You are here

ਖਿਡਾਰਨ ਵੀਰਪਾਲ ਕੌਰ ਦਾ ਕੀਤਾ ਸਨਮਾਨ

ਜਗਰਾਓ,28,ਮਾਰਚ-(ਰਛਪਾਲ ਸਿੰਘ ਸੇਰਪੁਰੀ)-ਯੂਥ ਇੰਡੀਪੈਂਡੈਟ ਸਪੋਰਟਸ ਐਂਡ ਵੈਲਫੇਅਰ ਕਲੱਬ ਮੱਲ੍ਹਾ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਨਹਿਰੂ ਯੂਵਾ ਕੇਦਰ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਮੱਲ੍ਹਾ ਵਿਖੇ ਨਸ਼ਿਆ ਖਿਲਾਫ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਾਰ ਵਿਚ ਸੇਵਾ ਮੁਕਤ ਐਸਐਮਓ ਡਾਕਟਰ ਰੂਪ ਦਾਸ ਬਾਵਾ,ਏਐਸਆਈ ਸੇਰ ਸਿੰਘ,ਸੋਲਜਰ ਅਕੈਡਮੀ ਰਾਏਕੋਟ ਦੇ ਇੰਸਟਕਟਰ ਨਰਿੰਦਰ ਸਿੰਘ,ਯੂਥ ਆਗੂ ਜਗਦੀਸ ਸਿੰਘ ਦੀਸਾ ਮੁੱਖ ਮਹਿਮਾਨ ਵਜੋ ਹਾਜਰ ਹੋਏ।ਇਸ ਮੌਕੇ ਸੰਬੋਧਨ ਕਰਦਿਆ ਮੁੱਖ ਮਹਿਮਾਨਾ ਨੇ ਵਾਰੋ-ਵਾਰੀ ਨਸ਼ਿਆ ਖਿਲਾਫ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਕਿ ਨਸੇ ਜਿਥੇ ਸਾਨੂੰ ਸਰੀਰਕ ਤੌਰ ਤੇ ਨਕਾਰਾ ਕਰਦੇ ਹਨ ਉੱਥੇ ਨਸਾ ਵਿਅਕਤੀ ਦਾ ਸਮਾਜ ਵਿਚ ਮਾਨ ਸਨਮਾਨ ਵੀ ਖਤਮ ਕਰ ਦਿੰਦਾ ਹਨ।ਉਨ੍ਹਾ ਕਿਹਾ ਕਿ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀ ਸਿਰਫ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਖੁਦ ਦਿਮਾਗੀ ਤੌਰ ਤੇ ਤਿਆਰ ਹੋਣਾ ਚਾਦੀਹਾ ਹੈ ਤਾਂ ਹੀ ਨਸੇ ਦੇ ਕੋਹੜ ਨੂੰ ਛੱਡਿਆ ਜਾ ਸਕਦਾ ਹੈ।ਉਨ੍ਹਾ ਕਿਹਾ ਕਿ ਸਰਕਾਰ ਵੱਲੋ ਜਗ੍ਹਾ-ਜਗ੍ਹਾ ਨਸ਼ਾ ਛੜਾਊ ਸੈਟਰ ਖੋਲੇ ਗਏ ਹਨ ਜਿਸ ਵਿਚ ਮਰੀਜਾ ਦਾ ਫਰੀ ਇਲਾਜ ਹੋ ਰਿਹਾ ਹੈ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਖੁਦ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਗ੍ਰਾਮ ਪੰਚਾਇਤ ਮੱਲ੍ਹਾ ਉਸ ਦਾ ਸਹਿਯੋਗ ਦੇਵੇਗੀ।ਇਸ ਮੌਕੇ ਬੀਤੇ ਮਹੀਨੇ ਪੰਜਾਬ ਦੀਆ ਸਮੂਹ ਯੂਨੀਵਰਸਿਟੀ ਦੀਆ ਪੰਜਾਬ ਪੱਧਰੀ ਖੇਡਾ ਵਿਚੋ ਪਿੰਡ ਮੱਲ੍ਹਾ ਦੀ ਜੰਮਪਲ ਵੀਰਪਾਲ ਕੌਰ ਨੇ ਹਾਈ ਜੰਪ ਵਿਚੋ ਪਹਿਲਾ ਸਥਾਨ ਪਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਲੌਗ ਜੰਪ ਵਿਚੋ ਚਾਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਨੂੰ ਨਛੱਤਰ ਸਿੰਘ ਕੈਨੇਡਾ ਵੱਲੋ 3100 ਰੁਪਏ, ਗ੍ਰਾਮ ਪੰਚਾਇਤ ਮੱਲ੍ਹਾ ਵੱਲੋ 5100 ਰੁਪਏ ਅਤੇ ਕਲੱਬ ਵੱਲੋ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮਾਜ ਸੇਵਕ ਨਛੱਤਰ ਸਿੰਘ ਕੈਨੇਡੀਅਨ ਨੇ ਕਿਹਾ ਕਿ ਬਹੁਤ ਖੁਸੀ ਦੀ ਗੱਲ ਹੈ ਕਿ ਸਾਡੇ ਪਿੰਡ ਦੀ ਧੀ ਨੇ ਪਿੰਡ ਮੱਲ੍ਹਾ ਦਾ ਨਾਮ ਰੋਸਨ ਕੀਤਾ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸਰਬਜੀਤ ਸਿੰਘ ਨੇ ਨਿਭਾਈ।ਅੰਤ ਵਿਚ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਸਮੂਹ ਮਹਿਮਾਨਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਨਛੱਤਰ ਸਿੰਘ ਸਰਾਂ,ਪੰਚ ਜਗਦੀਸ ਸਿੰਘ,ਪੰਚ ਜਗਜੀਤ ਸਿੰਘ ਖੇਲਾ, ਪੰਚ ਗੁਰਮੇਲ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਰਾਮ ਸਿੰਘ ਸਰਾਂ,ਵਿੱਕੀ ਮੱਲ੍ਹਾ,ਲਖਵੀਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।