ਚੌਕੀਮਾਨ / 27 ਮਾਰਚ (ਨਸੀਬ ਸਿੰਘ ਵਿਰਕ) ਹਰਪ੍ਰੀਤ ਸਿੰਘ ਵਾਸੀ ਝਾਂਮਪੁਰ ਦੇ ਬਿਆਨਾ ਦੇ ਅਧਾਰ ਤੇ ਨਕਲੀ ਵਿਆਹ ਕਰਵਾਕੇ ਠੱਗੀਆ ਮਾਰਣ ਦੇ ਦੋਸ਼ ਹੇਠ 3 ਔਰਤਾਂ ਸਮੇਤ 7 ਵਿਆਕਤੀਆ ਖਿਲਾਫ ਕੇਸ਼ ਦਰਜ ਕੀਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਰੋਹ ਵਿੱਚ ਸ਼ਾਮਲ ਪਿੰਡ ਸੰਗਤਪੁਰਾ ਢੈਪਈ ਜਿਲ੍ਹਾ ਲੁਧਿਆਣਾ ਹਲਕਾ ਜਗਰਾਉ ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਉਰਫ ( ਰਾਣੋ ) ਪੁੱਤਰੀ ਜਗਤਾਰ ਸਿੰਘ ਅਤੇ ਉਸ ਦਾ ਪਤੀ ਭੁਪਿੰਦਰ ਸਿੰਘ ਉਰਫ ਭਿੰਦਰ ,ਸੁਖਵਿੰਦਰ ਸਿੰਘ ਉਰਫ ਸੁੱਖਾ-ਉਰਫ ਗੋਰਾ ਵਾਸੀ ਪਿੰਡ ਕੋਕਰੀ ਫੁੱਲਾ ਸਿੰਘ ਜਿਲ੍ਹਾ ਮੋਗਾ , ਸੋਹਣ ਸਿੰਘ ਵਾਸੀ ਕਲਸੀਆ ਹਾਲ ਵਾਸੀ ਤੂੰਗਾਹੇੜੀ ਜਿਲ੍ਹਾ ਲੁਧਿਆਣਾ , ਸਰਬਜੀਤ ਕੌਰ ਵਾਸੀ ਸਾਧੂ ਵਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਹਨਾ ਪਾਸੋ 15 ਹਜਾਰ ਰੁਪਏ ਬਰਾਮਦ ਕੀਤੇ ਹਨ । ਗਰੋਹ ਦੇ ਮੈਂਬਰ ਕੁਲਦੀਪ ਕੌਰ ਅਤੇ ਮੋਹਰ ਸਿੰਘ ਉਰਫ ਮੋਹਰੀ ਵਾਸੀ ਦੱਲੋਮਾਜਰਾ ਦੀ ਭਾਲ ਜਾਰੀ ਹੈ । ਇਸ ਗ੍ਰਿਫਤਾਰੀ ਦੌਰਾਨ ਦੋਸੀਆ ਨੇ ਮੰਨਿਆ ਕਿ ਉਹ ਵੱਖੋ ਵੱਖ ਜਿਲ੍ਹਿਆ ਤੋਂ ਗਰੀਬ ਪਰਿਵਾਰਾਂ ਦੀਆਂ ਵੱਖੋ ਵੱਖ ਲੜਕੀਆ ਨੂੰ ਲਿਆਕੇ ਨਕਲੀ ਵਿਆਹ ਕਰਕੇ ਕਥਿਤ ਠੱਗੀਆ ਮਾਰਦੇ ਸਨ । ਇਸ ਸਮੇਂ ਇੰਨਾ ਦੋਸ਼ੀਆ ਕੋਲੋ ਚੋਰੀ ਦਾ ਸਪਲੈਡਰ ਮੋਟਰ ਸਾਈਕਲ ਵੀ ਬਰਾਮਦ ਵੀ ਕੀਤਾ ਗਿਆ । ਇੱਥੇ ਇਹ ਵੀ ਜਿਕਰਯੋਗ ਹੈ ਕਿ ਹਲਕਾ ਜਗਰਾਉ ਦੇ ਪਿੰਡ ਸੰਗਤਪੁਰਾ ਢੈਪਈ ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਰਾਣੋ ਅਤੇ ਉਸ ਦਾ ਪਤੀ ਭੁਪਿੰਦਰ ਸਿੰਘ ਉਰਫ ਭਿੰਦਰ ਪਹਿਲਾ ਵੀ ਚਰਚਾ ਚ ਸਨ ਪਰ ਆਪਣੀਆ ਚਤੁਰਾਈਆ ਨਾਲ ਇਹ ਪੁਲਸ ਨੂੰ ਚਕਮਾ ਦਿੰਦੇ ਆਏ ਹਨ । ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਨਾ ਦੋਸੀਆ ਤੇ ਪਹਿਲਾ ਵੀ ਇਸੇ ਤਰ੍ਹਾ ਤੇ ਪਰਚੇ ਦਰਜ ਹਨ । ਇਸ ਸਮੇਂ ਫੜ੍ਹੇ ਗਏ ਦੋਸ਼ੀਆ ਤੇ 420, 120 , 370 ਆਈ ਪੀ ਸੀ ਤਹਿਤ ਪਰਚਾ ਦਰਜ ਕੀਤਾ ਗਿਆ ।