ਬਰਨਾਲਾ, ਦਸੰਬਰ(ਗੁਰਸੇਵਕ ਸਿੰਘ ਸੋਹੀ) ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇਰ ਸਿੰਘ ਖਾਲਸਾ ਦੇ ਅਰਦਾਸ ਕਰਨ ਉਪਰੰਤ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਮੋਹਰ ਸਿੰਘ ਨੇ ਰੀਬਨ ਕੱਟ ਅਤੇ ਹਵਾ ਵਿੱਚ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਬੋਲਦਿਆਂ ਥਾਣਾ ਮੁਖੀ ਮੋਹਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਸਾਨੂੰ ਭੈੜੇ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਜਾਣਾ ਚਾਹੀਦਾ ਹੈ ।ਕਿਉਂਕਿ ਖੇਡਾਂ ਜਿੱਥੇ ਸਾਨੂੰ ਨਸ਼ਿਆਂ ਤੋਂ ਬਚਾਉਂਦੀਆਂ ਹਨ, ਉੱਥੇ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖ ਤੰਦਰੁਸਤ ਬਣਾਈ ਰੱਖਦੀਆਂ ਹਨ । ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਤੇ ਰਾਜੂ ਕੈਨੇਡਾ ਨੇ ਦੱਸਿਆ ਕਿ ਅੱਜ ਫੁੱਟਬਾਲ ਦੀਆਂ ਟੀਮਾਂ ਦੇ ਮੈਚ ਸ਼ੁਰੂ ਕਰਵਾਏ ਗਏ ਹਨl ਉਨ੍ਹਾਂ ਦੱਸਿਆ ਕਿ 27 ਦਸੰਬਰ ਨੂੰ ਫੁੱਟਬਾਲ ਦੇ ਮੁਕਾਬਲੇ, 28 ਦਸੰਬਰ ਕਬੱਡੀ 55 ਕਿਲੋਂ, ਵਾਲੀਬਾਲ ਸੂਟਿੰਗ , 29 ਦਸੰਬਰ ਨੂੰ ਕਬੱਡੀ 75 ਕਿਲੋਂ ਅਤੇ ਟਰਾਲੀ ਬੈਕ ਅਤੇ ਅਖਰੀਲੇ ਦਿਨ 30ਦਸੰਬਰ ਨੂੰ ਕਬੱਡੀ ਓਪਨ ਦੇ ਮੈਚਾਂ ਚ ਪੰਜਾਬ ਦੇ ਨਾਮੀ ਖਿਡਾਰੀ ਆਪਣੀ ਕਲਾ ਦਾ ਪ੍ਰਦਰਸਨ ਕਰਨਗੇ। ਇਸ ਮੌਕੇ ਕਲੱਬ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮੁੱਖ ਸਲਾਹਕਾਰ ਰਵਿੰਦਰ ਰਵੀ, ਵਾਇਸ ਚੇਅਰਮੈਨ ਬੱਬੂ ਸਰਮਾ, ਵਾਇਸ ਪਰਧਾਨ ਜਗਦੀਪ ਸਰਮਾ,ਖਜਾਨਚੀ ਹਰਪਾਲ ਸਿੰਘ ਪਾਲਾ, ਸੁਖਦੀਪ ਸੀਪਾ, ਟੋਨੀ ਸਿੱਧੂ, ਅਮਰੀਕ ਸਿੰਘ,ਮਨਦੀਪ ਸਿੰਘ, ਮਾਸਟਰ ਰਵਿੰਦਰ ਸਿੰਘ ਰਵੀ, ਕੋਚ ਗੁਰਦੀਪ ਸਿੰਘ, ਫੌਜੀ ਜਗਰੂਪ ਸਿੰਘ, ਸੋਨੀ,ਮੋਟੋ,ਜਸਵੀਰ,ਹੈਪੀ,ਭੂਰੀ,ਬੱਬੂ,ਪ੍ਰਿੰਸ,ਜੱਸੀ,ਮਨੀ,ਲੱਕੀ ,ਹਰੀ ਸਿੰਘ ਚੀਮਾਂ ਆਦਿ ਕਲੱਬ ਅਹੁਦੇਦਾਰ ਹਾਜਰ ਸਨ।