(ਫੋਟੋ:-ਐਸ ਡੀ ਐਮ ਜਗਰਾਓਂ ਡਾ ਬਲਵਿੰਦਰ ਸਿੰਘ ।ਤਸਿਲਦਾਰ ਮਨਮੋਹਨ ਕੌਸਕ ਮੰਡੀਆਂ ਦਾ ਜਾਇਜ਼ਾ ਲੈਦੇ ਹੋਏ)
ਜਗਰਾਉਂ ਅਪੈ੍ਰਲ 2020 (ਮਨਜਿੰਦਰ ਗਿੱਲ,ਸਤਪਾਲ ਸਿੰਘ ਦੇਹੜਕਾ ) ਮਾਨਯੋਗ ਡਾ: ਬਲਜਿੰਦਰ ਸਿੰਘ ਢਿੱਲੋਂ ਉਪ ਮੰਡਲ ਮੈਜਿਸਟਰੇਟ, ਜਗਰਾਉਂ ਵੱਲੋਂ ਸਥਾਨਕ ਅਨਾਜ ਮੰਡੀ ਜਗਰਾਉਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਕਣਕ ਲੁਹਾਉਣ ਲਈ ਬਣਾਏ ਫੜਾਂ ਦੀ ਚੈਕਿੰਗ ਕੀਤੀ ਗਈ ਅਤੇ ਪਾਈਆਂ ਗਈਆਂ ਊਣਤਾਈਆਂ ਬਾਰੇ ਨਿਯਮਾਂ ਅਨੁਸਾਰ ਪੰਜਾਬ ਮੰਡੀ ਬੋਰਡ ਨੂੰ ਲਿਿਖਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਚਨਬੱਧ ਹੈ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਹੀ ਦੇ ਮੱਦੇਨਜ਼ਰ ਪਾਸਾਂ ਅਨੁਸਾਰ ਹੀ ਕਣਕ ਦੀਆਂ ਟਰਾਲੀਆਂ ਮੰਡੀ ਵਿੱਚ ਲਿਆਂਦੀਆਂ ਜਾਣ ਤਾਂ ਜੋ ਮਹਾਂਮਾਹੀ ਤੋਂ ਬਚਿਆ ਜਾ ਸਕੇ। ਉਨ੍ਹਾਂ ਮਾਰਕੀਟ ਕਮੇਟੀ ਜਗਰਾਉਂ ਦੇ ਸੈਕਟਰੀ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆਉਂਦੇ ਹਨ ਉਨ੍ਹਾਂ ਦੇ ਸਮੇਂ-ਸਮੇਂ ਸੈਨੇਟਾਈਜਰ ਨਾਲ ਹੱਥ ਸਾਫ਼ ਕਰਵਾਏ ਜਾਣ ਅਤੇ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖਰੇ-ਵੱਖਰੇ ਬਿਠਾਇਆ ਜਾਵੇ ਅਤੇ ਮੂੰਹ ਤੇ ਮਾਸਕ ਪੁਆਏ ਜਾਣ।
ਇਸ ਤੋਂ ਇਲਾਵਾ ਤਹਿਸੀਲਦਾਰ ਜਗਰਾਉਂ ਵੱਲੋਂ ਖਰੀਦ ਕੇਂਦਰ ਸਿੱਧਵਾਂ ਬੇਟ, ਲੀਲਾਂ, ਰਸੂਲਪੁਰ, ਸਿੱਧਵਾਂ ਕਲਾਂ, ਬਰਸਾਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਵੱਖ-ਵੱਖ ਮੰਡੀਆਂ ਵਿੱਚ ਆਏ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ ਗਈਆਂ ਅਤੇ ਮੌਕਾ ਪਰ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਕਣਕ ਮੁਤਾਬਕ ਪਾਸ ਹੀ ਲਿਆਂਦੀ ਜਾਵੇ। ਪਿੰਡ ਰਸੂਲਪੁਰ ਵਿਖੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੁਆਰਾ ਖਰੀਦ ਏਜੰਸੀ ਨੂੰ ਮੌਕੇ ਤੇ ਕਣਕ ਦੀ ਬੋਲੀ ਲਗਾਈ ਗਈ ਅਤੇ ਸਿੱਧਵਾਂ ਬੇਟ ਵਿਖੇ ਆੜ੍ਹਤੀਆਂ ਵੱਲੋਂ ਲਿਫਟਿੰਗ ਅਤੇ ਬਾਰਦਾਨੇ ਦੀ ਸਮੱਸਿਆ ਸਬੰਧੀ ਜਾਣੂੰ ਕਰਵਾਇਆ ਗਿਆ। ਜਿਸ ਸਬੰਧੀ ਪ੍ਰਧਾਨ ਟਰੱਕ ਯੂਨੀਅਨ ਅਤੇ ਸਬੰਧਤ ਖਰੀਦ ਏਜੰਸੀਆਂ ਨੂੰ ਬਾਰਦਾਨਾ ਸਪਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਕੰਮ ਠੀਕ ਢੰਗ ਨਾਲ ਚੱਲ ਰਿਹਾ ਹੈ।