You are here

ਲੁਧਿਆਣਾ

ਅਸਲਾ ਧਾਰਕ ਆਪਣੇ ਹਥਿਆਰ ਤੁਰੰਤ ਜਮਾਂ ਕਰਵਾਉਣ - ਐਸ ਐਸ ਪੀ ਬਰਾੜ

ਜਗਰਾਉ ਮਾਰਚ  ( ਰਛਪਾਲ ਸਿੰਘ ਸ਼ੇਰਪੁਰੀ) ਜਿਲ੍ਹਾ ਲਧਿਆਣਾ (ਦਿਹਾਤੀ ) ਦੇ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਸਮੂਹ ਅਸਲਾ ਧਾਰਕਾ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆਂ ਹੋਇਆ ਤੁਰੰਤ ਆਪਣਾ ਅਸਲਾ ਆਪਣੇ ਨੇੜੇ ਦੇ ਪੁਲਿਸ ਥਾਣਿਆ ਵਿੱਚ ਜਾਂ ਅਸਲਾ ਡੀਲਰਾਂ ਕੋਲ ਜਮਾਂ ਕਰਵਾਉਣ । ੳਹਨਾਂ ਕਿਹਾ ਕਿ ਚੋਣਾਂ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਨੂੰ ਟਾਲਣ ਕਰਕੇ ਕੀਤਾ ਗਿਆ ਹੈ ।ਇਹ ਅਸਲਾ ਜਮਾਂ ਕਰਵਾੳਣ ਸਬੰਧੀ ਸਾਰੇ ਅਸਲਾ ਧਾਰਕਾ ਨੁੰ ਅਪੀਲ ਕੀਤੀ ਹੈ ।ਜੇਕਰ ਕਿਸੇ ਨੇ ਆਪਣਾ ਅਸਲਾ ਜਮਾਂ ਨਾਂ ਕਰਾਇਆ ਤਾਂ ਉਹਨਾਂ ਵਿਰੁੱਧ ਦਫਾ 144 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਚੋਣ ਕਮਿਸ਼ਨਰ ਵੱਲੋਂ ਚੋਣ ਜਾਬਤਾ ਲਾਗੂ

ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆਂ ਹੋਇਆ ਜਿਉ ਹੀ ਚੋਣ ਕਮਿਸਰਨ ਵੱਲੋ ਚੋਣ ਜਾਬਤਾ ਲਾਗੂ ਕੀਤਾ ਹੈ ਤੁਰੰਤ ਹੀ ਨਗਰ ਕੌਸਲ ਦੇ ਅਧਿਕਾਰੀ ਸ੍ਰੀ ਅਨਿਲ ਕੁਮਾਰ ਸੈਨਟਰੀ ਦੀ ਆਗਵਾਈ ਵਿੱਚ ਜਗਰਾਉ ਸਹਿਰ ਦੇ ਕਮਲ ਚੌਕ , ਸਬਜੀ ਮੰਡੀ ਰੋਡ ,ਰਾਏਕੋਟ ਰੋਡ,ਝਾਸੀ ਰਾਣੀ ਚੌਕ ਆਦਿ ਵਿੱਚੋ ਹੋਰਡਿੰਗ ਬੋਰਡ ਲਾਹੇ ਗਏ ।

ਜਗਰਾਉਂ ਬਾਰ ਐਸੋਸੀਏਸ਼ਨ ਦੀ ਚੋਣ 5 ਅਪ੍ਰੈਲ ਨੂੰ

ਜਗਰਾਉਂ (ਐਸ ਪੀ ਬੌਬੀ) ਅੱਜ ਬਾਰ ਐਸੋਸੀਏਸ਼ਨ ਜਗਰਾਉਂ ਦੀ ਚੋਣ ਸਬੰਧੀ ਮੀਟਿੰਗ ਹੋਈ।ਜਿਸ ਵਿੱਚ ਚੋਣਾਂ ਸਬੰਧੀ ਰਿਟਾਰਨਿੰਗ ਅਫਸਰ ਐਡਵੋਕੇਟ ਜੋਰਾਵਰ ਸਿੰਘ ਵਿਰਕ, ਪ੍ਰਧਾਨ ਐਡਵੋਕੇਟ ਜੋਤੀ ਸਰੂਪ ਸਹਿਗਲ, ਸਹਾਇਕ ਆਰ ੳ ਐਡਵੋਕੇਟ ਮੁਖਤਿਆਰ ਸਿੰਘ ਗਰਚਾ ਅਤੇ ਵਾਈਸ ਪ੍ਰਧਾਨ ਐਡਵੋਕੇਟ ਵਰਿੰਦਰਪਾਲ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੋਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ ਐਸਸੋਸੀਏਸਨ ਦੀ ਚੋਣ ਮਾਨਯੋਗ ਬਾਰ ਐਸੋਸੀਏਸ਼ਨ ਪੰਜਾਬ ਅਤੇ ਹਰਿਆਣਾ ਦੀਆਂ ਹਦਾਇਤਾਂ ਅੁਨਸਾਰ ਇਹ ਚੋਣਾਂ 5 ਅਪ੍ਰੈਲ 2019 ਦਿਨ ਸੁੱਕਰਵਾਰ ਨੂੰ ਸਵੇਰੇ 10:00 ਵਜੇ ਤੋ ਲੈ ਕਿ ਸ਼ਾਮ 4:30 ਵਜੇ ਤੱਕ ਹੋਣਗੀਆਂ। ਚੋਣ ਪ੍ਰਕਿਿਰਆ ਇਸ ਤਰ੍ਹਾਂ ਹੈ ਕਿ 18 ਮਾਰਚ ਤੋਂ 26 ਮਾਰਚ ਤੱਕ ਚੋਣਾਂ ਸਬੰਧੀ ਕਾਗਜ ਭਰੇ ਜਾਣਗੇ ਤੇ 27 ਤੇ 28 ਮਾਰਚ ਨੂੰ ਕਾਗਜ ਵਪਿਸ ਲਏ ਜਾਣਗੇ।ਅਤੇ 5 ਅਪ੍ਰੈਲ ਨੂੰ ਵੋਟਾ ਪੈਣਗੀਆਂ।ਇਨਾਂ ਚੋਣਾਂ ਵਿੱਚ ਉਪ- ਪ੍ਰਧਾਨ ਦੀ ਚੋਣ ਐਡਵੋਕੇਟ ਵਿਕਰਮ ਬੇਰੀ ਲੜ ਰਹੇ ਹਨ ਜੋ ਕਿ ਪਹਿਲਾ ਵੀ ਬਾਰ ਐਸੋਸੀਏਸ਼ਨ ਵਿਚ ਸੈਕਟਰੀ ਦੀ ਸੇਵਾ ਨਿਭਾਅ ਚੁੱਕੇ ਹਨ।ਇਸ ਮੌਕੇ ਐਡਵੋਕੇਟ ਰਾਜਿੰਦਰਪਾਲ ਚਾਹਿਲ, ਅਸ਼ਵਨੀ ਅਤਰੇ, ਨੀਰਜ ਸ਼ਰਮਾ, ਤਰੁਣ ਮਲਹੋਤਰਾ, ਹਰਕੀਰਤ ਤਲਵੰਡੀ, ਅਮਰਿੰਦਰ ਸਿੱਧੂ, ਪੰਕਜ ਢੰਡ, ਸਤਿੰਦਰ ਸਿੱਧੂ, ਜੋਗਿੰਦਰ ਗਿੱਲ, ਪਰਮਿੰਦਰਪਾਲ, ਕਮਿੱਕਰ ਸਿੰਘ, ਤਰਨ ਗਰੇਵਾਲ, ਲਕੇਸ਼ ਕੱਕੜ, ਇੰਦਰਪਾਲ, ਜਗਤਾਰ ਬਾਸੀ, ਕਰਮ ਸਿੱਧੂ, ਅਮਰ, ਸਿਕੰਦਰ ਚਾਹਲ, ਇਮਰੋਜ ਚਾਹਲ, ਮੂਨ ਝਾਂਜੀ, ਸਿਮਰਦੀਪ ਕੌਰ, ਪਰਮਿੰਦਰ ਬਾਜਵਾ, ਸੰਤੋਖ ਦਿਉਲ ਆਦਿ ਤੋ ਇਲਾਵਾ ਸਾਰੇ ਵਕੀਲ ਹਾਜਿਰ ਸਨ ।

ਨੌਜਵਾਨ ਸਭਾ ਚੀਮਨਾ ਦੀ ਹੋਈ ਚੋਣ

ਚੌਕੀਮਾਨ / 15 ਮਾਰਚ (ਨਸੀਬ ਸਿੰਘ ਵਿਰਕ)  ਇੱਥੇ ਨੇੜਲੇ ਪਿੰਡ ਚੀਮਨਾ ਵਿਖੇ ਸਮੂਹ ਨਗਰ ਵਾਸੀਆ ਅਤੇ ਨੌਜਵਾਨਾਂ ਦੇ ਪੂਰਨ ਸਹਿਯੋਗ ਅਤੇ ਸਰਬਸੰਮਤੀ  ਨਾਲ ਦਲਜੀਤ ਸਿੰਘ ਢਿੱਲੋਂ ਨੂੰ ਪ੍ਰਧਾਨ ਅਤੇ ਜਤਿੰਦਰ ਸਿੰਘ ਸੌਨੂੰ ਨੂੰ ਮੀਤ ਪ੍ਰਧਾਨ ਦਾ ਅਹੁਦਾ ਨਿਵਾਜਦੇ ਹੋਏ ਨੌਜਵਾਨ ਸਭਾ ਦੀ ਚੋਣ ਕੀਤੀ ਗਈ । ਇਸ ਸਮੇਂ ਨਵ ਨਿਯੁਕਤ ਅਹੁਦੇਦਾਰਾਂ ਅਤੇ  ਬਾਕੀ ਮੈਂਬਰਾਂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਦੱਸਿਆ ਕਿ  ਅਰਵਿੰਦਰ ਸਿੰਘ ਹਨੀ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਕੇ ਨਵੀ ਕਮੇਟੀ ਦੀ ਚੋਣ ਹੋਈ ਹੈ ਜੋ ਨਗਰ ਚ ਹੋਣ ਵਾਲੇ ਹਰ ਕੰਮ ਚ ਪਹਿਲ ਦੇ ਅਧਾਰ ਹਿੱਸਾ ਪਾਇਆ ਕਰਗੀ। ਇਸ ਸਮੇਂ ਨਗਰ ਚੀਮਨਾ ਦੇ ਲੋਕ ਭਲਾਈ ਕੰਮਾ ਚ ਪਹਿਲ ਕਦਮੀ ਕਰਕੇ ਮਾਇਆ ਦਾ ਭਰਪੂਰ ਯੋਗਦਾਨ ਪਾਉਣ ਵਾਲੇ ਉੱਘੇ ਸਮਾਜਸੇਵੀ  ਅਤੇ ਉੱਚ ਕੋਟੀ ਦੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਦਿਉਲ ਨੂੰ ਨਵ ਨਿਯੁਕਤ ਹੋਈ ਨੌਜਵਾਨ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਵੀ ਭਰਪੂਰ ਸਮਰਥਨ ਦੀ ਆਸ ਕੀਤੀ ।  ਇਸ ਸਮੇਂ ਸਮਾਜਸੇਵੀ ਕੁਲਦੀਪ ਸਿੰਘ ਦਿਉਲ ਨੇ  ਸਮੂਹ ਨੌਜਵਾਨਾ ਨੂੰ  ਭੱਵਿਖ ਚ ਨਿਰਵਿਘਨ ਸਾਥ ਦੇਣੀ ਦਾ ਪ੍ਰਣ ਕੀਤਾ ਅਤੇ ਕਿਹਾ ਕਿ ਉਹ ਜੋ ਹੋ ਸਕਿਆ ਕਰਨਗੇ ।

ਭਾਈ ਗਰੇਵਾਲ ਨੇ ਪੀਏਸੀ ਮੈਂਬਰ ਬਣਨ 'ਤੇ ਬਾਦਲ ਦਾ ਕੀਤਾ ਧੰਨਵਾਦ

ਜਗਰਾਉਂ, 14 ਮਾਰਚ ( ਮਨਜਿੰਦਰ ਗਿੱਲ )-ਪਿੱਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਵਿਕਾਸ ਦੇ ਸਮੇਂ ਸੰਘਰਸ਼ੀ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਅਹਿਮ ਕਮੇਟੀ 'ਚ ਜਗ੍ਹਾਂ ਦੇਣ 'ਤੇ ਭਾਈ ਗਰੇਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਭਾਈ ਗਰੇਵਾਲ ਨੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ. ਬਾਦਲ ਨੂੰ ਜਿੱਥੇ ਉਨ੍ਹਾਂ ਵੱਲੋਂਮੈਂਬਰ ਬਣਾਏ ਜਾਣ 'ਤੇ ਫੁੱਲਾਂ ਦਾ ਗੁਲਦਸਤਾਂ ਭੇਂਟ ਕਰਕੇ ਸਨਮਾਨਿਤ ਕੀਤਾ, ਉਥੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦਾ ਮੁੱਢ ਪੰਥਕ ਏਜੰਡੇ 'ਤੇ ਪੂਰਾ ਪਹਿਰਾ ਦਿੰਦਿਆਂ ਦਿਨ-ਰਾਤ ਪਾਰਟੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਵੱਲੋਂ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸ. ਬਾਦਲ ਨੇ ਉਨ੍ਹਾਂ ਨਾਲ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਜੀਵਨ ਧਵਨ, ਸੰਤਾ ਸਿੰਘ ਉਮੈਦਪੁਰੀ ਅਤੇ ਭੁਪਿੰਦਰ ਸਿੰਘ ਬਜ਼ੁਗੜ ਵੀ ਹਾਜ਼ਰ ਸਨ।

ਐਸ ਐਚ ਉ ਭਗਵੰਤ ਸਿੰਘ ਨੇ ਅਹੁਦਿਆ ਸੰਭਾਲਿਆ

ਚੌਕੀਮਾਨ / ਭੂੰਦੜੀ 14 ਮਾਰਚ (ਨਸੀਬ ਸਿੰਘ ਵਿਰਕ) ਐਸ ਐਚ ਉ ਭਗਵੰਤ ਸਿੰਘ ਨੇ ਥਾਣਾ ਪੀ ਏ ਯੂ ਦਾ ਅਹੁਦਾ ਸੰਭਾਲਿਆ ਜਿੰਨਾ ਨੂੰ ਜੀ ਆਇਆ ਕਹਿਣ ਲਈ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ  । ਇਸ ਸਮੇਂ ਪ੍ਰੈਸ਼ ਮਿਲਣੀ ਦੌਰਾਨ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਸ: ਭਗਵੰਤ ਸਿੰਘ ਕਿਹਾ ਕਿ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਹੈ ਜਿਸ ਨੂੰ ਗਲਤ ਅਨਸਰਾਂ ਨੇ ਨਰਕ ਬਣਾ ਦਿੱਤਾ ਹੈ ਜਿੰਨਾ ਨੂੰ ਨੱਥ ਪਾਉਣਾ ਬਹੁਤ ਅਹਿਮ ਗੱਲ ਹੈ ਇਸ ਗੱਲ ਨੁੰ ਤਰਜੀਹ ਦਿੰਦੇ ਹੋਏ ਮੈਂ ਆਪਣੇ ਇਲਾਕੇ ਦੇ ਸਾਰੇ ਮਾੜੇ ਅਨਸਰਾਂ ਨੂੰ ਨੱਥ ਲਾਕੇ ਜੁਰਮ ਦੀ ਵਗ ਰਹੀ ਲਹਿਰ ਨੂੰ ਠੱਲ ਪਵਾਂਗਾ । ਇਸ ਸਮੇਂ ਪ੍ਰਧਾਨ ਕੁਲਦੀਪ ਸਿੰਘ ਨੇ ਵੀ ਕਿਹਾ ਕਿ  ਜਿੱਥੇ ਜਿੱਥੇ ਵੀ ਐਸ ਐਚ ਉ ਭਗਵੰਤ ਸਿੰਘ ਨੇ ਡਿਊਟੀ ਕੀਤੀ ਹੈ ਆਪਣੀ ਜਿੰਮੇਬਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ।

ਮਾਸਟਰ ਰਜਿੰਦਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

ਚੌਕੀਮਾਨ/ ਭੂੰਦੜੀ 14 ਮਾਰਚ (ਨਸੀਬ ਸਿੰਘ ਵਿਰਕ ) ਸਰਦਾਰੀਆਂ ਟ੍ਰੱਸਟ ਪੰਜਾਬ ਦੇ ਸੇਵਾਦਾਰ  ਹਰਪ੍ਰੀਤ ਸਿੰਘ ਸਿੱਧਵਾਂ ਅਤੇ ਨੋਜਵਾਨ ਸਭਾਂ ਦੇ ਮੈਂਬਰ ਜਗਦੀਪ ਸਿੰਘ ਬਾਵਾ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਪਿਛਲੇ ਦਿਨੀ ਹੋਈਆਂ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਉਤਰਾਂਖੰਡ ਜਿਸ ਵਿੱਚ ਪੂਰੇ ਭਾਰਤ ਵਿੱਚੋ ਅਧਿਆਪਕਾਂ ਨੇ ਭਾਗ ਲਿਆ ਉਥੇ ਹੀ ਸਿੱਧਵਾਂ ਬੇਟ ਦੇ ਵਸਨੀਕ ਮਾਸਟਰ ਸ:ਰਜਿੰਦਰ ਸਿੰਘ ਨੇ ਵੀ ਹਿੱਸਾ ਲਿਆ ਜਿੱਥੇ ਮਾਸਟਰ ਜੀ  ਬਤੌਰ ਅਧਿਆਪਕ ਦੀ ਡਿਊਟੀ ਕਰ ਰਹੇ ਹਨ ਉਥੇ ਸਮਾਜ ਸੇਵਾ ਕੰਮਾਂ ਚ ਵੀ ਸਮੇ ਸਮੇ ਤੇ ਹਿੱਸਾ ਪਾਉਂਦੇ ਆ ਰਹੇ ਹਨ ਉਸ ਦੇ ਨਾਲ ਹੀ ਖੇਡਾਂ ਵਿੱਚੋ ਕਈ ਸਥਾਨ ਹਾਸਿਲ ਕਰ ਚੁੱਕੇ ਹਨ । ਪਿਛਲੇ ਸਮੇ ਦੌਰਾਨ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਵਿੱਚ ਹੈਮਰ ਥ੍ਰੋ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਨਗਰ ਸਿੱਧਵਾਂ ਬੇਟ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਜਿੱਥੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਉਥੇ ਹੀ ਨਗਰ ਨਿਵਾਸੀਆਂ ਵੱਲੋਂ ਮਾਸਟਰ ਰਜਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਿੱਧਵਾਂ ਬੇਟ ਵਿੱਚ ਬਣੇ ਸਥਾਨਿਕ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰੀਆਂ ਟ੍ਰੱਸਟ ਪੰਜਾਬ,ਨਗਰ ਵਿਕਾਸ ਨੋਜਵਾਨ ਸਭਾਂ ਸਿੱਧਵਾਂ ਬੇਟ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋ ਮਾਸਟਰ ਰਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹਨਾ ਨੇ ਇੱਥੇ ਇਹ ਵੀ ਕਿਹਾ ਮਾਸਟਰ ਜੀ ਨੇ ਇਹ ਪਹਿਲਾ ਸਥਾਨ ਪ੍ਰਾਪਤ ਕਰਕੇ ਸਿੱਧਵਾਂ ਬੇਟ ਇਲਾਕੇ ਦਾ ਨਾਮ ਅਤੇ ਲੁਧਿਆਣਾ ਜਿਲ੍ਹੇ ਦਾ ਨਾਮ ਭਾਰਤ ਦੇ ਨਕਸ਼ੇ ਤੇ ਰੋਸ਼ਨ ਕੀਤਾ ਹੈ ਸਾਨੂੰ ਮਾਣ ਹੈ ਮਾਸਟਰ ਜੀ ਸਿੱਧਵਾਂ ਬੇਟ ਦੇ ਵਸਨੀਕ ਹਨ । ਉਹਨਾ ਨੇ ਇਹ ਵੀ ਕਿਹਾ ਕੀ ਇੱਥੇ ਜਿਕਰਯੋਗ ਹੈ ਕੀ ਨਗਰ ਵਿੱਚ ਨਗਰ ਵਿਕਾਸ ਨੌਜਵਾਨ ਸਭਾਂ ਸਿੱਧਵਾਂ ਬੇਟ ਵੱਲੋ ਕੀਤੇ ਗਏ ਸਮਾਜ ਸੇਵਾ ਦੇ ਕੰਮ ਪਿੰਡ ਵਿੱਚ ਮੀਲ ਪੱਥਰ ਸਿੱਧ ਹੋਏ ਹਨ ਅਤੇ ਸਮਾਜ ਸੇਵਾ ਦੇ ਕੰਮ ਪਹਿਲਾ ਦੀ ਤਰਾ ਜਾਰੀ ਰਹਿਣਗੇ।ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ,ਸਰਪੰਚ ਪਰਮਜੀਤ ਸਿੰਘ,ਸੁਖਦੇਵ ਸਿੰਘ ਬੋਪਾਰਾਏ,ਲਾਡੀ ਸਿੱਧੂ,ਹਰਵਿੰਦਰ ਸਿੰਘ ਸਿੱਧੂ,ਬਾਰਾਂ ਸਿੰਘ ਸਿੱਧੂ,ਗੁਲਜ਼ਾਰ ਸਿੰਘ ਸੰਧੂ,ਹਰਬੰਸ ਸਿੰਘ ਸਿੱਧੂ,ਹਰਪ੍ਰੀਤ ਸਿੰਘ,ਦਮਨਪ੍ਰੀਤ ਸਿੰਘ ਅਤੇ ਮੁਕੇਸ਼ ਕੁਮਾਰ ਆਦਿ ਮੌਜੂਦ ਸਨ

ਮੋਬਾਈਲ ਰਿਚਾਰਜ ਕਰਾਉਣ ਗਈ ਲੜਕੀ ਨਾਲ ਦੁਕਾਨਦਾਰ ਵਲੋਂ ਜਬਰ-ਜਨਾਹ

ਲੁਧਿਆਣਾ,  ਮਾਰਚ ਗਿਆਸਪੁਰਾ ਦੀ ਸਮਰਾਟ ਕਲੋਨੀ ਦੀ ਇੱਕ ਦੁਕਾਨ ’ਤੇ ਮੋਬਾਈਲ ਰਿਚਾਰਜ ਕਰਵਾਉਣ ਗਈ ਨਾਬਾਲਗ ਨਾਲ ਦੁਕਾਨਦਾਰ ਨੇ ਦੁਕਾਨ ’ਚ ਹੀ ਜਬਰ ਜਨਾਹ ਕਰ ਦਿੱਤਾ। ਮੁਲਜ਼ਮ ਨੇ ਨਾਬਾਲਿਗ ਨੂੰ ਦੁਕਾਨ ’ਚ ਹੀ ਵਾੜ ਲਿਆ। ਜਦੋਂ ਨਾਬਾਲਗ ਦੀ ਮਾਂ ਉਸ ਨੂੰ ਲੱਭਦੀ ਹੋਈ ਦੁਕਾਨ ’ਤੇ ਪੁੱਜੀ ਤਾਂ ਲੋਕਾਂ ਨੇ ਦੱਸਿਆ ਕਿ ਦੁਕਾਨਦਾਰ ਉਸ ਨੂੰ ਅੰਦਰ ਲੈ ਕੇ ਗਿਆ ਹੈ। ਜਦੋਂ ਉਹ ਦੁਕਾਨ ਅੰਦਰ ਗਈ ਤਾਂ ਲੜਕੀ ਨੇ ਸਾਰੀ ਗ਼ੱਲ ਉਸ ਨੂੰ ਦੱਸੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਸਮਰਾਟ ਕਲੋਨੀ ਦੇ ਚੰਦਰ ਕੁਮਾਰ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ’ਚ ਲੱਗੀ ਹੋਈ ਹੈ। ਲੜਕੀ ਦੀ ਮਾਂ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇਲਾਕੇ ਦੇ ਹੀ ਇੱਕ ਸਕੂਲ ’ਚ ਪੜ੍ਹਾਈ ਕਰਦੀ ਹੈ। ਸੋਮਵਾਰ ਨੂੰ ਉਸ ਨੇ ਆਪਣੀ ਲੜਕੀ ਨੂੰ ਸ਼ਿਵ ਸ਼ਕਤੀ ਟੈਲੀਕਾਮ ’ਤੇ ਮੋਬਾਈਲ ਰਿਚਾਰਜ ਕਰਵਾਉਣ ਲਈ ਭੇਜਿਆ ਸੀ। ਦੁਕਾਨ ਮਾਲਕ ਨੇ ਉਸ ਦੀ ਲੜਕੀ ਨੂੰ ਦੁਕਾਨ ਦੇ ਅੰਦਰ ਹੀ ਬੁਲਾ ਲਿਆ ਤੇ ਜਬਰ ਜਨਾਹ ਕਰ ਦਿੱਤਾ। ਜਾਂਚ ਅਧਿਕਾਰੀ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾ ਦਿੱਤੀ ਗਈ ਹੈ ਤੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।

ਲੁਧਿਆਣਾ ’ਚ ਪੰਜ ਸਾਲਾ ਬੱਚੀ ਨਾਲ ਜਬਰ-ਜਨਾਹ ਮਗਰੋਂ ਹੱਤਿਆ

ਲੁਧਿਆਣਾ, ਮਾਰਚ ਇਥੇ ਫੋਕਲ ਪੁਆਇੰਟ ਇਲਾਕੇ ਦੇ ਈਸ਼ਵਰ ਨਗਰ ਵਿੱਚ ਇਕੋ ਵਿਹੜੇ ਵਿੱਚ ਰਹਿੰਦੇ ਫੈਕਟਰੀ ਕਾਮੇ ਨੇ ਪੰਜ ਸਾਲਾ ਨਾਬਾਲਗ ਬੱਚੀ ਨਾਲ ਜਬਰ-ਜਨਾਹ ਮਗਰੋਂ ਗਲਾ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਅਰਵਿੰਦ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਪੀੜਤ ਬੱਚੀ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ। ਪੁਲੀਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਲਾਸ਼ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਅਰਵਿੰਦ ਫੋਕਲ ਪੁਆਇੰਟ ਵਿੱਚ ਵੀ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੈ। ਸ਼ਾਮ ਸੱਤ ਵਜੇ ਦੇ ਕਰੀਬ ਉਹ ਕੰਮ ਤੋਂ ਵਾਪਸ ਆਇਆ ਤਾਂ ਬੱਚੀ ਆਪਣੇ ਘਰ ਦੇ ਨੇੜੇ ਖੇਡ ਰਹੀ ਸੀ। ਮੁਲਜ਼ਮ ਬੱਚੀ ਨੂੰ ਕਿਸੇ ਬਹਾਨੇ ਪਹਿਲੀ ਮੰਜ਼ਿਲ ਸਥਿਤ ਆਪਣੇ ਕਮਰੇ ਵਿੱਚ ਲੈ ਗਿਆ। ਇਥੇ ਜਬਰਜਨਾਹ ਦੌਰਾਨ ਬੱਚੀ ਨੇ ਜਦੋਂ ਰੌਲਾ ਪਾਇਆ ਤਾਂ ਮੁਲਜ਼ਮ ਡਰ ਗਿਆ ਤੇ ਉਸ ਨੇ ਬੱਚੀ ਨੂੰ ਚੁੱਪ ਕਰਾਉਣ ਦੇ ਇਰਾਦੇ ਨਾਲ ਉਹਦਾ ਗਲਾ ਘੁੱਟ ਦਿੱਤਾ। ਕਤਲ ਮਗਰੋਂ ਮੁਲਜ਼ਮ ਨੇ ਫਰਾਰ ਹੋਣ ਦਾ ਯਤਨ ਕੀਤਾ, ਪਰ ਬੱਚੀ ਦਾ ਰੌਲਾ ਸੁਣ ਕੇ ਸਾਂਝੇ ਵਿਹੜੇ ਵਿੱਚ ਇਕੱਠੇ ਹੋਏ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਨਾਬਾਲਗ ਬੱਚੀ ਘਰ ਵਿੱਚ ਇਕੱਲੀ ਸੀ ਤੇ ਉਹਦੇ ਮਾਪੇ ਕੰਮ ’ਤੇ ਗਏ ਹੋਏ ਸਨ।

ਪਿੰਡ ਗਾਲਿਬ ਰਣ ਸਿੰਘ 'ਚ ਪੋਸ਼ਣ ਦਿਵਸ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋ ਬਲਾਕ ਸਿੱਧਵਾਂ ਬੇਟ ਡੀ.ਪੀ.ੳ ਕੁਲਵਿੰਦਰ ਕੌਰ ਤੇ ਸ਼ੁਪਰਵਾਈਜ਼ਰ ਪਰਮਜੀਤ ਕੌਰ ਦੀ ਅਗਵਾਈ ਵਿੱਚ ਪੋਸ਼ਣ ਦਿਵਸ ਅਭਿਆਨ ਪੰਦਰਵਾੜਾ ਪਰੋਗ੍ਰਾਮ 8 ਮਾਰਚ ਤੋ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜਾ ਤਹਿਤ ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਪੋਸ਼ਣ ਦਿਵਸ ਮਨਾਇਆ ਗਿਆ।ਇਸ ਮੌਕੇ ਸ਼ੁਪਰਵਾਈਜਰ ਪਰਮਜੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦੀ ਸਾਂਭ-ਸੰਭਾਲ ਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਲਈ ਸੰਤੁਲਿਤ ਖੁਰਾਕ ਖਾਣਾ ਬਹੁਤ ਜਰੂਰੀ ਹੈ ਜਿਸ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ।ਗਰਭਪਤੀ ਔਰਤਾਂ ਨੂੰ ਪੀ.ਐਮ.ਵਾਈ ਸਕੀਮ ਬਾਰੇ ਵੀ ਦਸਿਆ ਗਿਆ।ਇਸ ਸਮੇ ਸਰਪੰਚ ਪਰਮਜੀਤ,ਰਾਜਵੀਰ ਕੌਰ ਪੰਚ,ਸੁਰਿੰਦਰ ਕੌਰ ਪੰਚ,ਬਲਜੀਤ ਕੌਰ ਪੰਚ,ਨਿਰਮਲ ਸਿੰਘ ਪੰਚ,ਜਸਮੇਲ ਸਿੰਘ ਪੰਚ,ਹਰਮਿੰਦਰ ਸਿੰਘ ਪੰਚ,ਆਂਗਣਵਾੜੀ ਵਰਕਰ ਸਤਿਜੀਤ ਕੌਰ,ਆਸ਼ਾ ਵਰਕਰ ਕਾਂਤਾ ਰਾਣੀ ਆਦਿ ਹਾਜ਼ਰ ਸਨ