You are here

ਲੁਧਿਆਣਾ

ਪੰਜਾਬ ਦੇ ਨੌਜਵਾਨਾਂ ਨੇ ਲਿਬਲਾਨ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਨੌਜਵਾਨਾਂ ਵਲੋ ਲਿਬਨਾਨ ਦੇ ਸ਼ਹਿਰ ਆਡੋਨਿਸ ਦੇ ਗੁਰੂ ਘਰ ਦੇ ਅਤੇ ਅਮਸੀਤ ਤੇ ਜਵੈਲ ਦੀਆਂ ਸੰਗਤਾਂ ਵਲੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਸਮੇ ਸੰਗਤਾਂ ਵਲੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਦੀ ਜਾਣਕਾਰੀ ਸੁਖਪ੍ਰੀਤ ਸੱੁਖੀ ਗਾਲਿਬ (ਲਿਬਨਾਨ) ਨੇ ਪੱਤਰਕਾਰਾਂ ਨੂੰ ਦਿੱਤੀ।ਇਸ ਸਮੇ ਹੈਡ ਗ੍ਰੰਥੀ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਜ਼ਾਦੀ ਮਿਲੀ ਹੈ।ਉਨ੍ਹਾਂ ਕਿਹਾ ਕਿ ਇਹਨਾਂ ਵੀਰ ਸੂਰਮਿਆਂ ਨੇ ਇਕ ਅਜਾਦ ਖੁਸ਼ਹਾਲ ਮੁਲਕ ਦੀ ਕਲਪਨਾ ਕੀਤੀ ਸੀ ਜਿਸਦੇ ਲਈ ਉਹਨਾਂ ਨੇ ਆਪਣੀ ਜਾਨਾਂ ਤਕ ਵਾਰਾਂ ਦਿੱਤੀਆ ਅੱਗੇ ਕਿਹਾ ਕਿ ਅੱਜ ਨੌਜਵਾਨਾਂ ਦੇ ਲਈ ਇਹਨਾਂ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਸਹੀ ਵਕਤ ਹੈ।ਇਸ ਮੌਕੇ ਗੁਰੂ ਲੰਗਰ ਅਤੁਟ ਵਰਤਾਇਆ ਗਿਆ। ਇਸ ਸਮੇ ਹਰਦੇਵ ਸਿੰਘ ਧਮੋਟ,ਬੱਬੀ ਅਲੌਖ,ਅਜਮੇਰ ਸਿੰਘ,ਸੋਨੂੰਢਿੱਲੋ,ਟੋਨੀ,ਜਸਵੀਰ,ਗੇਜੂ,ਜਗਰੂਪ,ਬਿੰਦਰ,ਗੁਰਮੀਤ,ਚੰਨੀ,ਹਰਜੀਤ,ਪ੍ਰੀਤ,ਅੰਗਰੇਜ਼ ਗੇਜੂ,ਬਿੰਦਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਹਾਈ ਕੋਰਟ ਵੱਲੋਂ ਮੰਤਰੀ ਆਸ਼ੂ ਤਲਬ

ਲੁਧਿਆਣਾ, 1 ਅਪਰੈਲ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨੂੰ ਫੋਨ ’ਤੇ ਧਮਕੀਆਂ ਦੇਣ ਅਤੇ ਹਾਈ ਕੋਰਟ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹਿਣ ਮਗਰੋਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਸ਼ੂ ਨੂੰ 2 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਵਿੱਚ ਸਰਕਾਰੀ ਜ਼ਮੀਨ ਨੂੰ ਜਾਂਦੀ ਸੜਕ ਦੀ ਉਸਾਰੀ ਕਰਨ ਵਿੱਚ ਅੜਿੱਕਾ ਬਣੇ ਮੰਤਰੀ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਇੰਜਨੀਅਰ ਰਾਕੇਸ਼ ਗਰਗ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਵਿੱਚ ਇਥੋਂ ਦੀ ਸਮਾਜ ਸੇਵੀ ਸੰਸਥਾ ਮਹਾਂ ਸਭਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਆਸ਼ੂ ਅਤੇ ਲੁਧਿਆਣਾ ਦੇ ਇੱਕ ਟਰਾਂਸਪੋਰਟਰ ਨੂੰ ਸੰਮਨ ਭੇਜ ਕੇ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਮਾਜ ਸੇਵੀ ਸੰਸਥਾ ਮਹਾਂ ਸਭਾ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮਗਰੋਂ ਹੀ ਲੁਧਿਆਣਾ ਵਿੱਚ ਸਰਕਾਰੀ ਅਤੇ ਹੋਰ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਸਬੰਧੀ ਬਣਾਈ ਗਈ ਕਮੇਟੀ ਦੇ ਉਹ ਵੀ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਵਾਇਰਲ ਹੋਈ ਆਡੀਓ ਕਲਿੱਪ ਵਿੱਚ ਬੀਆਰਐਸ ਨਗਰ ਵਿੱਚ ਨਾਜਾਇਜ਼ ਕਬਜ਼ਾ ਕੀਤੀ ਗਈ ਜ਼ਮੀਨ ’ਤੇ ਸੜਕ ਨਾ ਬਣਾਉਣ ਦੀ ਗੱਲ ਹੋ ਰਹੀ ਹੈ। ਇੱਥੇ ਇੱਕ ਵੱਡੇ ਟਰਾਂਸਪੋਰਟਰ ਵੱਲੋਂ ਗਰੀਨ ਬੈਲਟ ਦੀ ਰਜਿਸਟਰੀ ਕਰਵਾਈ ਗਈ ਹੈ ਤੇ ਉਸ ਦੇ ਨਾਲ ਹੀ ਸੜਕ ਹੈ, ਜਿਸਦੇ ਪਿੱਛੇ ਨਗਰ ਸੁਧਾਰ ਟਰੱਸਟ ਦੇ ਕਰੋੜਾਂ ਰੁਪਏ ਦੀ ਕੀਮਤ ਦੇ ਪਲਾਟ ਹਨ। ਇਨ੍ਹਾਂ ਪਲਾਟਾਂ ਨੂੰ ਵੇਚਣ ਲਈ ਨਗਰ ਸੁਧਾਰ ਟਰੱਸਟ ਨੇ ਇੱਥੇ ਸੜਕ ਬਣਾਉਣੀ ਹੈ ਪਰ ਟਰਾਂਸਪੋਰਟਰ ਮੰਤਰੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ। ਆਡੀਓ ਵਿੱਚ ਜਿੱਥੇ ਉਹ ਨਗਰ ਸੁਧਾਰ ਟਰੱਸਟ ਦੇ ਈਓ ਨੂੰ ਧਮਕੀਆਂ ਦੇ ਰਹੇ ਹਨ, ਉਥੇ ਹਾਈ ਕੋਰਟ ਬਾਰੇ ਵੀ ਉਨ੍ਹਾਂ ਟਿੱਪਣੀਆਂ ਕੀਤੀਆਂ ਹਨ।

ਪਿੰਡ ਸਹੌਲ਼ੀ ਦੇ ਪ੍ਰਾਇਮਰੀ ਸਕੂਲ ਵਿਖੇ ਸਭਿਆਚਾਰਕਪ੍ਰੋਗਰਾਮ

ਸੁਧਾਰ-(ਮਨਜਿੰਦਰ ਗਿੱਲ )- 5 ਅਪ੍ਰੈਲ 2019 ਦਿਨ ਸ਼ੁਕਰਵਾਰ ਨੂੰ ਪਿੰਡ ਸਹੌਲ਼ੀ(ਲੁਧਿਆਣਾ) ਦੇ ਪ੍ਰਾਇਮਰੀ ਵਿਖੇ ਬੱਚਿਆਂ ਦੀਆਂ ਸੁਪਇਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਦਿਦੇ ਹੈਡ ਅਧਿਆਪਕ ਹਰਦਿਆਲ ਸਿੰਘ ਲਿਟ ਨੇ ਦੱਸਿਆ ਕਿ ਪਿਛਲੇ 20 ਮਾਰਚ ਤੋਂ ਸਕੂਲ਼ ਵਿਖੇ ਲਗਤਾਰ ਬਚਿਆ ਦੀਆਂ ਸੁਪਿਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਕੈਂਪ ਲਾਇਆ ਜਾ ਰਿਹਾ ਹੈ।ਜਿਸ ਦੀ ਸਮਾਪਤੀ 3 ਅਪ੍ਰੈਲ ਨੂੰ ਹੈ ਜਿਸ ਦੇ ਸਬੰਧ ਵਿਚ 5 ਅਪ੍ਰੈਲ ਦੀਨ ਸ਼ੁਕਰਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਡਾ ਹਰਦਿਆਲ ਸਿੰਘ ਬਰਾੜ ਕਰਨ ਗੇ ਏਟ ਮੁੱਖ ਮਹਿਮਾਨ ਪ੍ਰੋ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇੰਡੀਆ ਹੋਣਗੇ।ਬਚਿਆ ਦੀ ਹੌਸਲਾ ਅਫਜਾਈ ਲਈ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲਿਆ ਜਾਵੇ।ਮੁੱਖ ਪ੍ਰਬੰਧਕ ਸ ਗੁਰਪ੍ਰੀਤ ਸਿੰਘ ਹੈਡ ਅਧਿਆਪਕ ਸਮੂਹ ਸਟਾਫ ਅਤੇ ਸ ਹਰਵਿਦਰ ਸਿੰਘ ਬਰਾੜ।

ਸੁਖਵੀਰ ਸਿੰਘ ਬਾਦਲ ਦੀ 12 ਅਪੈ੍ਰਲ ਨੂੰ ਜਗਰਾੳ ਰੈਲੀ ਵਿੱਚ ਪਾਰਟੀ ਵਰਕਰ ਵੱਡੀ ਗਿੱਣਤੀ ਵਿੱਚ ਸ਼ਾਮਲ ਹੋਣਗੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)19 ਮਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਲੋਕਾ ਸਭਾ ਦੀਆ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਵੱਲੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਤਹਿਤ ਸਾਬਾਕਾ ਵਿਧਾਇਕ ਐਸ.ਆਰ.ਕਲੇਰ(ਹਲਕਾ ਇੰਚਾਰਜ) ਦੀ ਅਗਵਾਈ ਵਿੱਚ ਜਗਰਾਉ ਵਿੱਚ 12 ਅਪੈ੍ਰਲ ਦਿਨ ਸੱੁਕਰਵਾਰ ਨੂੰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾਣਾ ਮੰਡੀ ਵਿੱਚ ਰੈਲੀ ਕਰਨ ਲਈ ਪਹੁੰਚ ਰਹੇ ਹਨ।ਇਸ ਸਮੇ ਗੁਰਦੁਆਰਾ ਪਿੰਡ ਗਾਲਿਬ ਰਣ ਸਿੰਘ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕਿਹਾ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਹੋਣਗੇ ਕਿਉਕਿ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਰੋਧੀ ਗੁੱਸਾ ਜਾਹਿਰ ਕਰਨ ਲਈ ਇਸ ਵਾਰ ਆਪਣੀ ਵੋਟ ਅਕਾਲੀ-ਭਾਜਪਾ ਉਮੀਦਵਾਰਾਂ ਨਮੂ ਵੋਟ ਪਾ ਕੇ ਕਾਂਗਰਸ ਸਰਕਾਰ ਦੇ ਝੂਠ ਵਾਅਦਿਆਂ ਦਾ ਅਹਿਸਾਸ ਕਰਵਾਉਣਗੇ।ਭਾਈ ਸਰਤਾਜ ਨੇ ਕਿਹਾ ਕਿ ਇਸ ਰੈਲੀ ਵਿੱਚ ਲੋਕ ਆਪਣੇ ਪੱਧਰ ਤੇ ਟਰੈਕਟਰ-ਟਰਾਲੀਆਂ ਲੈ ਕੇ ਵੱਡੀ ਗਿਣਤੀ 'ਚ ਪਹੁੰਚ ਕੇ ਰੈਲੀ ਨੂੰ ਕਾਮਯਾਬ ਕਰਨਗੇ।

ਬਾਬਾ ਈਸਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਭਾਈ ਪਾਰਸ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੇਵਾ,ਸਿਮਰਨ ਅਤੇ ਭਗਤੀ ਦੇ ਘਰ ਵਜੋ ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਮਹਾਪੁਰਸ਼ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋ ਵਰੋਸਾਇ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਜਨਮ ਦਿਹਾੜਾ 'ਏਕ ਜੋਤ ਨਿਵਾਸ" ਅਗਵਾੜ ਲੋਪੋ ਵਿਖੇ ਮਨਾਇਆ ਗਿਆ।ਇਹ ਸਮਾਗਮ ਨਾਨਕਸਰ ਕਲੇਰਾਂ ਬੇਅੰਤ ਸੇਵਾਵਾਂ ਕਰਨ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਤੋ ਵਰੋਸਾਇ ਸੰਤ ਬਾਬਾ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਸਮੇ ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਦੇ ਢਾਡੀ ਜੱਥੇ ਸੰਤ ਬਾਬਾ ਮੈਂਗਲ ਸਿੰਘ ਜੀ ਦਾ ਇਤਹਾਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਨੇ ਕਿਹਾ ਕਿ ਬਾਬਾ ਈਸਰ ਸਿੰਘ ਜੀ ਨੇ ਸੰਗਤਾਂ ਨੂੰ ਸਿਮਰਨ ਤੇ ਨਾਮ ਜਪਣਾ,ਹੱਥੀ ਸੇਵਾ ਕਰਨੀ ਤੇ ਪ੍ਰਭੂ ਦੀ ਭਗਤੀ ਕਰਨ ਚਾਹੀਦੀ ਹੈ।ਇਸ ਭਾਈ ਪਾਰਸ ਨੇ ਸੰਗਤਾਂ ਨੂੰ ਬਾਬਾ ਈਸਰ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ।ਇਸ ਸਮੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਦੋ ਭੈਣਾਂ ਦੇ ਇਕਲੋਤਾ ਭਰਾ ਦੀ ਟਰੈਕਟਰ ਹੇਠ ਆਉਣ ਨਾਲ ਮਾਸੂਮ ਬੱਚੇ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ) ਸਵੇਰੇ ਦਸ ਵਜੇ ਦੇ ਕਰੀਬ ਜਗਰਾਓਂ ਦੇ ਮੁੱਹਲਾ ਸ਼ਕਤੀ ਨਗਰ ਵਿਚ ਵਾਪਰੇ ਦੁਖਦਾਈ ਹਾਦਸੇ ਵਿਚ ਪੰਜ ਸਾਲ ਦੇ ਮਾਸੂਮ ਦੀ ਦਰਦਨਾਕ ਮੌਤ ਹੋ ਗਈ। ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ ਐਸ ਆਈ ਸਇਅਦ ਸ਼ਕੀਲ ਨੇ ਦੱਸਿਆ ਕਿ ਭੁਪਿੰਦਰ ਸਿੰਘ ਨਿਵਾਸੀ ਹੀਰਾ ਬਾਗ ਆਪਣੇ ਪੰਜ ਸਾਲ ਦੇ ਪੁੱਤਰ ਪ੍ਰੀਤਮ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਆਪਣੀ ਸਕੂਟਰੀ ਦੇ ਪਿੱਛੇ ਬਿਠਾ ਕੇ ਮੁੱਹਲਾ ਸ਼ਕਤੀ ਨਗਰ ਵੱਲ ਆ ਰਿਹਾ ਸੀ। ਮੁਹੱਲੇ ਵਿਚ ਅਚਾਨਕ ਮਿੱਟੀ ਨਾਲ ਭਰੀ ਟਰਾਲੀ ਲੈ ਕੇ ਆ ਰਹੇ ਟ੍ਰੇਕਟਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਜਿਸ ਨਾਲ ਪਿੱਛੇ ਬੈਠਾ ਪ੍ਰੀਤਮ ਪ੍ਰਤਾਪ ਸਿੰਘ ਸਕੂਟਰੀ ਤੋਂ ਹੇਠਾਂ ਡਿੱਗ ਗਿਆ ਅਤੇ ਟ੍ਰੈਕਟਰ ਹੇਠਾਂ ਆਉਣ ਵਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਟ੍ਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟ੍ਰੇਕਟਰ ਟਰਾਲੀ ਕਬਜੇ ਵਿਚ ਲੈ ਲਈ ਅਤੇ ਅਗਿਆਤ ਟ੍ਰੇਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪ੍ਰੀਤਮ ਪ੍ਰਤਾਪ ਸਿੰਘ ਦੋ ਭੈਣਾ ਦਾ ਇਕਲੌਤਾ ਭਰਾ ਸੀ।

ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਵੱਡੀ ਲੀਡ ਨਾਲ ਜਿੱਤੇਗੀ:ਸੁਰਿੰਦਰਪਾਲ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਲੋਕ ਸਭਾ ਚੋਣਾਂ 'ਚ ਸੂਬੇ ਦੀਆਂ ਸਾਰੀਆਂ ਹੀ ਸੀਟਾਂ ਤੇ ਯੂਥ ਅਕਾਲੀ ਦਲ ਵਲੋ ਇਕ ਵੱਡੀ ਜ਼ਿੰਮੇਵਾਰੀ ਨਿਭਾਈ ਜਾਵੇਗੀ ਤੇ ਯੂਥ ਅਕਾਲੀ ਦਲ ਵਲੋ ਆਪਣਾ ਰੋਲ ਅਦਾ ਕੀਤਾ ਜਾਵੇਗਾ,ਜਿਸ ਦੇ ਯਤਨਾਂ ਨਾਲ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ- ਭਾਜਪਾ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰ ਕਰ ਕੇ ਇਤਿਹਾਸ ਸਿਰਜੇਗਾ,ਜਿਸ ਸਬੰਧੀ ਯੂਥ ਅਕਾਲੀ ਦਲ ਪੱਬਾਂ ਭਾਰ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਆਕਲੀ ਦਲ ਦੇ ਸੀਨੀਅਰ ਅਕਾਲੀ ਆਗੂ ਸੁਰਿੰਦਰਪਾਲ ਸਿੰਘ ਫੌਜੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤੇ।ਉਨ੍ਹਾਂ ਕਿਹਾ ਅਸੀ ਇਹ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਾਕਾ ਵਿਧਇਕ ਐਸ,ਆਰ.ਕਲੇਰ ਦੀ ਅਗਵਾਈ ਵਿੱਚ 13 ਸੀਟਾਂ ਜਿੱਤ ਕੇ ਸ਼.ਸੁਖਵੀਰ ਸਿੰਘ ਬਾਦਲ ਦੀ ਝੋਲੀ ਪਾਵਾਂਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋ ਅੱਜ ਹਰ ਵਰਗ ਦੁਖੀ ਹੋਇਆ ਕੇਪਟਨ ਅਮਰਿੰਦਰ ਸਿੰਘ ਨੂੰ ਸੂਬੇ ਦਾ ਮੱੁਖ ਮੰਤਰੀ ਬਣਾ ਕੇ ਆਪਣੀ ਇਤਿਹਾਸਕ ਭੱੁਲ ਮੰਨ ਰਿਹਾ ਹੈ।ਫੋਜੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਭੋਲੇ-ਭਾਲੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਅੱਜ ਜਨਤਾ ਤੋ ਦੂਰੀ ਬਣਾਕੇ ਐਸਪ੍ਰਸਤੀ ਕਰ ਰਿਹਾ ਹੈ ਜਿਸ ਦਾ ਨੀਤਜਾ ਕਾਂਗਰਸ ਨੂੰ ਸੂਬੇ ਦੇ ਲੋਕ 19 ਮਈ ਨੂੰ ਸਿਖਾ ਦੇਣਗੇ।

ਗਾਲਿਬ ਰਣ ਸਿੰਘ ਦੇ ਪ੍ਰਇਮਾਰੀ ਸਕੂਲ ਦਾ ਨਤੀਜਾ ਸ਼ਨਦਾਰ ਰਿਹਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਰਣ ਸਿੰਘ ਦੇ ਪ੍ਰਇਮਾਰੀ ਸਕੂਲ ਦਾ ਨਤੀਜਾ ਐਲਾਨਇਆ ਗਿਆ।ਇਹ ਨਤੀਜਾ ਸਟਾਫ ਦੀ ਮਿਹਨਤ ਸਦਕਾ ਸ਼ਨਦਾਰ ਰਿਹਾ।ਇਸ ਨਤੀਜਾ ਵਿੱਚ ਪੰਜਵੀ ਕਲਾਸ ਦੇ ਪਹਿਲੇ ਨੰਬਰ ਤੇ ਪਰਵਿੰਦਰ ਕੌਰ,ਦੂਸਰੇ ਨੰਬਰ ਤੇ ਅਮਨਦੀਪ ਕੌਰ ਅਤੇ ਤੀਸਰੇ ਨੰਬਰ ਤੇ ਰਾਜਦੀਪ ਕੌਰ,ਚੌਥੀ ਕਲਾਸ ਵਿੱਚੌ ਪਹਿਲੇ ਨੰਬਰ ਤੇ ਸੂਰਜ,ਦੂਸਰੇ ਨੰਬਰ ਤੇ ਹਰਮਨਜੋਤ ਸਿੰਘ ਅਤੇ ਤਸੀਰੇ ਨੰਬਰ ਤੇ ਜਸਕਰਨਦੀਪ ਕੌਰ,ਤੀਸਰੀ ਕਲਾਸ ਵਿਚੌ ਪਹਿਲੇ ਨੰਬਰ ਤੇ ਕਿਰਨਪ੍ਰੀਤ ਕੌਰ,ਦੂਸਰੇ ਨੰਬਰ ਤੇ ਰੀਨਾ ਰਾਏ ਅਤੇ ਤਸੀਰੇ ਨੰਬਰ ਤੇ ਅਨਮੋਲ ਆਦਿ ਬੱਚਿਆਂ ਚੰਗੇ ਨੰਬਰਾਂ ਲੈ ਕੇ ਪਾਸ ਹੋਏ ਹਨ।ਇਸ ਸਮੇ ਇੰਚਾਰਜ ਮਨਜਿੰਦਰ ਸਿੰਘ ਨੇ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ।ਇਸ ਸਮੇ ਮਾਸਟਰ ਲਖਵੀਰ ਸਿੰਘ ਕਨੈਡਾ ਵੱਲੋ ਬੱਚਿਆਂ ਨੂੰ ਜੁਮੈਟਰੀ,ਕਾਪੀਆਂ ਵੰਡੀਆਂ ਗਈਆਂ।ਇਸ ਸਮੇ ਸਕੂਲ ਦੇ ਸਮੂਹ ਸਟਾਫ ਵਲੋ ਸਕੂਲ ਦੇ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਸੋਮਸਿਆਂ ਦਾ ਤੇ ਚਾਹ ਦਾ ਵੀ ਪ੍ਰਬੰਧ ਕੀਤਾ ਹੋਇਆ ਸੂੀ।ਇਸ ਸਮੇ ਮੈਡਮ ਜਗਦੀਪ ਕੌਰ,ਸਕੂਲ ਚੇਅਰਮੈਨ ਹਰਜਿੰਦਰ ਸਿੰਘ,ਅਤੇ ਬੱਚਿਆਂ ਦੇ ਮਾਪਿਆਂ ਵੀ ਹਾਜ਼ਰ ਸਨ।

ਸਰਕਾਰੀ ਮਿਡਲ ਸਕੂਲ ਨਤੀਜ਼ਾ ਸ਼ਨਦਾਰ ਰਿਹਾ,ਸਾਰੀਆਂ ਪੁਜੀਸ਼ਨਾਂ ਤੇ ਲੜਕੀਆਂ ਨੇ ਬਾਂਜੀ ਮਾਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਮਿਡਲ ਸਕੂਲ ਦਾ ਨਤੀਜਾ ਦਾ ਐਲਾਨ ਕੀਤਾ ਗਿਆ।ਇਸ ਨਤੀਜੇ ਵਿੱਚ ਕੁੜੀਆਂ ਨੇ ਚੰਗੀਆਂ ਪੁਜਸ਼ੀਨਾਂ ਹਸਾਲ ਕਰ ਕੇ ਬਾਂਜ਼ੀ ਮਾਰੀ ਹੈ।ਛੇਵੀ ਕਲਾਸ,ਸੱੱਤਵੀ ਕਲਾਸ,ਅਤੇ ਅੱਠਵੀ ਕਲਾਸ ਦਾ ਨਤੀਜਾ ਸ਼ਨਦਾਰ ਰਿਹਾ।ਜਿਸ ਵਿੱਚ ਵਿਿਦਆਂਰਥਣਾਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਅਠੱਵੀ ਕਲਾਸ ਦੀਆਂ ਵਿਿਦਆਂਰਥਣਾਂ ਨੇ 1200 ਵਿੱਚੌ ਪਹਿਲੇ ਨੰਬਰ ਤੇ ਜਸਲੀਨ ਕੌਰ ਨੇ 1024 ਅੰਕ,ਦੂਸਰੇ ਨੰਬਰ ਤੇ ਕੁਲਵਿੰਦਰ ਕੌਰ ਨੇ 905 ਅੰਕ,ਤੀਸਰੇ ਨੰਬਰ ਤੇ ਗੁਰਵੀਰ ਕੌਰ ਨੇ 900 ਅੰਕ ਪ੍ਰਾਪਤ ਕੀਤੇ।ਸਤੱਵੀ ਕਲਾਸ ਵਿਚੌ ਪਹਿਲੇ ਨੰਬਰ ਤੇ ਹਰਸ਼ਦੀਪ ਕੌਰ,ਦੂਸਰੇ ਨੰਬਰ ਤੇ ਪਵਨਦੀਪ ਕੌਰ ਅਤੇ ਤੀਸਰੇ ਨੰਬਰ ਤੇ ਗੁਰਪ੍ਰੀਤ ਕੌਰ ਤੇ ਛੇਵੀ ਕਲਾਸ ਵਿੱਚੌ ਪਹਿਲੇ ਨੰਬਰ ਤੇ ਅੰਜਲੀ,ਦੂਸਰੇ ਨੰਬਰ ਸਾਜੀਆ,ਤੇ ਤਸੀਰੇ ਨੰਬਰ ਤੇ ਰਮਨਦੀਪ ਕੌਰ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਹਨ।ਇਸ ਸਮੇ ਮਾਸਟਰ ਪਰਮਿੰਦਰ ਸਿੰਘ (ਨੈਸ਼ਨਲ ਐਵਰਾਡ) ਨੇ ਕਿਹਾ ਕਿ ਸਕੂਲ ਦੀਆਂ ਚੰਗੀਆਂ ਪੁਜ਼ੀਸ਼ਨਾਂ ਤੇ ਕਬਜ਼ਾ ਕਰਕੇ ਸਕੂਲ ਦੇ ਮਾਣ ਵਿੱਚ ਵਾਧਾ ਹੋਇਆ ਹੈ ਇਸ ਸਮੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਅਗਾਂਹ ਹੋਰ ਵੀ ਜਿਆਦਾ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ।ਇਸ ਸਮੇ ਸਮੂਹ ਪੰਚਾਇਤ ਨੇ ਮਾਸਟਰ ਪਰਮਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਦੀ ਅਗਵਾਈ ਸਦਕਾ ਇਹ ਪ੍ਰਾਪਤੀ ਸੰਭਵ ਹੋ ਸਕੀ।ਇਸ ਸਮੇ ਮਾਸਟਰ ਲਖਵੀਰ ਸਿੰਘ ਕਨੈਡਾ ਵਲੋ ਵੀ ਬੱਚਿਆਂ ਨੂੰ ਇਨਾਮ ਦਿੱਤੇ ਗਏ ਹਨ ਇਸ ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਅਸੀ ਸਮੂਹ ਸਟਾਫ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਸਾਡੇ ਪਿੰਡ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ।ਸਰਪੰਚ ਨੇ ਕਿਹਾ ਕਿ ਨਵੇ ਸ਼ੈਸਨ ਵਿੱਚ ਅਸੀ ਬੱਚਿਆਂ ਨੂੰ ਸਾਈਕਲ,ਤੇ ਹੋਰ ਵੀ ਕੋਈ ਲੋੜਾਂ ਹੋਣੀਆਂ ਗਈਆਂ ਉਹ ਅਸੀ ਪੂਰੀਆਂ ਕਰਾਂਗੇ। ਦੇਖਣਾ ਵਾਲੀ ਗੱਲ ਇਹ ਸੀ ਕਿ ਸਾਰੇ ਸਕੂਲ ਵਿਚੌ ਇੱਕ ਵੀ ਬੱਚਾ ਫੇਲ ਨਹੀ ਹੋਇਆ।ਇਸ ਸਮਾਜ ਸੇਵੀ ਮਲਕੀਤ ਸਿੰਘ ਨੇ ਚੰਗੀਆਂ ਪੁਜ਼ੀਸ਼ਨਾ ਲੈਣ ਵਾਲੀਆਂ ਵਿਿਦਆਰਥਣਾਂ ਨੂੰ ਜ਼ੁਮੈਟਰੀ,ਕਾਪੀਆਂ ਤੇ ਪਿੰਨ ਵੀ ਦਿੱਤੇ ਗਏ।ਇਸ ਇੰਜਰਾਜ ਪ੍ਰਿਤਪਾਲ ਸਿੰਘ,ਮਾਸਟਰ ਜੁਗਰਾਜ ਸਿੰਘ,ਮਾਸਟਰ ਮਨਜੀਤ ਰਾਏ,ਪੰਚ ਹਰਮਿੰਦਰ ਸਿੰਘ,ਬਲਵਿੰਦਰ ਸਿੰਘ ਮੱਲ੍ਹਾ,ਹਿੰਮਤ ਸਿੰਘ,ਗੁਰਚਰਨ ਸਿੰਘ, ਅਤੇ ਬੱਚਿਆਂ ਦੇ ਮਾਪਿਆਂ ਹਾਜ਼ਰ ਸਨ।

ਕੰਵਲਜੀਤ ਮੱਲ੍ਹਾ ਨੂੰ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਥਾਪਿਆ

ਜਗਰਾਓਂ,  ਮਾਰਚ ( ਮਨਜਿੰਦਰ ਸਿੰਘ ਗਿੱਲ )— ਜਗਰਾਓਂ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੇ ਸਪੁੱਤਰ ਕੰਵਲਜੀਤ ਸਿੰਘ ਮੱਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਏ ਜਾਣ 'ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਜਗਰਾਓਂ ਹਲਕੇ ਦੀ ਸੇਵਾ ਕਰਦੇ ਆ ਰਹੇ ਮੱਲਾ ਪਰਿਵਾਰ ਨੂੰ ਅਕਾਲੀ ਦਲ ਨੇ ਪਿਛਲੇ ਮਹੀਨੇ ਪੀ ਸੀ ਏ ਕਮੇਟੀ ਦਾ ਮੈਂਬਰ ਭਾਗ ਸਿੰਘ ਮੱਲਾ ਨੂੰ ਥਾਪਿਆ ਸੀ ਅਤੇ ਹੁਣ ਕੰਵਲਜੀਤ ਸਿੰਘ ਮੱਲਾ ਨੂੰ ਜਥੇਬੰਦਕ ਸਕੱਤਰ ਥਾਪ ਕੇ ਮਾਣ ਬਖਸ਼ਿਆ ਹੈ। ਕਮਲ ਮੱਲਾ ਨੂੰ ਪਾਰਟੀ ਵੱਲੋਂ ਜਥੇਬੰਦਕ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਸਾਬਕਾ ਵਿਧਾਇਕ ਐੱਸ ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸੀਨੀਅਰ ਅਕਾਲੀ ਆਗੂ ਮਹਿੰਦਰਜੀਤ ਸਿੰਘ ਵਿੱਕੀ, ਕੌਂਸਲਰ ਸਤੀਸ਼ ਪੱਪੂ, ਦੀਪਇੰਦਰ ਸਿੰਘ ਭੰਡਾਰੀ, ਬਲਰਾਜ ਸਿੰਘ ਭੱਠਲ, ਇੰਦਰਜੀਤ ਸਿੰਘ ਲਾਂਬਾ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਹਰਦੇਵ ਸਿੰਘ ਬੌਬੀ ਸਮੇਤ ਅਕਾਲੀ ਭਾਜਪਾ ਲੀਡਰਸ਼ਿਪ ਨੇ ਕਮਲ ਮੱਲਾ ਨੂੰ ਵਧਾਈ ਦਿੰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਕੰਵਲਜੀਤ ਮੱਲ੍ਹਾ ਨੇ ਪਾਰਟੀ ਵਲੋਂ ਦਿਤੇ ਗਏ ਇਸ ਸਨਮਾਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।