ਤਲਵੰਡੀ ਸਾਬੋ, 03 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿਖੇ ਸਰਬੱਤ ਦਾ ਭਲਾ ਚਰੀਟੇਬਲ ਟਰੱਸਟ ਵੱਲੋਂ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸਦਾ ਉਦਘਟਨ ਬਾਬਾ ਕਾਕਾ ਸਿੰਘ ਮਸਤੂਆਣਾ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ ਕੈਂਪ ਵਿੱਚ ਲਗਭਗ 300 ਮਰੀਜਾਂ ਦਾ ਚੈੱਕ ਅੱਪ ਡਾਕਟਰ ਹਰਮਨਪ੍ਰੀਤ ਸਿੰਘ ਭੰਗੂ ਵੱਲੋਂ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਾਈਆਂ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜੇ ਐਸ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਪਿੰਡ ਅਤੇ ਸ਼ਹਿਰਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਏ ਜਾਂਦੇ ਹਨ। ਰਿਟਾਇਰਡ ਡੀਈਓ ਬਲਜੀਤ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤੀਸਰਾ ਕੈਂਪ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਇਆ ਗਿਆ ਹੈ। ਇਸ ਮੌਕੇ ਬਲਜੀਤ ਜੋਧਪੁਰ, ਸਿਮਰਜੀਤ ਢਿੱਲੋਂ, ਰਘਵੀਰ ਕਾਕਾ, ਬਲਦੇਵ ਸਿੰਘ ਬਠਿੰਡਾ ਰਿਟਾਇਰਡ ਸੁਪਰਡੈਂਟ ਨਹਿਰੀ ਮਹਿਕਮੇ, ਤੇਜਿੰਦਰ ਸੰਦੋਹਾ, ਖੁਸ਼ੀ ਢਿੱਲੋਂ, ਜਗਦੀਪ ਮਾਨ, ਜੋਗਿੰਦਰ ਸਿੰਘ ਰਿਟਾਇਰਡ ਚੀਫ਼ ਫਾਰਮੇਸੀ ਅਫਸਰ, ਜੰਟਾ ਸਿੰਘ ਰਿਟਾਇਰ ਜਿਲਾ ਫਾਰਮੇਸੀ ਅਫਸਰ ਅਤੇ ਸੁਰਿੰਦਰ ਸਿੰਘ ਸੀਨੀਅਰ ਫਾਰਮੇਸੀ ਅਫਸਰ ਨੇ ਇਸ ਕੈਂਪ ਵਿਚ ਸੇਵਾਵਾਂ ਨਿਭਾਈਆਂ।