You are here

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ- 2023 ਦੇ ਨਤੀਜੇ ਐਲਾਨੇ

31 ਸਕੂਲਾਂ ਦੇ 2300 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ  --- ਪਹਿਲੀਆਂ ਛੇ ਪੁਜੀਸ਼ਨਾਂ 'ਤੇ ਲੜਕੀਆਂ ਦੇ ਬਾਜ਼ੀ ਮਾਰੀ -- 
ਤਲਵੰਡੀ ਸਾਬੋ, 10 ਸਤੰਬਰ  (ਗੁਰਜੰਟ ਸਿੰਘ ਨਥੇਹਾ)-
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਨੈਤਿਕ ਸਿੱਖਿਆ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 31 ਸਕੂਲਾਂ ਦੇ 2300 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੀਖਿਆ ਦਾ ਨਤੀਜਾ ਅੱਜ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਖੇਤਰ ਸਕੱਤਰ ਇੰਸਪੈਕਟਰ ਸ਼ਮਸ਼ੇਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਤੇ ਪਰਮਿੰਦਰ ਸਿੰਘ ਖੇਤਰ ਪ੍ਰਧਾਨ, ਪ੍ਰੋ. ਗੁਰਜੀਤ ਸਿੰਘ, ਮਾਸਟਰ ਸੁਖਰਾਜ ਸਿੰਘ ਸੰਦੋਹਾ, ਗੁਰਤੇਜ ਸਿੰਘ ਮਲਕਾਣਾ, ਸਤਨਾਮ ਸਿੰਘ ਬਹਿਮਣ, ਡਾ. ਗੁਰਵਿੰਦਰ ਸਿੰਘ ਮਾਖਾ ਆਦਿ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਪ੍ਰੀਖਿਆ ਵਿੱਚੋਂ ਸਫ਼ਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਮਤਿਹਾਨ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਦਰਜਾ ਦੂਜਾ (6ਵੀਂ ਤੋਂ 8ਵੀਂ) ਵਿੱਚ ਗੁਰਸ਼ਰਨਜੀਤ ਕੌਰ ਪੁੱਤਰੀ ਗਿਆਨੀ ਜਗਤਾਰ ਸਿੰਘ, ਖਾਲਸਾ ਸੀ.ਸੈ.ਸਕੂਲ (ਲੜਕੀਆਂ) ਨੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਪੁੱਤਰੀ ਹਰਮੰਦਰ ਸਿੰਘ ਗੋਰਾ, ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਸਰਾ ਅਤੇ ਸੁਖਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ, ਮਾਸਟਰ ਮਾਈਂਡ ਪਬ.ਸਕੂਲ ਬੰਘੀ ਰੁੱਘੂ ਤੇ ਅਰਾਧਨਾ ਪੁੱਤਰੀ ਸ੍ਰੀ ਰਾਮ ਸ਼ੰਕਰ ਯਾਦਵ, ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੋਨਾਂ ਬੱਚਿਆਂ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਦਰਜਾ ਤੀਜਾ (9ਵੀਂ ਤੋਂ 12ਵੀਂ ) ਦੇ ਪ੍ਰਾਪਤ ਨਤੀਜਿਆਂ ਅਨੁਸਾਰ ਜਸਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ, ਗੁਰੂ ਹਰਗੋਬਿੰਦ ਪਬਲਿਕ ਸੀਨੀਰ ਸੈਕੰਡਰੀ ਸਕੂਲ ਲਹਿਰੀ ਨੇ ਪਹਿਲਾ ਸਥਾਨ, ਚਹਿਲਪ੍ਰੀਤ ਕੌਰ ਪੁੱਤਰੀ ਗੁਰਦਿੱਤਾ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਨੇ ਦੂਸਰਾ ਸਥਾਨ ਅਤੇ ਗੁਣਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੁੱਘੂ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਦਰਜਿਆਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਸਥਾਨ  ਹਾਸਲ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੋ. ਗੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਸੰਸਥਾਂ ਵੱਲੋਂ ਜਲਦ ਹੀ ਤਲਵੰਡੀ ਸਾਬੋ ਵਿਖੇ ਕਰਵਾਏ ਜਾ ਰਹੇ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਨਗਦ ਇਨਾਮਾਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੈਤਿਕ ਸਿੱਖਿਆ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ।