ਚੌਕੀਮਾਨ/ ਭੂੰਦੜੀ 14 ਮਾਰਚ (ਨਸੀਬ ਸਿੰਘ ਵਿਰਕ ) ਸਰਦਾਰੀਆਂ ਟ੍ਰੱਸਟ ਪੰਜਾਬ ਦੇ ਸੇਵਾਦਾਰ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਨੋਜਵਾਨ ਸਭਾਂ ਦੇ ਮੈਂਬਰ ਜਗਦੀਪ ਸਿੰਘ ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਪਿਛਲੇ ਦਿਨੀ ਹੋਈਆਂ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਉਤਰਾਂਖੰਡ ਜਿਸ ਵਿੱਚ ਪੂਰੇ ਭਾਰਤ ਵਿੱਚੋ ਅਧਿਆਪਕਾਂ ਨੇ ਭਾਗ ਲਿਆ ਉਥੇ ਹੀ ਸਿੱਧਵਾਂ ਬੇਟ ਦੇ ਵਸਨੀਕ ਮਾਸਟਰ ਸ:ਰਜਿੰਦਰ ਸਿੰਘ ਨੇ ਵੀ ਹਿੱਸਾ ਲਿਆ ਜਿੱਥੇ ਮਾਸਟਰ ਜੀ ਬਤੌਰ ਅਧਿਆਪਕ ਦੀ ਡਿਊਟੀ ਕਰ ਰਹੇ ਹਨ ਉਥੇ ਸਮਾਜ ਸੇਵਾ ਕੰਮਾਂ ਚ ਵੀ ਸਮੇ ਸਮੇ ਤੇ ਹਿੱਸਾ ਪਾਉਂਦੇ ਆ ਰਹੇ ਹਨ ਉਸ ਦੇ ਨਾਲ ਹੀ ਖੇਡਾਂ ਵਿੱਚੋ ਕਈ ਸਥਾਨ ਹਾਸਿਲ ਕਰ ਚੁੱਕੇ ਹਨ । ਪਿਛਲੇ ਸਮੇ ਦੌਰਾਨ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਵਿੱਚ ਹੈਮਰ ਥ੍ਰੋ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਨਗਰ ਸਿੱਧਵਾਂ ਬੇਟ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਜਿੱਥੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਉਥੇ ਹੀ ਨਗਰ ਨਿਵਾਸੀਆਂ ਵੱਲੋਂ ਮਾਸਟਰ ਰਜਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਿੱਧਵਾਂ ਬੇਟ ਵਿੱਚ ਬਣੇ ਸਥਾਨਿਕ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰੀਆਂ ਟ੍ਰੱਸਟ ਪੰਜਾਬ,ਨਗਰ ਵਿਕਾਸ ਨੋਜਵਾਨ ਸਭਾਂ ਸਿੱਧਵਾਂ ਬੇਟ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋ ਮਾਸਟਰ ਰਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹਨਾ ਨੇ ਇੱਥੇ ਇਹ ਵੀ ਕਿਹਾ ਮਾਸਟਰ ਜੀ ਨੇ ਇਹ ਪਹਿਲਾ ਸਥਾਨ ਪ੍ਰਾਪਤ ਕਰਕੇ ਸਿੱਧਵਾਂ ਬੇਟ ਇਲਾਕੇ ਦਾ ਨਾਮ ਅਤੇ ਲੁਧਿਆਣਾ ਜਿਲ੍ਹੇ ਦਾ ਨਾਮ ਭਾਰਤ ਦੇ ਨਕਸ਼ੇ ਤੇ ਰੋਸ਼ਨ ਕੀਤਾ ਹੈ ਸਾਨੂੰ ਮਾਣ ਹੈ ਮਾਸਟਰ ਜੀ ਸਿੱਧਵਾਂ ਬੇਟ ਦੇ ਵਸਨੀਕ ਹਨ । ਉਹਨਾ ਨੇ ਇਹ ਵੀ ਕਿਹਾ ਕੀ ਇੱਥੇ ਜਿਕਰਯੋਗ ਹੈ ਕੀ ਨਗਰ ਵਿੱਚ ਨਗਰ ਵਿਕਾਸ ਨੌਜਵਾਨ ਸਭਾਂ ਸਿੱਧਵਾਂ ਬੇਟ ਵੱਲੋ ਕੀਤੇ ਗਏ ਸਮਾਜ ਸੇਵਾ ਦੇ ਕੰਮ ਪਿੰਡ ਵਿੱਚ ਮੀਲ ਪੱਥਰ ਸਿੱਧ ਹੋਏ ਹਨ ਅਤੇ ਸਮਾਜ ਸੇਵਾ ਦੇ ਕੰਮ ਪਹਿਲਾ ਦੀ ਤਰਾ ਜਾਰੀ ਰਹਿਣਗੇ।ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ,ਸਰਪੰਚ ਪਰਮਜੀਤ ਸਿੰਘ,ਸੁਖਦੇਵ ਸਿੰਘ ਬੋਪਾਰਾਏ,ਲਾਡੀ ਸਿੱਧੂ,ਹਰਵਿੰਦਰ ਸਿੰਘ ਸਿੱਧੂ,ਬਾਰਾਂ ਸਿੰਘ ਸਿੱਧੂ,ਗੁਲਜ਼ਾਰ ਸਿੰਘ ਸੰਧੂ,ਹਰਬੰਸ ਸਿੰਘ ਸਿੱਧੂ,ਹਰਪ੍ਰੀਤ ਸਿੰਘ,ਦਮਨਪ੍ਰੀਤ ਸਿੰਘ ਅਤੇ ਮੁਕੇਸ਼ ਕੁਮਾਰ ਆਦਿ ਮੌਜੂਦ ਸਨ