You are here

ਲੁਧਿਆਣਾ

ਸਿੱਧਵਾ ਕਲਾਂ ਚ ਪੋਸ਼ਣ ਦਿਵਸ਼ ਮਨਾਇਆ

ਚੌਕੀਮਾਨ  ਮਾਰਚ (ਨਸੀਬ ਸਿੰਘ ਵਿਰਕ) ਇੱਥੇ ਨੇੜਲੇ ਪਿੰਡ ਸਿੱਧਵਾਂ ਕਲਾਂ ਦੇ ਆਂਗਣਵਾੜੀ ਸੈਂਟਰ ਵਿੱਚ ਸੀ ਡੀ ਪੀ ਉ ਬਲਾਕ ਸਿੱਧਵਾਂ ਬੇਟ (ਵਾਧੂ ਚਾਰਜ) ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਪੋਸ਼ਣ ਅਭਿਆਨ ਪੰਦਰਵਾੜਾ ਮਨਾਇਆ ਗਿਆ । ਜਿਸ ਵਿੱਚ ਏ ਐਨ ਐਮ ਹਰਮਨ ਕੌਰ ਨੇ ਪੂਰਵਕ ਅਹਾਰ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਸਮੇਂ ਸਰਪੰਚ ਸੁਖਵਿੰਦਰ ਕੌਰ , ਆਂਗਣਵਾੜੀ ਵਰਕਰ ਕਮਲਜੀਤ ਕੌਰ , ਜਸਪ੍ਰੀਤ ਕੌਰ ਆਦਿ ਹਾਜਰ ਸਨ ।
 

ਠਾਠ ਨਾਨਕਸਰ ਵਿਰਕ ਵਿਖੇ ਮਹਾਨ ਨਗਰ ਕੀਰਤਨ ਅਤੇ ਸਲਾਨਾ ਸਮਾਗਮ 19 ਮਾਰਚ ਨੂੰ

ਚੌਕੀਮਾਨ  ਮਾਰਚ (ਨਸੀਬ ਸਿੰਘ ਵਿਰਕ) ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ 106 ਸਾਲਾਂ ਸਮਰਪਿਤ 25ਵਾਂ ਸਲਾਨਾ ਸਮਾਗਮ ਅਤੇ ਮਹਾਨ ਨਗਰ ਕੀਰਤਨ ਠਾਠ ਨਾਨਕਸਰ ਵਿਰਕ ਵਿਖੇ 19 ਮਾਰਚ 2019 ਦਿਨ ਮੰਗਲਵਾਰ ਨੂੰ ਸਜਾਏ ਜਾਣਗੇ । ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਵਿਰਕਾਂ ਵਾਲਿਆ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਾਬਾ ਜੀ ਦੀ ਦਰਸਾਈ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਜੀ ਦੀ ਛਤਰ ਛਾਇਆਂ ਹੇਠ ਤੁਕ-ਤੁਕ ਵਾਲੇ ਮਹਾਂ ਸਪੰਟ ਅਖੰਡ ਪਾਠ ਸਰਬੱਤ ਸੰਗਤਾ ਦੇ ਭਲੇ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 23 ਫਰਵਰੀ 2019 ਦਿਨ ਸ਼ਨੀਵਾਰ ਨੂੰ ਪ੍ਰਾਆਰੰਭ ਕੀਤੇ ਗਏ ਸਨ । ਇੰਨਾ ਸਪੰਟ ਪਾਠਾਂ ਦੇ ਭੋਗ 19 ਮਾਰਚ ਦਿਨ ਮੰਗਲਵਾਰ ਨੂੰ ਪਾਉਣ ਉਪਰੰਤ ਰੈਣ ਸਬਾਈ ਕੀਰਤਨ ਵੀ ਸਜਾਏ ਜਾਣਗੇ ਪਰ ਇੰਨਾ ਦੇ ਭੋਗ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆਂ ਜਾਵੇਗਾ ਜਿਸ ਦੀ ਆਰੰਭਤਾ ਸਵੇਰੇ 8 ਵਜੇ ਠਾਠ ਨਾਨਕਸਰ ਵਿਰਕ ਤੋਂ ਕੀਤੀ ਜਾਵੇਗੀ । ਇਹ ਵਿਸ਼ਾਲ ਨਗਰ ਕੀਤਰਨ ਵਿਰਕ,ਬਰਸਾਲ ,ਸੰਗਤਪੁਰਾ, ਗੋਰਸੀਆ , ਧੋਥੜ, ਸਵੱਦੀ ਕਲਾਂ , ਤਲਵੰਡੀ ਕਲਾਂ ਤਲਵੰਡੀ ਧਾਮ ਤੋਂ ਪਰੀਕਰਮਾ ਕਰਦਾ ਹੋਇਆ ਸ਼ਾਮ 7 ਵਜੇ ਠਾਠ ਨਾਨਕਸਰ ਵਿਰਕ ਪਰਤੇਗਾ । ਇਸ ਨਗਰ ਕੀਰਤਨ ਵਿੱਚ ਜਹਾਜ ਰਾਂਹੀ ਫੁੱਲ ਵਰਸਾਏ ਜਾਣਗੇ , ਗੱਤਕਾ ਪਾਰਟੀਆਂ , ਕਵੀਸਰੇ , ਢਾਡੀ ਜੱਥੇ , ਬਾਬਾ ਜੀ ਦੇ ਜੀਵਨ ਬਾਰੇ ਸੰਗਤਾ ਨੂੰ ਦੱਸਕੇ ਨਿਹਾਲ ਕਰਨਗੇ । ਸੰਤ ਬਾਬਾ ਬਲਵੀਰ ਸਿੰਘ ਜੀ ਨੇ ਇਲਾਕੇ ਭਰ ਦੀ ਸਮੂਹ ਸਾਧ ਸੰਗਤ ਨੂੰ ਵਿਸ਼ਾਲ ਨਗਰ ਕੀਰਤਨ ਅਤੇ ਸੰਤ ਸਮਗਾਮ ਚ ਹਾਜਰੀ ਭਰਦੇ ਹੋਏ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ । ਇਸ ਸਮੇਂ ਮੁੱਖ ਸੇਵਾਦਾਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਠਾਠ ਨਾਨਕਸਰ ਵਿਰਕ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਜਿਸ ਵਿੱਚ ਸੰਗਤ ਸਰਧਾ ਭਾਵਨਾ ਨਾਲ ਹਾਜਰੀ ਭਰਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੀ ਹੈ ।

ਸੱਚਖੰਡ ਵਾਸੀ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਸਲਾਨਾ ਸਮਾਗਮ ਤੇ ਚੌਥੀ ਲੜੀ ਦੇ ਭੋਗ ਪਾਏ,ਝੋਰੜਾਂ ਵਿਖੇ ਸਮਾਗਮ 24 ਤੋ 26 ਮਾਰਚ ਤੱਕ ਹੋਣਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਕਲੇਰਾਂ ਨਾਨਕਸਰ ਕਲੇਰਾਂ ਦੇ ਬਾਨੀ ਮਹਾਪੁਰਸ਼ ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਸਲਾਨਾ ਬਰਸੀ ਸਬੰਧੀ 13 ਮੰਜਲੀ ਠਾਠ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਜਪੁਜੀ ਸਾਹਿਬ ਦੀ ਚੋਥੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ,ਉਪਰੰਤ ਪਾਠਾਂ ਦੀ ਪੰਜਵੀਂ ਲੜੀ ਦੀ ਆਰੰਭਤਾ ਦੀ ਅਰਦਾਸ ਭਾਈ ਗੁਰਮੀਤ ਸਿੰਘ ਵਲੋਂ ਕੀਤੀ ਗਈ।ਸਲਾਨਾ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ ਹਰਬੰਸ ਸਿੰਘ ਨੇ ਦਸਿਆ ਕਿ ਸੰਤ ਬਾਬਾ ਨਰੈਣ ਸਿੰਘ ਸਲਾਨਾ ਬਰਸੀ ਜੋ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਦੇਖ ਰੇਖ ਹੇਠ ਬੀਤੇ ਦਿਨੀ ਆਰੰਭ ਹੋਈ ਹੈ,ਜਿਨ੍ਹਾਂ ਦੀ ਸੰਪੂਰਨਤਾ ਦੀ ਅਰਦਾਸ 26 ਮਾਰਚ ਨੂੰ ਹੋਵੇਗੀ।ਉਨ੍ਹਾਂ ਅੱਗੇ ਦਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੁਕ-ਤੁਕ ਵਾਲੇ 5 ਸੰਪਟ ਅਖੰਡ ਪਾਠ ਜੋ ਬੀਤੇ ਦਿਨੀ ਅਰੰਭ ਹੋਏ ਸਨ,ਜਿਨ੍ਹਾਂ ਦੇ ਭੋਗ 25 ਮਾਰਚ ਦੀ ਰਾਤ ਨੂੰ ਪੈਣਗੇ।ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਲੜੀਆਂ ਦੀ ਸੰਪੂਰਨਤਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।ਭਾਈ ਸੈਕਟਰੀ ਨੇ ਦੱਸਿਆ ਕਿ 24,25 ਅਤੇ 26 ਮਾਰਚ ਨੂੰ ਮਹਾਨ ਜਪ ਤਪ ਸਮਾਗਮ ਹੋਵੇਗਾ।ਇਸ ਮੌਕੇ ਭਾਈ ਕਰਨੈਲ ਸਿੰਘ ,ਭਾਈ ਮੇਹਰ ਸਿੰਘ,ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ ,ਭਾਈ ਬੱਗਾ ਸਿੰਘ,ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ,ਗੁਰਦਿਆਲ ਸਿੰਘ ਕਲਕੱਤਾ,ਸਾਬਕਾ ਸਰਪੰਚ ਸਾਧੂ ਸਿੰਘ,ਸਰਪੰਚ ਦਲਜੀਤ ਸਿੰਘ,ਸੱਤਪਾਲ ਸਿੰਘ,ਗੁਰਜੀਤ ਸਿੰਘ ਕੈਲਪੁਰ,ਦਲੇਰ ਸਿੰਘ ਲੁਧਿਆਣਾ,ਭਾਈ ਜਸਵਿੰਦਰ ਸਿੰਘ ਬਿੰਦੀ,ਭਾਈ ਗੌਰਾ ਸਿੰਘ,ਭਾਈ ਗੇਜਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਪਿੰਡ ਜਨੇਤਪੁਰਾ 'ਚ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਾਰ ਕੋਲ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਜਨੇਤਪੁਰਾ ਵਿਖੇ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਾਰ ਕੋਲ ਬਣੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਚੁਕਵਾਉਣ ਲਈ ਗ੍ਰਾਮ ਪੰਚਾਇਤ ਤੇ ਸਫਾਈ ਗਰੁੱਪ ਦੀ ਅਗਵਾਈ ਵਿਚ ਪਿੰਡ ਵਾਸੀਆਂ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।ਸ਼ਹੀਦ ਦੀ ਯਾਦਗਾਰ 'ਤੇ ਇੱਕਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇੱਥੋਂ ਨਾ ਚੁੱਕਿਆ ਗਿਆ ਤਾਂ ਉਹ ਧਰਨਾ ਦੇਣ ਦੇ ਇਲਾਵਾ ਤਿੱਖ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।ਪਿੰਡ ਵਾਸੀਆਂ ਦਾ ਤਰਕ ਸੀ ਕਿ ਉਹ ਹਰ ਸਾਲ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਇੱਕਠੇ ਹੋ ਕੇ ਤਿਰੰਗਾਂ ਝੰਡਾ ਲਹਿਰਾਉਂਦੇ ਹਨ ਅਤੇ ਹੋਰ ਅਨੇਕਾਂ ਮੌਕਿਆਂ ਤੇ ਸ਼ਹੀਦ ਦੇ ਸਨਮਾਨ ਲਈ ਸਮਾਗਮ ਕਰਦੇ ਰਹਿੰਦੇ ਹਨ।ਸਫਾਈ ਗਰੁੱਪ ਦੇ ਅਹੁਦੇਦਾਰਾਂ ਨੇ ਇਸ ਸਮੇਂ ਕਿਹਾ ਕਿ ਆਮ ਤੋਰ 'ਤੇ ਲੋਕ ਠੇਕੇ ਤੋਂ ਸ਼ਰਾਬ ਲੈ ਕੇ ਸ਼ਹੀਦ ਦੀ ਯਾਦਗਰ ਕੋਲ ਬੈਠ ਕੇ ਪੀਣ ਲੱਗ ਜਾਂਦੇ ਹਨ ਤੇ ਗੰਦ ਪਾਉਂਦੇ ਹਨ,ਜਿਸ ਨਾਲ ਸ਼ਹੀਦ ਦਾ ਅਪਮਾਨ ਹੁੰਦਾ ਹੈ।ਇਸ ਸਮੇਂ ਇੱਕਠੇ ਹੋਏ ਲੋਕਾਂ ਨੇ ਪਲਿਸ ਚੌਕੀ ਗਾਲਿਬ ਕਲਾਂ ਵਿਖੇ ਠੇਕਾ ਚੁਕਵਾਉਣ ਦੀ ਦਰਖਾਸਤ ਦਿੱਤੀ,ਜਿਸ 'ਤੇ ਠੇਕੇਦਾਰਾਂ ਨੇ ਭਰੋਸਾ ਵਿਾਇਆ ਕਿ 31 ਮਾਰਚ ਤੱਕ ਉਕਤ ਜਗ੍ਹਾ ਤੋਂ ਠੇਕਾ ਚੁੱਕ ਲਿਆ ਜਾਵੇਗਾ ਤੇ ਦੁਬਾਰਾ ਇਸ ਥਾਂ 'ਤੇ ਠੇਕਾ ਨਹੀਂ ਖੋਲਿਆ ਜਾਵੇਗਾ।

ਪਿੰਡ ਡੱਲਾ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ਵਿਚੋ ਮਿਲੀ

ਜਗਰਾਓ,11,ਮਾਰਚ-(ਰਛਪਾਲ ਸਿੰਘ ਸੇਰਪੁਰੀ)-ਬੀਤੇ ਪੰਜ ਦਿਨ ਪਹਿਲਾ ਪਿੰਡ ਡੱਲਾ ਦਾ ਇੱਕ ਨੌਜਵਾਨ ਰਾਤ ਸਮੇਂ ਆਪਣੇ ਘਰੋ ਲਾਪਤਾ ਹੋ ਗਿਆ ਸੀ ਜਿਸ ਦੀ ਅੱਜ ਲਾਸ਼ ਪਿੰਡ ਡੱਲਾ ਦੀ ਨਹਿਰ ਵਿਚੋ ਦੋਧਰ ਪੁਲ ਦੇ ਨਜਦੀਕ ਤੈਰਦੀ ਮਿਲੀ।ਇਸ ਸਬੰਧੀ ਗੱਲਬਾਤ ਕਰਦਿਆ ਮ੍ਰਿਤਕ ਨੌਜਵਾਨ ਗੁਰਮੀਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੰਜ ਮਾਰਚ ਦੀ ਰਾਤ ਨੂੰ ਘਰੋ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਨਹਿਰ ਦੇ ਕਿਨਾਰੇ ਮੋਬਾਇਲ ਫੋਨ,ਚੱਪਲਾ ਅਤੇ ਕੱਪੜੇ ਮਿਲ ਗਏ ਸਨ ਉਸੇ ਦਿਨ ਤੋ ਹੀ ਅਸੀ ਨਹਿਰ ਵਿਚੋ ਉਸ ਦੀ ਭਾਲ ਕਰ ਰਹੇ ਸੀ ਅੱਜ ਸਵੇਰੇ ਸਾਨੂੰ ਦੋਧਰ ਪੁਲ ਦੇ ਨਜਦੀਕ ਗੁਰਮੀਤ ਸਿੰਘ ਦੀ ਲਾਸ ਤੈਰਦੀ ਮਿਲੀ ਜਿਸ ਦੀ ਸੂਚਨਾ ਅਸੀ ਸਬੰਧਤ ਥਾਣਾ ਹਠੂਰ ਨੂੰ ਦੇ ਦਿੱਤੀ ਅਤੇ ਹਠੂਰ ਪੁਲਿਸ ਦੀ ਹਾਜਰੀ ਵਿਚ ਗੁਰਮੀਤ ਸਿੰਘ ਦੀ ਲਾਸ ਨਹਿਰ ਵਿਚੋ ਕੱਢੀ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਪਿਛਲੇ ਲੰਮੇ ਸਮੇਂ ਤੋ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਦਿਮਾਗੀ ਤੌਰ ਤੇ ਪ੍ਰੇਸਾਨ ਰਹਿੰਦਾ ਸੀ ਅਤੇ ਕੁਝ ਸਾਲ ਪਹਿਲਾ ਗੁਰਮੀਤ ਸਿੰਘ ਦੀ ਮਾਂ ਨੇ ਵੀ ਆਤਮ ਹੱਤਿਆ ਕਰ ਲਈ ਸੀ ਅਤੇ ਦੋ ਸਾਲਾ ਤੋ ਗੁਰਮੀਤ ਸਿੰਘ ਦੀ ਪਤਨੀ ਵੀ ਪੇਕੇ ਘਰ ਬੈਠੀ ਹੈ।ਉਨ੍ਹਾ ਦੱਸਿਆ ਕਿ ਘਰ ਵਿਚ ਗਰੀਬੀ ਜਿਆਦਾ ਹੋਣ ਕਰਕੇ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਦਾ ਮੀਟਰ ਵੀ ਪਾਵਰਕਾਮ ਨੇ ਕੱਟ ਲਿਆ ਹੈ।ਘਰ ਦੀ ਆਰਥਿਕ ਹਾਲਤ ਤੋ ਤੰਗ ਆ ਕੇ ਗੁਰਮੀਤ ਸਿੰਘ ਨੇ ਮੌਤ ਦਾ ਰਸਤਾ ਅਖਤਿਆਰ ਕਰ ਲਿਆ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸ ਆਈ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਪਿਤਾ ਬਚਿੱਤਰ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਪਿੰਡ ਡੱਲਾ ਦੀ ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ।

ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ

ਜਗਰਾਉਂ, 10 ਮਾਰਚ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਮਹਿਫ਼ਲ-ਏ- ਅਦੀਬ ਸੰਸਥਾ ਦੀ ਮਹੀਨਾਵਾਰ ਮੀਟਿੰਗ ਦ ਲੀਜ਼ੈਂਡ ਇੰਗਲਿੰਸ ਵਿਲਜ਼ ਜਗਰਾਉਂ ਵਿਖੇ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਇਸ ਵਾਰ ਮਹਿਫ਼ਲ ਦੇ ਵਿੱਛੜ ਚੁੱਕੇ ਅਦੀਬ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਸੀ। ਮੀਟਿੰਗ ਵਿਚ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਤੋਂ ਇਲਾਵਾ ਮੇਜਰ ਸਿੰਘ ਛੀਨਾ, ਪ੍ਰਿੰ: ਨਛੱਤਰ ਸਿੰਘ, ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ, ਡਾ: ਬਲਦੇਵ ਸਿੰਘ ਡੀ. ਈ.ਓ., ਮਾ: ਅਵਤਾਰ ਸਿੰਘ, ਮਾ: ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ, ਮਾ: ਰਣਜੀਤ ਸਿੰਘ ਕਮਾਲਪੁਰੀ, ਸਤਪਾਲ ਸਿੰਘ ਦੇਹੜਕਾ, ਕੈਪਟਨ ਪੂਰਨ ਸਿੰਘ ਗਗੜਾ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਕਲਿਆਣ, ਅਜੀਤ ਪਿਆਸਾ ਤੇ ਜਸਵਿੰਦਰ ਸਿੰਘ ਛਿੰਦਾ ਆਦਿ ਅਦੀਬ ਸ਼ਾਮਲ ਹੋਏ।ਜਿਨਾਂ੍ਹ ਨੇ ਦਿਲ ਦੀਆਂ ਗਹਿਰਾਈਆਂ 'ਚੋਂ ਇਕ ਮਿੰਟ ਦਾ ਮੋਨਧਾਰ ਕੇ ਕਰਨਲ ਗੁਰਦੀਪ ਜਗਰਾਉਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਿਫ਼ਲ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਬਚਿੱਤਰ ਕਲਿਆਣ ਨੂੰ ਆਪਣੀ ਰਚਨਾ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ। ਸਤਪਾਲ ਸਿੰਘ ਦੇਹੜਕਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ ਸਮਪਰਤਿ 'ਅੱਜ ਤੇਰੀ ਜੇ ਵਾਰੀ ਤਾਂ ਕੱਲ ਮੇਰੀ ਵਾਰੀ ਹੈ' ਰਾਹੀਂ ਜ਼ਿੰਦਗੀ 'ਚ ਮੌਤ ਦੇ ਸੁਨੇਹੇ ਦਾ ਵਰਨਣ ਕੀਤਾ। ਮਾ: ਮਹਿੰਦਰ ਸਿੰਘ ਸਿੱਧੂ ਨੇ 'ਸਭ ਦੀ ਜਨਮਦਾਤੀ ਹੈ ਨਾਰੀ' ਗੀਤ 'ਚ ਔਰਤਾਂ ਨੂੰ ਸਨਮਾਨ ਦੇਣ ਦਾ ਸੁਨੇਹਾ ਦਿੱਤਾ। ਸ਼ਾਇਰ ਜਸਵੰਤ ਭਾਰਤੀ ਨੇ ਗਜ਼ਲ 'ਤੇਰਾ ਅਹਿਸਾਸ ਮੇਰੀ ਰੂਹ ਨੂੰ ਨਿਰਮਲ ਬਣਾ ਦਿੰਦਾ' ਵਿਚ ਪਿਆਰ ਦੇ ਭਾਵ ਨੂੰ ਪ੍ਰਗਟ ਕੀਤਾ। ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਭਾਰਤ-ਪਾਕਿ ਦੇ ਰਿਸ਼ਤਿਆਂ 'ਚ ਪਈ ਤਰੇੜ ਦਾ ਜ਼ਿਕਰ ਕੀਤਾ। ਮਾ: ਰਣਜੀਤ ਸਿੰਘ ਕਮਾਲਪੁਰੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ 'ਭੱਠੀ ਵਾਲੀਏ ਚੰਬੇ ਦੀ ਡਾਲੀਏ' ਨੂੰ ਤਰੰਨਮੁ 'ਚ ਪੇਸ਼ ਕਰਕੇ ਸਦਾ- ਬਹਾਰ ਸ਼ਾਇਰ ਦੀ ਯਾਦ ਤਾਜ਼ਾ ਕਰਵਾਈ। ਗੀਤਕਾਰ ਰਾਜ ਜਗਰਾਉਂ ਨੇ ਆਪਣੇ ਗੀਤ 'ਥੋਡੇ ਜਿਹਾ ਕੌਣ ਜੱਗ 'ਤੇ ਦੇਸ਼ ਭਗਤ ਪੁੱਤਾਂ ਦਾ ਦਾਨੀ' ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਉਸਤਤ ਕੀਤੀ। ਸ਼ਾਇਰ ਅਜੀਤ ਪਿਆਸਾ ਨੇ ਬਿਰਹੋਂ ਦੇ ਦਰਦ ਨੂੰ ਬਿਆਨ ਕਰਦਿਆਂ 'ਸੁਪਨਾ ਬਣ ਕੇ ਹੀ ਆ' ਆਪਣੀ ਰਚਨਾ ਪੇਸ਼ ਕੀਤੀ। ਡਾ: ਬਲਦੇਵ ਸਿੰਘ ਡੀ. ਈ. ਓ. ਨੇ 'ਸਮਾਜਿਕ ਰਸਮਾਂ ਤੇ ਵਪਾਰੀਕਰਨ' ਵਿਸ਼ੇ ਰਾਹੀਂ ਅਜੋਕੇ ਜ਼ਮਾਨੇ 'ਚ ਜ਼ਜਬਾਤਾਂ ਦੇ ਖਤਮ ਹੋ ਰਹੇ ਭਾਵ ਪ੍ਰਤੀ ਚਿੰਤ੍ਹਾ ਪ੍ਰਗਟ ਕਰਦਿਆਂ ਸੁਚੇਤ ਕੀਤਾ। ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਨੇ 'ਬਾਰੀਕ ਅਕਲ ਦੇ ਨੁਕਸਾਨ' ਵਿਅੰਗ ਰਾਹੀਂ ਸਮਾਜ ਦੇ ਇਕ ਪਹਿਲੂ 'ਤੇ ਕਟਾਸ ਕੀਤਾ। ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ ਅੱਜ ਦੀ ਰਾਜਨੀਤੀ 'ਤੇ ਵਿਅੰਗਮਈ ਲਹਿਜ਼ੇ ਰਾਹੀਂ ਵਿਚਾਰ ਪ੍ਰਗਟ ਕੀਤੇ। ਮਾ: ਅਵਤਾਰ ਸਿੰਘ ਨੇ 'ਹੁਣ ਤਾਂ ਤੇਰੇ ਚਿਹਰੇ ਉੱਤੇ ਰੌਣਕ ਹੈ' ਰਾਹੀਂ ਭਰਪੂਰ ਹਾਜ਼ਰੀ ਲਵਾਈ। ਮੇਜਰ ਸਿੰਘ ਛੀਨਾ ਨੇ ਆਪਣੀ ਕਵਿਤਾ 'ਬਾਬੇ ਨਾਨਕ ਨੇ ਆਪ ਪੁਆਈ ਜੱਫੀ' ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਵ ਪ੍ਰਗਟ ਕੀਤੇ। ਕੈਪਟਨ ਪੂਰਨ ਸਿੰਘ ਗਗੜਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ nਸਮਰਪਿਤ ਆਪਣੀ ਕਵਿਤਾ 'ਵੰਡ ਕੇ ਰੌਸ਼ਨੀ ਸੈਰ-ਸਮਾਧੀ ਬੁੱਝ ਗਿਆ ਹੈ ਇਕ ਦੀਪ' ਸੁਣਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਆਖਿਰ 'ਚ ਪ੍ਰਿੰ: ਨਛੱਤਰ ਸਿੰਘ ਨੇ ਵੀ ਕਰਨਲ ਗੁਰਦੀਪ ਜਗਰਾਉਂ ਦੀ ਨਿੱਘੀ ਯਾਦ 'ਚ ਆਪਣੀ ਕਲਮ ਦੇ ਸ਼ਬਦਾਂ ਨੂੰ ਗਜ਼ਲ ਦਾ ਰੂਪ ਦਿੰਦਿਆਂ 'ਮਾਂ ਬੋਲੀ ਦਾ ਸੱਚਾ ਆਸ਼ਕ, ਦੇਸ਼ ਦਾ ਪਹਿਰੇਦਾਰ nਤੁਰ ਗਿਆ' ਰਾਹੀਂ ਭਾਵ ਭਿੰਨੀ ਸ਼ਰਧਾਂਜ਼ਲੀ ਭੇਟ ਕੀਤੀ। ਸੰਸਥਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਹਿਫ਼ਲ-ਏ-ਅਦੀਬ ਸੰਸਥਾ ਵਲੋਂ ਮਰਹੂਮ ਕਰਨਲ ਗੁਰਦੀਪ ਜਗਰਾਉਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਜਾਇਆ ਕਰੇਗਾ, ਜਿਸ ਵਿਚ ਕਰਨਲ ਗੁਰਦੀਪ ਜਗਰਾਉਂ ਯਾਦਗਾਰੀ ਐਵਾਰਡ ਨਾਲ ਇਕ ਚੰਗੇ ਸਾਹਿਤਕਾਰ ਨੂੰ ਨਿਵਾਜਿਆ ਜਾਇਆ ਕਰੇਗਾ ਅਤੇ ਸੰਸਥਾ ਵਲੋਂ ਇਸੇ ਸਾਲ ਪ੍ਰਕਾਸ਼ਿਤ ਕਰਵਾਈ ਜਾ ਰਹੀ ਸਾਹਿਤਕ ਕਿਤਾਬ ਵੀ ਉਨ੍ਹਾਂ ਨੂੰ ਸਮਰਪਿਤ ਕੀਤੀ ਜਾਵੇਗੀ।

ਪਿੰਡ ਅਖਾੜਾ 'ਚ ਨਸ਼ਿਆਂ ਖਿਲਾਫ਼ ਸੈਮੀਨਰ ਕਰਵਾਇਆ

ਜਗਰਾਉਂ, 10 ਮਾਰਚ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਇਲਾਕੇ ਅੰਦਰ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਅਖਾੜਾ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਨਸ਼ਿਆ ਖਿਲਾਫ਼ ਸੈਮੀਨਰ ਕਰਵਾਇਆ ਗਿਆ। ਇਸ ਸੈਮੀਨਰ 'ਚ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ, ਐਸ.ਪੀ (ਇੰਨ:) ਰੁਪਿੰਦਰ ਕੁਮਾਰ ਭਾਰਦਵਾਜ, ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ ਅਤੇ ਗਿਆਨੀ ਰਾਜਵੀਰ ਸਿੰਘ ਨੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਐਸ.ਐਸ.ਪੀ ਬਰਾੜ ਨੇ ਕਿਹਾ ਕਿ ਨਸ਼ਿਆ ਦੇ ਖਾਤਮੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਜੋ ਸਮਾਜ ਅੰਦਰ ਨਸ਼ਿਆ ਕਰਕੇ ਹੋ ਰਹੀਆਂ ਮੌਤਾਂ ਤੋਂ ਨੌਜ਼ਵਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸਾਬਕਾ ਸਰਪੰਚ ਗੁਰਨੇਕ ਸਿੰਘ, ਕੈਨੇਡੀਅਨ ਮੀਤਾ ਸਿੰਘ, ਸਹਾਇਕ ਰੀਡਰ ਜਸਵਿੰਦਰ ਸਿੰਘ ਅਖਾੜਾ, ਪ੍ਰਧਾਨ ਜਗਰੂਪ ਸਿੰਘ, ਪੰਚ ਬਲਵਿੰਦਰ ਸਿੰਘ, ਸੁਖਜੀਤ ਸਿੰਘ, ਕਰਮਜੀਤ ਸਿੰਘ ਕੰਮੂ, ਰਵਿੰਦਰ ਸਿੰਘ ਰਾਜਾ, ਮਨੋਹਰ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ ਜੱਗਾ, ਹਰਵਿੰਦਰ ਸਿੰਘ ਅਖਾੜਾ, ਜਗਰਾਜ ਸਿੰਘ ਰਾਜੂ, ਪ੍ਰਧਾਨ ਦਰਸ਼ਨ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।

ਕੈਪਟਨ ਸਰਕਾਰ ਵਲੋ ਨੰਬਰਦਾਰਾਂ ਨਾਲ ਵਾਅਦੇ ਕੀਤੇ ਤੁਰੰਤ ਪੂਰੇ ਨਾ ਕੀਤੇ ਤਾਂ ਲੋਕਾ ਸਭਾ ਚੋਣਾਂ ਵਿੱਚ ਵਿਰੋਧ ਕੀਤਾ ਜਾਵੇਗਾ:ਪ੍ਰਧਾਨ ਪਰਮਿੰਦਰਜੀਤ ਚਾਹਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੰਬਰਦਾਂਰਾਂ ਦੀ ਮੀਟਿੰਗ ਪ੍ਰਧਾਨ ਪਰਮਿੰਦਰਜੀਤ ਸਿੰਘ ਚਾਹਲ ਗਾਲਿਬ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਧਾਨ ਚਾਹਲ ਨੇ ਕਿਹਾ ਕਿ ਚੋਣਾਂ ਸਮੇ ਸਾਡੇ ਨਾਲ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕੇ ਉਨ੍ਹਾਂ ਦੇ ਵਾਅਦੇ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਆਉਣੀਆਂ ਵਾਲੀਆਂ ਲੋਕਾ ਸਭਾ ਚੋਣਾਂ ਦਾ ਪੰਜਾਬ ਭਰ ਦੇ ਨੰਬਰਦਾਰਾਂ ਵਲੋ ਵਿਰੋਧ ਕੀਤਾ ਜਾਵੇਗਾ।ਪ੍ਰਧਾਨ ਚਾਹਲ ਨੇ ਕਿਹਾ ਕਿ ਪੰਜਾਬ ਦਾ ਗੁਆਢੀ ਸੂਬਾ ਹਰਿਆਣਾ ਨੰਬਰਦਾਰਾਂ ਦੀਆਂ ਜਿੱਥੇ ਹੱਕੀ ਮੰਗਾਂ ਨੂੰ ਬਹੁਤ ਸਮਾਂ ਪਹਿਲਾਂ ਲਾਗੂ ਕਰ ਚੱੁਕਾ ਹੈ ਉੱਥੇ ਉਨ੍ਹਾਂ ਨੂੰ ਮਾਣ ਭੱਤੇ ਵਿਚ ਵਾਧਾ ਕਰਕੇ ਉਨ੍ਹਾਂ ਨੂੰ ਸਨਮਾਨ ਦੇ ਚੱੁਕਾ ਹੈ ਪਰ ਇਸ ਦੇ ਮੁਕਾਬਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਚੋਣਾਂ ਵਿਚ ਨੰਬਰਦਾਰਾਂ ਨਾਲ ਕੀਤਾ ਵਾਅਦਾ ਚੇਤੇ ਤੱਕ ਨਾ ਰਿਹਾ ਜਿਸ ਦੇ ਚੱਲਦਿਆਂ ਨੰਬਰਦਾਰ ਪਿਛਲੇ ਲੰਬੇ ਸਮੇ ਤੋ ਕੈਪਟਨ ਸਰਕਾਰ ਨਮੂ ਵਾਅਦੇ ਯਾਦ ਕਰਵਾਉਦੇ ਆਂ ਰਹੇ ਹਨ ਪਰ ਹੁਣ ਸਾਡੀ ਨੰਬਰਦਾਰਾਂ ਦੀ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਅਸੀ ਸਰਕਾਰ ਦਾ ਵਿਰੋਧ ਕਰਨ ਲਈ ਤਿਆਰ ਹਾਂ।ਚਾਹਲ ਗਾਲਿਬ ਨੇ ਕਿਹਾ ਨੰਬਰਦਾਰਾ ਧਾਂ ਮਾਣ-ਭੱਤਾ ਵਧਾਇਆ ਜਾਵੇ ਤੇ ਨੰਬਰਦਾਰੀ ਜੱਦੀ-ਪੁਸ਼ਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।ਇਸ ਸਮੇ ਜਿਲ੍ਹਾ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ,ਹਰਦੇਵ ਸਿੰਘ ਸਿਵੀਆਂ,ਚਮਕੌਰ ਸਿੰਘ ਚਕਰ,ਬਲਦੇਵ ਸਿੰਘ ਕਾਉਂਕੇ,ਜਸਵੰਤ ਸਿੰਘ ਸ਼ੇਖਦੌਲਤ,ਮਲਕੀਤ ਸਿੰਘ ਮਾਣੰੂਕੇ,ਜੱਗਾ ਸਿੰਘ ਜਗਰਾਉ,ਮਹਿੰਦਰ ਸਿੰਘ ਗਾਲਿਬ,ਬਲਵੀਰ ਸਿੰਘ ਗਾਲਿਬ,ਰਛਪਾਲ ਸਿੰਘ ਗਾਲਿਬ,ਪ੍ਰਤੀਮ ਸਿੰਘ ਸਿੱਧਵਾਂ,ਬੂਟਾ ਸਿੰਘ ਭੰਮੀਪੁਰਾ,ਮੇਜਰ ਸਿੰਘ ਸੂਜਾਪੁਰ,ਚਰਨਜੀਤ ਸਿੰਘ ਬਰਸਾਲ,ਪ੍ਰਤੀਮ ਸਿੰਘ ਢੈਪਈ ਆਦਿ ਹਾਜ਼ਰ ਸਨ।

ਡੇਢ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫਤਾਰ

ਜਗਰਾਓਂ, ਮਾਰਚ ( ਮਨਜਿੰਦਰ ਸਿੰਘ ਗਿੱਲ )—ਐਸ. ਐਸ. ਪੀ ਪੁਲਿਸ ਜਿਲਾ ਲੁਧਿਅਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਸੇਧ ਦੇਣ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ. ਐਸ. ਪੀ. ਆਈ, ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਂਉ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਸੀ.ਆਈ.ਏ ਜਗਰਾਉ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਪਿੰਡ ਤੁਗਲ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜਿੰਦਰ ਸਿੰਘ ਉਰਫ ਬੱਬੂ ਵਾਸੀ ਕੋਟਲੀ ਅਤੇ ਬੂਟਾ ਸਿੰਘ ਵਾਸੀ ਭੈਣੀ ਗੁੱਜਰਾਂ ਪਿਛਲੇ ਕਾਫੀ ਸਮੇਂ ਤੋਂ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆਕੇ ਵੇਚਦੇ ਹਨ, ਜੋ ਅੱਜ ਵੀ ਇੱਕ ਕਾਰ ਵਰਨਾ ਪੀ.ਬੀ-10 ਐਫ.ਡੀ-9797 ਜਿਸਦਾ ਐਕਸੀਡੈਂਟ ਹੋਣ ਕਰਕੇ ਉਸਦੇ ਅਗਲੇ ਪਾਸੇ ਵਾਲੀ ਲਾਈਟ, ਬੰਪਰ ਅਤੇ ਸ਼ੀਸ਼ਾ ਟੁੱਟਿਆ ਹੋਇਆ ਹੈ। ਜਿਹਨਾਂ ਨੇ ਗੱਡੀ ਦੀ ਡਿੱਗੀ ਵਿੱਚ ਭੁੱਕੀ ਚੂਰਾ ਪੋਸਤ ਲੱਦਿਆ ਹੋਇਆ ਹੈ। ਜਿਹਨਾਂ ਨੇ ਟੋਲ ਪਲਾਜਾ ਪਿੰਡ ਬੋਪਾਰਾਏ ਕੋਲ ਖਾਲੀ ਜਗ੍ਹਾ ਪਰ ਇੱਕ ਕਰੇਨ ਦੀ ਮੱਦਦ ਨਾਲ ਗੱਡੀ ਲਿਆਕੇ ਖੜੀ ਕੀਤੀ ਹੈ।ਜਿਸਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ,ਸਟਾਫ ਜਗਰਾਂਉ ਨੇ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਰੇਡ ਕਰਕੇ ਦੋਸ਼ੀ ਮਨਜਿੰਦਰ ਸਿੰਘ ਉੱਕਤ ਨੂੰ ਮੌਕਾ ਤੋ ਗ੍ਰਿਫਤਾਰ ਕਰਕੇ ਗੱਡੀ ਦੀ ਡਿੱਗੀ ਵਿੱਚੋਂ ਦੋ ਪਲਾਸਟਿਕ ਦੇ ਗੱਟੂ ਬਰਾਮਦ ਹੋਏ, ਜਿਹਨਾਂ ਦੇ ਮੂੰਹ ਬੰਨੇ ਹੋਏ ਸਨ। ਮੂੰਹ ਖੋਲਕੇ ਚੈੱਕ ਕੀਤੇ ਤਾਂ ਉਹਨਾਂ ਵਿੱਚੋਂ 80 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 20 ਮਿਤੀ 09.03.2019 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ। ਜਿਸਦਾ ਦੂਜਾ ਸਾਥੀ ਬੂਟਾ ਸਿੰਘ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ਼ੇ ਤਰ੍ਹਾਂ  ਏ.ਐਸ.ਆਈ ਭਗਵਾਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲ ਨਹਿਰ ਸੁਧਾਰ ਵਿਖੇ ਮੌਜੂਦ ਸੀ ਤਾਂ ਮੁਖਬਰ ਵੱਲੋਂ ਗੁਪਤ ਸੂਚਨਾਂ ਮਿਲੀ ਕਿ ਪਰਮਜੀਤ ਕੁਮਾਰ ਵਾਸੀ ਤਲਵਣ ਅਤੇ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਝੰਡਾ ਕਲਾਂ ਥਾਣਾ ਸਰਦੂਲਗੜ ਹਾਲ ਵਾਸੀ ਤਲਵਣ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆਕੇ ਪੰਜਾਬ ਵਿੱਚ ਗਾਹਕਾਂ ਨੂੰ ਅੱਗੇ ਵੇਚਦੇ ਹਨ। ਜੋ ਅੱਜ ਵੀ ਇੱਕ ਜੈੱਨ ਮਾਰੂਤੀ ਕਾਰ ਨੰਬਰ ਪੀ.ਬੀ-10 ਏ.ਜੀ-5006 ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਰਾਏਕੋਟ ਸਾਈਡ ਤੋਂ ਪਿੰਡਾਂ ਵੱਲ ਨੂੰ ਆ ਰਹੇ ਹਨ ਅਤੇ ਬੋਪਾਰਾਏ ਵੱਲ ਜਾਂਦੀ ਡਰੇਨ ਦੀ ਪਟੜੀ ਪਰ ਖੜੇ ਆਪਣੇ ਸਾਥੀਆਂ ਦੀ ਇੰਤਜਾਰ ਕਰ ਰਹੇ ਹਨ।ਜਿਸਤੇ ਐਸ.ਆਈ ਚਮਕੌਰ ਸਿੰਘ ਅਤੇ ਏ.ਐਸ.ਆਈ ਭਗਵਾਨ ਸਿੰਘ ਨੇ ਮੌਕਾ ਪਰ ਰੇਡ ਕਰਕੇ ਪਰਮਜੀਤ ਕੁਮਾਰ ਨੂੰ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਕਰਨ ਤੇ ਡਿੱਗੀ ਵਿੱਚੋਂ ਦੋ ਪਲਾਸਟਿਕ ਦੇ ਗੱਟੂ ਬਰਾਮਦ ਹੋਏ।ਜਿਹਨਾਂ ਦੇ ਮੂੰਹ ਖੋਲਕੇ ਚੈੱਕ ਕਰਨ ਤੇ ਉਹਨਾਂ ਵਿਚੋਂ ਭੁੱਕੀ-ਚੂਰਾ ਪੋਸਤ ਬਰਾਮਦ ਹੋਇਆ।ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 21 ਮਿਤੀ 09.03.2019 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ।ਇਸਦਾ ਦੂਜਾ ਸਾਥੀ ਜਸਵਿੰਦਰ ਸਿੰਘ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਨ੍ਹਾਂ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਐਸ. ਐਸ. ਪੀ. ਬਰਾੜ ਅਏਨੁਸਾਰ ਇਨ੍ਹਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਇਨਾਂ ਪਾਸੋਂ ਗ੍ਰਿਫਤਾਰ ਕੀਤੇ 02 ਦੋਸ਼ੀਆਂ ਪਾਸੋਂ ਕੁੱਲ 01 ਕੁਇੰਟਲ 50 ਕਿਲੋਗਰਾਮ ਭੁੱਕੀ ਚੂਰਾ ਪੋਸਤ 2 ਕਾਰਾਂ 1. ਵਰਨਾ ਨੰਬਰ ਪੀ.ਬੀ-10 ਐਫ.ਡੀ-9797 ਅਤੇ ਜੈੱਨ ਕਾਰ ਨੰਬਰੀ ਪੀ.ਬੀ-10 ਏ.ਜੀ-5006. ਬਰਾਮਦ ਕੀਤੀਆਂ ਗਈਆਂ ਹਨ। 

ਪਹਿਲਾਂ ਵੀ ਹਨ ਇਨ੍ਹਾਂ ਖਿਲਾਫ ਮੁਕਦਮੇ-ਗ੍ਰਿਫਤਾਰ ਕੀਤੇ ਮਨਜਿੰਦਰ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾਂ ਨੰਬਰ 75/2011 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਪੀ.ਏ.ਯੂ, ਲੁਧਿਆਣ ਬਰਾਮਦਗੀ- 10 ਕਿਲੋਭੁੱਕੀ ਚੂਰਾ ਪੋਸਤ। ਮੁਕੱਦਮਾਂ ਨੰਬਰ 175/2014 ਅ/ਧ 15/61/85 ਐਨ.ਡੀ.ਪੀ.ਐਸ.ਐਕਟ,ਥਾਣਾ ਧਰਮਕੋਟ ਅਤੇ ਮੁਕੱਦਮਾਂ ਨੰਬਰ 96/2018 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੁਧਾਰ ਦਰਜ ਹਨ। ਇਸਤੋਂ ਇਲਾਵਾ ਗ੍ਰਿਫਾਤਾਰ ਕੀਤੇ ਗਏ ਪਰਮਜੀਤ ਸਿੰਘ ਦੇ ਖਿਲਾਫ ਪਹਿਲਾਂ ਮੁਕੱਦਮਾਂ ਨੰਬਰ 126 ਮਿਤੀ 16.09.2010 ਅ/ਧ 419/420/467/468/471/120-ਬੀ ਆਈ.ਪੀ.ਸੀ ਥਾਣਾ ਡੇਹਲੋਂ। ਮੁਕੱਦਮਾਂ ਨੰਬਰ 207 ਮਿਤੀ 02.04.2015 ਅ/ਧ 356/379 ਆਈ.ਪੀ.ਸੀ ਥਾਣਾ ਸਿਟੀ ਮਾਨਸਾ ਅਤੇ ਮੁਕੱਦਮਾਂ ਨੰਬਰ 430 ਮਿਤੀ 05.05.2015 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਨਿਬੇਹੜਾ ਜਿਲ੍ਹਾ ਚਿਤੌੜਗੜ (ਰਾਜਸਥਾਨ)।

ਪਿੰਡਾਂ ਵਿੱਚ ਹੋ ਰਹੀਆ ਵਾਰਦਾਤਾਂ ਨੂੰ ਸਖਤੀ ਨਾਲ ਪਾਈ ਜਾਵੇਗੀ ਠੱਲ੍ਹ- ਚੌਕੀ ਇੰਚਾਰਜ ਗਾਲਿਬ ਕਲਾਂ

ਜਗਰਾਉਂ (ਰਾਣਾ ਸੇਖਦੌਲਤ) ਪਿੰਡ ਸ਼ੇਖਦੌਲਤ ਦੇ ਨੇੜਲੇ ਪਿੰਡਾ ਵਿੱਚ ਹੋ ਰਹੀਆ ਛੋਟੀਆ-ਛੋਟੀਆ ਵਾਰਦਾਤਾਂ ਨੂੰ ਪੂਰੀ ਸਖਤੀ ਨਾਲ ਪਾਈ ਜਾਵੇਗੀ ਠੱਲ੍ਹ ਇਹ ਜਾਣਕਾਰੀ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਦੇ ਹੁਕਮਾ ਅਨੁਸਾਰ ਥਾਣਾ ਸਦਰ ਐਸ.ਐਚ.ਓ ਦੇ ਅਧੀਨ ਪੈਂਦੀ ਚੌਕੀ ਗਾਲਿਬ ਕਲ੍ਹਾਂ ਦੇ ਪੁਲਿਸ ਚੌਕੀ ਇੰਚਾਰਜ ਏ. ਐਸ. ਆਈ ਰਵਿੰਦਰਪਾਲ ਸਿੰਘ ਨੇ ਇਲਾਕਾ ਨਿਵਾਸੀਆ ਨੂੰ ਭਰੋਸਾ ਦਿਵਾਉਂਦਿਆ ਦਿੱਤੀ।ਉਹਨਾ ਇਹ ਵੀ ਕਿਹਾ ਕਿ ਜੋ ਵੀ ਅਜਿਹੀਆ ਅਪਰਾਧਕ ਵਾਰਦਾਤਾ ਕਰਦੇ ਹਨ ਉਹਨਾ ਨੂੰ ਬਿਲਕੁੱਲ ਬਖਸ਼ਿਆ ਨਹੀ ਜਾਵੇਗਾ ਅਤੇ ਨਾ ਹੀ ਉਹਨਾ ਦੀ ਕੋਈ ਸ਼ਿਫਾਰਸ ਮੰਨੀ ਜਾਵੇਗੀ। ਉਹਨਾ ਸਖਤ ਲਹਿਜ਼ੇ ਨਾਲ ਕਿਹਾ ਕਿ ਇਹ ਸ਼ਰਾਰਤੀ ਅਨਸਰ ਬਾਜ਼ ਆਉਣ।ਉਹਨਾ ਕਿਹਾ ਕਿ ਇਲਾਕੇ ਵਿੱਚ ਗਸ਼ਤ ਤੇਜ਼ ਕੀਤੀ ਜਾਵੇਗੀ।