You are here

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਫਰੂਟ ਡੇ ਮਨਾਇਆ

ਜਗਰਾਉਂ (ਮਨਜਿੰਦਰ ਸਿੰਘ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਐਲ. ਕੇ. ਜੀ. ਕਲਾਸ ਦੇ ਵਿਿਦਆਰਥੀਆਂ ਦੁਆਰਾ ਫਲਾਂ ਦੀ ਮਹੱਤਤਾ ਨੂੰ ਸਮਝਦੇ ਹੋਏ ‘ਫਰੂਟ ਡੇ’ ਮਨਾਇਆ 
ਗਿਆ। ਇਸ ਦਿਨ ਤੇ ਵਿਸ਼ੇਸ਼ ਨੰਨ੍ਹੇ – ਮੰੁਨ੍ਹੇ ਬੱਚੇ ਰੰਗਦਾਰ ਪੁਸ਼ਾਕਾਂ ਵਿੱਚ ਆਏ ਅਤੇ ਵੱਖਰੇ – ਵੱਖਰੇ ਫਲਾਂ ਨਾਲ ਸੰਬੰਧਿਤ ਪੁਸ਼ਾਕਾਂ ਪਹਿਨ ਕੇ ਆਏ। ਜਿਵੇਂ ਕਿ ਸੇਬ, ਅੰਬ, ਕੇਲਾ, ਪਪੀਤਾ ਅਤੇ ਕੀਵੀ ਆਦਿ। ਜਿਨ੍ਹਾਂ ਵਿੱਚ ਬੱਚੇ ਬਹੁਤ ਜਿਆਦਾ ਖੂਬਸੂਰਤ ਲੱਗ ਰਹੇ ਸਨ। ਨੰਨੇ੍ਹ – ਮੁੰਨ੍ਹੇ ਬੱਚਿਆਂ ਦੁਆਰਾ ‘ਫਰੂਟ ਡੇ’ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਵੱਖੋ - ਵੱਖਰੇ ਫਲਾਂ ਦੀ ਪਹਿਚਾਣ ਕਰਵਾਉਣਾ ਅਤੇ ਨਾਲ ਵੱਖਰੋ - ਵੱਖਰੇ ਫਲਾਂ ਦੀ ਉਨ੍ਹਾਂ ਦੀ ਸਰੀਰਕ ਤੱਦਰੁਸਤੀ ਲਈ ਮਹੱਤਤਾ ਵੀ ਦੱਸੀ ਗਈ। ਇਸ ਉਪਰੰਤ ਵਿਿਦਆਰਥੀਆਂ ਨੂੰ ਦੱਸਿਆ ਗਿਆ ਕਿ ਫਲ ਸਾਡੀ ਚੰਗੀ ਸਿਹਤ ਲਈ ਬਹੁਤ ਜਰੂਰੀ ਹਨ। ਇਸ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਆਪਣੀ ਜਾਣ – ਪਹਿਚਾਣ ਦੇ ਕੇ ਉਸ ਫਲ ਦੀ ਮਹੱਤਤਾ ਬਾਰੇ ਦੱਸਿਆ ਜੋ ਫਲ ਦੀ ਉਹ ਪੁਸ਼ਾਕ ਪਹਿਨ ਕੇ ਆਏ ਸਨ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ਼ ਅਨੀਤਾ ਕੁਮਾਰੀ ਦੁਆਰਾ ਵਿਿਦਆਰਥੀਆਂ ਦੀ ਸੁੰਦਰ ਪੁਸ਼ਾਕ ਦੀ ਤਾਰੀਫ ਕੀਤੀ ਗਈ। ਇਸ ਉਪਰੰਤ ਬੱਚਿਆਂ ਦੁਆਰਾ ਆਪਣੇ ਅਧਿਆਪਕਾ ਜਿਨ੍ਹਾਂ ਵਿੱਚ ਕੋਆਰਡੀਨੇਟਰ ਸਤਵਿੰਦਰਜੀਤ ਕੌਰ, ਮੋਨਿਕਾ ਕਪੂਰ, ਰਮਨਦੀਪ ਕੌਰ ਅਤੇ ਸਿਮਰਨ ਕਪੂਰ ਦੀ ਯੋਗ ਅਗਵਾਈ ਹੇਠ ਫਰੂਟ ਸਟਾਲ ਲਗਾ ਕੇ ਵਿਿਦਆਰਥੀਆਂ ਵਿੱਚ ਫਰੂਟ ਤਕਸੀਮ ਕੀਤੇ ਗਏ ਅਤੇ ਪਿੰਸੀਪਲ ਮੈਡਮ ਦੁਆਰਾ ਬੱਚਿਆਂ ਨੂੰ ਗਰਮੀ ਵਿੱਚ ਬਚ ਕੇ ਰਹਿਣ ਅਤੇ ਫਲਾਂ ਅਤੇ ਸਬਜੀਆਂ ਨੂੰ ਖਾਣ ਲਈ ਪ੍ਰੇਰਿਆ ਤਾਂ ਕਿ ਉਹ ਆਪਣੀ ਚੰਗੀ ਸਿਹਤ ਬਣਾ ਕੇ ਰੱਖ ਸਕਣ।