You are here

ਲੁਧਿਆਣਾ

ਹਾਕੀ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਨੇ ਗੁਜਰਾਤ ਨੂੰ ਹਰਾਇਆ

ਲੁਧਿਆਣਾ,  ਅਪਰੈਲ    64ਵੀਂ ਨੈਸ਼ਨਲ ਸਕੂਲ ਚੈਪੀਅਨਸ਼ਿਪ ਤਹਿਤ ਅੱਜ ਵੀ ਲੁਧਿਆਣਾ ਦੇ ਵੱਖ ਵੱਖ ਗਰਾਊਂਡਾਂ ਵਿੱਚ ਹਾਕੀ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਹੋਏ ਮੈਚਾਂ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਨੇ ਗੁਜਰਾਤ ਨੂੰ 5-2 ਗੋਲਾਂ ਨਾਲ ਜਦਕਿ ਮੁੰਡਿਆਂ ਨੇ ਸੀਬੀਐੱਸਈ ਨੂੰ 13-0 ਦੇ ਵੱਡੇ ਫ਼ਰਕ ਨਾਲ ਹਰਾਇਆ। 12 ਅਪਰੈਲ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਏ ਹਾਕੀ ਦੇ ਮੁਕਾਬਲਿਆਂ ਵਿਚ ਚੰਡੀਗੜ ਦੀਆਂ ਲੜਕੀਆਂ ਨੇ ਗੁਜਰਾਤ ਨੂੰ 5-2 ਨਾਲ, ਤਾਮਿਲਨਾਡੂ ਦੀਆਂ ਲੜਕੀਆਂ ਨੇ ਕੇ ਵੀ ਐਸ ਨੂੰ 10-0 ਨਾਲ, ਹਿਮਾਚਲ ਪ੍ਰਦੇਸ਼ ਦੀਆਂ ਲੜਕੀਆਂ ਨੇ ਪਾਂਡੀਚਿਰੀ ਨੂੰ 9-1 ਦੇ ਫਰਕ ਨਾਲ ਹਰਾਇਆ ਜਦਕਿ ਕਰਨਾਟਕਾ ਦੀਆਂ ਲੜਕੀਆਂ ਅਤੇ ਰਾਜਸਥਾਨ ਦੀਆਂ ਲੜਕੀਆਂ ਦੇ ਮੈਚ ਵਿਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੀਏਯੂ ਦੇ ਹਾਕੀ ਮੈਦਾਨ ’ਤੇ ਖੇਡੇ ਗਏ ਚਾਰ ਮੁਕਾਬਲਿਆਂ ਵਿਚੋਂ ਪਹਿਲੇ ਮੈਚ ’ਚ ਮਹਾਂਰਾਸ਼ਟਰਾਂ ਦੀਆਂ ਲੜਕੀਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸ਼ਨ ਨੂੰ 8-0 ਨਾਲ, ਦੂਜੇ ਮੈਚ ’ਚ ਚੰਡੀਗੜ ਦੇ ਲੜਕਿਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸਨ ਨੂੰ 13-0 ਦੇ ਫਰਕ ਨਾਲ, ਤੀਜੇ ਮੈਚ ਵਿਚ ਜੰਮੂ ਕਸ਼ਮੀਰ ਨੇ ਸੀ.ਆਈ.ਐਸ.ਈ ਨੂੰ 4-3 ਨਾਲ ਜਦਕਿ ਚੌਥੇ ਮੈਚ ’ਚ ਬਿਹਾਰ ਦੇ ਲੜਕਿਆਂ ਨੇ ਉਤਰਾਖੰਡ ਨੂੰ 6-1 ਦੇ ਫਰਕ ਨਾਲ ਹਰਾਇਆ । ਹਾਕੀ ਦੇ ਦੂਸਰੇ ਖੇਡ ਦੇ ਮੈਦਾਨ ਵਿਚ ਆਂਧਰਾ ਪ੍ਰਦੇਸ਼ ਦੀਆਂ ਲੜਕੀਆਂ ਨੇ ਆਈ.ਪੀ.ਐਸ.ਸੀ ਦੀਆਂ ਲੜਕੀਆਂ ਨੂੰ 7-0 ਨਾਲ , ਆਈ.ਪੀ.ਐਸ.ਈ ਦੇ ਲੜਕਿਆ ਨੇ ਐਨ.ਵੀ ਐਸ ਨੂੰ 4-0 ਨਾਲ , ਦਿੱਲੀ ਦੀਆਂ ਲੜਕੀਆਂ ਨੇ ਬਿਹਾਰ ਨੂੰ 5-0 ਨਾਲ, ਰਾਜਸਥਾਨ ਦੇ ਲੜਕਿਆਂ ਨੇ ਤੇਲੰਗਾਨਾ ਨੂੰ 8-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੜਕਿਆ ਵਿਖੇ ਹੋਏ ਹਾਕੀ ਮੁਕਾਬਲਿਆਂ ਵਿਚ ਤਾਮਿਲਨਾਡੂ ਦੇ ਲੜਕਿਆਂ ਨੇ ਆਂਧਰਾ ਪ੍ਰਦੇਸ਼ ਨੂੰ 2-1, ਹਿਮਾਚਲ ਪ੍ਰਦੇਸ਼ ਦੇ ਲੜਕਿਆਂ ਨੇ ਮੱਧ ਪ੍ਰਦੇਸ਼ ਨੂੰ 4-0 , ਮਹਾਂਰਾਸ਼ਟਰਾਂ ਦੇ ਲੜਕਿਆਂ ਨੇ ਛੱਤੀਸ਼ਗੜ ਨੂੰ 7-1 ਨਾਲ ਜਦਕਿ ਉਤਰ ਪ੍ਰਦੇਸ਼ ਦੇ ਲੜਕਿਆ ਨੇ ਪਾਂਡੀਚਿਰੀ ਨੂੰ 7-0 ਦੇ ਫਰਕ ਨਾਲ ਹਰਾਇਆ।

ਧਾਗਾ ਫੈਕਟਰੀ ’ਚ ਅੱਗ ਲੱਗੀ; ਲੱਖਾਂ ਦਾ ਨੁਕਸਾਨ

ਲੁਧਿਆਣਾ,  ਸਨਅਤੀ ਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਨੇੜੇ ਐਨਐਚ ਇੰਟਰਨੈਸ਼ਨਲ ਫੈਕਟਰੀ ’ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਚੋਣਾਂ ਕਾਰਨ ਸੀਆਰਪੀਐਫ਼ ਦੇ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਵੀ ਪੁਲੀਸ ਨਾਲ ਉੱਥੇ ਪੁੱਜ ਗਏ ਅਤੇ ਬਚਾਅ ਕਾਰਜ ’ਚ ਲੱਗ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਅੱਗ ਨੂੰ ਕਾਬੂ ਕੀਤਾ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਅੱਗ ਲੱਗਣ ਦੇ ਕਾਰਨ ਫੈਕਟਰੀ ’ਚ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਫੈਕਟਰੀ ਮਾਲਕ ਸਾਜਨ ਨੇ ਦੱਸਿਆ ਕਿ ਫੈਕਟਰੀ ’ਚ ਤਿੰਨ ਮਸ਼ੀਨਾਂ ਲੱਗੀਆਂ ਹਨ, ਜਿੱਥੋਂ ਧਾਗਾ ਤਿਆਰ ਕੀਤਾ ਜਾਂਦਾ ਹੈ। ਫੈਕਟਰੀ ’ਚ ਘਟਨਾ ਦੇ ਸਮੇਂ ਤਿੰਨ ਤੋਂ ਚਾਰ ਵਰਕਰ ਹੀ ਕੰਮ ਕਰ ਰਹੇ ਸਨ। ਸਵੇਰੇ ਸਾਢੇ 9 ਵਜੇ ਇੱਕ ਵਾਰ ਲਾਈਟ ਚਲੀ ਗਈ। ਜਦੋਂ ਲਾਈਟ ਆਈ ਤਾਂ ਤਾਰ ਵਿੱਚੋਂ ਚੰਗਿਆੜੀ ਨਿਕਲੀ ਤੇ ਧਾਗੇ ’ਤੇ ਜਾ ਡਿੱਗੀ, ਜਿਸ ਨਾਲ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਕੁੱਝ ਹੀ ਸਮੇਂ ਵਿੱਚ ਅੱਗ ਜ਼ਿਆਦਾ ਫੈਲ ਗਈ। ਅੱਗ ’ਚੋਂ ਧੂੰਆ ਨਿਕਲਦਾ ਦੇਖ ਕੇ ਬਾਹਰ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਅੰਦਰ ਚਲੇ ਗਏ। ਉਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਅੱਗ ਕਾਰਨ ਫੈਕਟਰੀ ਦੇ ਕੁਝ ਹਿੱਸੇ ਦੀ ਛੱਤ ਵੀ ਡਿੱਗ ਗਈ। ਅੱਗ ਲੱਗਣ ਨਾਲ ਆਸਪਾਸ ਦੀਆਂ ਫੈਕਟਰੀਆਂ ਦਾ ਵੀ ਸਾਮਾਨ ਕੰਧਾਂ ਦੇ ਨਾਲੋਂ ਹਟਵਾ ਦਿੱਤਾ ਸੀ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

 

ਸਰਵਜਨ ਸੇਵਾ ਪਾਰਟੀ ਦੇ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਗੁਰਸੇਵਕ ਮੱਲਾ ਅਮਰਗੜ੍ਹ ਕਲੇਰਾਂ ਪਰਿਵਾਰ ਨਾਲ ਦੱੁਖ ਸਾਝਾ ਕਰਨ ਲਈ ਪਹੰੁਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਵਜਨ ਸੇਵਾ ਪਾਰਟੀ ਪੰਜਾਬ ਦੇ ਸੂਬਾ.ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਗੁਰਸੇਵਕ ਸਿੰਘ ਮੱਲ੍ਹਾ ਅੱਜ ਅਮਰਗੜ੍ਹ ਕਲੇਰਾਂ ਵਿਖੇ ਸੈਕਟਰੀ ਸੁਖਦੇਵ ਸਿੰਘ ਦੇ ਘਰ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਦੀ ਬੇਵਕਤੀ ਹੋਈ ਮੌਤ ਤੇ ਦੱੁਖ ਦਾ ਕਰਨ ਲਈ ਪਹੁੰਚੇ।ਇਸ ਮੌਕੇ ਸ.ਮੱਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਕਿ ਦੱਸਿਆ ਕਿ ਦੇਸ ਅੰਦਰ ਵਧੀ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਕਾਰਣ ਅਤੇ ਮਾੜੀ ਕਾਨੂੰਨ ਵਿਵਸਥਾ ਦੇ ਕਾਰਨ ਵਿਦੇਸ਼ਾ ਨੂੰ ਭੱਜ ਰਹੇ ਪ੍ਰੰਤੂ ਜਦੋ ਇੰਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਦੀਆਂ ਹਨ।ਥੱਕਹਾਰ ਕੇ ਵਾਪਿਸ ਆ ਜਾਦੇਹਨ ਆਖਿਰ ਜਦੋ ਹੋਰ ਆਰਥਿਕ ਬੋਝ ਥੱਲੇ ਆ ਜਾਦੇ ਹਨ ਤਾਂ ਉਹ ਆਤਮ ਹੱਤਿਆ ਦੀ ਰਾਹ ਤੁਰ ਪੈਂਦੇ ਹਨ ਠੀਕ ਉਸੇ ਤਰ੍ਹਾਂ ਇਸ ਨਵਦੀਪ ਸਿੰਘ ਨਾਲ ਵਪਾਰਿਆ ਜੋ ਮਨੀਲਾ ਵਿੱਚ ਗਿਆ ਸੀ ਉੱਥੇ ਵੀ ਰੁਜਗਾਰ ਕਰਕੇ 25 ਮਾਰਚ ਨੂੰ ਵਾਪਸ ਆਪਣੇ ਪਿੰਡ ਆਗਿਆ ਸੀ ਆਰਥਿਕ ਤੰਗੀ ਡਿਪਰੈਸਨ ਵਿੱਚ ਆ ਗਿਆ ਸੀ ਤੇ ਆਖਿਰ ਉਸ ਨੇ ਆਤਮ ਹੱਤਿਆ ਦਾ ਰਾਹ ਚੁਣ ਲਿਆ ਜੋ ਕਿ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ। ਮੱਲ੍ਹਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਟ ਤੋਂ ਘੱਟ ਪਰਿਵਾਰ ਨੂੰ 15 ਲੱਖ ਦਾ ਮੁਆਵਜ਼ਾ ਦਿੱਤਾ ਜਾਦੇ।ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮੱਲ੍ਹਾ ਨਾਲ ਸੈਕਟਰੀ ਨਿਰਭੈ ਸਿੰਘ ਕਾਉਂਕੇ ,ਹਲਕਾ ਜਗਰਾਉਂ ਕੇ ਇੰਚਾਰਜ ਦਲਵਾਰ ਸਿੰਘ ਅਤੇ ਆਦਿ ਸ਼ਾਮਿਲ ਸਨ।

ਸਾਜਨਾ ਦਿਵਸ ਨੂੰ ਸਮਰਪਿਤ ਪਿੰਡਾਂ ਦੀਆਂ ਸੰਗਤਾਂ ਵਲੋ ਦਮਦਮਾ ਸਾਹਿਬ ਵਿਖੇ 12 ਤੋ 14 ਅਪੈ੍ਰਲ ਤੱਕ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ:ਭਾਈ ਬਲਵਿੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੂਰਬ ਅਤੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਗੁਰੂ ਕੇ ਲੰਗਰ 12 ਤੋ ਲੈ ਕੇ 14 ਅਪੈ੍ਰਲ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਸਜਾਏ ਜਾ ਰਹੇ ਹਨ।ਇਸ ਪੋ੍ਰਗਾਰਮ ਦੀ ਜਾਣਕਾਰੀ ਭਾਈ ਬਲਵਿੰਦਰ ਸਿੰਘ ਗਾਲਿਬ ਵਾਲਿਆਂ ਨੇ ਪੱਤਰਕਾਰ ਨੂੰ ਦਿੱਤੀ।ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੰਗਰ ਨਾਨਕਸਰ ਕਲੇਰਾਂ,ਗਾਲਿਬ ਕਲਾਂ,ਗਾਲਿਬ ਖੁਰਦ,ਫਤਿਹਗੜ੍ਹ ਸਿਵੀਆਂ,ਸ਼ੇਖਦੋਲਤ,ਸ਼ੇਰਪੁਰ ਖੁਰਦ,ਰਾਮਗੜ੍ਹ ਭੱੁਲਰ,ਬੋਦਲਵਾਲਾ,ਕੋਠੇ ਚੱਕ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਇਸ ਸਮੇ ਸੰਗਤਾਂ ਨੇ ਦੱਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਅਸੀ ਸਾਰੀਆਂ ਸੰਗਤਾਂ ਪਿਆਰ ਤੇ ਸ਼ਰਧਾ ਨਾਲ ਲੰਗਰਾਂ ਦੀ ਸੇਵਾ ਕਰ ਗਈਆਂ।ਇਸ ਸਮੇ ਭਾਈ ਬਲਵਿੰਦਰ ਸਿੰਘ ਗਾਲਿਬ ਨੇ ਕਿਹਾ ਸਾਨੂੰ ਜਿਹੜੇ ਪਿੰਡਾਂ ਨੇ ਸਹਿਯੋਗ ਦਿੱਤਾ ਅਸ਼ੀ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ 'ਚ ਹੋਈ ਚੋਣਾਂ ਸੰਬਧੀ ਚਰਚਾ

ਲੋਕ ਸਭਾ ਚੋਣਾਂ ਸੰਬਧੀ ਫੈਸਲਾ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਛੱਡਿਆ

ਮੋਦੀ ਦੀਆਂ ਕਿਸਾਨ ਪੰਜਾਬ ਮਾਰੂ ਨੀਤੀਆਂ ਦਾ ਬਰੋਦ

ਜਗਰਾਓਂ,ਅਪ੍ਰੈਲ (ਇਕਬਾਲ ਰਸੂਲਪੁਰ )—ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਰਾਜਸੀ ਪਾਰਟੀਆਂ ਵਿਚ ਹਲ ਚਲ ਸ਼ੁਰੂ ਹੋ ਗਈ ਹੈ। ਇਸ ਸੰਬਧ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਜਿਲਾ ਪ੍ਰਧਾਨ ਬੂਟਾ ਸਿੰਘ ਮਲਕ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਜਿਸ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਐਗਜੇਕਟਿਵ ਮੈਂਬਰ ਜਥੇਦਾਰ ਦਲੀਪ ਸਿੰਘ ਚਕਰ ਅਤੇ ਕਨਵੀਨਰ ਹਰਚੰਦ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿਚ ਲੋਕ ਸਭਾ ਚਣਾਂ ਵਿਚ ਆਪਣਾ ਉਮੀਦਵਾਰ ਹਲਕਾ ਲੁਧਿਆਣਾ ਤੋਂ ਖੜ੍ਹਾ ਕਰਨ ਸੰਬਧੀ ਜਾਂ ਕਿਸੇ ਯੋਗ ਅਤੇ ਇਮਾਨਦਾਰ ਉਮੀਦਵਾਰ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਹਾਇਤਾ ਕਰਨ ਸੰਬਧੀ ਵਿਚਾਰ ਚਰਚਾ ਕੀਤੀ ਗਈਸ਼ ਇਸ ਮੌਕੇ ਸਰਬਸੰਮਤੀ ਨਾਲ ਇਸ ਸੰਬਧ ਵਿਚ ਫੈਸਲਾ ਇੰਟਰਨੈਸ਼ਨਲ ਪੰਥਕ ਦਲ ਦੇ ਕੌਮੀ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਛੱਡ ਦਿਤਾ ਗਿਆ। ਉਨ੍ਹਾਂ ਵਲੋਂ ਜੋ ਵੀ ਹੁਕਮ ਹੋਵੇਗਾ ਉਸਨੂੰ ਸਾਰੇ ਮੈਂਬਰ ਪ੍ਰਵਾਨ ਕਰਕੇ ਅੱਗੇ ਕੰਮ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਹਕ੍ਰਿਸ਼ਨ ਸਿੰਘ, ਜਰਨੈਲ ਸਿੰਘ ਰਾਏ, ਸ਼੍ਰੀ ਕੇਵਲ ਕ੍ਰਿਸ਼ਨ ਸਿੰਗਲਾ,ਪਰਮਜੀਤ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਜਗਜੀਤ ਸਿੰਘ ਖਾਲਸਾ, ਹਰਭਜਨ ਸਿੰਘ, ਜੀਤ ਸਿੰਘ, ਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਬਲਦੇਵ ਸਿੰਘ, ਸੁਖਮੰਦਰ ਸਿੰਘ, ਗੁਰਜੰਟ ਸਿੰਘ, ਬਖਸੀਸ਼ ਸਿੰਘ, ਰਾਜਾ ਸਿੰਘ ਅਤੇ ਚਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ।

ਲੋਕ ਸੇਵਾ ਸੁਸਾਇਟੀ ਨੇ ਕਰਵਾਇਆ 20 ਕੰਨਿਆਦਾਨ ਮਹਾਂਯੱਗ

ਜਗਰਾਓਂ- ਅਪ੍ਰੈਲ( ਮਨਜਿੰਦਰ ਗਿੱਲ)—ਸਮਾਜ ਸੇਵੀ ਸੰਸਥਾ ਲੋਕ ਲੋਕ ਸੇਵਾ ਸੁਸਾਇਟੀ ਵੱਲੋਂ 20ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ  ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਸੰਤ ਮਹਾਂਪੁਰਸ਼ਾਂ ਤੇ ਦਾਨੀ ਸੱਜਣਾਂ ਦੇ ਭਰਪੂਰ ਸਹਿਯੋਗ ਸਦਕਾ ਕਰਵਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਜ ਗਰਗ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀਆਰਓ ਕੁਲਭੂਸ਼ਨ ਗੁਪਤਾ, ਪ੍ਰੋਜੈਕਟ ਚੇਅਰਮੈਨ ਵਿਨੋਦ ਬਾਂਸਲ ਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿਚ 20ਵੇਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ 'ਚ 6 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪੂਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਰਵਾਏ ਗਏ। ਸਮਾਗਮ 'ਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸਆਰ ਕਲੇਰ, ਮੇਜਰ ਸਿੰਘ ਭੈਣੀ ਪ੍ਰਦੇਸ ਜਨਰਲ ਸਕੱਤਰ ਕਾਂਗਰਸ, ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕਮਲਜੀਤ ਸਿੰਘ ਮੱਲ੍ਹਾ,  ਕਮਿੱਕਰ ਸਿੰਘ ਜੰਡੀ ਯੂਐੱਸਏ, ਗੁਰਮੇਲ ਸਿੰਘ ਆੜ੍ਹਤੀਆ ਝੋਰੜਾਂ ਤੇ ਬੂਟਾ ਸਿੰਘ ਹਾਂਸ, ਸਨਮਤੀ ਮਾਤਰੀ ਸੰਘ ਦੀ ਪ੍ਰਧਾਨ ਕਾਂਤਾ ਰਾਣੀ ਸਿੰਗਲਾ, ਵਿਕਰਮਜੀਤ ਢੰਡ ਪਟਵਾਰੀ, ਐੱਨ ਆਰ ਆਈ ਸੁਰਜੀਤ ਸਿੰਘ ਯੂ ਕੇ ਆਦਿ ਇਲਾਕੇ ਦੀ ਸਨਮਾਨਯੋਗ ਸ਼ਖ਼ਸੀਅਤਾਂ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਜਿੱਥੇ ਸੁਸਾਇਟੀ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਉੱਥੇ ਨਵ ਵਿਆਹੇ ਜੋੜਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਅਨੰਦ ਕਾਰਜਾਂ ਦੀ ਅਹਿਮ ਰਸਮ ਨੂੰ ਭਾਈ ਹਰਮੀਤ ਸਿੰਘ ਨੇ ਅਦਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਸੁਸਾਇਟੀ ਵੱਲੋਂ ਹਰੇਕ ਲੜਕੀ ਨੂੰ ਦਾਨ ਦੇ ਰੂਪ ਵਿਚ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ, ਜਿਊਲਰੀ ਸੈੱਟ, ਮੇਕ-ਅਪ ਕਿੱਟ, ਬਾਲਟੀ, ਟੱਬ, ਵਾਟਰ ਕੂਲਰ, ਦੀਵਾਰ ਘੜੀ, ਲੜਕੇ ਤੇ ਲੜਕੀ ਲਈ ਵੱਖਰੀ ਵੱਖਰੀ ਘੜੀ ਅਤੇ ਇਕ ਪੈਡਸਟਲ ਫੇਨ ਵੀ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੀ ਗ੍ਰਹਿਸਤੀ ਠੀਕ ਠਾਕ ਚੱਲ ਸਕੇ। ਸਮਾਗਮ ਵਿਚ ਮੰਚ ਸੰਚਾਲਨ \ਪ੍ਰਵੀਨ ਜੈਨ ਨੇ ਕਰਦਿਆਂ ਸੁਸਾਇਟੀ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ। ਸਮਾਗਮ ਵਿਚ ਸਰਜੀਵਨ ਗੁਪਤਾ, ਡਾ. ਭਾਰਤ ਭੂਸ਼ਨ ਬਾਂਸਲ, ਦਰਸ਼ਨ ਜੁਨੇਜਾ, ਡੀ ਕੇ ਸ਼ਰਮਾ, ਡਾ. ਗੁਰਦਰਸ਼ਨ ਮਿੱਤਲ, ਡਾ. ਗੁਰਸੇਵਕ ਸਿੰਘ, ਇਕਬਾਲ ਸਿੰਘ ਕਟਾਰੀਆ, ਜਸਵੰਤ ਸਿੰਘ, ਜਤਿੰਦਰ ਮਲਹੋਤਰਾ, ਜਤਿੰਦਰ ਸਿੰਘ ਓਬਰਾਏ, ਮਦਨ ਲਾਲ ਅਰੋੜਾ, ਮਦਨ ਲਾਲ ਬੈਂਬੀ, ਕਪਿਲ ਸ਼ਰਮਾ, ਮੁਕੇਸ਼ ਗੁਪਤਾ, ਨੀਰਜ ਮਿੱਤਲ, ਪ੍ਰਮੋਦ ਸਿੰਗਲਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ, ਰਾਜਿੰਦਰ ਗੋਇਲ, ਰਾਕੇਸ਼ ਸਿੰਗਲਾ, ਰਵਿੰਦਰ ਸਿੰਘ ਵਰਮਾ, ਰੀਤੂ ਰਾਜ, ਮਨੋਹਰ ਸਿੰਘ ਟੱਕਰ, ਸੰਦੀਪ ਮਿੱਤਲ, ਸੰਜੇ ਬਾਂਸਲ, ਸੰਜੀਵ ਚੋਪੜਾ, ਸੁਖਦੇਵ ਗਰਗ, ਰਿਸ਼ੀ ਸਿੰਗਲਾ, ਨਰੇਸ਼ ਸ਼ਰਮਾ, ਡਾ. ਵਿਵੇਕ ਗੋਇਲ, ਯੋਗਰਾਜ ਗੋਇਲ, ਵਿਕਾਸ ਕਪੂਰ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਇਸ ਮੌਕੇ ਰਣਜੀਤ ਸਿੰਘ ਡੱਲਾ, ਜਰਨੈਲ ਸਿੰਘ ਜੋਧਾਂ, ਜਗਰੂਪ ਸਿੰਘ ਕਿੱਲੀ ਚਾਹਲਾਂ, ਇੰਦਰਪਾਲ ਸਿੰਘ ਸ਼ੇਰਪੁਰੀਆਂ, ਰਾਮ ਸਿੰਘ, ਗੁਰਜੀਤ ਸਿੰਘ ਕੈਲਪੁਰ, ਜੱਗਾ ਸਿੰਘ ਜਗਰਾਓਂ, ਪਰਮਜੀਤ ਸਿੰਘ ਲੁਧਿਆਣਾ, ਇੰਦਰਜੀਤ ਸਿੰਘ ਮਲਕ, ਗੁਰਿੰਦਰ ਸਿੰਘ, ਦਲੇਰ ਸਿੰਘ ਲੁਧਿਆਣਾ, ਅਮਰਜੀਤ ਸਿੰਘ  ਵੀ ਹਾਜ਼ਰ ਸਨ।

ਵੋਟਰਾਂ ਲਈ ਜਾਗਰੂਕ ਕੈਂਪ

ਜਗਰਾਓਂ-(ਅਕਸ ਸਹਿਜਪਾਲ)-ਜਗਰਾਓਂ ਬੱਸ ਸਟੈਂਡ ਅੰਦਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ।ਇਹ ਕੈਂਪ ਐਸ ਡੀ ਐਮ ਜਗਰਾਓਂ ਸ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਲਾਇਆ ਗਿਆ।ਜਿਸ ਵਿਚ ਵੋਟਰ ਨੂੰ ਵੋਟਈਗ ਮਸ਼ੀਨਾਂ ਦੀ ਵਰਤੋਂ ਵਾਰੇ ਜਾਣ ਕਾਰੀ ਦਿਤੀ ਗਈ।ਸੁਪਰਵਾਈਜ਼ਰ ਸ ਕੁਲਵੰਤ ਸਿੰਘ ਡਾਗੋ ਦੀ ਅਗਵਾਈ ਅੰਦਰ ਮਾਸਟਰ ਟਰੇਨਰ ਹਰਪ੍ਰੀਤ ਸਿੰਘ,ਸਹਿ ਯੋਗੀ ਕਰਮਚਾਰੀ ਰਜੇਸ਼ ਕੁਮਾਰ ਪੰਚਾਇਤ ਸੈਕਟਰੀ,ਹਿੰਮਤ ਸ਼ਰਮਾ ਪੰਚਾਇਤ ਸੈਕਟਰੀ ਅਤੇ ਪਰਮਿੰਦਰ ਕੌਰ ਆਂਗਣਵਾੜੀ ਵਰਕਰ ਵਲੋਂ ਵੋਟਰ ਦੀ ਵੱਡੀ ਗਿਣਤੀ ਨੂੰ ਵੋਟਾ ਪੌਣ ਸਮੇ ਧਿਆਨ ਯੋਗ ਗੱਲਾਂ ਵਾਰੇ ਜਾਣਕਾਰੀ ਦਿਤੀ।ਇਸ ਕੈਂਪ ਤੋਂ ਲੋਕ ਨੇ ਵੱਡੀ ਗਿਣਤੀ ਵਿਚ ਫਾਇਦਾ ਲਿਆ।

ਸ਼ੇਰਪੁਰ ਚੌਂਕ ਜੀ ਟੀ ਰੋਡ ਜਗਰਾਓਂ ਵਿਖੇ ਦਿਨ ਦਿਹਾੜੇ ਲੁੱਟ

ਜਗਰਾਓਂ-(ਅਕਸ ਸਹਿਜਪਾਲ)- ਦਿਨ ਦਿਹਾੜੇ ਕਰੀਬ 2 ਵਜੇ ਜੀ ਟੀ ਰੋਡ ਜਗਰਾਓਂ ਸ਼ੇਰਪੁਰ ਚੋਕ (ਜੋ ਕੇ ਬਹੁਤ ਹੀ ਭੀੜ ਵਾਲਾ ਏਰੀਆ ਹੈ ) ਵਿਖੇ 2 ਮੋਟਰਸਾਈਕਲ ਸਵਾਰ 6 ਵਿਅਕਤੀਆਂ ਜਿਨ੍ਹਾਂ ਵਿਚ ਤਿੰਨ ਨਕਾਬ ਪੋਸ ਸਨ ਨੇ ਇਕ ਮੋਟਰਸਾਈਕਲ ਸਵਾਰ ਜਿਸ ਦਾ ਨਾਂ ਚਰਨਜੀਤ ਸਿੰਘ ਹੈ ਨੂੰ ਰੋਕ ਕੇ ਉਸ ਤੋਂ 1300 ਰੁਪਏ ਨਗਤ ਆਏ 2 ਮੋਬਾਈਲ ਫੋਨ ਖੋ ਲਏ ਏਟ ਫਰਾਰ ਹੋ ਗਏ। ਜਿਸ ਦੀ ਚਰਨਜੀਤ ਸਿੰਘ ਵਲੋਂ ਪੁਲਿਸ ਚੌਂਕੀ ਪਸੂ ਮੰਡੀ ਨੂੰ ਰਿਪੋਟ ਲਿਖ ਵਾ ਦਿਤੀ ਗਈ ਹੈ ਏਟ ਏ ਐਸ ਆਈ ਗੁਰਦੀਪ ਸਿੰਘ ਵਲੋਂ ਪੀੜਤ ਨੂੰ ਭਰੋਸਾ ਦੁਵਾਈਆਂ ਗਿਆ ਕਿ ਦੋਸ਼ੀਆ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇ ਗਾ। ਦਿਨ ਦਿਹਾੜੇ ਇਸ ਤਰਾਂ  ਦੀਆਂ ਘਟਨਾਵਾਂ ਲੋਕ ਵਿਚ ਸਾਹਿਮ ਦਾ ਮਹੌਲ ਬਣਾ ਰਹੀਆਂ ਹਨ।

ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ:ਸਰਪੰਚ ਸਿਕੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਸੀ ਸਮੂਹ ਕਾਂਗਰਸ ਵਰਕਰ ਅਤੇ ਅਹੁਦੇਦਾਰ,ਆਲ ਇੰਡੀਆਂ ਕਾਂਗਰਸ ਵਰਕਰ ਪ੍ਰਧਾਨ ਰਾਹੁਲ ਗਾਂਧੀ ,ਸ੍ਰੀ ਮਤੀ ਸੌਨੀਆਂ ਗਾਂਧੀ,ਸੁਨੀਲ ਜਾਖੜ ਸਮੇਤ ਸਮੁੱਚੀ ਕਾਂਗਰਸ ਲੀਡਰਸਿੱਪ ਦੇ ਅਤੀ ਧੰਨਵਾਦੀ ਹਾਂ,ਜਿੰਨਾਂ ਨੇ ਬਹੁਤ ਦੂਰ ਅੰਦੇਸ਼ੀ ਤੋ ਕੰਮ ਲੈਦਿਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲੁਧਿਆਣਾ ਤੋਂ ਪਹਿਲਾ ਰਹੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੀ ਟਿਕਟ ਦੇ ਨਿਵਾਜਿਆਂ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਪਾਰਟੀ ਉਮੀਦਵਾਰ ਬਿੱਟੂ ਨੇ ਵਧਾਈ ਦਿੰਦਿਆਂ ਕਿਹਾ ਕਿ ਬਿੱਟੂ ਨੂੰ ਟਿਕਣ ਮਿਲਣ ਤੇ ਪਾਰਟੀ ਵਰਕਰਾਂ ਦੇ ਹੌਸਲੇ ਬਲੁੰਦ ਹੋਏ ਹਨ ਤੇ ਲੁਧਿਆਣਾ ਦੇ ਵੋਟਰ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਕੇ ਬਿੱਟੂ ਨੂੰ ਪਹਿਲਾ ਨਾਲੋਂ ਵੱਡੀ ਲੀਡ ਨਾਲ ਜਿਤਾਉਣਗੇ ।ਸਰਪੰਚ ਗਾਲਿਬ ਨੇ ਕਿਹਾ ਕਿ ਸਾਬਕਾ ਮੌਦ ਸਰਕਾਰ ਨੇ ਨੋਟਬੰਦੀ ਤੇ ਜੀ.ਐਸ.ਟੀ.ਲਾਕੇ ਗਰੀਬ ਵਰਗ ਨੂੰ ਕੰਗਾਲੀ ਦੇ ਕੰਡੇ 'ਤੇ ਲਿਆ ਖੜ੍ਹਾ ਕੀਤਾ ਹੈ ਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਭਾਜਪਾ ਤੇ ਅਕਾਲੀ ਦਲ ਦੀ ਡੁੱਬ ਰਹੀ ਬੇੜੀ ਵਿੱਚ ਵੱਟੇ ਪਾਉਣਗੇ।ਮੋਦੀ ਸਰਕਾਰ ਇਕ ਵੀ ਵਾਅਦਾ ਪੂਰਾ ਨਾ ਸਕਣ ਕਾਰਨ ਜਨਤਾ ਦੀ ਕਚਿਹਰੀ 'ਚ ਬੁਰੀ ਤਰ੍ਹਾਂ ਫੇਲ ਸਾਬਤਿ ਹੋ ਚੁੱਕੀ ਹੈ।ਉਥੇ ਕਿਸਾਨਾਂ ਸਮੇਤ ਦਲਿਤ ਵਰਗ ਨੂੰ ਕਰਜਾ-ਮੁਆਫੀ 'ਚ ਰਾਹਤ ਪ੍ਰਦਾਨ ਕਰਨਾ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਉਪਲਵਧੀ ਹੈ।ਸਰਪੰਚ ਗਾਲਿਬ ਨੇ ਦੋਸ਼ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਹਾਂ ਲਿਆਉਣ ਤੇ ਆਪਣੇ ਬੱਚਿਆ ਦਾ ਭਵਿੱਖ ਬਚਾਉਣ ਲਈ ਸਮੂਹ ਦੇਸ ਵਾਸੀਆਂ ਨੂੰ ਇੱਕਜੁਟ ਹੋਕੇ ਕਾਂਗਰਸ ਨੂੰ ਜਿਤਾਉਣਾ ਚਾਹੀਦਾ ਹੈ।ਸਰਪੰਚ ਗਾਲਿਬ ਨੇ ਦਾਆਵਾ ਕਰਦਿਆ ਕਿਹਾ ਕਿ ਪਾਰਟੀ ਉਮੀਦਵਾਰ ਬਿੱਟੂ ਅੱਗੇ ਕਿਸੇ ਵੀ ਪਾਰਟੀ ਨਾਲ ਕੋਈ ਵੀ ਉਮੀਦਵਾਰ ਇਕ ਨਹੀਂ ਸਕੇਗਾ ਤੇ ਬਿੱਟੂ ਵੱਡੀ ਲੀਡ ਨਾਲ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ।

ਸ ਹਰਦਿਆਲ ਸਿੰਘ ਲਿੱਟ (ਦਿਆਲਾ)ਦੇ ਜਤਨਾਂ ਸਦਕਾ ਪਿੰਡ ਸਹੌਲ਼ੀ ਵਿਖੇ 20 ਦਿਨਾਂ ਦਾ ਪ੍ਰਇਮਰੀ ਸਕੂਲ ਦੇ ਬੱਚਿਆਂ ਨੂੰ ਵਿਰਸੇ ਅਤੇ ਕਲਚਰ ਸਬੰਧੀ ਜਾਗਰੂਕ ਕੈਂਪ ਲਾਇਆ ਗਿਆ

ਸੁਧਾਰ-(ਇਕਬਾਲ ਸਿੰਘ ਦੇਹਰਕਾ-ਮਨਜਿੰਦਰ ਗਿੱਲ) 20 ਦਿਨਾਂ ਦੇ ਕੈਪ ਦੁਰਾਨ ਬੱਚਿਆ ਨੂੰ ਭੰਗੜਾ, ਗਿੱਧਾ,ਗੀਤ ਅਤੇ ਹੋਰ ਬਹੁਤ ਸਾਰੀਆਂ ਕਲਾਵਾਂ ਦੀ ਟਰੇਨਿਗ ਦਿਤੀ ਗਈ।ਕੈਂਪ ਦੇ ਆਖਰੀ ਦਿਨ ਇਕ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ।ਜਿਸ ਪ੍ਰੋਗਰਾਮ ਦੁਰਾਨ ਸਾਲ ਵਿਚ ਸਕੂਲ ਵਿਚ ਮੱਲਾਂ ਮਾਰਨ ਵਾਲੇ ਬਚਿਆ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਵੱਡੇ ਤੌਰ ਤੇ ਮਾਲੀ ਮਦਦ ਦੇਣ ਵਾਲੇ ਡਾ ਹਰਦਿਆਲ ਸਿੰਘ ਬਰਾੜ ਦੇ ਬੇਟੇ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਸ ਸਮੇ ਪ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਓਹਨਾ ਨੇ ਆਪਣੇ ਸੰਬੋਧਨ ਵਿਚ ਇਲਾਕਾ ਵਸਿਆ ਨੂੰ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੇ ਜਤਨ ਕਰਨਵਾਲੀ ਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਜੋ ਕੇ ਸਮੇ ਦੀ ਮੁੱਖ ਲੋੜ ਹੈ ਦਸਿਆ।ਉਸ ਸਮੇ ਹਰਦਿਆਲ ਸਿੰਘ ਲਿੱਟ ਵਲੋਂ ਆਏ ਮਹਿੰਣਾ ਦਾ ਸੁਆਗਤ ਕੀਤਾ ਗਿਆ। ਸ ਅਮਨਜੀਤ ਸਿੰਘ ਖਹਿਰਾ, ਸ ਸੰਤੋਖ ਸਿੰਘ,ਸ ਬਰਾੜ ਵਲੋਂ ਵੀ ਆਪਣੇ ਵਿਚਾਰ ਸਾਜੇ ਕੀਤੇ ਗਏ।ਬਚਿਆ ਵਲੋਂ ਸਮਾਜਿਕ ਕ੍ਰਿਤੀਆਂ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਵਾਰੇ ਬਹੁਤ ਸਾਰੀਆਂ ਕੋਰੋਗ੍ਰਾਫੀ ਪੇਸ਼ ਕੀਤੀਆਂ ਗਈਆਂ।ਜਿਨ੍ਹਾਂ ਦੀ ਬਹੁਤ ਹੀ ਸਰਨਾ ਹੋਈ।ਹਿੰਸਾ ਲੈਣ ਵਾਲੇ ਬੱਚਿਆਂ ਅਤੇ ਪਤਵੰਤਿਆਂ ਦਾ ਮਾਣ ਸਨ ਮਾਣ ਵੀ ਕੀਤਾ ਗਿਆ।ਸਟੇਜ ਦੀ ਸੇਵਾ ਮੁੱਖ ਅਧਿਆਪਕ ਸ ਗੁਰਪ੍ਰੀਤ ਸਿੰਘ ਵਲੋਂ ਵੇਖੁਵੀ ਨਿਵਾਈ ਗਈ।

ਤੁਸੀਂ ਇਸ ਸਾਰੇ ਪ੍ਰੋਗਰਾਮ ਨੂੰ ਸਾਡੇ youtube channal ਤੇ ਦੇਖ ਸਕਦੇ ਹੋ ਜਿਸ ਦਾ link Jan Shakti News punjab ਹੈ