You are here

ਭਾਰਤ

ਬੀਕਾਨੇਰ ਪ੍ਰਸ਼ਾਸਨ ਦਾ ਲੰਗਰ ਰੋਕਣਾ ਅਣਮਨੁੱਖੀ ਵਤੀਰਾ-ਬੀਬੀ ਬਾਦਲ

ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਚਿੱਠੀ

ਬੀਕਾਨੇਰ ਦੇ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਲੰਗਰ ਸੇਵਾ ਨੂੰ ਮੁੜ ਚਾਲੂ ਕਰੋਂਣ ਦੀ ਕੋਸ਼ਿਸ

ਦਿੱਲੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਬੀਬਾ ਹਰਸਿਮਰਤ ਕੌਰ ਬਾਦਲ ਜੀ ਵਲੋਂ ਫੇਸ ਬੁੱਕ ਤੇ ਜਾਣਕਾਰੀ ਸਾਂਜੇ ਕਰਦੇ ਦਸਿਆ ਕਿ ਕੈਂਸਰ ਹਸਪਤਾਲ ਬੀਕਾਨੇਰ ਵਿਖੇ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਪਿਛਲੇ 6 ਸਾਲ ਤੋਂ ਲੰਗਰ ਸੇਵਾ ਨਿਭਾ ਰਹੀ ਮੇਰੇ ਹਲਕੇ ਦੀ ਸੰਗਤ ਨੂੰ ਇਸ ਨਿਰਸੁਆਰਥ ਸੇਵਾ ਤੋਂ ਰੋਕਣਾ, ਬੀਕਾਨੇਰ ਪ੍ਰਸ਼ਾਸਨ ਦਾ ਬੇਰਹਿਮ ਤੇ ਅਣਮਨੁੱਖੀ ਵਤੀਰਾ ਹੈ। ਮੁੱਖ ਮੰਤਰੀ ਰਾਜਸਥਾਨ ਸ਼੍ਰੀ ਅਸ਼ੋਕ ਗਹਿਲੋਤ ਜੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਇਸ ਸੇਵਾ ਨਾਲ ਜੁੜੀਆਂ ਭਾਵਨਾਵਾਂ ਨੂੰ ਸਮਝ ਕੇ ਇਸ ਦੀ ਬਹਾਲੀ ਯਕੀਨੀ ਬਣਾਉਣ।ਓਹਨਾ ਨੇ ਆਸ ਕਿਹਾ ਕਿ ਮੇਰੀ ਬੇਨਤੀ 'ਤੇ ਜਲਦ ਹੀ ਹਾਂ-ਪੱਖੀ ਕਾਰਵਾਈ ਹੋਵੇਗੀ।

ਕੇਂਦਰੀ ਬਜਟ 2020-21

ਟੈਕਸ ਸਲੈਬ ਵਿੱਚ ਫੇਰਬਦਲ ਨਾਲ ਕਰਦਾਤਿਆਂ ਨੂੰ ਰਾਹਤ ਦੇਣ ਦਾ ਯਤਨ

ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਵਿੱਚ ਰਿਕਾਰਡ ਪੈਸਾ ਖਰਚਣ ਦਾ ਐਲਾਨ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ

ਬਜਟ-2020 ਦੂਰਦਰਸ਼ੀ ਅਤੇ ਅਸਰਦਾਰ -ਮੋਦੀ

ਨਵੀਂ ਦਿੱਲੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

ਅਰਥਚਾਰੇ ਵਿੱਚ ਮੰਦੀ ਤੇ ਜੀਡੀਪੀ ਦੇ ਪਿਛਲੇ ਇਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਵੱਲੋਂ ਆਪਣਾ ਦੂਜਾ ਕੇਂਦਰੀ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਟੈਕਸ ਸਲੈਬ ਵਿੱਚ ਵੱਡਾ ਫੇਰਬਦਲ ਕਰਦਿਆਂ ਆਮਦਨ ਕਰਦਾਤਿਆਂ ਤੇ ਕਾਰਪੋਰੇਟਾਂ ਨੂੰ ਰਾਹਤ ਦੇਣ ਦੇ ਨਾਲ ਹੋਰ ਕਈ ਵੱਡੇ ਐਲਾਨ ਕੀਤੇ ਹਨ। ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਨੂੰ ਰਿਕਾਰਡ ਪੈਸਾ ਅਲਾਟ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬੈਂਕਾਂ ਦੇ ਨਾਕਾਮ ਹੋਣ ਦੀ ਸਥਿਤੀ ਵਿੱਚ ਖਾਤੇ ਵਿੱਚ ਜਮ੍ਹਾਂ ਰਾਸ਼ੀ ’ਤੇ ਇੰਸ਼ੋਰੈਂਸ ਵਜੋਂ ਮਿਲਦੇ ਇਕ ਲੱਖ ਰੁਪਏ ਦੀ ਸੀਮਾ ਨੂੰ ਵਧਾ ਕੇ ਪੰਜ ਲੱਖ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਆਈਪੀਓ ਜ਼ਰੀਏ ਐੱਲਆਈਸੀ ਦੇ ਅਪਨਿਵੇਸ਼ ਦਾ ਵੀ ਐਲਾਨ ਕੀਤਾ। ਸਰਕਾਰ ਨੇ ਬਜਟ ਵਿੱਚ ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ। ਉਂਜ ਬਜਟ ਪੇਸ਼ ਕਰਨ ਤੋਂ ਪਹਿਲਾਂ ਸੀਤਾਰਾਮਨ ਨੇ ਸਾਬਕਾ ਵਿੱਤ ਮੰਤਰੀ ਤੇ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ। ਸੀਤਾਰਾਮਨ ਨੇ ਰਿਕਾਰਡ 2 ਘੰਟੇ 43 ਮਿੰਟ ਤਕ ਬਜਟ ਦੀ ਰਿਪੋਰਟ ਪੜ੍ਹੀ।

 

1. ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ
2.ਪੌਸ਼ਟਿਕ ਖੁਰਾਕ ਪ੍ਰੋਗਰਾਮ ਲਈ 35600 ਕਰੋੜ ਦੀ ਤਜਵੀਜ਼
3. ਐੱਸਸੀ/ਬੀਸੀ ਲਈ 85000 ਕਰੋੜ ਤੇ ਐੱਸਟੀ ਲਈ 53700 ਕਰੋੜ
4. ਜੰਮੂ ਤੇ ਕਸ਼ਮੀਰ ਲਈ 30757 ਕਰੋੜ ਤੇ ਲੱਦਾਖ ਲਈ 5958 ਕਰੋੜ
5. ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਵਧਾਉਣ ਨੂੰ ਮੁੱਖ ਟੀਚਾ ਦੱਸਿਆ
6.ਡਿਵੀਡੈਂਡ ਵੰਡ ਟੈਕਸ ਖ਼ਤਮ ਕੀਤਾ
7. ਆਮਦਨ ਕਰ ਸਲੈਬ ਵਿੱਚ ਵੱਡਾ ਬਦਲਾਅ, ਪੰਜ ਲੱਖ ਰੁਪਏ ਤਕ ਨਹੀਂ ਲੱਗੇਗਾ ਟੈਕਸ
8. ਬੈਂਕਾਂ ਵਿੱਚ ਜਮ੍ਹਾਂ ਪੰਜ ਲੱਖ ਰੁਪਏ ਦੀ ਰਾਸ਼ੀ ਸੁਰੱਖਿਅਤ
9. ਐੱਲਆਈਸੀ ਵਿੱਚ ਆਈਪੀਓ ਜ਼ਰੀਏ ਅੱਪਨਿਵੇਸ਼ ਦੀ ਖੁੱਲ੍ਹ
10. ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ
11. ਕੰਪਨੀਜ਼ ਐਕਟ ਵਿੱਚ ਸੋਧ ਦਾ ਐਲਾਨ
12. ਕਿਸਾਨਾਂ ਲਈ ਕ੍ਰਿਸ਼ੀ ‘ਉਡਾਨ’, ‘ਕਿਸਾਨ ਰੇਲ ਸੇਵਾ’ ਤੇ ਕਿਸਾਨ ਕਰੈਡਿਟ ਸਕੀਮ
13.ਪੇਂਡੂ ਔਰਤਾਂ ਲਈ ਧਨ ਲਕਸ਼ਮੀ ਸਕੀਮ
14. 20 ਲੱਖ ਕਿਸਾਨਾਂ ਲਈ ਸੋਲਰ ਪੰਪ
15. ਸਾਲ 2025 ਤਕ ਟੀਬੀ ਦਾ ਖਾਤਮਾ
16. 2026 ਤਕ 150 ਯੂਨੀਵਰਸਿਟੀਆਂ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ
17. ਕੌਮੀ ਪੁਲੀਸ ਯੂਨੀਵਰਸਿਟੀ ਦੀ ਸਥਾਪਨਾ
18. ਵੱਡੇ ਹਸਪਤਾਲਾਂ ਨੂੰ ਪੀਜੀ ਕੋਰਸ ਸ਼ੁਰੂ ਕਰਨ ਲਈ ਹੱਲਾਸ਼ੇਰੀ
19.ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਨਾ
20. ਪੰਜ ਨਵੇਂ ਸਮਾਰਟ ਸ਼ਹਿਰ ਹੋਣਗੇ ਵਿਕਸਤ
21. ਇੰਡਸਟਰੀ ਤੇ ਵਣਜ ਦੀ ਪ੍ਰਮੋਸ਼ਨ ਲਈ 27300 ਕਰੋੜ

 

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲਗਾਤਾਰ ਦੂਜੀ ਵਾਰ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕੀਤਾ। ਉਨ੍ਹਾਂ ਵਿੱਤੀ ਸਾਲ 2020-21 ਦੇ ਬਜਟ ਨੂੰ ਮੁੱਖ ਤੌਰ ’ਤੇ ਤਿੰਨ ਹਿੱਸਿਆਂ- ‘ਇੱਛਾ ਤੇ ਖਾਹਿਸ਼ਾਂ ਰੱਖਣ ਵਾਲਾ ਭਾਰਤ, ਸਾਰਿਆਂ ਦਾ ਆਰਥਿਕ ਵਿਕਾਸ ਅਤੇ ਜ਼ਿੰਮੇਵਾਰ ਸਮਾਜ ਦੀ ਉਸਾਰੀ’ ਵਿੱਚ ਵੰਡਿਆ। ਉਨ੍ਹਾਂ ਕਿਹਾ ਕਿ ਬਜਟ ਦਾ ਮੁੱਖ ਨਿਸ਼ਾਨਾ ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਦੇ ਮੂਲ ਤੱਤ ਕਾਫ਼ੀ ਮਜ਼ਬੂਤ ਹਨ ਤੇ ਮਹਿੰਗਾਈ ਕਾਬੂ ਹੇਠ ਹੈ। ਖੇਤੀ ਤੇ ਖੇਤੀ ਖੇਤਰ ਦੀ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਲਈ 2.83 ਲੱਖ ਕਰੋੜ ਰੁਪਏ ਰੱਖੇ ਹਨ ਤੇ ਇਸ ਰਾਸ਼ੀ ਵਿੱਚੋਂ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿੱਚ 15 ਲੱਖ ਕਰੋੜ ਰੁਪਏ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਸਾਨਾਂ ਲਈ ‘ਕ੍ਰਿਸ਼ੀ ਉਡਾਨ’, ਕਿਸਾਨ ਰੇਲ ਸੇਵਾ ਤੇ ਕਿਸਾਨ ਕਰੈਡਿਟ ਕਾਰਡ ਜਿਹੀਆਂ ਸਕੀਮਾਂ ਦਾ ਐਲਾਨ ਕੀਤਾ। ਊਰਜਾ ਸੈਕਟਰ ਲਈ 40,740 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਆਮਦਨ ਕਰਦਾਤਿਆਂ ਨੂੰ ਟੈਕਸ ਵਿੱਚ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ ਟੈਕਸ ਸਲੈਬ ਵਿੱਚ ਮੌਜੂਦਾ 10 ਫੀਸਦ, 20 ਫੀਸਦ ਤੇ 30 ਫੀਸਦ ਦੀ ਥਾਂ ਦੋ ਨਵੀਂ ਟੈਕਸ ਸਲੈਬਾਂ 15 ਫੀਸਦ ਤੇ 25 ਫੀਸਦ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਇਹ ਨਵੀਂ ਸਲੈਬਾਂ ਵਿਅਕਤੀ ਵਿਸ਼ੇਸ਼ ਲਈ ਹਨ, ਜੋ ਵਿਸ਼ੇਸ ਕਟੌਤੀਆਂ ਜਾਂ ਛੋਟਾਂ ਦਾ ਲਾਭ ਨਹੀਂ ਲੈਂਦੇ। ਨਵੀਂ ਟੈਕਸ ਦਰਾਂ ਤਹਿਤ 2.5 ਲੱਖ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕੋਈ ਟੈਕਸ ਨਹੀਂ ਲੱਗੇਗਾ। ਢਾਈ ਲੱਖ ਤੋਂ ਪੰਜ ਲੱਖ ਤਕ ਪੰਜ ਫੀਸਦ ਜਦੋਂਕਿ 5 ਲੱਖ ਤੋਂ ਸਾਢੇ ਸੱਤ ਲੱਖ ਤਕ 10 ਫੀਸਦ ਟੈਕਸ ਤਾਰਨਾ ਹੋਵੇਗਾ। ਦਸ ਲੱਖ, ਸਾਢੇ ਬਾਰਾਂ ਲੱਖ ਤੇ 15 ਲੱਖ ਤਕ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕ੍ਰਮਵਾਰ 15, 20 ਤੇ 25 ਫੀਸਦ ਟੈਕਸ ਲੱਗੇਗਾ। 15 ਲੱਖ ਤੋਂ ਵੱਧ ਦੀ ਆਮਦਨ ਵਾਲੇ ਨੂੰ 30 ਫੀਸਦ ਟੈਕਸ ਅਦਾ ਕਰਨਾ ਹੋਵੇਗਾ। ਬਜਟ ਮੁਤਾਬਕ ਤਜਵੀਜ਼ਤ ਨਵੇਂ ਆਮਦਨ ਕਰ ਢਾਂਚੇ ਦੀ ਚੋਣ ਕਰਨ ਵਾਲੇ ਕਰਦਾਤੇ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 80ਸੀ ਤੇ 80ਡੀ, ਯਾਤਰਾ ਭੱਤਾ, ਮਕਾਨ ਦੇ ਕਿਰਾਏ ਭੱਤੇ, ਖੁ਼ਦ ਦੇ ਮਕਾਨ ਲਈ ਕਰਜ਼ੇ ਦੇ ਵਿਆਜ ’ਤੇ ਮਿਲਣ ਵਾਲੇ ਲਾਭ ਤੇ ਕਟੌਤੀ ਉਪਲੱਬਧ ਨਹੀਂ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਆਮਦਨ ਕਰ ਦੀਆਂ ਨਵੀਆਂ ਦਰਾਂ ਵਿਕਲਪਕ ਹਨ। ਕਿਸੇ ਵੀ ਵਿਅਕਤੀ ਨੂੰ ਨਵੀਂ ਜਾਂ ਪੁਰਾਣੀ ਵਿਵਸਥਾ ਮੁਤਾਬਕ ਟੈਕਸ ਅਦਾ ਕਰਨ ਦੀ ਖੁੱਲ੍ਹ ਹੈ।
ਨਿਵੇਸ਼ ਨੂੰ ਹੁਲਾਰਾ ਦਿੰਦਿਆਂ ਵਿੱਤ ਮੰਤਰੀ ਨੇ ਸਟਾਰਟ-ਅੱਪਜ਼ ਲਈ ਟਰਨਓਵਰ ਦੀ ਲਿਮਟ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਈਐੱਸਪੀਓ’ਜ਼ (ਇੰਪਲਾਈ ਸਟਾਕ ਓਨਰਸ਼ਿਪ) ਨੂੰ ਲੱਗਣ ਵਾਲੇ ਟੈਕਸ ਨੂੰ ਪੰਜ ਸਾਲਾਂ ਲਈ ਮੁਲਤਵੀ ਕਰ ਦਿੱਤਾ। ਵਿੱਤ ਮੰਤਰੀ ਨੇ ਇੰਡਸਟਰੀ ਦੀ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ ਖ਼ਤਮ ਕਰਨ ਦੀ ਮੰਗ ਨੂੰ ਵੀ ਮੰਨ ਲਿਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਕੁਇਟੀ ਨਿਵੇਸ਼ ਵਧੇਰੇ ਖਿੱਚਵਾਂ ਹੋ ਜਾਵੇਗਾ, ਹਾਲਾਂਕਿ ਸਰਕਾਰੀ ਖ਼ਜ਼ਾਨੇ ਨੂੰ 25000 ਕਰੋੜ ਦਾ ਨੁਕਸਾਨ ਝੱਲਣਾ ਪਏਗਾ। ਉਨ੍ਹਾਂ ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਤ ਕਰਨ ਦੀ ਵੀ ਤਜਵੀਜ਼ ਰੱਖੀ। ਉਨ੍ਹਾਂ ਕੰਪਨੀਜ਼ ਐਕਟ ਵਿੱਚ ਸੋਧ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਨਾਨ ਗਜ਼ਟਿਡ ਅਹੁਦਿਆਂ ਲਈ ਕੌਮੀ ਰਿਕਰੂਟਮੈਂਟ ਏਜੰਸੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਲੱਖ ਪੰਚਾਇਤਾਂ ਨੂੰ ‘ਭਾਰਤ ਨੈੱਟ’ ਨਾਲ ਜੋੜਿਆ ਜਾਵੇਗਾ। ਬਜਟ ਵਿੱਚ ਸਿੱਖਿਆ ਖੇਤਰ ਲਈ 99300 ਕਰੋੜ, ਸਿਹਤ ਲਈ 69000 ਕਰੋੜ, ਬੁਨਿਆਦੀ ਢਾਂਚੇ ਲਈ 100 ਲੱਖ ਕਰੋੜ, ਪਾਵਰ ਤੇ ਊਰਜਾ ਲਈ 22000 ਕਰੋੜ ਰੁਪਏ ਰੱਖੇ ਗਏ ਹਨ।

 

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ

 ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਖੇਤੀ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ 'ਮੰਤਰੀ ਫ਼ਸਲ ਬੀਮਾ ਯੋਜਨਾ' ਤਹਿਤ ਕਰੋੜਾਂ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚਾਇਆ ਜਾ ਰਿਹਾ ਹੈ | ਸੰਸਦ 'ਚ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ 6 ਕਰੋੜ 11 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਬੀਮਾ ਸਕੀਮ ਨਾਲ ਜੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ | ਇਸ ਲਈ ਕਿਸਾਨਾਂ ਲਈ ਵਿਸ਼ੇਸ਼ ਮਾਰਕੀਟ ਖੋਲ੍ਹੀ ਜਾਵੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਵਧਾਇਆ ਜਾਵੇਗਾ | ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਲਈ 16 ਸੂਤਰੀ ਫ਼ਾਰਮੂਲੇ ਦਾ ਐਲਾਨ ਕੀਤਾ ਹੈ ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ
ਜਾਵੇਗਾ | ਉਨ੍ਹਾਂ ਕਿਹਾ ਕਿ ਅਗਲੇ 5 ਸਾਲਾ 'ਚ ਕਿਸਾਨਾਂ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ ਜਾਣਗੇ |

1- ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ 100 ਜ਼ਿਲਿ੍ਹਆਂ 'ਚ ਪਾਣੀ ਦਾ ਪ੍ਰਬੰਧ ਕਰਨ ਲਈ ਵੱਡੀ ਯੋਜਨਾ ਚਲਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਸਮੱਸਿਆ ਪੇਸ਼ ਨਾ ਆ ਸਕੇ |

2- ਸੂਬਾ ਸਰਕਾਰਾਂ ਨੂੰ ਮਾਡਰਨ ਐਗਰੀਕਲਚਰਲ ਲੈਂਡ ਐਕਟ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ |

3- ਅੰਨਦਾਤਾ ਊਰਜਾ ਦਾਤਾ ਵੀ ਹੈ | ਪ੍ਰਧਾਨ ਮੰਤਰੀ 'ਕੁਸਮ ਸਕੀਮ' ਦਾ ਲਾਭ ਹੋਇਆ ਹੈ | ਹੁਣ ਅਸੀਂ 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਦੇਵਾਂਗੇ ਅਤੇ 15 ਲੱਖ ਕਿਸਾਨਾਂ ਦੇ ਗਰਿੱਡ ਪੰਪਾਂ ਨੂੰ ਸੌਰ ਊਰਜਾ ਨਾਲ ਜੋੜਿਆ ਜਾਵੇਗਾ |

4- ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ | ਵੱਧ ਕੈਮੀਕਲ ਅਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ |

5- 162 ਮਿਲੀਅਨ ਟਨ ਭੰਡਾਰ ਕਰਨ ਦੀ ਸਮਰੱਥਾ ਹੈ | ਦੇਸ਼ 'ਚ ਮੌਜੂਦ ਗੋਦਾਮ, ਕੋਲਡ ਸਟੋਰੇਜ ਨੂੰ ਨਬਾਰਡ ਆਪਣੇ ਅੰਡਰ ਲਵੇਗਾ ਅਤੇ ਨਵੇਂ ਤਰੀਕਿਆਂ ਨਾਲ ਵਿਕਸਿਤ ਕੀਤਾ ਜਾਵੇਗਾ | ਦੇਸ਼ 'ਚ ਹੋਰ ਵੀ ਗੋਦਾਮ, ਕੋਲਡ ਸਟੋਰੇਜ ਬਣਾਏ ਜਾਣਗੇ | ਇਸ ਲਈ ਪੀ.ਪੀ.ਪੀ. ਮਾਡਲ ਅਪਣਾਇਆ ਜਾਵੇਗਾ | ਇਨ੍ਹਾਂ ਨੂੰ ਬਣਾਉਣ ਲਈ ਰਾਜ ਸਰਕਾਰ ਜ਼ਮੀਨ ਦੇ ਸਕਦੀ ਹੈ | ਐਫ.ਸੀ.ਆਈ. ਵੀ ਆਪਣੀ ਜ਼ਮੀਨ 'ਤੇ ਬਣਾ ਸਕਦੀ ਹੈ |

6- 'ਵਿਲੇਜ਼ ਸਟੋਰੇਜ ਸਕੀਮ: ਸੈਲਫ਼ ਹੈਲਪ ਗਰੁੱਪ ਦੇ ਰਾਹੀਂ ਚਲਾਈ ਜਾਵੇਗੀ |

7- ਦੁੱਧ, ਮੀਟ, ਮੱਛੀ ਸਮੇਤ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ |

8-'ਕ੍ਰਿਸ਼ੀ ਉਡਾਨ ਯੋਜਨਾ' ਆਰੰਭ ਕੀਤੀ ਜਾਵੇਗੀ | ਇਹ ਯੋਜਨਾ ਖੇਤੀਬਾੜੀ ਮੰਤਰਾਲੇ ਵਲੋਂ ਆਰੰਭ ਹੋਵੇਗੀ | ਇਹ ਯੋਜਨਾ ਕੌਮਾਂਤਰੀ, ਰਾਸ਼ਟਰੀ ਮਾਰਗਾਂ 'ਤੇ ਸ਼ੁਰੂ ਕੀਤੀ ਜਾਵੇਗੀ |

9- 'ਹਾਰਟੀਕਲਚਰ' 311 ਮਿਲੀਅਨ ਟਨ ਦੇ ਨਾਲ ਇਹ ਅੰਨ ਉਤਪਾਦਨ ਤੋਂ ਅੱਗੇ ਨਿਕਲ ਚੁੱਕਾ ਹੈ | ਅਸੀਂ ਰਾਜਾਂ ਦੀ ਸਹਾਇਤਾ ਕਰਾਂਗੇ | 'ਇਕ ਉਤਪਾਦ ਇਕ ਜ਼ਿਲ੍ਹਾ' ਯੋਜਨਾ ਬਣਾਈ ਜਾਵੇਗੀ |

10- ਏਕੀਕ੍ਰਿਤ ਖੇਤੀ ਪ੍ਰਣਾਲੀ, ਸਿੰਚਾਈਯੋਗ ਇਲਾਕਿਆਂ 'ਚ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਦੇ ਰਾਹੀਂ ਆਨਲਾਈਨ ਮਾਰਕੀਟ 'ਚ ਵਾਧਾ ਕੀਤਾ ਜਾਵੇਗਾ |

11- ਔਰਤ ਕਿਸਾਨਾਂ ਲਈ ਧੰਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਗਿਆ |

12- ਕਿਸਾਨ ਕ੍ਰੈਡਿਟ ਕਾਰਡ ਯੋਜਨਾ 2021 ਤੱਕ ਵਧਾਈ ਜਾਵੇਗੀ | ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ | 15 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਨੂੰ ਦੇਣ ਦਾ ਟੀਚਾ ਰੱਖਿਆ ਗਿਆ ਹੈ |

13- ਮੂੰਹ ਖੋਰ ਦੀ ਬਿਮਾਰੀ, ਪੀ.ਪੀ.ਆਰ. ਦੀ ਬਿਮਾਰੀ 2025 ਤੱਕ ਖ਼ਤਮ ਹੋ ਜਾਵੇਗੀ | ਸਰਕਾਰ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਲਈ ਇਕ ਯੋਜਨਾ ਚਲਾਏਗੀ |

14- ਮਨਰੇਗਾ ਅੰਦਰ ਚਾਰਾਗਾਹ ਨੂੰ ਜੋੜਿਆ ਜਾਵੇਗਾ |

15- ਸਮੁੰਦਰੀ ਇਲਾਕਿਆਂ ਦੇ ਕਿਸਾਨਾਂ ਲਈ ਮੱਛੀ ਉਤਪਾਦਨ ਦਾ ਟੀਚਾ 208 ਮਿਲੀਅਨ ਟਨ, 3077 ਸਾਗਰ ਮਿੱਤਰ ਬਣਾਏ ਜਾਣਗੇ | ਤੱਟਵਰਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ | ਮੱਛੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ |

16- ਦੀਨ ਦਿਆਲ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ 'ਚ ਵਾਧਾ ਕੀਤਾ ਜਾਵੇਗਾ | ਇਸ ਦੇ 58 ਲੱਖ ਐਸ.ਐਚ.ਜੀ. ਬਣੇ ਹਨ, ਇਨ੍ਹਾਂ ਨੂੰ ਮਜ਼ਬੂਤ ਬਣਾਇਆ ਜਾਵੇਗਾ |

ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ 16 ਯੋਜਨਾਵਾਂ ਲਈ 2.83 ਲੱਖ ਕਰੋੜ ਰੁਪਏ ਦਾ ਫ਼ੰਡ ਰੱਖਿਆ ਗਿਆ ਹੈ ਅਤੇ ਕੁੱਲ ਫ਼ੰਡ 'ਚ ਖੇਤੀਬਾੜੀ, ਸਿੰਚਾਈ ਲਈ 1.2 ਲੱਖ ਕਰੋੜ ਰੁਪਏ ਦੀ ਰਾਸ਼ੀ ਸ਼ਾਮਿਲ ਹੈ |

 

ਬਜਟ-2020 ਦੂਰਦਰਸ਼ੀ ਅਤੇ ਅਸਰਦਾਰ, ਦੇਸ਼ ਦੇ ਹਰ ਨਾਗਰਿਕ ਨੂੰ ਵਿੱਤੀ ਤੌਰ ਉਤੇ ਮਜ਼ਬੂਤ ਕਰੇਗਾ -ਮੋਦੀ

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦਿੱਤਾ ਬਜਟ ਭਾਸ਼ਣ ਬਹੁਤ ‘ਲੰਮਾ’ ਸੀ -ਮਨਮੋਹਨ ਸਿੰਘ

 

ਬਜਟ ਰਣਨੀਤਕ ਪੱਖੋਂ ਕੋਰਾ, ਕੁਝ ਵੀ ਠੋਸ ਨਹੀਂ ਅਤੇ ਸਰਕਾਰ ਦੀਆਂ ਨੀਤੀਆਂ ਖੋਖ਼ਲੀਆਂ -ਰਾਹੁਲ

 

ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ-ਕੈਪਟਨ

 

ਚੰਡੀਗੜ੍ਹ,ਕੇਂਦਰੀ ਬਜਟ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ 'ਚ ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ ਹਨ | ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ਼ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ, ਸਗੋਂ ਉਨ੍ਹਾਂ ਦਾ ਏਜੰਡਾ ਨਕਾਰਾਤਮਿਕਤਾ ਤੇ ਵੰਡ ਪਾਊ ਹੈ |

ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ |

 

ਦਿੱਲੀ ਨਾਲ ਮੁੜ ਮਤਰੇਆਂ ਵਾਲਾ ਸਲੂਕ ਹੋਇਆ, ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ -ਕੇਜਰੀਵਾਲ

 

 

ਬਜਟ ਕਿਸਾਨ ਤੇ ਗ਼ਰੀਬ-ਪੱਖੀ-ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ ਦੀ ਕਿਸਾਨ-ਪੱਖੀ ਅਤੇ ਗਰੀਬ-ਪੱਖੀ ਬਜਟ ਵਜੋਂ ਸ਼ਲਾਘਾ ਕਰਦਿਆਂ ਕਿਹਾ ਕਿ ਆਮਦਨ ਕਰ ਵਿਚ ਦਿੱਤੀ ਛੋਟ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ | ਡਿਜੀਟਾਈਜੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀ.ਡੀ.ਪੀ. ਹਾਸਿਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ | ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ |

 

ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਬਜਟ-ਭਗਵੰਤ ਮਾਨ

 

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇ-ਉਮੀਦ ਕੀਤਾ ਹੈ |

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਪ੍ਰਧਾਨ ਮੰਤਰੀ ਬਾਲ ਪੁਰਸਕਾਰ' ਜੇਤੂ 49 ਬੱਚਿਆਂ ਨਾਲ ਮੁਲਾਕਾਤ 

 ਨਵੀਂ ਦਿੱਲੀ, ਜਨਵਰੀ 2020 -(ਏਜੰਸੀ)-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਆਪਣੀ ਰਿਹਾਇਸ਼ 'ਤੇ 'ਪ੍ਰਧਾਨ ਮੰਤਰੀ ਬਾਲ ਪੁਰਸਕਾਰ' ਜੇਤੂ 49 ਬੱਚਿਆਂ ਨਾਲ ਮੁਲਾਕਾਤ ਕੀਤੀ | ਬੱਚਿਆਂ ਦੇ ਸਾਹਸੀ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਲੋਂ ਕੀਤੇ ਕੰਮਾਂ ਤੋਂ ਪ੍ਰੇਰਨਾ ਤੇ ਊਰਜਾ ਮਿਲਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਥੋੜ੍ਹੀ ਦੇਰ ਪਹਿਲਾਂ ਜਦੋਂ ਉਨ੍ਹਾਂ ਸਾਰਿਆਂ ਦੀ ਜਾਣ ਪਛਾਣ ਕਰਵਾਈ ਜਾ ਰਹੀ ਸੀ ਤਾਂ ਉਹ ਸੱਚ ਵਿਚ ਬਹੁਤ ਹੈਰਾਨ ਸਨ | ਏਨੀ ਘੱਟ ਉਮਰ 'ਚ ਜਿਸ ਤਰਾਂ ਉਨ੍ਹਾਂ ਸਾਰਿਆਂ ਨੇ ਵੱਖ-ਵੱਖ ਖੇਤਰਾਂ 'ਚ ਜੋ ਯਤਨ ਕੀਤੇ, ਜੋ ਕੰਮ ਕੀਤਾ ਹੈ, ਉਹ ਹੈਰਾਨ ਕਰਨ ਵਾਲਾ ਹੈ | ਉਨ੍ਹਾਂ ਨੇ ਕਿਹਾ ਕਿ ਏਨੀ ਘੱਟ ਉਮਰ 'ਚ ਜਿਸ ਤਰਾਂ ਤੁਸੀਂ ਸਾਰਿਆਂ ਨੇ ਵੱਖ-ਵੱਖ ਖੇਤਰਾਂ 'ਚ ਕੁਝ ਕਰ ਕੇ ਦਿਖਾਇਆ ਹੈ, ਉਸ ਦੇ ਬਾਅਦ ਤੁਹਾਨੂੰ ਕੁਝ ਹੋਰ ਵਧੀਆ ਕਰਨ ਦੀ ਇੱਛਾ ਹੋਵੇਗੀ | ਇਕ ਤਰ੍ਹਾਂ ਨਾਲ ਇਹ ਜ਼ਿੰਦਗੀ ਦੀ ਸ਼ੁਰੂਆਤ ਹੈ | ਤੁਸੀਂ ਮੁਸ਼ਕਿਲ ਹਾਲਾਤ 'ਚ ਸਾਹਸ ਦਿਖਾਇਆ, ਕਿਸੇ ਨੇ ਵੱਖ-ਵੱਖ ਖੇਤਰਾਂ 'ਚ ਪ੍ਰਾਪਤੀਆਂ ਕੀਤੀਆਂ | ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਫਰਜ਼ 'ਤੇ ਜ਼ੋਰ ਦਿਓ | ਜ਼ਿਆਦਾਤਰ ਅਸੀਂ ਅਧਿਕਾਰਾਂ 'ਤੇ ਜ਼ੋਰ ਦਿੰਦੇ ਹਾਂ | ਤੁਸੀਂ ਆਪਣੇ ਸਮਾਜ ਪ੍ਰਤੀ, ਰਾਸ਼ਟਰ ਪ੍ਰਤੀ ਆਪਣੀ ਡਿਊਟੀ ਲਈ ਜਿਸ ਤਰ੍ਹਾਂ ਨਾਲ ਜਾਗਰੂਕ ਹੋ, ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਹ ਸਾਰੇ ਕਹਿਣ ਨੂੰ ਤਾਂ ਬਹੁਤ ਛੋਟੀ ਉਮਰ ਦੇ ਹਨ ਪਰ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਨੂੰ ਕਰਨ ਦੀ ਗੱਲ ਤਾਂ ਛੱਡੋ ਉਸ ਨੂੰ ਸੋਚਣ 'ਚ ਵੀ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ | ਉਨ੍ਹਾਂ ਨੇ ਕਿਹਾ ਕਿ ਨੌਜਵਾਨ ਸਾਥੀਆਂ ਦੇ ਸਾਹਸੀ ਕੰਮਾਂ ਬਾਰੇ ਜਦੋਂ ਵੀ ਉਹ ਸੁਣਦੇ ਹਨ ਤਾਂ ਉਨ੍ਹਾਂ ਨੂੰ ਵੀ ਪ੍ਰੇਰਨਾ ਅਤੇ ਊਰਜਾ ਮਿਲਦੀ ਹੈ | ਤੁਹਾਡੇ ਵਰਗੇ ਬੱਚਿਆਂ ਦੇ ਅੰਦਰ ਲੁਕੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਹੀ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਦਾ ਦਾਇਰਾ ਵਧਾਇਆ ਗਿਆ ਹੈ | ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਜੂਸ ਤੇ ਪੀਣ ਵਾਲੇ ਪਾਣੀ ਦਾ ਅਨੰਦ ਲੈਣ ਨਾ ਕਿ ਦਵਾਈਆਂ ਦਾ | ਉਨ੍ਹਾਂ ਨੇ ਬੱਚਿਆਂ ਨੂੰ ਸਰੀਰਕ ਤੌਰ 'ਤੇ ਵੀ ਸਰਗਰਮ ਰਹਿਣ ਦੀ ਸਲਾਹ ਦਿੱਤੀ |

ਓਂਕਾਰ ਸਿੰਘ ਛੋਟੀ ਉਮਰ ਦੇ ਲੇਖਕ

ਜੰਮੂ ਦੇ ਬੱਚੇ ਓਂਕਾਰ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਬਹੁਤ ਹੀ ਵੱਕਾਰੀ ਰਾਸ਼ਟਰੀ ਪੁਰਸਕਾਰ ‘ਬਾਲ ਸ਼ਕਤੀ ਪੁਰਸਕਾਰ’ (ਰਾਸ਼ਟਰੀ ਬਾਲ ਪੁਰਸਕਾਰ) ਮਿਲਿਆ। ਓਂਕਾਰ ਜੰਮੂ ਦਾ ਇਕਲੌਤਾ ਬੱਚਾ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਸਭ ਤੋਂ ਘੱਟ ਉਮਰ ਦੇ ਵਿਸ਼ਵ ਰਿਕਾਰਡ ਪ੍ਰਾਪਤ ਕੀਤੇ, ਦੋਵੇਂ ਸਾਹਿਤ ਅਤੇ ਜਾਣਕਾਰੀ ਤਕਨਾਲੋਜੀ ਦੇ ਖੇਤਰ ਵਿਚ. ਓਨਕਰ ਜੰਮੂ ਦਾ ਇਕਲੌਤਾ ਬੱਚਾ ਹੈ ਜਿਸਨੇ ਇਹ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ ਹੈ ਜਦੋਂ ਤੋਂ ਇਹ ਪੁਰਸਕਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ. ਸਾਰਿਆਂ ਲਈ ਸੱਚਮੁੱਚ ਮਾਣ ਹੈ

ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ

ਮੁੰਬਈ, ਜਨਵਰੀ 2020 - (ਏਜੰਸੀ)-

 ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ | ਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਲੋਕਾਂ ਦੀ ਜਾਂਚ ਅਤੇ ਇਲਾਜ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ | ਅਧਿਕਾਰੀ ਨੇ ਦੱਸਿਆ ਕਿ ਚੀਨ ਤੋਂ ਆਏ 3 ਵਿਅਕਤੀਆਂ ਨੂੰ ਡਾਕਟਰਾਂ ਨਿਗਰਾਨੀ 'ਚ ਰੱਖਿਆ ਗਿਆ ਹੈ | ਉਨ੍ਹਾਂ ਨੂੰ ਹਲਕਾ ਜ਼ੁਕਾਮ ਤੇ ਸਰਦੀ ਵਰਗੇ ਲੱਛਣ ਹਨ | ਨਿਗਰਾਨੀ 'ਚ ਰੱਖੇ ਗਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਮੁੰਬਈ ਦੇ ਕੌਮਾਾਤਰੀ ਹਵਾਈ ਅੱਡੇ 'ਤੇ ਤਾਇਨਾਤ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਚੀਨ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਵਿਚ ਜੇ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ ਤਾਂ ਉਨ੍ਹਾਂ ਨੂੰ ਇਸ ਵਾਰਡ 'ਚ ਭੇਜ ਦਿੱਤਾ ਜਾਵੇ | ਸਾਰੇ ਡਾਕਟਰਾਂ ਨੂੰ ਵੀ ਅਜਿਹੇ ਲੱਛਣਾਾ ਵਾਲੇ ਲੋਕਾਂ ਨੂੰ ਵਾਰਡ 'ਚ ਭੇਜਣ ਦੀ ਹਦਾਇਤ ਕੀਤੀ ਗਈ ਹੈ |  ਮੁੰਬਈ ਹਵਾਈ ਅੱਡੇ 'ਤੇ ਜਿਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ, ਉਨ੍ਹਾਂ 'ਚ ਅਜੇ ਤੱਕ ਕਿਸੇ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਕੇਸ ਸਾਹਮਣੇ ਨਹੀਂ ਆਇਆ | ਪਿਛਲੇ 14 ਦਿਨਾਂ 'ਚ ਚੀਨ ਦੇ ਸ਼ਹਿਰ ਵੁਹਾਨ ਦੀ ਯਾਤਰਾ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਵਾਇਰਸ ਦਾ ਪਾਜ਼ੀਟਿਵ ਨਹੀਂ ਪਾਇਆ ਗਿਆ | 24 ਜਨਵਰੀ ਤੋਂ ਹੁਣ ਤੱਕ 96 ਉਡਾਣਾਂ ਦੇ 20844 ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ |

27 ਜਨਵਰੀ ਤੋਂ 24X7 ਖੁੱਲ੍ਹਾ ਰਹੇਗਾ ਮੁੰਬਈ

ਮੁੰਬਈ,ਜਨਵਰੀ 2020-(ਏਜੰਸੀ)  

ਮਹਾਰਾਸ਼ਟਰ ਕੈਬਨਿਟ ਨੇ ‘ਮੁੰਬਈ 24 ਘੰਟੇ’ ਪਾਲਿਸੀ ਨੂੰ ਅੱਜ ਹਰੀ ਝੰਡੀ ਦੇ ਦਿੱਤੀ। ਇਸ ਨਵੀਂ ਪਾਲਿਸੀ ਤਹਿਤ 27 ਜਨਵਰੀ ਤੋਂ ਮੁੰਬਈ ਵਿਚਲੇ ਸਾਰੇ ਮਾਲ, ਮਲਟੀਪਲੈਕਸ ਤੇ ਹੋਰ ਦੁਕਾਨਾਂ ਹਫ਼ਤੇ ਦੇ ਸੱਤ ਦਿਨ 24 ਘੰੰਟੇ ਖੁੱਲ੍ਹੇ ਰਹਿਣਗੇ। ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਅਦਿੱਤਿਆ ਠਾਕਰੇ ਨੇ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਫ਼ੈਸਲੇ ਨਾਲ ਵਧੇਰੇ ਮਾਲੀਆ ਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ। ਆਦਿੱਤਿਆ ਨੇ ਇਸ ਮੌਕੇ ਲੰਡਨ ਦੀ ‘ਨਾਈਟ ਇਕਾਨੋਮੀ’ (ਰਾਤ ਦੇ ਅਰਥਚਾਰੇ) ਦਾ ਵੀ ਹਵਾਲਾ ਦਿੱਤਾ, ਜੋ ਲਗਪਗ 5 ਅਰਬ ਪੌਂਡ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਮੌਜੂਦਾ ਪੰਜ ਲੱਖ ਲੋਕਾਂ ਨੂੰ ਵੀ ਲਾਹਾ ਮਿਲੇਗਾ। ਉਂਜ ਉਨ੍ਹਾਂ ਸਾਫ਼ ਕਰ ਦਿੱਤਾ ਕਿ ਦੁਕਾਨਾਂ, ਮਾਲ ਤੇ ਈਟਰੀਜ਼ ਨੂੰ ਰਾਤ ਸਮੇਂ ਖੋਲ੍ਹਣ ਦਾ ਫੈਸਲਾ ਲਾਜ਼ਮੀ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਲਗਦਾ ਹੈ ਕਿ ਉਹ ਚੰਗਾ ਕਾਰੋਬਾਰ ਕਰ ਸਕਦੇ ਹਨ, ਸਾਰੀ ਰਾਤ ਆਪਣੀਆਂ ਦੁਕਾਨਾਂ ਤੇ ਹੋਰ ਸੰਸਥਾਨਾਂ ਨੂੰ ਖੋਲ੍ਹ ਕੇ ਰੱਖ ਸਕਦੇ ਹਨ।’ ਉਂਜ ਪਹਿਲੇ ਗੇੜ ਵਿੱਚ ਗੈਰ-ਰਿਹਾਇਸ਼ੀ ਇਲਾਕਿਆਂ ਵਿਚਲੀਆਂ ਦੁਕਾਨਾਂ, ਮਾਲ ਵਿਚਲੀਆਂ ਈਟਰੀਜ਼ ਤੇ ਥੀਏਟਰਾਂ ਅਤੇ ਮਿੱਲ ਅਹਾਤਿਆਂ ਨੂੰ ਹੀ 24 ਘੰਟੇ ਖੁੱਲ੍ਹਾ ਰੱਖਣ ਦੀ ਇਜਾਜ਼ਤ ਹੋਵੇਗੀ। ਆਦਿੱਤਿਆ ਨੇ ਕਿਹਾ ਕਿ ਆਬਕਾਰੀ ਨੇਮਾਂ ਨੂੰ ਨਹੀਂ ਛੇੜਿਆ ਗਿਆ ਹੈ।

ਸਲੇਮਪੁਰੀ ਦੀ ਚੂੰਢੀ -ਹਲਵਾ ਹਵਨ!

ਸਲੇਮਪੁਰੀ ਦੀ ਚੂੰਢੀ 

  ਹਲਵਾ ਹਵਨ!

ਦੇਸ਼ ਦੇ ਹੁਕਮਰਾਨ ਕਦੀ ਨਹੀਂ ਚਾਹੁੰਦੇ ਕਿ ਦੇਸ਼ ਵਾਸੀਆਂ ਦੀ ਸੋਚ ਵਿਗਿਆਨਿਕ ਅਤੇ ਤਰਕਸ਼ੀਲ ਹੋਵੇ ਅਤੇ ਨਾ ਹੀ ਸਮੇਂ ਦੇ ਹਾਣੀ ਬਣ ਕੇ ਚੱਲਣ। ਇਸ ਲਈ ਉਹ ਲੋਕਾਂ ਨੂੰ ਵਹਿਮਾਂ - ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ। ਹੁਣ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਵਲੋਂ ਸਾਲ 2020 - 21 ਲਈ ਪੇਸ਼ ਕੀਤੇ ਜਾਣ ਵਾਲੇ ਸਲਾਨਾ ਬਜਟ ਦੀਆਂ ਤਿਆਰੀਆਂ ਕਰਨ ਤੋਂ ਪਹਿਲਾਂ ਹਲਵੇ ਦਾ ਹਵਨ ਕੀਤਾ ਗਿਆ। ਵਿੱਤ ਮੰਤਰੀ ਮੁਤਾਬਿਕ ਹਲਵਾ ਹਵਨ ਕਰਨ ਨਾਲ ਬਜਟ ਠੀਕ ਰਹੇਗਾ ਅਤੇ ਕਿਸੇ ਪ੍ਰਕਾਰ ਦੀ ਅੜਚਣ ਪੈਦਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਇਕ ਮੈਂਬਰ ਲੋਕ ਸਭਾ ਨੇ ਬਿਆਨ ਦਿੰਦਿਆਂ ਕਿਹਾ ਕਿ ' ਦੇਸ਼ ਦੀ ਵਿਗੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਨੋਟਾਂ ਉਪਰ ਲਕਸ਼ਮੀ ਦੀ ਤਸਵੀਰ ਛਾਪ ਦਿੱਤੀ ਜਾਣੀ ਚਾਹੀਦੀ ਹੈ।' ਇਹ ਸੱਭ ਗੱਲਾਂ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਿਚ ਧੱਕਣ ਲਈ ਚਾਲਾਂ ਹਨ, ਤਾਂ ਜੋ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਲਈ ਸੋਚ ਹੀ ਨਾ ਸਕਣ।

ਬੁੱਧੀਜੀਵੀਆਂ ਦਾ ਕਹਿਣਾ ਹੈ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਕਿਹੜਾ ਹਵਨ ਯੱਗ ਕੀਤਾ ਜਾਂਦਾ ਹੈ, ਕਿਹੜਾ ਮਹੂਰਤ ਕੱਢਿਆ ਜਾਂਦਾ ਹੈ? ਮੌਤ ਵੇਲੇ ਕਿਹੜਾ ਮਹੂਰਤ ਕੀਤਾ ਜਾਂਦਾ ਹੈ? ਫਿਰ ਕੋਈ ਕੰਮ ਕਰਨ ਲਈ ਮਹੂਰਤ ਜਾਂ ਹਵਨ ਜਰੂਰੀ ਹਨ? ਜਦੋਂ ਅਸੀਂ ਰਿਸ਼ਵਤਾਂ ਖਾਂਦੇ ਹਾਂ, ਲੋਕਾਂ ਨਾਲ ਠੱਗੀਆਂ ਮਾਰਦੇ ਹਾਂ, ਦੇਸ਼ ਦੇ ਲੋਕਾਂ ਦੇ ਖੂਨ ਪਸੀਨੇ ਦੀ ਕੀਤੀ ਕਮਾਈ ਨਾਲ ਦਮੜੀ ਦਮੜੀ ਜੋੜ ਕੇ ਔਖੇ ਸਮੇਂ ਲਈ  ਬੈਂਕਾਂ ਵਿੱਚ ਜੋ ਪੂੰਜੀ ਰੱਖੀ ਹੂੰਦੀ ਹੈ, ਜਦੋਂ ਦੇਸ਼ ਦੇ ਵੱਡੇ ਵੱਡੇ ਸਰਮਾਏਦਾਰ ਕਰਜੇ ਦੇ ਰੂਪ ਵਿਚ ਲੈ ਕੇ ਡਕਾਰ ਜਾਂਦੇ ਹਨ, ਉਸ ਵੇਲੇ ਕਿਹੜਾ ਮਹੂਰਤ ਕੱਢਿਆ ਹੁੰਦਾ ਹੈ, ਕਿਹੜਾ ਹਵਨ ਹੁੰਦਾ ਹੈ। ਵਿਦੇਸ਼ਾਂ ਦੀਆਂ ਬੈਂਕਾਂ ਵਿਚ ਪਿਆ ਦੇਸ਼ ਦਾ ਧਨ, ਵੱਡੇ ਵੱਡੇ ਸਰਮਾਏਦਾਰਾਂ ਵਲੋਂ ਬੈਂਕਾਂ ਦਾ ਮਾਰਿਆ ਧਨ, ਵਾਪਸ ਲਿਆਉਣ ਨਾਲ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਆਉਣਾ ਹੈ, ਨਾ ਕਿ ਹਵਨ ਕਰਨ ਨਾਲ ਕੋਈ ਫਰਕ ਪੈਣ  ਦੀ ਸੰਭਾਵਨਾ ਹੈ। ਵੱਡੇ ਵੱਡੇ ਪ੍ਰਾਜੈਕਟਾਂ ਵਿਚੋਂ ਕਮਿਸ਼ਨ ਸਿਸਟਮ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਬੇਈਮਾਨੀ ਅਤੇ ਠੱਗੀਠੋਰੀ ਨੂੰ ਬੰਦ ਕਰਕੇ ਹੀ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕਦਾ ਹੈ। ਦੇਸ਼ ਅਤੇ ਦੇਸ਼ ਵਾਸੀਆਂ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਵਨ ਯੱਗ  ਕਰਨ, ਪਾਠ ਪੂਜਾ ਕਰਨ ਜਾਂ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਣ ਨਾਲ ਨਹੀਂ ਸਗੋਂ ਦੇਸ਼ ਅਤੇ ਲੋਕ ਹਿੱਤ ਵਿੱਚ ਢੁੱਕਵੀਂਆ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਵਿਉਂਤਬੰਦੀ ਕਰਕੇ ਅਤੇ ਫਿਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਕੇ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਅੰਧ ਵਿਸ਼ਵਾਸ਼ ਹਰ ਵਾਪਰੀ ਘਟਨਾ ਨੂੰ ਰੱਬ ਦਾ ਭਾਣਾ ਮੰਨਣ ਲਈ ਸੋਚ ਬਣਾ ਦਿੰਦੇ ਹਨ ਜਦ ਕਿ ਵਿਗਿਆਨਿਕ ਅਤੇ ਤਰਕਸ਼ੀਲਤਾ ਅਧਾਰਿਤ ਸੋਚ ਵਾਪਰੀ ਹਰ ਚੰਗੀ ਅਤੇ ਮਾੜੀ ਘਟਨਾ ਪਿੱਛੇ ਕਾਰਨਾਂ ਨੂੰ ਲੱਭਣ ਲਈ ਮਜਬੂਰ ਕਰਦੀ ਹੈ ਅਤੇ ' ਚੱਲ ਹਊ' ਨਹੀਂ ਕਹਿੰਦੀ, ਇਸ ਲਈ ਹਰ ਵਿਅਕਤੀ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਦੀ ਹਮੇਸ਼ਾ ਇਹ ਧਾਰਨਾ ਰਹੀ ਹੈ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਪਾ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੋਚ ਖੂੰਢੀ ਬਣੀ ਰਹੇ ਅਤੇ ਰਾਜ ਮਨਮਰਜੀ ਨਾਲ ਚਲਾਇਆ ਜਾ ਸਕੇ। 

ਸੁਖਦੇਵ ਸਲੇਮਪੁਰੀ

 

ਸਲੇਮਪੁਰੀ ਦੀ ਚੂੰਢੀ -ਆਰਤੀ !

ਸਲੇਮਪੁਰੀ ਦੀ ਚੂੰਢੀ -

ਆਰਤੀ !

ਸੰਵਿਧਾਨ ਮੇਰਾ ਧਰਮ ਹੈ।

ਸੰਵਿਧਾਨ ਮੇਰਾ ਕਰਮ ਹੈ।

ਸੰਵਿਧਾਨ ਮੇਰੀ ਸ਼ਾਨ ਹੈ।

ਸੰਵਿਧਾਨ ਮੇਰੀ ਜਾਨ ਹੈ।

ਸੰਵਿਧਾਨ ਮੇਰਾ ਤਨ ਹੈ।

ਸੰਵਿਧਾਨ ਮੇਰਾ ਮਨ ਹੈ।

ਸੰਵਿਧਾਨ ਮੇਰਾ ਸੁੱਚਾ ਹੈ।

ਸੰਵਿਧਾਨ ਮੇਰਾ ਉੱਚਾ ਹੈ।

ਸੰਵਿਧਾਨ ਮੇਰਾ ਰੱਬ ਹੈ।

ਸੰਵਿਧਾਨ ਮੇਰਾ ਜਗ ਹੈ।

ਸੰਵਿਧਾਨ ਮੇਰਾ ਧਨ ਹੈ।

ਸੰਵਿਧਾਨ ਮੇਰਾ ਅੰਨ ਹੈ।

ਸੰਵਿਧਾਨ ਮੇਰਾ ਸਾਹ ਹੈ।

ਸੰਵਿਧਾਨ ਮੇਰਾ ਰਾਹ ਹੈ।

ਸੰਵਿਧਾਨ ਮੇਰਾ ਰਖਵਾਲਾ ਹੈ

ਸੰਵਿਧਾਨ ਇੱਕ ਉਜਾਲਾ ਹੈ।

ਸੰਵਿਧਾਨ ਮੇਰੀ ਜਿੰਦਗੀ ਹੈ। 

ਸੰਵਿਧਾਨ ਮੇਰੀ ਬੰਦਗੀ ਹੈ।

ਸੰਵਿਧਾਨ ਭਾਈਚਾਰਾ ਹੈ।

ਸੰਵਿਧਾਨ ਮੇਰਾ ਸਹਾਰਾ ਹੈ।

ਸੰਵਿਧਾਨ ਪਵਿੱਤਰ ਕਿਤਾਬ ਹੈ।

ਸੰਵਿਧਾਨ ਸਿਰ ਦਾ ਤਾਜ ਹੈ। 

ਸੰਵਿਧਾਨ ਨੂੰ ਬਚਾਉਣਾ ਹੈ।

ਭਾਰਤ ਨੂੰ ਬਚਾਉਣਾ ਹੈ।

-ਸੁਖਦੇਵ ਸਲੇਮਪੁਰੀ

 

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ੍ਰੈਵਜੈਂਟ ਕੈਂਟ ਇੰਗਲੈਂਡ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਪਿਤਾ ਸਰਵਣ ਸਿੰਘ ਢੇਸੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਏਪੁਰ ਫਰਾਲਾ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਨੇ ਕੀਰਤਨ ਕੀਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਢੇਸੀ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਪਿੱਛੇ ਸਰਵਣ ਸਿੰਘ ਢੇਸੀ ਦੀ ਅਗਵਾਈ ਅਤੇ ਪ੍ਰੇਰਨਾ ਨੂੰ ਦੱਸਿਆ | ਤਨਮਨਜੀਤ ਸਿੰਘ ਢੇਸੀ ਨੇ ਆਪਣੇ ਦਾਦੇ ਨਾਲ ਭਾਵੁਕ ਸਾਂਝ ਦਾ ਜ਼ਿਕਰ ਕੀਤਾ | ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਮੰਚ ਦਾ ਸੰਚਾਲਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੁਲਵਿੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਨੇਕੀ ਵਾਲਿਆਂ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਰਾਣਾ ਰਣਜੀਤ ਸਿੰਘ, ਸਰਵਣ ਸਿੰਘ ਫਿਲੌਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜੋਗਿੰਦਰ ਸਿੰਘ ਮਾਨ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਟੀਨੂੰ, ਜਥੇਦਾਰ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ, ਦਵਿੰਦਰ ਕੌਰ ਕਾਲੜਾ, ਰਣਜੀਤ ਸਿੰਘ ਕਾਹਲੋਂ, ਹਰਜਿੰਦਰ ਕੌਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਾਊਥਾਲ, ਪਾਲ ਸਿੰਘ ਆਦੇਕਾਲੀ, ਐਚ. ਐਸ. ਵਾਲੀਆ, ਗੁਰਮੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਕਲੇਰ, ਸੁਰਿੰਦਰ ਸਿੰਘ ਵਾਲੀਆ ਸੀਨੀਅਰ ਡਿਪਟੀ ਮੇਅਰ ਫਗਵਾੜਾ, ਜਰਨੈਲ ਸਿੰਘ ਵਾਹਦ, ਬਚਿੱਤਰ ਸਿੰਘ ਕੋਹਾੜ, ਦਲਜੀਤ ਸਿੰਘ ਲਾਲੀ, ਜਗਤੇਸ਼ਵਰ ਸਿੰਘ ਮਜੀਠਾ, ਜਸਬੀਰ ਸਿੰਘ ਸੇਵਾ ਮੁਕਤ ਚੀਫ ਜਸਟਿਸ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰਪਾਲ ਸਿੰਘ ਖਿੱਚੀਪੁਰ, ਗੁਰਦੇਵ ਕੌਰ ਸੰਘਾ, ਮੋਹਨ ਸਿੰਘ ਸਾਈ, ਮੋਹਣ ਸਿੰਘ ਗਾਂਧੀ, ਐਡਵੋਕੇਟ ਮਨਿੰਦਰਪਾਲ ਸਿੰਘ, ਦਰਸ਼ਨ ਲਾਲ ਜੇਠੂਮਜਾਰਾ, ਡੀ.ਸੀ. ਵਰਿੰਦਰ ਸ਼ਰਮਾ, ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਪੁਲਿਸ ਅਧਿਕਾਰੀ ਹਰਕੰਵਲਪ੍ਰੀਤ ਸਿੰਘ ਖੱਖ, ਪਰਮਵੀਰ ਸਿੰਘ ਪਰਮਾਰ, ਗੁਰਮੀਤ ਸਿੰਘ ਸਿੱਧੂ, ਮੇਜਰ ਸਿੰਘ ਤੇ ਥਾਣਾ ਸਦਰ ਮੁਖੀ ਕਮਲਜੀਤ ਸਿੰਘ ਆਦਿ ਅਤੇ ਪਰਿਵਾਰਕ ਮੈਂਬਰਾਂ 'ਚ ਦਲਵਿੰਦਰ ਕੌਰ ਢੇਸੀ, ਸਾਹਿਬ ਸਿੰਘ ਢੇਸੀ, ਤਰਨਜੀਤ ਸਿੰਘ ਢੇਸੀ, ਮਨਮੀਤ ਕੌਰ ਢੇਸੀ, ਉਪਕੀਰਤ ਸਿੰਘ ਢੇਸੀ, ਸੁਹਾਬ ਸਿੰਘ ਢੇਸੀ ਵੀ ਮੌਜੂਦ ਸਨ | ਅਖੀਰ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਹੋਰਨਾਂ ਸਿੱਖ ਆਗੂਆਂ ਵਲੋਂ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ ਹੇਠ ਦਿਲੀ ਵਿਚ ਇਕੱਠ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ

ਅਕਾਲੀ ਦਲ ਕਿਸੇ 'ਇਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇਕ ਸੋਚ ਅਤੇ ਸਿਧਾਂਤ'- ਬਾਗੀ ਅਕਾਲੀ

ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ-ਬਲਵੰਤ ਸਿੰਘ ਰਾਮੂਵਾਲੀਆ

ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ-ਸੇਵਾ ਸਿੰਘ ਸੇਖਵਾਂ

ਨਵੀਂ ਦਿੱਲੀ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- 

ਸ਼੍ਰੋਮਣੀ ਅਕਾਲੀ ਦਲ ਨੂੰ 'ਬਾਦਲ ਪਾਰਟੀ' ਬਣਾਉਣ ਦੇ ਕਥਿਤ ਇਲਜ਼ਾਮਾਂ ਨੂੰ ਲੈ ਕੇ ਪਾਰਟੀ ਦੇ ਬਾਗੀ ਅਤੇ ਹੋਰਨਾਂ ਸਿੱਖ ਆਗੂਆਂ ਨੇ ਸਨਿਚਰਵਾਰ ਨੂੰ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ ਹੇਠ ਇਕ ਪ੍ਰੋਗਰਾਮ ਕਰਵਾਇਆ | ਜਿਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੰਦਿਆਂ ਬਾਗੀ ਆਗੂਆਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਕਿਸੇ 'ਇਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇਕ ਸੋਚ ਅਤੇ ਸਿਧਾਂਤ' ਹੈ | ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਮਾਵਲੰਕਰ ਹਾਲ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ ਕੀਤਾ ਗਿਆ, ਜਿਸ 'ਚ ਮੁੱਖ ਤੌਰ 'ਤੇ ਸ੍ਰੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਦੀ ਆਵਾਜ਼ ਉਠਾਉਣ ਦਾ ਅਹਿਦ ਕੀਤਾ ਗਿਆ | ਕਿਸੇ ਵੇਲੇ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਇਕ ਦੂਜੇ ਦੇ ਸਿਆਸੀ ਵਿਰੋਧੀ ਰਹਿ ਚੁੱਕੇ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਨੇ ਨਾ ਸਿਰਫ ਇਕੋ ਮੰਚ ਸਾਂਝਾ ਕੀਤਾ, ਸਗੋਂ 'ਸਿਆਸੀ ਜ਼ਬਾਨ' 'ਚ ਆਪਸ 'ਚ ਟਕਰਾਅ 'ਚੋਂ ਇਕੱਠੇ ਆਉਣ ਦਾ ਮੰਤਵ ਵੀ ਦੱਸਣ ਦੀ ਕੋਸ਼ਸ਼ ਕੀਤੀ ਗਈ | ਦਿੱਲੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਈ ਸਿੱਖ ਆਗੂਆਂ ਦੀ ਇਕਜੁੱਟਤਾ ਦਾ ਇਹ ਪ੍ਰੋਗਰਾਮ ਕੇਂਦਰ ਦੀ ਭਾਜਪਾ ਸਰਕਾਰ ਲਈ ਵੀ ਸ਼ਕਤੀ ਦੇ ਵਿਖਾਵੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ (ਭਾਜਪਾ) ਦੇ ਸ਼੍ਰੋਮਣੀ ਅਕਾਲੀ ਦਲ ਨਾਲ ਘੁੱਟੀ-ਨੱਪੀ ਨਾਰਾਜ਼ਗੀ ਦੇਰ ਸਵੇਰ ਸਾਹਮਣੇ ਆਉਂਦੀ ਰਹਿੰਦੀ ਹੈ | ਮੰਚ ਤੋਂ 'ਇਕੱਠੇ ਹੋਣ' ਤੋਂ ਵਧ 'ਇਕੱਠੇ ਬਣੇ ਰਹਿਣ' ਦੀ ਲੋੜ 'ਤੇ ਦਿੱਤੇ ਜ਼ੋਰ 'ਚ ਬੁਲਾਰਿਆਂ ਨੇ ਇਸ ਸੰਘਰਸ਼ ਨੂੰ ਸ਼ਾਹੀਨ ਬਾਗ (ਸੀ.ਏ.ਏ. ਿਖ਼ਲਾਫ਼ ਚੱਲ ਰਿਹਾ ਪ੍ਰਦਰਸ਼ਨ) ਦੇ ਮੋਰਚੇ ਵਾਂਗ ਮਜ਼ਬੂਤ ਬਣਾਉਣ ਦੀ ਹੁੰਕਾਰ ਦਿੱਤੀ | ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ, ਟਰੱਕਾਂ ਅਤੇ ਟੈਕਸੀਆਂ ਵਾਲਿਆਂ ਤੇ ਦਲਿਤਾਂ ਨੂੰ ਵੀ ਨਾਲ ਲਿਆਉਣ 'ਤੇ ਜ਼ੋਰ ਦਿੱਤਾ | ਇਸ ਪ੍ਰੋਗਰਾਮ 'ਚ ਆਗੂਆਂ ਦੇ ਇਕੱਠ ਨੇ ਪਾਰਟੀ ਦੀ ਅਜੋਕੀ ਹਾਲਤ ਲਈ ਜਿਥੇ ਮੁੱਖ ਤੌਰ 'ਤੇ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਦੇ ਰਵੱਈਏ 'ਤੇ ਘੇਸਲ ਵੱਟਣ ਲਈ ਕਸੂਰਵਾਰ ਦੱਸਿਆ | ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੰਚ ਤੋਂ ਉਨ੍ਹਾਂ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਆਖਰ ਪਾਰਟੀ ਛੱਡਣ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਖਾਮੀਆਂ ਕਿਉਂ ਨਜ਼ਰ ਆਈਆਂ? ਢੀਂਡਸਾ ਅਤੇ ਬ੍ਰਹਮਪੁਰਾ ਨੇ ਇਸ ਚੁੱਪੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਉਸ ਵੇਲੇ ਬੰਦ ਕਮਰੇ 'ਚ ਕਈ ਵਾਰ ਇਹ ਮਾਮਲਾ ਉਠਾਇਆ ਸੀ | ਦੋਵਾਂ ਆਗੂਆਂ ਨੇ ਕਿਹਾ ਕਿ ਸਿਰਫ ਗੱਲਾਂ-ਬਾਤਾਂ ਨਾਲ ਕੁਝ ਨਹੀਂ ਹੋਣਾ, ਬਲਕਿ ਸਿਰ 'ਤੇ ਕਫ਼ਨ ਬੰਨ੍ਹ ਕੇ ਮੁਕਾਬਲਾ ਕਰਨਾ ਪੈਣਾ ਹੈ | ਰਵੀਇੰਦਰ ਸਿੰਘ ਨੇ ਕਿਹਾ ਕਿ ਪੰਥ ਨੂੰ ਬਚਾਉਣ ਵਾਸਤੇ ਦਿੱਲੀ ਵਾਲਿਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ | ਸੇਵਾ ਸਿੰਘ ਸੇਖਵਾਂ ਨੇ ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ ਦਿੱਤਾ | ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ | ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਿੱਖੀ ਦਾ ਬੂਟਾ ਹਰਾ ਹੈ, ਪਰ ਪੰਜਾਬ 'ਚ ਇਨ੍ਹਾਂ ਨੇ ਬੂਟੇ ਦੀਆਂ ਜੜ੍ਹਾਂ 'ਚ ਤੇਜ਼ਾਬ ਪਾਇਆ ਹੈ | ਪਿਛੋਕੜ 'ਚ ਮਹੰਤਾਂ ਕੋਲੋਂ ਗੁਰਧਾਮ ਆਜ਼ਾਦ ਕਰਵਾਉਣ ਲਈ ਸ਼ਹੀਦੀ ਦੇਣ ਵਾਲੇ ਭਾਈ ਲਛਮਣ ਸਿੰਘ ਦਾ ਜ਼ਿਕਰ ਕਰਦੇ ਹੋਏ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੌਜੂਦਾ ਸਮੇਂ ਵੀ ਸਾਨੂੰ ਲਛਮਣ ਸਿੰਘ ਪੈਦਾ ਕਰਨੇ ਪੈਣੇ ਹਨ | ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਵਿਅਕਤੀ ਦੀ ਜਾਗੀਰ ਨਹੀਂ, ਬਲਕਿ ਇਕ ਸੋਚ ਹੈ, ਜਿਸ ਨਾਲ ਦੁਨੀਆਂ ਭਰ ਦੇ ਸਿੱਖ ਜੁੜੇ ਹੋਏ ਹਨ | ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ 'ਤੇ ਕਾਬਜ਼ ਮੁਖੀਆਂ 'ਚ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਜਜ਼ਬਾ ਖਤਮ ਹੋ ਚੁੱਕਾ ਹੈ ਅਤੇ ਸੋਚ ਸਿਰਫ਼ ਸੱਤਾ ਹਾਸਲ ਕਰਨ ਤੱਕ ਹੀ ਸੀਮਤ ਰਹਿ ਗਈ ਹੈ | ਦੁਨੀਆ ਦੇ 65 ਮੁਲਕਾਂ 'ਚ ਫੈਲੇ ਅਤੇ ਪੰਜਵੇਂ ਸਭ ਤੋਂ ਵੱਡੇ ਧਰਮ ਦੀ ਨੁਮਾਇੰਦਗੀ ਲਈ ਨਵੇਂ ਮੰਚ ਦੇ ਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ ਪਿ੍ੰਸੀਪਲ ਸਹੀ ਨਾ ਹੋਵੇ ਤਾਂ ਕਸੂਰ ਉਸ ਸੰਸਥਾ ਦਾ ਨਹੀਂ, ਸਗੋਂ ਉਸ ਦੀ ਅਗਵਾਈ ਕਰਨ ਵਾਲੇ ਦਾ ਹੁੰਦਾ ਹੈ | ਇਸ ਲਈ ਲੋੜ ਸਿਰਫ਼ ਆਗੂ ਬਦਲਣ ਦੀ ਹੈ | ਇਸ ਪ੍ਰੋਗਰਾਮ 'ਚ ਹਰਵਿੰਦਰ ਸਿੰਘ ਸਰਨਾ, ਸਿੱਖ ਸਟੂਡੈਂਸ ਫੈਡਰੇਸ਼ਨ ਦੇ ਮੁਖੀ ਮਨਜੀਤ ਸਿੰਘ ਭੋਮਾ, ਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ, ਸਰਬਜੀਤ ਸਿੰਘ ਜੰਮੂ, ਸਰਬਜੀਤ ਸਿੰਘ ਸੋਹਲ, ਬੀਬੀ ਮਨਦੀਪ ਕੌਰ ਬਖਸ਼ੀ, ਬੀਬੀ ਤਰਵਿੰਦਰ ਕੌਰ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ |

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਤੂੰ ਤਾਕਤ ਨਾਲ

ਸਾਨੂੰ ਨਾ ਡਰਾ।

ਅਸੀਂ ਬਖਸ਼ੀ ਹੈ ਤਾਕਤ

ਸਾਨੂੰ ਨਾ ਸਤਾ।

ਤੈਨੂੰ ਭਰਮ ਹੈ,

ਕਿ ਡਰ ਜਾਵਾਂਗੇ।

ਅਸੀਂ ਡਰਾਂਗੇ ਨਹੀਂ,

ਸਾਹਵੇਂ ਖੜ ਜਾਵਾਂਗੇ।

ਅਸੀਂ ਬੰਜਰ ਵਿਚ 

ਉੱਗੇ ਅੱਕ ਹੀ ਸਹੀ। 

ਤੇਰੇ ਲਈ ਗਲੀਆਂ 

ਦੇ ਕੱਖ ਹੀ ਸਹੀ।

ਤੇਰੇ ਬੋਲ, ਕੁਬੋਲ,

ਬੇ-ਅਸਰ ਹੋ ਜਾਣਗੇ।

ਜਿੰਨ੍ਹੇ ਕਰਾਂਗੇ ਕਤਲ,

ਸੱਭ ਅਮਰ ਹੋ ਜਾਣਗੇ।

ਸਾਡੇ ਨਾਲ ਰੋਜ ,

ਪਾਵੇਂ ਅਨੋਖੀਆਂ ਬੁਝਾਰਤਾਂ।

ਤੂੰ ਬਣਕੇ ਚਲਾਕ,

ਕਰੀ ਜਾਨਾ ਏ ਸ਼ਰਾਰਤਾਂ।

ਤੇਰੇ ਮਿਟਾਉਣ ਤੇ,

ਹੋਂਦ ਨਹੀਂ ਮਿਟੇਗੀ। 

ਸਾਡੀ ਟੁੱਟੀ ਜੁੱਤੀ,

ਤੇਰੇ ਸਿਰ 'ਤੇ ਟਿਕੇਗੀ।

 

ਜੇ ਐੱਨ ਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਹ ਭਖ਼ ਗਿਆ

ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ 36 ਜਣੇ ਜ਼ਖ਼ਮੀ

ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ

ਹਿੰਦੂ ਰਕਸ਼ਾ ਦਲ ਨੇ ਐਤਵਾਰ ਰਾਤ ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਦੀ ਜ਼ਿੰਮੇਵਾਰੀ ਲਈ

ਨਵੀਂ ਦਿੱਲੀ, ਜਨਵਰੀ 2020-(ਏਜੰਸੀ)  

ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਹ ਭਖ਼ ਗਿਆ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਉੱਠਣ ਲੱਗੀ ਹੈ। ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ 36 ਜਣੇ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਦਿੱਲੀ ਪੁਲੀਸ ਨੇ ਦੰਗਾ ਫ਼ਸਾਦ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਂਜ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਿੱਲੀ ਪੁਲੀਸ ਨੇ ਕੇਸ ਅੱਗੇ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਹੈ। ਸ਼ਾਖਾ ਨੇ ‘ਅਹਿਮ ਸਬੂਤ’ ਮਿਲਣ ਦਾ ਦਾਅਵਾ ਕੀਤਾ ਹੈ। ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ’ਵਰਸਿਟੀ ਕੈਂਪਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਜੇਐੱਨਯੂ ਪ੍ਰਸ਼ਾਸਨ ਨੇ ਮਨੁੱਖੀ ਵਸੀਲਾ ਵਿਕਾਸ (ਐੱਚਆਰਡੀ) ਮੰਤਰਾਲੇ ਇਸ ਘਟਨਾ ਸਬੰਧੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਤੇ ਜੇਐੱਨਯੂ ਵਿਦਿਆਰਥੀਆਂ ਨੇ ਹਿੰਸਾ ਲਈ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਸਿਰ ਦੋਸ਼ ਮੜਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਐੱਚਆਰਡੀ ਮੰਤਰਾਲੇ ਤੋਂ ਸਾਰੀ ਸਥਿਤੀ ਬਾਰੇ ਰਿਪੋਰਟ ਲਈ। ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਕੀਤੇ। ਬੰਗਲੌਰ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਆਈਆਈਟੀ ਬੰਬੇ ਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਵਿੱਚ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਹੋਏ। ਮੁੰਬਈ ਦੇ ਗੇਟਵੇਅ ਆਫ਼ ਇੰਡੀਆ ’ਤੇ ਵਿਦਿਆਰਥੀਆਂ ਵੱਲੋਂ ਐਤਵਾਰ ਅੱਧੀ ਰਾਤ ਤੋਂ ਸ਼ੁਰੂ ਕੀਤਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਕੇਂਦਰੀ ਦਿੱਲੀ ਵਿੱਚ ਟਾਰਚਲਾਈਟਾਂ ਨਾਲ ਮਾਰਚ ਕੱਢਿਆ। ਵਿਦੇਸ਼ਾਂ ਵਿੱਚ ਨੇਪਾਲ, ਬਰਤਾਨੀਆ ਦੀਆਂ ਆਕਸਫੋਰਡ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਸਸੈਕਸ ਅਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਇਕੱਤਰ ਹੋ ਕੇ ਰੋਸ ਜਤਾਇਆ।
ਐੱਚਆਰਡੀ ਮੰਤਰਾਲੇ ਨੇ ਅੱਜ ਜੇਐੱਨਯੂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਹਾਲਾਂਕਿ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਮੌਜੂਦ ਨਹੀਂ ਸਨ। ਉਂਜ ਕੁਮਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਐੱਚਆਰਡੀ ਮੰਤਰਾਲੇ ਨੂੰ ਘਟਨਾ ਸਬੰਧੀ ਤਫ਼ਸੀਲੀ ਰਿਪੋਰਟ ਸੌਂਪ ਦਿੱਤੀ ਗਈ ਹੈ। ਦਿੱਲੀ ਪੁਲੀਸ ਨੇ ਤੱਥਾਂ ਦੀ ਖੋਜ ਲਈ ਪੱਛਮੀ ਰੇਂਜ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਸ਼ਾਲਿਨੀ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾਈ ਹੈ, ਜੋ ਇਸ ਮਾਮਲੇ ਦੀ ਚੱਲ ਰਹੀ ਅਪਰਾਧਿਕ ਜਾਂਚ ਦੇ ਬਰਾਬਰ ਜਾਂਚ ਕਰੇਗੀ। ਦਿੱਲੀ ਪੁਲੀਸ ਦੇ ਤਰਜਮਾਨ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਕੋਲ ਘਟਨਾ ਸਬੰਧੀ ਅਹਿਮ ਸਬੂਤ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ‘ਸਿਆਸੀ ਜੰਗ ਦਾ ਅਖਾੜਾ’ ਨਹੀਂ ਬਣਾਇਆ ਜਾਣਾ ਚਾਹੀਦਾ। ਉਧਰ ਸਪਾ ਸੁਪਰੀਮੋ ਅਖਿਲੇਸ਼ ਯਾਦਵ, ਬਸਪਾ ਮੁਖੀ ਮਾਇਆਵਤੀ, ਐੱਨਸੀਪੀ ਆਗੂ ਸ਼ਰਦ ਪਵਾਰ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ, ਸਨਅਤਕਾਰਾਂ ਤੇ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਇਸ ਹਮਲੇ ਨੂੰ ‘ਖੌਫ਼ਨਾਕ’ ਦਸਦਿਆਂ ਨਿਖੇਧੀ ਕੀਤੀ।
ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਜੇਐੱਨਯੂ ਹਿੰਸਾ ਮਾਮਲੇ ’ਚ ਦਿੱਲੀ ਪੁਲੀਸ ਤੇ ’ਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤੇ ਹਨ। ਪੁਲੀਸ ਨੂੰ ਜਾਰੀ ਨੋਟਿਸ ’ਚ ਜਿੱਥੇ ਇਸ ਕੇਸ ਵਿੱਚ ਹੁਣ ਤਕ ਦਾਖ਼ਲ ਐਫ਼ਆਈਆਰ ਬਾਰੇ ਤਫਸੀਲ ਮੰਗੀ ਗਈ ਹੈ, ਉਥੇ ਰਜਿਸਟਰਾਰ ਤੋਂ ਹਿੰਸਾ ਨਾਲ ਸਿੱਝਣ ਵਿੱਚ ਹੋਈ ਦੇਰੀ ਦਾ ਕਾਰਨ ਪੁੱਛਿਆ ਗਿਆ ਹੈ। ਪੁਲੀਸ ਨੂੰ 8 ਜਨਵਰੀ ਨੂੰ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਭਾਜਪਾ ਦੇ ਭਾਈਵਾਲ ਜੇਡੀਯੂ ਨੇ ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰਦਿਆਂ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਿੰਦੂ ਰਕਸ਼ਾ ਦਲ ਨੇ ਐਤਵਾਰ ਰਾਤ ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ 18 ਨੇ ਇਹ ਦਾਅਵਾ ਆਪਣੀ ਇਕ ਰਿਪੋਰਟ ’ਚ ਕੀਤਾ ਹੈ। ਦਲ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਾਰਕੁੱਟ ਕਰਨ ਵਾਲੇ ਕਾਰਕੁਨ ਉਨ੍ਹਾਂ ਦੀ ਜਥੇਬੰਦੀ ਦੇ ਸਨ। ਚੌਧਰੀ ਨੇ ਕਿਹਾ ਕਿ ਉਹ ਜੇਐੱਨਯੂ ’ਚ ਹੁੰਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਖ਼ਿਲਾਫ਼ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਇਸੇ ਤਰ੍ਹਾਂ ਦਾ ਜਵਾਬ ਦੇਣਗੇ।

ਪੰਜਾਬ ਦੇ 6 ਪ੍ਰਾਇਮਰੀ ਅਧਿਆਪਕਾਂ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ,ਜਨਵਰੀ 2020- (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ   )-

ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਵਜੋਂ ਮੁਜੱਫ਼ਰਨਗਰ ਵਿਖੇ ਮੰਥਨ ਵੱਲੋਂ ਕੌਮੀ ਪੱਧਰ ਤੇ ਰਾਸ਼ਟਰੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸਿੱਖਿਆ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਸਰਕਾਰੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਸੁਖਪਾਲ ਸਿੰਘ ਸਿੱਧੂ, ਨਵਾਂਸ਼ਹਿਰ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ ਸਿੰਘ ਵਿਰਕ, ਮਾਨਸਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੁਲਰੀਆਂ ਦੇ ਅਧਿਆਪਕ ਲਖਵੀਰ ਸਿੰਘ ਬੋਹਾ, ਮੋਗਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਥਰਾਜ ਦੇ ਅਧਿਆਪਕ ਸੁਖਵਿੰਦਰ ਸਿੰਘ ਬਰਾੜ ਅਤੇ ਪਟਿਆਲਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬਲਬੇੜਾ ਦੇ ਅਧਿਆਪਕ ਸਤੀਸ਼ ਕੁਮਾਰ ਵਿਦਰੋਹੀ ਨੂੰ ਉਨ੍ਹਾਂ ਦੀਆਂ ਅਧਿਆਪਨ ਕਿੱਤੇ ਅਤੇ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਰਾਸ਼ਟਰੀ ਪੁਰਸਕਾਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਆਪਣੇ ਸਕੂਲ ਸਟਾਫ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵਿਸ਼ੇਸ਼ ਯੋਗਦਾਨ ਨਿਭਾਇਆ ਗਿਆ। ਇਨ੍ਹਾਂ ਸਰਕਾਰੀ ਅਧਿਆਪਕਾਂ ਨੂੰ ਲਗਾਤਾਰ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਮੰਥਨ ਵੱਲੋਂ ਕਰਵਾਏ ਗਏ ਰਾਸ਼ਟਰੀ ਸਨਮਾਨ ਸਮਾਰੋਹ ਦੌਰਾਨ ਰਾਸ਼ਟਰੀ ਪੁਰਸਕਾਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਸ਼੍ਰੀ ਸੰਜੇ ਵਾਲਿਅਨ ਜੀ ਸਨ।ਇਸ ਮੌਕੇ ਅਵਾਰਡ ਦੇਣ ਸਮੇਂ ਸ਼੍ਰੀ ਨਰਿੰਦਰ ਸ਼ਰਮਾ ਉਪ ਕੁਲਪਤੀ ਰੁੜਕੀ ਯੂਨੀਵਰਸਿਟੀ, ਚੇਅਰਮੈਨ ਮੰਥਨ ਡਾ. ਰਣਬੀਰ ਸਿੰਘ, ਸੰਸਥਾਪਕ ਸੰਜੇ ਵਤਸ, ਪੰਡਿਤ ਪੀਯੂਸ ਕੌਮੀ ਪ੍ਰਧਾਨ ਸਵਰਨ ਭਾਰਤ ਜੀ ਮੌਜੂਦ ਸਨ।

8 ਫਰਵਰੀ ਨੂੰ ਵੋਟਾਂ , 11 ਫਰਵਰੀ ਨੂੰ ਆਉਣਗੇ ਨਤੀਜੇ

ਨਵੀਂ ਦਿੱਲੀ,  ਜਨਵਰੀ 2020-(ਏਜੰਸੀ) 

ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਐਲਾਨ ਕਰ ਦਿੱਤਾ ਗਿਆ ਹੈ । ਦਿੱਲੀ ਵਿਚ 8 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 11 ਫਰਵਰੀ ਨੂੰ ਚੋਣ ਨਤੀਜੇ ਆਉਣਗੇ। ਇਸ ਤਰ੍ਹਾਂ ਦਿੱਲੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਫਰਵਰੀ ਵਿਚ ਪੇਸ਼ ਹੋਣ ਵਾਲਾ ਕੇਂਦਰੀ ਬਜਟ 'ਚ ਦਿੱਲੀ ਨਾਲ ਸਬੰਧਤ ਕੋਈ ਵੀ ਸਕੀਮ ਐਲਾਨ ਨਹੀਂ ਕੀਤੀ ਜਾ ਸਕੇਗੀ।

ਪੰਜਾਬ ਦੇ 6 ਪ੍ਰਾਇਮਰੀ ਅਧਿਆਪਕਾਂ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )

ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਵਜੋਂ ਮੁਜੱਫ਼ਰਨਗਰ ਵਿਖੇ ਮੰਥਨ ਵੱਲੋਂ ਕੌਮੀ ਪੱਧਰ ਤੇ ਰਾਸ਼ਟਰੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸਿੱਖਿਆ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਸਰਕਾਰੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਸੁਖਪਾਲ ਸਿੰਘ ਸਿੱਧੂ, ਨਵਾਂਸ਼ਹਿਰ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ ਸਿੰਘ ਵਿਰਕ, ਮਾਨਸਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੁਲਰੀਆਂ ਦੇ ਅਧਿਆਪਕ ਲਖਵੀਰ ਸਿੰਘ ਬੋਹਾ, ਮੋਗਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਥਰਾਜ ਦੇ ਅਧਿਆਪਕ ਸੁਖਵਿੰਦਰ ਸਿੰਘ ਬਰਾੜ ਅਤੇ ਪਟਿਆਲਾ ਜ਼ਿਲ੍ਹੇ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬਲਬੇੜਾ ਦੇ ਅਧਿਆਪਕ ਸਤੀਸ਼ ਕੁਮਾਰ ਵਿਦਰੋਹੀ ਨੂੰ ਉਨ੍ਹਾਂ ਦੀਆਂ ਅਧਿਆਪਨ ਕਿੱਤੇ ਅਤੇ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਰਾਸ਼ਟਰੀ ਪੁਰਸਕਾਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਆਪਣੇ ਸਕੂਲ ਸਟਾਫ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵਿਸ਼ੇਸ਼ ਯੋਗਦਾਨ ਨਿਭਾਇਆ ਗਿਆ। ਇਨ੍ਹਾਂ ਸਰਕਾਰੀ ਅਧਿਆਪਕਾਂ ਨੂੰ ਲਗਾਤਾਰ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਮੰਥਨ ਵੱਲੋਂ ਕਰਵਾਏ ਗਏ ਰਾਸ਼ਟਰੀ ਸਨਮਾਨ ਸਮਾਰੋਹ ਦੌਰਾਨ ਰਾਸ਼ਟਰੀ ਪੁਰਸਕਾਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਸ਼੍ਰੀ ਸੰਜੇ ਵਾਲਿਅਨ ਜੀ ਸਨ।ਇਸ ਮੌਕੇ ਅਵਾਰਡ ਦੇਣ ਸਮੇਂ ਸ਼੍ਰੀ ਨਰਿੰਦਰ ਸ਼ਰਮਾ ਉਪ ਕੁਲਪਤੀ ਰੁੜਕੀ ਯੂਨੀਵਰਸਿਟੀ, ਚੇਅਰਮੈਨ ਮੰਥਨ ਡਾ. ਰਣਬੀਰ ਸਿੰਘ, ਸੰਸਥਾਪਕ ਸੰਜੇ ਵਤਸ, ਪੰਡਿਤ ਪੀਯੂਸ ਕੌਮੀ ਪ੍ਰਧਾਨ ਸਵਰਨ ਭਾਰਤ ਜੀ ਮੌਜੂਦ ਸਨ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੜਕੀ ਭੀੜ ਵੱਲੋਂ ਪੱਥਰ ਬਾਜ਼ੀ ,ਕੈਪਟਨ ਵੱਲੋਂ ਨਿਖੇਧੀ

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੜਕੀ ਭੀੜ ਵੱਲੋਂ ਪੱਥਰ ਬਾਜ਼ੀ ਦੀ ਨਿਖੇਧੀ ਕੀਤੀ ਹੈ । ਮੇਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਸੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਭੜਕੀ ਹੋਈ ਭੀੜ ਤੋਂ ਬਚਾਅ ਕਰਨ।

ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਯੂਪੀ ਦੇ ਜਰਮਨ ਸਿੰਘ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ

ਅਜ਼ੀਜਪੁਰ/ਯੂਪੀ- ਦਸੰਬਰ 2019-(ਜਨ ਸਕਤੀ ਬਿਓਰੋ)-

ਪੰਜਾਬ ਪੁਲਸ ਵੱਲੋਂ ਪੰਜਾਬ ਦੇ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤੇ ਜਰਮਨ ਸਿੰਘ ਪੁੱਤਰ ਸ. ਕੁਲਵੰਤ ਸਿੰਘ ਵਾਸੀ ਅਜੀਜਪੁਰ, ਨੇੜੇ ਸ਼ਾਮਲੀ ਯੁਪੀ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ ਕੀਤੀ ਗਈ ਹੈ । 22  ਸਾਲਾਂ ਜਰਮਨ ਸਿੰਘ ਬਾਰਵੀਂ ਪਾਸ ਹੈ ਅਤੇ ਸੇਵਾ ਵਾਲੇ ਬਾਬਿਆਂ ਦੀ ਗੱਡੀ ਚਲਾਉਂਦਾ ਸੀ ਅਤੇ ਪੰਜਾਬ ਦੀ ਸਿਆਸਤ ਅਤੇ ਘਟਨਾ ਕਰਮ ਬਾਰੇ ਉਸਦੀ ਜਾਣਕਾਰੀ ਬਹੁਤ ਘੱਟ ਹੈ। ਜਿਸ ਬੰਦੇ ਨੂੰ ਪੰਜਾਬ ਦੀ ਸਿਆਸਤ ਅਤੇ ਆਗੂਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ, ਅਜਿਹੇ ਬੰਦੇ ਨੂੰ ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂ ਨੂੰ ਮਾਰਨ ਦੀ ਸਾਜਿਸ਼ ਦੇ ਕੇਸ ਵਿੱਚ ਗ੍ਰਿਫਤਾਰ ਕਰਨਾ, ਆਪਣੇ ਆਪ ਵਿੱਚ ਪੁਲਸ ਦੀ ਕਾਰਵਾਈ ਨੂੰ ਝੂਠਾ ਸਾਬਤ ਕਰਦਾ ਹੈ। ਪੰਜਾਬ ਪੁਲਸ ਵੱਲੋਂ ਜਰਮਨ ਸਿੰਘ ‘ਤੇ ਪਟਿਆਲਾ ਅਤੇ ਸਮਾਨਾ ਵਿੱਚ ਸਾਜਿਸ਼ ਰਚਣ ਅਤੇ ਅਸਲੇ ਦੇ ਝੂਠੇ ਕੇਸ ਦਰਜ ਕਰਨ ਤੋਂ ਬਾਅਦ ਯੂਪੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਯੂ ਪੀ ਪੁਲਸ ਨੇ ਪੰਜਾਬ ਪੁਲਸ ਤੋਂ ਅੱਗੇ ਜਾਂਦਿਆਂ ਪੁਲਸ ਉੱਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਹੋ ਗਈ। ਪੰਜਾਬ ਪੁਲਸ ਦੀਆਂ ਇਨ੍ਹਾਂ ਕਹਾਣੀਆਂ ਤੋਂ ਹਰ ਕੋਈ ਵਾਕਿਫ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਸ ਰਾਜਸੀ ਆਗੂਆਂ, ਡੇਰੇਦਾਰ ਬਾਬਿਆਂ ਅਤੇ ਹਿੱਦੂ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸਾਂ ਵਿੱਚ ਕਿੰਨੀ ਸਿੱਖ ਨੌਜਵਾਨੀ ਨੂੰ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਡੱਕ ਚੁੱਕੀ ਹੈ।

ਬਲਾਤਕਾਰ ਕੇਸਾਂ ’ਚ ਦੋਸ਼ ਸਾਬਤ ਹੋਣ ਦੀ ਦਰ 32 ਫੀਸਦ

‘ਨਿਰਭਯਾ’ ਦੇ ਮਾਤਾ ਪਿਤਾ ਨੂੰ ਅੱਜ ਵੀ ਆਪਣੀ ਧੀ ਲਈ ਸਮਾਂਬੱਧ ਨਿਆਂ ਦੀ ਉਡੀਕ

ਸੱਤ ਸਾਲ ਪਹਿਲਾਂ ਵਾਪਰੇ ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਰੇਪ ਕੈਪੀਟਲ’ ਆਖਿਆ ਜਾਣ ਲੱਗਾ 

ਸ਼ੂਟਰ ਵਰਤਿਕਾ ਸਿੰਘ ਨੇ ਖ਼ੂਨ ਨਾਲ ਲਿਖੇ ਪੱਤਰ ਵਿੱਚ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਮੁਜਰਮਾਂ ਨੂੰ ਫ਼ਾਂਹੇ ਟੰਗਣ ਦਾ ਮੌਕਾ ਦਿੱਤਾ ਜਾਵੇ

ਨਵੀਂ ਦਿੱਲੀ,ਦਸੰਬਰ  2019-(ਏਜੰਸੀ)  

ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਸੱਤ ਸਾਲਾਂ ਮਗਰੋਂ ਵੀ ਦੇਸ਼ ਵਿੱਚ ਜਬਰਜਨਾਹ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਦੀ ਦਰ 32.2 ਫੀਸਦ ਹੈ। ਇਸ ਘਟਨਾ ਮਗਰੋਂ ਜਿਨਸੀ ਅਪਰਾਧਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਬਲਾਤਕਾਰ ਦੇ ਕੇਸਾਂ ਵਿੱਚ ਦੋਸ਼ ਸਾਬਤ ਹੋਣ ਦੀ ਦਰ ਘੱਟ ਹੈ। ਐੱਨਆਰਸੀਬੀ ਵੱਲੋਂ ਸਾਲ 2017 ਲਈ ਜਾਰੀ ਅੰਕੜਿਆਂ ਮੁਤਾਬਕ ਉਸ ਸਾਲ ਬਲਾਤਕਾਰ ਦੇ ਕੁੱਲ ਕੇਸਾਂ ਦੀ ਗਿਣਤੀ 1,46,201 ਸੀ, ਪਰ ਇਨ੍ਹਾਂ ਵਿੱਚੋਂ ਮਹਿਜ਼ 5,822 ਮੁਲਜ਼ਮਾਂ ਨੂੰ ਦੋਸ਼ੀ ਪਾਇਆ ਗਿਆ। ਇਹ ਅੰਕੜੇ ਦਰਸਾਉਂਦੇ ਹਨ ਕਿ 2017 ਵਿੱਚ ਬਲਾਤਕਾਰ ਦੇ ਕੇਸਾਂ ਵਿੱਚ ਦੋਸ਼ ਪੱਤਰ ਦਾਖ਼ਲ ਕਰਨ ਦੀ ਦਰ ਘਟ ਕੇ 86.4 ਫੀਸਦ ਰਹਿ ਗਈ ਹੈ, ਜੋ 2013 ਵਿੱਚ 95.4 ਫੀਸਦ ਸੀ। ਅਲਵਰ ਬਲਾਤਕਾਰ ਕੇਸ ਵਿੱਚ ਬਚਾਅ ਪੱਖ ਦੀ ਵਕੀਲ ਸ਼ਿਲਪੀ ਜੈਨ ਨੇ ਕਿਹਾ ਕਿ ਜਬਰ ਜਨਾਹ ਕੇਸਾਂ ਦੀ ਜਾਂਚ ਕਰਨ ਵਾਲੇ ਪੁਲੀਸ ਦੇ ਖੇਤਰੀ ਮੁਲਾਜ਼ਮਾਂ ਨੂੰ ਵਧੇਰੇ ਕੁਸ਼ਲ ਬਣਾਉਣ ਦੀ ਲੋੜ ਹੈ। ਇਸ ਕੇਸ ਵਿੱਚ ਉੜੀਸਾ ਪੁਲੀਸ ਦੇ ਸਾਬਕਾ ਡੀਜੀਪੀ ਬੀ.ਬੀ.ਮੋਹੰਤੀ ਦੇ ਪੁੱਤਰ ਬਿੱਟੀ ਮੋਹੰਤੀ ਨੇ ਇਕ ਵਿਦੇਸ਼ੀ ਸੈਲਾਨੀ ਨਾਲ ਜਬਰ ਜਨਾਹ ਕੀਤਾ ਸੀ।

‘ਨਿਰਭਯਾ’ ਦੇ ਮਾਤਾ ਪਿਤਾ ਨੂੰ ਅੱਜ ਵੀ ਆਪਣੀ ਧੀ ਲਈ ਸਮਾਂਬੱਧ ਨਿਆਂ ਦੀ ਉਡੀਕ ਹੈ। ਸੱਤ ਸਾਲ ਪਹਿਲਾਂ ਵਾਪਰੇ ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਰੇਪ ਕੈਪੀਟਲ’ ਆਖਿਆ ਜਾਣ ਲੱਗਾ ਸੀ, ਪਰ ਉਹਦੇ ਮਾਤਾ-ਪਿਤਾ ਮੰਨਦੇ ਹਨ ਕਿ ਇਹ ਇਕੱਲੀ ਕੌਮੀ ਰਾਜਧਾਨੀ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਨਿਰਭਯਾ ਦੀ ਮਾਂ ਨੇ ਕਿਹਾ, ‘ਦਿੱਲੀ ਨੇ ਸਾਡਾ ਸਭ ਕੁਝ ਖੋਹ ਲਿਆ, ਪਰ ਅਸੀਂ ਦਿੱਲੀ ਨਾਲ ਨਫ਼ਰਤ ਨਹੀਂ ਕਰ ਸਕਦੇ, ਕਿਉਂਕਿ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤੁਸੀਂ ਪੂਰੀ ਦੁਨੀਆਂ ਨਾਲ ਨਫ਼ਰਤ ਨਹੀਂ ਕਰ ਸਕਦੇ।’

ਸ਼ੂਟਰ ਵਰਤਿਕਾ ਸਿੰਘ ਨੇ ਖ਼ੂਨ ਨਾਲ ਲਿਖੇ ਪੱਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਮੁਜਰਮਾਂ ਨੂੰ ਫ਼ਾਂਹੇ ਟੰਗਣ ਦਾ ਮੌਕਾ ਦਿੱਤਾ ਜਾਵੇ। ਸਿੰਘ ਨੇ ਕਿਹਾ, ‘ਉਸ ਨੇ ਪੱਤਰ ਵਿੱਚ ਨਿਰਭਯਾ ਕੇਸ ਦੇ ਮੁਜਰਮਾਂ ਨੂੰ ਫ਼ਾਹੇ ਟੰਗਣ ਦੀ ਇਜਾਜ਼ਤ ਮੰਗੀ ਹੈ। ਇਸ ਨਾਲ ਭਾਰਤ ਵਿੱਚ ਔਰਤਾਂ ਨੂੰ ਦੇਵੀ ਵਜੋਂ ਵੇਖਣ ਦੇ ਸੰਕਲਪ ਨੂੰ ਬਲ ਮਿਲੇਗਾ। ਇਹ ਸੁਨੇਹਾ ਪੂਰੀ ਦੁਨੀਆ ਨੂੰ ਜਾਣਾ ਚਾਹੀਦਾ ਹੈ। ਬਲਾਤਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਔਰਤ ਉਨ੍ਹਾਂ ਨੂੰ ਫਾਹੇ ਟੰਗ ਸਕਦੀ ਹੈ।’ ਸਿੰਘ ਨੇ ਵੱਖ ਵੱਖ ਖੇਤਰਾਂ ’ਚ ਸਰਗਰਮ ਔਰਤਾਂ ਤੋਂ ਹਮਾਇਤ ਮੰਗੀ ਹੈ। ਇਸ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਈ ਪੱਤਰ ਮਿਲੇ ਹਨ, ਜਿਸ ਵਿੱਚ ਲੋਕਾਂ ਨੇ ਸਵੈ-ਇੱਛਾ ਨਾਲ ਜੱਲਾਦ ਦੀ ਭੂਮਿਕਾ ਨਿਭਾਉਣ ਦੀ ਗੁਜ਼ਾਰਿਸ਼ ਕੀਤੀ ਹੈ।

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK)

Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care 

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

ਗੁਜਰਾਲ ਦੀ ਸਲਾਹ ਮੰਨ ਕੇ ਫ਼ੌਜ ਬੁਲਾਉਣ ਦਾ ਫ਼ੈਸਲਾ ਕੀਤਾ ਹੰੁਦਾ ਤਾਂ ਸ਼ਾਇਦ '84 ਦੇ ਦੰਗੇ ਨਾ ਹੁੰਦੇ-ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ 100ਵੇਂ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ 

ਨਵੀਂ ਦਿੱਲੀ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦਿਆਂ ਇੰਦਰ ਕੁਮਾਰ ਗੁਜਰਾਲ ਨੇ ਉਸੇ ਦਿਨ ਹੀ ਸ਼ਾਮ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਾ ਰਾਓ ਨੂੰ ਸੁਚੇਤ ਕਰਦਿਆਂ ਫ਼ੌਜ ਬੁਲਾਉਣ ਦੀ ਸਲਾਹ ਦਿੱਤੀ ਸੀ | ਜੇਕਰ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲਈ ਹੁੰਦੀ ਤਾਂ ਉਸ ਵੇਲੇ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ | ਉਕਤ ਵਿਚਾਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦਿੱਲੀ 'ਚ ਕਰਵਾਏ ਇਕ ਸਮਾਗਮ 'ਚ ਪ੍ਰਗਟ ਕੀਤੇ | ਡਾ: ਮਨਮੋਹਨ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ 'ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ | ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ ਦਿੱਤੀ ਸ਼ਰਧਾਂਜਲੀ 'ਚ ਉਨ੍ਹਾਂ ਦੇ ਪੰਜਾਬ ਸਬੰਧੀ ਵਿਸ਼ੇਸ਼ ਮੋਹ ਦਾ ਵੀ ਜ਼ਿਕਰ ਕੀਤਾ | ਡਾ: ਸਿੰਘ ਨੇ ਗੁਜਰਾਲ ਦੇ ਮਾਸਕੋ ਵਿਖੇ ਭਾਰਤ ਦੇ ਰਾਜਦੂਤ ਰਹਿੰਦੇ ਸਮੇਂ ਦੌਰਾਨ ਕੁਝ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਵੱਧ ਰਹੇ ਅੱਤਵਾਦ ਨੂੰ ਲੈ ਕੇ ਅਕਸਰ ਫ਼ਿਕਰਮੰਦ ਰਹਿੰਦੇ ਸਨ ਅਤੇ ਹਰ ਆਉਣ-ਜਾਣ ਵਾਲੇ ਤੋਂ ਪੰਜਾਬ 'ਚ ਹੀ ਰਹੀਆਂ ਸਰਗਰਮੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਸਨ | ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਕਰਵਾਏ ਗਏ ਇਸ ਸਮਾਗਮ 'ਚ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਆਈ.ਕੇ.ਗੁਜਰਾਲ ਵਲੋਂ ਵਿਦੇਸ਼ ਨੀਤੀ 'ਤੇ ਦਿੱਤੇ ਮੂਲ ਮੰਤਰ, ਜਿਸ ਨੂੰ 'ਗੁਜਰਾਲ ਸਿਧਾਂਤ' ਕਿਹਾ ਜਾਂਦਾ ਹੈ, 'ਤੇ ਚਰਚਾ ਕੀਤੀ ਗਈ | ਕੀ ਗੁਜਰਾਲ ਸਿਧਾਂਤ ਜਿਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ ਮੀਲ ਪੱਥਰ ਵੀ ਕਿਹਾ ਜਾਂਦਾ ਹੈ, ਅਜੋਕੇ ਸਮੇਂ 'ਚ ਵੀ ਢੁਕਵਾਂ ਹੈ | ਇਸ ਮੌਕੇ ਮੌਜੂਦ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਸਮੇਂ ਆਈ. ਕੇ. ਗੁਜਰਾਲ ਵਲੋਂ ਇਹ ਸਿਧਾਂਤ ਉਲੀਕਿਆਂ ਸੀ | ਉਸ ਵੇਲੇ ਵਿਦੇਸ਼ਾਂ ਅਤੇ ਖ਼ਾਸ ਤੌਰ 'ਤੇ ਗੁਆਂਢੀ ਮੁਲਕ ਨਾਲ ਸਾਡੇ ਸਬੰਧਾਂ 'ਚ ਉਮੀਦ ਦੀ ਕਾਫ਼ੀ ਸੰਭਾਵਨਾ ਸੀ | ਵਿਦੇਸ਼ ਮੰਤਰੀ ਨੇ ਅਸਿੱਧੇ ਤੌਰ 'ਤੇ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਸਮੇਂ ਦੇ ਨਾਲ ਹੋਏ ਬਦਲਾਅ ਦਾ ਵੀ ਜ਼ਿਕਰ ਕੀਤਾ, ਜਿਸ 'ਚ ਸੰਸਦ 'ਚ ਹੋਏ ਅਤੇ ਮੁੰਬਈ 'ਚ ਹੋਇਆ ਅੱਤਵਾਦੀ ਹਮਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸੀ | ਵਿਦੇਸ਼ ਮੰਤਰੀ ਨੇ ਪਾਕਿਸਤਾਨ 'ਚੋਂ ਇਲਾਵਾ ਬਾਕੀ ਗੁਆਂਢੀ ਦੇਸ਼ਾਂ ਜਿਸ 'ਚ ਸ੍ਰੀਲੰਕਾ ਦਾ ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ, ਨਾਲ ਸਬੰਧਾਂ ਬਾਰੇ ਬੋਲਦਿਆਂ ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ (ਗੁਜਰਾਲ) ਦੀਆਂ ਨੀਤੀਆਂ ਨੇ ਸਾਨੂੰ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦੇ ਸਹੀ ਫ਼ੈਸਲੇ ਲੈਣ 'ਚ ਮਦਦ ਕੀਤੀ | ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਆਈ.ਕੇ. ਗੁਜਰਾਲ ਦੇ ਘੱਟ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਲਈ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਸੀਤਾ ਰਾਮ ਕੇਸਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਉਸ ਸਮੇਂ ਕਾਂਗਰਸ ਨੇ ਸਮਰਥਨ ਵਾਪਸ ਨਾ ਲਿਆ ਹੁੰਦਾ ਤਾਂ ਗੁਜਰਾਲ ਸਰਕਾਰ ਆਪਣੀ ਕਾਰਜਕਾਲ ਦੀ ਮਿਆਦ ਪੂਰੀ ਕਰਦੀ | ਇਸ ਮੌਕੇ 'ਤੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਡਾ: ਕਰਨ ਸਿੰਘ, ਪਿਊਸ਼ ਗੋਇਲ ਸਮੇਤ ਕਈ ਰਾਜ ਸਭਾ ਅਤੇ ਲੋਕ ਸਭਾ ਮੈਂਬਰ ਮੌਜੂਦ ਸਨ |

ਦੋ ਬੱਚਿਆਂ ਨੂੰ ਮਾਰ ਕੇ ਪਤੀ-ਪਤਨੀ ਅਤੇ ਇਕ ਹੋਰ ਵਲੋਂ ਖ਼ੁਦਕੁਸ਼ੀ

ਗਾਜ਼ੀਆਬਾਦ, ਦਸੰਬਰ  2019-(ਏਜੰਸੀ)-  

ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ 'ਚ ਇਕ ਵਿਅਕਤੀ ਉਸ ਦੀ ਪਤਨੀ ਤੇ ਉਸ ਦੀ ਵਰਕ ਪਾਰਟਨਰ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ | ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਨਾਬਾਲਗ ਬੇਟੀ ਤੇ ਬੇਟੇ ਦੀ ਵੀ ਹੱਤਿਆ ਕਰ ਦਿੱਤੀ ਸੀ | ਪੁਲਿਸ ਸੁਪਰਡੈਂਟ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਗੁਲਸ਼ਨ, ਉਸ ਦੀ ਪਤਨੀ ਪ੍ਰਵੀਨ ਤੇ ਉਸ ਦੀ ਵਰਕ ਪਾਰਟਨਰ ਸੰਜਨਾ ਵਜੋਂ ਹੋਈ ਹੈ, ਜਿਨ੍ਹਾਂ ਇੰਦਰਾਪੁਰਮ ਇਲਾਕੇ ਦੇ ਵੈਭਬ ਬਲਾਕ ਦੀ ਕ੍ਰਿਸ਼ਨਾ ਸੁਸਾਇਟੀ ਦੇ ਰਿਹਾਇਸ਼ੀ ਕੰਪਲੈਕਸ ਦੀ ਅੱਠਵੀਂ ਮੰਜ਼ਿਲ ਤੋਂ ਛਾਲਾਂ ਮਾਰ ਕੇ ਆਤਮ-ਹੱਤਿਆ ਕਰ ਲਈ ਹੈ, ਇਸ ਤੋਂ ਪਹਿਲਾਂ ਉਨ੍ਹਾਂ ਫੈਸ਼ਨ ਡਿਜ਼ਾਈਨ ਦਾ ਕੋਰਸ ਕਰਦੀ ਆਪਣੀ ਬੇਟੀ ਕ੍ਰਿਤਿਕਾ (17) ਅਤੇ 9ਵੀਂ 'ਚ ਪੜ੍ਹਦੇ ਬੇਟੇ ਰਿਤਿਕ ਦੀ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਜ਼ਹਿਰੀਲੇ ਪਦਾਰਥ ਨਾਲ ਹੱਤਿਆ ਕਰਨ ਦੇ ਨਾਲ ਹੀ ਪਾਲਤੂ ਖਰਗੋਸ਼ ਦੀ ਵੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੇ ਭਰਾ ਨੇ 5 ਲੋਕਾਂ ਦੀ ਮੌਤ ਦੀ ਵਜ੍ਹਾ ਗੁਲਸ਼ਨ, ਉਸ ਦੀ ਪਤਨੀ ਤੇ ਉਸ ਦੀ ਵਰਕ ਪਾਰਟਨਰ ਵਿਚਾਲੇ ਉਸ ਦੇ ਸਾਂਢੂ ਨਾਲ 2 ਕਰੋੜ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਨੂੰ ਦੱਸਿਆ ਹੈ | ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਮਿ੍ਤਕ ਜੋੜੇ ਨਾਲ ਰਹਿਣ ਵਾਲੀ ਸੰਜਨਾ ਦੇ ਗੁਲਸ਼ਨ ਨਾਲ ਵਿਆਹ ਬਾਹਰੇ ਸਬੰਧ ਵੀ ਇਸ ਮੰਦਭਾਗੀ ਘਟਨਾ ਦੀ ਵਜ੍ਹਾ ਹੋ ਸਕਦੀ ਹੈ | ਪੁਲਿਸ ਨੇ ਖੁਦਕੁਸ਼ੀ ਨੋਟਿਸ ਬਰਾਮਦ ਕਰ ਲਿਆ ਹੈ ਤੇ ਮਿ੍ਤਕ ਬੱਚਿਆਂ ਵਲੋਂ ਦੀਵਾਰ 'ਤੇ ਕੁਝ ਲਿਖਿਆ ਤੇ ਬਾਊਾਸ ਹੋਏ ਚੈਕ ਵੀ ਚਿਪਕਾਏ ਮਿਲੇ ਹਨ | ਪੁਲਿਸ ਮੁਤਾਬਿਕ ਆਤਮ ਹੱਤਿਆ ਕਰਨ ਵਾਲਿਆਂ ਨੂੰ ਛਾਲ ਮਾਰਨ ਬਾਅਦ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪੁਲਿਸ ਵਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ |