ਲੁਧਿਆਣਾ (ਕਰਨੈਲ ਸਿੰਘ ਐੱਮ ਏ) ਅੱਜ "ਪਸਾਇਮਾ" - ਪੰਜਾਬ ਸਟੇਟ ਐਗਰੀਕਲਚਰ ਇੰਮਪਲੀਮੈੰਟਸ ਮੈਨੁਫੈਕਚੁਰਰ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰਧਾਨ ਸੰਤੋਖ ਸਿੰਘ ਘੜਿਆਲ ਜੀ ਦੀ ਅਗਵਾਈ ਹੇਠ ਹੋਈ.
ਐਸੋਸੀਏਸ਼ਨ ਚੇਅਰਮੈਨ ਸੰਸਥਾਗਤ ਬਲਦੇਵ ਸਿੰਘ ਹੂੰਝਣ ਨੇ ਸਮੂਹ ਮਹਿਮਾਨਾਂ ਅਤੇ ਆਏ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਜਨਰਲ ਮੀਟਿੰਗ ਦੀ ਸ਼ੁਰੂਆਤ ਕੀਤੀ ।
ਇਸ ਮੀਟਿੰਗ ਵਿਚ ਐਮ.ਐਸ.ਐਮ.ਈ ਲੁਧਿਆਣਾ ਦੇ ਡਾਇਰੈਕਟਰ ਸ਼੍ਰੀ ਵੀਰਿੰਦਰ ਸ਼ਰਮਾ ਜੀ , ਐਡੀਸ਼ਨਲ ਡਾਇਰੈਕਟਰ ਕੁੰਦਨ ਲਾਲ ਜੀ , ਐਡੀਸ਼ਨਲ ਡਾਇਰੈਕਟਰ ਸ਼੍ਰੀ ਦੀਪਕ ਚੇਚੀ ਜੀ ਮੁੱਖ ਮਹਿਮਾਨ ਵਜੋਂ ਆਏ ਸਨ I
ਡਾਇਰੈਕਟਰ, ਸ਼੍ਰੀ ਵਰਿੰਦਰ ਸ਼ਰਮਾ ਜੀ ਨੇ MSME ਸਮਾਧਾਨ ਸਕੀਮ, MSME ਕਲੱਸਟਰ ਜਿਵੇਂ ਕਿ ਲੀਨ ਮੈਨੂਫੈਕਚਰਿੰਗ ਕਲੱਸਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਪਰੰਤ ਸ਼੍ਰੀ ਕੁੰਦਨ ਲਾਲ ਜੀ ਵੱਲੋਂ MSME ਵਿੱਚ ਕਾਰੋਬਾਰ ਦੇ ਵਾਧੇ ਵਾਸਤੇ MSME ਵਿਭਾਗ ਵੱਲੋਂ ਈਨੋਵੇਸ਼ਨ ਸਕੀਮ, ਡਿਜ਼ਾਈਨ ਸਕੀਮ, ਟ੍ਰੇਡ ਮਾਰਕ ਸਰਟੀਫਿਕੇਸ਼ਨ ਸਕੀਮਾਂ ਬਾਰੇ ਜਾਣਕਾਰੀ ਦਿਤੀ ਉਪਰੰਤ ਐਡੀਸ਼ਨਲ ਡਾਇਰੈਕਟਰ ਦੀਪਕ ਜੀ ਵੱਲੋਂ ਪ੍ਰਦਰਸ਼ਨੀ ਅਤੇ ਸਬਸਿਡੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਤੇ ਓਹਨਾ ਦੀ ਪ੍ਰਕਿਰਿਆ ਨੂੰ ਵੀ ਸੰਬੋਧਨ ਕੀਤਾ।
ZED ਜੋ ਕਿ ਮਨੀਸਟਰੀ ਦੀ ਨਵੀ ਸਰਟੀਫਿਕੇਸ਼ਨ ਬਾਰੇ ਸਿਟੀ ਨੀਡਸ ਤੋਂ ਸ਼੍ਰੀ ਪਰਮਜੀਤ ਸਿੰਘ , ਸੀ.ਈ.ਓ ਨੇ ਜੇਡ (ZED) ਸਰਟੀਫਕੈਸ਼ਨ ਬਾਰੇ ਪੂਰਨ ਵਿਸਥਾਰ ਨਾਲ ਸਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਇੱਕ ਲਾਜ਼ਮੀ ਬਣਾਏ ਜਾਣ ਵਾਲਾ ਸਰਟੀਫਿਕੇਸ਼ਨ ਹੈ ਜੋ ਹਰ ਕਿਸੇ ਨੂੰ ਬਣਵਾਉਣਾ ਪਏਗਾ I
CRM ਸਕੀਮ ਤੇ ਸਰਫੇਸ ਸੀਡਰ ਬਾਰੇ ਪਸਾਇਮਾ (PSAIMA) ਦੀ CRM ਵਿੰਗ ਜਿਸ ਵਿੱਚ ਇੰਦਰਜੀਤ ਸਿੰਘ ਧੰਜਲ , ਮਨਪ੍ਰੀਤ ਸਿੰਘ ਕੰਬੋਜ਼ ਤੇ ਮਨਦੀਪ ਸਿੰਘ ਨੇ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਸਰਫੇਸ ਸੀਡਰ ਦੇ ਰੇਟਾਂ ਬਾਰੇ ਅਤੇ ਤਕਨੀਕ ਗੱਲਾਂ ਬਾਰੇ ਭਾਰਤੀ ਚੋਟੀ ਦੇ ਖੇਤੀਬਾੜੀ ਇੰਜੀਨੀਅਰਾਂ ਨਾਲ ਗੱਲਬਾਤ ਕੀਤੀ ਅਤੇ ਮੀਟਿੰਗ ਵਿੱਚ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਦੇ ਇਸ ਤਕਨੀਕ ਨੂੰ ਲੈ ਵਿਚਾਰ ਸੁਣੇ ਗਏ I ਇਸ ਵਿੱਚ ਵਾਸਟ ਲਿੰਕਰਸ ਸ਼੍ਰੀ ਅਮਿਤ ਜੀ ਤੇ ਸੁਮੀਤ ਜੀ ਵੱਲੋਂ CRM ਦੀਆ ਚੱਲ ਰਹੀਆਂ ਸਕੀਮਾਂ ਬਾਰੇ ਦਿੱਕਤਾਂ ਮੈਂਬਰਾਂ ਨਾਲ ਸਾਂਝਾ ਕੀਤੀਆਂ ਜਿਸ ਵਿੱਚ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ ਤੇ ਬਿਹਾਰ ਬਾਰੇ ਚਰਚਾ ਕੀਤੀ ਤੇ ਆ ਰਹੀਆਂ ਮੁਸ਼ਕਲ ਦਾ ਵੀ ਹੱਲ ਕੀਤਾ ।
ਸਮਾਪਤੀ ਸਮਾਰੋਹ ਐਸੋਸੀਏਸ਼ਨ ਦੇ ਚੇਅਰਮੈਨ ਇੰਟਰਨੈਸ਼ਨਲ ਐਕਟੀਵਿਟਸ - ਸ੍ਰ. ਬਲਦੇਵ ਸਿੰਘ ਅਮਰ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਐਸੋਸੀਏਸ਼ਨ ਵੱਲੋਂ MSME ਉਦਯੋਗ ਨੂੰ ਉੱਚਾ ਚੁੱਕਣ ਲਈ MSME ਡਾਇਰੈਕਟਰ ਨੂੰ ਇੱਕ ਐਸੋਸੀਏਸ਼ਨ ਦੀ ਪ੍ਰਤੀਨਿਧਤਾ ਵੀ ਪੇਸ਼ ਕੀਤੀ ਤੇ ਮੁੱਖ ਮਹਿਮਾਨ ਸ਼੍ਰੀ ਵੀਰਿੰਦਰ ਸ਼ਰਮਾ ਜੀ , ਮਹਿਮਾਨ ਕੁੰਦਨ ਲਾਲ ਜੀ ਤੇ ਦੀਪਕ ਚੇਚੀ ਜੀ ਦਾ ਸਨਮਾਨ ਕੀਤਾ I
ਇਸ ਮੀਟਿੰਗ ਵਿਚ ਸੰਤੋਖ ਸਿੰਘ ਘੜਿਆਲ (ਪ੍ਰਧਾਨ), ਬਲਦੇਵ ਸਿੰਘ ਹੂੰਜਣ (ਚੇਅਰਮੈਨ - ਸੰਸਥਾਗਤ) ਬਲਦੇਵ ਸਿੰਘ ਅਮਰ (ਚੇਅਰਮੈਨ), ਬਲਬੀਰ ਸਿੰਘ ਰਾਜਾ ( ਕੈਸ਼ੀਅਰ ) ,ਸੁਖਤੇਜ ਸਿੰਘ ਝੰਡੇਆਣਾ (ਸੈਕਟਰੀ) ਰਾਜੇਸ਼ ਪੰਜੂ , ਇੰਦਰਜੀਤ ਸਿੰਘ ਧੰਜਲ (ਵਧੀਕ ਦਫ਼ਤਰ ਸਕੱਤਰ), ਸੁਖਵਿੰਦਰ ਸਿੰਘ ਬੱਬੂ ,ਦਰਬਾਰਾ ਸਿੰਘ ਮਣਕੂ, ਅਮਿਤ , ਸੁਮੀਤ ਵਾਸਟ ਲਿੰਕਰਸ ਲੁਧਿਆਣਾ , ਸੁਖਵਿੰਦਰ ਸਿੰਘ ਸੋਨੀ ਜਲੰਧਰ, ਮਨਦੀਪ ਸਿੰਘ ਮਾਨਸਾ, ਮਨਪ੍ਰੀਤ ਸਿੰਘ ਕੰਬੋਜ਼, ਜਸਵੀਰ ਸਿੰਘ ਓਂਕਾਰ, ਦਰਸ਼ਨ ਸਿੰਘ ਜੇ.ਡੀ ਧੂਰੀ, ਗੁਰਬਖ਼ਸ਼ ਸਿੰਘ ਧੂਰੀ ਅਤੇ ਹੋਰ ਅਗਾਂਹ ਵਧੂ ਮੈਂਬਰ ਵੀ ਮੌਜੂਦ ਸਨ ।