ ਸਿੰਘ ਐਤੀਆਣਾ,ਮਾਸਟਰ ਦਰਸ਼ਨ ਸਿੰਘ ਰਾਜੋਆਣਾ ਖੁਰਦ,ਸੁਖਦੇਵ ਸਿੰਘ ਆਦਿ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਲੁਧਿਆਣਾ ਵਿੱਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਪਹਿਲੀ ਅਕਤੂਬਰ ਨੂੰ

ਲੁਧਿਆਣਾ , 27 ਸਤੰਬਰ(ਜਨ ਸ਼ਕਤੀ ਨਿਊਜ਼ ਬਿਊਰੋ ) ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦੌਰਾਨ ਉਹਨਾਂ ਦੀ ਵਿਚਾਰਧਾਰਾ ਨੂੰ ਨੌਜਵਾਨਾਂ ਦੀ ਸਮਝ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਚਰਚਾ ਪਹਿਲੀ ਅਕਤੂਬਰ(ਐਤਵਾਰ)  ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਅਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਲੌਂਗੋਵਾਲ 12 ਵਜੇ ਸੰਬੋਧਨ ਕਰਨਗੇ। ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜੀਰਖ ਅਤੇ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਨੌਜਵਾਨ ਸਭਾ ਦੇ ਸਾਰੇ ਮੈਂਬਰ ਇਸ ਚਰਚਾ ‘ਚ ਭਾਗ ਲੈੰਦੇ ਹੋਏ ਸ਼ਹੀਦ ਭਗਤ ਸਿੰਘ ਸਬੰਧੀ ਜੋ ਵੀ ਪੜ੍ਹਕੇ ਅਉਣਗੇ ਉਸ ਬਾਰੇ ਆਪਣੇ ਆਪਣੇ ਵਿਚਾਰ ਪ੍ਰਗਟਉਂਣਗੇ।ਤਰਕਸ਼ੀਲ ਸੁਸਾੲਟੀ ਦੇ ਜੱਥੇਬੰਦਕ ਜ਼ੋਨ ਮੁੱਖੀ ਜਸਵੰਤ ਜੀਰਖ , ਮੀਡੀਆ ਮੁੱਖੀ ਹਰਚੰਦ ਭਿੰਡਰ ਅਤੇ ਵਿੱਤ ਮੁੱਖੀ ਆਤਮਾ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਹੋ ਰਹੇ ਇਸ ਸਮਾਗਮ ਵਿੱਚ ਲੁਧਿਆਣਾ ਜ਼ੋਨ ਦੀਆਂ ਤਰਕਸ਼ੀਲ ਇਕਾਈਆਂ , ਜਗਰਾਓਂ, ਸੁਧਾਰ, ਕੋਹਾੜਾ, ਲੁਧਿਆਣਾ, ਮਲੇਰਕੋਟਲਾ ਦੇ ਕਾਰਕੁੰਨ ਸ਼ਾਮਲ ਹੋਣਗੇ।ਮੁੱਖ ਬੁਲਾਰੇ ਵਜੋਂ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਬਲਬੀਰ ਲੌਗੋਵਾਲ ਜੀ “ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਸਮੇਂ ਵਿੱਚ ਸਾਰਥਿਕਤਾ” ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।ਤਰਕਸ਼ੀਲ ਅਤੇ ਨੌਜਵਾਨ ਸਭਾ ਦੇ ਆਗੂਆਂ ਨੇ ਭਾਰਤੀ ਸਿਆਸਤਦਾਨਾਂ / ਹਾਕਮਾਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਿਰਫ ਰਾਜਸੱਤ੍ਹਾ ਦੀ ਗੱਦੀ ਤੱਕ ਪਹੁੰਚਣ ਲਈ ਪੌੜੀ ਵਜੋਂ ਵਰਤਣ ਦਾ ਨੋਟਿਸ ਲੈੰਦਿਆਂ ਉਹਨਾਂ ਦੇ ਵਿਚਾਰਾਂ ਦਾ ਸਮਾਜ ਸਿਰਜਣ ਵੱਲ ਅੱਗੇ ਵਧਣ ਲਈ ਕੁੱਝ ਵੀ ਨਾ ਕਰਨ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਉਹਨਾਂ ਸਪਸਟ ਕੀਤਾ ਕਿ ਲੋਕਾਂ ਨੂੰ ਧਰਮਾਂ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡਕੇ,  ਰਾਜ ਕਰੋ ਦੀ ਨੀਤੀ ਭਗਤ ਸਿੰਘ ਦੀ ਸਮਝ ਦਾ ਹਿੱਸਾ ਨਹੀਂ , ਸਗੋਂ ਉਹਨਾਂ ਦੇ ਵਿਚਾਰਾਂ ਨਾਲ ਖਿਲਵਾੜ ਕਰਕੇ ਅੰਗਰੇਜ਼ਾਂ ਦੇ ਪਦ-ਚਿਨ੍ਹਾਂ ਤੇ ਚੱਲਣ ਵਾਲਿਆਂ ਦੀ ਘਿਨਾਉਣੀ ਸਮਝ ਦਾ ਹਿੱਸਾ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹਣ ਨਾਲ ਭਗਤ ਸਿੰਘ ਨਹੀਂ ਬਣਿਆ ਜਾਂਦਾ, ਉਹਨਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਉਸ ਅਨੁਸਾਰ ਚੱਲਣਾ ਵੀ ਅਤਿ ਜ਼ਰੂਰੀ ਹੈ। ਲੋਕਾਂ ਲਈ ਇਹ ਸਮਝਕੇ ਨਿਰਣਾ ਕਰਨਾ ਬੇਹੱਦ ਜ਼ਰੂਰੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਸਿਆਸਤ ਦੱਬੇ ਕੁਚਲੇ ਲੋਕਾਂ ਨੂੰ ਹੋਰ ਦਬਾਉਣਾ  ਗ਼ੈਰ ਬਰਾਬਰੀ, ਬੇ ਇਨਸਾਫ਼ੀ , ਬੇਰੋਜਗਾਰੀ, ਅੰਧਵਿਸ਼ਵਾਸ , ਗਰੀਬੀ ਆਦਿ ਫੈਲਾਉਣਾ ਨਹੀਂ ਸੀ, ਸਗੋਂ ਇਹਨਾਂ ਸਾਰੀਆਂ ਅਲਾਮਤਾਂ ਇਨਕਲਾਬ ਰਾਹੀਂ ਖਤਮ ਕਰਨਾ ਸੀ।ਜਦੋਂ ਕਿ ਅੱਜ ਸਾਡੇ ਸਿਆਸਤਦਾਨ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਦੀ ਬਜਾਏ ਦੇਸ਼ ਨੂੰ ਵੇਚ ਵੱਟਕੇ , ਕਰਜ਼ੇ ਚੁੱਕਕੇ ਆਪਣੀ ਐਸ਼ੋਇਸਰਤ ਵਾਲਾ ਰਾਜ ਪ੍ਰਬੰਧ ਚਲਾ ਰਹੇ ਹਨ। ਇਸ ਲਈ ਉਪਰੋਕਤ ਨੌਜਵਾਨ ਸਭਾ ਅਤੇ ਤਰਕਸ਼ੀਲ ਆਗੂਆਂ ਨੇ ਇਲਾਕੇ ਦੇ ਅਗਾਂਹ ਵਧੂ ਅਤੇ ਇਨਸਾਫ਼ ਪਸੰਦ ਵਿਅਕਤੀਆਂ, ਜੱਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਦੇਸ਼ ਬਚਾਉਣ ਲਈ ਅੱਗੇ ਆਣ ਦਾ ਸੱਦਾ ਦਿੱਤਾ ਹੈ।

ਖੇਡ ਮੁਕਾਬਲਿਆਂ ’ਚ ਪ੍ਰਾਇਮਰੀ ਸਕੂਲ ਇੰਦਰਗੜ੍ਹ ਦੀਆਂ ਸ਼ਾਨਦਾਰ ਪ੍ਰਾਪਤੀਆਂ

ਧਰਮਕੋਟ (ਜਸਵਿੰਦਰ ਸਿੰਘ ਰੱਖਰਾ)ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।  ਕੁਝ ਦਿਨ ਪਹਿਲਾਂ ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਗੜ੍ਹ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ‘ ਚ ਹਿੱਸਾ ਲਿਆ। ਇਸ ਵਿੱਚ ਸਕੂਲ ਨੇ 19 ਗੋਲਡ, 50 ਚਾਂਦੀ ਅਤੇ 10 ਕਾਂਸੇ ਦੇ ਤਗਮੇ ਹਾਸਲ ਕੀਤੇ। ਅੱਜ ਸਕੂਲ ਵਿੱਚ ਸਕੂਲ ਮੁਖੀ ਜਸਬੀਰ ਸਿੰਘ, ਪਿੰਡ ਦੇ ਸਰਪੰਚ, ਪਿੰਡ ਦੇ ਮੋਹਤਬਾਰ ਤੇ ਪਤਿਵੰਤੇ ਸੱਜਣਾ ਨੇ ਇਹ ਤਗ਼ਮੇ ਬੱਚਿਆਂ ਨੂੰ ਵੰਡੇ। ਇਸ ਤੋਂ ਇਲਾਵਾ ਰਾਮ ਪ੍ਰਤਾਪ, ਸੁਰਿੰਦਰ ਕੁਮਾਰ, ਹਰਜਿੰਦਰ ਸਿੰਘ, ਸੰਦੀਪ ਸਿੰਘ, ਜੀਤ ਸਿੰਘ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਸਮੂਹ ਸਕੂਲ ਸਟਾਫ ਵਲੋਂ ਸਕੂਲ ਪਹੁੰਚਣ ਵਾਲੇ ਸਾਰੇ ਸੱਜਣਾ ਦਾ ਧੰਨਵਾਦ ਕੀਤਾ।

ਪੰਜਾਬ ਦੇ ਦੂਸਰੇ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਦਾ ਡਿਪਟੀ ਕਮਿਸ਼ਨਰ  ਵਲੋਂ  ਆਗਾਜ਼

ਰਾਏਕੋਟ /ਲੁਧਿਆਣਾ, 27 ਸਤੰਬਰ(ਟੀ. ਕੇ.) ਰਾਏਕੋਟ ਸ਼ਹਿਰ ਦੇ ਉੱਘੇ ਕਾਰੋਬਾਰੀ ਮੈਸਰਜ਼ ਹਰੀ ਚੰਦ ਐਂਡ ਸੰਨਜ਼ ਅਤੇ ਬਾਇਰ ਕਰੋਪ ਸਾਇੰਸ ਲਿਮਟਿਡ ਵਲੋਂ ਪੰਜਾਬ ਅਤੇ ਜਿਲ੍ਹਾ ਲੁਧਿਆਣਾ ਦਾ ਦੂਸਰਾ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਹੈ।ਜਿਸ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰਪਾਲ ਸਿੰਘ ਬੈਨੀਪਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜਿਲ੍ਹਾ ਲੁਧਿਆਣਾ ਦੇ ਕਿਸਾਨ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੰਦਿਆ ਆਖਿਆ ਕਿ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਪੰਜਾਬ ਅਤੇ ਜਿਲ੍ਹਾ ਲੁਧਿਆਣਾ ਦਾ ਇਹ ਦੂਸਰਾ ਲਰਨਿੰਗ ਪੁਆਇੰਟ ਹੈ, ਜਿੱਥੇ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਬਾਇਰ ਕਰੋਪ ਸਾਇੰਸ ਲਿਮਟਿਡ ਰਾਹੀਂ ਫਸਲਾਂ ਦੀਆਂ ਨਵੀਆਂ-ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਹੋਵੇਗੀ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪਾਣੀ ਇੱਕ ਕੁਦਰਤੀ ਸੋਮਾ ਹੈ, ਜਿਸ ਨੂੰ ਸੰਭਾਲਣ ਲਈ ਸਭਨਾਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਕਿਸਾਨ ਭਰਾ ਝੋਨੇ ਦੀ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਨੂੰ ਬੀਜਣ ਨੂੰ ਤਰਜੀਹ ਦੇਣ, ਜਿਸ ਨਾਲ ਧਰਤੀ ਹੇਠਲਾ ਪਾਣੀ ਘੱਟ ਤੋਂ ਘੱਟ ਵਰਤਿਆ ਜਾ ਸਕੇ। ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ‘ਚ ਹੀ ਵਾਹਿਆ ਕੀਤਾ ਜਾਵੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕੇ।ਇਸ ਮੌਕੇ ਮੁੱਖ ਜਿਲ੍ਹਾ ਖੇਤੀਬਾੜੀ ਅਫ਼ਸਰ ਨਰਿੰਦਰਪਾਲ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆ ਆਖਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਕਰੀਬ 7 ਹਜ਼ਾਰ ਆਧੁਨਿਕ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾ ਚੁੱਕੀਆਂ ਹਨ ਅਤੇ 1500 ਹੋਰ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇਗਾ। ਇਸ ਮੌਕੇ ਡਾ.ਐੱਮ.ਐੱਸ ਭੁੱਲਰ ਹੈੱਡ ਐਗਰੋ ਨੋਮੀ ਵਿਭਾਗ ਪੀਏਯੂ ਨੇ ਕਿਸਾਨ ਭਰਾਵਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਆਪਣੇ ਨੁਕਤੇ ਸ਼ਾਂਝੇ ਕੀਤੇ ਅਤੇ ਆਧੁਨਿਕ ਮਸ਼ੀਨ ਦੀ ਵਰਤੋਂ ਬਾਰੇ ਸੰਖੇਪ ‘ਚ ਚਾਨਣਾ ਪਾਇਆ।ਇਸ ਮੌਕੇ ਸੰਦੀਪ ਰਾਓ ਪਾਟਿਲ ਹੈੱਡ ਬਾਇਰ ਕਰੋਪ ਸਾਇੰਸ ਲਿਮਟਿਡ ਨਾਰਥ ਇੰਡੀਆ ਅਤੇ ਕੇ.ਸਾਈ ਰਾਮ ਮਾਰਕਿਿਟੰਗ ਹੈੱਡ ਬਾਇਰ ਕਰੋਪ ਸਾਇੰਸ ਲਿਮਟਿਡ ਨੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਬਾਇਰ ਦੇ ਪੋ੍ਰਡਕਟ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਜਿਸ ਕਰਕੇ ਕਿਸਾਨ ਭਰਾ ਇੰਨ੍ਹਾਂ ਪ੍ਰੋਡਕਟਾਂ ਦੀ ਵਰਤੋਂ ਕਰਕੇ ਫਸਲਾਂ ਦੀ ਵੱਧ ਤੋਂ ਵੱਧ ਪੈਦਾਵਾਰ ਪ੍ਰਾਪਤ ਕਰ ਰਹੇ ਹਨ।ਇਸ ਮੌਕੇ ਡਾ.ਰਾਜੂ ਸਿੰਘ (ਬੀਸਾ), ਡਾ.ਪ੍ਰਵਾਸ ਕੁਮਾਰ ਮੁਕੇਨ, ਡਾ.ਰੇਵਤੀ ਪ੍ਰਕਾਸ਼ (ਹਾਈਫਨ ਫੂਡ), ਸਾਬਕਾ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਅਮਨਜੀਤ ਸਿੰਘ, ਭਵਜੀਤ ਸਿੰਘ ਸਰਾਭਾ ਅਗਾਂਹਵਧੂ ਕਿਸਾਨ, ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਡਾ.ਬੀ.ਐੱਲ ਬਾਂਸਲ ਜੀ.ਐੱਚ.ਜੀ ਗਰੁੱਪ ਆਦਿ ਨੇ ਵੀ ਸਮਾਗਮ ਦੌਰਾਨ ਸਮੂਲੀਅਤ ਕੀਤੀ।ਇਸ ਮੌਕੇ ਰਕੇਸ਼ ਕੁਮਾਰ (ਟੀ.ਐੱਮ ਬਾਇਰ ਕਰੋਪ ਸਾਇੰਸ) ਨੇ ਦੱਸਿਆ ਕਿ ਇਸ ਫਾਰਮਰ ਈ-ਲਰਨਿੰਗ ਡਿਜੀਟਲ ਸਟੂਡੀਓ ਨਾਲ ਰਾਏਕੋਟ ਹੱਬ ਨਾਲ ਪੱਖੋਵਾਲ, ਜਲਾਲਦੀਵਾਲ, ਬੀਰਮੀ, ਧਨਾਨਸੂ, ਚਾਵਾ ਪਿੰਡਾਂ ਨੂੰ ਜੋੜਿਆ ਗਿਆ ਹੈ ਅਤੇ ਜਲਦ ਹੋਰ ਪਿੰਡ ਵੀ ਜੋੜੇ ਜਾਣਗੇ।ਇਸ ਮੌਕੇ ਮੈਸਰਜ਼ ਹਰੀ ਚੰਦ ਐਂਡ ਸੰਨਜ਼ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਕੌੜਾ ਵਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਸਮੇਤ ਪੁੱਜੀਆਂ ਹੋਰਨਾਂ ਸਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ, ਡਾ.ਮਲਵਿੰਦਰ ਸਿੰਘ ਮੱਲ੍ਹੀ, ਬਲਾਕ ਖੇਤੀਬਾੜੀ ਅਫਸਰ ਪੱਖੋਵਾਲ ਸੁਖਵਿੰਦਰ ਕੌਰ, ਏਡੀਓ ਗੁਰਜੀਤ ਕੌਰ, ਮਾਰਕਿਟ ਕਮੇਟੀ ਰਾਏਕੋਟ ਸਕੱਤਰ ਰੁਮੇਲ ਸਿੰਘ, ਰਾਮ ਕੁਮਾਰ ਛਾਪਾ, ਗੁਰਪਾਲ ਸਿੰਘ ਜੰਡ, ਫਰਟੀਲਾਈਜ਼ਰ ਯੂਨੀਅਨ ਪ੍ਰਧਾਨ ਵਿਜੈ ਖੁਰਮੀ, ਮਾ.ਸੁਰਜੀਤ ਸਿੰਘ ਸੀਲੋਆਣੀ, ਮੁਖਤਿਆਰ ਸਿੰਘ ਉੱਪਲ ਸਹਿਬਾਜਪੁਰਾ, ਪ੍ਰਧਾਨ ਸੁਰੇਸ਼ ਗਰਗ, ਕੀਮਤੀ ਲਾਲ, ਅਮਰਜੀਤ ਸਿੰਘ ਜਵੰਧਾ, ਸਰਪੰਚ ਅਮਨਿੰਦਰ ਸਿੰਘ ਧਾਲੀਆਂ, ਨਿਰਮਲ ਸਿੰਘ ਵਿਰਕ, ਬੌਵਾ ਗੋਇਲ ਆਦਿ ਹਾਜ਼ਰ ਸਨ।

ਖੇਡਾਂ ਵਤਨ ਪੰਜਾਬ ਦੀਆਂ-2023 

ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 05 ਅਕਤੂਬਰ ਤੱਕ ਵੱਖ-ਵੱਖ ਖੇਡ ਮੈਦਾਨਾਂ 'ਚ ਕਰਵਾਏ ਜਾਣਗੇ 
ਲੁਧਿਆਣਾ, 27 ਸਤੰਬਰ (ਟੀ. ਕੇ. )
- ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 30 ਸਤੰਬਰ ਤੋਂ 5 ਅਕਤੂਬਰ,  ਤੱਕ ਵੱਖ-ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਡ ਮੈਦਾਨਾਂ, ਇੰਡੋਰ ਬੈਡਮਿੰਟਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ ਹਾਲ, ਸਾਸ਼ਤਰੀ ਹਾਲ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ, ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਨਰੇਸ਼ ਚੰਦਰ ਸਟੇਡੀਅਮ ਖੰਨਾ, ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ, ਖੰਨਾ, ਬੀ.ਵੀ.ਐਮ. ਸਕੂਲ, ਊਧਮ ਸਿੰਘ ਨਗਰ, ਲੁਧਿਆਣਾ, ਏਸ ਲਾਅਨ ਟੈਨਿਸ ਅਕੈਡਮੀ, ਸਰਾਭਾ ਨਗਰ, ਸੈਕਰਡ ਸੋਲ ਕਾਨਵੈਂਟ ਸਕੂਲ, ਧਾਂਦਰਾ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ। ਸਵਿਮਿੰਗ ਦੇ ਮੁਕਾਬਲੇ ਨਗਰ ਨਿਗਮ ਪੂਲ, ਲੁਧਿਆਣਾ ਵਿਖੇ ਹੋਣਗੇ।
 ਬਰਾੜ ਨੇ ਅੱਗੇ ਦੱਸਿਆ ਕਿ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਖੇਡਾਂ ਦੀ ਸਿਲੈਕਸ਼ਨ ਬਲਾਕ ਪੱਧਰੀ ਖੇਡਾਂ ਵਿੱਚੋਂ ਪਹਿਲਾਂ ਹੀ ਹੋ ਚੁੱਕੀ ਹੈ। ਬਾਕੀ ਖੇਡਾਂ ਦੀ ਆਨਲਾਈਨ ਐਂਟਰੀ ਅਤੇ ਆਫਲਾਈਨ ਐਂਟਰੀ ਲੈ ਕੇ ਟੂਰਨਾਂਮੈਂਟ ਕੰਡਕਟ ਕਰਵਾਇਆ ਜਾਵੇਗਾ।

ਜ਼ਿਲ੍ਹਾ ਖੇਡ ਅਫਸਰ  ਬਰਾੜ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਮਦਦ ਨਾਲ ਇਸ ਜਿਲ੍ਹਾ ਪੱਧਰੀ ਟੂਰਨਾਂਮੈਂਟ ਦੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਖੇਡ ਵਿਭਾਗ ਦੇ ਕੋਚਾਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਬਲਾਕ ਪੱਧਰ ਵਾਂਗ ਹੀ ਇਸ ਟੂਰਨਾਂਮੈਂਟ ਨੂੰ ਕੰਡਕਟ ਕਰਵਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਅਧਾਰ ਕਾਰਡ, ਜਨਮ ਮਿਤੀ ਦਾ ਸਰਟੀਫਿਕੇਟ ਸਬੂਤ ਦੇ ਤੌਰ 'ਤੇ ਖੇਡ ਵੈਨਿਯੂ 'ਤੇ ਲੈ ਕੇ ਆਉਣਾ ਯਕੀਨੀ ਬਣਾਉਣ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਠਿੰਡਾ 'ਚ ਕਿਸਾਨ ਮੇਲਾ ਲਗਾਇਆ ਗਿਆ 

ਬਠਿੰਡਾ /ਲੁਧਿਆਣਾ 27 ਸਤੰਬਰ (ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ  ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦੇ ਵਿਚੋਂ ਆਖਰੀ ਕਿਸਾਨ ਮੇਲਾ ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਲਗਾਇਆ ਗਿਆ। ਇਸ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।  ਇਸ ਮੇਲੇ ਦਾ ਉਦੇਸ਼ ਵਿਗਿਆਨਕ ਖੇਤੀ ਦੇ ਰੰਗ, ਪੀ.ਏ.ਯੂ. ਦੇ ਕਿਸਾਨ ਮੇਲਿਆਂ ਸੰਗੌ ਰੱਖਿਆ ਗਿਆ ਸੀ। ਇਸ ਮੇਲੇ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ  ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਜਦ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਵਿੱਚ ਗੋਸਲ ਨੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਨਾਮੀ ਵਿਗਿਆਨਕ ਡਾ ਗੁਰਦੇਵ ਸਿੰਘ ਖੁਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸ੍ਰ. ਖੁੱਡੀਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨੀ ਨੂੰ ਦਿਸ਼ਾ ਦੇਣ ਦੇ ਲਈ ਚੰਗਾ ਸੰਕੇਤ ਹਨ।  ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਦੋਪਾਸੜਾ ਮੇਲ ਹੁੰਦੇ ਹਨ ਜਿਸ ਨਾਲ ਵਿਗਿਆਨੀ ਕਿਸਾਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਪਰਤੀ ਸੂਚਨਾ ਨਵੀਆਂ ਖੋਜਾਂ ਦਾ ਮੁੱਢ ਬੱਨਦੀ ਹੈ। ਸ੍ਰ. ਖੁੱਡੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨੀ ਦੀ ਹਾਲਤ ਨੂੰ ਉਚਾ ਚੁੱਕਣ ਦੇ ਲਈ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।  ਉਨ੍ਹਾਂ ਇਸ ਗੱਲ ਦੀ ਯੂਨੀਵਰਸਿਟੀ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਖੇਤਰ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਕਾਰਨ ਹੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਚੁਣੀ ਗਈ ਹੈ। ਉਨ੍ਹਾਂ ਕਿਹਾ ਕਿ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਇਹ ਕਿਸਾਨ ਮੇਲੇ ਗਿਆਨ ਦੇ ਮੇਲੇ ਹਨ। ਉਨ੍ਹਾਂ ਕੁਦਰਤੀ ਸੋਮਿਆ ਖਾਸ ਕਰਕੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਤਕਨੀਕਾ ਅਤੇ ਤਕਨਾਲੋਜੀਆਂ ਵਿਕਸਤ ਕਰਨ ਦੀ ਅਪੀਲ ਕੀਤੀ. ਸ਼੍ਰ. ਖੁੱਡੀਆਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਖੇਤੀਬਾੜੀ ਨੀਤੀ ਲਾਗੂ ਕੀਤੀ ਜਾਵੇਗੀ ਅਤੇ ਇਸ ਮੌਕੇ ਉਨ੍ਹਾਂ ਨਕਲੀ ਦਵਾਈਆਂ, ਬੀਜ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ।

ਇਸ ਮੌਕੇ ਡਾ ਗੋਸਲ ਨੇ ਕਿਹਾ ਕਿ ਕਿਸਾਨਾਂ ਦਾ ਭਾਰੀ ਇਕੱਠ ਇਸ ਗੱਲ ਦਾ ਸੰਕੇਤ ਹੈ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾਹ ਵਿਸ਼ਵਾਸ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਤੀ ਨੂੰ  ਇੱਕ ਕਾਰੋਬਾਰ ਕਿੱਤੇ ਵਜੋਂ ਅਪਨਾਉਣ ਲਈ ਕਿਹਾ। ਮੰਡੀਕਰਨ ਬਾਰੇ ਡਾ ਗੋਸ਼ਲ ਨੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਸੰਭਾਵਨਾਵਾਂ ਸਾਨੂੰ ਆਪ ਤਲਾਸ਼ਣੀਆਂ ਪੈਣਗੀਆਂ। ਉਨ੍ਹਾਂ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰ ਧੰਨਵਾਦ ਕੀਤਾ ਜਿਨ੍ਹਾਂ ਫਰੀਦਕੋਟ ਵਿਖੇ 1200 ਏਕੜ ਫਾਰਮ ਵਿਖੇ ਮਹੱਤਵਪੂਰਨ ਖੋਜਾਂ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ।  ਉਨ੍ਹਾਂ ਕਿਸਾਨ ਵੀਰਾਂ ਨੂੰ ਖੇਤੀ ਵਿਭਿੰਨਤਾ ਵੱਲ ਤੁਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਬਠਿੰਡੇ ਦਾ ਕਿਸਾਨ ਮੇਲਾ ਸਿਰਫ਼ ਪੰਜਾਬ ਹੀ ਨਹੀਂ ਗੁਆਢੀ ਰਾਜਾਂ ਦੇ ਲਈ ਵੀ ਇੱਕ ਮਹੱਤਵਪੂਰਨ ਮੇਲਾ ਹੁੰਦਾ ਹੈ। ਉਨ੍ਹਾਂ ਖੇਤਰੀ ਖੋਜ ਕੇਂਦਰ ਵਿੱਚ ਗੁਲਾਬੀ ਸੁੰਡੀ, ਚਿੱਟੀ ਮੱਖੀ ਆਦਿ ਕੀੜਿਆਂ ਬਾਰੇ ਮਹੱਤਵਪੂਰਨ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਨੂੰ ਅਪਨਾਉਣ ਲਈ ਕਿਹਾ ਅਤੇ ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਣਕ ਦੀ ਬਿਜਾਈ ਲਈ ਸਰਫੇਸ ਸੀਡਿੰਗ ਤਕਨੀਕ ਨੂੰ ਅਪਨਾਉਣ ਲਈ ਕਿਹਾ। ਡਾ ਗੋਸਲ ਨੇ ਖਾਸ ਕਰਕੇ ਕਿਸਾਨਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਸੰਯੁਕਤ ਖੇਤੀ ਮਾਡਲ ਜ਼ਰੂਰ ਦੇਖਣ ਅਤੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ 70 ਦੇ ਦਹਾਕੇ ਵਿੱਚ ਇਹ ਖੋਜ ਕੇਂਦਰ ਕ੍ਰਿਸਾਨੀ ਦੀ ਸੇਵਾ ਲਈ ਸਥਾਪਿਤ ਕੀਤਾ ਗਿਆ ਅਤੇ ਬੀਤੇ ਵਰ੍ਹੇ ਇਸ ਖੋਜ ਕੇਂਦਰ ਵਿੱਚ ਵਿਦਿਅਕ ਇੰਸਟੀਚਿਊਟ ਵੀ ਖੋਲਿਆ ਗਿਆ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਖੇਤੀ ਪ੍ਰਕਾਸ਼ਨਾਵਾਂ ਨਾਲ ਜੁੜਨ ਦੀ ਬੇਨਤੀ ਕੀਤੀ।

ਇਸ ਮੌਕੇ ਡਾ ਖੁਸ਼ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਵੱਲੋਂ ਵਿਕਸਤ ਕਿਸਮ ਕਿਸਾਨਾਂ ਦੇ ਖੇਤ ਵਿੱਚ ਹੀ ਪਰਖ ਤੋਂ ਬਾਅਦ ਪਾਸ ਜਾਂ ਫੇਲ੍ਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਦੇ ਵਿੱਚ ਪੰਜਾਬੀ ਕੌਮ ਨੇ ਇੱਕ ਮਿਹਨਤੀ ਕੌਮ ਵਜੋਂ ਨਾਮ ਖੱਟਿਆ ਹੈ ਅਤੇ ਉਨ੍ਹਾਂ ਦੁਆਰਾ ਵਿਕਸਤ ਝੋਨੇ ਦੀਆਂ ਕਿਸਮਾਂ ਇਸ ਖੇਤਰ ਵਿੱਚ ਖੂਬ ਸਲਾਹੀਆਂ ਗਈਆਂ। ਮਨੁੱਖਤਾਂ ਨੂੰ ਭੁੱਖਮਰੀ ਦੇ ਸ਼ਿਕੰਜੇ ਵਿਚੋਂ ਕੱਢਣ ਲਈ ਸਾਨੂੰ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨਾ ਪਵੇਗਾ ਅਤੇ ਵਿਗਿਆਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਨਾਉਣ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਉਨ੍ਹਾਂ ਨੂੰ ਕਿਸਾਨਾਂ ਦੇ ਨਾਲ ਮਿਲ ਕੇ ਪ੍ਰਾਪਤ ਹੁੰਦੀ ਹੈ.

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡਾ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 940 ਫ਼ਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚੋਂ 225 ਨੂੰ ਕੌਮਾਤਰੀ ਪੱਧਰ ਤੇ ਜਾਰੀ ਹੋਣ ਦਾ ਮਾਨ ਪ੍ਰਾਪਤ ਹੈ। ਉਨ੍ਹਾਂ ਵਿਸ਼ੇਸ਼ ਕਰਕੇ ਯੂਨੀਵਰਸਿਟੀ ਵੱਲੋਂ ਨਵੀਂ ਕਣਕ ਦੀ ਕਿਸਮ ਪੀ.ਬੀ.ਡਬਲਯੂ ਜਿੰਕ 2 ਅਤੇ ਪੀ.ਬੀ.ਡਬਲਯੂ 826 ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ. ਡਾ ਢੱਟ ਨੇ ਗੈਰ ਸਿਫ਼ਾਰਿਸ ਕਿਸਮਾਂ ਨੂੰ ਨਾ ਅਪਨਾਉਣ ਲਈ ਕਿਹਾ। ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਝੋਨੇ ਦੀ ਪਰਾਲੀ ਨਹੀਂ ਸਾੜਨੀ ਚਾਹੀਦੀ ਅਤੇ ਇਸ ਦੇ ਲਈ ਯੂਨੀਵਰਸਿਟੀ ਵੱਲੋਂ ਸੁਝਾਈਆਂ ਮਸ਼ੀਨਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਵਾਗਤੀ ਸਬਦ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾ ਗੁਰਮੀਤ ਸਿੰਘ ਬੁੱਟਰ ਜੀ ਨੇ ਕਹੇ।  ਉਨ੍ਹਾਂ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਖੇਤੀ ਦੇ ਨਾਲ ਸਹਾਇਕ ਕਿੱਤਿਆਂ ਨੂੰ ਜ਼ਰੂਰ ਅਪਨਾਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਸਿਖਲਾਈਆਂ ਵੱਖ ਵੱਖ ਜਿਲ੍ਹਿਆ ਵਿੱਚ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਾਰੀ ਗਿਣਤੀ ਵਿੱਚ ਸ਼੍ਰਮੂਲੀਅਤ ਕਿਸਾਨਾਂ ਦੇ ਪਰਪੱਕ ਵਿਸ਼ਵਾਸ ਦੀ ਗਵਾਹੀ ਭਰਦਾ ਹੈ। 

ਮੰਚ ਸੰਚਾਲਨ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਸਟੇਸ਼ਨ ਦੇ ਵਿਗਿਆਨੀ ਡਾ ਗੁਰਜਿੰਦਰ ਸਿੰਘ ਰੁਮਾਣਾ ਨੇ ਬਾਖੂਬੀ ਕੀਤਾ। ਡਾ ਰਿਆੜ ਨੇ ਮੁੱਖ ਮਹਿਮਾਨ ਪਾਸੋ ਪ੍ਰਕਾਸ਼ਨਾਵਾਂ ਜਾਰੀ ਕਰਵਾਈਆਂ ਅਤੇ ਡਾ ਰੁਮਾਣਾ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਵੱਲੋਂ ਸੂਚਨਾ ਪਸਾਰੇ ਦੇ ਨਵੇਂ ਢੰਗਾਂ ਦੇ ਨਾਲ ਜੁੜਨਾ ਚਾਹੀਦਾ ਹੈ।

ਧੰਨਵਾਦ ਦੇ ਸ਼ਬਦ ਖੋਜ ਕੇਦਂਰ, ਬਠਿੰਡਾ ਦੇ ਨਿਰਦੇਸ਼ਕ ਡਾ ਕਰਮਜੀਤ ਸਿੰਘ ਸੇਖੋਂ ਜੀ ਨੇ ਕਹੇ।

ਇਸ ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ। ਖੋਜ ਕੇਦਂਰ ਦੇ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਮੁੱਖ ਮਹਿਮਾਨ ਅਤੇ ਕਿਸਾਨਾਂ ਵੱਲੋਂ ਵਿਸ਼ੇਸ਼ ਸਲਾਹਿਆਂ ਗਿਆ. ਵੱਖ-ਵੱਖ ਵਿਸ਼ੇ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਮੁੱਖ ਪੰਡਾਲ ਤੋਂ ਪ੍ਰਦਾਨ ਕੀਤੀ ਗਈ।

ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।

ਚੈਕਿੰਗ ਦੌਰਾਨ ਆਰ.ਟੀ.ਏ. ਵਲੋਂ 4 ਸਕੂਲ ਵੈਨਾਂ ਦੇ ਕੀਤੇ ਚਾਲਾਨ

ਲੁਧਿਆਣਾ, 27 ਸਤੰਬਰ (ਟੀ. ਕੇ. ) - ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਵੱਲੋਂ  ਸਥਾਨਕ ਡੀ.ਏ.ਵੀ ਸਕੂਲ ਸਰਾਭਾ ਨਗਰ, ਬੀ.ਸੀ.ਐਮ. ਇਸ਼ਮੀਤ ਚੌਕ ਵਿਖੇ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ।
ਇਸ ਤੋਂ ਇਲਾਵਾ ਗਿੱਲ ਨਹਿਰ ਪੁੱਲ ਤੋਂ ਟਿੱਬਾ ਪੁੱਲ, ਡੇਹਲੋਂ ਦੀਆਂ ਸੜਕਾਂ 'ਤੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਆਰ.ਟੀ.ਏ. ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 8 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚ 3 ਕੈਂਟਰ, 2 ਟਿੱਪਰ, 2 ਟਰੱਕ ਅਤੇ 1 ਟਰੈਕਟਰ ਟਰਾਲੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਨਿੱਜੀ ਵਾਹਨਾਂ ਦੀ ਕਮਰਸ਼ੀਅਲ ਵਰਤੋਂ, ਓਵਰਲੋਡ, ਓਪਨ ਡਾਈਵਰਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ, ਬਿਨਾਂ ਐਚ.ਐਸ.ਆਰ.ਪੀ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰੰਘਣਾ ਕਾਰਨ 23 ਗੱਡੀਆਂ ਦੇ ਚਲਾਨ ਕੀਤੇ ਜਿਨ੍ਹਾਂ ਵਿੱਚੋਂ 13 ਕੈਂਟਰ, 4 ਸਕੂਲ ਵੈਨ, 1 ਬਲੈਰੋ, 3 ਪਿੱਕ ਅੱਪ, 1 ਟਿੱਪਰ, 1 ਟਰੱਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਬਿਨਾਂ ਲੇਡੀ ਅਟੈਡੈਂਟ, ਫਾਇਰ ਐਕਸਟਿੰਗਸ਼ਰ, ਬਿਨਾਂ ਕੈਮਰਾ ਅਤੇ ਬਿਨਾਂ ਐਚ.ਐਸ.ਆਰ.ਪੀ. ਪਲੇਟਾਂ ਨਾ ਲੱਗੇ ਹੋਣ ਕਰਕੇ ਵੀ ਵਾਹਨਾਂ ਦੇ ਚਲਾਨ ਕੀਤੇ ਗਏ।
ਉਨ੍ਹਾਂ ਦੁਹਰਾਇਆ ਕਿ ਬਿਨ੍ਹਾਂ ਦਸਤਾਵੇਜ਼ਾਂ ਅਤੇ ਬਿਨ੍ਹਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆਜਾ ਸਕੇ।

ਕੌਮਾਂਤਰੀ ਪੱਧਰ 'ਤੇ ਨਜਾਇਜ਼ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਲੁੱਟਣ ਵਾਲੇ 4 ਦੋਸ਼ੀ  ਮਹਿਲਾ ਸਾਥਣ ਸਮੇਤ ਗ੍ਰਿਫਤਾਰ 

ਲੁਧਿਆਣਾ, 27 ਸਤੰਬਰ (ਟੀ. ਕੇ.) ਮਨਦੀਪ ਸਿੰਘ ਸਿੱਧੂ, ਆਈ.ਪੀ.ਐੱਸ, ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਪੱਧਰ' ਤੇ ਸਮੱਗਲਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ, ਏ.ਡੀ.ਸੀ.ਪੀ.ਇੰਨਵੈੱਸਟੀਗੇਸ਼ਨ ਲੁਧਿਆਣਾ ਅਤੇ  ਗੁਰਪ੍ਰੀਤ ਸਿੰਘ, ਪੀ.ਪੀ.ਐਸ, ਏ. ਸੀ ਪੀ ਡਿਟੈਕਟਿਵ-2,ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਂਚ-2, ਲੁਧਿਆਣਾ ਦੀ ਪੁਲਿਸ ਪਾਰਟੀ ਨੇ ਹਰਜਿੰਦਰ ਸਿੰਘ ਉਰਫ ਬੱਬਾ, ਸਤਨਾਮ ਸਿੰਘ ਉਰਫ ਸੋਢੀ, ਹਰਪ੍ਰੀਤ ਸਿੰਘ ਉਰਫ ਬੱਬੂ, ਏ ਐਸ ਆਈ ਕਮਲ ਕਿਸ਼ੋਰ ਤਾਇਨਾਤੀ ਸੀ ਆਈ ਏ ਸਟਾਫ ਗੁਰਦਾਸਪੁਰ ਅਤੇ  ਨੇਹਾ ਪੁੱਤਰੀ ਰਮੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਕੋਲੋਂ 01 ਕਾਰ ਸਕਾਰਪੀਓ ਪੀ ਬੀ 06 ਆਰ -8140,      08 ਲੱਖ ਰੁਪਏ ਲੁੱਟ ਦੀ ਰਕਮ, ਲੁੱਟ ਦੇ  02 ਮੋਬਾਇਲ ਫੋਨ ਅਤੇ 01 ਪਾਸਪੋਰਟ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਕੋਲੋਂ ਬਰਾਮਦ ਕੀਤੇ ਗਏ ਸਮਾਨ ਵਿਚ 825 ਗ੍ਰਾਮ ਸੋਨਾ ਜਿਸ ਦੀ ਬਜਾਰੀ ਕੀਮਤ 4950000 ਰੁਪਏ, 8 ਲੱਖ ਰੁਪਏ ਨਕਦ,ਇੱਕ ਸਕਾਰਪੀਓ, 2 ਮੋਬਾਈਲ ਅਤੇ 1 ਪਾਸਪੋਰਟ ਸ਼ਾਮਲ ਹੈ।

ਐਸ.ਡੀ.ਐਮ.  ਵਲੋਂ ਸਬ ਰਜਿਸਟਰਾਰ ਲੁਧਿਆਣਾ (ਕੇਂਦਰੀ) ਦਾ ਅਚਨਚੇਤ ਨਿਰੀਖਣ 

ਲੁਧਿਆਣਾ, 27 ਸਤੰਬਰ (ਟੀ. ਕੇ. ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਸਨੀਕਾਂ ਨੂੰ ਸੁਚਾਰੂ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ ਡਾ. ਹਰਜਿੰਦਰ ਸਿੰਘ ਵਲੋਂ ਸਬ ਰਜਿਸਟਰਾਰ, ਲੁਧਿਆਣਾ (ਕੇਂਦਰੀ) ਦੀ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਵਲੋਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮੌਕੇ 'ਤੇ ਸਬੰਧਤ ਸਾਰਾ ਸਟਾਫ ਡਿਊਟੀ 'ਤੇ ਮੌਜੂਦ ਸੀ। ਉਨ੍ਹਾਂ ਸਬੰਧਤ ਸਟਾਫ ਨੂੰ ਨਿਰਦੇਸ਼ ਜਾਰੀ ਕੀਤੇ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਅਤੇ ਕਿਸੇ ਵੀ ਨਾਗਰਿਕ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਉਨ੍ਹਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਣਯੋਗ ਮੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਐਂਟੀ ਕਰੱਪਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 'ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਿਸ 'ਤੇ ਪੰਜਾਬ ਸਰਕਾਰ ਵਲੋਂ ਫੌਰੀ ਤੌਰ 'ਤੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਤਹਿਸੀਲਦਾਰ-ਕਮ-ਸਬ-ਰਜਿਸਟਰਾਰ, ਲੁਧਿਆਣਾ (ਕੇਂਦਰੀ) ਸ. ਨਵਪ੍ਰੀਤ ਸਿੰਘ ਸ਼ੇਰਗਿੱਲ ਵੱਲੋਂ ਦੱਸਿਆ ਗਿਆ ਕਿ ਰੋਜ਼ਾਨਾਂ ਦੀ ਰਜਿਸਟਰੀਆਂ ਦੀ ਔਸ਼ਤ ਤਕਰੀਬਨ 60 ਤੋਂ 70 ਤੱਕ ਦੀ ਹੁੰਦੀ ਹੈ ਅਤੇ ਅੱਜ ਵੀ 77 ਰਜਿਸਟਰੀਆਂ ਦੀ ਅਪੁਆਇੰਟਮੈਂਟ ਲੋਕਾਂ ਵੱਲੋਂ ਲਈ ਗਈ।

ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਵਲੋਂ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਰਜਿਸਟਰੀਆਂ ਕਰਵਾਉਣ ਸਬੰਧੀ ਸੁੰਤਸ਼ਟੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰ ਸਰਕਲ ਦੀ ਵੀ ਚੈਕਿੰਗ ਕੀਤੀ ਜਿੱਥੇ ਪਟਵਾਰ ਸਰਕਲ ਵਿੱਚ ਪ੍ਰਿੰਸ ਕੁਮਾਰ ਪਟਵਾਰੀ, ਦੀਪਕ ਸਿੰਗਲਾ ਪਟਵਾਰੀ, ਸਾਧੂ ਸਿੰਘ ਪਟਵਾਰੀ ਅਤੇ ਸੁਖਜਿੰਦਰ ਸਿੰਘ ਔਜਲਾ ਕਾਨੂੰਗੋ, ਦਲਜੀਤ ਸਿੰਘ ਕਾਨੂੰਗੋ ਅਤੇ ਵੁਰਣ ਕੁੁਮਾਰ ਕਾਨੂੰਗੋ ਹਾਜ਼ਰ ਪਾਏ ਗਏ।

ਉਨ੍ਹਾਂ ਰੈਵੀਨਿਊ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਮ ਪਬਲਿਕ ਜੋ ਇਨਕਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਜਾਂ ਜਾਤੀ ਸਰਟੀਫਿਕੇਟ ਬਣਾਉਣ ਆਉਂਦੀ ਹੈ ਉਨ੍ਹਾਂ ਨੂੰ ਬਿਨ੍ਹਾਂ ਦੇਰੀ ਤੋਂ ਸਬੰਧਤ ਪਟਵਾਰੀ ਤੋਂ ਰਿਪੋਰਟ ਕਰਵਾਈ ਜਾਵੇ ਅਤੇ ਚੈਕਿੰਗ ਦੌਰਾਨ ਹਜ਼ਾਰ ਨੰਬਰਦਾਰ ਅਤੇ ਆਮ ਪਬਲਿਕ ਵੱਲੋਂ ਆਪਣੇ-ਆਪਣੇ ਕੰਮਾਂ ਸਬੰਧੀ ਸੁੰਤਸ਼ਟੀ ਪ੍ਰਗਟ ਕੀਤੀ ਗਈ।