ਲੁਧਿਆਣਾ, 28 ਸਤੰਬਰ (ਟੀ. ਕੇ.) ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਲੁਧਿਆਣਾ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਇੰਜ:ਦਿਲਪ੍ਰੀਤ ਸਿੰਘ ਲੋਹਟ, ਦੀ ਅਗਵਾਈ ਵਿਚ ਹੇਠ ਹੋਈ। ਮੀਟਿੰਗ ਦੌਰਾਨ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਜਥੇਬੰਦੀ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਵਲੋਂ ਸੁੂਬਾਈ ਪੱਧਰ 'ਤੇ ਰਾਮ ਲੀਲਾ ਮੈਦਾਨ,ਨਵੀਂ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਨੁੰ ਬਹਾਲ ਕਰਵਾਉਣ ਲਈ ਹੋ ਰਹੀ ਪੈਨਸ਼ਨ ਸੰਖਨਾਦ ਮਹਾਂਰੈਲੀ ਵਿਚ ਸਾਰੇ ਸਰਕਲਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਮੀਟਿੰਗ ਵਿਚ ਇੰਜ:ਕੁਲਬੀਰ ਸਿੰਘ ਬੈਨੀਪਾਲ,ਸੂਬਾ ਪ੍ਰੈੱਸ ਸਕੱਤਰ, ਜਨਰਲ ਸਕੱਤਰ, ਲੁਧਿਆਣਾ, ਇੰਜ:ਮੋਹਨ ਸਿੰਘ ਸਹੋਤਾ, ਇਜੰ:ਰੁਪਿੰਦਰ ਸਿੰਘ ਜੱਸੜ,ਸੂਬਾ ਵਿੱਤ ਸਕੱਤਰ ਤੋਂ ਇਲਾਵਾ ਇੰਜ:ਅਨਿਲ ਮਿਨਹਾਸ, ਇੰਜ:ਅਮਨਜੀਤ ਸਿੰਘ ਸੱਗੁੂ, ਇੰਜ:ਰਾਜ ਕੁਮਾਰ, ਇੰਜ:ਰਾਜੇਸ਼ ਕੁਮਾਰ, ਇੰਜ:ਗੁਰਜੀਤ ਸਿੰਘ ਮਾਛੀਵਾੜਾ,ਇੰਜ:ਰਾਜਿੰਦਰ ਕੁਮਾਰ ਪਾਠਕ, ਇੰਜ:ਕੁਲਵਿੰਦਰ ਸਿੰਘ, ਇੰਜ:ਜਸਬੀਰ ਸਿੰਘ, ਇੰਜ:ਗੁਰਸੇਵਕ ਸਿੰਘ, ਇੰਜ:ਅਮਰਦੀਪ ਸਿਘ, ਇੰਜ:ਸੰਦੀਪ ਸਿੰਘ, ਇੰਜ:ਜਗਬੀਰ ਸਿੰਘ, ਇੰਜ:ਜਪਨੀਤ ਸਿੰਘ, ਇੰਜ:ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਇੰਜ.ਪਵਨ ਕੁਮਾਰ,ਇੰਜ:ਬਲਪ੍ਰੀਤ ਸਿੰਘ ਅਤੇ ਸ੍ਰੀ ਅਮਿਤ ਅਰੋੜਾ,ਸੂਬਾ ਪ੍ਰਧਾਨ ਮਨਿਸਟਰੀਅਲ ਸਟਾਫ ਪੰਜਾਬ ਅਤੇ ਸੰਦੀਪ ਭੰਬਕ ਜਿਲ੍ਹਾ ਪ੍ਰਧਾਨ ਇੰਪਲਾਈਜ਼ ਯੂਨੀਅਨ ਸ਼ਾਮਲ ਹੋਏ।