ਜ਼ਿੰਦਗੀ ਦੀ ਡੋਰ
ਦੁਨੀਆਂ ਦਾ
ਹਰ ਮਨੁੱਖ ਖੜ੍ਹਾ ਹੈ
ਚੁਰੱਸਤੇ ਤੇ,
ਹੱਥਾਂ ਵਿੱਚ ਲੈ ਕੇ
ਪ੍ਰਸ਼ਨ ਸੂਚਕ?
ਫਸਿਆ ਹੈ ਖਤਰੇ ਦੀ
ਲਪੇਟ ਵਿੱਚ।
ਨਹੀਂ ਸਮਝ ਆ ਰਹੀ
ਉਸਨੂੰ
ਦੁਨੀਆਂ ਦੀ ਇਹ
ਪੇਚੀਦਾ ਉਲਝਣ।
ਭਰ ਰਿਹਾ ਹੈ
ਨਾਸਤਿਕ ਲੋਕਾਂ ਦੀਆਂ
ਗੁਸਤਾਖ਼ੀਆਂ ਦੇ
ਹਰਜਾਨੇ।
ਦੁਨਿਆਵੀ ਵਸਤਾਂ ਦੀਆਂ
ਚੁਕਾ ਕੇ ਚੌਗਣੀਆਂ
ਕੀਮਤਾਂ।
ਰੱਬ ਆਪ ਹੀ,
ਅਪ੍ਰਤੱਖ ਰੂਪ ਵਿੱਚ
ਦੇ ਰਿਹਾ ਹੈ
ਕੋਈ ਸੰਕੇਤ।
ਕਰ ਰਿਹਾ ਹੈ
ਕੋਈ ਗੁੱਝਾ ਇਸ਼ਾਰਾ।
ਤਾਹੀਓਂ ਮਨੁੱਖ,
ਹੋ ਰਿਹਾ ਮਜਬੂਰ
ਆਪਣੇ ਹੀ ਘਰ ਵਿੱਚ
ਹੋਣ ਲਈ
ਨਜ਼ਰਬੰਦ ।
ਆਵੇਗਾ ਜਰੂਰ
ਉਸ ਦਸਤਾਵੇਜ਼ ਵਿੱਚ
ਪਰਿਵਰਤਨ।
ਰੱਖੇਗਾ ਮਹਿਫੂਜ਼ ਉਹੀ
ਜਿਸਦੇ ਹੱਥਾਂ ਵਿੱਚ ਹੈ,
ਸਭ ਦੀ ਜ਼ਿੰਦਗੀ
ਦੀ ਡੋਰ।
ਜਸਵੰਤ ਕੌਰ ਬੈਂਸ