You are here

ਸਵੀਡਨ ਵਰਗੇ ਮੁਲਕ ਦਾ ਨਾਟੋ ਦਾ ਮੈਬਰ ਬਣ ਜਾਣਾ ਖੁਸ਼ੀ ਅਤੇ ਫਖ਼ਰ ਵਾਲੇ ਅਮਲ : ਮਾਨ

ਨਵੀਂ ਦਿੱਲੀ, 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਸਵੀਡਨ ਮੁਲਕ ਬਹੁਤ ਹੀ ਸੁੰਦਰ, ਖੂਬਸੂਰਤ ਅਤੇ ਕੁਦਰਤੀ ਨਿਯਾਮਤਾ ਨਾਲ ਭਰਿਆ ਹੋਇਆ ਮਨਮੋਹਕ ਮੁਲਕ ਹੈ । ਉਥੋ ਦੇ ਹੁਕਮਰਾਨਾਂ ਵੱਲੋਂ ਆਪਣੇ ਨਿਵਾਸੀਆਂ ਲਈ ਸਮਾਜਿਕ ਭਲਾਈ ਦੇ ਉੱਦਮਾਂ ਵਿਚ ਵੱਡਾ ਯੋਗਦਾਨ ਪਾ ਕੇ ਉਥੋ ਦੇ ਨਿਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਮੋਹਰੀ ਹੈ । ਕਿਉਂਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਰੋਟੀ, ਕੱਪੜਾ, ਮਕਾਨ ਦੀਆਂ ਮੁੱਢਲੀਆਂ ਸਹੂਲਤਾਂ ਆਪਣੇ ਨਿਵਾਸੀਆਂ ਨੂੰ ਬਹੁਤ ਹੀ ਅੱਛੇ ਢੰਗ ਤੇ ਪ੍ਰਬੰਧ ਨਾਲ ਮੁਹੱਈਆ ਕੀਤੀਆਂ ਹੋਈਆ ਹਨ । ਜੋ ਕਿ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਵਾਲੇ ਅਮਲ ਹਨ । ਇਥੋ ਤੱਕ ਉਨ੍ਹਾਂ ਨੇ ਆਪਣੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਡਾਕਟਰੀ ਸਹੂਲਤਾਂ ਪ੍ਰਦਾਨ ਕਰਕੇ ਇਕ ਅੱਛੇ, ਸਰੀਰਕ ਤੇ ਮਾਨਸਿਕ ਪੱਖੋ ਮਜਬੂਤ ਕੀਤਾ ਹੋਇਆ ਹੈ ਅਤੇ ਚੰਗਾਂ ਜੀਵਨ ਗੁਜਾਰਣ ਵਿਚ ਹੁਕਮਰਾਨਾਂ ਵੱਲੋ ਨਿੱਘਾ ਯੋਗਦਾਨ ਹੈ । ਸਾਡੀ ਇਹ ਕਾਮਨਾ ਹੈ ਕਿ ਜਿਵੇ ਸਵੀਡਨ ਨੇ ਆਪਣੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਜਮਹੂਰੀਅਤ ਅਤੇ ਅਮਨਮਈ ਆਲ੍ਹਾ ਪ੍ਰਬੰਧ ਦਿੱਤਾ ਹੋਇਆ ਹੈ, ਉਸੇ ਤਰ੍ਹਾਂ ਦਾ ਪ੍ਰਬੰਧ ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ ਵਿਚ ਕਾਇਮ ਹੋਵੇ ਅਤੇ ਉਹ ਮੁਲਕ ਸਵੀਡਨ ਤੋ ਇਸ ਨੇਕ ਉੱਦਮ ਵਿਚ ਅਗਵਾਈ ਲੈਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਵੀਡਨ ਵਰਗੇ ਜਮਹੂਰੀਅਤ ਪਸੰਦ ਵੱਡੇ ਮੁਲਕ ਨੂੰ ਨਾਟੋ ਦਾ ਮੈਬਰ ਬਣਨ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਵੀਡਨ ਹਕੂਮਤ ਅਤੇ ਉਥੋ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਵੀਡਨ ਜਿਵੇ ਜਮਹੂਰੀਅਤ ਪਸ਼ੰਦ ਅਤੇ ਅਮਨ ਪਸੰਦ ਮੁਲਕ ਹੈ, ਜੋ ਨਾਟੋ ਦਾ ਮੈਬਰ ਬਣ ਚੁੱਕਾ ਹੈ, ਇਹ ਸਭ ਨਾਟੋ ਮੈਬਰ ਸਾਂਝੇ ਤੌਰ ਤੇ ਅਜਿਹੇ ਉੱਦਮ ਕਰਨਗੇ ਜਿਸ ਨਾਲ ਇੰਡੀਆਂ ਵਿਚ ਵੱਸਣ ਵਾਲੇ ਸਿੱਖ, ਮੁਸਲਿਮ, ਦਲਿਤ, ਆਦਿਵਾਸੀ ਆਦਿ ਘੱਟ ਗਿਣਤੀ ਕੌਮਾਂ ਜਿਨ੍ਹਾਂ ਉਤੇ ਇੰਡੀਅਨ ਹੁਕਮਰਾਨ ਕੱਟੜਵਾਦੀ ਹਿੰਦੂਤਵ ਸੋਚ ਅਧੀਨ ਗੈਰ ਵਿਧਾਨਿਕ ਢੰਗ ਨਾਲ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਕਰ ਰਹੇ ਹਨ, ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰਕੇ ਉਨ੍ਹਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਵਿਧਾਨਿਕ ਹੱਕ ਕੁੱਚਲੇ ਜਾ ਰਹੇ ਹਨ, ਉਸ ਵੱਲ ਵਿਸੇਸ ਤੌਰ ਤੇ ਧਿਆਨ ਦਿੰਦੇ ਹੋਏ ਜੋ ਸਿੱਖ ਕੌਮ ਵੱਲੋਂ ਜਮਹੂਰੀਅਤ ਲੀਹਾਂ ਉਤੇ ਯੂ.ਐਨ. ਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਆਪਣੀ ਆਜਾਦੀ ਦੀ ਲੜਾਈ ਲੜੀ ਜਾ ਰਹੀ ਹੈ, ਉਸਦੀ ਭਾਵਨਾਵਾ ਨੂੰ ਸਮਝਦੇ ਹੋਏ ਸਵੀਡਨ ਅਤੇ ਹੋਰ ਸਾਰੇ ਨਾਟੋ ਮੁਲਕ ਕੌਮਾਂਤਰੀ ਪੱਧਰ ਤੇ ਅਜਿਹੇ ਉੱਦਮ ਕਰਨਗੇ ਜਿਸ ਨਾਲ ਸਿੱਖ ਕੌਮ ਆਪਣਾ ਆਜਾਦ ਮੁਲਕ ਬਣਾਉਣ ਵਿਚ ਸਫ਼ਲ ਹੋ ਸਕੇ ਅਤੇ ਉਹ ਵੀ ਸਵੀਡਨ ਵਰਗੇ ਆਜਾਦ ਮੁਲਕਾਂ ਦੇ ਨਿਵਾਸੀਆਂ ਦੀ ਤਰ੍ਹਾਂ ਜਮਹੂਰੀਅਤ ਤੇ ਅਮਨਮਈ ਲੀਹਾਂ ਤੇ ਚੱਲਦੇ ਹੋਏ ਆਪਣੀ ਆਜਾਦੀ ਦਾ ਨਿੱਘ ਮਾਣ ਸਕਣ ਅਤੇ ਆਪਣੇ ਉਤੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦਾ ਖਾਤਮਾ ਕਰਵਾ ਸਕਣ । ਉਨ੍ਹਾਂ ਸਵੀਡਨ ਹਕੂਮਤ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪੰਜਾਬੀਆਂ, ਕਸਮੀਰੀਆਂ, ਆਦਿਵਾਸੀਆਂ ਆਦਿ ਦੇ ਹੱਕਾਂ ਦੀ ਰਖਵਾਲੀ ਲਈ ਕੌਮਾਂਤਰੀ ਪੱਧਰ ਤੇ ਮੋਹਰੀ ਭੂਮਿਕਾ ਨਿਭਾਕੇ ਇਨ੍ਹਾਂ ਕੌਮਾਂ ਦੇ ਜੀਵਨ ਦੀ ਰੱਖਿਆ ਕਰਨ ਵਿਚ ਤੇ ਆਜਾਦ ਜਿੰਦਗੀ ਜਿਊਂਣ ਵਿਚ ਯੋਗਦਾਨ ਪਾਉਣਗੇ ।