You are here

ਲੁਧਿਆਣਾ

ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਨੇ ਥਾਂ-ਥਾਂ ਤੇ ਨਾਕਾਬੰਦੀ ਕਰਕੇ ਕੀਤੀ ਚੈਕਿੰਗ

ਜਗਰਾਓਂ, 28 ਮਾਰਚ (ਰਛਪਾਲ ਸਿੰਘ ਸ਼ੇਰਪੁਰੀ)। ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਹਾਈਟੈਕ ਤਰੀਕੇ ਨਾਲ ਥਾਂ-ਥਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਜਿਸ ਵਿੱਚ ਜਗਰਾਓਂ ਪੁਲਿਸ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਨਾਕਿਆਂ ਦਾ ਨਿਰੀਖਣ ਕਰਦੇ ਹੋਏ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੋਣਾਂ ਦੇ ਮੱਦੇਨਜਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਨਾਕਿਆਂ ਦੋਰਾਨ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਗੇੜੀਆਂ ਮਾਰਨ ਦੇ ਚਲਾਨ ਵੀ ਕੱਟੇ। ਇਨ੍ਹਾਂ ਨਾਕਿਆਂ ਦੀ ਚੈਕਿੰਗ ਦੋਰਾਨ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 2019 ਦੀਆਂ ਲੋਕ ਸਭਾ ਨੂੰ ਸ਼ਾਂਤੀਪੂਰਨ ਨੇਪਰੇ ਚਾੜ੍ਹਨ ਲਈ ਜਗਰਾਓਂ ਪੁਲਿਸ ਪੂਰੀ ਤਰ੍ਹਾਂ ਨਾਲ ਮੂਸਤੈਦ ਹੈ, ਪੁਲਿਸ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਹਰੇਕ ਆੁÀਣ ਜਾਣ ਵਾਲੇ ਵਾਹਨ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ।
 

ਸਰਕਾਰ ਨੂੰ ਚੋਣਾਂ 'ਚ ਕੀਤੇ ਵਾਅਦੇ ਯਾਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਮਾਰਚ

ਜਗਰਾਓਂ, 28 ਮਾਰਚ (ਰਛਪਾਲ ਸਿੰਘ ਸ਼ੇਰਪੁਰੀ)। ਪੰਜਾਬ ਸਰਕਾਰ ਨੂੰ ਚੋਣਾਂ ਦੋਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਮਾਰਚ ਕੱਢਿਆ ਗਿਆ। ਜੋ ਕਿ ਪਾਵਰਕਾਮ ਐਕਸੀਅਨ ਦੇ ਦਫਤਰ ਤੋਂ ਲੈ ਕੇ ਐੱਸਡੀਐੱਮ ਦਫਤਰ ਤੱਕ ਕੱਢਿਆ ਗਿਆ। ਇਸ ਮੋਕੇ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਅਤੇ ਮਦਨ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ ਦੋਰਾਨ ਵਾਅਦਾ ਕੀਤਾ ਸੀ ਕਿ ਗਰੀਬਾਂ ਨੂੰ 10-10 ਮਰਲੇ ਦਾ ਪਲਾਟ, ਕਰਜਾ ਮੁਆਫੀ, ਆਟਾ ਦਾਲ ਸਕੀਮ, ਸ਼ਗਨ ਸਕੀਮ ਤਹਿਤ ਵਿਆਹ ਤੋਂ 10 ਦਿਨ ਪਹਿਲਾਂ ਰਾਸ਼ੀ ਦੇਣ ਅਤੇ ਪੈਨਸ਼ਨਾਂ 'ਚ ਵਾਧਾ ਕਰਕੇ ਪਹਿਲੀ ਤਰੀਖ ਨੂੰ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਮਜ਼ਦੂਰਾਂ ਨੂੰ ਮੰਗਾਂ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਕਰਨ ਦਾ ਵੀ ਸੱਦਾ ਦਿੱਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ, ਕਿਰਤੀ ਕਿਸਾਨ ਯੂਨਅਨ ਦੇ ਤਰਲੋਚਨ ਸਿੰਘ, ਕੁਲਵੰਤ ਸੋਨੀ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਸਿੰਘ ਖੰਨਾ ਅਤੇ ਵਰਕਰ ਹਾਜ਼ਰ ਸਨ।

ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਜਗਰਾਓਂ, 28 ਮਾਰਚ (ਰਛਪਾਲ ਸਿੰਘ ਸ਼ੇਰਪੁਰੀ)। ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਭਰਵੀਂ ਗੇਟ ਰੈਲੀ ਕੀਤੀ। ਜਗਰਾਓਂ ਦੇ ਬੱਸ ਅੱਡੇ ਵਿਖੇ ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਦੀਪ ਸਿੰਘ ਮੋਤੀ, ਸੈਕਟਰੀ ਅਵਤਾਰ ਸਿੰਘ ਗਗੜਾ ਅਤੇ ਕਰਮਚਾਰੀ ਦਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਦੀ ਮੁਲਾਜ਼ਮਾਂ ਅਤੇ ਮਹਿਕਮੇ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੈ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਪਾਲਸੀ ਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਨਜਾਇਜ ਚਲ ਰਹੇ ਪਰਮਿਟ ਰੱਦ ਕੀਤੇ ਜਾਣ, ਟਾਈਮ ਟੇਬਲ ਵਿੱਚ ਸਮੇਂ ਦੀ ਇੱਕਸਾਰਤਾ ਕਰਕੇ ਰੋਡਵੇਜ ਦੀਆਂ ਸ਼ਿਫਟਾਂ ਚਾਲੂ ਕੀਤੀਆਂ ਜਾਣ ਅਤੇ ਸਿਆਸੀ ਦਖਲ ਅੰਦਾਜੀ ਬੰਦ ਕੀਤੀ ਜਾਵੇ ਆਦਿ ਮੰਗਾਂ ਤੇ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ , ਪਰ ਤਿੰਨ ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਰੋਡਵੇਜ਼ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ 2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਨੀ ਪੈਨਸ਼ਨ ਲਾਗੂ ਕੀਤੀ ਜਾਵੇ, ਠੇਕੇ ਤੇ ਭਰਤੀ ਮੁਲਾਜ਼ਮ ਪੱਕੇ ਕੀਤੇ ਜਾਣ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ, ਕਰਜਾ ਮੁਕਤ ਪਨਬੱਸਾਂ ਰੋਡਵੇਜ ਵਿੱਚ ਸ਼ਾਮਲ ਕੀਤੀਆਂ ਜਾਣ ਅਤੇ ਦਿੱਲੀ ਏਅਰਪੋਰਟ ਨੂੰ ਵੋਲਵੋ ਬੱਸਾਂ ਚਾਲੂ ਕੀਤੀਆਂ ਜਾਣ। ਇਸ ਮੋਕੇ ਪ੍ਰਧਾਨ ਬਲਜੀਤ ਸਿੰਘ ਮੋਤੀ, ਜਗਦੀਸ਼ ਸਿੰਘ ਕਾਉਂਕੇ, ਸੈਕਟਰੀ ਪਰਮਜੀਤ ਸਿੰਘ, ਧਰਮਿੰਦਰ ਸਿੰਘ ਬੱਸੀਆਂ, ਪ੍ਰਿਤਪਾਲ ਸਿੰਘ, ਬਰਜਿੰਦਰ ਸਿੰਘ, ਕੇਵਲ ਸਿੰਘ, ਮਨਿੰਦਰ ਸਿੰਘ, ਹਰਬਿੰਦਰ ਸਿੰਘ, ਗੁਰਦੀਪ ਸਿੰਘ ਹਠੂਰ ਅਤੇ ਕਰਮਚਾਰੀ ਦਲ ਨੇ ਵੀ ਰੈਲੀ ਸੰਬੋਧਨ ਕਰਦੇ ਹੋਏ ਸਰਕਾਰ ਦੀ ਲੋਕ ਮਾਰੂ ਨੀਤੀਆਂ ਖਿਲਾਫ ਟਰਾਂਸਪੋਰਟ ਮੰਤਰੀ ਦੇ ਹਲਕੇ 'ਚ ਕੀਤੇ ਜਾਣ ਵਾਲੇ ਝੰਡਾ ਮਾਰਚ 'ਚ ਮੁਲਾਜ਼ਮਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਖਿਡਾਰਨ ਵੀਰਪਾਲ ਕੌਰ ਦਾ ਕੀਤਾ ਸਨਮਾਨ

ਜਗਰਾਓ,28,ਮਾਰਚ-(ਰਛਪਾਲ ਸਿੰਘ ਸੇਰਪੁਰੀ)-ਯੂਥ ਇੰਡੀਪੈਂਡੈਟ ਸਪੋਰਟਸ ਐਂਡ ਵੈਲਫੇਅਰ ਕਲੱਬ ਮੱਲ੍ਹਾ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਨਹਿਰੂ ਯੂਵਾ ਕੇਦਰ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਮੱਲ੍ਹਾ ਵਿਖੇ ਨਸ਼ਿਆ ਖਿਲਾਫ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਾਰ ਵਿਚ ਸੇਵਾ ਮੁਕਤ ਐਸਐਮਓ ਡਾਕਟਰ ਰੂਪ ਦਾਸ ਬਾਵਾ,ਏਐਸਆਈ ਸੇਰ ਸਿੰਘ,ਸੋਲਜਰ ਅਕੈਡਮੀ ਰਾਏਕੋਟ ਦੇ ਇੰਸਟਕਟਰ ਨਰਿੰਦਰ ਸਿੰਘ,ਯੂਥ ਆਗੂ ਜਗਦੀਸ ਸਿੰਘ ਦੀਸਾ ਮੁੱਖ ਮਹਿਮਾਨ ਵਜੋ ਹਾਜਰ ਹੋਏ।ਇਸ ਮੌਕੇ ਸੰਬੋਧਨ ਕਰਦਿਆ ਮੁੱਖ ਮਹਿਮਾਨਾ ਨੇ ਵਾਰੋ-ਵਾਰੀ ਨਸ਼ਿਆ ਖਿਲਾਫ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਕਿ ਨਸੇ ਜਿਥੇ ਸਾਨੂੰ ਸਰੀਰਕ ਤੌਰ ਤੇ ਨਕਾਰਾ ਕਰਦੇ ਹਨ ਉੱਥੇ ਨਸਾ ਵਿਅਕਤੀ ਦਾ ਸਮਾਜ ਵਿਚ ਮਾਨ ਸਨਮਾਨ ਵੀ ਖਤਮ ਕਰ ਦਿੰਦਾ ਹਨ।ਉਨ੍ਹਾ ਕਿਹਾ ਕਿ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀ ਸਿਰਫ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਖੁਦ ਦਿਮਾਗੀ ਤੌਰ ਤੇ ਤਿਆਰ ਹੋਣਾ ਚਾਦੀਹਾ ਹੈ ਤਾਂ ਹੀ ਨਸੇ ਦੇ ਕੋਹੜ ਨੂੰ ਛੱਡਿਆ ਜਾ ਸਕਦਾ ਹੈ।ਉਨ੍ਹਾ ਕਿਹਾ ਕਿ ਸਰਕਾਰ ਵੱਲੋ ਜਗ੍ਹਾ-ਜਗ੍ਹਾ ਨਸ਼ਾ ਛੜਾਊ ਸੈਟਰ ਖੋਲੇ ਗਏ ਹਨ ਜਿਸ ਵਿਚ ਮਰੀਜਾ ਦਾ ਫਰੀ ਇਲਾਜ ਹੋ ਰਿਹਾ ਹੈ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਖੁਦ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਗ੍ਰਾਮ ਪੰਚਾਇਤ ਮੱਲ੍ਹਾ ਉਸ ਦਾ ਸਹਿਯੋਗ ਦੇਵੇਗੀ।ਇਸ ਮੌਕੇ ਬੀਤੇ ਮਹੀਨੇ ਪੰਜਾਬ ਦੀਆ ਸਮੂਹ ਯੂਨੀਵਰਸਿਟੀ ਦੀਆ ਪੰਜਾਬ ਪੱਧਰੀ ਖੇਡਾ ਵਿਚੋ ਪਿੰਡ ਮੱਲ੍ਹਾ ਦੀ ਜੰਮਪਲ ਵੀਰਪਾਲ ਕੌਰ ਨੇ ਹਾਈ ਜੰਪ ਵਿਚੋ ਪਹਿਲਾ ਸਥਾਨ ਪਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਲੌਗ ਜੰਪ ਵਿਚੋ ਚਾਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਨੂੰ ਨਛੱਤਰ ਸਿੰਘ ਕੈਨੇਡਾ ਵੱਲੋ 3100 ਰੁਪਏ, ਗ੍ਰਾਮ ਪੰਚਾਇਤ ਮੱਲ੍ਹਾ ਵੱਲੋ 5100 ਰੁਪਏ ਅਤੇ ਕਲੱਬ ਵੱਲੋ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮਾਜ ਸੇਵਕ ਨਛੱਤਰ ਸਿੰਘ ਕੈਨੇਡੀਅਨ ਨੇ ਕਿਹਾ ਕਿ ਬਹੁਤ ਖੁਸੀ ਦੀ ਗੱਲ ਹੈ ਕਿ ਸਾਡੇ ਪਿੰਡ ਦੀ ਧੀ ਨੇ ਪਿੰਡ ਮੱਲ੍ਹਾ ਦਾ ਨਾਮ ਰੋਸਨ ਕੀਤਾ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸਰਬਜੀਤ ਸਿੰਘ ਨੇ ਨਿਭਾਈ।ਅੰਤ ਵਿਚ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਸਮੂਹ ਮਹਿਮਾਨਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਨਛੱਤਰ ਸਿੰਘ ਸਰਾਂ,ਪੰਚ ਜਗਦੀਸ ਸਿੰਘ,ਪੰਚ ਜਗਜੀਤ ਸਿੰਘ ਖੇਲਾ, ਪੰਚ ਗੁਰਮੇਲ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਰਾਮ ਸਿੰਘ ਸਰਾਂ,ਵਿੱਕੀ ਮੱਲ੍ਹਾ,ਲਖਵੀਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।
 

ਗਾਲਿਬ ਰਣ ਸਿੰਘ ਦੇ ਕਬੱਡੀ ਅੰਪਾਇਰ ਬਿੱਲਾ ਗਾਲਿਬ ਦਾ ਗਾਲਿਬ ਕਲਾਂ 'ਚ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪੰਜਾਬ ਦੇ ਮਸਹੂਰ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਨਾਮ ਪੂਰੇ ਪੰਜਾਬ ਜਾਣ ਪਛਾਣ ਨਾਮ ਹੈ।ਬਿੱਲਾ ਗਾਲਿਬ ਤੇ ਪਿੰਡ ਗਾਲਿਬ ਰਣ ਸਿੰਘ ਦੇ ਨਗਰ ਨਿਵਾਸੀਆਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਜਿਸ ਨੇ ਆਪਣੇ ਪਿੰਡ ਦਾ ਨਾਮ ਪੂਰੇ ਪੰਜਾਬ ਵਿਚ ਰੋਸ਼ਨ ਕੀਤਾ।ਇਸ ਸਬੰਧੀ ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿੱਚ ਕੱਬਡੀ ਤੇ ਫੱੁਟਬਾਲ ਦਾ ਟੂਰਨਾਮੈਂਟ 31 ਤੋ 3 ਅਪੈ੍ਰਲ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਿੱਲਾ ਗਾਲਿਬ ਨੂੰ ਮੋਟਰਸਾਇਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਇਹ ਸਨਮਾਨ ਐਨ.ਆਰ.ਆਈ ਵੀਰਾਂ ਟੀਟੂ ਆਸਟਰੇਲੀਆ,ਗਗਨ ਹੌਗਕਾਂਗ,ਬਾਬਾ ਆਸਟਰੇਲੀਆ,ਗਗਨ ਆਸਟਰੇਲੀਆ ਵੀਰਾਂ ਵਲੋ ਦਿੱਤਾ ਜਾ ਰਿਹਾ ਹੈ

ਪੰਜਾਬ ਵਿੱਚ ਹੋਵੇਗੀ ਕਾਂਗਰਸ ਦੀ ਇਤਿਹਾਸਕ ਜਿੱਤ:ਛਿੰਦਰਪਾਲ ਕੌਰ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕੇਂਦਰ 'ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਾਏਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸੱਕਤਰ ਇੰਡੀਅਨ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਸ੍ਰੀਮਤੀ ਛਿੰਦਰਪਾਲ ਕੌਰ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੱਲ ਰਹੀ ਕਾਂਗਰਸ ਦੀ ਸਰਕਾਰ ਦੇ ਕੰਮਾਂ ਤੋ ਸੂਬੇ ਦੇ ਲੋਕ ਬੇਹੱਦ ਖੁਸ਼ ਹਨ ਜਿਸ ਕਰ ਕੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਾਰੀਆਂ ਸੀਟਾਂ ਤੇ ਇਤਿਹਾਸਕ ਜਿੱਤ ਹੋਵੇਗੀ।ਇਸ ਸਮੇ ਬੀਬੀ ਗਾਲਿਬ ਨੇ ਕਿਹਾ ਕਿ ਜੋ ਲੋਕ ਕਦੇ ਵੀ ਇਤਹਾਸ 'ਚ ਭੱੁਲਣ ਵਾਲੇ ਨਹੀ ਹਨ ਤੇ ਇਸ ਦਾ ਖਮਿਆਜ਼ਾ ਭਾਜਪਾ ਨੂੰ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ।

ਈਮਾਨਦਾਰ ਅਕਸ ਤੇ ਨੌਜਾਵਨਾਂ ਦੀ ਧੜਕਨ ਦੀ ਆਵਾਜ਼ ਵਾਲੇ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ ਲੋਕਾ ਸਭਾ ਦੀ ਲੁਧਿਆਣਾ ਦੀ ਟਿਕਟ ਦਿੱਤੀ ਜਾਵੇ:ਤੇਜਿੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿੰਡ ਗਾਲਿਬ ਰਣ ਸਿੰਘ ਦੇ ਸਨੀਅਰ ਕਾਂਗਰਸੀ ਆਗੂ ਤੇਜਿੰਦਰ ਸਿੰਘ ਤੇਜੀ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਪਾਰਟੀ ਵਰਕਰ ਹਾਈਕਮਾਂਡ ਤੋ ਮੰਗ ਕਰਦਿਆਂ ਹਾਂ ਕਿ ਦੋ ਵਾਰੀ ਐਮ.ਪੀ ਬਣ ਚੱੁਕੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਲੁਧਿਆਣਾ ਤੋ ਟਿਕਟ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਲੋਕਾ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਇੱਕ ਪੜ੍ਹੇ ਲਿਖੇ ਅਤੇ ਈਮਾਨਦਾਰ ਅਕਸ ਦੇ ਮਾਲਕ ਹਨ।ਉਨ੍ਹਾਂ ਕਿਹਾ ਕਿ ਐਮ.ਪੀ ਬਿੱਟੂ ਨੇ ਕਾਂਗਰਸੀਆ ਵਰਕਰਾਂ ਦੇ ਦਿੱਲ ਜਿੱਤ ਲਿਆ।ਤੇ ਸਾਡੀ ਕਾਂਗਰਸ ਦੀ ਟੀਮ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਉਨਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕ ਮੋਦੀ ਸਰਕਾਰ ਨੂੰ ਚਲਦਾ ਕਰ ਕੇ ਦੇਸ਼ ਦੇ ਹਰ ਇੱਕ ਵਰਗ ਦੇ ਹਰਮਨ ਪਿਆਰੇ ਆਗੂ ਦੇਸ਼ ਦੇ ਸਮੱੁਚੇ ਨੌਜਵਾਨ ਵਰਗ ਦਾ ਭਵਿੱਖ ਕੱੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪਣ ਦਾ ਮਨ ਬਣਾਈ ਬੈਠੇ ਹਨ।ਤੇਜੀ ਗਾਲਿਬ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੌਰਾਨ ਸਿਰਫ ਤੇ ਸਿਰਫ ਲੋਕਾਂ ਨੂੰ ਖੱਜਲ-ਖੁਆਰ ਹੀ ਕੀਤਾ ਤੇ ਮੋਦੀ ਨੇ ਦੇਸ਼ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਅਤੇ ਗਰੀਬ ਵਰਗ ਨੂੰ ਇਸ ਦੀ ਵੱਡੀ ਮਾਰ ਝੱਲਣੀ ਪਈ ਹੈ।ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸੀ ਵਰਕਰਾਂ ਤੇ ਨੌਜਵਾਨਾਂ ਦੀ ਆਵਾਜ਼ ਨੂੰ ਦੇਖਦਿਆਂ ਹੋਇਆਂ ਲੁਧਿਆਣਾ ਤੋ ਲੋਕ ਸਭਾ ਦੀ ਟਿਕਟ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਜਾਵੇ ਅਸੀ ਕਾਂਗਰਸ ਹਾਈਕਾਂਮਡ ਦੇ ਬਹੁਤ ਧੰਨਵਾਦੀ ਹੋਵਗੇ।ਇਸ ਕਾਂਗਰਸੀ ਆਗੂ ਹਰਸਿਮਰਨ ਸਿੰਘ ਬਾਲੀ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਸਰਪੰਚ ਕਰਨੈਲ ਸਿੰਘ ਔਲਖ,ਪੰਚ ਸੋਮਨਾਥ, ਨਿਰਮਲ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਸਾਬਾਕਾ ਸਰਪੰਚ ਹਰਬੰਸ ਸਿੰਘ,ਰਜਿੰਦਰ ਸਿੰਘ,ਬਲਜੀਤ ਸਿੰਘ,ਜੁਗਰਾਜ ਸਿੰਘ ਫੌਜੀ,ਕਰਮਜੀਤ ਸਿੰਘ,ਮਾਸਟਰ ਹਰਤੇਜ ਸਿੰਘ,ਡਾਂ ਸਤਿਨਾਮ ਸਿੰਘ,ਪ੍ਰਤੀਮ ਸਿੰਘ,ਨੱਛਤਰ ਸਿੰਘ,ਗੁਰਜੀਵਨ ਸਿੰਘ,ਆਦਿ ਹਾਜ਼ਰ ਸਨ।

ਕੀ ਨਵ ਨਿਯੁਕਤ ਹੋਣ ਵਾਲਾ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਦੇ ਸਕੇ ਇਆਲੀ ਨੂੰ ਮਾਤ ਜਾਂ.....................................

ਚੌਕੀਮਾਨ 27 ਮਾਰਚ (ਨਸੀਬ ਸਿੰਘ ਵਿਰਕ )  ਹਲਕਾ ਦਾਖਾ ਦੇ ਸਾਬਕਾ ਵਿਧਾਇਕ ਸ: ਮਨਪ੍ਰੀਤ ਸਿੰਘ ਇਆਲੀ  ਜਿੰਨਾ ਨੇ  ਵਿਧਾਇਕ ਦੀ ਕੁਰਸੀ  ਤੇ ਬੈਠਣ ਤੋਂ ਪਹਿਲਾ ਜਿਲ਼੍ਹਾ ਪ੍ਰੀਸ਼ਦ  ਚੇਅਰਮੈਨ ਲੁਧਿਆਣਾ ਦੀ ਕੁਰਸੀ ਤੇ ਬੈਠਕੇ  ਹਲਕੇ ਦਾਖੇ ਦੇ ਵੋਟਰਾਂ ਦੀ ਐਸੀ ਕਦਰ ਕੀਤੀ ਹਲਕੇ ਦਾਖੇ ਦੇ ਪਿੰਡਾ ਚ ਕਰੋੜਾ ਦੀਆ ਗਾਂ੍ਰਟਾ  ਨਾਲ ਵਿਕਾਸ ਕਾਰਜ ਆਰੰਭ ਹੋਏ  ,ਇੰਨਾ ਨਿਰਵਿਘਨ ਚੱਲਦੇ ਵਿਕਾਸ ਕਾਰਜਾ ਨੇ  ਇਆਲੀ ਦੀ ਐਸੀ ਬੱਲੇ ਬੱਲੇ ਕਰਵਾਈ ਕਿ  ਹਲਕੇ ਦਾਖੇ ਦੇ ਲੋਕ ਇਆਲੀ ਨੂੰ ਵਿਧਾਇਕ ਬਣਾਉਣ ਦੀ ਚਾਹਤ ਦਰਸਾਉਣ ਲੱਗੇ ਅਤੇ ਸਭ ਨੇ  ਵਿਧਾਨ ਸਭਾ ਵੋਟਾਂ ਚ  ਇਆਲੀ ਨੂੰ ਵੱਡੀ ਗਿਣਤੀ ਚ ਵੋਟਾਂ ਪਾਕੇ  ਵਿਧਾਇਕ ਦਾ ਰੁਤਬਾ ਦੇਣ ਦੇ ਨਾਲ ਨਾਲ  ਵਿਕਾਸ ਪੁਰਸ਼ ਦਾ ਮਾਣ ਵੀ ਬਕਸਿਆ ।  ਪਰ ਜਦੋ ਹਲਕੇ ਦਾਖੇ ਦੇ ਲੋਕਾਂ ਦਾ  ਇਆਲੀ ਨੂੰ  ਵਿਧਾਇਕ ਬਣਕੇ  ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ  ਰਿਕਾਡ ਤੋੜ ਵਿਕਾਸ ਕਰਵਾਉਂਦੇ ਹੋਏ  ਆਪਣਾ ਨਾਮ ਸੁਨਹਿਰੀ ਅੱਖਰਾਂ ਚ ਦਰਜ ਕਰਵਾਇਆ  । ਪਰ ਇਸ ਬਾਰ ਹੋਈਆ ਵਿਧਾਨ ਸਭਾ ਚੋਣਾਂ ਚ ਹਲਕੇ ਦਾਖੇ  ਦੇ ਭਟਕੇ ਲੋਕਾਂ ਨੇ ਇਆਲੀ ਨੂੰ ਨਕਾਰ ਤਾਂ ਲਿਆ ਪਰ ਅੱਜ ਉਹ ਆਪਣੀ ਗਲਤੀ ਨੂੰ ਵਾਰ ਵਾਰ ਦੁਹਰਾ ਰਹੇ ਹਨ ਕਿ ਅਸੀ ਜੋ ਕੀਤਾ ਗਲਤ ਕੀਤਾ ਅਸੀ ਲੋਕਾ ਦਾ ਮਸੀਹਾ ,ਵਿਕਾਸ ਪੁਰਸ਼ ਇਆਲੀ ਗਵਾ ਲਿਆ ਜਿਸ ਦੀ ਘਾਟ ਕਾਰਣ  ਅੱਜ ਵਿਕਾਸ ਕਾਰਜ ਥੰਮੇ ਪਏ ਨੇ ,ਹੁਣ ਸਭ ਨੂੰ ਪਤਾ ਏ ਕਿ  ਇਆਲੀ ਨੇ ਤਾਂ ਹੁਣ ਵਿਧਾਨ ਸਭਾ ਚੋਣਾ ਚ ਮੁੜ ਆਉਣ ਹੀ ਹੈ ਪਰ ਹੁਣ ਸਭ ਨੂੰ ਆਸ ਦੀ  ਇਹ ਕਿਰਨ ਲੱਗ ਰਹੀ ਹੈ ਕਿ ਆਉਣ ਵਾਲਾ ਜਿਲ੍ਹਾ ਪ੍ਰੀਸ਼ਦ ਚੇਅਰਮੈਂਨ ਹੀ ਕੁੱਝ ਕਰੇਗਾ ।  ਲੋਕ ਚਰਚਾ ਇਹ ਵੀ ਹੈ ਕਿ ਜਿਸ ਤਰਾਂ ਇਆਲੀ ਨੇ ਗ੍ਰਾਂਟਾ ਦੇ ਗੱਫੇ ਦੇਕੇ  ਵਿਕਾਸ ਕਰਵਾਏ ਸਨ ਉਸ ਤਰਾਂ ਨਵਾਂ ਚੈਅਰਮੈਨ ਵੀ ਕਰੇਗਾ ਜਾਂ ਬਾਕੀ ਚੇਅਰਮੈਨਾ ਦੀ ਤਰ੍ਹਾ ਹੀ ਗੋਗਲੂਆਂ ਤੋਂ ਮਿੱਟੀ ਝਾੜਕੇ ਸਮਾ ਬਤੀਤ ਕਰੇਗਾ । ਜਿੱਥੇ ਕਦੇ ਵਿਧਾਇਕ ਅਤੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਰਿਹ ਚੁੱਕੇ ਇਆਲੀ ਨੇ ਜਾਦੂ ਦੀ ਛੜੀ ਚਲਾਉਂਦੇ ਹੋਏ ਕਰੋੜਾ ਦੀਆਂ ਗ੍ਰਾਂਟਾਂ  ਦੇ ਗੱਫੇ ਤਕਸੀਮ ਕੀਤੇ ਸਨ ਅੱਜ ਉੱਥੇ ਕਾਂਗਰਸੀ ਲੀਡਰ   ਚੁਟਕੀਆ ਨਾਲ ਸਾਰ ਕੇ ਵੋਟਰਾਂ ਦੇ ਮਨਾ ਨੂੰ ਮੋਹਣ ਨੂੰ ਫਿਰਦੇ ਹਨ  ਪਰ ਹਲਕੇ ਦਾਖੇ ਦੇ ਵੋਟਰ ਹੁਣ ਸ਼ੂਝਵਾਨ ਹੋ ਚੁੱਕੇ ਹਨ ਹਲਕਾ ਦਾਖਾ ਦੇ ਮੌਜੂਦਾ ਵਿਧਾਇਕ ਸ ਹਰਵਿੰਦਰ ਸਿੰਘ ਫੂਲਕਾ ਸਾਹਿਬ ਦੇ ਧੋਖੇ ਨੇ ਵੋਟਰਾ ਨੂੰ ਐਨਾ ਡਰਾ ਦਿੱਤਾ ਹੈ ਕਿ ਉਹ  ਹੁਣ ਫੂਕ ਫੂਕ ਕੇ ਪੈਰ ਧਰ ਰਹੇ ਹਨ । 

ਸੰਗਤਪੁਰਾ (ਢੈਪਈ ) ਦੀ ਕਾਂਗਰਸੀ ਵਰਕਰ ਅਤੇ ਉਸ ਦੇ ਪਤੀ ਤੇ ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਤੇ ਹੋਇਆ ਪਰਚਾ ਦਰਜ

*ਪਹਿਲਾ ਵੀ ਕਈ ਦੋਸ਼ਾ ਚ ਘਿਰੀ ਹੋਈ ਸੀ  ਕਾਂਗਰਸ ਵਰਕਰ *

ਚੌਕੀਮਾਨ  / 27 ਮਾਰਚ (ਨਸੀਬ ਸਿੰਘ ਵਿਰਕ) ਹਰਪ੍ਰੀਤ ਸਿੰਘ ਵਾਸੀ ਝਾਂਮਪੁਰ ਦੇ ਬਿਆਨਾ ਦੇ ਅਧਾਰ ਤੇ ਨਕਲੀ ਵਿਆਹ  ਕਰਵਾਕੇ ਠੱਗੀਆ ਮਾਰਣ ਦੇ ਦੋਸ਼ ਹੇਠ  3 ਔਰਤਾਂ ਸਮੇਤ  7 ਵਿਆਕਤੀਆ ਖਿਲਾਫ ਕੇਸ਼ ਦਰਜ ਕੀਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ  ਇਸ ਗਰੋਹ ਵਿੱਚ ਸ਼ਾਮਲ ਪਿੰਡ ਸੰਗਤਪੁਰਾ ਢੈਪਈ ਜਿਲ੍ਹਾ ਲੁਧਿਆਣਾ ਹਲਕਾ ਜਗਰਾਉ  ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਉਰਫ ( ਰਾਣੋ ) ਪੁੱਤਰੀ ਜਗਤਾਰ ਸਿੰਘ ਅਤੇ  ਉਸ ਦਾ ਪਤੀ ਭੁਪਿੰਦਰ ਸਿੰਘ ਉਰਫ ਭਿੰਦਰ ,ਸੁਖਵਿੰਦਰ ਸਿੰਘ ਉਰਫ ਸੁੱਖਾ-ਉਰਫ ਗੋਰਾ ਵਾਸੀ  ਪਿੰਡ ਕੋਕਰੀ  ਫੁੱਲਾ ਸਿੰਘ ਜਿਲ੍ਹਾ ਮੋਗਾ ,  ਸੋਹਣ ਸਿੰਘ ਵਾਸੀ ਕਲਸੀਆ  ਹਾਲ ਵਾਸੀ  ਤੂੰਗਾਹੇੜੀ ਜਿਲ੍ਹਾ  ਲੁਧਿਆਣਾ ,  ਸਰਬਜੀਤ ਕੌਰ  ਵਾਸੀ ਸਾਧੂ ਵਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਹਨਾ ਪਾਸੋ 15 ਹਜਾਰ ਰੁਪਏ  ਬਰਾਮਦ ਕੀਤੇ  ਹਨ ।  ਗਰੋਹ ਦੇ ਮੈਂਬਰ  ਕੁਲਦੀਪ ਕੌਰ ਅਤੇ ਮੋਹਰ ਸਿੰਘ ਉਰਫ ਮੋਹਰੀ  ਵਾਸੀ ਦੱਲੋਮਾਜਰਾ  ਦੀ ਭਾਲ ਜਾਰੀ ਹੈ । ਇਸ ਗ੍ਰਿਫਤਾਰੀ ਦੌਰਾਨ  ਦੋਸੀਆ ਨੇ  ਮੰਨਿਆ ਕਿ  ਉਹ ਵੱਖੋ ਵੱਖ ਜਿਲ੍ਹਿਆ ਤੋਂ ਗਰੀਬ ਪਰਿਵਾਰਾਂ ਦੀਆਂ ਵੱਖੋ ਵੱਖ ਲੜਕੀਆ ਨੂੰ  ਲਿਆਕੇ ਨਕਲੀ ਵਿਆਹ ਕਰਕੇ ਕਥਿਤ ਠੱਗੀਆ ਮਾਰਦੇ ਸਨ ।  ਇਸ ਸਮੇਂ ਇੰਨਾ ਦੋਸ਼ੀਆ ਕੋਲੋ ਚੋਰੀ ਦਾ  ਸਪਲੈਡਰ ਮੋਟਰ  ਸਾਈਕਲ ਵੀ ਬਰਾਮਦ ਵੀ ਕੀਤਾ ਗਿਆ ।  ਇੱਥੇ ਇਹ ਵੀ ਜਿਕਰਯੋਗ ਹੈ ਕਿ  ਹਲਕਾ ਜਗਰਾਉ ਦੇ ਪਿੰਡ ਸੰਗਤਪੁਰਾ ਢੈਪਈ ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਰਾਣੋ ਅਤੇ ਉਸ ਦਾ ਪਤੀ  ਭੁਪਿੰਦਰ ਸਿੰਘ  ਉਰਫ ਭਿੰਦਰ  ਪਹਿਲਾ ਵੀ ਚਰਚਾ ਚ ਸਨ ਪਰ ਆਪਣੀਆ ਚਤੁਰਾਈਆ ਨਾਲ ਇਹ ਪੁਲਸ ਨੂੰ ਚਕਮਾ ਦਿੰਦੇ ਆਏ ਹਨ ।  ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ  ਇੰਨਾ ਦੋਸੀਆ ਤੇ ਪਹਿਲਾ ਵੀ  ਇਸੇ ਤਰ੍ਹਾ ਤੇ  ਪਰਚੇ ਦਰਜ ਹਨ  । ਇਸ ਸਮੇਂ ਫੜ੍ਹੇ ਗਏ ਦੋਸ਼ੀਆ ਤੇ  420, 120 ,  370 ਆਈ ਪੀ ਸੀ ਤਹਿਤ ਪਰਚਾ ਦਰਜ ਕੀਤਾ ਗਿਆ । 

ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਸਿੱਖ ਹਿਰਦਿਆਂ ਚ ਵਸਾਉਣਾ ਸਮੇਂ ਦੀ ਲੋੜ: ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ

ਲੁਧਿਆਣਾ 26 ਮਾਰਚ ( ਮਨਜਿੰਦਰ ਸਿੰਘ ਗਿੱਲ )—ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਸੋਚਧਾਰਾ ਦੇ ਪ੍ਰਕਾਂਡ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਜੀ (ਨਿਉਯਾਰਕ ਅਮਰੀਕਾ) ਸਾਬਕਾ ਗਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਲਿਖੀ ਖੋਜ ਅਧਾਰਿਤ ਪੁਸਤਕ ਸਰਬੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਸੰਗਤ ਸਪੁਰਦ ਸਮਾਗਮ ਅੱਜ ਗੁਰਮਤਿ  ਗਿਆਨ ਮਿਸ਼ਨਰੀ ਕਾਲਿਜ ਪੰਜਾਬੀ ਬਾਗ,ਜਵੱਦੀ ਕਲਾਂ(ਲੁਧਿਆਣਾ) ਵਿਖੇ ਕੀਤਾ ਗਿਆ। ਕਾਲਿਜ ਦੇ ਪੰਜ ਨੌਜਵਾਨ ਵਿਦਿਆਰਥੀਆਂ ਨੂੰ ਪੁਸਤਕਾਂ ਸੌਂਪਣ ਦਾ ਕਾਰਜ ਪ੍ਰੋ: ਮਨਜੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ, ਪ੍ਰਿੰਸੀਪਲ ਹਰਭਜਨ ਸਿੰਘ ਸਿੱਖ ਫੁਲਵਾੜੀ ਕਾਲਿਜ,ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ,ਗੁਰਬਚਨ ਸਿੰਘ ਥਾਈਲੈਂਡ ,ਡਾ: ਕੁਲਵੰਤ ਕੌਰ ਸਾਬਕਾ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਸੰਗ ਸਾਥ ਸੌਪੀਆਂ। ਇਨ੍ਹਾਂ ਪੰਜ ਵਿਦਿਆਰਥੀਆਂ ਨੇ ਇਹ ਪੁਸਤਕ ਸੰਗਤਾਂ ਨੂੰ ਪੜ੍ਹਨ, ਵਿਚਾਰਨ ਤੇ ਅੱਗੇ ਤੋਰਨ ਦੀ ਤਾਕੀਦ ਕੀਤੀ। ਪੁਸਤਕ ਬਾਰੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਰਵੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ 232 ਪੰਨਿਆਂ ਦੀ ਪੁਸਤਕ ਹੈ ਜਿਸਨੂੰ ਸਿੰਘ ਬਰਦਰਜ਼ ਅੰਮ੍ਰਿਤਸਰ ਵਰਗੇ ਸਿਰਕੱਢ ਪ੍ਰਕਾਸ਼ਨ ਘਰ ਨੇ ਬਹੁਤ ਖੂਬਸੂਰਤ ਛਾਪਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਦੀ ਉਸ ਗਿਆਨ ਯਾਤਰਾ ਨੂੰ ਅੱਗੇ ਤੋਰਿਆ ਹੈ ਜਿਸ ਦਾ ਆਰੰਭ ਡਾ: ਸਾਹਿਬ ਸਿੰਘ,ਡਾ: ਤਾਰਨ ਸਿੰਘ, ਡਾ:,ਧਰਮਾਨੰਤ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਹਰਿਮੰਦਰ ਸਾਹਿਬ ਤੋਂ ਸਵੇਰ ਸਾਰ ਆਸਾ ਦੀ ਵਾਰ ਦਾ ਸੰਪੂਰਨ ਪਾਠ ਸੁਣਾਉਣ ਲਈ ਸਮਾਂ ਵਧਾਉਣ ਲਈ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਖੰਡਿਤ ਪਾਠ ਸੰਗਤਾਂ ਨੂੰ ਨਾ ਸੁਣਾਇਆ ਜਾਵੇ। ਪ੍ਰੋ: ਮਨਜੀਤ ਸਿੰਘ ਜੀ ਨੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਸ਼ੁੱਧ ਗੁਰਬਾਣੀ ਪਾਠ ਸੰਥਿਆ ਉਪਰੰਤ ਦੋ ਪੁਸਤਕਾਂ ਲਿਖਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਨੂੰ ਸਿੱਖ ਹਿਰਦਿਆਂ ਚ ਬਿਠਾਉਣਾ ਵੱਧ ਜ਼ਰੂਰੀ ਹੈ ਕਿਉਂਕਿ ਕਰਮਕਾਂਡੀਆਂ ਨੇ ਸਿੱਖ ਮਾਨਸਿਕਤਾ ਨੂੰ ਚਿੰਤਨਸ਼ੀਲ ਬਣਨ ਦੇ ਰਾਹੋਂ ਭਟਕਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਪ੍ਰਿੰਸੀਪਲ ਹਰਭਜਨ ਸਿੰਘ, ਡਾ: ਕੁਲਵੰਤ ਕੌਰ ਪਟਿਆਲਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਵੀ ਜਾਚਕ ਜੀ ਦੀ ਵਿਸ਼ਲੇਸ਼ਣਕਾਰੀ ਸੰਤੁਲਤ ਸੋਚ ਦੀ ਸ਼ਲਾਘਾ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਸਮਾਗਮ ਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਸ: ਪ੍ਰਭਸ਼ਰਨ ਸਿੰਘ, ਗਿਆਨੀ ਜਗਤਾਰ ਸਿੰਘ ਅਕਾਲੀ, ਮਨਦੀਪ ਸਿੰਘ ਗਿੱਲ,ਬਜ਼ੁਰਗ ਪਰਚਾਰਕ ਗਿਆਨੀ ਇਕਬਾਲ ਸਿੰਘ ਮੀਰਾਂਕੋਟ,ਪ੍ਰਿੰ: ਮਨਜਿੰਦਰ ਕੌਰ,ਸ: ਚਰਨਜੀਤ ਸਿੰਘ ਯੂ ਐੱਸ ਏ, ਪਰਮਜੀਤ ਸਿੰਘ, ਉਦੈ ਸਿੰਘ, ਬਲਬੀਰ ਸਿੰਘ ਸਿੱਧੂ, ਹਰਬੰਸ ਸਿੰਘ ਮਾਲਵਾ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਹਾਜ਼ਰ ਸਨ।