ਜਗਰਾਉਂ, ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-
ਜਗਰਾਓਂ ਪੁਲਿਸ ਵਲੋਂ ਮੋਗਾ ਜਿਲੇ ਦੇ ਚਰਚਿਤ ਪਿੰਡ ਜੋਲੋਵਾਲ ਦੇ ਦੋ ਵਿਅਕਤੀਆਂ ਨੂੰ 2 ਕਿਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਮੇਨ ਸਪਲਾਇਰ ਨਾਈਜੀਰੀਆ ਦੇ ਐੰਥੋਨੀ ਨੂੰ ਵੀ ਦਿੱਲੀ ਤੋਂ ਗਿਰਫਤਾਰ ਕਰ ਲਿਆ। ਇਸ ਸੰਬਧੀ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਲੁਧਿਆਣਾ(ਦਿਹਾਤੀ) ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਾਜਬੀਰ ਸਿੰਘ ਪੁਲਿਸ ਕਪਤਾਨ (ਡੀਂ), ਦੇ ਦਿਸ਼ਾ ਨਿਰਦੇਸ਼ਾਂ ਦੇ ਤੇ ਦਿਲਬਾਗ ਸਿੰਘ, ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਐਸ.ਆਈ ਪਿਆਰਾ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਤਹਿਸੀਲ ਚੌਕ ਜਗਰਾਉ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਾਲ ਸਿੰਘ ਉਰਫ ਗਗਨ ਅਤੇ ਪਰਮਜੀਤ ਸਿੰਘ ਉਰਫ ਅਜੇ ਵਾਸੀਆਨ ਦੋਲੇਵਾਲ ਥਾਣਾ ਕੋਟਈਸੇ ਖਾੰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਅੱਜ ਵੀ ਆਪਣੇ ਮੋਟਰ ਸਾਈਕਲ ਤੇ ਜਗਰਾਉ ਸ਼ਹਿਰ ਵੱਲ ਨੂੰ ਆ ਰਹੇ ਹਨ।ਜਿਸ ਤੇ ਉਕਤ ਰੁੱਕਾ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਥਾਣੇ ਭੇਜ ਕੇ ਐਸ.ਆਈ ਪਿਆਰਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਲੰਡੇ ਫਾਟਕ ਨੇੜੇ ਦਾਣਾ ਮੰਡੀ ਜਗਰਾਉ ਨਾਕਾਬੰਦੀ ਕੀਤੀ। ਥਾਣਾ ਸਿਟੀ ਜਗਰਾਉ ਵਿਖੇ ਮਹਿਲਾ ਥਾਣੇਦਾਰ ਕਿਰਨਦੀਪ ਕੌਰ ਵੱਲੋ ਮੁਕੱਦਮਾ ਥਾਣਾ ਸਿਟੀ ਜਗਰਾਉ ਦਰਜ ਕਰਕੇ ਸਮੇਤ ਆਪਣੀ ਪੁਲਿਸ ਦੇ ਮੌਕਾ ਤੇ ਲੰਡੇ ਫਾਟਕ ਜਗਰਾਉ ਪਰ ਨਾਕਾਬੰਦੀ ਵਿੱਚ ਸ਼ਾਮਲ ਹੋਈ। ਪੁਲਿਸ ਪਾਰਟੀ ਨੇ ਦੌਰਾਨੇ ਚੈਕਿੰਗ ਇੱਕ ਸਪਲੈਡਰ ਮੋਟਰ ਸਾਈਕਲ ਪੀ.ਬੀ.ਨੰਬਰ 76 ਏ.ਬੀ-8099 ਨੂੰ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਲਾਲ ਸਿੰਘ ਉਰਫ ਗਗਨ ਅਤੇ ਦੂਸਰੇ ਵਿਆਕਤੀ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਅਜੇ ਵਾਸੀਆਨ ਦੋਲੇਵਾਲ ਥਾਣਾ ਕੋਟਈਸੇ ਖਾਂ, ਮੋਗਾ ਦੱਸਿਆ।ਉਕਤ ਵਿਆਕਤੀਆਂ ਦੀ ਤਲਾਸ਼ੀਕਰਨ ਤੇ ਉਹਨਾਂ ਪਾਸੋ 02 ਕਿਲੋ ਹੈਰੋਇਨ ਮਨੋਉਤੇਜਿਕ ਪਦਾਰਥ ਅਤੇ ਡਰੱਗਮਨੀ 03 ਲੱਖ 12 ਹਜਾਰ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।ਜਿਸ ਤੇ ਉਨ੍ਹਾਂ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਹਨਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਸੁਖਜੀਤ ਸਿੰਘ ਉਰਫ ਸੁੱਖਾ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ ਮੋਗਾ ਅਤੇ ਇਨਥੋਨੀ ਂਅਵੀਰਅਖ ਓਪਰਫੀਚਾਮਚ ਨਿਵਾਸੀ ਨਵੀਂ ਦਿੱਲੀ ਦਾ ਨਾਮ ਲਿਆ। ਐੰਥੋਨੀ ਨੂੰ ਸੀ ਆਈ ਏ ਸਟਾਫ ਦੇ ਇੰਚਾਰਜ ਸਿਮਰਜੀਤ ਸਿੰਘ ਵੋਲੰ ਪੁਲਿਸ ਪਾਰਟੀ ਸਮੇਤ ਦਿੱਲੀ ਤੋਂ ਗਿਰਫਤਾਰ ਕਰ ਲਿਆ ਗਿਆ ਹੈ।