You are here

ਲੁਧਿਆਣਾ

ਕਮਲਜੀਤ ਬਰਾੜ ਨੂੰ ਲੁਧਿਆਣਾ ਤੋ ਲੋਕ ਸਭਾ ਦੀ ਟਿਕਟ ਦਿੱਤੀ ਜਾਵੇ:ਸਰਪੰਚ ਜਗਦੀਸ਼ ਚੰਦ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ) ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਦੀਸਾ ਤੇ ਕਾਂਗਰਸ ਪਾਰਟੀ ਵਰਕਰਾਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਮਲਜੀਤ ਬਰਾੜ ਜੋ 2011 ਤੋਂ ਲੁਧਿਆਣਾ ਹਲਕੇ ਅੰਦਰ ਪਾਰਟੀ 'ਚ ਮਹਾਨ ਸੇਵਾਵਾਂ ਨਿਭਾਅ ਰਹੇ ਹਨ ਜਿਨ੍ਹਾਂ ਦਾ ਵੋਟਰਾਂ 'ਚ ਭਾਰੀ ਆਧਾਰ ਹੈ ਅਤੇ ਸ਼ਾਨਦਾਰ ਲੁਧਿਆਣਾ ਤੋਂ ਸੀਟ ਜਿੱਤ ਸਕਦੇ ਹਨ ਕਿਉਂਕਿ ਇਨ੍ਹਾਂ ਦੀ ਹਿੰਮਤ ਸਦਕਾ ਹਜ਼ਾਰਾਂ ਨੌਜਵਾਨਾਂ ਨੇ ਦੂਸਰੀਆਂ ਪਾਰਟੀਆਂ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਹੈ,ਇਸ ਲਈ ਲੁਧਿਆਣਾ ਲੋਕ ਸਭਾ ਸੀਟ ਤੋਂ ਕਮਲਜੀਤ ਬਰਾੜ ਨੂੰ ਟਿਕਟ ਦੇਣੀ ਚਾਹੀਦੀ ਹੈ ਕਿੳਂੁਕਿ ਜ਼ਿਲ੍ਹਾਂ ਮੋਗਾ ਜਗਰਾਉਂ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਦਾ ਲੁਧਿਆਣਾ 'ਚ ਭਾਰੀ ਆਧਾਰ ਹੈ ਤੇ ਜਿਸ ਕਰ ਕੇ ਇਸ ਸੀਟ 'ਤੇ ਵੱਡੀ ਕਾਮਯਾਬੀ ਦਿਵਾਉਣ ਲਈ ਉਹ ਦਿਨ-ਰਾਤ ਇਕ ਕਰ ਸਕਦੇ ਹਨ।ਆਗੂਆਂ ਨੇ ਕਿਹਾ ਕਿ ਕਮਲਜੀਤ ਬਰਾੜ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਵਲੋਂ ਪਾਸੇ ਕਰ ਕੇ ਸਰਕਾਰ ਦੀ ਨੀਤੀਆਂ ਅਤੇ ਪ੍ਰਚਾਰ ਲਈ ਨਵਾਂ ਸੁਨੇਹਾ ਦਿੱਤਾ,ਉਥੇ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਲਈ ਯੂਥ ਕਾਂਗਰਸ ਨੂੰ ਸਰਗਰਮ ਕੀਤਾ ਹੈ ਜੋ ਪਾਰਟੀ ਲਈ ਵਰਦਾਨ ਸਾਬਤ ਹੋਇਆ ਹੈ।ਇਸ ਲਈ ਨੌਜਵਾਨਾਂ ਦੀ ਆਵਾਜ਼ ਨੂੰ ਦੇਖਦਿਆਂ ਲੁਧਿਆਣਾ ਤੋਂ ਟਿਕਟ ਦੇਣੀ ਬਣਦੀ ਹੈ।ਇਸ ਸਮੇ ਜਗਸੀਰ ਸਿੰਘ,ਨਿਰਮਲ ਸਿੰਘ,ਹਰਮਿੰਦਰ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ(ਸਾਰੇ ਪੰਚ) ਐਜਬ ਸਿੰਘ,ਮਲਕੀਤ ਸਿੰਘ ਆਦਿ ਹਾਜ਼ਰ ਸਨ।

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਗਾਲਿਬ ਕਲਾਂ ਪਹੁੰਚੇ

ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ:ਬੈਂਸ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੀ ਪਹਿਲੀ ਚੋਣ ਰੈਲੀ ਸਬੰਧੋਨ ਕਰਨ ਲਈ ਪਹੁੰਚੇ।ਇਸ ਸਮੇ ਐਜਬ ਸਿੰਘ ਅਣਖੀ ਦੇ ਢਾਡੀ ਜੱਥੇ ਨੇ ਵਾਰਾਂ ਦਾ ਗਾਇਨ ਕੀਤਾ।ਇਸ ਸਮੇ ਵਿਧਾਇਕ ਬੈਂਸ ਨੇ ਕਿਹਾ ਕਿ ਆਕਲੀ ਸਰਕਾਰ ਨੇ ਜਨਤਾ ਨੂੰ 10 ਸਾਲਾਂ ਵਿੱਚ ਲੱੁਟਿਆ ਤੇ ਕੱੁਟਿਆ ਹੈ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਕਿਸੇ ਤੋ ਘੱਟ ਨਹੀ ਇਸ ਕੈਪਟਨ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸਨ ਉਨਾਂ ਨੇ ਇੱਕ ਵੀ ਪੂਰੇ ਨਹੀ ਕੀਤਾ।ਇਸ ਸਮੇ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਜੀ ਦੀ ਸੁੁਹੰ ਖਾ ਕਿਹਾ ਸੀ ਮੈ ਨਸ਼ਾ ਇੱਕ ਹਫਤੇ ਵਿੱਚ ਖਤਮ ਕਰਦੂਗਾ ਪਰ ਅੱਜ ਕੈਪਟਨ ਦੀ ਸਰਕਾਰ ਨੂੰ 2 ਸਾਲ ਪੂਰੇ ਹੋ ਗਏ ਪਰ ਕੋਈ ਵੀ ਨਸ਼ਾ ਬੰਦ ਨਹੀ ਹੋਇਆ ਸਗੋ ਚਿੱਟਾ ਸ਼ਰੇਆਮ ਵਿੱਕਦਾ ਹੈ ਇਹ ਚਿੱਟਾ ਤਾਂ ਇੰਜ ਵਿੱਕਦਾ ਹੈ ਜਿਵੇ ਬਾਜ਼ਰ ਵਿੱਚ ਆਲੂ ਵਿੱਕਦੇ ਹਨ।ਉਨ੍ਹਾਂ ਕਿਹਾ ਤੁਹਾਡੇ ਕੋਲ ਕਾਂਗਰਸ ਤੇ ਆਕਲੀ ਦਲ ਦੇ ਉਮੀਦਵਾਰ ਆਉਣਗੇ ਤੇ ਤੁਹਾਡੇ ਨਾਲ ਵੱਡੇ-ਵੱਡੇ ਵਾਅਦੇ ਕਰਨਗੇ ਪਰ ਤੁਸੀ ਇੰਨ੍ਹਾਂ ਨੂੰ ਪੁਛਾਉ ਕਿ ਪਹਿਲਾਂ ਵੀ ਵਾਅਦੇ ਕੀਤੇ ਸਨ ਸਾਡੇ ਪੂਰੇ ਕਿਉਕਿ ਨਹੀ ਕੀਤੇ ।ਬੈਂਸ ਨੇ ਕਿਹਾ ਕਿ ਇਹ ਬੇਈਮਾਨਾਂ ਦੀਆਂ ਸਰਕਾਰਾਂ ਹਨ।ਇੰਨ੍ਹਾਂ ਨੇ ਤੁਹਾਡੇ ਕੋਈ ਵੀ ਵਾਅਦੇ ਪੂਰੇ ਨਹੀ ਕਰਨੇ।ਇਸ ਸਮੇ ਬੈਂਸ ਨੇ ਕਿਹਾ ਅਸੀ ਨਹੀ ਝੂਠੇ ਵਾਅਦੇ ਨਹੀ ਕਰਨੇ ਨਾ ਅਸੀ ਸਰਕਾਰੀ ਨੋਕਰੀਆਂ ਦੇ ਵਾਅਦੇ,ਨਾ ਕਰਜ਼ੇ ਦੇ ਮਾਫ ਲਈ ਕਹਿਣਾ,ਨਾ ਅਸ਼ੀ ਪੈਨਸ਼ਨਾਂ ਦਾ ਕਹਿਣਾ ਅਸੀ ਇੱਕ ਵਾਅਦਾ ਕਹਿਣਾ ਹੈ ਕਿ ਤੁਸੀ ਸਾਡੀ ਸਰਕਾਰ ਲੈ ਕੇ ਆਉ ਤੇ ਪੰਜਾਬ ਅੰਦਰ ਕੋਈ ਰਿਸ਼ਵਤ ਮੰਗ ਜਾਵੇ ਤੁਸੀ ਸਾਡੇ ਜੁਤੀਆਂ ਮਾਰ ਦਿਉ।ਉਨਾਂ ਕਿਹਾ ਕਿ ਪੰਜਾਬ ਅੰਦਰ

ਚਿੱਟਾ ਮੁਾਫੀਆ,ਰੇਤ ਮੁਫੀਆ,ਕੇਬਲ ਮੁਫੀਆ ਆਦਿ ਵਰਗੇ ਕੋਈ ਨਹੀ ਹੋਵੇਗਾ।ਇਸ ਸਮੇ ਵਿਧਾਇਕ ਬੈਂਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਉਨਾਂ ਦਾ ਮੌਕੇ ਤੇ ਹੀ ਇੰਨਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ।ਉਨ੍ਹਾਂ ਕਿਹਾ ਮੇਰੇ ਘਰ ਦੇ ਦਰਵਾਜੇ 24 ਘੰਟੇ ਖੁਲੇ ਹਨ ਜਦੋ ਵੀ ਮੈਨੂੰ ਕੋਈ ਵਾਜ ਮਾਰਗਾ ਮੈ ਹਾਜ਼ਰ ਹੋਵਗਾ।ਇਸ ਸਟੇਜ ਸੈਕਟਰੀ ਬਲਜਿੰਦਰ ਸਿੰਘ ਨੰਦ,ਬਲਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਦੇਵ ਸਿੰਘ ਚੱਕ ਕਲਾਂ,ਪ੍ਰਧਾਨ ਦਵਿੰਦਰ ਸਿੰਘ ਸਲਮੇਪੁਰੀ,ਪ੍ਰਧਾਨ ਹਰਦੀਪ ਸਿੰਘ,ਐਸ.ਪੀ ਸਿੰਘ ਰਿਟ:ਐਸ,ਡੀ,ੳੋ,ਬਲਜਿੰਦਰ ਸਿੰਘ,ਗੁਰਮੇਲ ਸਿੰਘ ਰੰੂਮੀ,ਗੁਰਦੀਪ ਸਿੰਘ ਮੋਤੀ,ਤਜਿੰਦਰ ਸਿੰਘ ਡੁਬਾਈ,ਹਰਦੀਪ ਸਿੰਘ ਗਰੇਵਾਲ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਸਰਪੰਚ ਜਗਦੀਸ ਚੰਦ ਦੀ ਅਗਵਾਈ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਸਹੂਲਤ ਤਹਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਡੀਪੂ ਹੋਲਡਰਾਂ ਵੱਲੋਂ ਕਣਕ ਵੰਡੀ ਗਈ।ਕਣਕ ਵੰਡਣ ਸਮੇਂ ਡੀਪੂ ਹੋਲਡਰ ਸ਼ਰੇਸ਼ ਚੰਦ ਸ਼ਰਮਾ,ਸਰਪੰਚ ਜਗਦੀਸ ਚੰਦ ਦੀਸਾ ਨੇ ਨੀਲੇ ਕਾਰਡ ਵਾਲਿਆਂ ਨੂੰ ਕਣਕ ਦੀ ਵੰਡ ਕੀਤੀ ਗਈ ਤੇ ਗਰੀਬ ਪਰਿਵਾਰਾਂ ਦੇ ਕੰਮ ਦੇ ਸੀਜਨ ਨੂੰ ਧਿਆਨ ਵਿੱਚ ਰੱਖਦੇ ਉਕਤ ਡੀਪੂਆਂ ਤੋਂ ਸਵੇਰੇ ਤੋਂ ਲੈਕੇ ਸ਼ਾਮ ਤੱਕ ਕਣਕ ਵੰਡਣ ਦਾ ਕੰਮ ਤਲੱਸੀਬਖਸ਼ ਕੀਤਾ ਗਿਆ ਹੈ।ਉਨ੍ਹਾਂ ਦੱਸਿਆਂ ਕਿ ਕਣਕ ਲੈਣ ਵਾਲੇ ਪਰਿਵਾਰਾਂ ਵਿੱਚੋਂ ਕਿਸੇ ਇੱਕ ਪਰਿਵਾਰ ਮੈਂਬਰ ਦੇ ਅਧਾਰ ਕਾਰਡ ਅਤੇ ਫਿੰਗਰ ਪ੍ਰੈਟ ਨੂੰ ਮੈਚ ਕਰਕੇ 30 ਕਿਲੋਂ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਕਣਕ ਵੰਡੀ ਗਈ ਹੈ।ਇਸ ਸਮੇਂ ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਸਹੂਲਤਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਕਰਵਾਇਆ ਜਾ ਰਿਹਾ ਹੈ,ਉਥੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੱੁਕਣ ਲਈ ਜਮੀਨੀ ਪੱਧਰ ਤੇ ਹਰ ਲੋੜੀਦੀ ਸਹੂਲਤ ਮਹੁੱਈਆਂ ਕਰਵਾਈ ਜਾ ਰਹੀ ਹੈ। ਇਸ ਸਮੇ ਨਿਰਮਲ ਸਿੰਘ ਪੰਚ,ਰਣਜੀਤ ਸਿੰਘ ਪੰਚ,ਹਰਮਿੰਦਰ ਸਿੰਘ ਪੰਚ,ਜਗਸੀਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਐਜਬ ਸਿੰਘ,ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ 'ਚ ਹਾਲਤ ਸੁਧਾਰਨ ਨੂੰ ਦੀ ਬਜਾਏ,ਹੋਰ ਖਰਾਬ ਹੋਏ ਹਨ:ਵਿਧਾਇਕ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੀ ਉਪ ਵਿਰੋਧੀ ਧਿਰ ਨੇਤਾ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਿਸ ਦੇਸ਼ ਦਾ ਗਿਆਨ,ਕਿਸਾਨ ਅਤੇ ਨੌਜਵਾਨ ਕਮਜ਼ੋਰ ਹੋਵੇ,ਉਸ ਨੂੰ ਰੱਬ ਆਸਰੇ ਹੀ ਕਹਿ ਸਕਦੇ ਹਾਂ।ਇਕ ਪਾਸੇ ਗਿਆਨ ਦੀ ਗੱਲ ਕਰਦਾ ਹਾਂ ਤਾਂ ਸਕੂਲਾਂ 'ਚ ਸਾਡੇ ਬੱਚ ਸੇਫ ਨਹੀਂ,ਦੂਜੇ ਪਾਸੇ ਕਿਸਾਨ ਦੀ ਦਸ਼ਾ ਅਜਿਹੀ ਹੋ ਗਈ ਹੈ ਕਿ ਉਹ ਆਤਮ-ਹੱਤਿਆ ਕਰ ਰਿਹਾ ਹੈ ਅਤੇ ਤੀਸਰੀ ਗੱਲ ਨੌਜਵਾਨਾਂ ਦੀ ਉਹ ਨਸ਼ੇ ਦੀ ਲੱਤ 'ਚ ਗਲਤ ਹੋ ਚੁੱਕੇ ਹਨ।ਆਮ ਆਦਮੀ ਪਾਰਟੀ ਦੀ ਸੂਬਾ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 70 ਸਾਲ ਹੋ ਚੁੱਕੇ ਹਨ,ਪਰ ਚੋਣਾਂ ਤਾਂ ਉਸ ਸਮੇਂ ਤੋਂ ਹੀ ਆਉਂਦੀਆਂ ਅਤੇ ਚੱਲੀਆਂ ਜਾਂਦੀਆਂ ਹਨ ਪਰ ਹਰ ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਸਿੱਖਿਆ ਦੇ ਮਿਆਰ ਨੂੰ ਉਚੱਾ ਚੁਕੱਣਾ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ,ਪਰ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਸਭ ਵਾਅਦੇ ਵਿਸ਼ਾਰ ਜਾਂਦੇ ਹਨ।ਉਪ ਵਿਰੋਧੀ ਧਿਰ ਦੀ ਆਗੂ ਮਾਣੂੰਕੇ ਨੇ ਕਿਹਾ ਲੋਕਾਂ ਦੇ ਵੇਟ ਬੰਕ ਨੂੰ ਇਸਤੇਮਾਲ ਕਰਨ ਲਈ ਘਟੀਆਂ ਰਾਜਨੀਤੀ ਅਪਨਾਉਣ ਵਾਲੇ ਲੀਡਰਾਂ ਦੀਆਂ ਨਾਲਾਇਕੀਆਂ ਕਾਰਨ ਦੇਸ਼ ਅਜ਼ਾਦ ਹੋਣ ਤੋਂ ਬਾਅਦ ਵੀ ਸਿੱਖਿਆ ਪ੍ਰਤੀ ਸਿਸਟਮ ਨਹੀਂ ਸੁਧਰ ਸਕਿਆ।ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਪੁਰਜ਼ੋਰ ਵਾਅਦਾ ਕੀਤਾ ਗਿਆ ਸੀ,ਪਰ ਲੋਕਾਂ ਨੇ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੇ ਸਿੱਖਿਆ ਪ੍ਰਤੀ ਕੀਤੇ ਵਾਅਦਿਆਂ 'ਤੁ ਯਕੀਨ ਕਰਦਿਆਂ ਪੰਜਾਬ ਵਾਸੀਆਂ ਨੇ ਕਾਂਗਰਸ ਨੂੰ ਪੰਜਾਬ ਦੀ ਵਾਂਗਡੋਰ ਸੌਂਪ ਦਿੱਤੀ,ਪਰ ਸਿੱਖਿਆ ਦੇ ਖੇਤਰ 'ਚ ਹਾਲਤ ਸੁਧਾਰਨ ਦੀ ਬਜਾਏ,ਹੋਰ ਖਰਾਬ ਹੋ ਗਏ ਅਤੇ ਹੋ ਰਹੇ ਹਨ ।

ਪਿੰਡ ਗਾਲਿਬ ਕਲਾਂ ਵਿੱਚ ਫੱੁਟਬਾਲ ਤੇ ਕਬੱਡੀ ਟੂਰਨਾਮੈਂਟ 31 ਮਾਰਚ ਤੋ 3 ਅਪੈ੍ਰਲ ਤੱਕ ਕਰਵਾਇਆ ਜਾ ਰਿਹਾ ਹੈ।

ਸਿੱਧਵਾਂ ਬੇਟ(ਜਸਮੇਲ ਗਾਲਿਬ) ਵਿਸ਼ਵ ਪ੍ਰਸਿੱਧ ਗੁਰਦੁਆਰਾ ਨਨਕਸਰ ਸੰਪਰਦਾਇ ਦੇ ਬਾਨੀ ਸੱਚਖੰਡ ਵਾਸੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਉਨ੍ਹਾਂ ਤੋਂ ਵਰੋਸਾਏ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਗਾਲਿਬ ਕਲਾਂ ਵਿਖੇ ਚਾਰ ਰੋਜ਼ਾ ਫੁੱਟਬਾਲ ਤੇ ਕਬੱਡੀ ਟੂਰਨਮੈਂਟ 31 ਮਾਰਚ ਤੋਂ ਸ਼ੁਰੂ ਹੋਵੇਗਾ।ਪਿੰਡ ਦੀ ਪੰਚਾਇਤ ਵੱਲੋਂ ਐੱਨ.ਆਰ.ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ 31 ਮਾਰਚ ਤੋਂ 3 ਅਪ੍ਰੈਲ ਤੱਕ ਕਰਵਾਇਆ ਜਾਵੇਗਾ।ਚਾਰ ਰੋਜ਼ਾ ਖੇਡ ਮੇਲੇ ਵਿਚ ਫੁੱਟਬਾਲ ੳਪਨ,ਕਬੱਡੀ ੳਪਨ,ਕਬੱਡੀ 60 ਕਿਲੋਂ,50 ਕਿਲੋਂ,ਫੁੱਟਬਾਲ 14 ਸਾਲ ਲੜਕੇ ,ਰੱਸ਼ਾਕਸ਼ੀ,ਤਾਸ਼-ਸੀਪ ਤੇ ਹੋਰ ਰਵਾਇਤੀ ਖੇਡਾਂ ਦੇ ਮੁਕਾਬਲੇ ਹੋਣਗੇ।ਫੁੱਲਬਾਲ ੳਪਨ ਤੇ 14 ਸਾਲ(ਲੜਕੇ)ਫੁੱਟਬਾਲ ਦੇ ਮੈਂਚ 31 ਮਾਰਚ,1 ਅਪ੍ਰੈਲ ਨੂੰ ਕਬੱਡੀ 50 ਕਿਲੋਂ,2 ਅਪ੍ਰੈਲ ਨੂੰ ਤਾਸਸੀਪ ਤੇ ਕਬੱਡੀ 60 ਕਿਲੋਂ ਤੋਂ ਇਲਾਵਾ 3 ਅਪ੍ਰੈਲ ਨੂੰ ਕਬੱਡੀ ੳਪਨ ਤੇ ਰੱਸਾਕਸ਼ੀ ਦੇ ਦਿਲ ਖਿਚੇਂ ਮੈਚ ਹੋਣਗੇ।ਕਿਉਂਕਿ ਇਹ ਟੂਰਨਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਖੇਡਾਂ ਵੱਲ ਜੋੜਣ ਦਾ ਉਪਰਲਾ ਹੈ।

ਜਗਰਾਉ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਝੂਠ ਵਾਅਦਿਆਂ ਖਿਲਾਫ ਦਿੱਤਾ ਧਰਨਾ

ਸਿੱਧਵਾਂ ਬੇਟ( ਜਸਮੇਲ ਗਾਲਿਬ,ਗੁਰਦੇਵ ਗਾਲਿਬ) ਅੱਜ ਜਗਰਾਉਂ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਜੀ ਦੀ ਅਗਵਾਈ ਹੇਠ ਵਿਸ਼ਵਾਸਘਾਤ ਦੇ ਸਬੰਧ ਵਿੱਚ ਇਕੱਤਰ ਹੋਈਆਂ ਜਗਰਾਉਂ ਹਲਕੇ ਦੀਆਂ ਸੰਗਤਾਂ ਨੂੰ ਕਾਂਗਰਸ ਸਰਕਾਰ ਦੇ ਕੀਤੇ ਹੋਏ ਝੂਠੇ ਵਾਅਦਿਆਂ ਤੋਂ ਜਾਣੂ ਕਰਵਾਇਆ ਤੇ ਕਾਂਗਰਸ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ੍ਰੋਮਣੀ ਕਮੇਟੀ ਮੈਂਬਰ ਸ੍ਰੋਮਣੀ ਕਮੇਟੀ,ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ , ਪ੍ਧਾਨ ਬਲਰਾਜ ਸਿੰਘ ਭੱਠਲ ਆਈ.ਟੀ.ਵਿੰਗ ਲੋਕ ਸਭਾ ਲੁਧਿਆਣਾ ਦਿਹਾਤੀ,ਪੰਜਾਬ ਪ੍ਧਾਨ ਬੀ.ਜੇ.ਪੀ. ਗੌਰਵ ਖੁੱਲਰ, ਦੀਦਾਰ ਸਿੰਘ ਮਲਕ ਸਾਬਕਾ ਚੇਅਰਮੈਨ, ਚੰਦ ਸਿੰਘ ਡੱਲਾ ਸਾਬਕਾ ਚੇਅਰਮੈਨ, ਜੱਥੇਦਾਰ ਇੰਦਰਜੀਤ ਸਿੰਘ ਲਾਂਬਾ,ਜੱਥੇਦਾਰ ਮਲਕੀਤ ਸਿੰਘ ਹਠੂਰ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ,ਪ੍ਧਾਨ ਹਰਵਿੰਦਰ ਸਿੰਘ ਸਿਧਵਾਂ ਕਲਾਂ, ਬੀ.ਜੇ.ਪੀ. ਪ੍ਧਾਨ ਰਾਜਾ ਵਰਮਾ, ਪ੍ਧਾਨ ਸੁਤੀਸ ਕੁਮਾਰ ਦੋਧਰੀਆ, ਪ੍ਧਾਨ ਅਮਰਜੀਤ ਸਿੰਘ ਰਸੂਲਪੁਰ,ਕੌਸਲਰ ਕਨਾਲ ਬੱਬਰ,ਜਨਰਲ ਸਕੱਤਰ ਰਾਜਿੰਦਰ ਕੁਮਾਰ ਰੂਬੀ, ਪ੍ਧਾਨ ਗੁਰਪ੍ਰੀਤ ਸਿੰਘ ਰਾਜੂ ਕਾਉਂਕੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਕਾਉਂਕੇ ਕਲਾਂ, ਪ੍ਧਾਨ ਰਵਿੰਦਰਜੀਤ ਸਿੰਘ ਲੱਖਾਂ, ਗੁਰਸ਼ਰਨ ਸਿੰਘ ਗਿੱਦੜਵਿੰਡੀ, ਸੁਤੀਸ ਬੱਗਾ, ਪ੍ਰਧਾਨ ਹਰਨੇਕ ਸਿੰਘ ਕਮਾਲਪੁਰ,ਸਰਪੰਚ ਮਹਿੰਦਰਜੀਤ ਸਿੰਘ ਵਿੱਕੀ ਜਗਰਾਉਂ, ਸਰਪੰਚ ਸਵਰਾਜ ਸਿੰਘ, ਜਸਵੀਰ ਸਿੰਘ ਦੇਹੜਕਾ ਡਾਇਰੈਕਟਰ, ਬਲਜੀਤ ਸਿੰਘ ਹਠੂਰ ਡਾਇਰੈਕਟਰ,ਪ੍ਧਾਨ ਸੁਰਵੇਸ ਕੁਮਾਰ ਗੁਡਗੋ ਮਾਣੂੰਕੇ, ਸਰਜੀਵਨ ਅੱਗਰਵਾਲ,ਪ੍ਧਾਨ ਸੁਖਮੰਦਰ ਸਿੰਘ ਮਾਣੂੰਕੇ, ਦੀਪਇੰਦਰ ਸਿੰਘ ਭੰਡਾਰੀ,ਸਕੱਤਰ ਅਮਰਜੀਤ ਗੋਲੂ, ਮਾਸਟਰ ਮਹਿੰਦਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ,ਪ੍ਧਾਨ ਜਸਵੰਤ ਸਿੰਘ ਕੋਠੇ ਖਜੂਰਾਂ, ਗੁਰਪ੍ਰੀਤ ਸਿੰਘ ਦਾਹ,ਅਸੌਕ ਨਾਹਰ,ਪ੍ਧਾਨ ਹਾਕਮ ਸਿੰਘ ਸਿਰਾਂ, ਜੱਗਾ ਮਾਣੂੰਕੇ, ਸੁਰਗਨ ਰਸੂਲਪੁਰ, ਬਲਰਾਜ ਸਿੰਘ ਚੱਕਰ,ਮਨਜੀਤ ਸਿੰਘ, ਸਕੱਤਰ ਰਮਨ ਅਰੋੜਾ, ਪੰਚ ਹਰਦੀਪ ਸਿੰਘ ਗਾਲਿਬ ਕਲਾਂ,ਸਾਬਕਾ ਸਰਪੰਚ ਚਮਕੌਰ ਸਿੰਘ ਬੁਜਗਰ, ਗੁਰਦੀਪ ਸਿੰਘ ਬੁਜਗਰ,ਜਗਦੀਸ਼ ਸਿੰਘ ਮਾਣੂੰਕੇ,ਕਰਮਜੀਤ ਸਿੰਘ ਮਾਨ ਸੇਖਦੌਲਤ, ਅਵਤਾਰ ਸਿੰਘ ਸਿਧਵਾਂ ਕਲਾਂ, ਜਿਲ੍ਹਾ ਪ੍ਰਧਾਨ ਜਾਨਸਨ ਮਨਸੀਹ,ਬਲਵਿੰਦਰ ਸਿੰਘ ਮਾਣੂੰਕੇ,ਰਜੇਸ਼ ਲੂੰਬਾ, ਪੰਕਜ ਗੁਪਤਾ ਜਗਜੀਤ ਸਿੰਘ ਡੱਲਾ ਤੇ ਹੋਰ ।

ਜਗਰਾਉ ਪੈ੍ਰਸ਼ ਕੱਲਬ ਦੀ ਸਲਾਨਾ ਚੋਣ ਹੋਈ

ਸਿੱਧਵਾਂ ਬੇਟਂ(ਜਸਮੇਲ ਗਾਲਿਬ) ਜਗਰਾਓਂ ਪ੍ਰੈਸ ਕਲੱਬ ਰਜਿਸਟਰਡ ਦੀ ਹੋਈ ਸਲਾਨਾ ਚੋਣ ਵਿੱਚ ਸੰਜੀਵ ਗੁਪਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਗੁਰਦੀਪ ਮਲਕ ਨੂੰ ਜਨਰਲ ਸਕੱਤਰ ਅਤੇ ਅਮਰਜੀਤ ਮਾਲਵਾ ਨੂੰ ਕੈਸੀਅਰ ਚੁਣਿਆ ਗਿਆ। ਸ਼ਨੀਵਾਰ ਨੂੰ ਕਲੱਬ ਦੀ ਹੋਈ ਇਸ ਮੀਟਿੰਗ ਵਿੱਚ ਓ ਪੀ ਭੰਡਾਰੀ ਨੂੰ ਸਰਪ੍ਰਸਤ , ਜੋਗਿੰਦਰ ਸਿੰਘ ਨੂੰ ਚੈਅਰਮੇਨ ਅਤੇ ਸੰਜੀਵ ਮਲਹੋਤਰਾ ਕਾਲਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਨਵੇ ਮੈਬਰਾਂ ਦੀ ਐਟਰੀ ਲਈ ਤਿੰਨ ਮੈਬਰੀ ਕਮੇਟੀ ਜਿਸ ਵਿੱਚ ਓ ਪੀ ਭੰਡਾਰੀ, ਜੋਗਿੰਦਰ ਸਿੰਘ ਅਤੇ ਸੁਖਦੇਵ ਗਰਗ ਨੂੰ ਮੈਬਰ ਚੁਣਨ ਦੇ ਅਧਿਕਾਰ ਦਿੱਤੇ ਗਏ। ਇਸ ਦੇ ਨਾਲ ਹੀ ਮੀਟਿੰਗ ਵਿੱਚ ਵੈਬ ਚੈਨਲ ਅਤੇ ਵੈਬ ਸਮੇਤ ਸੋਸਲ ਮੀਡੀਆ 'ਤੇ ਪੱਤਰਕਾਰਤਾ ਦੇ ਨਿਯਮਾਂ ਦੀ ਦੁਰਵਰਤੋ ਅਤੇ ਖਬਰਾਂ ਨੂੰ ਤਰੋੜ ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਈਰਲ ਕਰਨ ਵਾਲਿਆ ਖਿਲਾਫ ਸਖਤੀ ਨਾਲ ਨਿਪਟਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈਸ ਕਲੱਬ ਵੱਲੋਂ ਪ੍ਰੈਸ ਸ਼ਬਦ ਦੀ ਦੁਰਵਰਤੋ ਅਤੇ ਪੱਤਰਕਾਰਤਾਂ ਦੀ ਆੜ ਵਿੱਚ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਫਰਜੀ ਪੱਤਰਕਾਰਾਂ ਖਿਲਾਫ ਵੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਮੁਰਲੀ, ਅਜੀਤ ਸਿੰਘ ਅਖਾੜਾ ਵਿਸ਼ਾਲ ਅੱਤਰੇ ਵੀ ਹਾਜਰ ਸਨ।

ਕਾਂਗਰਸ਼ ਪਾਰਟੀ ਪੰਜਾਬ ਵਿਚ ਸਾਰੀਆਂ ਲੋਕ ਸਭਾ ਸੀਟਾਂ ਤੇ ਵੱਡੀ ਜਿੱਤ ਪ੍ਰਪਾਤ ਕਰੇਗੀ:ਸਰਪੰਚ ਸਿੰਕਦਰ ਸਿੰਘ ਪੈਚ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤੇ ਕੁੱਲ ਸੱਤ ਗੇੜਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ,ਸੱਤਵੇਂ ਗੇੜ ਤਹਿਤ ਹੀ 19 ਮਈ ਨੂੰ ਪੰਜਾਬ 'ਚ ਵੋਟਾਂ ਪੈਣਗੀਆਂ ਅਤੇ ਪੰਜਾਬ ਦੀਆਂ 13 ਦੀਆਂ 13 ਸ਼ੀਟਾਂ ਤੇ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸ੍ਰੀ ਰਾਹਿਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਚਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿੰਕਦਰ ਸਿੰਘ ਪੈਚ ਨੇ ਕੀਤਾ।ਸਰਪੰਚ ਗਾਲਿਬ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਹਰ ਵਰਗ ਦੇ ਲੋਕ ਖੁਸ਼ ਹਨ।ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਕੀਤਾ ਸਨ ਉਹ ਇੱਕ ਕਰਕੇ ਪੂਰਾ ਕਰ ਰਹੇ ਹਨ।ਕਿਸਾਨਾਂ ਦਾ ਕਰਜੇ ਕਿਸਤ ਦਰ ਕਿਸਤ ਮਾਫ ਕੀਤੇ ਜਾ ਰਹੇ ਹਨ,ਬੁਢਾਪਾ ਪੈਨਸ਼ਨ ਅਕਾਲੀ ਦਲ ਸਰਕਾਰ ਸਮੇਂ 250 ਸੋ ਰੁਪੇ ਮਹੀਨਾ ਸੀ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 750ਰੁਪਏ ਮਹੀਨਾ ਕਰ ਦਿੱਤਾ ਜੋ ਬਹੁਤ ਹੀ ਸਲਾਘਾਯੋਗ ਕਦਮ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਨੌਜਵਾਨ ਵਰਗ ਅਹਿਮ ਰੋਲ ਅਦਾ ਕਰੇਗਾ ਅਤੇ ਇਸੇ ਕਰਕੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਤੇਰਾਂ ਦੀਆਂ ਤੇਰਾਂ ਸੀਟਾਂ ਵੱਡੀ ਲੀਡ ਨਾਲ ਜਿੱਤ ਕੇ ਸੈਂਟਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੇਗੀ।ਉਨ੍ਹਾਂ ਅੱਗੇ ਕਿਹਾ ਕਿ ਅਕਾਲੀਆਂ ਨੂੰ ਪੰਜਾਬ ਦੀ ਜਨਤਾ ਮੁੰਹ ਨਹੀਂ ਲਾਵੇਗੀ ਕਿਉਂਕਿ ਅਕਾਲੀਆਂ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਵਰਤਿਆ ਹੈ ਅਤੇ ਅਕਾਲੀਆਂ ਨੂੰ ਵੋਟਾਂ ਦੇ ਸਮੇਂ ਹੀ ਪੰਜਾਬ ਦੇ ਲੋਕਾਂ ਦੀ ਯਾਦ ਸਤਾਉਂਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝਦਾਰ ਹੋ ਗਏ ਹਨ ਅਤੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਅਕਾਲੀ ਸਰਕਾਰ ਨੂੰ ਚੱਲਦਾ ਕੀਤਾ ਹੈ ਅਤੇ ਹੁਣ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਜਨਤਾ ਦੇਸ਼ ਨੂੰ ਭਾਜਪਾ ਮੁਕਤ ਕਰ ਦੇਵੇਗੀ

ਭ੍ਰਿਸਟਚਾਰ ਆਸ਼ੂ ਨੂੰ ਕੈਪਟਨ ਸਰਕਾਰ ਮੰਤਰੀ ਮੰਡਲ ਵਿੱਚੌ ਬਾਹਰ ਕੱਢਣ ਨਹੀ ਤਾਂ ਆਮ ਆਦਮੀ ਪਾਰਟੀ ਸੂਬੇ ਵਿੱਚ ਧਰਨੇ ਦੇਵੇਗੀ:ਵਿਧਇਕਾ ਸਰਵਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ) ਕੈਪਟਨ ਸਰਕਾਰ ਦੇ ਕੈਬਟਿਨ ਮੰਤਰੀ ਭਾਰਤ ਭੂਸਨ ਦੀ ਸਮੂਲੀਅਤ ਨੂੰ ਲੈ ਕੇ ਉਸ ਨੂੰ ਮੰਤਰੀ ਮੰਡਲ ਵਿੱਚੌ ਬਾਹਰ ਕੱਢਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਭ੍ਰਿਸ਼ਟਚਾਰੀ ਮੰਤਰੀ ਉੱਤੇ ਕੋਈ ਕਾਰਵਾਈ ਨਹੀ ਕਰਦੇ ਤਾਂ ਆਮ ਆਦਮੀ ਪਾਰਟੀ ਸੂਬੇ ਭਰ ਵਿੱਚ ਧਰਨੇ ਲਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਰਾਉ ਹਲਕਾ ਦੀ ਵਿਧਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਏ ਉਨ੍ਹਾਂ ਕਿਹਾ ਕਿਹਾ ਕਿ ਪਿਛਲੇ ਦਿਨੀ ਹੋਏ ਗਰੈਡ ਮੈਨਰ ਹੋਮ ਲੈਂਡ ਸਕੈਮ ਵਿੱਚ ਕੈਬਨਿਟ ਮੰਤਰੀ ਆਸ਼ੂ ਦੀ ਸਿੱਧੀ ਸ਼ਮੂਲੀਅਤ ਜ਼ਾਹਿਰ ਹੋਈ ਹੈ। ਇਸ ਮਗਰੋ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੁਆਰਾ ਕਰਵਾਈ ਗਈ ਜਾਂਚ ਪੜਤਾਲ ਵਿੱਚ ਆਸ਼ੂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।ਵਿਧਇਕਾ ਮਾਣੰੂਕੇ ਨੇ ਕਿਹਾ ਕਿ ਅਤੀ ਮੰਦਭਾਗਾ ਹੈ ਕਿ ਮੰਤਰੀ ਸ਼ਮੂਲੀਅਤ ਦੀ ਜਾਂਚ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਵੀ ਮੰਤਰੀ ਵੱਲੋ ਡਰਾਇਆ ਅਤੇ ਧਮਕਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮੰਤਰੀ ਵਲੋ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਆਡੀੳ ਮੀਡੀਆ ਵਿੱਚ ਕਾਫੀ ਸਮੇ ਤੋ ਚਕ ਰਹਆਂਿ ਹਨ ਪੰ੍ਰਤੂ ਕੈਪਟਨ ਸਰਕਾਰ ਅੱਖਾਂ ਮੀਚੀ ਕੇ ਬੈਠੀ ਹੈ।ਬੀਬੀ ਮਾਣੰੂਕੇ ਦੋਸ਼ ਲਗਾਇਆ ਹੈ ਕਿ ਮੰਤਰੀ ਆਸੂ ਸਰਕਾਰ ਦੀ ਸ਼ਹਿ ਤੇ ਨਿਯਮਾਂ ਦੀਆਂ ਧੱਜੀਆਂ ਉਡ ਰਹੇ ਹਨ ਅਥੇ ਬਿਨਾਂ ਕਿਸੇ ਡਰ ਤੋ ਭ੍ਰਿਸਟਾਚਾਰ ਨੂੰ ੜਧਾਵਾ ਦੇ ਰਹੇ ਹਨ।ਬੀਬੀ ਮਾਣੰੂਕੇ ਨੇ ਕਿਹਾ ਕਿ ਲੋਕਾਂ ਸਭਾ ਚੋਣਾਂ ਤੋ ਪਹਿਲਾਂ ਸੂਬੇ ਵਿੱਚੌ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਵਾਅਦੇ ਤੋ ਮੁਕਰੇ ਰਹੇ ਹਨ ਨਾਲ ਹੀ ਉਨਾਂ ਕਿਹਾ ਕਿ ਮੰਤਰੀ ਆਸ਼ੂ ਨੂੰ ਮੰਤਰੀ ਮੰਡਲ ਵਿਚੌ ਕੱਢਣ ਨਹੀ ਤਾਂ ਪਾਰਟੀ ਵਲੋ ਆਉਣ ਵਾਲੇ ਸਮੇ ਵਿੱਚ ਮੰਤਰੀ ਖਿਲਾਫ ਧਰਨੇ ਲਾਏ ਜਾਣਗੇ।

ਰਤਨ ਸਿੰਘ ਕਾਮਲਪੁਰੀ ਕਾਂਗਰਸ ਨੂੰ ਅਲਵਿਦਾ ਕਹਿਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਸ਼ੋ੍ਰਮਣੀ ਆਕਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖੀ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਤੇ ਦਰਸਨ ਸਿੰਘ ਸ਼ਿਵਾਲਿਕ ਦੀ ਅਗਵਾਈ ਵਿੱਚ ਕਾਂਗਰਸ਼ ਪਾਰਟੀ ਨੰੁ ਅਲਵਿਦਾ ਕਹਿਕੇ ਰਤਨ ਸਿੰਘ ਕਮਾਲਪੁਰੀ ਨੇ ਆਪਣੇ ਸਾਥੀਆਂ ਸਮੇਤ ਮੱੜ ਘਰ ਵਾਪਸੀ ਕਰਕੇ ਸ਼ੋ੍ਰਮਣੀ ਆਕਲੀ ਦਲ ਵਿੱਚ ਸ਼ਾਮਿਲ ਹੋਏ ਹਨ।ਇਸ ਸਮੇ ਸੁਖਵੀਰ ਸਿੰਘ ਬਾਦਲ ਨੇ ਸਿਰੋਪਾ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ।ਇਸ ਸਮੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਆਕਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ਵੱਲੋ ਬਣਦਾ ਸਤਿਕਾਰ ਦਿੱਤਾ ਜਾਵੇਗਾ।