You are here

ਲੁਧਿਆਣਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਕਾਰ ਸੇਵਾ ਸੁਰੂ

ਜਗਰਾਓ,10,ਮਾਰਚ (ਰਛਪਾਲ ਸਿੰਘ ਸੇਰਪੁਰੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਸਮੂਹ ਸੰਗਤਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਸੁਰੂ ਕੀਤੀ ਗਈ ਹੈ।ਇਸ ਮੌਕੇ ਗੱਲਬਾਤ ਕਰਦਿਆ ਭਾਈ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਗੇਟ ਤੋ ਲੈ ਕੇ ਪ੍ਰਕਰਮਾ ਵਿਚ,ਦੀਵਾਨ ਹਾਲ ਅਤੇ ਸਰੋਵਰ ਦੇ ਕਿਨਾਰਿਆ ਤੇ ਇੰਟਰਲੌਕ ਲਗਾ ਕੇ ਅਤੇ ਸਜਾਵਟੀ ਬੂਟੇ ਲਗਾਏ ਜਾ ਰਹੇ ਹਨ।ਜਿਸ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰਾ ਵਿਚ ਹੋਰ ਵਾਧਾ ਹੋਵੇਗਾ।ਇਸ ਮੌਕੇ ਉਨ੍ਹਾ ਨਾਲ ਬਲਵੀਰ ਸਿੰਘ ਲੱਖਾ,ਗੁਰਮੀਤ ਸਿੰਘ ਲੱਖਾ,ਜਗਤਾਰ ਸਿੰਘ,ਜਸਵਿੰਦਰ ਸਿੰਘ,ਛਿੰਦਾ ਮੱਲ੍ਹਾ ਆਦਿ ਤੋ ਇਲਾਵਾ ਸੰਗਤਾ ਹਾਜਰ ਸਨ। 

ਦਸ ਦਿਨ ਬੀਤ ਜਾਣ ਦੇ ਬਾਵਜੂਦ ਹਠੂਰ ਪੁਲਿਸ ਨੇ ਨਹੀ ਕੀਤੀ ਕੋਈ ਕਾਰਵਾਈ

ਜਗਰਾਓ,10,ਮਾਰਚ (ਰਛਪਾਲ ਸਿੰਘ ਸੇਰਪੁਰੀ)-ਪਿੰਡ ਡੱਲਾ ਦੇ ਅਤੀ ਗਰੀਬ ਪਰਿਵਾਰ ਦੀ ਮੱਝ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਮੇਵਾ ਸਿੰਘ ਪੁੱਤਰ ਸੂਰਤ ਸਿੰਘ ਨੇ ਕਿ 28 ਫਰਵਰੀ ਦੀ ਰਾਤ ਨੂੰ ਅਸੀ ਰੋਜਾਨਾ ਦੀ ਤਰ੍ਹਾ ਘਰ ਵਿਚ ਸੌ ਗਏ ਅਤੇ ਜਦੋ ਇੱਕ ਮਾਰਚ ਨੂੰ ਸਵੇਰੇ ਮੱਝ ਨੂੰ ਚਾਰਾ ਪਾਉਣ ਲੱਗੇ ਤਾਂ ਮੱਝ ਉਥੋ ਚੋਰੀ ਹੋ ਚੁੱਕੀ ਸੀ ਜੋ ਅਸੀ ਵਿਆਜ ਤੇ ਪੈਸਾ ਲੈ ਕੇ ਲਈ ਸੀ ਅਤੇ ਜਿਸ ਦੀ ਕੀਮਤ ਪੰਜਾਹ ਹਜਾਰ ਰੁਪਏ ਹੈ।ਇਸ ਚੋਰੀ ਹੋਈ ਮੱਝ ਸਬੰਧੀ ਅਸੀ ਇੱਕ ਮਾਰਚ ਨੂੰ ਸਬੰਧਤ ਥਾਣਾ ਹਠੂਰ ਨੂੰ ਲਿਖਤੀ ਦਰਖਾਸਤ ਦਿੱਤੀ ਅਤੇ ਨੇੜਲੇ ਘਰ ਵਿਚ ਰਹਿੰਦੇ ਇੱਕ ਵਿਅਕਤੀ ਦਾ ਨਾਮ ਵੀ ਪੁਲਿਸ ਨੂੰ ਦੱਸਿਆ ਹੈ।ਸਾਨੂੰ ਸੱਕ ਹੈ ਕਿ ਉਸ ਵਿਅਕਤੀ ਨੇ ਸਾਡੀ ਮੱਝ ਚੋਰੀ ਕੀਤੀ ਹੈ ਜੋ ਨਸੇੜੀ ਕਿਸਮ ਦਾ ਵਿਅਕਤੀ ਹੈ ਪਰ ਅੱਜ ਦਸ ਦਿਨ ਬੀਤ ਜਾਣ ਦੇ ਬਾਵਜੂਦ ਹਠੂਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀ ਕੀਤੀ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸਐਚਓ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪੀੜ੍ਹਤ ਮੇਵਾ ਸਿੰਘ ਨੂੰ ਅੱਜ ਥਾਣੇ ਬੁਲਾਇਆ ਗਿਆ ਹੈ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।

ਰੈਲੀ ਨੂੰ ਲੈ ਕੇ ਪਿੰਡ ਗਾਲਿਬ ਰਣ ਸਿੰਘ 'ਚ ਕਲੇਰ ਦੀ ਅਗਵਾਈ ਹੇਠ ਮੀਟਿੰਗ ਹੋਈ, ਨੌਜਵਾਨਾਂ ਦਾ ਰੈਲੀ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ:ਸਰਤਾਜ ਗਾਲਿਬ,ਛਿੰਦਾ ਬਰਾੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ ਦੇ ਗ੍ਰਹਿ ਵਿੱਚ ਸਾਬਕਾ ਵਿਧਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਐਸ.ਆਰ.ਕਲੇਰ ਤੇ ਕਮਲਜੀਤ ਸਿੰਘ ਮੱਲ੍ਹਾ 11ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਲਈ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ।ਇਸ ਸਮੇ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਹਲਕਾ ਇੰਚਾਰਜ ਦੀ ਅਗਵਾਈ ਹੇਠ ਨੌਜਵਾਨਾਂ ਵਿੱਚ ਯੂਥ ਰੈਲੀ 'ਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ।ਇਸ ਮੌਕੇ ਕਲੇਰ ਜੀ ਨੇ ਕਿਹਾ ਕਿ 11 ਮਾਰਚ ਨੂੰ ਸਵੇਰੇ 9 ਵਜੇ ਪਸੂ ਮੰਡੀ ਕੋਲੋ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਵੱਡਾ ਕਾਫਲਾ ਰਵਾਨਾ ਹੋਵੇਗਾ ਤੇ ਅੱਜ ਤੋ ਇਸ ਯੂਥ ਰੈਲੀ ਦੇ ਸਬੰਧ ਵਿੱਚ ਵੱਖ-ਵੱਖ ਪਿੰਡਾਂ ਦੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।ਐਸ.ਆਰ.ਕਲੇਰ ਦੇ ਪਿੰਡ ਅਮਰਗ੍ਹੜ ਕਲੇਰ,ਗਾਲਿਬ ਕਲਾਂ,ਗਾਲਿਬ ਰਣ ਸਿੰਘ,ਗਾਲਿਬ ਖੁਰਦ,ਫਹਿਤਗ੍ਹੜ ਸਿਵੀਆਂ,ਸ਼ੇਖਦੌਲਤ,ਲੀਲਾਂ ਆਦਿ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ।ਇਸ ਸਮੇ ਕੁਲਵਿੰਦਰ ਸਿੰਘ ਖਜ਼ਾਨਚੀ,ਹਰਬੰਸ ਸਿੰਘ,ਸੁਰਜੀਤ ਸਿੰਘ,ਮਹਿੰਦਰ ਸਿੰਘ,ਭੀਮਾ,ਸੁਰਿੰਦਰ ਸਿੰਘ ਬੰਬੇ,ਸਾਬਕਾ ਸਰਪੰਚ ਜਸਦੇਵ ਸਿੰਘ,ਪਿੰਦਾ ਗਾਲਿਬ ਕਲਾਂ ਆਦਿ ਵਰਕਰ ਹਾਜ਼ਰ ਸਨ।

ਸਿੱਧਵਾਂ ਬੇਟ ਸੀ.ਡੀ.ਡੀ.ੳ ਦੇ ਨਿਰਦੇਸ਼ਾਂ ਅਨਸਾਰ ਪੋਸਣ ਦਿਵਸ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਅਰਮਗੜ੍ਹ ਕਲੇਰ ਵਿੱਚ ਪੋਸ਼ਣ ਦਿਵਸ ਮਨਾਇਆ ਗਿਆ ਸੈਂਟਰ ਨੰ:30 ਅਗਾਨਵਾੜੀ ਸੈਂਟਰ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਿੱਧਵਾਂ ਬੇਟ ਸ੍ਰੀ ਮਤੀ ਕੁਲਵਿੰਦਰ ਕੌਰ(ਵਾਧੂ ਚਾਰਜ਼)ਸੁਪੲਵਾਇਜ਼ਰ ਸੀ.ਡੀ.ਡੀ.ੳ ਵਲੋਂ ਜੀ ਦੇ ਨਿਰਦੇਸ਼ਾਂ ਅਨੁਸਾਰ ਪੋਸਹਾਰ ਦਿਵਸ ਮਨਾਇਆ ਗਿਆ।ਪਿੰਡ ਦੇ ਸਰਪੰਚ ਕਰਨੈਲ ਸਿੰਘ ਏ.ਐਨ.ਐਮ ਪਿੰਦਰਜੀਤ ਕੌਰ ਵਲੋਂ ਔਰਤਾ ਨੂੰ ਪੋਸ਼ਣ ਬਾਰੋ ਔਰਤਾਂ ਤੇ ਕਾਫੀ ਚਾਨਣਾ ਪਾਇਆ ਗਿਆ ਜੀ.ਊ.ਜੀ ਵੱਲੋਂ ਕਾਫੀ ਸਹਿਯੋਗ ਦਿੱਤਾ ਗਿਆ ਅਤੇ ਪਰਮਜੀਤ ਕੌਰ ਸੁਪਰਵਾਇਜ਼ ਵੱਲੋਂ ਔਰਤਾ ਮੰਡਲਿਤ(ਪੋਸਟਿਕ) ਭੋਜਨ ਇੱਕ ਵਿਿਗਆਨ ਹੈ।ਕਿ ਭੋਜਨ ਕੁਦਰਤ ਤੱਤਾਂ ਬਾਰੇ ਦੱਸਦਾ ਹੈ।ਇਨ੍ਹਾਂ ਦੇ ਪਚਣ ਦੇ ਅਸਰ ਅਤੇ ਘੱਟ ਪੋਸਟਿਕ ਅਸੰਤਲਿਤ ਭੋਜਣ ਖਾਣ ਤੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ।ਪ੍ਰਾਇਮਰੀ ਸ੍ਰਰਕਾਰੀ ਸਕੂਲ ਦੀ ਟੀਚਰ ਵੀ ਹਾਜ਼ਰ ਹੋਏ ਟੀਚਰ ਵੱਲੋਂ ਔਰਤਾਂ ਨੂੰ ਅੱਗਾ ਵੱਧਦਾ ਆ ਪੜਾਈ ਬਾਰੇ ਕਾਫੀ ਚਾਲਣਾ ਪਾਇਆ ਗਿਆ ਔਰਤਾਂ ਅਤੇ ਆਏ ਹੋਣੇ ਮਹਿਮਾਨਾਂ ਦਾ ਪਰਮਜੀਤ ਕੌਰ ਮੈਡਮ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਚਾਹ ਲੱਡੂ ਅਤੇ ਮੱਠੀਆਂ ਵੰਡੇ ਗਏ।

ਗੁਆਂਢੀ ਵੱਲੋਂ ਜ਼ਿਮੀਂਦਾਰ ਦੀ ਗੋਲੀਆਂ ਮਾਰ ਕੇ ਹੱਤਿਆ

ਲੁਧਿਆਣਾ,  ਮਾਰਚ ਪਿੰਡ ਨੂਰਵਾਲਾ ’ਚ ਅੱਜ ਸਵੇਰੇ ਇੱਕ ਨੌਜਵਾਨ ਨੇ ਆਪਣੇ ਘਰ ਦੇ ਬਾਹਰ ਬੈਠ ਕੇ ਅਖਬਾਰ ਪੜ੍ਹ ਰਹੇ ਜ਼ਿਮੀਂਦਾਰ ਬਲਬੀਰ ਸਿੰਘ (72) ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਤਿੰਨ ਗ਼ੋਲੀਆਂ ਤਾਂ ਖਾਲੀ ਗਈਆਂ ਪਰ ਚੌਥੀ ਗ਼ੋਲੀ ਬਲਬੀਰ ਦੇ ਜਬਾੜੇ ’ਚ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਡੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਖਿਲਾਫ਼ ਇਲਾਕੇ ਦੇ ਲੋਕਾਂ ਨੇ ਬੁੱਧਵਾਰ ਰਾਤ ਨੂੰ ਥਾਣਾ ਮੇਹਰਬਾਨ ’ਚ ਸ਼ਿਕਾਇਤ ਦਿੱਤੀ ਸੀ ਕਿ ਉਹ ਹਵਾਈ ਫਾਇਰ ਕਰਕੇ ਇਲਾਕੇ ’ਚ ਦਹਿਸ਼ਤ ਫੈਲਾਉਂਦਾ ਹੈ। ਇਸ ਤੋਂ ਬਾਅਦ ਅੱਜ ਸਵੇਰੇ ਥਾਣਾ ਮੇਹਰਬਾਨ ਤੋਂ ਪੁਲੀਸ ਦਾ ਮੁਲਾਜ਼ਮ ਜਾਂਚ ਲਈ ਪੁੱਜਿਆ ਪਰ ਕਾਰਵਾਈ ਕੀਤੇ ਬਿਨਾਂ ਹੀ ਵਾਪਸ ਚਲਾ ਗਿਆ। ਲੋਕਾਂ ਨੇ ਗੋਲੀ ਚੱਲਣ ਤੋਂ ਬਾਅਦ ਉਸ ਨੂੰ ਫੋਨ ਵੀ ਕੀਤਾ ਪਰ ਉਹ ਵਾਪਸ ਆਉਣ ਦੀ ਬਜਾਏ ਥਾਣੇ ਤੋਂ ਹੋਰ ਫੋਰਸ ਲੈਣ ਚਲਾ ਗਿਆ। ਇੰਨੇ ’ਚ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਪੁੱਜੇ ਜਿਸ ਤੋਂ ਬਾਅਦ ਜਸਦੇਵ ਸਿੰਘ ਉਰਫ਼ ਡੀਸੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਨੇ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੇ ਚਚੇਰੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਭਤੀਜੇ ਰੁਪਿੰਦਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਸੀ ਪਰ ਉਨ੍ਹਾਂ ਦਾ ਗੁਆਂਢੀ ਜਗਦੇਵ ਸਿੰਘ ਉਰਫ਼ ਡੀਸੀ ਇਸੇ ਗੱਲ ਦੀ ਰੰਜਿਸ਼ ਰੱਖਦਾ ਸੀ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਦੀ ਲਾਪ੍ਰਵਾਹੀ ਕਾਰਨ ਇਹ ਘਟਨਾ ਵਾਪਰੀ।

ਸਾਬਕਾ ਸਰਪੰਚ ਹਰਸਿਮਰਨ ਸਿੰਘ ਦੀ ਅਗਵਾਈ ਵਿਚ ਕਿਲੀ ਚਾਹਲਾਂ ਰੈਲੀ ਵਿੱਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਸ਼ਾਮਲ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਕੱੁਲ ਹਿੰਦ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਲੋ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਕਿਲੀ ਚਾਹਲਾਂ ਪਲੇਟੀ ਸਿਆਸੀ ਰੈਲੀ ਦੀ ਸਫਲਤਾ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਕਾਂਗਰਸ ਲੁਧਿਆਣਾ(ਦਿਹਾਤੀ) ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਰਹਿਨਾਮੀ ਵਿੱਚ ਪਿੰਡ ਗਾਲਿਬ ਰਣ ਸਿੰਘ ਵਿਚੋ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਦੀ ਅਗਵਾਈ ਵਿੱਚ ਦੋ ਬੱਸਾਂ ਕਾਗਰਸੀ ਵਰਕਰਾਂ ਸਮੇਤ ਰੈਲੀ ਵਿੱਚ ਸ਼ਾਮਲ ਹੋਣ ਲਈ ਭੇਜੀਆਂ ਗਈਆਂ।ਇਸ ਬਾਲੀ ਨੇ ਕਿਹਾ ਕਿ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਰੈਲੀ ਕੇਂਦਰ ਦੀ ਮੋਦੀ ਸਰਕਾਰ ਤੋ ਲੋਕ ਅੱਕ ਚੱੁਕੇ ਹਨ ਅੱਜ ਦੀ ਰੈਲੀ ਮੋਦੀ ਸਰਕਾਰ ਦੇ ਪਤਨ ਦਾ ਮੱੁਢ ਬੰਨੇਗੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਲੋਕ ਕੇਂਦਰ ਵਿਚ ਕਾਂਗਰਸ ਸਰਕਾਰ ਨੂੰ ਲਿਆਉਣਾ ਚਾਹੰਦੇ ਹਨ।ਸਾਬਕਾ ਸਰਪੰਚ ਹਰਬੰਸ ਸਿੰਘ,ਸੋਮਨਾਥ ਪੰਚ,ਇਸ ਦਵਿੰਦਰ ਸ਼ਿੰਘ,ਰਜਿੰਦਰ ਸਿੰਘ,ਸੁਖਵਿੰਦਰ ਸਿੰਘ,ਬਿੱਕਰ ਸਿੰਘ(ਸਾਰੇ ਸਾਬਕਾ ਪੰਚ) ਤੇਜਿੰਦਰ ਸਿੰਘ ਤੇਜ਼ੀ,ਸੁੱਖਦੇਵ ਸਿੰਘ,ਭੋਲਾ,ਭਗਵੰਤ ਸਿੰਘ,ਗੁਰਜੀਵਨ ਸਿੰਘ,ਕਰਮਜੀਤ ਸਿੰਘ,ਪ੍ਰਤੀਮ ਸਿੰਘ,ਨੱਛਤਰ ਸਿੰਘ,ਭਗਵੰਤ ਸਿੰਘ,ਆਦਿ ਹਾਜ਼ਰ ਸਨ।
 

'ਸ਼ਬਦ ਗੁਰੂ ਯਾਤਰਾ ਦਾ ਪਿੰਡ ਗਾਲਿਬ ਕਲਾਂ ਵਿੱਚ ਨਿੱਘਾ ਸਵਗਾਤ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ 7 ਜਨਵਰੀ ਨੂੰ ਸ਼ੁਰੂ ਹੋਈ ਸ਼ਬਦ ਗੁਰੂ ਯਾਤਰਾ ਦਾ ਅੱਜ ਪਿੰਡ ਗਾਲਿਬ ਕਲ਼ਾਂ ਵਿਖੇ ਪੁੱਜਣ ਤੇ ਸੰਗਤਾਂ ਦੁਆਰਾ ਸ਼ਾਨਦਾਰ ਸੁਆਗਤ ਕੀਤਾ ਗਿਆ ।ਸ਼ਬਦ ਗੁਰੂ ਯਾਤਰਾ ਦਾ ਪਿੰਡ ਗਾਲਿਬ ਕਲਾਂ ਪੁੱਜਣ ਤੇ ਸੰਗਤਾਂ ਨੇ ਪਲਕੀ ਸਾਹਿਬ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਬਿਰਾਜਮਾਨ ਸਨ ਤੋਂ ਇਲਾਵਾ ਗੁਰੂ ਸਹਿਬਾਨ ਦੇ ਸ਼ਸ਼ਤਰਾਂ ਵਾਲੀ ਬੱਸ ਉੱਪਰ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਦਿਆਂ ਸੁਆਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁੰਦਰ ਰੁਮਾਲੇ ਭੇਂਟ ਕੀਤੇ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਜਾਰਾਜ ਦੀ ਮਹਾਰਾਜ ਦੀ ਰਹਿਨਰੁਮਾਈ ਹੇਠ ਇਸ ਯਾਤਰਾ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਹਿਬਾਨਾਂ ਨੂੰ  ਸਮੂਹ ਪੰਚਾਇਤ ਤੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾੳ ਨਾਲ ਸਨਮਾਨਿਤ ਕੀਤਾ ਗਿਆ। ਸੰਗਤਾਂ ਸ਼ਬਦ ਗੁਰੂ ਯਾਤਰਾ ਦੇ ਨਾਲ ਚੱਲ ਰਹੀਆਂ ਸਨ।ਇਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਕਰ ਰਹੇ ਹਨ।ਇਹ ਸ਼ਬਦ ਗੁਰੂ ਯਾਤਰਾ ਪਿੰਡ ਸ਼ੇਰਪੁਰਾਂ ਕਲ਼ਾਂ, ਸੱਵਦੀ,ਰਮਗ੍ਹੜ ਭੁਲਰ,ਲੀਲਾਂ ਮੇਘ ਸਿੰਘ,ਆਦਿ ਪਿੰਡਾਂ ਵਿੱਚ ਵੀ ਗਈ।ਹਰ ਪਿੰਡ ਵਿੱਚ ਸੰਗਤਾਂ ਵਲੋ ਲੱਡੂ,ਕੇਲੇ,ਸੰਤਰਾਂ,ਬਿਸਕੁਟ,ਚਾਹ ਦੇ ਲੰਗਰ ਵੀ ਲਗਾਏ ਗਏ।ਇਸ ਸਮੇ ਜਨ ਸ਼ਕਤੀ ਸੰਪਦਾਕ ਅਮਨਜੀਤ ਸਿੰਘ ਖੈਹਰਾ,ਸਾਬਕਾ ਜਿਲ੍ਹਾ ਪ੍ਰਸ਼ਿਦ ਮੈਬਰ ਪ੍ਰਿਤਪਾਲ ਸਿੰਘ,ਜੱਥੇਦਾਰ ਬਲਦੇਵ ਸਿੰਘ,ਮਨਦੀਪ ਸਿੰਘ ਬਿੱਟੂ,ਗੁਰਦਿਆਲ ਸਿੰਘ ਪੰਚ,ਜਸਵੰਤ ਸਿੰਘ ਗਰੇਵਾਲ,ਗੁਰਦੇਵ ਸਿੰਘ ਖੇਲਾ,ਬਲਦੇਵ ਸਿੰਘ ਦਿਉਲ,ਆਦਿ ਪੰਚ,ਸਰਪੰਚ ਤੇ ਸੰਗਤਾਂ ਹਾਜ਼ਰ ਸਨ।
 

ਸਰਪੰਚ ਜਗਦੀਸ਼ ਚੰਦ ਤੇ ਸਮੂਹ ਪੰਚਾਇਤ ਨੇ ਇੰਟਰਲਾਇੰਗ ਟਾਈਲਾਂ ਲਗਾਉਣ ਦਾ ਕੰਮ ਸੁਰੂ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਤੇ ਸਮੂਹ ਪੰਚਾਇਤ ਨੇ ਸਰਬਪੱਖੀ ਵਿਕਾਸ ਦਾ ਕੰਮ ਗੁਰਦੁਆਰਾ ਸਾਹਿਬ ਜੀ ਵਿੱਚ ਅਰਦਾਸ ਕਰਕੇ ਸੁੁਰੂ ਕੀਤਾ।ਇਸ ਸਮੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਵਲੋ ਕੁਝ ਗ੍ਰਾਟਾਂ ਮਿਲੀਆਂ ਹਨ ਜੋ ਕਿ ਪਿੰਡ ਵਿੱਚ  ਵਿਕਾਸ ਦੇ ਬਹੁਤ ਕੰਮ ਅਧੂਰੇ ਪਏ ਹਨ।ਅੱਜ ਅਸੀ ਇੰਟਰਲਾਕਿੰਗ ਟਾਈਲ ਦਾ ਕੰਮ ਸੁਰੂ ਕੀਤਾ।ਅਸੀ ਗੁਰੂ ਸਾਹਿਬ ਜੀ ਉਟ ਆਸਰਾ ਲੈ ਕੇ ਕੰਮ ਸੁਰੂ ਕਰ ਰਹੇ ਹਾਂ।ਉਨਾਂ ਕਿਹਾ ਕਿ ਅੱਜ ਅਸੀ ਇੰਟਰਲਾਕਿੰਗ ਟਾਈਲਾਂ ਦਾ ਕੰਮ ਸਕੂਲ ਕੋਲ ਸੁਰੂ ਕਰ ਰਹੇ ਹਾਂ।ਸਰਪੰਚ ਦੀਸ਼ਾ ਗਾਲਿਬ ਨੇ ਕਿਹਾ ਕਿ ਜਿਹੜੀਆਂ ਗਲੀਆਂ ਰਹਿੰਦੀਆਂ ਹਨ ਉਨ੍ਹਾਂ ਵਿੱਚ ਤੇ ਸੜਕ ਦੇ ਨਾਲ ਕੱਚਾ ਰਾਹ ਪਿਆ ਹੈ ਉਸ ਜਗ੍ਹਾਂ ਉੱਪਰ ਵੀ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਪਾਰਟੀ ਉੱਪਰ ਉਠਕੇ ਕੀਤੇ ਜਾਣਗੇ।ਇਸ ਸਮੇ ਸਰਪੰਚ ਪਰਮਜੀਤ,ਪੰਚ ਰਾਜਵੀਰ ਕੌਰ,ਪੰਚ ਸੁਰਿੰਦਰਜੀਤ ਕੌਰ,ਪੰਚ ਬਲਜੀਤ ਕੌਰ,ਪੰਚ ਨਿਰਮਲ ਸਿੰਘ,ਹਰਮਿੰਦਰ ਸਿੰਘ ਪੰਚ,ਪ੍ਰਧਾਨ ਸਰਤਾਜ ਸਿੰਘ,ਖਜ਼ਾਨਚੀ ਛਿੰਦਾ ਬਰਾੜ,ਚਮਕੌਰ ਸਿੰਘ ਕਨੈਡਾ,ਮਲਕੀਤ ਸਿੰਘ,ਸੁਰਿੰਦਰਪਾਲ ਸਿੰਘ ਫੋਜੀ,ਜਸਵਿੰਦਰ ਸਿੰਘ,ਮਨਰੇਗਾ ਮੈਂਟ ਕਮਲਜੀਤ ਕੌਰ ਆਦਿ ਹਾਜ਼ਰ ਸਨ।
 

ਕਾਂਗਰਸ ਦੀ ਕਿਲੀ ਚਾਹਲ ਰੈਲੀ ਪੰਜਾਬ ਦੀ ਸਿਆਸਤ 'ਚ ਨਵਾਂ ਮੱੁਢ ਬੰਨ੍ਹਗੀ:ਸਰਪੰਚ ਜਗਦੀਸ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਤੇ ਕਾਂਗਰਸ (ਲੁਧਿਆਣਾ) ਦਿਹਾਤੀ ਦੇ ਜਰਨਲ ਸੱਕਤਰ ਜਗਦੀਸ ਚੰਦ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ 7 ਮਾਰਚ ਨੂੰ ਨੂੰ ਕਿਲ੍ਹੀ ਚਾਹਲ ਦੇ ਸਬੰਧ ਵਿੱਚ ਹੋਈ।ਜਿਸ ਵਿੱਚ ਸਰਪੰਚ ਜਗਦੀਸ ਚੰਦ ਨੇ ਕਿਹਾ ਕਿ 7 ਮਾਰਚ ਦੀ ਕਿਲੀ ਚਾਹਲ ਰੈਲੀ ਪ੍ਰਤੀ ਲੋਕਾਂ ਬਹੁਤ ਜਿਆਦਾ ਉਤਸਾਹ ਹੈ ਤੇ ਇਹ ਰੈਲੀ ਪੰਜਾਬ ਦੀ ਸਿਆਸਤ 'ਚ ਨਵਾਂ ਮੁੱਢ ਬਣੇਗੀ।ਉਨ੍ਹਾਂ ਕਿਹਾ ਕਿ ਇਸ ਰੈਲੀ ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹਾਈਕਮਾਂਡ ਦੇ ਹੋਰ ਆਗੂ ਸਹਿਬਾਨ ਵੀ ਲੋਕਾਂ ਨੂੰ ਸੰਬੋਧਨ ਕਰਨਗੇ,ਉਨ੍ਹਾਂ ਦਾਅਵਾ ਕੀਤਾ ਕਿ ਰੈਲੀ 'ਚ ਪੰਜਾਬ ਦੇ ਲੋਕਾਂ ਦਾ ਇੱਕਠ ਰਿਕਾਰਡਤੋਭ ਹੋਵੇਗਾ।ਮੀਟਿੰਗ ਦੌਰਾਨ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰੈਲੀ 'ਚ ਵੱਧ ਤੋਂ ਵੱਧ ਲੋਕਾਂ ਨੂੰ ਲੈ ਆਉਣ ਤਾਂ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਹੋਰ ਜਾਗਰੂਕ ਹੋ ਸਕਣ।ਇਸ ਸਮੇ ਨਿਰਮਲ ਸਿੰਘ,ਜਗਸੀਰ ਸਿੰਘ,ਹਰਮਿੰਦਰ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ(ਸਾਰੇ ਪੰਚ) ਭਰਭੂਰ ਸਿੰਘ,ਭੀਮਾ ਸਿੰਘ,ਐਜਬ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।